Home Blog Page 217

ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

0
Enforcement Directorate

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਪਰਾਧੀ ਇੰਦਰਜੀਤ ਸਿੰਘ ਯਾਦਵ (Criminal Inderjit Singh Yadav) ਦੇ ਖਿਲਾਫ਼ ਮਨੀ ਲਾਂਡਰਿੰਗ (Money laundering) ਜਾਂਚ ਤਹਿਤ ਨਵੀਂ ਕਾਰਵਾਈ ਕਰਦਿਆਂ ਦਿੱਲੀ ’ਚ 2 ਫਾਰਮ ਹਾਊਸਾਂ ਤੋਂ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property seizure) ਕੀਤੀ ।

ਸੁਨੀਲ ਗੁਪਤਾ ਦੇ ਘਰ ਤੋਂ ਕੀ ਕੀ ਹੋਇਆ ਬਰਾਮਦ

ਅਧਿਕਾਰੀਆਂ ਅਨੁਸਾਰ ਵੀਰਵਾਰ ਨੂੰ ਸੁਨੀਲ ਗੁਪਤਾ ਦੇ ਫਾਰਮ ਹਾਊਸ ਤੋਂ 1 ਕਰੋੜ 22 ਲੱਖ ਰੁਪਏ ਨਕਦ ਅਤੇ 8. 50 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਨ ਕੁਮਾਰ ਦੇ ਕੰਪਲੈਕਸ ਤੋਂ 5.12 ਕਰੋੜ ਰੁਪਏ ਨਕਦ ਅਤੇ 8. 80 ਕਰੋੜ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਮਿਲੇ ਸਨ । ਈ. ਡੀ. ਨੇ ਦੱਸਿਆ ਕਿ ਯਾਦਵ ਨਾਜਾਇਜ਼ ਵਸੂਲੀ, ਜ਼ਬਰਦਸਤੀ ਕਰਜ਼ਾ ਨਿਪਟਾਰਾ ਅਤੇ ਅਪਰਾਧ ਰਾਹੀਂ ਕਮਾਈ ਕਮਿਸ਼ਨ ਵਿਚ ਸ਼ਾਮਲ ਰਿਹਾ ਹੈ ਅਤੇ ਹਰਿਆਣਾ ਪੁਲਸ ਦੇ ਕਈ ਮਾਮਲਿਆਂ ਵਿਚ ਵੀ ਲੋੜੀਂਦਾ ਹੈ । ਯਾਦਵ ਦੇ ਕਥਿਤ ਸਾਥੀਆਂ ਨੇ ਫੰਡ ਟ੍ਰਾਂਸਫਰ ਕਰ ਕੇ ਅਪਰਾਧ ਦੀ ਕਮਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ।

ਈ. ਡੀ. ਨੇ ਚਲਾਈ ਸੀ ਦਸੰਬਰ ਦੇ ਅਖੀਰ ਵਿਚ 10 ਥਾਵਾਂ ਤੇ ਤਲਾਸ਼ੀ ਮੁਹਿੰਮ

ਡਾਇਰੈਕਟੋਰੇਟ ਨੇ ਦਸੰਬਰ ਦੇ ਅਖੀਰ ਵਿਚ ਦਿੱਲੀ, ਗੁਰੂਗ੍ਰਾਮ ਅਤੇ ਹਰਿਆਣਾ ਵਿਚ 10 ਥਾਵਾਂ ਤੇ ਤਲਾਸ਼ੀ ਮੁਹਿੰਮ ਵੀ ਚਲਾਈ ਸੀ । ਇਸ ਤੋਂ ਇਲਾਵਾ ਅਪੋਲੋ ਗ੍ਰੀਨ ਐਨਰਜੀ ਲਿਮਟਿਡ ਅਤੇ ਜੇਮ ਰਿਕਾਰਡਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਕੰਪਲੈਕਸਾਂ ਦੀ ਵੀ ਜਾਂਚ ਕੀਤੀ ਗਈ ।

Read More : ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ

ਅਦਾਕਾਰ ਕੁਣਾਲ ਖੇਮੂ ਖਿਲਾਫ਼ ਧੋਖਾਦੇਹੀ ਦੀ ਸ਼ਿਕਾਇਤ

0
Kunal Khemu

ਮੁੰਬਈ, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (A court in Mumbai) ਨੇ ਬਾਲੀਵੁੱਡ ਅਦਾਕਾਰ ਕੁਣਾਲ ਖੇਮੂ (Kunal Khemu) ਅਤੇ ਉਨ੍ਹਾਂ ਦੇ ਪਿਤਾ ਰਵੀ ਖੇਮੂ (Ravi Khemu) ਖਿਲਾਫ਼ ਦਰਜ ਕਥਿਤ ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀ ਸ਼ਿਕਾਇਤ ਤੇ ਪੁਲਸ ਤੋਂ ਜਵਾਬ ਤਲਬ ਕੀਤਾ ਹੈ ।

ਸ਼ਿਕਾਇਤਕਰਤਾ ਨੇ ਲਗਾਏ ਪਿਤਾ ਪੁੱਤਰ ਤੇ ਧੋਖਾਧੜੀ ਦੇ ਦੋਸ

ਫਰਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ (First Class Judicial Magistrate) (ਅੰਧੇਰੀ ਅਦਾਲਤ) ਸੁਜੀਤ ਕੁਮਾਰ ਸੀ. ਤਾਯਡੇ ਨੇ ਇਕ ਹੁਕਮ ਵਿਚ ਆਖਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 175 (3) ਅਨੁਸਾਰ ਮਾਮਲੇ ਦਾ ਨੋਟਿਸ ਲੈਂਦੇ ਸਮੇਂ ਸਬੰਧਤ ਪੁਲਸ ਅਧਿਕਾਰੀ ਦੇ ਬਿਆਨ ਤੇ ਵਿਚਾਰ ਕਰਨਾ ਜ਼ਰੂਰੀ ਹੈ ।

ਫ਼ਿਲਮ ਨਿਰਮਾਤਾ ਰਵੀ ਦੁਰਗਾ ਪ੍ਰਸਾਦ ਅਗਰਵਾਲ (Film producer Ravi Durga Prasad Agarwal) ਨੇ ਅਦਾਕਾਰ ਪਿਤਾ ਪੁੱਤਰ ਤੇ ਲਗਭਗ ਦੋ ਦਹਾਕੇ ਪੁਰਾਣੇ ਇਕ ਫ਼ਿਲਮ ਪ੍ਰਾਜੈਕਟ ਨੂੰ ਲੈ ਕੇ ਧੋਖਾਦੇਹੀ, ਅਪਰਾਧਿਕ ਵਿਸ਼ਵਾਸਘਾਤ ਅਤੇ ਅਪਰਾਧਿਕ ਧਮਕੀ ਦੇ ਦੋਸ਼ ਲਗਾਏ ਹਨ । ਨਿਰਮਾਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪਿਤਾ ਪੁੱਤਰ ਨੇ ਪੇਸ਼ਗੀ ਰਕਮ ਲੈਣ ਦੇ ਬਾਵਜੂਦ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਦੋਵਾਂ ਨੇ ਵਾਧੂ ਪੈਸਿਆਂ ਦੀ ਮੰਗ ਕੀਤੀ, ਜਿਸ ਕਾਰਨ ਉਸ ਨੂੰ ਕਾਰੋਬਾਰ ਵਿਚ ਭਾਰੀ ਨੁਕਸਾਨ ਹੋਇਆ ।

Read More : 30 ਕਰੋੜ ਦੀ ਧੋਖਾਦੇਹੀ ਮਾਮਲੇ ਵਿਚ ਫਿਲਮ ਡਾਇਰੈਕਟਰ ਅਤੇ ਪਤਨੀ ਨੂੰ ਭੇਜਿਆ ਜੇਲ

ਕੇਂਦਰੀ ਭੂਮੀਗਤ ਜਲ ਬੋਰਡ ਨੇ ਪੰਜਾਬ ਦੇ ਕਈ ਜ਼ਿਲਿਆਂ ਦੇ ਪਾਣੀ ਦਾ ਅੰਕੜਾ ਜਾਰੀ

0
Central Ground Water Board

ਚੰਡੀਗੜ੍ਹ, 2 ਜਨਵਰੀ 2026 : ਕੇਂਦਰੀ ਭੂਮੀਗਤ ਜਲ ਬੋਰਡ (Central Ground Water Board) ਨੇ ਪੰਜਾਬ ਦੇ ਭੂਮੀਗਤ ਪਾਣੀ ਸਬੰਧੀ ਅੰਕੜਾ ਜਾਰੀ ਕਰਕੇ ਦੱਸਿਆ ਹੈ ਕਿ ਪੰਜਾਬ ਦੇ ਕਿੰਨੇ ਜ਼ਿਲਿਆਂ ਵਿਚ ਪਾਣੀ ਜਹਿਰੀਲਾ (Water is poisonous) ਹੁੰਦਾ ਜਾ ਰਿਹਾ ਹੈ ।

ਕਿਹੜੇ ਕਿਹੜੇ ਜ਼ਿਲਿਆਂ ਦੀ ਕੀਤੀ ਗਈ ਹੈ ਗੱਲ

ਰਿਪੋਰਟ ਵਿੱਚ ਜਿਹੜੇ ਜ਼ਿਲਿਆਂ ਦੇ ਭੂਮੀਗਤ ਪਾਣੀ (Groundwater) ਵਿਚ ਯੂਰੇਨੀਅਮ ਮਿਆਰ ਤੋਂ ਵਧ ਪਾਇਆ ਜਾ ਰਿਹਾ ਹੈ ਤੇ ਅਜਿਹਾ ਹੋਣ ਨਾਲ ਇਕ ਤਰ੍ਹਾਂ ਨਾਲ ਪਾਣੀ ਜਹਿਰੀਲਾ ਹੁੰਦਾ ਜਾ ਰਿਹਾ ਹੈ ਵਿਚ ਤਰਨਤਾਰਨ, ਪਟਿਆਲਾ, ਸੰਗਰੂਰ, ਮੋਗਾ, ਮਾਨਸਾ, ਬਰਨਾਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਜ਼ਿਲਿਆਂ  ਵਿੱਚ ਯੂਰੇਨੀਅਮ ਪ੍ਰਦੂਸ਼ਣ ਦਾ ਉੱਚ ਪੱਧਰ ਦਰਜ ਕੀਤਾ ਗਿਆ ਹੈ । ਸੰਗਰੂਰ ਅਤੇ ਬਠਿੰਡਾ ਵਿੱਚ 200 ਪੀ. ਪੀ. ਬੀ. ਤੋਂ ਉੱਪਰ ਯੂਰੇਨੀਅਮ ਦਾ ਪੱਧਰ ਪਾਇਆ ਗਿਆ ।

ਬੋਰਡ ਨੇ ਪਾਇਆ ਪੰਜਾਬ ਵਿਚ 62. 5 ਪ੍ਰਤੀਸ਼ਤ ਨਮੂਨਿਆਂ ਵਿਚ ਯੂਰੇਨੀਅਮ ਦਾ ਪੱਧਰ ਮਿਆਰ ਤੋਂ ਵਧ

ਬੋਰਡ ਨੇ ਪੰਜਾਬ ਵਿੱਚ 62.5 ਪ੍ਰਤੀਸ਼ਤ ਨਮੂਨਿਆਂ ਵਿੱਚ ਯੂਰੇਨੀਅਮ (Uranium) ਦਾ ਪੱਧਰ ਜਿਥੇ ਮਿਆਰ ਤੋਂ ਵੱਧ ਪਾਇਆ ਦੇ ਨਾਲ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ । ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ. ਓ.) ਅਨੁਸਾਰ ਪ੍ਰਤੀ ਬਿਲੀਅਨ 30 ਹਿੱਸੇ ਤੋਂ ਘੱਟ ਯੂਰੇਨੀਅਮ ਦੇ ਪੱਧਰ ਵਾਲਾ ਪਾਣੀ ਪੀਣ ਯੋਗ ਹੈ ਪਰ ਜੇਕਰ ਪੱਧਰ ਇਸ ਪੱਧਰ ਤੋਂ ਵੱਧ ਜਾਂਦਾ ਹੈ ਤਾਂ ਇਹ ਪੀਣ ਯੋਗ ਨਹੀਂ ਹੈ । ਪੰਜਾਬ ਦੇ ਕੁਝ ਜ਼ਿਲਿਆਂ ਵਿੱਚ, 200 ਬਬਲ ਤੱਕ ਦੇ ਯੂਰੇਨੀਅਮ ਦੇ ਪੱਧਰ ਪਾਏ ਗਏ ।

Read more : ਪੰਜਾਬ ਬਣ ਗਿਆ ਹੈ ਦੇਸ਼ ਦਾ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ : ਸੀਚੇਵਾਲ

ਫੈਕਟਰੀ ਵਿਚ ਅੱਗ ਲੱਗਣ ਕਾਰਨ ਸਮਾਨ ਹੋਇਆ ਸੜ ਕੇ ਸੁਆਹ

0
Panipat Factory

ਹਰਿਆਣਾ, 2 ਜਨਵਰੀ 2026 : ਹਰਿਆਣਾ ਦੇ ਸ਼ਹਿਰ ਪਾਣੀਪਤ ਦੀ ਸੈਣੀ ਕਲੋਨੀ (Saini Colony of Panipat) ਵਿਖੇ ਇੱਕ ਕਾਰਪੇਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਕਿ ਥੋੜ੍ਹੇ ਹੀ ਸਮੇਂ ਵਿੱਚ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਅੱਗ ਕਾਰਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ ।

ਅੱਗ ਦਾ ਪਤਾ ਚਲਦਿਆਂ ਹੀ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਗੱਡੀਆ

ਸੈਣੀ ਕਾਲੋਨੀ ਵਿਚ ਬਣੀ ਫੈਕਟਰੀ ਵਿੱਚ ਅੱਗ (Fire in the factory) ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ (Fire brigade) ਦੀਆਂ 8 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ।  ਅੱਗ ਇੰਨੀ ਤੇਜ਼ ਸੀ ਕਿ ਆਲੇ ਦੁਆਲੇ ਦੇ ਇਲਾਕੇ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ । ਇਸ ਮੌਕੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ ।

ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ : ਅਧਿਕਾਰੀ

ਫੈਕਟਰੀ ਵਿੱਚ ਸਟੋਰ ਕੀਤੇ ਕਾਰਪੇਟ, ​​ਮਸ਼ੀਨਰੀ ਅਤੇ ਹੋਰ ਸਮੱਗਰੀ ਪੂਰੀ ਤਰ੍ਹਾਂ ਸੜ ਗਈ। ਸ਼ੁਰੂਆਤੀ ਅੰਦਾਜ਼ੇ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਫਾਈਟਰ ਇਸ ਸਮੇਂ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ । ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਸ਼ੱਕ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ । ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ ।

Read More : ਵਾਰਾਣਸੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ `ਚ ਲੱਗੀ ਭਿਆਨਕ ਅੱਗ

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਦੁਬਈ ‘ਚ ਗ੍ਰਿਫਤਾਰ !

0
Amritpal Singh Mehron

ਜਲੰਧਰ, 2 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿਚ ਚਾਰ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ (Kamal Kaur alias Kanchan Kumari) ਦੇ ਕਤਲ ਲਈ ਲੋੜੀਂਦੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ ।

ਕਾਨੂੰਨੀ ਕਾਰਵਾਈ ਤੋਂ ਬਾਅਦ ਕੀਤਾ ਜਾ ਸਕਦਾ ਹੈ ਮਹਿਰੋਂ ਨੂੰ ਭਾਰਤ ਡਿਪੋਰਟ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਵਿਚ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ ।  ਪਤਾ ਲੱਗਿਆ ਹੈ ਕਿ ਜਦੋਂ ਮਹਿਰੋਂ ਤੋਂ ਉਸਦੇ ਵੀਜ਼ੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੀ ਦੌਰਾਨ ਉਸ ਦਾ ਸਾਰਾ ਭੇਤ ਖੁੱਲ੍ਹ ਗਿਆ।

ਡੀ. ਐਸ. ਪੀ. ਸਿਟੀ 2 ਨੇ ਕੀ ਦੱਸਿਆ

ਇਸ ਸਬੰਧੀ ਡੀ. ਐੱਸ. ਪੀ. ਸਿਟੀ 2 ਨੇ ਦੱਸਿਆ ਕਿ ਥਾਣਾ ਕੈਂਟ ਬਠਿੰਡਾ ਵਿਖੇ ਸਾਲ 2025 ਦੌਰਾਨ ਮੁਕੱਦਮਾ ਨੰਬਰ 106 ਜਿਸ ਲੜਕੀ ਦੇ ਕਤਲ ਸਬੰਧੀ ਦਰਜ ਕੀਤਾ ਗਿਆ ਸੀ ਵਿਚ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮਕ ਵਿਅਕਤੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਯੂ. ਏ. ਈ. ਚਲਾ ਗਿਆ ਹੈ । ਇਸ ਸਬੰਧੀ ਕੁਝ ਨਿਊਜ਼ ਚੈਨਲਾਂ ਵੱਲੋਂ ਇਹ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂ. ਏ. ਈ. ਵਿਚ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਇਸ ਸਬੰਧੀ ਡੀ. ਐੱਸ. ਪੀ. ਨੇ ਕਿਹਾ ਕਿ ਅਸੀਂ ਸਪੱਸ਼ਟ ਕਰਦੇ ਹਾਂ ਕਿ ਬਠਿੰਡਾ ਪੁਲਸ ਨੂੰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਜਾਂ ਸੂਚਨਾ ਪ੍ਰਾਪਤ ਨਹੀਂ ਹੋਈ ਹੈ ।

Read More : ਅੰਮ੍ਰਿਤਪਾਲ ਮਹਿਰੋ ਤੇ ਸਾਥੀ ਨੂੰ ਬਠਿੰਡਾ ਕੋਰਟ ਨੇ ਐਲਾਨਿਆਂ ਅਪਰਾਧੀ

ਕੋਲਕਾਤਾ ਗੁਹਾਟੀ ਵਿਚ ਚੱਲੇਗੀ ਵੰਦੇ ਭਾਰਤ ਸਲੀਪਰ ਟਰੇਨ

0
Ashwani Vaishnav

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ (Railway Minister Ashwini Vaishnav) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਕੋਲਕਾਤਾ ਅਤੇ ਗੁਹਾਟੀ (Kolkata and Guwahati) ਵਿਚਾਲੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ (First Vande Bharat sleeper train) ਨੂੰ ਹਰੀ ਝੰਡੀ ਦਿਖਾਉਣਗੇ । ਵੈਸ਼ਣਵ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੇ ਹਾਵੜਾ ਅਤੇ ਆਸਾਮ ਦੇ ਗੁਹਾਟੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਸਲੀਪਰ ਟਰੇਨ ਦਾ ਕਿਰਾਇਆ ਹਵਾਈ ਯਾਤਰਾ ਨਾਲੋਂ ਬਹੁਤ ਘੱਟ ਹੋਵੇਗਾ ।

18 ਜਾਂ 19 ਜਨਵਰੀ ਦੇ ਲਾਗੇ ਸ਼ੁਰੂ ਹੋਣਗੀਆਂ ਸੇਵਾਵਾਂ

ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਅਗਲੇ 15, 20 ਦਿਨਾਂ ਵਿਚ ਸੰਭਵ ਤੌਰ ’ਤੇ 18 ਜਾਂ 19 ਜਨਵਰੀ ਦੇ ਆਸ ਪਾਸ ਸ਼ੁਰੂ ਹੋ ਜਾਣਗੀਆਂ । ਉਨ੍ਹਾਂ ਪ੍ਰਧਾਨ ਮੰਤਰੀ (Prime Minister) ਨੂੰ ਬੇਨਤੀ ਕੀਤੀ ਹੈ ਅਤੇ ਸਭ ਕੁਝ ਸਪੱਸ਼ਟ ਹੈ । ਮੈਂ ਅਗਲੇ ਦੋ ਤਿੰਨ ਦਿਨਾਂ ਵਿਚ ਤਰੀਕ ਦਾ ਐਲਾਨ ਕਰਾਂਗਾ । ਵੈਸ਼ਣਵ ਨੇ ਕਿਹਾ ਕਿ ਗੁਹਾਟੀ ਹਾਵੜਾ ਹਵਾਈ ਯਾਤਰਾ ਦਾ ਕਿਰਾਇਆ ਲੱਗਭਗ 6 ਹਜਾਰ ਤੋਂ 8 ਹਜ਼ਾਰ ਰੁਪਏ ਹੈ । ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ‘ਚ ਥਰਡ ਏਸੀ ਦਾ ਕਿਰਾਇਆ ਭੋਜਨ ਸਮੇਤ ਲੱਗਭਗ 2,300 ਰੁਪਏ, ਸੈਕਿੰਡ ਏ. ਸੀ. ਦਾ ਲਗਭਗ 3 ਹਜ਼ਾਰ ਰੁਪਏ ਅਤੇ ਫਸਟ ਏ. ਸੀ. ਦਾ ਲੱਗਭਗ 3600 ਰੁਪਏ ਹੋਵੇਗਾ । ਇਹ ਕਿਰਾਏ ਮੱਧ ਵਰਗ ਨੂੰ ਧਿਆਨ ੋਚ ਰੱਖ ਕੇ ਤੈਅ ਕੀਤੇ ਗਏ ਹਨ ।

Read More : ਵੰਦੇ ਭਾਰਤ ਰੇਲ ਹੁਣ ਬਰਨਾਲਾ ਸਟੇਸ਼ਨ ਤੇ ਵੀ ਕਰੇਗੀ ਰੁਕਿਆ

ਨਸ਼ਿਆਂ ਵਿਰੁੱਧ ਜੰਗ ਵਿਚ ਹੈਰੋਇਨ ਸਮੇਤ 42 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ

0
DGP Punjab

ਚੰਡੀਗੜ੍ਹ 2 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਜਿਸਦਾ ਨਾਮ ਨਸ਼ਿਆਂ ਵਿਰੁੱਧ ਜੰਗ ਹੈ ਤਹਿਤ 10 ਮਹੀਨਿਆਂ ਵਿਚ 1849 ਕਿਲੋਗ੍ਰਾਮ ਹੈਰੋਇਨ ਸਮੇਤ 42 ਹਜ਼ਾਰ 622 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 29 ਹਜ਼ਾਰ 351 ਕੇਸ ਦਰਜ ਕੀਤੇ ਗਏ ਹਨ ।

28 ਜਿਲਿਆਂ ਵਿਚ ਰੋਜ਼ਾਨਾ ਇੱਕੋ ਸਮੇਂ ਕਾਰਵਾਈਆਂ ਕਰ ਰਹੀ ਹੈ ਪੁਲਸ : ਡੀ. ਜੀ. ਪੀ.

ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਨੇ ਦੱਸਿਆ ਕਿ ਨਸ਼ਿਆਂ ਵਿਰੋਧੀ ਮੁਹਿੰਮ (Anti-drug campaign) ਤਹਿਤ ਸੂਬੇ ਦੇ 28 ਜਿਲਿਆਂ  ਵਿੱਚ ਰੋਜ਼ਾਨਾ ਇੱਕੋ ਸਮੇਂ ਪੁਲਸ ਵਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ । ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪੁਲਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ. ਐਸ. ਪੀਜ਼. ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਵੀ ਬਣਾਈ ਹੈ ।

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀ ਕੀ ਕੀਤਾ ਗਿਆ ਹੈ ਬਰਾਮਦ

ਪੰਜਾਬ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 1849 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਨ ਤੋਂ ਇਲਾਵਾ 599 ਕਿਲੋਗ੍ਰਾਮ ਅਫੀਮ, 272 ਕੁਇੰਟਲ ਭੁੱਕੀ, 51 ਕਿਲੋਗ੍ਰਾਮ ਹਸ਼ੀਸ਼, 624 ਕਿਲੋਗ੍ਰਾਮ ਭੰਗ, 28 ਕਿਲੋਗ੍ਰਾਮ ਆਈ. ਸੀ. ਈ., 4।6 ਮਿਲੀਅਨ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ, ਕੈਪਸੂਲ ਅਤੇ 15।26 ਕਰੋੜ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਹੈ।

306ਵੇਂ ਦਿਨ ਪੰਜਾਬ ਪੁਲਸ ਨੇ 49 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ

ਇਸ ਜੰਗ ਦੇ 306ਵੇਂ ਦਿਨ ਪੰਜਾਬ ਪੁਲਸ ਨੇ 49 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 468 ਗ੍ਰਾਮ ਹੈਰੋਇਨ, 202 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਅਤੇ 2,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਮੁਹਿੰਮ ਦੌਰਾਨ 61 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 700 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 257 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਦੇ ਨਤੀਜੇ ਵਜੋਂ 38 ਕੇਸ ਦਰਜ ਕੀਤੇ ਗਏ ।  ਉਨ੍ਹਾਂ ਅੱਗੇ ਕਿਹਾ ਕਿ ਦਿਨ ਭਰ ਚੱਲੇ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ 271 ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ ।

Read More : ਪੰਜਾਬ `ਚ ਨਸ਼ਾ ਸਮੱਗਲਰਾਂ ਦੀਆਂ 2730 ਕਰੋੜ ਦੀਆਂ ਜਾਇਦਾਦਾਂ ਜ਼ਬਤ : ਮਾਨ

ਸਤਿੰਦਰ ਸਿੰਘ ਕੋਹਲੀ ਦਾ ਅਦਾਲਤ ਨੇ ਦਿੱਤਾ 6 ਦਿਨ ਦਾਂ ਪੁਲਸ ਰਿਮਾਂਡ

0
Satinder Singh Kohli

ਅੰਮ੍ਰਿਤਸਰ, 2 ਜਨਵਰੀ 2026 : ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀ. ਏ. ਸਤਿੰਦਰ ਸਿੰਘ ਕੋਹਲੀ ਦਾ ਅਦਾਲਤ ਨੇ ਛੇ ਦਿਨਾਂ ਦਾ ਪੁਲਸ ਰਿਮਾਂਡ (Six-day police remand) ਦੇ ਦਿੱਤਾ ਹੈ ।

ਗ੍ਰਿਫ਼ਤਾਰ ਕੀਤੇ ਗਏ ਸਤਿੰਦਰ ਕੋਹਲੀ ਕਿਹੜੇ ਕਿਹੜੇ ਅਹੁਦੇ ਤੇ ਰਹੇ ਹਨ

ਸਤਿੰਦਰ ਕੋਹਲੀ (Satinder Kohli) ਸ਼੍ਰੋਮਣੀ ਕਮੇਟੀ ਦੇ ਸੀ. ਏ. ਰਹਿਣ ਤੋਂ ਇਲਾਵਾ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਸੀ. ਏ. ਵੀ ਰਹੇ ਹਨ ਅਤੇ ਉਨ੍ਹਾਂ ਦੇ ਕਾਫ਼ੀ ਕਰੀਬੀ ਸਨ । ਕੋਹਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਡਿਟ ਨਾਲ ਸਬੰਧਤ ਕੰਮ ਵੀ ਦੇਖਦੇ ਰਹੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਘਪਲੇ ਮਾਮਲੇ ਵਿਚ ਪੁਲਿਸ ਵਲੋਂ ਇਹ ਪਹਿਲੀ ਗ੍ਰਿਫ਼ਤਾਰੀ ਕੀਤੀ ਗਈ ਹੈ ।

ਕਿੰਨੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਸ ਵਲੋਂ ਸਤਿੰਦਰ ਸਿੰਘ ਕੋਹਲੀ ਸਮੇਤ 16 ਜਣਿਆਂ ਵਿਰੁਧ ਕੇਸ ਦਰਜ ਕੀਤਾ ਹੈ । ਸੂਤਰਾਂ ਮੁਤਾਬਕ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫ਼ਤਾਰੀ 328 ਪਾਵਨ ਸਰੂਪ ਮਾਮਲੇ ਵਿਚ ਹੋਈ ਹੈ । ਕੋਹਲੀ ਦੀ ਗ੍ਰਿਫ਼ਤਾਰੀ ਚੰਡੀਗੜ੍ਹ ਦੇ ਇਕ ਹੋਟਲ ਤੋਂ ਕੀਤੀ ਗਈ ਹੈ । ਹੁਣ ਜਦੋਂ ਇਸ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਹੋਈ ਹੈ ਤਾਂ ਉਮੀਦ ਹੈ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਹੋਰ ਅਹਿਮ ਪ੍ਰਗਟਾਵੇ ਹੋ ਸਕਦੇ ਹਨ। ਪੁਲਸ ਵਲੋਂ ਐਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ ਅਤੇ ਹੁਣ ਪੂਰੇ ਮਾਮਲੇ ਦੀ ਪੁਲਿਸ ਵਲੋਂ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ।

Read More : ਪਾਵਨ ਸਰੂਪ ਚੋਰੀ ਮਾਮਲੇ ਵਿਚ ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ

 

ਬੇਅਦਬੀ ਮਾਮਲੇ ਵਿਚ 16 ਹੋਰ ਮੁਲਜ਼ਮ ਛੇਤੀ ਹੋਣਗੇ ਸਲਾਖਾਂ ਪਿੱਛੇ : ਧਾਲੀਵਾਲ

0
Kuldeep Dhaliwal

ਚੰਡੀਗੜ੍ਹ, 2 ਜਨਵਰੀ 2026 : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ (Missing 328 Saroopans) ਹੋਣ ਦੇ ਮਾਮਲੇ ਵਿਚ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਮੁੱਖ ਮੁਲਜ਼ਮ ਚਾਰਟਰਡ ਅਕਾਊਂਟੈਂਟ (ਸੀ. ਏ.) ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫ਼ਤਾਰ ਕਰਨ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕਿਹਾ ਕਿ ਅੱਜ ਸਿੱਖ ਸੰਗਤ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ ।

ਸਿੱਖ ਸੰਗਤ ਦੀ ਇਸ ਮਾਮਲੇ ਵਿਚ ਇਨਸਾਫ ਦੀ ਮੰਗ

ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਡੀ ਲਾਮਬੰਦੀ ਕਰਦੀ ਰਹੀ ਅਤੇ ਧਰਨੇ-ਪ੍ਰਦਰਸ਼ਨ ਕੀਤੇ ਗਏ । ਇਸ ਕੇਸ ‘ਚ ਇਹ ਪਹਿਲੀ ਗ੍ਰਿਫ਼ਤਾਰੀ ਹੈ ਅਤੇ ਉਹ ਵੀ ਮੁੱਖ ਮੁਲਜ਼ਮ ਦੀ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji)  ਦੇ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਸਾਰੇ 16 ਦੋਸ਼ੀਆਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ । ਇਸ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਪੁਲਸ ਜਾਂਚ ਜਾਰੀ ਹੈ ਤੇ ਉਮੀਦ ਹੈ ਕਿ ਇਸ ਮਾਮਲੇ ਵਿਚ ਕਈ ਹੋਰ ਖ਼ੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਇਹੀ ਸੀ. ਏ. ਕਰਦਾ ਰਿਹਾ ਹੈ ।

Read More : ਪਾਵਨ ਸਰੂਪ ਚੋਰੀ ਮਾਮਲੇ ਵਿਚ ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਪੰਜਾਬ ਵਲੋਂ ਰਿਸ਼ਵਤ ਲੈਂਦਾ ਤਹਿਸੀਲਦਾਰ ਗ੍ਰਿਫ਼ਤਾਰ

0
Vigilance Bureau

ਪਟਿਆਲਾ, 2 ਜਨਵਰੀ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਤਹਿਸੀਲਦਾਰ ਜਗਤਾਰ ਸਿੰਘ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਣ (To take a bribe) ਦੇ ਦੋਸ਼ ਵਿੱਚ ਗ੍ਰਿਫ਼ਤਾਰ (Arrested) ਕੀਤਾ ਹੈ । ਉਸਦੇ ਸਹਿਦੋਸ਼ੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਦੋਸ਼ੀ ਤਹਿਸੀਲਦਾਰ ਦੇ ਘਰ ਦੀ ਤਲਾਸ਼ੀ ਦੌਰਾਨ 1,45,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕੀ ਦੱਸਿਆ

ਰਾਜ ਵਿਜੀਲੈਂਸ ਬਿਊਰੋ (State Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਦੇ ਇੱਕ ਵਸਨੀਕ ਵੱਲੋਂ ਤਹਿਸੀਲ ਦਫ਼ਤਰ ਸੰਗਰੂਰ ਵਿਖੇ ਤਾਇਨਾਤ ਜਗਤਾਰ ਸਿੰਘ ਤਹਿਸੀਲਦਾਰ ਅਤੇ ਮਾਲਵਿੰਦਰ ਸਿੰਘ ਕਲਰਕ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸਨੇ ਖਰੀਦੀ ਗਈ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਮੁਲਜ਼ਮ ਕੋਲ ਪਹੁੰਚ ਕੀਤੀ ਸੀ। ਦੋਵਾਂ ਮੁਲਜ਼ਮਾਂ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ 30 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ ।

ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ ਸ਼ੁਰੂ

ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਇਹ ਪਾਇਆ ਗਿਆ ਕਿ ਉਕਤ ਦੋਸ਼ ਦਰਅਸਲ ਸੱਚੇ ਹਨ । ਬੁਲਾਰੇ ਨੇ ਕਿਹਾ ਕਿ ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਰੇਂਜ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੀ ਅਜਿਹੀ ਕਿਸੇ ਵੀ ਘਟਨਾ ਦੀ ਰਿਪੋਰਟ ਸਾਨੂੰ ਕਰਨ। ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ ।

Read More : ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਰਿਸ਼ਵਤ ਲੈਂਦਾ ਪਟਵਾਰੀ ਦਾ ਸਹਾਇਕ ਕਾਬੂ