Home Blog Page 219

ਦਫ਼ਤਰਾਂ ਅੱਗੇ ਹੁਣ ਨਹੀਂ ਲੱਗਦੀ ਕਤਾਰ-ਬਰੂਹਾਂ `ਤੇ ਸੇਵਾਵਾਂ ਦੇ ਰਹੀ ਸਰਕਾਰ : ਅਰੋੜਾ

0
Aman Arora

ਚੰਡੀਗੜ੍ਹ, 1 ਜਨਵਰੀ 2026 : ਪੰਜਾਬ ਦਾ ਪ੍ਰਸ਼ਾਸਨ ਸਾਲ 2025 ਦੌਰਾਨ ਵੱਡੇ ਡਿਜੀਟਲ ਬਦਲਾਅ ਦਾ ਗਵਾਹ ਬਣਿਆ ਹੈ, ਜਿਸ ਤਹਿਤ ਹੁਣ ਨਾਗਰਿਕ-ਕੇਂਦਰਿਤ ਸੇਵਾਵਾਂ ਲੋਕਾਂ ਨੂੰ ਸਿੱਧੇ ਬਰੂਹਾਂ `ਤੇ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰੀ ਦਫ਼ਤਰਾਂ `ਚ ਲੰਬੀਆਂ ਕਤਾਰਾਂ ਲੱਗਣਾ ਤੇ ਲੋਕਾਂ ਦੀ ਖੱਜਲ-ਖੁਆਰੀ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ ।

ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਤਹਿਤ ਲੱਖਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ ਹਨ ਬਰੂਹਾਂ ਤੇ ਸੇਵਾਵਾਂ

ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਪਟਵਾਰੀਆਂ ਨੂੰ ਈ-ਸੇਵਾ ਪੋਰਟਲ `ਤੇ ਆਨ-ਬੋਰਡ ਕਰਨ ਤੋਂ ਬਾਅਦ 12.46 ਲੱਖ ਤੋਂ ਵੱਧ ਅਰਜ਼ੀਆਂ ਦਾ ਆਨ-ਲਾਈਨ ਨਿਪਟਾਰਾ ਕੀਤਾ ਗਿਆ ਹੈ । ਇਸ ਤੋਂ ਇਲਾਵਾ `ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ` ਸਕੀਮ (Bhagwant Mann Government, Scheme at your doorstep) ਤਹਿਤ 1,85,000 ਤੋਂ ਵੱਧ ਨਾਗਰਿਕਾਂ ਨੂੰ ਬਰੂਹਾਂ `ਤੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ । ਪੰਜਾਬ ਨੇ ਆਪਣੇ ਸਰਪੰਚਾਂ, ਨੰਬਰਦਾਰਾਂ ਤੇ ਕੌਂਸਲਰਾਂ ਨੂੰ ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਆਨ-ਲਾਈਨ ਤਸਦੀਕ ਕਰਨ ਦੇ ਅਧਿਕਾਰ ਦਿੱਤੇ ਹਨ । ਸੂਬਾ ਸਰਕਾਰ (State Goverment) ਨੇ ਸਾਰੇ ਪਟਵਾਰੀਆਂ ਨੂੰ ਕੇਂਦਰੀਕ੍ਰਿਤ ਸੇਵਾ ਪੋਰਟਲ `ਤੇ ਆਨ-ਬੋਰਡ ਕੀਤਾ ਹੈ ।

Read More : ਅਮਨ ਅਰੋੜਾ ਨੇ ਕੀਤਾ ਐਨ. ਡੀ. ਏ. ਕੈਡਿਟਾਂ ਲਈ ਹੋਸਟਲ ਦਾ ਉਦਘਾਟਨ

ਗੈਂਗਸਟਰ ਪ੍ਰਭ ਦਾਸੂਵਾਲ ਤੇ ਡੋਨੀ ਬਲ ਦੇ ਚਾਰ ਸ਼ੂਟਰ ਗ੍ਰਿਫ਼ਤਾਰ

0
Arrest

ਤਰਨਤਾਰਨ, 1 ਜਨਵਰੀ 2026 : ਪੰਜਾਬ ਦੇ ਜਿ਼ਲਾ ਤਰਨਤਾਰਨ ਦੀ ਪੁਲਸ (Tarn Taran Police) ਨਾਲ ਮਿਲ ਕੇ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਨੇ ਗੈਂਗਸਟਰ ਪ੍ਰਭੂ ਦਾਸੂਵਾਲ ਤੇ ਡੋਨੀ ਬਲ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ (Shooters arrested) ਕੀਤਾ ਹੈ । ਪੁਲਸ ਅਨੁਸਾਰ ਇਸ ਕਾਰਵਾਈ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਸਰਹੱਦੀ ਖੇਤਰ ਵਿੱਚ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀ ਯੋਜਨਾ ਬਣਾ ਰਹੇ ਸਨ ।

ਡੀ. ਜੀ. ਪੀ. ਪੰਜਾਬ ਨੇ ਦਿੱਤੀ ਜਾਣਕਾਰੀ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਏ. ਜੀ. ਟੀ. ਐਫ. ਅਤੇ ਤਰਨਤਾਰਨ ਪੁਲਿਸ ਦੀਆਂ ਟੀਮਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ `ਤੇ ਇਹ ਸਾਂਝਾ ਆਪ੍ਰੇਸ਼ਨ ਕੀਤਾ । ਕਾਰਵਾਈ ਦੌਰਾਨ ਮੁਲਜ਼ਮਾਂ ਤੋਂ ਦੋ ਦੇਸੀ .32 ਬੋਰ ਪਿਸਤੌਲ (Pistol) ਅਤੇ ਚਾਰ ਜਿ਼ੰਦਾ ਕਾਰਤੂਸ ਬਰਾਮਦ (Cartridges recovered) ਕੀਤੇ ਗਏ । ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਰਹਿ ਰਹੇ ਬਦਨਾਮ ਅਪਰਾਧੀ ਪ੍ਰਭ ਦਾਸੂਵਾਲ ਅਤੇ ਡੋਨੀ ਬਲ ਦੇ ਇਸ਼ਾਰੇ `ਤੇ ਕੰਮ ਕਰ ਰਹੇ ਸਨ । ਮੁਲਜ਼ਮ ਸਰਹੱਦੀ ਖੇਤਰ ਵਿਚ ਕੁਝ ਖਾਸ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਲਈ ਗੋਲੀਬਾਰੀ ਕਰਨ ਦੀ ਯੋਜਨਾ ਬਣਾ ਰਹੇ ਸਨ ।

ਗ੍ਰਿਫ਼ਤਾਰ ਕੀਤੇ ਗਏ ਸਮੁੱਚੇ ਮੁਲਜਮਾਂ ਦਾ ਹੈ ਅਪਰਾਧਕ ਰਿਕਾਰਡ

ਪੁਲਸ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਮੁੱਚੇ ਮੁਲਜ਼ਮਾਂ ਦਾ ਪਹਿਲਾਂ ਅਪਰਾਧਿਕ ਰਿਕਾਰਡ ਹੈ ਅਤੇ ਉਹ ਪਹਿਲਾਂ ਵੀ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਰਹੇ ਹਨ । ਇਸ ਮਾਮਲੇ ਵਿੱਚ ਪੁਲਸ ਥਾਣਾ ਸਿਟੀ ਤਰਨਤਾਰਨ ਵਿੱਚ ਸਬੰਧਤ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ ।

Read More : ਮਾਰਚ 2026 ਵਿਚ ਪੰਜਾਬ ਪੁਲਸ ਨੂੰ ਮਿਲਣਗੇ 1600 ਜਵਾਨ : ਡੀ. ਜੀ. ਪੀ.

ਮਿਊਚੁਅਲ ਫੰਡ ਜਾਇਦਾਦਾਂ `ਚ 2025 `ਚ 14 ਲੱਖ ਕਰੋੜ ਰੁਪਏ ਦਾ ਵਾਧਾ

0
Mutual fund

ਨਵੀਂ ਦਿੱਲੀ, 1 ਜਨਵਰੀ 2026 : ਮਿਊਚੁਅਲ ਫੰਡ ਉਦਯੋਗ (Mutual Fund Industry) ਨੇ 2025 `ਚ ਇਕ ਨਵਾਂ ਇਤਿਹਾਸ ਰਚਦੇ ਹੋਏ ਜਾਇਦਾਦ ਆਧਾਰ `ਚ 14 ਲੱਖ ਕਰੋੜ ਰੁਪਏ ਦਾ ਰਿਕਾਰਡ ਵਾਧਾ ਕੀਤਾ ਹੈ । ਇਸ ਦੌਰਾਨ ਕੁਲ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਨਵੰਬਰ ਤੱਕ 81 ਲੱਖ ਕਰੋੜ ਰੁਪਏ ਤੱਕ ਪਹੁੰਚ ਗਈਆਂ, ਜੋ 2024 ਦੇ 67 ਲੱਖ ਕਰੋੜ ਰੁਪਏ ਤੋਂ 21 ਫੀਸਦੀ ਵੱਧ ਹਨ ।

ਐਸ. ਆਈ. ਪੀ. ਦੇ ਲਗਾਤਾਰ ਪ੍ਰਵਾਹ ਨੇ ਕੀਤੀ ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਦੀ ਪੂਰਤੀ

ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐੱਮ. ਫੀ.) ਦੇ ਸੀ. ਈ. ਓ. ਵੇਂਕਟ ਚਾਲਸਾਨੀ ਨੇ ਦੱਸਿਆ ਕਿ ਪ੍ਰਚੂਨ ਨਿਵੇਸ਼ਕਾਂ ਦੀ ਵਧਦੀ ਭਾਈਵਾਲੀ ਅਤੇ ਸਿਸਟਮੈਟਿਕ ਨਿਵੇਸ਼ ਯੋਜਨਾ (ਐੱਸ. ਆਈ. ਪੀ.) `ਚ ਰਿਕਾਰਡ ਨਿਵੇਸ਼ ਨਾਲ ਇਹ ਵਾਧਾ `ਸੰਭਵ ਹੋਇਆ । ਉਨ੍ਹਾਂ ਕਿਹਾ ਕਿ ਐੱਸ. ਆਈ. ਪੀ. ਦੇ ਲਗਾਤਾਰ ਪ੍ਰਵਾਹ ਨੇ ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਦੀ ਪੂਰਤੀ ਕੀਤੀ ਅਤੇ ਬਾਜ਼ਾਰ ਨੂੰ. ਮਜ਼ਬੂਤ ਬਣਾਈ ਰੱਖਿਆ ।

ਸ਼ੁੱਧ ਵਿਆਹ ਪ੍ਰਵਾਹ 20025 ਵਿਚ ਕੀਤਾ ਗਿਆ 7 ਲੱਖ ਕਰੋੜ ਰੁਪਏ ਦਰਜ

2025 `ਚ ਸ਼ੁੱਧ ਨਿਵੇਸ਼ ਪ੍ਰਵਾਹ 7 ਲੱਖ ਕਰੋੜ ਰੁਪਏ ਦਰਜ ਕੀਤਾ ਗਿਆ, ਜਦੋਂਕਿ ਨਿਵੇਸ਼ਕ ਆਧਾਰ `ਚ 3.36 ਕਰੋੜ ਦਾ ਵਾਧਾ ਹੋਇਆ । ਸਿਰਫ ਐੱਸ. ਆਈ. ਪੀ. ਰਾਹੀਂ ਕਰੀਬ 3 ਲੱਖ ਕਰੋੜ ਰੁਪਏ ਦਾ ਨਿਵੇਸ਼ (Investment of Rs 3 lakh crore) ਆਇਆ ।

ਮਾਰਨਿੰਗਸਟਾਰ ਦੇ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਮਜ਼ਬੂਤ ਸ਼ੇਅਰ ਬਾਜ਼ਾਰ (Stock market) ਪ੍ਰਦਰਸ਼ਨ ਅਤੇ ਐੱਸ. ਆਈ. ਪੀ. `ਚ ਵਾਧੇ ਨੇ ਇਸ ਵਾਧੇ ਨੂੰ ਸਮਰਥਨ ਦਿੱਤਾ । 2025 `ਚ ਮਿਊਚੁਅਲ ਫੰਡ ਉਦਯੋਗ ਨੇ 13ਵੇਂ ਸਾਲ ਵੀ ਏ. ਯੂ. ਐੱਮ. `ਚ ਵਾਧਾ ਦਰਜ ਕੀਤਾ, ਜੋ ਲੰਮੀ ਮਿਆਦ ਦੇ ਨਿਵੇਸ਼ ਅਤੇ ਵਿੱਤੀ ਜਾਗਰੂਕਤਾ ਦੇ ਵਧਦੇ ਰੁਝੇਵਿਆਂ ਨੂੰ ਦਰਸਾਉਂਦਾ ਹੈ । ਐੱਸ. ਆਈ. ਪੀ. ਰਾਹੀਂ ਲਗਾਤਾਰ ਨਿਵੇਸ਼ ਨੇ ਇਸ ਵਿਕਾਸ ਨੂੰ ਸਥਿਰ ਬਣਾਈ ਰੱਖਿਆ ।

Read More : ਟਰੰਪ ਨੂੰ ਰਾਸ਼ਟਰਪਤੀ ਬਣਦਿਆਂ ਦੇਖ ਭਾਰਤੀ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲਿਆ ਅਸਰ

ਅਜੈ ਸਿੰਘਲ ਨੇ ਸੰਭਾਲਿਆ ਹਰਿਆਣਾ ਦੇ ਡੀ. ਜੀ. ਪੀ. ਵਜੋਂ ਅਹੁੁਦਾ

0
ajay Singhal

ਪੰਚਕੂਲਾ, 1 ਜਨਵਰੀ 2026 : ਹਰਿਆਣਾ (Haryana) ਸੂਬੇ ਦੇ ਨਵੇਂ ਡੀ. ਜੀ. ਪੀ. ਅਜੈ ਸਿੰਘਲ (D. G. P. Ajay Singhal) ਨੇ ਅੱਜ ਪੰਚਕੂਲਾ ਵਿੱਚ ਪੁਲਸ ਹੈੱਡਕੁੁਆਰਟਰ ਵਿਖੇ ਪਹੁੰਚ ਕੇ ਅਹੁੁਦਾ ਸੰਭਾਲ ਲਿਆ ਹੈ ਅਤੇ ਇੱਥੇ ਉਹ ਸੂਬੇ ਦੇ ਨਵੇਂ ਡੀ. ਜੀ. ਪੀ. ਵਜੋਂ ਕੰਮਕਾਜ ਦੇਖਣਗੇ ।

ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਵਾਂਗਾ : ਡੀ. ਜੀ. ਪੀ.

ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣਗੇ । ਇਸ ਮੌਕੇ ਪੁਲਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਫੁੱਲਾਂ ਦੇ ਗੁੁਲਦਸਤੇ ਦੇ ਕੇ ਸਵਾਗਤ ਕੀਤਾ । ਇਸ ਮੌਕੇ ਪੁੁਲਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ।

Read More : ਸ਼ੱਤਰੂਜੀਤ ਨੂੰ ਡੀ. ਜੀ. ਪੀ. ਅਹੁਦੇ ਤੋਂ ਹਟਾਇਆ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ.

ਦੀਪਤੀ ਬਣੀ ਟੀ-20 `ਚ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਖਿਡਾਰਨ

0
Deepati Sharma

ਤਿਰੂਵਨੰਤਪੁਰਮ, 1 ਜਨਵਰੀ 2026 : ਆਲ ਰਾਊਂਡਰ ਦੀਪਤੀ ਸ਼ਰਮਾ (All-rounder Deepti Sharma) ਕੌਮਾਂਤਰੀ ਟੀ-20 ਵਿਚ ਮਹਿਲਾ ਤੇ ਪੁਰਸ਼ ਵਰਗ ਦੋਵਾਂ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ (First Indian bowler) ਬਣ ਗਈ ਹੈ ।

ਦੀਪਤੀ ਨੇ ਸ੍ਰੀਲੰਕਾ ਵਿਰੁੱਧ ਖੇਡੇ ਗਏ ਟੀ-20 ਵਿਚ ਕੀਤਾ ਚੰਗਾ ਪ੍ਰਦਰਸ਼ਨ

ਸ਼੍ਰੀਲੰਕਾ ਵਿਰੁੱਧ ਖੇਡੇ ਗਏ -5ਵੇਂ ਤੇ ਆਖਰੀ ਟੀ-20 ਵਿਚ ਨੀਲਾਕਸ਼ਿਕਾ ਸਿਲਵਾ ਨੂੰ ਆਊਟ ਕਰ ਕੇ ਮੇਗਨ ਬਟ ਦੇ 151 ਵਿਕਟਾਂ (Wickets) ਦੇ ਰਿਕਾਰਡ ਨੂੰ ਪਿੱਛੇ ਛੱਡਿਆ । ਉਸ ਨੇ 2016 ਵਿਚ ਡੈਬਿਊ ਤੋਂ ਬਾਅਦ ਤੋਂ 133 ਮੈਚਾਂ ਵਿਚ ਆਪਣੀ` 152ਵੀਂ ਟੀ-20 ਵਿਕਟ ਲੈ ਕੇ ਇਹ ਮੁਕਾਮ ਹਾਸਲ ਕੀਤਾ । ਇਸਦੇ ਨਾਲ ਹੀ ਦੀਪਤੀ ਨੇ ਆਸਟ੍ਰੇਲੀਆ ਦੀ ਤੇਜ਼ ਗੇਂਦਬਾਜ਼ ਮੇਗਨ ਸ਼ਟ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ । ਇਸ ਸੂਚੀ .ਵਿਚ ਪਾਕਿਸਤਾਨ ਦੀ ਨਿੰਦਾ ਡਾਰ 144 ਵਿਕਟਾਂ ਦੇ ਨਾਲ ਤੀਜੇ ਸਥਾਨ `ਤੇ ਹੈ ।

ਦੀਪਤੀ ਨੇ ਕਿਹੜੇ ਮੈਚ ਵਿਚ ਕਿੰਨੀਆਂ ਵਿਕਟਾਂ ਲਈਆਂ

ਰਵਾਂਡਾ ਦੀ ਹੇਨਰੀਟ ਇਸ਼ਮਵੇ 117 ਮੈਚਾਂ ਵਿਚ 144 ਵਿਕਟਾਂ ਦੇ ਨਾਲ ਚੌਥੇ ਤੇ ਇੰਗਲੈਂਡ ਦੀ ਸੋਫੀ ਐਕਲੇਸਟੋਨ 101 ਮੈਚਾਂ ਵਿਚ 142 ਵਿਕਟਾਂ ਦੇ ਨਾਲ 5ਵੇਂ ਸਥਾਨ `ਤੇ ਹੈ । ਇਸ ਉਪਲਬੱਧੀ ਦੇ ਨਾਲ ਹੀ ਦੀਪਤੀ ਸ਼ਰਮਾ ਮਹਿਲਾ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਝੁਲਨ ਗੋਸਵਾਮੀ ਦੇ ਰਿਕਰਾਡ ਦੇ ਨੇੜੇ ਪਹੁੰਚ ਗਈ ਹੈ । ਦੀਪਤੀ ਕੋਲ (ਟੈਸਟ ਵਿਚ 20, ਵਨ ਡੇ ਵਿਚ 162 ਤੇ ਟੀ-20 ਵਿਚ 152 ਵਿਕਟਾਂ) ਸਮੇਤ ਕੁੱਲ 334 ਵਿਕਟਾਂ ਹਨ ਜਦਕਿ ਗੋਸਵਾਮੀ (ਟੈਸਟ ਵਿਚ 44, ਵਨ ਡੇ ਵਿਚ 255, ਟੀ-20 ਵਿਚ 56 ਵਿਕਟਾਂ) ਕੁੱਲ 355 ਵਿਕਟਾਂ ਦੇ ਨਾਲ ਸਭ ਤੋਂ ਅੱਗੇ ਹੈ । ਇੰਗਲੈਂਡ ਦੀ ਕੈਥਰੀਨ ਸਾਈਬਰ ਬੇਟ 335 ਵਿਕਟਾਂ ਨਾਲ ਦੀਪਤੀ ਤੋਂ ਠੀਕ ਅੱਗੇ ਹੈ ।

Read More : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ

ਬਾਥਰੂਮ ਵਿਚ ਗੀਜ਼ਰ ਗੈਸ ਲੀਕ ਹੋਣ ਕਾਰਨ 22 ਸਾਲਾ ਕੁੜੀ ਦੀ ਮੌਤ

0
Munmun

ਜਲੰਧਰ, 1 ਜਨਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿੱਚ ਸਿ਼ਵ ਸੈਨਾ ਦੇ ਉੱਤਰ ਭਾਰਤ ਮੁਖੀ ਦੀ 22 ਸਾਲਾ ਧੀ ਦੀ ਬਾਥਰੂਮ ਗੀਜ਼ਰ ਵਿੱਚ ਲੀਕ (Leak in the geyser) ਹੋਣ ਨਾਲ ਮੌਤ (Death)ਹੋ ਗਈ ਹੈ ।

ਦਰਵਾਜਾ ਤੋੜ ਕੇ ਕੱਢਿਆ ਗਿਆ ਲੜਕੀ ਨੂੰ

ਲੜਕੀ ਦੇ ਬਾਥਰੂਮ ਵਿਚੋਂ ਕਾਫੀ ਸਮੇਂ ਤੋਂ ਬਾਹਰ ਨਾ ਆਉਣ ਦੇ ਚਲਦਿਆਂ ਜਦੋਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੜ੍ਹਕਾਇਆ ਤਾਂ ਕੋਈ ਥਹੁ ਪਤਾ ਨਾ ਚੱਲਣ ਤੇ ਦਰਵਾਜ਼ਾ ਤੋੜ ਦਿੱਤਾ ਗਿਆ ਅਤੇ ਉਸਨੂੰ ਬਚਾ ਲਿਆ ਗਿਆ । ਲੜਕੀ ਦੇ ਗੀਜਰ ਲੀਕ ਹੋਣ ਕਾਰਨ ਹੋਈ ਮੌਤ ਨੇ ਪੂਰੇ ਪਰਿਵਾਰ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਜਨਮ ਦਿਨ ਦੀਆਂ ਤਿਆਰੀਆਂ ਕੁਝ ਪਲ ਪਹਿਲਾਂ ਹੀ ਚੱਲ ਰਹੀਆਂ ਸਨ।

ਕੌਣ ਹੈ ਇਹ ਲੜਕੀ

ਬਾਥਰੂਮ ਵਿਚ ਗੀਜ਼ਰ ਗੈਸ ਲੀਕ ਹੋਣ ਕਾਰਨ ਜਿਸ ਲੜਕੀ ਦੀ ਮੌਤ ਹੋ ਗਈ ਹੈ ਦਾ ਨਾਮ ਮੁਨਮੁਨ (Munmun) ਹੈ । ਜਦੋਂ ਇਹ ਘਟਨਾਕ੍ਰਮ ਵਾਪਰਿਆ ਤਾਂ ਉਹ ਬਾਥਰੂਮ ਵਿੱਚ ਨਹਾ ਰਹੀ ਸੀ ਤੇ ਜਦੋਂ ਗੀਜ਼ਰ ਪਾਈਪ ਵਿੱਚੋਂ ਗੈਸ ਲੀਕ (Gas leak) ਹੋਈ ਤਾਂ ਉਸਦਾ ਦਮ ਘੁੱਟ ਗਿਆ ਅਤੇ ਉਹ ਬੇਹੋਸ਼ ਹੋ ਗਈ । ਜਦੋਂ ਤੱਕ ਪਰਿਵਾਰ ਨੂੰ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ ।

Read More : ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

ਸਾਬਕਾ ਆਈ. ਜੀ. ਮਾਮਲੇ ਵਿਚ ਪੁਲਸ ਨੇ ਮਹਾਰਾਸ਼ਟਰ ਤੋਂ ਦੋ ਨੂੰ ਕੀਤਾ ਗ੍ਰਿਫਤਾਰ

0
Amar Singh chahal

ਪਟਿਆਲਾ, 1 ਜਨਵਰੀ 2026 : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ (Amar Singh Chahal) ਨਾਲ ਹੋਈ ਠੱਗੀ ਦੇ ਮਾਮਲੇ `ਚ ਸਾਈਬਰ ਸੈੱਲ ਪਟਿਆਲਾ ਦੀ ਪੁਲਸ ਨੇ 2 ਵਿਅਕਤੀਆਂ (2 people) ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ (Arrested)  ਕੀਤਾ ਹੈ ।

ਦੋਹਾਂ ਤੋਂ ਹੋਏ ਹਨ 55 ਸਿੰਮ ਕਾਰਡ ਬਰਾਮਦ

ਜਾਣਕਾਰੀ ਮੁਤਾਬਕ ਦੋਨਾਂ ਤੋਂ 55 ਸਿਮ ਬਰਾਮਦ ਹੋਏ, ਜਿਨ੍ਹਾਂ `ਚ ਜਿ਼ਆਦਾਤਰ ਫਿਲਹਾਲ ਬੰਦ ਪਏ ਹਨ । ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਤੋਂ ਇਕ ਡਾਇਰੀ ਵੀ ਬਰਾਮਦ ਹੋਈ । ਇਹ ਗਿਰੋਹ ਦੁਬਈ ਤੋਂ ਆਪਰੇਟ ਕਰ ਰਿਹਾ ਸੀ ਅਤੇ ਇਸ ਮਾਸਟਰ ਮਾਈਂਡ ਵੀ ਦੁਬਈ `ਚ ਹੈ, ਜਿਸ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ । ਇਸ ਮਾਮਲੇ `ਚ ਸਾਈਬਰ ਕ੍ਰਾਈਮ ਪਟਿਆਲਾ ਦੀ ਪੁਲਸ ਹੁਣ ਤੱਕ 25 ਖਾਤਿਆਂ ਦੁਬਈ ਤੋਂ ਚੱਲ ਰਿਹਾ ਸੀ ਸਾਈਬਰ ਠੱਗੀ ਦਾ ਗਿਰੋਹ ਨੂੰ ਸੀਲ ਕਰ ਚੁੱਕੀ ਹੈ ਅਤੇ ਜਿਨ੍ਹਾਂ `ਚ ਲੱਗਭਗ 3 ਕਰੋੜ ਰੁਪਏ ਸ਼ਿਫਟ ਹੋਏ ਸਨ ।

ਰਿਟਾਇਰਡ ਆਈ. ਜੀ. ਪੀ. ਨਾਲ ਹੋਇਆ ਹੋਇਆ ਹੀ 8 ਕਰੋੜ 10 ਲੱਖ ਦਾ ਆਨਲਾਈਨ ਫਰਾਡ

ਦੱਸਣਯੋਗ ਹੈ ਕਿ ਰਿਟਾ. ਆਈ. ਜੀ. (Ret. I. G.) ਅਮਰ ਸਿੰਘ ਚਹਿਲ ਨਾਲ 8 ਕਰੋੜ 10 ਲੱਖ ਰੁਪਏ ਦਾ ਆਨਲਾਈਨ ਫਰਾਡ (Online fraud) ਹੋਇਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਰਿਟਾ. ਆਈ. ਜੀ. ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਦੀ ਕੋਸਿ਼ਸ਼ ਕੀਤੀ ਸੀ ਪਰ ਉਨ੍ਹਾਂ ਨੂੰ ਜ਼ਖਮੀ ਹਾਲਤ `ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬਚਾਅ ਲਿਆ ਗਿਆ ।

ਇਸ ਤੋਂ ਬਾਅਦ ਪਟਿਆਲਾ ਸਾਈਬਰ ਸੈੱਲ ਦੀ ਪੁਲਸ ਨੇ ਇਸ ਮਾਮਲੇ `ਚ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ 25 ਉਨ੍ਹਾਂ ਖਾਤਿਆਂ ਨੂੰ ਸੀਜ਼ ਕੀਤਾ ਗਿਆ, ਜਿਨ੍ਹਾਂ `ਚ ਪੈਸੇ ਟਰਾਂਸਫਰ ਹੋਏ ਸਨ । ਇਨ੍ਹਾਂ ਖਾਤਿਆਂ ਵਿਚ 3 ਕਰੋੜ ਤੋਂ ਜਿ਼ਆਦਾ ਪੈਸੇ ਟ੍ਰਾਂਸਫਰ ਹੋਏ ਸਨ ਅਤੇ ਪੁਲਸ ਵੱਲੋਂ ਠੱਗਾਂ ਦੀ ਪੈੜ ਨੱਪੀ ਜਾ ਰਹੀ। ਅੱਜ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 2 ਵਿਅਕਤੀਆਂ ਨੂੰ ਇਸ ਮਾਮਲੇ `ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਅੱਗੇ ਵੀ ਜਾਂਚ ਤੇਜ ਕਰ ਦਿੱਤੀ ਗਈ ਹੈ ।

Read More : ਸਾਬਕਾ ਆਈ. ਜੀ. ਮਾਮਲੇ ਵਿਚ ਪੁਲਸ ਨੇ ਮਹਾਰਾਸ਼ਟਰ ਤੋਂ ਦੋ ਨੂੰ ਕੀਤਾ ਗ੍ਰਿਫਤਾਰ

ਬੱਚੀ ਨਾਲ ਅਸਲੀਲ ਹਰਕਤ ਕਰਨ ਵਾਲੇ ਨੂੰ ਪੁਲਸ ਨੇ ਕਰਵਾਈ ਮੌਕੇ ਤੇ ਹੀ ਤੌਬਾ

0
sexual misconduct

ਅੰਬਾਲਾ, 31 ਦਸੰਬਰ 205 : ਹਰਿਆਣਾ ਦੇ ਸ਼ਹਿਰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ (Civil Hospital, Ambala Cantt) ਵਿਚ ਐਕਸ-ਰੇ ਕਰਵਾਉਣ ਆਈ ਇਕ 9 ਸਾਲਾ ਬੱਚੀ (9 year old girl) ਨਾਲ ਅਸ਼ਲੀਲ ਹਰਕਤ (Obscene act) ਕਰਨ ਵਾਲੇ ਰੇਡੀਓਗ੍ਰਾਫਰ ਨੂੰ ਕਾਬੂ ਕਰ ਲਿਆ ਗਿਆ ਹੈ ।

ਕਿਵੇਂ ਪਤਾ ਲੱਗਿਆ ਘਟਨਾਕ੍ਰਮ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ 9 ਸਾਲਾ ਲੜਕੀ ਐਕਸ-ਰੇ ਕਰਵਾਉਣ ਤੋਂ ਬਾਅਦ ਬਾਹਰ ਆਈ ਤਾਂ ਉਸਨੇ ਇਸ ਸਬੰਧੀ ਆਪਣੀ ਭੈਣ ਨੂੰ ਦੱਸਿਆ ਅਤੇ ਮਾਮਲਾ ਥਾਣੇ ਤੱਕ ਪਹੁੰਚਿਆ । ਜਿਸ ਤੇ ਪੁਲਸ ਮੁਲਾਜ਼ਮਾਂ ਨੇ ਉਕਤ ਮੁਲਜ਼ਮ ਤੋਂ ਕੰਨ ਫੜਵਾ ਕੇ ਮੁਆਫ਼ੀ ਮੰਗਵਾਈ ਅਤੇ ਉਸ ਦੀ ਹਸਪਤਾਲ ਦੇ ਅੰਦਰ ਹੀ ਐਕਸਰਸਾਈਜ਼ ਕਰਵਾਈ ਅਤੇ ਉਸ ਨੂੰ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਲਈ ਤੌਬਾ ਕਰਵਾਈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਲਜ਼ਮ ਸੀ. ਆਰ. ਪੀ. ਐਫ. ਵਿਚ ਸੇਵਾ ਨਿਭਾਅ ਚੁੱਕਿਆ ਅਤੇ ਉਹ ਪਹਿਲਾਂ ਵੀ ਇਕ ਸਿਵਲ ਹਸਪਤਾਲ ਅੰਦਰ ਛੇੜਛਾੜ ਦੀ ਘਟਨਾ ਨੂੰ ਅੰਜ਼ਾਮ ਦੇ ਚੁੱਕਿਆ ਹੈ ।

Read More : ਬਲਾਤਕਾਰ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਏਜਾਜ਼ ਖਾਨ ਫਰਾਰ, ਭਾਲ ਜਾਰੀ

ਡੀ. ਸੀ. ਨੇ ਕੀਤਾ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ 7 ਟੀਮਾਂ ਦਾ ਗਠਨ

0
DC Komal Mittal

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਦਸੰਬਰ 2025 : ਪੰਜਾਬ ਦੇ ਜਿ਼ਲਾ ਸਾਹਿਬਜਾਦਾ ਅਜੀਤ ਸਿੰਘ ਨਗਰ (Sahibzada Ajit Singh Nagar) ਦੇ ਡਿਪਟੀ ਕਮਿਸ਼ਨਰ (Deputy Commissioner) ਕੋਮਲ ਮਿੱਤਲ (Komal Mittal) ਨੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ (Checking) ਲਈ ਪ੍ਰਸ਼ਾਸ਼ਨਿਕ ਤੇ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ 7 ਟੀਮਾਂ ਦਾ ਗਠਨ ਕੀਤਾ ਹੈ ।

ਕੀ ਤੇ ਕਦੋਂ ਤੋਂ ਕਰਨਗੀਆਂ ਇਹ ਟੀਮਾਂ ਕੰਮ

ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ 7 ਟੀਮਾਂ ਦਾ ਗਠਨ ਕੀਤਾ ਗਿਆ ਹੈ ਵਲੋਂ 1 ਜਨਵਰੀ 2026 ਤੋਂ ਰੋਜ਼ਾਨਾ ਚੈਕਿੰਗ ਕਰਕੇ ਉਨ੍ਹਾਂ ਨੂੰ ਰਿਪੋਰਟ ਦੇਣਗੀਆਂ । ਉਨ੍ਹਾਂ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਨਜਾਇਜ਼ ਮਾਇਨਿੰਗ (Illegal mining) ਸਬੰਧੀ ਕੇਸ ਦਰਜ ਕਰਵਾਉਂਦੇ ਸਮੇਂ ਗੱਡੀ ਦਾ ਨੰਬਰ, ਮਾਲਕ ਦਾ ਨਾਂ ਵੀ ਐਫ. ਆਈ. ਆਰ ਵਿਚ ਦਰਜ ਕੀਤਾ ਜਾਵੇ ਅਤੇ ਆਰ. ਟੀ. ਓ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਤਾਲਮੇਲ ਕਰਕੇ ਵਰਤੇ ਜਾਣ ਵਾਲੇ ਟਿੱਪਰ, ਜੇ. ਸੀ. ਬੀ, ਪੋਕਲੇਨ, ਟਰੈਕਟਰ ਟਰਾਲੀ ਆਦਿ ਦੇ ਵੇਰਵੇ ਡਾਟਾਬੇਸ ਵਿਚ ਲੈ ਲਏ ਜਾਣ । ਇਨ੍ਹਾਂ ਟੀਮਾਂ ਵਿੱਚੋਂ 3 ਸਬ ਡਵੀਜ਼ਨ ਖਰੜ, 3 ਸਬ ਡਵੀਜਨ ਡੇਰਾਬਸੀ, 1 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਰਗਰਮ ਰਹਿਣਗੀਆਂ ।

ਕਿਹੜੀ ਟੀਮ ਵਿਚ ਕੌਣ ਕੌਣ ਹੈ ਆਓ ਜਾਣਦੇ ਹਾਂ

ਸਬ-ਡਵੀਜ਼ਨ ਖਰੜ ਵਿੱਚ ਬਣਾਈਆਂ ਗਈਆਂ ਟੀਮਾਂ ਵਿੱਚ (ਟੀ-ਪੁਆਇੰਟ ਮਾਜਰੀ) ਹਿਤੇਸ਼ ਕੌਸ਼ਲ, ਜੇ. ਈ.-ਕਮ-ਮਾਇੰਨਿੰਗ, ਇੰਸਪੈਕਟਰ ਮੋਹਾਲੀ, ਬਲਵਿੰਦਰ ਸਿੰਘ ਫਾਰੈਸਟ ਗਾਰਡ ਮੋਹਾਲੀ, ਏ. ਐਸ. ਆਈ. ਜਸਵਿੰਦਰ ਸਿੰਘ 468, ਸਾਹਿਬਜਾਦਾ ਅਜੀਤ ਸਿੰਘ ਨਗਰ, ਹੈਡ ਕਾਂਸਟੇਬਲ ਮਨੋਜ ਸੈਣੀ 1650, ਸਾਹਿਬਜਾਦਾ ਅਜੀਤ ਸਿੰਘ ਨਗਰ, ਮਨਜੀਤ ਸਿੰਘ ਬਲਾਕ ਅਫਸਰ, ਦਫਤਰ ਵਣ ਮੰਡਲ, ਪੰਕਜ ਜਿੰਦਲ ਜੇ. ਈ.-ਕਮ-ਮਾਇੰਨਿੰਗ ਇੰਸਪੈਕਟਰ, ਮਾਇਨਿੰਗ ਵਿਭਾਗ, ਐਸ. ਆਰ. ਸੀ. ਟੀ. ਗੁਰਜੋਧ ਸਿੰਘ 1551, ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ. ਟੀ. ਸਿਮਰਨਜੀਤ ਸਿੰਘ 2438, ਐਸ. ਏ. ਐਸ. ਨਗਰ ਸ਼ਾਮਲ ਹਨ ।

ਟੀਮ ਨੰਬਰ 2 ਵਿਚ ਕੌਣ ਕੌਣ ਹੈ ਸ਼ਾਮਲ

ਟੀਮ ਨੰ. 2 ਵਿੱਚ (ਟੀ-ਪੁਆਇੰਟ ਸਿਸਵਾਂ ਮਾਜਰਾ) ਦੀਪਕ ਸ਼ਰਮਾ ਜੇ. ਈ.-ਕਮ-ਮਾਇੰਨਿੰਗ, ਇੰਸਪੈਕਟਰ ਸਾਹਿਬਜਾਦਾ ਅਜੀਤ ਸਿੰਘ ਨਗਰ, ਸੰਦੀਪ ਗਰੋਵਰ, ਏ. ਈ, ਦਫਤਰ ਕਾਰਜਕਾਰੀ ਇੰਜਨੀਅਰ, ਸੁਰਿੰਦਰ ਕੁਮਾਰ, ਬਲਾਕ ਅਫਸਰ, ਵਣ ਮੰਡਲ, ਏ. ਐਸ. ਆਈ. /ਐਲ. ਆਰ. ਰਾਜਿੰਦਰ ਸਿੰਘ 1118 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ. ਟੀ. ਪਰਮਿੰਦਰ ਸਿੰਘ 2454 ਸਾਹਿਬਜਾਦਾ ਅਜੀਤ ਸਿੰਘ ਨਗਰ, ਕੁਲਦੀਪ ਸਿੰਘ, ਵਣ ਰੇਂਜ ਸਾਹਿਬਜਾਦਾ ਅਜੀਤ ਸਿੰਘ ਨਗਰ, ਵਣ ਮੰਡਲ ਅਫਸਰ, ਕੁਮਾਰ ਗੋਰਵ, ਜੇ. ਈ. ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਸਾਹਿਬਜਾਦਾ ਅਜੀਤ ਸਿੰਘ ਨਗਰ, ਏ. ਐਸ. ਆਈ./ਐਲ. ਆਰ. ਕਰਮ ਚੰਦ 661, ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ. ਟੀ. ਅਰਮਾਨ 1999 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ. ਟੀ. ਸੰਦੀਪ ਕੁਮਾਰ 2396 ਐਸ ਏ ਐਸ ਨਗਰ ਸ਼ਾਮਿਲ ਹਨ ।

ਟੀਮ ਨੰਬਰ 3 ਸ਼ੰਕੂ ਏਰੀਆ ਵਿਚ ਦੋਖੇ ਕੌਣ

ਟੀਮ ਨੰ. 3 ਵਿੱਚ (ਸੂੰਕ ਏਰੀਆ) ਸੁਭਮ ਗੋਇਲ, ਉਪ-ਮੰਡਲ ਅਫਸਰ, ਦਫਤਰ ਉਪ-ਮੰਡਲ ਐਸ. ਏ. ਐਸ. ਨਗਰ ਜਲ ਨਿਕਾਸ ਕਮ-ਮਾਇਨਿੰਗ ਅਫਸਰ ਅਤੇ ਜਿਓਲੋਜੀ ਮੰਡਲ, ਮੋਹਾਲੀ, ਤੇਜਪਾਲ ਸਿੰਘ, ਏ. ਈ. ਉਪ-ਮੰਡਲ ਨੰਬਰ, ਤਿੰਨ ਸਾਹਿਬਜਾਦਾ ਅਜੀਤ ਸਿੰਘ ਨਗਰ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, ਜਗਮੀਤ ਬਰਾੜ, ਜੇ. ਈ. ਉਪ-ਮੰਡਲ ਨੰਬਰ, 03 ਸਾਹਿਬਜਾਦਾ ਅਜੀਤ ਸਿੰਘ ਨਗਰ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, ਸੀ. ਟੀ. ਰਣਜੀਤ ਸਿੰਘ 1975 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ. ਟੀ. ਗੁਰਵਿੰਦਰ ਸਿੰਘ 2043 ਐਸ. ਏ. ਐਸ. ਨਗਰ ਸ਼ਾਮਲ ਹਨ ।

ਸਬ-ਡਵੀਜਨ ਡੇਰਾਬਸੀ ਵਿਚ ਕੌਣ ਕੌਣ ਹੈ ਕਿਥੇ ਸ਼ਾਮਲ

ਡੇਰਾਬਸੀ (ਮੁਬਾਰਕਪੁਰ ਚੌਂਕੀ ਸੁੰਡਰਾਂ ਰੋਡ ਮੁਬਾਰਕਪੁਰ) ਲਈ ਬਣਾਈ ਗਈ ਟੀਮ ਨੰ. 4 ਵਿੱਚ ਰਾਜਿੰਦਰ ਕੁਮਾਰ, ਉਪ-ਮੰਡਲ ਅਫਸਰ, ਦਫਤਰ ਉਪ-ਮੰਡਲ ਐਸ. ਏ. ਐਸ. ਨਗਰ ਜਲ ਨਿਕਾਸ ਕਮ-ਮਾਇਨਿੰਗ ਅਤੇ ਜਿਓਲੋਜੀ ਮੰਡਲ, ਮੋਹਾਲੀ, ਕਰਮਜੀਤ ਸਿੰਘ ਉਪ-ਮੰਡਲ ਇੰਜੀਨੀਅਰ ਜ਼ਸਸ ਉਪ-ਮੰਡਲ ਡੇਰਾਬਸੀ, ਦਫਤਰ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 3, ਐਸ. ਏ. ਐਸ. ਨਗਰ, ਐਚ. ਸੀ (ਪੀ. ਆਰ.) ਬਲਵੀਰ ਸਿੰਘ 1630 ਸਾਹਿਬਜਾਦਾ ਅਜੀਤ ਸਿੰਘ ਨਗਰ, ਐਸ. ਆਰ. ਸੀ. ਟੀ. ਅਮਰਜੀਤ ਸਿੰਘ 1454, ਸਾਹਿਬਜਾਦਾ ਅਜੀਤ ਸਿੰਘ ਨਗਰ, ਏ. ਐਸ. ਆਈ. ਐਲ. ਆਰ. ਗੁਰਨਾਮ ਸਿੰਘ 500, ਸਾਹਿਬਜਾਦਾ ਅਜੀਤ ਸਿੰਘ ਨਗਰ, ਹੈਡ ਕਾਂਸਟੇਬਲ ਅਸ਼ੋਕ ਕੁਮਾਰ 594, ਐਸ. ਏ. ਐਸ. ਨਗਰ ਸ਼ਾਮਲ ਹਨ ।

ਟੀਮ ਨੰਬਰ 5 ਵਿਚ ਕਿਹੜਾ ਕਿਹੜਾ ਕਿਥੇ ਹੈ ਸ਼ਾਮਲ

ਥਾਣਾ ਲਾਲੜੂ (ਆਈ. ਟੀ. ਆਈ. ਚੌਂਕ ਲਾਲੜੂ) ਟੀਮ ਵਿਚ ਅਪਿੰਦਰਜੀਤ ਸਿੰਘ ਜੂਨੀਅਰ ਇੰਜੀਨੀਅਰ, ਦਫਤਰ ਕਾਰਜਕਾਰੀ ਇੰਜੀਨੀਅਰ ਕੇਂਦਰੀ ਕਾਰਜ ਮੰਡਲ, ਸਾਹਿਬਜਾਦਾ ਅਜੀਤ ਸਿੰਘ ਨਗਰ, ਜੈ ਸਿੰਘ ਬਲਾਕ ਅਫਸਰ, ਦਫਤਰ ਵਣ ਮੰਡਲ ਸਾਹਿਬਜਾਦਾ ਅਜੀਤ ਸਿੰਘ ਨਗਰ, ਏ. ਐਸ. ਆਈ./ਐਲ. ਆਰ. ਮਲਕੀਤ ਸਿੰਘ 264, ਐਸ. ਏ. ਐਸ. ਨਗਰ ਸ਼ਾਮਲ ਹਨ ।

ਟੀਮ ਨੰਬਰ 6 ਥਾਣਾ ਹੰਡੇਸਰਾਂ ਵਿਚ ਕਿਹੜਾ ਕਿਹੜਾ ਅਧਿਕਾਰੀ ਸ਼ਾਮਲ

ਟੀਮ ਨੰ: 6 ਥਾਣਾ ਹੰਡੇਸਰਾਂ (ਬੱਸ ਸਟੈਂਡ ਹੰਡੇਸਰਾਂ) ਰੇਸ਼ਮ ਸਿੰਘ, ਵਣ ਗਾਰਡ ਦਫਤਰ ਵਣ ਮੰਡਲ ਅਫਸਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਤਪੇਸ਼ਵਰ ਕਾਲਰਾ ਜੇ. ਈ.-ਕਮ-ਮਾਇਨਿੰਗ ਇੰਸਪੈਕਟਰ, ਦਫਤਰ ਉਪ-ਮੰਡਲ ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਸਾਹਿਬਜਾਦਾ ਅਜੀਤ ਸਿੰਘ ਨਗਰ, ਏ. ਐਸ. ਆਈ./ਐਲ. ਆਰ. ਓਮ ਪ੍ਰਕਾਸ਼ 731, ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ. ਟੀ. ਪ੍ਰਭਜੀਤ ਸਿੰਘ 1901, ਐਸ. ਏ. ਐਸ. ਨਗਰ ਸ਼ਾਮਿਲ ਹਨ ।

ਸਬ ਡਵੀਜਨ ਮੋਹਾਲੀ ਟੀਮ ਨੰਬਰ 7 ਵਿਚ ਕੌਣ ਹੈ ਸ਼ਾਮਲ

ਟੀਮ ਨੰ. 7 ਸਬ-ਡਵੀਜ਼ਨ ਮੋਹਾਲੀ (ਕਰਾਸਿੰਗ ਬਨੂੰੜ-ਤੇਪਲਾ ਰੋਡ, ਜ਼ੀਰਕਪੁਰ-ਪਟਿਆਲਾ ਰੋਡ) ਨਿਖਿਲ ਵਰਮਾ ਜੇ. ਈ.-ਕਮ-ਮਾਇਨਿੰਗ ਇੰਸਪੈਕਟਰ ਬਨੂੰੜ, ਅੰਮ੍ਰਿਤ ਪਾਲ ਸਿੰਘ ਉਪ-ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 1, ਏ. ਐਸ. ਆਈ./ਐਲ. ਆਰ ਬਲਵਿੰਦਰ ਸਿੰਘ 351 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਗੁਰਦੀਪ ਸਿੰਘ 2179, ਐਸ. ਏ. ਐਸ. ਨਗਰ ਸ਼ਾਮਲ ਹਨ ।

Read More : ਡਿਪਟੀ ਕਮਿਸ਼ਨਰ ਵੱਲੋਂ ਫ਼ੌਜਦਾਰੀ ਨਿਆਂ ਪ੍ਰਣਾਲੀ ‘ਚ ਸੁਧਾਰ ਕਰਨ ਲਈ ਜਾਇਜ਼ਾ ਬੈਠਕ

ਦੋਸਤਾਂ ਨੇ ਦੋ ਭਰਾਵਾਂ `ਤੇ ਗੋਲੀਬਾਰੀ ਕਰਕੇ ਉਤਾਰਿਆ ਇੱਕ ਨੂੰ ਮੌਤ ਦੇ ਘਾਟ

0
shot dead

ਅੰਮ੍ਰਿਤਸਰ, 31 ਦਸੰਬਰ 2025 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਦੋ ਦੋਸਤਾਂ ਵਲੋਂ ਹੀ ਦੋ ਭਰਾਵਾਂ ਤੇ ਗੋਲੀਆਂ ਚਲਾਉਣ (To shoot) ਦੇ ਚਲਦਿਆਂ ਦੋਹਾਂ ਵਿਚੋਂ ਇਕ ਦੀ ਮੌਤ (Death of one) ਹੋ ਗਈ ਹੈ । ਜਦੋਂ ਕਿ ਦੂਜਾ ਗੰਭੀਰ ਜਖ਼ਮੀ (seriously injured) ਹੋ ਗਿਆ ਹੈ ।

ਸਿੱਧਾ ਛਾਤੀ ਵਿਚ ਗੋਲੀ ਲੱਗਣ ਨਾਲ ਹੋਈ ਮੌਤ

ਅੰਮ੍ਰਿਤਸਰ ਵਿਚ ਜੋ ਦੋਸਤਾਂ ਨੇ ਦੋ ਭਰਾਵਾਂ ਤੇ ਅੱਜ ਗੋਲੀਆਂ ਚਲਾ ਕੇ ਇਕ ਨੂੰ ਮੌਤ ਦੇ ਘਾਟ ਉਤਰ ਦਿੱਤਾ ਹੈ ਦੀ ਮੌਤ ਗੋਲੀ ਸਿੱਧੇ ਹੀ ਛਾਤੀ ਵਿਚ ਵੱਜਣ ਕਾਰਨ ਹੋਈ ਹੈ । ਪੁਲਸ ਦਾ ਆਖਣਾ ਹੈ ਕਿ ਉਹ ਸਾਰੇ ਇੱਕੋ ਮੁਹੱਲੇ ਵਿੱਚ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ । ਜਿਸ ਤੋਂ ਬਾਅਦ ਗੱਲਬਾਤ ਕਰਨ ਲਈ ਦੋਵੇਂ ਧੜੇ ਇਕੱਠੇ ਹੋਏ ਸਨ । ਜੋ ਦੂਸਰਾ ਨੌਜਵਾਨ ਗੋਲੀਬਾਰੀ ਕਾਰਨ ਜ਼ਖ਼ਮੀ ਹੋ ਗਿਆ ਸੀ ਦੀ ਹਾਲਤ ਗੰਭੀਰ ਹੈ ਤੇ ਇਲਾਜ ਚੱਲ ਰਿਹਾ ਹੈ ।

ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਜਾਰੀ ਕੇਸ ਦਰਜ

ਪੰਜਾਬ ਪੁਲਸ ਵਲੋਂ ਉਨ੍ਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਲੋਂ ਗੋਲੀਆਂ ਚਲਾ ਕੇ ਇਕ ਨੂੰ ਜਿਥੇ ਜ਼ਖ਼ਮੀ ਤੇ ਦੂਸਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਇਸ ਘਟਨਾਕ੍ਰਮ ਦੇ ਚਲਦਿਆਂ ਕੇਸ ਵੀ ਦਰਜ (Case registered) ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਕੀ ਦੱਸਿਆ ਕਾਬੁਲ ਸਿੰਘ ਨੇ

ਜਿਨ੍ਹਾਂ ਦੋ ਨੌਜਵਾਨਾਂ ਤੇ ਗੋਲੀਆਂ ਚੱਲੀਆਂ ਵਿਚ ਦੋਵੇਂ ਭਰਾ ਸਿਮਰਨਜੀਤ ਸਿੰਘ (Simranjit Singh) (22) ਅਤੇ ਕਾਬਲ ਸਿੰਘ (Kabal Singh) ਹਨ ਤੇ ਕਾਬਲ ਸਿੰਘ ਜਿਸਨੂੰ ਗੋਲੀ ਲੱਗ ਅਤੇ ਉਹ ਜ਼ਖ਼ਮੀ ਹੋ ਗਿਆ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਸਿਮਰਨਜੀਤ ਦੀ ਛਾਤੀ ਵਿੱਚ ਗੋਲੀ ਮਾਰੀ, ਜਦੋਂ ਕਿ ਉਨ੍ਹਾਂ ਨੇ ਮੇਰੀ ਲੱਤ `ਤੇ ਗੋਲੀ ਚਲਾਈ । ਛਾਤੀ ਵਿਚ ਗੋਲੀ ਲੱਗਣ ਨਾਲ ਸਿਮਰਨਜੀਤ ਦੀ ਮੌਤ ਹੋ ਗਈ ।

Read More : ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ