Home Blog Page 218

ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਹੋਈ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ

0
Meerut

ਮੇਰਠ, 25 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਮੇੇਰਠ (Meerut) ਦੇ ਲਿਸਾਡੀ ਗੇਟ ਵਿਖੇ ਇਕ ਘਰ ਵਿਚ ਅੱਗ ਲੱਗਣ (Fire) ਕਾਰਨ ਪੰਜ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ (Death) ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਾਰਨ ਅੱਗ ਨੇ ਫੜ ਲਿਆ ਭਿਆਨਕ ਰੂਪ

ਮਿਲੀ ਜਾਣਕਾਰੀ ਮੁਤਾਬਕ ਮੇਰਠ ਵਿਖੇ ਜੋ ਇਕ ਘਰ ਵਿਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਸੜ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੀ ਘਟਨਾ ਵਿਚ ਅੱਗ ਨੇ ਇਕੋਦਮ ਭਿਆਨਕ ਰੂਪ ਇਸ ਲਈ ਲੈ ਲਿਆ ਕਿਉੁਂਕਿ ਪੁਲਸ ਮੁਤਾਬਕ ਘਰ ਦੇ ਤਹਿਖਾਨੇ ਵਿਚ ਕੱਪੜਿਆਂ ਦਾ ਵੱਡਾ ਸਟਾਕ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜੀ ਨਾਲ ਫੈਲ ਗਈ । ਮਰਨ ਵਾਲਿਆਂ ਵਿਚ ਦੋ ਚਾਰ ਮਹੀਨੇ ਦੀਆਂ ਜੁੜਵਾਂ ਬੱਚੀਆਂ ਅਤੇ ਤਿੰਨ ਹੋਰ ਬੱਚੇ ਵੀ ਸ਼ਾਮਲ ਹਨ ।

ਕੀ ਦੱਸਿਆ ਘਰ ਦੇ ਪਰਿਵਾਰਕ ਮੈਂਬਰ ਨੇ

ਜਿਸ ਘਰ ਵਿਚ ਅੱਗ ਲੱਗੀ ਦੇ ਮੈਂਬਰ ਮੁਹੰਮਦ ਫਾਰੂਕ ਨੇ ਦੱਸਿਆ ਕਿ ਜਦੋਂ ਉਹ ਨਮਾਜ਼ ਪੜ੍ਹ ਕੇ ਵਾਪਸ ਆਇਆ ਤਾਂ ਘਰ ਦੇ ਬਾਹਰ ਭੀੜ ਲੱਗੀ ਹੋਈ ਸੀ । ਉਸਨੇ ਦੱਸਿਆ ਕਿ ਅੱਗ ਨੇ ਮੇਰੀ, ਪੁੱਤਰ, ਮੇਰੇ ਭਰਾ ਦੀਆਂ ਜੁੜਵਾਂ ਧੀਆਂ ਅਤੇ ਉਸਦਾ ਪੁੱਤਰ ਲੈ ਲਿਆ । ਜਿਲਾ ਮੈਜਿਸਟ੍ਰੇਟ ਵੀ. ਕੇ. ਸਿੰਘ ਨੇ ਉਪਰੋਕਤ ਘਟਨਾ ਨੂੰ ਦੁੱਖਦਾਈ ਦੱਸਦਿਆਂ ਜਾਂਚ ਦੇ ਹੁਕਮ ਵੀ ਦਿੱਤੇ ।

ਕੀ ਦੱਸਿਆ ਐਸ. ਐਸ. ਪੀ.

ਮੇਰਠ ਦੇ ਐੱਸ. ਐੱਸ. ਪੀ. (S. S. P.) ਅਵਿਨਾਸ਼ ਪਾਂਡੇ ਨੇ ਦਸਿਆ ਕਿ ਅੱਗ ਬੁਝਾਉਣ ਵਾਲਿਆਂ ਨੂੰ ਤੰਗ ਗਲੀਆਂ ਕਾਰਨ ਬਹੁਤ ਮੁਸ਼ਕਲਾਂ ਆਈਆਂ, ਪਰ ਲੋਕਾਂ ਦੀ ਮਦਦ ਨਾਲ ਕੁੱਝ ਲੋਕਾਂ ਨੂੰ ਬਚਾਇਆ ਗਿਆ ।

Read More : ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ

ਯੂ. ਪੀ. ਐਸ. ਸੀ. ਨੇ ਕੀਤੀ ਸਥਾਈ ਡੀ. ਜੀ. ਪੀ. ਲਈ ਸਰਕਾਰ ਤੋਂ ਨਾਵਾਂ ਦੀ ਮੰਗ

0
UPSC

ਚੰਡੀਗੜ੍ਹ, 25 ਫਰਵਰੀ 2026 : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission) ਵਲੋਂ ਪੰਜਾਬ ਵਿਚ ਸਥਾਈ ਡੀ. ਜੀ. ਪੀ. (Permanent D. G. P.) ਦੀ ਨਿਯੁਕਤੀ ਲਈ ਪੰਜਾਬ ਸਰਕਾਰ ਤੋਂ ਪੈਨਲ ਨਾਵਾਂ ਦੀ ਮੰਗ ਕੀਤੀ ਹੈ ।

ਕਿੰਨੇ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ

ਮਿਲੀ ਜਾਣਕਾਰੀ ਮੁਤਾਬਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਜੋ ਪੰਜਾਬ ਵਿਚ ਡੀ. ਜੀ. ਪੀ. (D. G. P.) ਦੀ ਸਥਾਈ ਨਿਯੁਕਤੀ ਕਰਨ ਲਈ ਪੰਜਾਬ ਸਰਕਾਰ (Punjab Government) ਤੋਂ ਪੈਨਲ ਨਾਵਾਂ ਦੀ ਮੰਗ ਕੀਤੀ ਗਈ ਹੈ ਦੇ ਲਈ 10 ਦਿਨਾਂ ਦਾ ਸਮਾਂ ਹੀ ਦਿੱਤਾ ਗਿਆ ਹੈ । ਉਕਤ ਮੰਗ ਕਮਿਸ਼ਨ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਕੁਝ ਰਾਜਾਂ ਦੇ ਕਾਰਜਕਾਰੀ ਡੀ. ਜੀ. ਪੀ. ਰੱਖਣ ਦੇ ਅਭਿਆਸ ਦੀ ਨਿੰਦਾ ਕੀਤੀ ਸੀ ਅਤੇ ਯੂ. ਪੀ. ਐਸ. ਸੀ. ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ ।

ਮੌਜੂਦਾ ਸਮੇਂ ਕੌਣ ਹਨ ਪੰਜਾਬ ਵਿਚ ਕਾਰਜਕਾਰੀ ਡੀ. ਜੀ. ਪੀ.

ਪੰਜਾਬ ਅਤੇ ਹੋਰ ਕਈ ਸੂਬਿਆਂ ਅੰਦਰ ਕਾਰਜਕਾਰੀ ਡੀ. ਜੀ. ਪੀ. ਰੱਖਣ ਦੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿਚ ਪੰਜਾਬ ਵਿਚ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ‘ਤੇ ਗੌਰਵ ਯਾਦਵ (Gaurav Yadav) ਮੌਜੂਦ ਸਨ । ਜਿਨ੍ਹਾਂ ਨੂੰ ਜੁਲਾਈ 2022 ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਰਾਹੀਂ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ । ਗੌਰਵ ਯਾਦਵ ਹੁਣ ਤਿੰਨ ਸਾਲ ਸੱਤ ਮਹੀਨਿਆਂ ਤੋਂ ਵੀ ਵਧ ਸਮੇਂ ਤੋਂ ਇਸ ਅਹੁਦੇ ਤੇ ਹਨ ।

ਕਿਵੇਂ ਕਰੇਗਾ ਯੂ. ਪੀ. ਐਸ. ਸੀ. ਡੀ. ਜੀ. ਪੀ. ਦੀ ਚੋਣ

ਜਾਣਕਾਰੀ ਮੁਤਾਬਕ ਯੂ. ਪੀ. ਐਸ. ਸੀ. ਪੈਨਲਮੈਂਟ ਕਮੇਟੀ ਵੱਲੋਂ ਸੀਨੀਆਰਤਾ, ਤਜਰਬੇ ਅਤੇ ਸੇਵਾ ਰਿਕਾਰਡ ਦੇ ਆਧਾਰ ‘ਤੇ ਤਿੰਨ ਉਮੀਦਵਾਰਾਂ ਦੀ ਚੋਣ ਕਰਨ ਦੀ ਸੰਭਾਵਨਾ ਹੈ । ਫਿਰ ਪੰਜਾਬ ਉਨ੍ਹਾਂ ਵਿੱਚੋਂ ਇੱਕ ਨੂੰ ਡੀ. ਜੀ. ਪੀ. ਵਜੋਂ ਚੁਣਿਆਂ ਜਾਵੇਗਾ ।

Read More : ਪੰਜਾਬ ਸਰਕਾਰ ਨੇ ਦਿੱਤੀ ਪੀ. ਸੀ. ਐਲ. ਦੀ ਸ਼ੁਰੂਆਤ ਦੀ ਪ੍ਰਵਾਨਗੀ : ਭਗਵੰਤ ਮਾਨ

ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਕੈਨੇਡਾ ਵਿਚੋਂ ਬਾਹਰ ਕੱਢਿਆ

0
Lovebeer

ਕੈਨੇਡਾ, 25 ਫਰਵਰੀ 2026 : ਕੈਨੇਡੀਅਨ ਸਰਕਾਰ (Canadian Government) ਨੇ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਕੈਨੇਡਾ ਵਿਚੋਂ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣ ਤੇ ਕੈਨੇਡਾ ਤੋਂ ਡਿਪੋਰਟ (Deport) ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚੋਂ ਜੋ ਇਕ ਪੰਜਾਬੀ ਨੌਜਵਾਨ (Punjabi youth) ਨੂੰ ਕੈਨੇਡਾ ਵਿਚ ਅਪਰਾਧਕ ਗਤੀਵਿਧੀਆਂ (Criminal activities) ਵਿਚ ਸ਼ਾਮਲ ਹੋਣ ਦੇ ਦੋਸ਼ ਦੇ ਚਲਦਿਆਂ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਦਾ ਨਾਮ ਲਵਬੀਰ ਸਿੰਘ ਹੈ ਜੋ ਕਿ 22 ਸਾਲਾਂ ਦਾ ਹੈ । ਇਸ ਨੌਜਵਾਨ ਤੇ ਕੈਨੇਡਾ ਵਿਚ ਜਬਰੀ ਵਸੂਲੀ ਨਾਲ ਜੁੜੀਆਂ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ । ਸਰੀ ਪੁਲਸ (Surrey Police) ਨੇ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਲਵਬੀਰ ਸਿੰਘ (Lovebir Singh) ਦੇ ਸਾਥੀਆਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਾਂਝੀ ਕੀਤੀ ਜਾਵੇ ।

ਐਸ. ਪੀ. ਐਸ. ਨੇ ਕੀਤੀ ਸੀ ਸਾਲ ਦੇ ਸ਼ੁਰੂ ਵਿਚ ਲਵਬੀਰ ਦੀ ਅਪਰਾਧਾਂ ਵਿਚ ਮਸ਼ਕੂਕ ਵਜੋਂ ਸ਼ਨਾਖਤ

ਸਰੀ ਪੁਲਿਸ ਸਰਵਿਸ (ਐੱਸ ਪੀ ਐੱਸ) ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲਵਬੀਰ ਦੀ ਜਬਰੀ ਵਸੂਲੀ ਨਾਲ ਜੁੜੇ ਅਪਰਾਧਾਂ ਵਿੱਚ ਮਸ਼ਕੂਕ ਵਜੋਂ ਸ਼ਨਾਖ਼ਤ ਕੀਤੀ ਸੀ । ਲਵਬੀਰ ਸਿੰਘ 2023 ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ । ਸਰੀ ਪੁਲਸ ਵੱਲੋਂ ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ (ਸੀ. ਬੀ. ਐੱਸ. ਏ.) ਨਾਲ ਆਪਣੀਆਂ ਲੱਭਤਾਂ ਸਾਂਝੀਆਂ ਕਰਨ ਮਗਰੋਂ ਨੌਜਵਾਨ ਖਿਲਾਫ ਇਮੀਗ੍ਰੇਸ਼ਨ ਜਾਂਚ ਵਿੱਢੀ ਗਈ ਸੀ । ਇਸ ਮਗਰੋਂ ਨੌਜਵਾਨ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ । ਸਰੀ ਪੁਲਸ ਨੇ ਆਸ ਜਤਾਈ ਕਿ ਪੰਜਾਬੀ ਨੌਜਵਾਨ ਦੀ ਤਸਵੀਰ ਜਨਤਕ ਕੀਤੇ ਜਾਣ ਨਾਲ ਗਵਾਹ, ਪੀੜਤ ਜਾਂ ਹੋਰ ਸਾਥੀ ਅੱਗੇ ਆਉਣਗੇ । ਜਾਣਕਾਰੀ ਦੇਣ ਵਾਲੇ ਨੂੰ ਸਰੀ ਐਕਸਟੌਰਸ਼ਨ ਰਿਵਾਰਡ ਫੰਡ ਤਹਿਤ ਢਾਈ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ।

Read More : ਕੈਨੇਡਾ ਸਰਕਾਰ ਨੇ ਸ਼ੁਰੂ ਕੀਤੀ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ

ਮਾਨਸਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਮਾਰ ਕੇ ਕਤਲ

0
Kill

ਮਾਨਸਾ, 25 ਫਰਵਰੀ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਪਿੰਡ ਧਨਪੁਰਾ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਨੂੰ ਤੇਜ਼ਧਾਰ ਹਥਿਆਰ (Edged weapon) ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੀ ਕਾਰਨ ਰਿਹਾ ਪੁੱਤਰ ਵਲੋਂ ਪਿਤਾ ਨਾਲ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਜੋ ਮਾਨਸਾ ਦੇ ਪਿੰਡ ਧਨਪੁਰਾ ਵਿਖੇ ਪੁੱਤਰ ਵਲੋਂ ਆਪਣੇ ਪਿਤਾ ਦਾ ਕੁਹਾੜੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ਦਾ ਕਾਰਨ ਜ਼ਮੀਨ ਦੀ ਵੰਡ ਨੂੰ ਲੈ ਕੇ ਸੀ । ਜਾਣਕਾਰੀ ਮੁਤਾਬਕ ਇੰਨਾਂ ਹੀ ਨਹੀਂ ਮੁਲਜਮ ਨੇ ਮਾਂ ਅਤੇ ਛੋਟੇ ਭਰਾ ਤੇ ਵੀ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਸਨ ।

ਕੌਣ ਹੈ ਨੌਜਵਾਨ ਜਿਸਨੇ ਪਿਤਾ ਤੇ ਕੀਤਾ ਹਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਏ ਸਿੰਘ ਦਾ ਆਪਣੇ ਪਿਤਾ ਗੁਰਜੰਟ ਸਿੰਘ (65) ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਬੀਤੀ ਰਾਤ ਮੁਲਜ਼ਮ ਰਾਏ ਸਿੰਘ ਨੇ ਛੋਟੇ ਭਰਾ ਸੁਖਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਪਿਤਾ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਗੁਰਜੰਟ ਸਿੰਘ ਕੋਲ 4 ਏਕੜ ਜ਼ਮੀਨ ਸੀ, ਜਿਸ ਦੀ ਵੰਡ ਨੂੰ ਲੈ ਕੇ ਅਕਸਰ ਘਰ ਦਾ ਵੱਡਾ ਪੁੱਤਰ ਝਗੜਾ ਕਰਦਾ ਸੀ ਤੇ ਜ਼ਮੀਨ ਦੀ ਵੰਡ ਵਿੱਚ ਦੋ ਏਕੜ ਜ਼ਮੀਨ ਲੈਣ ਲਈ ਲੜਦਾ ਸੀ । ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਿਆ । ਥਾਣਾ ਬਰੇਟਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਪ੍ਰਵਾਰ ਦੇ ਬਿਆਨ ‘ਤੇ ਰਾਏ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ (Case registered) ਕਰ ਲਿਆ ਪਰ ਹਾਲੇ ਉਹ ਫ਼ਰਾਰ ਹੈ ।

Read More : ਲਖਨਊ ਵਿਖੇ ਪੁੱਤਰ ਨੇ ਪਿਤਾ ਦਾ ਕਤਲ ਕਰਕੇ ਲਾਸ਼ ਪਾਈ ਡਰੰਮ ਵਿਚ

ਆਈ. ਡੀ. ਐੱਫ. ਸੀ. ਫਸਟ ਬੈਂਕ ਤੋਂ ਵਿਆਜ ਸਮੇਤ ਪੈਸਾ ਰਿਕਵਰ : ਨਾਇਬ ਸੈਣੀ

0
Naib Saini

ਹਰਿਆਣਾ, 25 ਫਰਵਰੀ 2026 : ਹਰਿਆਣਾ ਦੇ ਮੁੱਖ ਮੰਤਰੀ (Chief Minister) ਨਾਇਬ ਸੈਣੀ ਨੇ ਦੱਸਿਆ ਕਿ ਆਈ. ਡੀ. ਐਫ. ਸੀ. ਫਸਟ ਬੈਂਕ ਵਲੋਂ ਫਰਾਡ ਵਾਲੇ ਸਰਕਾਰ ਨੂੰ ਵਿਆਜ ਸਣੇ ਵਾਪਸ ਕਰ ਦਿੱਤੇ ਹਨ ।

ਕਿੰਨੇ ਪੈਸੇ ਜਮ੍ਹਾ ਕਰਵਾਏ ਗਏ ਸਨ ਬੈਂਕ ਵਲੋਂ

ਮਿਲੀ ਜਾਣਕਾਰੀ ਮੁਤਾਬਕ ਜੋ ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ ਵਿਚੋਂ ਕਰੋੜਾਂ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਫਸਟ ਬੈਂਕ (I. D. F. C. First Bank) ਵਲੋਂ ਸਰਕਾਰ ਨੂੰ ਕੁੱਲ 556 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਨਾਲ-ਨਾਲ 22 ਕਰੋੜ ਰੁਪਏ ਵਿਆਜ ਵੀ ਸ਼ਾਮਲ ਕੀਤਾ ਗਿਆ ਹੈ । ਦੱਸਣਯੋਗ ਹੈ ਕਿ 24 ਘੰਟਿਆਂ ਦੇ ਘੱਟ ਸਮੇਂ ਦੇ ਅੰਦਰ ਸਰਕਾਰ ਵਲੋਂ ਬੈਂ ਦੇ ਉਚ ਅਧਿਕਾਰੀਆਂ ਦੇ ਸਹਿਯੋਗ ਨਾਲ ਪੂਰਾ ਪੈਸਾ ਰਿਕਵਰ ਕਰ ਲਿਆ ਗਿਆ ਹੈ ।

ਮੁੱਖ ਮੰਤਰੀ ਹਰਿਆਣਾ ਨੇ ਹਰਿਆਣਾ ਵਿਧਾਨ ਸਭਾ ਵਿਚ ਹੋਰ ਕੀ ਆਖਿਆ

ਨਾਇਬ ਸੈਣੀ (Naib Saini) ਨੇ ਕਿਹਾ ਕਿ ਅੱਜ ਦੇਸ਼ ਵਿਚ ਨਰਿੰਦਰ ਮੋਦੀ ਵਰਗਾ ਮਜ਼ਬੂਤ ਚੌਕੀਦਾਰ ਹੈ, ਜਿਨ੍ਹਾਂ ਦੀ ਅਗਵਾਈ ਵਿਚ ਡਬਲ ਇੰਜਣ ਵਾਲੀ ਸਰਕਾਰ ਜਨਤਾ ਦੇ ਇਕ-ਇਕ ਪੈਸੇ ਦਾ ਹਿਸਾਬ ਰੱਖ ਰਹੀ ਹੈ । ਇਹ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਦੀ ਮਿਹਨਤ ਦਾ ਪੈਸਾ ਹੈ ਅਤੇ ਇਸ ਨੂੰ ਉਨ੍ਹਾਂ ਦੀ ਭਲਾਈ ‘ਤੇ ਹੀ ਖਰਚ ਕੀਤਾ ਜਾਵੇਗਾ । ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਉੱਚ ਪੱਧਰੀ ਕਮੇਟੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇਗੀ । ਹੁਣ ਹਰਿਆਣਾ ਵਿਚ ਸ਼ਾਸਨ ਦੀ ਕਾਰਜਪ੍ਰਣਾਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਭ੍ਰਿਸ਼ਟਾਚਾਰ ਦੀਆਂ ਫਾਈਲਾਂ ਦਬਾਉਣ ਦਾ ਸਮਾਂ ਖਤਮ ਹੋ ਗਿਆ ਹੈ ।

ਕਿਸ ਕਿਸ ਤੇ ਦਰਜ ਕੀਤਾ ਗਿਆ ਹੈ ਕੇਸ

ਵਿਧਾਨ ਸਭਾ ਵਿਚ ਮਾਮਲਾ ਉੱਠਣ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਪੰਚਕੂਲਾ ਸੈਕਟਰ-17 ਥਾਣੇ ਵਿਚ ਐੱਫ. ਆਈ. ਆਰ. ਦਰਜ ਕਰ ਲਈ ਹੈ । ਐੱਫ. ਆਈ. ਆਰ. ਵਿਚ ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਏ. ਯੂ. ਸਮਾਲ ਬੈਂਕ ਦੇ ਕਰਮਚਾਰੀਆਂ ਦੇ ਨਾਲ-ਨਾਲ ਅਣਪਛਾਤਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸੈਣੀ ਨੇ ਕਿਹਾ ਕਿ ਦੋਸ਼ੀ ਚਾਹੇ ਕੋਈ ਵੀ ਹੋਵੇ, ਬਖਸ਼ੇ ਨਹੀਂ ਜਾਣਗੇ ।

Read More : ਬੈਂਕ ਕਰਮਚਾਰੀ ਹੋਵੇ ਜਾਂ ਸਰਕਾਰੀ ਕੋਈ ਵੀ ਨਹੀਂ ਜਾਵੇਗਾ ਬਖਸਿ਼ਆ : ਨਾਇਬ ਸੈਣੀ

ਪੁਲਸ ਕਰਮਚਾਰੀਆਂ ਦੇ ਕਤਲ ਮਾਮਲੇ ਵਿਚ ਮੁਲਜਮ ਦਾ ਕੀਤਾ ਐਨਕਾਊਂਟਰ

0
Encounter

ਗੁਰਦਾਸਪੁਰ, 25 ਫਰਵਰੀ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਜੋ ਲੰਘੇ ਦਿਨੀਂ ਦੋ ਪੁਲਸ ਮੁਲਾਜਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਦੇ ਮਾਮਲੇ ਵਿਚ ਪੁਲਸ (Police) ਨੇ ਇਕ ਮੁਲਜਮ ਦਾ ਐਨਕਾਊਂਟਰ ਕੀਤਾ ਹੈ ।

ਕੌਣ ਹੈ ਜਿਸਦਾ ਪੁਲਸ ਨੇ ਕਰ ਦਿੱਤਾ ਹੈ ਐਨਕਾਊਂਟਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਜੋ ਦੋ ਮੁਲਾਜਮਾਂ ਦਾ ਕਤਲ (Murder) ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਵਿਚੋਂ ਇਕ ਦਾ ਪੁਲਸ ਵਲੋਂ ਅੱਜ ਰਣਜੀਤ ਸਿੰਘ ਐਨਕਾਊਂਟਰ (Encounter) ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਜਾਣਕਾਰੀ ਮੁਤਾਬਕ ਕਤਲ ਕਾਂਡ ਵਿਚ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਜਿਸ ਵਿਚ ਪਹਿਲਾ ਨੌਜਵਾਨ ਰਣਜੀਤ ਸਿੰਘ ਦੂਸਰਾ ਇੰਦਰਜੀਤ ਸਿੰਘ ਜੋ ਕਿ ਪਿੰਡ ਆਦੀਆਂ ਦੇ ਵਸਨੀਕ ਹਨ ਤੋਂ ਇਲਾਵਾ ਇਕ ਹੋਰ ਨੌਜਵਾਨ ਦਿਲਾਵਰ ਸਿੰਘ ਹੈ ਜੋ ਕਿ ਅਨੀਨੰਗਲ ਪਿੰਡ ਦਾ ਵਸਨੀਕ ਹੈ । ਪੁਲਸ ਨੇ ਦਿਲਾਵਰ ਸਿੰਘ ਨੂੰ ਜਿਥੇ ਗ੍ਰਿਫ਼ਤਾਰ (Arrested) ਕਰ ਲਿਆ ਹੈ, ਉਥੇ ਪੁਰਾਣਾ ਸ਼ਾਲਾ ਵਿਖੇ ਇਕ ਮੁਕਾਬਲੇ ਵਿਚ ਰਣਜੀਤ ਸਿੰਘ ਮਾਰਿਆ ਗਿਆ ਹੈ ।

ਕੌਣ ਸਨ ਦੋਵੇਂ ਜਣੇ ਜੋ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ

ਲੰਘੇ ਕੁੱਝ ਦਿਨ ਪਹਿਲਾਂ ਜਿਨ੍ਹਾਂ ਦੋ ਪੁਲਸ ਮੁਲਾਜਮਾਂ ਨੂੰ ਗੁਰਦਾਸਪੁਰ ਦੇ ਆਦੀਆਂ ਪੁਲਸ ਚੈਕ ਪੋਸਟ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਵਿਚ ਪੰਜਾਬ ਪੁਲਸ (Punjab Police) ਦੇ ਏ. ਐਸ. ਆਈ. ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਸ਼ਾਮਲ ਹਨ ।

Read More : ਚੰਡੀਗੜ੍ਹ ਪੁਲਸ ਨੇ ਕੀਤਾ ਸਾਬਾ ਗਰੁੱਪ ਦੇ ਗੈਂਗਸਟਰਾਂ ਦਾ ਐਨਕਾਊਂਟਰ

ਅਣਪਛਾਤੇ ਹਮਲਾਵਰਾਂ ਨੇ ਕਾਰ ਤੇ ਫਾਇਰਿੰਗ ਕਰਕੇ ਕੀਤਾ ਇਕ ਵਿਅਕਤੀ ਜ਼ਖ਼ਮੀ

0
Shoot

ਦਿੱਲੀ, 25 ਫਰਵਰੀ 2026 : ਦਿੱਲੀ (Delhi) ਦੇ ਕਸ਼ਮੀਰੀ ਗੇਟ ਖੇਤਰ ਵਿਚ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵਲੋਂ ਇਕ ਕਾਰ ਤੇ ਫਾਇਰਿੰਗ (Firing on a car) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਵਿਅਕਤੀ ਹੋਏ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਰਾਤ ਜੋ ਦਿੱਲੀ ਦੇ ਕਸ਼ਮੀਰੀ ਗੇਟ (Kashmiri Gate) ਖੇਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਕਾਰ ਤੇ ਗੋਲੀਬਾਰੀ ਕੀਤੀ ਦੌਰਾਨ ਇਕ ਵਿਅਕਤੀ ਵੀ ਜ਼ਖ਼ਮੀ (Injured) ਹੋ ਗਿਆ ਹੈ । ਜਦੋਂ ਕਿ ਪੁਲਸ ਮੁਤਾਬਕ ਕਾਰ ਵਿਚ ਪੰਜ ਲੋਕ ਸਵਾਰ ਸਨ ਅਤੇ ਗੋਲੀਬਾਰੀ ਤੋਂ ਬਾਅਦ ਹਮਲਾਵਰ ਭੱਜ ਗਏ । ਦੱਸਣਯੋਗ ਹੈ ਕਿ ਜੋ ਵਿਅਕਤੀ ਜ਼ਖਮੀ ਹੋਇਆ ਹੈ ਵਲੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਦਾ ਹਿੱਸਾ ਦੱਸਿਆ ਜਾ ਰਿਹਾ ਹੈ ।

ਕੀ ਦੱਸਿਆ ਡੀ. ਸੀ. ਪੀ. ਦਿੱਲੀ ਨੇ

ਦਿੱਲੀ ਪੁਲਸ ਦੇ ਡੀ. ਸੀ. ਪੀ. (D. C. P.) (ਉਤਰੀ) ਰਾਜਾ ਬੰਠੀਆ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦਾ ਤੁਰੰਤ ਨੇੜਲੇ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ ਹੈ ਤੇ ਹੁਣ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸਾਨੂੰ ਰਾਤ ਲਗਭਗ 10 . 10 ਵਜੇ ਸੂਚਨਾ ਮਿਲੀ ਸੀ ਕਿ ਕਸ਼ਮੀਰੀ ਗੇਟ ਨੇੜੇ ਇਕ ਕਾਰ ਤੇ ਗੋਲੀਬਾਰੀ ਹੋਈ ਹੈ ।

ਮੌਕੇ ਤੇ ਪਹੁੰਚ ਕੇ ਹੋਰ ਕੀ ਕੀ ਦੇਖਿਆ ਪੁਲਸ ਨੇ

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਦਿੱਲੀ ਪੁਲਸ (Delhi Police) ਦੇ ਡੀ. ਸੀ. ਪੀ. ਨੇ ਦੱਸਿਆ ਕਿ ਉਨ੍ਹਾਂ ਦੇਖਿਆ ਕਿ ਗੱਡੀ `ਤੇ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ ਸਨ । ਉਨ੍ਹਾਂ ਕਿਹਾ ਕਿ ਉਹ ਜਾਂਚ ਦੇ ਹਰ ਪਹਿਲੂ `ਤੇ ਕੰਮ ਕਰ ਰਹੇ ਹਨ । ਟੀਮ ਵੱਲੋਂ ਸੀ. ਸੀ. ਟੀ. ਵੀ. ਫੁਟੇਜ, ਗਵਾਹਾਂ ਦੇ ਬਿਆਨਾਂ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਪੁਲਸ ਵੱਲੋਂ ਆਲੇ-ਦੁਆਲੇ ਦੇ ਖੇਤਰ ਦੀ ਘੇਰਾਬੰਦੀ ਕੀਤੀ ਗਈ ਹੈ । ਗੋਲੀਬਾਰੀ (Shooting) ਵਾਲੀ ਥਾਂ ਤੋਂ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਹਥਿਆਰ ਦੀ ਪਛਾਣ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।

Read More : ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਚਲਦਿਆਂ ਹਮਲਾਵਰ ਸਮੇਤ 10 ਦੀ ਮੌਤ

ਬੰਬੇ ਹਾਈ ਕੋਰਟ ਦਾ ਅਨਿਲ ਅੰਬਾਨੀ ਨੂੰ ਝਟਕਾ

0
Bombay High Court

ਮੁੰਬਈ, 24 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਵਿਖੇ ਬਣੀ ਹਾਈਕੋਰਟ ਨੇ ਇਕ ਹੁਕਮ ਜਾਰੀ ਕਰਦਿਆਂ ਅਨਿਲ ਅੰਬਾਨੀ (Anil Ambani) ਨੂੰ ਝਟਕਾ ਦੇ ਦਿੱਤਾ ਹੈ ।

ਕੀ ਹੁਕਮ ਰੱਦ ਕਰ ਦਿੱਤਾ ਹੈ ਮੁੰਬਈ ਹਾਈਕੋਰਟ ਨੇ

ਉਦਯੋਗਪਤੀ ਅਨਿਲ ਅੰਬਾਨੀ ਨੂੰ ਝਟਕਾ ਦਿੰਦੇ ਹੋਏ ਬੰਬੇ ਹਾਈ ਕੋਰਟ (Bombay High Court) ਨੇ ਇਕ ਸਿੰਗਲ ਜੱਜ ਬੈਂਚ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸਨੇ ਉਨ੍ਹਾਂ ਅਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਦੇ ਬੈਂਕ ਖਾਤਿਆਂ ਨੂੰ ਧੋਖਾਦੇਹੀ ਫਰਾਡ) ਵਜੋਂ ਸ਼੍ਰੇਣੀਬੱਧ ਕਰਨ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਸੀ । ਇਹ ਹੁਕਮ ਚੀਫ ਜਸਟਿਸ (Chief Justice) ਚੰਦਰਸ਼ੇਖਰ ਅਤੇ ਜਸਟਿਸ ਗੌਤਮ ਏ. ਅੰਖਡ ਦੀ ਬੈਂਚ ਨੇ ਬੈਂਕ ਆਫ ਬੜੌਦਾ, ਆਈ. ਡੀ. ਬੀ. ਆਈ. ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਆਡੀਟਰ ਬੀ. ਡੀ. ਓ. ਇੰਡੀਆ ਐੱਲ. ਐੱਲ. ਪੀ. ਦੀ ਪਟੀਸ਼ਨ ‘ਤੇ ਪਾਸ ਕੀਤਾ ।

ਬੈਂਕ ਹੁਣ `ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ` ਨੂੰ ਫਰਾਡ ਐਲਾਨ ਕਰ ਸਕਣਗੇ

ਬੈਂਚ ਨੇ `ਉਲਟੇ` ਅਤੇ `ਗੈਰ-ਕਾਨੂੰਨੀ` ਅੰਤਰਿਮ ਹੁਕਮ (Interim order) ਨੂੰ ਰੱਦ ਕਰ ਦਿੱਤਾ ਅਤੇ ਅੰਬਾਨੀ ਦੀ ਇਸ ਮੁਹਿੰਮ ‘ਤੇ ਰੋਕ ਲਾਉਣ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ । ਬੈਂਚ ਨੇ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਹੀ ਸੁਣ ਚੁੱਕੇ ਹਾਂ ਕਿ 24 ਦਸੰਬਰ-2025 ਦਾ ਅੰਤਰਿਮ ਫੈਸਲਾ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਿਰਿਆ ‘ਚ ਗੜਬੜੀ ਹੈ, ਇਸ ਲਈ ਅਗਲੇ ਕੁਝ ਹਫਤਿਆਂ ਲਈ ਇਸ ਹੁਕਮ ਦੇ ਲਾਗੂ ਹੋਣ ‘ਤੇ ਰੋਕ ਲਾਉਣ ਦੀ ਅਪੀਲ ਗੈਰ-ਕਾਨੂੰਨੀ ਹੁਕਮ ਨੂੰ ਜਾਰੀ ਰੱਖਣ ਅਤੇ ਗੈਰ-ਕਾਨੂੰਨੀ ਕੰਮ ਨੂੰ ਜਾਰੀ ਰੱਖਣ ਦੇ ਬਰਾਬਰ ਹੋਵੇਗੀ । ਇਸ ਲਈ ਅਨਿਲ ਅੰਬਾਨੀ ਵੱਲੋਂ ਇਸ ਫੈਸਲੇ ਦੇ ਲਾਗੂ ਹੋਣ ‘ਤੇ ਰੋਕ ਲਾਉਣ ਦੀ ਅਪੀਲ ਨੂੰ ਰੱਦ ਕੀਤਾ ਜਾਂਦਾ ਹੈ ।

Read More : ਉਦਯੋਗਪਤੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ, ਸ਼ੇਅਰ ਬਾਜ਼ਾਰ ਤੋਂ ਲੱਗੀ 5 ਸਾਲ ਲਈ ਪਾਬੰਦੀ

ਬਿਹਾਰ `ਚ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

0
Duplicate medicine

ਨਵੀਂ ਦਿੱਲੀ, 24 ਫਰਵਰੀ 2026 : ਦਿੱਲੀ ਪੁਲਸ ਨੇ ਪਟਨਾ (Patna) ਦੇ ਕੋਲ ਨਕਲੀ ਦਵਾਈਆਂ ਅਤੇ ਨਸ਼ੀਲੇ ਪਦਾਰਥ ਬਣਾਉਣ `ਚ ਸ਼ਾਮਲ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕੀ ਦੱਸਿਆ ਅਧਿਕਾਰੀ ਨੇ

ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਅਪਰਾਧ ਸ਼ਾਖਾ ਥਾਣੇ ‘ਚ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਦਰਜ ਐੱਫ. ਆਈ. ਆਰ. ਦੀ ਜਾਂਚ ਦੌਰਾਨ ਕੀਤੀ ਗਈ । ਪੁਲਸ ਨੇ ਦੱਸਿਆ ਕਿ ਇਹ ਸਫਲਤਾ ਬਿਹਾਰ ‘ਚ ਇਸੇ ਤਰ੍ਹਾਂ ਦੀਆਂ ਦੋ ਨਾਜਾਇਜ਼ ਦਵਾਈ ਇਕਾਈਆਂ ਦਾ ਪਰਦਾਫਾਸ਼ ਹੋਣ ਤੋਂ ਕੁਝ ਦਿਨਾਂ ਬਾਅਦ ਮਿਲੀ ਹੈ ।

ਫੈਕਟਰੀ ਚਲਾਉਣ ਲਈ ਲਾਇਸੈਂਸ ਤੱਕ ਨਹੀਂ ਸੀ

ਸਥਾਨਕ ਡਰੱਗ ਵਿਭਾਗ ਦੀ ਟੀਮ ਨੇ ਇਸ ਫੈਕਟਰੀ ‘ਤੇ ਛਾਪਾ ਮਾਰਿਆ । ਫੈਕਟਰੀ ਨੂੰ ਚਲਾਉਣ ਲਈ ਕੋਈ ਲਾਇਸੈਂਸ ਨਹੀਂ ਲਿਆ ਗਿਆ ਸੀ ਅਤੇ ਨਾ ਹੀ ਪੇਸ਼ੇਵਰ ਕਰਮਚਾਰੀਆਂ ਨੂੰ ਰੱਖਿਆ ਗਿਆ ਸੀ । ਟੀਮ ਨੇ ਕੰਪਲੈਕਸ ਤੋਂ ਭਾਰੀ ਮਾਤਰਾ ‘ਚ ਨਕਲੀ ਦਵਾਈਆਂ (Counterfeit medicines), ਸਿਰਪ, ਮਸ਼ੀਨਰੀ ਅਤੇ ਪੈਕੇਜਿੰਗ ਸਮੱਗਰੀ ਬਰਾਮਦ ਕੀਤੀ ਹੈ । ਇਕ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਇਸ ਮਾਮਲੇ ‘ਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 13 ਕਿਲੋਗ੍ਰਾਮ ਤੋਂ ਵੱਧ ਟਰਾਮਾਡੋਲ ਪਾਊਡਰ ਅਤੇ 500 ਗ੍ਰਾਮ ਤੋਂ ਵੱਧ ਅਲਪਰਾਜ਼ੀਲਮ ਸਮੇਤ ਹੋਰ ਨਸ਼ੀਲੇ ਪਦਾਰਥ (Drugs) ਬਰਾਮਦ ਕੀਤੇ ਹਨ ।

Read More : ਨਕਲੀ ਦਵਾਈਆਂ ਦੀਆਂ ਫੈਕਟਰੀਆਂ ਤੇ ਪੁਲਸ ਨੇ ਮਾਰਿਆ ਛਾਪਾ

ਵਾਂਗਚੁਕ ਦੀ ਹਿਰਾਸਤ ਖਿ਼ਲਾਫ਼ ਪਟੀਸ਼ਨ `ਤੇ ਸੁਣਵਾਈ 26 ਤੱਕ ਟਲੀ

0
Wangchuk

ਨਵੀਂ ਦਿੱਲੀ, 24 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਵਿਚ ਵਾਂਗਚੁਕ ਦੀ ਹਿਰਾਸਤ ਖਿਲਾਫ਼ ਪਟੀਸ਼ਨ ਤੇ ਸੁਣਵਾਈ (Hearing on the petition) ਟਲਣ ਦਾ ਪਤਾ ਚੱਲਿਆ ਹੈ ।

ਕੀ ਕਾਰਨ ਰਿਹਾ ਸੁਣਵਾਈ ਟਲਣ ਦਾ

ਸੁਪਰੀਮ ਕੋਰਟ ਨੇ ਰਾਸ਼ਟਰੀ ਸੁਰੱਖਿਆ ਐਕਟ (ਰਾਸੁਕਾ) ਹੇਠ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ (Sonam Wangchuk) ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਸਬੰਧੀ ਉਨ੍ਹਾਂ ਦੀ ਪਤਨੀ ਗੀਤਾਂਜਲੀ ਜੇ. ਅੰਗਮੋ ਦੀ ਪਟੀਸ਼ਨ ‘ਤੇ ਸੁਣਵਾਈ 26 ਫਰਵਰੀ ਤੱਕ ਲਈ ਟਾਲ ਦਿੱਤੀ ਹੈ । ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪੀ. ਬੀ. ਵਰਾਲੇ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਮੌਜੂਦ ਨਾ ਹੋਣ ਕਾਰਨ ਟਾਲੀ ।

ਕੀ ਦਲੀਲ ਦਿੱਤੀ ਸੀ ਵਧੀਕ ਸਾਲਿਸਟਰ ਜਨਰਲ ਨੇ

ਇਸ ਤੋਂ ਪਹਿਲਾਂ ਅਦਾਲਤ ਨੇ ਕੇਂਦਰ ਤੋਂ ਸਵਾਲ ਕੀਤਾ ਸੀ ਕਿ ਕੀ ਸੋਨਮ ਵਾਂਗਚੁਕ ਦੀ ਸਿਹਤ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਦੀ ਹਿਰਾਸਤ ‘ਤੇ ਸਰਕਾਰ ਵੱਲੋਂ ਮੁੜ ਤੋਂ ਵਿਚਾਰ ਕਰਨ ਦੀ ਕੋਈ ਸੰਭਾਵਨਾ ਹੈ । ਵਧੀਕ ਸਾਲਿਸਟਰ ਜਨਰਲ ਕੇ. ਐੱਮ. ਨਟਰਾਜ ਨੇ ਦਲੀਲ ਦਿੱਤੀ ਸੀ ਕਿ ਵਾਂਗਚੁਕ ਪਿਛਲੇ ਸਾਲ 24 ਸਤੰਬਰ ਨੂੰ ਲੇਹ ‘ਚ ਹੋਈ ਹਿੰਸਾ ਲਈ ਜਿ਼ੰਮੇਵਾਰ ਸਨ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 161 ਲੋਕ ਜ਼ਖਮੀ ਹੋਏ ਸਨ ।

Read more : ਫੈਸਲਿਆਂ ‘ਚ ਦੇਰੀ ਇਕ ਬੀਮਾਰੀ ਵਾਂਗ ਇਸ ਨੂੰ ਖਤਮ ਕੀਤਾ ਜਾਵੇ : ਸੁਪਰੀਮ ਕੋਰਟ