Home Blog Page 220

ਦੋਸਤਾਂ ਨੇ ਦੋ ਭਰਾਵਾਂ `ਤੇ ਗੋਲੀਬਾਰੀ ਕਰਕੇ ਉਤਾਰਿਆ ਇੱਕ ਨੂੰ ਮੌਤ ਦੇ ਘਾਟ

0
shot dead

ਅੰਮ੍ਰਿਤਸਰ, 31 ਦਸੰਬਰ 2025 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਦੋ ਦੋਸਤਾਂ ਵਲੋਂ ਹੀ ਦੋ ਭਰਾਵਾਂ ਤੇ ਗੋਲੀਆਂ ਚਲਾਉਣ (To shoot) ਦੇ ਚਲਦਿਆਂ ਦੋਹਾਂ ਵਿਚੋਂ ਇਕ ਦੀ ਮੌਤ (Death of one) ਹੋ ਗਈ ਹੈ । ਜਦੋਂ ਕਿ ਦੂਜਾ ਗੰਭੀਰ ਜਖ਼ਮੀ (seriously injured) ਹੋ ਗਿਆ ਹੈ ।

ਸਿੱਧਾ ਛਾਤੀ ਵਿਚ ਗੋਲੀ ਲੱਗਣ ਨਾਲ ਹੋਈ ਮੌਤ

ਅੰਮ੍ਰਿਤਸਰ ਵਿਚ ਜੋ ਦੋਸਤਾਂ ਨੇ ਦੋ ਭਰਾਵਾਂ ਤੇ ਅੱਜ ਗੋਲੀਆਂ ਚਲਾ ਕੇ ਇਕ ਨੂੰ ਮੌਤ ਦੇ ਘਾਟ ਉਤਰ ਦਿੱਤਾ ਹੈ ਦੀ ਮੌਤ ਗੋਲੀ ਸਿੱਧੇ ਹੀ ਛਾਤੀ ਵਿਚ ਵੱਜਣ ਕਾਰਨ ਹੋਈ ਹੈ । ਪੁਲਸ ਦਾ ਆਖਣਾ ਹੈ ਕਿ ਉਹ ਸਾਰੇ ਇੱਕੋ ਮੁਹੱਲੇ ਵਿੱਚ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ । ਜਿਸ ਤੋਂ ਬਾਅਦ ਗੱਲਬਾਤ ਕਰਨ ਲਈ ਦੋਵੇਂ ਧੜੇ ਇਕੱਠੇ ਹੋਏ ਸਨ । ਜੋ ਦੂਸਰਾ ਨੌਜਵਾਨ ਗੋਲੀਬਾਰੀ ਕਾਰਨ ਜ਼ਖ਼ਮੀ ਹੋ ਗਿਆ ਸੀ ਦੀ ਹਾਲਤ ਗੰਭੀਰ ਹੈ ਤੇ ਇਲਾਜ ਚੱਲ ਰਿਹਾ ਹੈ ।

ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਜਾਰੀ ਕੇਸ ਦਰਜ

ਪੰਜਾਬ ਪੁਲਸ ਵਲੋਂ ਉਨ੍ਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਲੋਂ ਗੋਲੀਆਂ ਚਲਾ ਕੇ ਇਕ ਨੂੰ ਜਿਥੇ ਜ਼ਖ਼ਮੀ ਤੇ ਦੂਸਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਇਸ ਘਟਨਾਕ੍ਰਮ ਦੇ ਚਲਦਿਆਂ ਕੇਸ ਵੀ ਦਰਜ (Case registered) ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਕੀ ਦੱਸਿਆ ਕਾਬੁਲ ਸਿੰਘ ਨੇ

ਜਿਨ੍ਹਾਂ ਦੋ ਨੌਜਵਾਨਾਂ ਤੇ ਗੋਲੀਆਂ ਚੱਲੀਆਂ ਵਿਚ ਦੋਵੇਂ ਭਰਾ ਸਿਮਰਨਜੀਤ ਸਿੰਘ (Simranjit Singh) (22) ਅਤੇ ਕਾਬਲ ਸਿੰਘ (Kabal Singh) ਹਨ ਤੇ ਕਾਬਲ ਸਿੰਘ ਜਿਸਨੂੰ ਗੋਲੀ ਲੱਗ ਅਤੇ ਉਹ ਜ਼ਖ਼ਮੀ ਹੋ ਗਿਆ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਸਿਮਰਨਜੀਤ ਦੀ ਛਾਤੀ ਵਿੱਚ ਗੋਲੀ ਮਾਰੀ, ਜਦੋਂ ਕਿ ਉਨ੍ਹਾਂ ਨੇ ਮੇਰੀ ਲੱਤ `ਤੇ ਗੋਲੀ ਚਲਾਈ । ਛਾਤੀ ਵਿਚ ਗੋਲੀ ਲੱਗਣ ਨਾਲ ਸਿਮਰਨਜੀਤ ਦੀ ਮੌਤ ਹੋ ਗਈ ।

Read More : ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ

ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ.

0
DGP Punjab

ਚੰਡੀਗੜ੍ਹ, 31 ਦਸੰਬਰ 2025 : ਡਾਇਰੈਕਟਰ ਜਨਰਲ ਆਫ ਪੰਜਾਬ ਪੁਲਸ (Director General of Punjab Police) ਗੌਰਵ ਯਾਦਵ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਸ ਨੂੰ ਮਾਰਚ ਵਿਚ 1600 ਜਵਾਨ ਹੋਰ ਮਿਲਣਗੇ ।

ਕੀ ਫਾਇਦਾ ਹੋਵੇਗਾ ਇਨ੍ਹਾਂ 1600 ਜਵਾਨਾਂ ਦਾ

ਡੀ. ਜੀ. ਪੀ. ਗੌਰਵ ਯਾਦਵ (Gaurav Yadav) ਨੇ ਦੱਸਿਆ ਕਿ ਮਾਰਚ 2026 ਵਿਚ ਜੋ ਪੰਜਾਬ ਪੁਲਸ (Punjab Police) ਨੂੰ ਹੋਰ 1600 ਜਵਾਨ ਮਿਲਣਗੇ ਨਾਲ ਲੋਕਾਂ ਨੂੰ ਪੰਜਾਬ ਪੁਲਸ ਸਟੇਸ਼ਨਾਂ ਵਿੱਚ ਆਪਣੇ ਕੇਸਾਂ ਨੂੰ ਹੱਲ ਕਰਨ ਲਈ ਸੰਘਰਸ਼ ਨਹੀਂ ਕਰਨਾ ਪਵੇਗਾ । ਉਨ੍ਹਾਂ ਦੱਸਿਆ ਕਿ 1600 ਜਵਾਨਾਂ ਨੂੰ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਵਜੋਂ ਤਾਇਨਾਤ ਕੀਤਾ ਜਾਵੇਗਾ । ਇਹ ਨਿਯੁਕਤੀਆਂ ਤਰੱਕੀ ਦੇ ਆਧਾਰ `ਤੇ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਹੀ ਕਰਮਚਾਰੀਆਂ ਨੇ ਸਿਖਲਾਈ ਲਈ ਹੋਈ ਹੈ ।

ਜਵਾਨਾਂ ਦੇ ਵਾਧੇ ਨਾਲ ਮਿਲੇਗੀ ਪੁਲਸ ਸਟੇਸ਼ਨਾਂ ਨੂੰ ਮਜ਼ਬੂਤੀ

ਪੰਜਾਬ ਪੁਲਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਵਿਚ ਜਵਾਨਾਂ ਦੇ ਇਸ ਵਾਧੇ ਨਾਲ ਪੁਲਸ ਸਟੇਸ਼ਨਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਇਸ ਤੋਂ ਇਲਾਵਾ 112 `ਤੇ ਕਾਲ ਕਰਨ ਤੋਂ ਬਾਅਦ ਪੁਲਸ ਪੰਜ ਤੋਂ ਅੱਠ ਮਿੰਟ ਦੇ ਅੰਦਰ ਹੀ ਪਹੁੰਚ ਜਾਇਆ ਕਰੇਗੀ । ਉਨ੍ਹਾਂ ਦੱਸਿਆ ਕਿ ਇਸ ਨੂੰ ਪ੍ਰਾਪਤ ਕਰਨ ਲਈ ਪੁਲਸ ਨੇ ਆਪਣੇ ਡਾਇਲ-ਅੱਪ ਰਿਸਪਾਂਸ ਟਾਈਮ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦਾ ਰਿਸਪਾਂਸ ਟਾਈਮ ਦਸ ਤੋਂ ਬਾਰਾਂ ਮਿੰਟ ਦੇ ਵਿਚਕਾਰ ਹੈ। ਪੀ. ਸੀ. ਆਰ. ਵਾਹਨ ਖਰੀਦੇ ਜਾ ਰਹੇ ਹਨ ।

ਮੋਹਾਲੀ ਵਿੱਚ ਬਣਾਇਆ ਜਾਵੇਗਾ ਅਤਿ-ਆਧੁਨਿਕ ਕੰਟਰੋਲ ਰੂਮ

ਡਾਇਲ 112 ਹੈਲਪਲਾਈਨ ਲਈ ਜੋ ਮੌਜੂਦਾ ਰਿਸਪਾਂਸ ਟਾਈਮ ਦਸ ਤੋਂ ਤੇਰਾਂ ਮਿੰਟ ਦੇ ਵਿਚਕਾਰ ਹੈ ਨਾਲ ਇਸ ਨੂੰ ਸੱਤ ਤੋਂ ਅੱਠ ਮਿੰਟ ਤੱਕ ਘਟਾਉਣ ਦੀ ਉਮੀਦ ਹੈ । ਇਸ ਲਈ ਮੋਹਾਲੀ ਦੇ ਸੈਕਟਰ-89 ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਕੰਟਰੋਲ ਰੂਮ ਬਣਾਇਆ ਜਾਵੇਗਾ । ਵਾਹਨਾਂ ਨੂੰ ਅਪਗ੍ਰੇਡ ਕਰਨ `ਤੇ 125 ਕਰੋੜ ਰੁਪਏ ਖਰਚ ਕੀਤੇ ਜਾਣਗੇ । ਇਸ ਦੇ ਨਾਲ ਹੀ ਪੰਜਾਬ ਪੁਲਸ ਨੇ ਤਿੰਨ ਸਾਲਾਂ ਵਿੱਚ ਵਾਹਨਾਂ ਨੂੰ ਅਪਗ੍ਰੇਡ ਕਰਨ `ਤੇ 800 ਕਰੋੜ ਰੁਪਏ ਖਰਚ ਕੀਤੇ ਹਨ ।

ਕੇਂਦਰ ਸਰਕਾਰ ਦੀ ਸਕਰੈਪ ਵਾਹਨ ਨੀਤੀ ਤਹਿਤ ਕੀਤੇ ਹਨ 2000 ਵਾਹਨ ਸਕਰੈਪ

ਕੇਂਦਰ ਸਰਕਾਰ ਦੀ ਵਾਹਨ ਸਕ੍ਰੈਪ ਨੀਤੀ ਜਿਸ ਵਿੱਚ 15 ਸਾਲ ਤੋਂ ਵੱਧ ਪੁਰਾਣਾ ਕੋਈ ਵੀ ਵਾਹਨ ਸੜਕ `ਤੇ ਨਹੀਂ ਰਹਿਣਾ ਚਾਹੀਦਾ ਦੀ ਵਿਵਸਥਾ ਹੈ ਦੇ ਚਲਦਿਆਂ 2000 ਵਾਹਨ ਸਕ੍ਰੈਪ ਕੀਤੇ ਹਨ ਤੇ ਇਸ ਦੇ ਬਦਲੇ ਤਿੰਨ ਸਾਲਾਂ ਵਿੱਚ ਪੰਜਾਬ ਪੁਲਸ ਵਿੱਚ 1500 ਚਾਰ ਪਹੀਆ ਵਾਹਨ ਅਤੇ 400 ਦੋ ਪਹੀਆ ਵਾਹਨ ਸ਼ਾਮਲ ਕੀਤੇ ਗਏ ਹਨ । ਅਗਲੇ ਸਾਲ ਪੀ. ਸੀ. ਆਰ. ਲਈ 8100 ਵਾਹਨ ਖਰੀਦੇ ਜਾਣ ਜਾ ਰਹੇ ਹਨ ।

Read More : ਡੀ. ਜੀ. ਪੀ. ਨੇ ਰੀਲਾਂ ਬਣਾਉਣ ਵਾਲੇ ਪੁਲਸ ਕਰਮਚਾਰੀਆਂ ਲਈ ਚੁੱਕੇ ਸਖ਼ਤ ਕਦਮ

ਨਵੀ ਮੁੰਬਈ `ਚ ਗੈਰ-ਕਾਨੂੰਨੀ ਵਿਦੇਸ਼ੀ ਭਰਤੀ ਏਜੰਸੀ ਦਾ ਪਰਦਾਫਾਸ਼

0
Fraud

ਠਾਣੇ, 31 ਦਸੰਬਰ 2025 : ਨਵੀ ਮੁੰਬਈ ਪੁਲਸ (Navi Mumbai Police) ਨੇ ਇਕ ਗੈਰ-ਕਾਨੂੰਨੀ ਭਰਤੀ ਏਜੰਸੀ (Illegal recruitment agency) ਦਾ ਪਰਦਾਫਾਸ਼ ਕੀਤਾ ਜੋ ਕਥਿਤ ਰੂਪ `ਚ ਲੋਕਾਂ ਨੂੰ ਵਿਦੇਸ਼ਾਂ `ਚ ਨੌਕਰੀਆਂ ਦਾ ਵਾਅਦਾ ਕਰ ਕੇ ਧੋਖਾਦੇਹੀ (Fraud) ਕਰਨ `ਚ ਸ਼ਾਮਲ ਸੀ । ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਅਪਰਾਧ ਸ਼ਾਖਾ ਤੇ ਵਾਸ਼ੀ ਦੀ ਪੁਲਸ ਨੇ ਗੁੱਡਵਿਲ ਗਲੋਬਲ ਕੰਸਲਟੈਂਸੀ ਦੇ ਦਫਤਰ `ਤੇ ਛਾਪਾ ਮਾਰਿਆ । ਕੰਪਨੀ ਵਿਦੇਸ਼ ਮੰਤਰਾਲਾ ਦੀ ਆਗਿਆ ਤੋਂ ਬਿਨਾਂ ਹੀ ਕੰਮ ਕਰ ਰਹੀ ਸੀ ।

7 ਵਿਰੁੱਧ ਮਾਮਲਾ ਦਰਜ

ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ (ਪ੍ਰਵਾਸੀਆਂ ਦੀ ਸੁਰੱਖਿਆ) ਮੁੰਬਈ ਦੇ ਇਕ ਸਹਾਇਕ ਸੈਕਸ਼ਨ ਅਫਸਰ ਦੀ ਸ਼ਿਕਾਇਤ `ਤੇ ਆਈ. ਪੀ. ਸੀ. ਦੀ ਧਾਰਾ 318 (ਧੋਖਾਦੇਹੀ) ਤੇ ਇਮੀਗ੍ਰੇਸ਼ਨ ਐਕਟ ਦੇ ਸੰਬੰਧਿਤ ਉਪਬੰਧਾਂ ਅਧੀਨ 7 ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ । ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ਮੰਤਰਾਲਾ ਤੋਂ ਜਾਇਜ਼ ਲਾਇਸੈਂਸ ਲਏ ਬਿਨਾਂ ਹੀ ਵਿਦੇਸ਼ੀ ਨੌਕਰੀਆਂ ਲਈ ਭਰਤੀ ਕਰ ਰਹੇ ਸਨ ।

Read More : ਤਾਮਿਲਨਾਡੂ `ਚ ਫਰਜ਼ੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼

ਠੰਡ ਦੇ ਚਲਦਿਆਂ ਪੰਜਾਬ ਦੇ ਸਕੂਲਾਂ ਦੀਆਂ ਵਧਾਈਆਂ ਛੁੱਟੀਆਂ

0
Winter vacation

ਚੰਡੀਗੜ੍ਹ,31 ਦਸੰਬਰ 2025 : ਪੰਜਾਬ ਵਿੱਚ ਕੜਾਕੇ ਦੀ ਠੰਢ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੇ ਸਕੂਲਾਂ (State schools) ਵਿੱਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ । ਹੁਣ 8 ਜਨਵਰੀ ਨੂੰ ਸਕੂਲ ਖੁੱਲ੍ਹਣਗੇ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister harjot bains) ਨੇ ਜਾਣਕਾਰੀ ਦਿੱਤੀ ਹੈ ।

ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਲਿਖਿਆ ਸੀ ਮੁੱਖ ਮੰਤਰੀ ਨੂੰ

ਹਰਜੋਤ ਬੈਂਸ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਢ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ (Holidays until January 7th )ਕੀਤੀਆਂ ਜਾਂਦੀਆਂ ਹਨ । ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ ।

Read More : ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ ਕੱਲ ਤੋਂ ਸ਼ੁਰੂ

ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਮੁਟਿਆਰ ਨੇ ਕੱਟ ਲਈ ਆਪਣੀ ਨਸ

0
Dhirendra Shastri

ਦੁਰਗ/ਭਿਲਾਈ, 31 ਦਸੰਬਰ 2025 : ਛੱਤੀਸਗੜ੍ਹ ਦੇ ਦੁਰਗ ਜਿ਼ਲੇ `ਚ ਭਿਲਾਈ (Bhilai) ਵਿਖੇ ਇਕ ਮੁਟਿਆਰ (Ladies) ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ `ਤੇ ਆਪਣੀ ਨਸ ਕੱਟ (Nerve cut) ਲਈ । ਘਟਨਾ ਤੋਂ ਬਾਅਦ ਮੁਟਿਆਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਉਸ ਨੂੰ ਤੁਰੰਤ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

ਕਿਸੇ ਨੂੰ ਮਿਲਣ ਜਾਂ ਆਪਣੀ ਇੱਛਾ ਪੂਰੀ ਨਾ ਹੋਣ ਤੇ ਅਜਿਹਾ ਕਦਮ ਚੁੱਕਣਾ ਠੀਕ ਨਹੀਂ : ਸ਼ਾਸਤਰੀ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਮਾਗਮ ਵਾਲੀ ਥਾਂ ਵਿਖੇ ਮੌਜੂਦ ਵਿਅਕਤੀਆਂ `ਚ ਘਬਰਾਹਟ ਫੈਲ ਗਈ । ਕਥਾ ਦੌਰਾਨ ਪੰਡਿਤ ਧੀਰੇਂਦਰ ਸ਼ਾਸਤਰੀ (Pandit Dhirendra Shastri) ਨੇ ਇਸ ਘਟਨਾ ਬਾਰੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕਿਸੇ ਨੂੰ ਮਿਲਣ ਜਾਂ ਆਪਣੀ ਇੱਛਾ ਪੂਰੀ ਨਾ ਹੋਣ `ਤੇ ਅਜਿਹਾ ਕਦਮ ਚੁੱਕਣਾ ਠੀਕ ਨਹੀਂ ਹੈ । ਮਿਲਣ ਲਈ ਆਪਣੀ ਨਸ ਨੂੰ ਕੱਟਣਾ ਕੋਈ ਹੱਲ ਨਹੀਂ ਹੈ । ਇਹ ਸਿਰਫ਼ ਮੁਸੀਬਤ ਲਿਆਉਂਦਾ ਹੈ । ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨਿੱਜੀ ਪੂਜਾ ਲਈ ਨਹੀਂ ਸਗੋਂ ਭਗਵਾਨ ਹਨੂੰਮਾਨ ਜੀ ਦੀ ਪੂਜਾ ਕਰਨ ਲਈ ਆਏ ਹਨ ।

Read more : ਗੋਵਿੰਦਾ ਨੂੰ ਅਚਾਨਕ ਘਰ ਵਿਚ ਬੇਹੋਸ਼ ਹੋਣ ਤੇ ਕਰਵਾਇਆ ਹਸਪਤਾਲ ਦਾਖਲ

ਸੀ. ਆਰ. ਪੀ. ਐੱਫ. ਇੰਸਪੈਕਟਰ ਨੇ ਜਿੱਤੇ ਕੇ. ਬੀ. ਸੀ. `ਚ ਇਕ ਕਰੋੜ ਰੁਪਏ

0
KBC Winner

ਰਾਂਚੀ, 31 ਦਸੰਬਰ 2025 : ਝਾਰਖੰਡ ਦੀ ਰਾਜਧਾਨੀ ਰਾਂਚੀ (Ranchi, the capital of Jharkhand) `ਚ ਸਥਿਤ ਡੋਰੰਡਾ ਦੇ ਵਾਸੀ ਸੀ. ਆਰ. ਪੀ. ਐੱਫ. ਇੰਸਪੈਕਟਰ (C. R. P. F. Inspector) ਬਿਪਲਬ ਵਿਸ਼ਵਾਸ ਨੇ `ਕੌਨ ਬਨੇਗਾ ਕਰੋੜਪਤੀ` (Kon Banega Crorepati) (ਕੇ. ਬੀ. ਸੀ.) `ਚ ਇਕ ਕਰੋੜ ਰੁਪਏ ਦੀ ਰਕਮ ਜਿੱਤ ਦਿੱਤਾ ਹੈ । ਅਜਿਹਾ ਕਰਨ ਵਾਲੇ ਉਹ ਸੀ. ਆਰ. ਪੀ. ਐੱਫ. ਦੇ ਪਹਿਲੇ ਅਫਸਰ ਹਨ ।

ਇਸ ਪਿੱਛੇ ਉਨ੍ਹਾਂ ਦੀ ਮਿਹਨਤ-ਸੰਘਰਸ਼ ਤੇ ਪਿਤਾ ਦੀ ਸਲਾਹ ਹੈ : ਬਿਪਲਬ

ਬਿਪਲਬ (Biplab) ਨੇ ਦੱਸਿਆ ਕਿ ਇਸ ਦੇ ਪਿੱਛੇ ਉਨ੍ਹਾਂ ਦੀ 15 ਸਾਲਾਂ ਦੀ ਮਿਹਨਤ, ਸੰਘਰਸ਼ ਤੇ ਪਿਤਾ ਦੀ ਸਲਾਹ ਹੈ । ਉਨ੍ਹਾਂ ਸ਼ੋਅ ਵਿਚ ਪਹਿਲੇ 10 ਸਵਾਲ ਬਿਨਾਂ ਕਿਸੇ ਲਾਈਫਲਾਈਨ ਦੇ ਹੀ ਪਾਰ ਕਰ ਲਏ । ਉਨ੍ਹਾਂ ਦੀ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਐਲਾਨ ਕੀਤਾ ਕਿ ਉਹ ਬਿਪਲਬ ਵਿਸ਼ਵਾਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਬੰਗਲੇ ’ਤੇ ਡਿਨਰ ਲਈ ਸੱਦਾ ਦੇਣਗੇ । ਵਿਸ਼ਵਾਸ ਕੋਲੋਂ ਜਦੋਂ ਅਗਲਾ 7 ਕਰੋੜ ਦਾ ਸਵਾਲ ਪੁੱਛਿਆ ਗਿਆ ਤਾਂ ਹੂਟਰ ਵੱਜ ਗਿਆ, ਜਿਸ ਕਾਰਨ ਉਨ੍ਹਾਂ ਨੂੰ 1 ਕਰੋੜ ਨਾਲ ਹੀ ਤਸੱਲੀ ਕਰਨੀ ਪਈ ।

Read More : ਕਿਸਾਨ ਦੀ ਨਿਕਲੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ

ਜਲ ਸਰੋਤ ਵਿਭਾਗ ਨੇ ਕੀਤਾ ਕਰੋੜਾਂ ਦੇ ਨਿਵੇਸ਼ ਨਾਲ ਨਹਿਰਾਂ ਦਾ ਆਧੁਨਿਕੀਕਰਨ

0
Barinder Goyal

ਚੰਡੀਗੜ੍ਹ 31 ਦਸੰਬਰ 2025 : ਪੰਜਾਬ ਦੇ ਜਲ ਸਰੋਤ ਮੰਤਰੀ (Minister of Water Resources) ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ-ਪੱਖੀ ਪਹੁੰਚ ਅਪਣਾਈ ਹੈ, ਜਿਸ ਵਿੱਚ ਰਾਜ ਦੇ ਦੂਰ-ਦੁਰਾਡੇ ਇਲਾਕਿਆਂ ਨੂੰ ਨਹਿਰੀ ਪਾਣੀ (Canal water) ਮੁਹੱਈਆ ਕਰਵਾਉਣ ਅਤੇ ਭੂਮੀਗਤ ਪਾਣੀ ਦੇ ਪੱਧਰ ਨੂੰ ਸੁਧਾਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ।

ਵਿੱਤੀ ਸਾਲਾਂ ਦੌਰਾਨ ਕੀ ਕੁੱਝ ਕੀਤਾ ਗਿਆ ਹੈ

ਵਿੱਤੀ ਸਾਲ 2022-23 ਤੋਂ 2025-26 ਤੱਕ 5,640 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਪੂਰੇ ਕੀਤੇ ਗਏ ਹਨ । 2022-23 ਵਿੱਤੀ ਸਾਲ ਵਿੱਚ 878 ਕਰੋੜ ਤੋਂ ਵੱਧ ਦੇ ਪ੍ਰੋਜੈਕਟ, 2023-24 ਵਿੱਚ 1251 ਕਰੋੜ ਅਤੇ 2024-25 ਵਿੱਚ 1786 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਪੂਰੇ ਕੀਤੇ ਗਏ ਸਨ, ਜਦੋਂ ਕਿ 2025-26 ਵਿੱਤੀ ਸਾਲ ਲਈ 1725 ਕਰੋੜ ਦੇ ਵਿਕਾਸ ਕਾਰਜ ਅਲਾਟ ਕੀਤੇ ਗਏ ਹਨ ।

ਕੰਮਾਂ ਵਚ ਸ਼ਾਮਲ ਹੈ ਨਹਿਰਾਂ ਅਤੇ ਖਾਲਾਂ ਦੀ ਲਾਈਨਿੰਗ ਅਤੇ ਮੁਰੰਮਤ ਦਾ ਕੰਮ ਵੀ

ਦੱਸਣਯੋਗ ਹੈ ਕਿ ਇਨ੍ਹਾਂ ਕੰਮਾਂ ਵਿੱਚ ਨਹਿਰਾਂ ਅਤੇ ਖਾਲਾਂ ਦੀ ਲਾਈਨਿੰਗ ਅਤੇ ਮੁਰੰਮਤ ਸ਼ਾਮਲ ਹੈ, ਜਿਸ ਨਾਲ ਰਾਜ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਸੰਭਵ ਹੋ ਸਕੇਗੀ । ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਲਗਭਗ 2600 ਕਿਲੋਮੀਟਰ ਨਹਿਰਾਂ ਨੂੰ ਲਾਈਨ ਕੀਤਾ ਗਿਆ ਹੈ, ਜਿਸ ਵਿੱਚੋਂ ਸਿਰਫ਼ 2024-25 ਵਿੱਤੀ ਸਾਲ ਵਿੱਚ 960 ਕਿਲੋਮੀਟਰ ਤੋਂ ਵੱਧ ਲਾਈਨ ਕੀਤੀ ਗਈ ਹੈ ।

ਵਿੱਤੀ ਸਾਲ 2024-25 ਦੌਰਾਨ ਕੀਤਾ ਗਿਆ ਹੈ 400 ਤੋਂ ਵਧ ਥਾਵਾਂ ਤੇ ਪਾਣੀ ਬਹਾਲ

ਗੋਇਲ ਨੇ ਦੱਸਿਆ ਕਿ ਵਿਭਾਗ ਨੇ ਸੀਪੇਜ ਅਤੇ ਲੀਕੇਜ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਲਗਭਗ 774.80 ਕਰੋੜ ਦੀ ਲਾਗਤ ਨਾਲ ਸਰਹਿੰਦ ਫੀਡਰ ਨੂੰ ਰੀਲਾਈਨ ਕੀਤਾ ਹੈ । ਇਸ ਪ੍ਰੋਜੈਕਟ ਤਹਿਤ ਲਗਭਗ 100 ਕਿਲੋਮੀਟਰ ਰੀਲਾਈਨਿੰਗ ਦਾ ਕੰਮ ਪੂਰਾ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਨਹਿਰਾਂ ਦੀ ਬਹਾਲੀ ਲਈ ਰਾਜ-ਵਿਆਪੀ ਮੁਹਿੰਮ ਤਹਿਤ, 6,900 ਕਿਲੋਮੀਟਰ ਤੋਂ ਵੱਧ ਫੈਲੀਆਂ 18,349 ਨਹਿਰਾਂ, ਜੋ ਕਿ 20 ਤੋਂ 30 ਸਾਲਾਂ ਤੋਂ ਬੰਦ ਪਈਆਂ ਸਨ, ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਨਤੀਜੇ ਵਜੋਂ, 1,300 ਤੋਂ ਵੱਧ ਥਾਵਾਂ ‘ਤੇ ਨਹਿਰੀ ਪਾਣੀ ਪਹਿਲੀ ਵਾਰ ਸਿੰਚਾਈ ਸਹੂਲਤਾਂ ਤੱਕ ਲਿਆਂਦਾ ਗਿਆ ਹੈ, ਜਦੋਂ ਕਿ 2024-25 ਵਿੱਤੀ ਸਾਲ ਦੌਰਾਨ 400 ਤੋਂ ਵੱਧ ਥਾਵਾਂ ‘ਤੇ ਪਾਣੀ ਬਹਾਲ ਕੀਤਾ ਗਿਆ ਹੈ ।

ਰਾਜ ਦੇ ਹਰੇਕ ਕੋਨੇ ਵਿਚ ਪਾਣੀ ਪਹੁੰਚਾਉਣ ਲਈ ਕਾਰਜ ਹੈ ਜਾਰੀ

ਉਨ੍ਹਾਂ ਕਿਹਾ ਕਿ 25 ਸਾਲ ਦੀ ਉਮਰ ਤੋਂ ਪਹਿਲਾਂ ਨਹਿਰਾਂ ਦੀ ਮੁਰੰਮਤ ‘ਤੇ ਪਾਬੰਦੀ ਲਗਾਉਣ ਵਾਲੀ ਨੀਤੀ ਨੂੰ ਖਤਮ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਨਰੇਗਾ ਅਤੇ ਰਾਜ ਫੰਡਾਂ ਰਾਹੀਂ ਮੁਰੰਮਤ ਦਾ ਕੰਮ ਤਰਜੀਹੀ ਆਧਾਰ ‘ਤੇ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਵਿੱਚ 900 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੀਆਂ 1,277 ਤੋਂ ਵੱਧ ਨਹਿਰਾਂ ਦੀ ਮੁਰੰਮਤ ਜਾਂ ਬਹਾਲੀ ਕੀਤੀ ਗਈ ਹੈ । ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਕਿਹਾ ਕਿ ਰਾਜ ਦੇ ਹਰ ਕੋਨੇ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਉਦੇਸ਼ ਨਾਲ, ਵਿੱਤੀ ਸਾਲ 2025-26 ਦੌਰਾਨ ਲਗਭਗ 870 ਕਰੋੜ ਦੀ ਲਾਗਤ ਨਾਲ 3,445 ਕਿਲੋਮੀਟਰ ਪਾਈਪਲਾਈਨਾਂ ਅਤੇ ਇੱਟਾਂ-ਅਧਾਰਤ ਨਹਿਰਾਂ ਨੂੰ ਕਵਰ ਕਰਨ ਦਾ ਕੰਮ ਚੱਲ ਰਿਹਾ ਹੈ ।

ਖੇਤਰ ਨੂੰ ਪਾਣੀ ਦੇਣ ਲਈ ਬਣਾਈਆਂ ਜਾ ਰਹੀਆਂ ਹਨ ਪਹਿਲੀ ਵਾਰ ਨਹਿਰਾਂ

ਉਨ੍ਹਾਂ ਕਿਹਾ ਕਿ ਪਠਾਨਕੋਟ ਜਿ਼ਲ੍ਹੇ ਵਿੱਚ ਪਹਿਲੀ ਵਾਰ ਖੇਤਰ ਨੂੰ ਨਹਿਰੀ ਪਾਣੀ ਪ੍ਰਦਾਨ ਕਰਨ ਲਈ ਤਿੰਨ ਨਵੀਆਂ ਨਹਿਰਾਂ ਬਣਾਈਆਂ ਜਾ ਰਹੀਆਂ ਹਨ । ਭੂਮੀਗਤ ਪਾਣੀ ਦੇ ਪੱਧਰ ਨੂੰ ਸੁਧਾਰਨ ਦੇ ਯਤਨਾਂ ਦੇ ਹਿੱਸੇ ਵਜੋਂ, ਚੋਆ ਅਤੇ ਨਾਲੀਆਂ ‘ਤੇ ਲਗਭਗ 900 ਚੈੱਕ ਡੈਮ ਬਣਾਏ ਗਏ ਹਨ, 189 ਨਹਿਰੀ ਰੀਚਾਰਜ ਸਾਈਟਾਂ ਪੂਰੀਆਂ ਹੋ ਚੁੱਕੀਆਂ ਹਨ, ਅਤੇ 60 ਨਵੀਆਂ ਰੀਚਾਰਜ ਯੋਜਨਾਵਾਂ ਪ੍ਰਗਤੀ ਅਧੀਨ ਹਨ । ਇਸ ਤੋਂ ਇਲਾਵਾ, 127 ਨਵੇਂ ਤਲਾਬ ਪੁੱਟੇ ਜਾ ਰਹੇ ਹਨ ਅਤੇ ਨਹਿਰਾਂ ਨਾਲ ਜੁੜੇ ਹੋਏ ਹਨ, ਜਦੋਂ ਕਿ 66 ਮੌਜੂਦਾ ਤਲਾਬਾਂ ਨੂੰ ਨਹਿਰੀ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ । ਭੂਮੀਗਤ ਪਾਣੀ ਦੇ ਪੱਧਰ ਨੂੰ ਵਧਾਉਣ ਲਈ 3,200 ਤੋਂ ਵੱਧ ਸੋਕ ਪਿਟ ਵੀ ਬਣਾਏ ਜਾ ਰਹੇ ਹਨ ।

Read More : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਵਿਖੇ ਮਨਾਈ ਗੋਪਸ਼ਟਮੀ

ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ

0
Killed Woomen

ਮੋਹਾਲੀ, 31 ਦਸੰਬਰ 2025 : ਪੰਜਾਬ ਦੇ ਮੋਹਾਲੀ ਵਿਖੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ (Former Additional Advocate General) ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਪੰਜਾਬ ਅੰਦਰ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ ।

ਕਿਊਂ ਕੀਤਾ ਗਿਆ ਹੈ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਮਹਿਲਾ ਦਾ ਕਤਲ ਕੀਤਾ ਗਿਆ ਹੈ ਦਾ ਕਤਲ (Murder) ਕੀਤੇ ਜਾਣ ਵੇਲੇ ਨੌਕਰ ਵੀ ਕੁਰਸੀ ਨਾਲ ਬੰਨ੍ਹਿਆਂ ਹੋਇਆ ਸੀ ਤੇ ਪੁਲਸ ਅਨੁਸਾਰ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ । ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਸ਼ੋਕ ਗੋਇਲ (Ashok Goyal) ਦੀ ਪਤਨੀ ਮੌਜੂਦਾ ਸਮੇਂ ਵਿਚ ਫੇਜ਼-5 ਮੋਹਾਲੀ ਵਿਖੇ ਰਹਿ ਰਹੀ ਸੀ ।

ਨੌਕਰ ਦੀ ਭੂਮਿਕਾ ਨੂੰ ਸ਼ੱਕੀ ਸਮਝਦਿਆਂ ਫਿਲਹਾਲ ਨੌਕਰ ਹੈ ਪੁਲਸ ਦੀ ਹਿਰਾਸਤ ਵਿਚ

ਮੋਹਾਲੀ ਵਿਖੇ ਲੁੱਟ ਤੋਂ ਬਾਅਦ ਕੀਤੇ ਗਏ ਕਤਲ ਦੀ ਘਟਨਾ ਵਿਚ ਫਿਲਹਾਲ ਦੀ ਘੜੀ ਘਰ ਦੇ ਨੌਕਰ ਦੀ ਭੂਮਿਕਾ ਨੂੰ ਸ਼ੱਕੀ ਸਮਝਦਿਆਂ ਹਿਰਾਸਤ ਵਿਚ ਲਿਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਐਡੀਸ਼ਨਲ ਐਡਵੋਕੇਟ ਜਨਰਲ ਇਸ ਸਮੇਂ ਆਪਣੀ ਧੀ ਨੂੰ ਮਿਲਣ ਲਈ ਮਸਕਟ ਵਿੱਚ ਹਨ । ਜਿਸ ਨੌਕਰ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ ਉਹ 25 ਸਾਲ ਦਾ ਹੈ ਅਤੇ ਨੌਂ ਸਾਲਾਂ ਤੋਂ ਗੋਇਲ ਪਰਿਵਾਰ ਲਈ ਕੰਮ ਕਰ ਰਿਹਾ ਸੀ । ਪੁਲਸ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀ ਹੈ ਕਿ ਲੁਟੇਰਿਆਂ (Robbers) ਨੇ ਔਰਤ ਨੂੰ ਮਾਰ ਦਿੱਤਾ ਅਤੇ ਨੌਕਰ ਨੂੰ ਛੱਡ ਦਿੱਤਾ ਭਾਵੇਂ ਕਿ ਉਹ ਉਨ੍ਹਾਂ ਲਈ ਵੱਡਾ ਖ਼ਤਰਾ ਸੀ ।

Read More : 17 ਸਾਲਾ ਨੌਜਵਾਨ ਦਾ ਹੋਇਆ ਕਤਲ

ਆਰ. ਟੀ. ਏ. ਰਵਿੰਦਰ ਸਿੰਘ ਗਿੱਲ ਦੀ ਬਾਡੀ ਮਿਲੀ ਬਾਥਰੂਮ ਵਿਚੋਂ

0
R. T. A. Ravinder Singh Gill

ਜਲੰਧਰ, 31 ਦਸੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਇਕ ਸਰਕਾਰੀ ਅਧਿਕਾਰੀ ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਰਵਿੰਦਰ ਸਿੰਘ ਗਿੱਲ ਦੀ ਮੌਤ (Death) ਹੋ ਗਈ ਹੈ ।

ਆਰ. ਟੀ. ਏ. ਦੀ ਬਾਡੀ ਕਿਥੋਂ ਹੈ ਮਿਲੀ

ਪ੍ਰਾਪਤ ਜਾਣਕਾਰੀ ਅਨੁਸਾਰ ਆਰ. ਟੀ. ਏ. (R. T. A.) ਗਿੱਲ ਦੀ ਬਾਡੀ ਜਲੰਧਰ ਹਾਈਟਸ ਵਿਚ ਉਨ੍ਹਾਂ ਦੇ ਫਲੈਟ ਦੇ ਬਾਥਰੂਮ ਵਿਚੋਂ ਹੀ ਮਿਲੀ ਹੈ । ਆਰ. ਟੀ. ਏ. ਗਿੱਲ ਦੀ ਮੌਤ ਦਾ ਕਾਰਨ ਹਾਲ ਦੀ ਘੜੀ ਤਾਂ ਦਿਲ ਦਾ ਦੌਰਾ ਹੀ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਕਰ ਰਹੀ ਹੈ ।

ਕਿਥੇ ਤਾਇਨਾਤ ਸਨ ਆਰ. ਟੀ. ਏ. ਰਵਿੰਦਰ ਗਿੱਲ

ਪੰਜਾਬ ਸਰਕਾਰ ਦੇ ਗਜ਼ਟਿਡ ਅਧਿਕਾਰੀ ਰਵਿੰਦਰ ਸਿੰਘ ਗਿੱਲ (Ravinder Singh Gill) ਜੋ ਕਿ ਆਰ. ਟੀ. ਏ ਹਨ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਨ੍ਹਾਂ ਨੂੰ ਜਲੰਧਰ ਆਰ. ਟੀ. ਏ. ਦਾ ਵਾਧੂ ਚਾਰਜ ਵੀ ਦਿੱਤਾ ਗਿਆ ਸੀ । ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰ. ਟੀ. ਏ. ਦੇ ਗੰਨਮੈਨ ਨੇ ਉਨ੍ਹਾਂ ਨੂੰ ਬਾਥਰੂਮ ਵਿਚ ਮ੍ਰਿਤਕ ਪਾਇਆ ਅਤੇ ਪੁਲਸ ਨੂੰ ਦੱਸਿਆ ।

Read More : ਦਿਲ ਦਾ ਦੌਰਾ ਪੈਣ ਨਾਲ ਹੋਈ ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ

0
Flights

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਹਵਾਈ ਅੱਡੇ (Delhi Airport) `ਤੇ ਮੰਗਲਵਾਰ ਨੂੰ ਸੰਘਣੀ ਧੁੰਦ (Thick fog) ਕਾਰਨ ਜਹਾਜ਼ ਸੰਚਾਲਨ ਪ੍ਰਭਾਵਿਤ ਹੋਣ ਨਾਲ 118 ਉਡਾਣਾਂ ਰੱਦ ਹੋਈਆਂ, 16 ਉਡਾਣਾਂ ਦੇ ਰਸਤੇ `ਚ ਤਬਦੀਲੀ ਕੀਤੀ ਗਈ ਅਤੇ 130 ਦੇ ਸੰਚਾਲਨ `ਚ ਦੇਰੀ ਹੋਈ । ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਵੱਲੋਂ ਸੰਚਾਲਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) (ਆਈ. ਜੀ. ਆਈ. ਏ.) ਤੋਂ ਰੋਜ਼ਾਨਾ ਲੱਗਭਗ 1,300 ਉਡਾਣਾਂ ਦਾ ਸੰਚਾਲਨ ਹੁੰਦਾ ਹੈ ।

ਡਾਇਲ ਨੇ ਸੋਸ਼ਲ ਮੀਡੀਆ ਮੰਚ ਤੇ ਆਖਿਆ ਸਾਰੀਆਂ ਉਡਾਣਾਂ ਦਾ ਸੰਚਾਲਨ ਸਾਧਾਰਨ ਰੂਪ ਵਿਚ ਹੈ ਜਾਰੀ

ਡਾਇਲ ਨੇ ਸੋਸ਼ਲ ਮੀਡੀਆ ਮੰਚ `ਐਕਸ` `ਤੇ ਸਵੇਰੇ ਇਕ ਪੋਸਟ `ਚ ਕਿਹਾ ਕਿ ਸਾਰੀਆਂ ਉਡਾਣਾਂ ਦਾ ਸੰਚਾਲਨ ਸਾਧਾਰਨ ਰੂਪ `ਚ ਜਾਰੀ ਹੈ ਪਰ ਜੋ ਉਡਾਣਾਂ `ਕੈਟ-ਤਿੰਨ` ਦੇ ਅਨੁਸਾਰ ਨਹੀਂ ਹਨ, ਉਹ ਪ੍ਰਭਾਵਿਤ ਹੋ ਸਕਦੀਆਂ ਹਨ । ਕੈਟ-ਤਿੰਨ ਅਨੁਰੂਪਤਾ ਦੇ ਤਹਿਤ ਪਾਇਲਟ ਵਿਜ਼ੀਬਿਲਟੀ (Pilot visibility) ਦੀ ਸਥਿਤੀ `ਚ ਵੀ ਉਡਾਣਾਂ ਦਾ ਸੰਚਾਲਨ ਕਰ ਸਕਦੇ ਹਨ । ਧੁੰਦ ਅਤੇ ਘੱਟ ਵਿਜ਼ੀਬਿਲਟੀ ਦੇ ਪਿਛੋਕੜ `ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਬਾਜ਼ੀ ਕੰਪਨੀਆਂ ਨੂੰ ਯਾਤਰੀਆਂ ਦੀ ਸਹੂਲਤ ਸਬੰਧੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ ।

Read More : ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ