Home Blog Page 182

ਪਾਕਿਸਤਾਨ ਵਲੋਂ ਅਫਗਾਨਿਸਤਾਨ ‘ਤੇ ਕੀਤੇ ਹਵਾਈ ਹਮਲੇ ਵਿਚ ਮੌਤ ਹੀ ਮੌਤਾਂ

0
Air Attack

ਪਾਕਿਸਤਾਨ, 17 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਲੋਂ ਅਫਗਾਨਿਸਤਾਨ ਵਿਖੇ ਹਵਾਈ ਹਮਲਾ (Air attack) ਕਰਕੇ 400 ਲੋਕਾਂ ਨੂੰ ਮਾਰਨ ਅਤੇ 250 ਨੂੰ ਜ਼ਖ਼ਮੀ (Injured) ਕਰਨ ਦਾ ਸਮਾਚਾਰ ਹੈ ।

ਅਫਗਾਨਿਸਤਾਨ ਵਿਚ ਕਿਹੜੀ ਥਾਂ ‘ਤੇ ਹੋਇਆ ਹੈ ਹਮਲਾ

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਜੋ ਅਫਗਾਨਿਸਤਾਨ (Afghanistan) ਵਿਚ ਹਵਾਈ ਹਮਲਾ ਕਰਕੇ 400 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਤੇ 250 ਦੇ ਕਰੀਬ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ ਵਾਲਾ ਇਹ ਘਟਨਾਕ੍ਰਮ ਅਫਗਾਨਿਸਤਾਨ ਵਿਖੇ ਬਣੇ ਇਕ ਹਸਪਤਾਲ ਤੇ ਸੁੱਟੇ ਗਏ ਬੰਬ ਦੇ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।

ਕੀ ਆਖਿਆ ਤਾਲਿਬਾਨ ਦੇ ਬੁਲਾਰੇ ਨੇ

ਤਾਲਿਬਾਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਕਾਬੁਲ ਦੇ ਇੱਕ ਡਰੱਗ ਇਲਾਜ ਹਸਪਤਾਲ ‘ਤੇ ਪਾਕਿਸਤਾਨੀ ਹਵਾਈ ਹਮਲੇ ਵਿੱਚ ਘੱਟੋ-ਘੱਟ 400 ਲੋਕ ਮਾਰੇ ਗਏ ਹਨ ਅਤੇ ਲਗਭਗ 250 ਜ਼ਖਮੀ ਹੋਏ ਹਨ । ਤਾਲਿਬਾਨ ਸਰਕਾਰ (Taliban government) ਨੇ ਕਿਹਾ ਕਿ ਪਾਕਿਸਤਾਨੀ ਹਵਾਈ ਹਮਲੇ ਵਿੱਚ ਹਸਪਤਾਲ ਦਾ ਇੱਕ ਵੱਡਾ ਹਿੱਸਾ ਤਬਾਹ ਹੋ ਗਿਆ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ।

ਹੁਣ ਤੱਕ 400 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਅਤੇ ਸੈਂਕੜੇ ਜ਼ਖਮੀ ਹਨ । ਤਾਲਿਬਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ । ਇਸ ਦੌਰਾਨ ਪਾਕਿਸਤਾਨ ਨੇ ਅਫਗਾਨ ਸਰਕਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ । ਪਾਕਿਸਤਾਨ ਨੇ ਕਿਹਾ ਕਿ ਕਾਬੁਲ ਵਿੱਚ ਕਿਸੇ ਵੀ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ।

Read More : ਪਾਕਿਸਤਾਨ ਹਵਾਈ ਹਮਲਿਆਂ ਰਾਹੀਂ ਬਣਾ ਰਿਹੈ ਨਾਗਰਿਕਾਂ ਤੇ ਘਰਾਂ ਨੂੰ ਨਿਸ਼ਾਨਾ

ਫਰੀਦਾਬਾਦ ਪੁਲਸ ਨੇ ਕੀਤਾ ਲੁੱਟ-ਖੁਸੁੱਟ ਮਾਮਲੇ ਦੇ ਮੁਲਜਮ ਨੂੰ ਕਾਬੂ

0
Arrest

ਫਰੀਦਾਬਾਦ, 17 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਗਹਿਣਿਆਂ ਦੀ ਲੁੱਟ ਦੇ ਮਾਮਲੇ ਵਿਚ ਲੋੜੀਂਦੇ ਮੁਲਜਮ ਨੂੰ ਪੁਲਸ ਵਲੋਂ ਇਕ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਹੈ ।

ਕਿਥੇ ਹੋਈ ਸੀ ਗਹਿਣਿਆਂ ਦੀ ਲੁੱਟ

ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਦੀ ਪੁਲਸ (Faridabad Police) ਵਲੋਂ ਇਕ ਵਿਅਕਤੀ ਨੂੰ ਮੁਕਾਬਲੇ ਦੌਰਾਨ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਲੋਂ ਸਰੂਰਪੁਰ ਵਿਖੇ ਇਕ ਗਹਿਣਿਆਂ ਦੀ ਦੁਕਾਨ ਵਿਚੋਂ 64 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਦੀ ਲੁਟ ਕੀਤੀ ਗਈ ਸੀ । ਫਰੀਦਾਬਾਦ ਪੁਲਸ ਵਲੋਂ ਪਕੜਿਆ ਗਿਆ ਉਕਤ ਮੁਲਜਮ ਧਰਮਵੀਰ ਉਰਫ ਬਾਬੂ (Dharamvir alias Babu) ਹੈ ਤੇ ਪੁਲਸ ਨੂੰ ਇਸ ਘਟਨਾ ਦੇ ਮਾਮਲੇ ਵਿਚ ਲੋੜੀਂਦਾ ਸੀ ਤੇ ਅੱਜ ਪੁਲਸ ਦੀ ਜਵਾਬੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਿਆ ਤੇ ਪੁਲਸ ਨੇ ਉਸਨੂੰ ਕਾਬੂ ਕਰ ਲਿਆ ।

ਜ਼ਖ਼ਮੀ ਹੋਣ ਤੇ ਕਰਵਾਇਆ ਗਿਆ ਹੈ ਹਸਪਤਾਲ ਭਰਤੀ

ਜਾਣਕਾਰੀ ਅਨੁਸਾਰ ਫਰੀਦਬਾਦ ਪੁਲਸ ਦੀ ਗੋਲੀ ਲੱਗਣ (Shoot) ਕਾਰਨ ਜ਼ਖ਼ਮੀ ਹੋਏ ਧਰਮਵੀਰ ਉਰਫ ਬਾਬੂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ । ਉਕਤ ਮੁਲਜ਼ਮ ‘ਤੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਡਕੈਤੀ, ਕਤਲ, ਜਬਰਦਸਤੀ ਅਤੇ ਕਤਲ ਦੀ ਕੋਸਿ਼ਸ਼ ਦੇ 11 ਮਾਮਲੇ ਦਰਜ ਹਨ । ਉਸ ਦੇ ਦੋ ਸਾਥੀਆਂ ਜਾਵੇਦ ਅਤੇ ਸਾਕਿਬ ਨੂੰ ਗਹਿਣਿਆਂ ਦੀ ਦੁਕਾਨ ਡਕੈਤੀ ਦੇ ਸਬੰਧ ਵਿੱਚ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਸਿਰਫ ਉਹ ਲੋੜੀਂਦਾ ਸੀ ।

ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਕੀਤੀ ਜਾਵੇਗੀ ਪੁੱਛਗਿੱਛ

ਪੁਲਸ ਦਾ ਕਹਿਣਾ ਹੈ ਕਿ ਧਰਮਵੀਰ ਤੋਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ । ਇਸ ਦੌਰਾਨ ਮੁਕਾਬਲੇ ਦੀ ਜਾਣਕਾਰੀ ਮਿਲਣ ‘ਤੇ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ `ਤੇ ਪਹੁੰਚੇ ਅਤੇ ਘਟਨਾ ਬਾਰੇ ਜਾਣਕਾਰੀ ਲਈ । ਮੁਲਜ਼ਮਾਂ ਨੇ 11 ਮਾਰਚ ਨੂੰ ਇੱਕ ਸੁਨਿਆਰੇ ਦੀ ਦੁਕਾਨ ਤੋਂ 64 ਲੱਖ ਰੁਪਏ ਦਾ ਸੋਨਾ ਲੁੱਟਿਆ ਸੀ ।

Read More : ਜਲੰਧਰ ਪੁਲਸ ਨੇ ਮੁਕਾਬਲੇ ਦੌਰਾਨ ਕੀਤਾ ਇਕ ਸ਼ੂਟਰ ਨੂੰ ਗ੍ਰਿਫਤਾਰ

ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਅਦਾਲਤ ਨੇ ਦਿੱਤੀ ਦੋ ਸਾਲ ਦੀ ਸਜ਼ਾ

0
Jasbir Khangura

ਲੁਧਿਆਣਾ, 17 ਮਾਰਚ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਮਾਨਯੋਗ ਅਦਾਲਤ ਵਲੋਂ ਇਕ ਮਾਮਲੇ ਵਿਚ ਸਾਬਕਾ ਵਿਧਾਇਕ (Former MLA) ਨੂੰ ਦੋ ਸਾਲਾਂ ਦੀ ਸਜ਼ਾ (Two years’ sentence) ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰੋਮਾਨਾ ਦੀ ਅਦਾਲਤ ਨੇ ਸਾਬਕਾ ਵਿਧਾਇਕ ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ (Jasbir Singh alias Jassi Khangura) ਅਤੇ ਉਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ 18 ਸਾਲ ਪੁਰਾਣੇ ਕੁੱਟਮਾਰ ਦੇ ਮਾਮਲੇ (Assault cases) ਵਿਚ ਦੋਸ਼ੀ ਕਰਾਰ ਦਿਤਾ ਹੈ । ਇਹ ਮਾਮਲਾ-2008 ਦੀਆਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਾਲ ਜੁੜਿਆ ਹੋਇਆ ਹੈ ।

ਅਦਾਲਤ ਨੇ ਸਜ਼ਾ ਦੇ ਨਾਲ-ਨਾਲ ਜੁਰਮਾਨੇ ਦੀ ਵੀ ਸੁਣਵਾਈ ਹੈ ਸਜ਼ਾ

ਅਦਾਲਤ ਨੇ ਦੋਵਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਤਿੰਨ-ਤਿੰੰਨ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਹਾਲਾਂਕਿ, ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ 11 ਹੋਰਾਂ ਦੇ ਬਰੀ ਹੋਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ।

Read More : ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ

ਪੰਜਾਬ ਵਿਚ ਤਿੰਨ ਦਿਨ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ ਬੰਦ

0
Holidays

ਚੰਡੀਗੜ੍ਹ, 17 ਮਾਰਚ 2026 : ਪੰਜਾਬ ਅੰਦਰ ਆਉਣ ਵਾਲੇ ਲਗਾਤਾਰ ਤਿੰਨ ਦਿਨਾਂ ਤੱਕ ਲਗਾਤਾਰ ਛੁੱਟੀਆਂ (Holidays) ਰਹਿਣ ਦੇ ਚਲਦਿਆਂ ਸਕੂਲ-ਕਾਲਜ ਤੇ ਦਫ਼ਤਰ (Schools, colleges and offices) ਬੰਦ ਰਹਿਣ ਦਾ ਸਮਾਚਾਰ ਹੈ ।

ਕਿਸ ਕਾਰਨ ਤਿੰਨ ਦਿਨ ਲਗਾਤਾਰ ਰਹਿਣਗੀਆਂ ਛੁੱਟੀਆਂ

ਮਿਲੀ ਜਾਣਕਾਰੀ ਅਨੁਸਾਰ ਜੋ ਤਿੰਨ ਦਿਨ ਲਗਾਤਾਰ ਛੁੱਟੀਆਂ ਰਹਿਣ ਦੇ ਚਲਦਿਆਂ ਸਕੂਲ, ਕਾਲਜ ਤੇ ਦਫ਼ਤਰ ਬੰਦ ਰਹਿਣਗੇ ਦਾ ਮੁੱਖ ਕਾਰਨ 21 ਮਾਰਚ ਦਿਨ ਸ਼ਨੀਵਾਰ ਨੂੰ ਈਦ-ਉਲ-ਫਿਤਰ (Eid-ul-Fitr) ਹੈ ਤੇ ਉਸ ਦਿਨ ਜਨਤਕ ਛੁੱਟੀ ਹੋਵੇਗੀ । ਇਸ ਦਿਨ ਸਾਰੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ।

ਅਗਲੇ ਦਿਨ 22 ਮਾਰਚ ਨੂੰ ਐਤਵਾਰ ਹੈ, ਜਿਸ ਕਾਰਨ ਹਫ਼ਤਾਵਾਰੀ ਛੁੱਟੀ (Weekly holiday) ਹੋਵੇਗੀ ਅਤੇ ਉਸ ਤੋਂ ਬਾਅਦ ਸੋਮਵਾਰ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦੀ ਯਾਦ ‘ਚ ਜਨਤਕ ਛੁੱਟੀ ਹੋਵੇਗੀ । ਇਸ ਕਾਰਨ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ (School and college) ਬੰਦ ਰਹਿਣਗੇ । ਜਿਕਰਯੋਗ ਹੈ ਕਿ 26 ਮਾਰਚ ਦਿਨ ਵੀਰਵਾਰ ਨੂੰ ਰਾਮ ਨੌਮੀ ਹੈ । ਉਸ ਦਿਨ ਵੀ ਛੁੱਟੀ ਹੋਵੇਗੀ । 31 ਮਾਰਚ ਦਿਨ ਮੰਗਲਵਾਰ ਨੂੰ ਮਹਾਂਵੀਰ ਜਯੰਤੀ ਕਾਰਨ ਛੁੱਟੀ ਰਹੇਗੀ ।

Read More : ਪੰਜਾਬ ਦੇ ਸਕੂਲਾਂ ਵਿਚ ਕੀਤਾ 27 ਨੂੰ ਛੁੱਟੀ ਦਾ ਐਲਾਨ

ਝਗੜੇ ਦੌਰਾਨ ਕੈਨੇਡਾ `ਚ ਸਿੱਖ ਵਿਦਿਆਰਥੀ ਦਾ ਹਮਲਾਵਰਾਂ ਨੇ ਕੀਤਾ ਕਤਲ

0
Gurkirat

ਵੈਨਕੂਵਰ, 17 ਮਾਰਚ 2026 : ਕੈਨੇਡਾ (Canada) ਵਿਖੇ ਇਕ ਝਗੜੇ ਦੌਰਾਨ ਸਿੱਖ ਵਿਦਿਆਰਥੀ ਦਾ ਕਾਤਲਾਨਾ ਹਮਲਾ (Murderous attack)  ਕਰਕੇੇ ਕੁੱਝ ਵਿਅਕਤੀਆਂ ਵਲੋਂ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਇਕ ਹਿੰਸਕ ਘਟਨਾ ਦੌਰਾਨ ਜੋ ਕਿਸੇ ਗੱਲ ਨੂੰ ਲੈ ਕੇ ਇਕ ਸਿੱਖ ਨੌਜਵਾਨ ਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਨਾਮ ਗੁਰਕੀਰਤ ਸਿੰਘ ਮਨੋਚਾ (Gurkirat Singh Manocha) ਹੈ ਤੇ ਇਹ ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਦਾ ਰਹਿਣ ਵਾਲਾ ਹੈ । ਉਕਤ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਫ਼ੋਰਟ ਸੇਂਟ ਜੌਨ ਇਲਾਕੇ ਵਿਚ ਵਾਪਰੀ ਦੱਸੀ ਜਾ ਰਹੀ ਹੈ ।

ਕਦੋਂ ਵਾਪਰੀ ਇਹ ਘਟਨਾ

ਵਿਦਿਆਰਥੀ ਗੁਰਕੀਰਤ ਸਿੰਘ ਮਨੋਚਾ ਜਿਸਦਾ ਝਗੜੇ ਦੌਰਾਨ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਦੇ ਪਰਿਵਾਰ ਅਨੁਸਾਰ ਇਹ ਦਰਦਨਾਕ ਘਟਨਾ 14 ਮਾਰਚ ਨੂੰ ਵਾਪਰੀ ਜਦੋਂ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਹਮਲਾਵਰਾਂ ਨੇ ਗੁਰਕੀਰਤ ’ਤੇ ਜਾਨਲੇਵਾ ਹਮਲਾ ਕਰ ਦਿਤਾ । ਗੁਰਕੀਰਤ ਦੇ ਪਿਤਾ ਗੁਰਜੀਤ ਸਿੰਘ ਨੇ ਦਸਿਆ ਕਿ ਕੈਨੇਡੀਅਨ ਪੁਲਸ (Canadian Police) ਨੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਪੋਸਟਮਾਰਟਮ ਰਿਪੋਰਟ (Postmortem report) ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ।

ਹਮਲਾਵਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਪਰਿਵਾਰ ਨੇ ਕੀਤੀ ਮੰਗ

ਪਰਿਵਾਰ ਨੇ ਮੰਗ ਕੀਤੀ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁਧ ਕਤਲ ਦਾ ਮਾਮਲਾ ਦਰਜ (Case registered) ਕੀਤਾ ਜਾਵੇ । ਗੁਰਕੀਰਤ ਕਰੀਬ ਸਵਾ ਸਾਲ ਪਹਿਲਾਂ ਹੀ ਉੱਚ ਸਿੱਖਿਆ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ । ਉਹ ਉਥੋਂ ਦੇ ਨੌਰਦਰਨ ਲਾਈਟਸ ਕਾਲਜ ਵਿਚ ਬਿਜ਼ਨਸ ਮੈਨੇਜਮੈਂਟ ਦੇ ਪੋਸਟ-ਡਿਗਰੀ ਡਿਪਲੋਮਾ ਪ੍ਰੋਗਰਾਮ ਦੀ ਪੜ੍ਹਾਈ ਕਰ ਰਿਹਾ ਸੀ ।

Read More : ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਏ. ਆਈ. ਵੀਡੀਓ ਹੋਇਆ ਵਾਇਰਲ

0
Video

ਅੰਮ੍ਰਿਤਸਰ, 17 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਏ. ਆਈ. ਜਨਰੇਟਿਡ ਵੀਡੀਓ ਨੇ ਇਕ ਵਾਰ ਬੇਅਦਬੀ (Sacrilege) ਕਰ ਦਿੱਤੀ ਹੈ ।

ਕੀ ਦਿਖਾਇਆ ਗਿਆ ਹੈ ਵੀਡੀਓ ਵਿਚ

ਮਿਲੀ ਜਾਣਕਾਰੀ ਮੁਤਾਬਕ ਜਿਸ ਸੋਸ਼ਲ ਮੀਡੀਆ ਅਕਾਊਂਟ ਐਨਾਟੋਮੀ ਕਰਾਊਨ ਨਾਮਕ ਅਕਾਉੂਂਟ ਤੋਂ ਵੀਡੀਓ ਅਪਲੋਡ ਕੀਤਾ ਗਿਆ ਹੈਵਿਚ ਇੱਕ ਦਸਤਾਰਧਾਰੀ ਕੰਕਾਲ ਨੂੰ ਜੁੱਤੀਆਂ ਸਮੇਤ ਪਵਿੱਤਰ ਪਰਿਕਰਮਾ ਅਤੇ ਲੰਗਰ ਹਾਲ ਵਿੱਚ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਆਦਾ ਦੀ ਸਿੱਧੀ ਉਲੰਘਣਾਂ ਅਤੇ ਬੇਅਦਬੀ ਹੈ ।

ਕਿੰਨੇ ਮਿੰਟ ਦੀ ਹੈ ਇਹ ਵੀਡੀਓ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ `ਐਨਾਟੋਮੀ ਕਰਾਊਨ` ਨਾਮਕ ਅਕਾਊਂਟ ਤੋਂ ਜੋ ਇਹ ਵੀਡੀਓ ਅਪਲੋਡ ਕੀਤੀ ਗਈ ਹੈ ਇਸ 1.36 ਮਿੰਟ ਦੀ ਵੀਡੀਓ ਵਿੱਚ ਅੰਮ੍ਰਿਤਸਰ ਦੀ 7 ਦਿਨਾਂ ਦੀ ਯਾਤਰਾ ਦਿਖਾਈ ਗਈ ਹੈ । ਵੀਡੀਓ ਵਿੱਚ ਇੱਕ ਕੰਕਾਲ ਨੂੰ ਨੀਲੀ ਪੱਗ ਬੰਨ੍ਹ ਕੇ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੀ ਪਰਿਕਰਮਾ ਵਿੱਚ ਜੁੱਤੀਆਂ ਸਮੇਤ ਬੈਠਾ ਦਿਖਾਇਆ ਗਿਆ ਹੈ ।

ਲੰਗਰ ਹਾਲ ਵਿੱਚ ਵੀ ਉਹੀ ਕੰਕਾਲ ਜੁੱਤੀਆਂ ਪਾ ਕੇ ਲੰਗਰ ਛਕਦਾ ਨਜ਼ਰ ਆ ਰਿਹਾ ਹੈ । ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇੱਕ ਇਤਰਾਜ਼ਯੋਗ (ਆਰਟੀਫੀਸ਼ੀਅਲ ਇੰਟੈਲੀਜੈਂਸ) ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ । ਇਸ ਵੀਡੀਓ ਨੂੰ ਹੁਣ ਤੱਕ 7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ ।

ਕੀ ਆਖਿਆ ਐਸ. ਜੀ. ਸੀ. ਮੈਂਬਰ ਨੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਇਸ ਮਾਮਲੇ ਨੂੰ ਜਿਥੇ ਗੰਭੀਰਤਾ ਨਾਲ ਲਿਆ ਹੈ, ਉਥੇ ਐਸ. ਜੀ. ਪੀ. ਸੀ. ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਹੈ । ਉਨ੍ਹਾਂ ਦੱਸਿਆ ਕਿ ਕਮੇਟੀ ਦੀ ਜਾਂਚ ਟੀਮ ਇਸ ਵੀਡੀਓ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ । ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਫ਼ਿਰਕੂ ਸਦਭਾਵਨਾ ਵਿਗਾੜਨ ਵਾਲੀਆਂ ਵੀਡੀਓਜ਼ `ਤੇ ਸਖ਼ਤ ਪਾਬੰਦੀ ਲਗਾਈ ਜਾਵੇ ।

Read More : ਪਿੰਡ ਸਠਿਆਲਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਤ੍ਰਿਪੁਰਾ ਸਰਕਾਰ ਨੇ ਕੀਤਾ ਮੁਲਾਜਮਾਂ ਦੇ ਡੀ. ਏ. ਤੇ ਡੀ. ਆਰ. ਵਿਚ ਵਾਧਾ

0
Tripura CM

ਅਗਰਤਲਾ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ (Tripura) ਦੀ ਸਰਕਾਰ ਵਲੋਂ ਬੀਤੇ ਦਿਨੀਂ ਕਰਮਚਾਰੀਆਂ ਤੇ ਪੈਨਸ਼ਨਰਾਂ (Employees and pensioners) ਦੇ ਡੀ. ਏ. ਤੇ ਡੀ. ਆਰ. ਵਿਚ ਪੰਜ ਫੀਸਦੀ ਦਾ ਵਾਧਾ (Five percent increase) ਕਰ ਦਿੱਤਾ ਹੈ ।

ਪਹਿਲਾਂ ਸੀ ਕਿੰਨਾ ਹੁਣ ਹੋ ਗਿਆ ਹੈ ਕਿੰਨਾ

ਮਿਲੀ ਜਾਣਕਾਰੀ ਮੁਤਾਬਕ ਤ੍ਰਿਪੁਰਾ ਦੀ ਮਾਣਿਕ ਸਾਹਾ (Manik Saha) ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਚਿਹਰਿਆਂ ‘ਤੇ ਵੱਡੀ ਮੁਸਕਾਨ ਉਸ ਸਮੇਂ ਲਿਆ ਦਿੱਤੀ ਜਦੋਂ ਮੁੱਖ ਮੰਤਰੀ ਮਾਣਿਕ ਸਾਹਾ ਨੇ ਸੋਮਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਮਹਿੰਗਾਈ ਭੱਤੇ (ਡੀ. ਏ.) ਅਤੇ ਮਹਿੰਗਾਈ ਰਾਹਤ (ਡੀ. ਆਰ.) ਵਿੱਚ 5 ਫ਼ੀਸਦੀ ਦੇ ਵਾਧੇ ਦਾ ਐਲਾਨ ਕਰ ਦਿੱਤਾ । ਇਸ ਫੈਸਲੇ ਤੋਂ ਬਾਅਦ ਰਾਜ ਦੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਕੁੱਲ ਭੱਤਾ 36 ਫੀਸਦੀ ਤੋਂ ਵਧ ਕੇ ਹੁਣ 41 ਫੀਸਦੀ ਹੋ ਗਿਆ ਹੈ ।

ਕਦੋਂ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਲਾਭ

ਸੂਬੇ ਦੇ ਵਿੱਤ ਮੰਤਰੀ ਪ੍ਰਣਜੀਤ ਸਿੰਘਾ ਰੋਏ (Finance Minister Pranajit Singh Roi) ਵੱਲੋਂ ਵਿਧਾਨ ਸਭਾ ਵਿੱਚ ਬਜਟ ਭਾਸ਼ਣ ਪੂਰਾ ਕਰਨ ਤੋਂ ਤੁਰੰਤ ਬਾਅਦ ਇਹ ਐਲਾਨ ਕੀਤਾ ਗਿਆ । ਨਵੇਂ ਹੁਕਮਾਂ ਅਨੁਸਾਰ ਵਧੀ ਹੋਈ ਸੈਲਰੀ ਅਤੇ ਪੈਨਸ਼ਨ ਦਾ ਲਾਭ 1 ਅਪ੍ਰੈਲ 2026 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ । ਇਸ ਫੈਸਲੇ ਨਾਲ ਰਾਜ ਦੇ ਲਗਭਗ 1,02,563 ਨਿਯਮਤ ਕਰਮਚਾਰੀਆਂ ਅਤੇ 81,019 ਪੈਨਸ਼ਨਰਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਸਰਕਾਰ ਇਸ ਵਾਧੇ ਲਈ ਹਰ ਸਾਲ ਆਪਣੇ ਖ਼ਜ਼ਾਨੇ ਵਿੱਚੋਂ ਵਾਧੂ 500 ਕਰੋੜ ਰੁਪਏ ਖ਼ਰਚ ਕਰੇਗੀ ।

ਸੂਬੇ ਦੇ ਕਰਮਚਾਰੀਆਂ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਲਿਆਉਣ ਦਾ ਹੈ ਟੀਚਾ

ਮੁੱਖ ਮੰਤਰੀ (Chief Minister) ਮਾਣਿਕ ਸਾਹਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਰਾਜ ਦੇ ਕਰਮਚਾਰੀਆਂ ਦੇ ਭੱਤੇ ਨੂੰ ਕੇਂਦਰ ਸਰਕਾਰ ਦੇ ਬਰਾਬਰ ਲਿਆਉਣਾ ਹੈ । ਹਾਲਾਂਕਿ ਕੇਂਦਰ ਇਸ ਵੇਲੇ 58 ਫੀਸਦੀ ਦੀ ਦਰ ਨਾਲ ਭੱਤਾ ਦੇ ਰਿਹਾ ਹੈ, ਜਿਸਦਾ ਮਤਲਬ ਹੈ ਕਿ ਤ੍ਰਿਪੁਰਾ ਦੇ ਕਰਮਚਾਰੀ ਅਜੇ ਵੀ ਕੇਂਦਰੀ ਮੁਲਾਜ਼ਮਾਂ ਤੋਂ ਕਰੀਬ 17 ਫੀਸਦੀ ਪਿੱਛੇ ਹਨ ।

Read More : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਚਾਰ ਸਾਲ ਪੂਰੇ ਹੋਣ ਤੇ ਕਿਤਾਬਚਾ ਜਾਰੀ

ਬੈਂਕ ਮੈਨੇਜਰ ਨੂੰ ਸੁਰੱਖਿਆ ਗਾਰਡ ਨੇ ਝਗੜੇ ਦੌਰਾਨ ਮਾਰੀ ਗੋਲੀ

0
Arrest

ਗਾਜ਼ੀਆਬਾਦ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਸੁਰੱਖਿਆ ਗਾਰਡ ਵਲੋਂ ਬੈਂਕ ਮੈਨੇਜਰ ਨੂੰ ਗੋਲੀ ਮਾਰ (Shoot) ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਸੁਰੱਖਿਆ ਗਾਰਡ ਵਲੋਂ ਅਜਿਹਾ ਕੀਤੇ ਜਾਣ ਦਾ

ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਅਦ (Ghaziabad) ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਅਭਿਸ਼ੇਕ ਸ਼ਰਮਾ ਜੋ ਕਿ 34 ਸਾਲਾਂ ਦੇ ਹਨ ਨੂੰ ਬੈਂਕ ਦੇ ਹੀ ਸੁਰੱਖਿਆ ਕਰਮਚਾਰੀ ਵਲੋਂ ਜੋ ਗੋਲੀ ਮਾਰ ਕੇ ਹੱਤਿਆ (Murder) ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਮੁੱਖ ਕਾਰਨ ਸੁਰੱਖਿਆ ਗਾਰਡ ਵਲੋਂ ਬੈਂਕ ਮੈਨੇਜਰ ਵਲੋਂ ਛੁੱਟੀਆਂ ਨਾ ਦੇਣ ਤੇ ਹੋਇਆ ਝਗੜਾ ਹੈ । ਸੁਰੱਖਿਆ ਗਾਰਡ ਰਵਿੰਦਰ ਕਈ ਦਿਨਾਂ ਤੋਂ ਬੈਂਕ ਮੈਨੇਜਰ ਤੋਂ ਛੁੱਟੀ ਮੰਗ ਰਿਹਾ ਸੀ ਪਰ ਇਸ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਅਖੀਰਕਾਰ ਗਾਰਡ ਨੇ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀ ।

ਬੈਂਕ ਸਟਾਫ ਨੇ ਪਹੁੰਚਾਇਆ ਮੈਨੇਜਰ ਨੂੰ ਹਸਪਤਾਲ

ਬੈਂਕ ਵਿਚ ਬੀਤੀ ਦੁਪਹਿਰ ਇੱਕੋਦਮ ਹੀ ਗੋਲੀ ਚੱਲਣ ਦੀ ਘਟਨਾ ਕਾਰਨ ਜਿਥੇ ਬੈਂਕ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਦੇ ਚਲਦਿਆਂ ਬੈਂਕ ਕਰਮਚਾਰੀਆਂ ਨੇ ਬੈਂਕ ਮੈਨੇਜਰ ਨੂੰ ਇਲਾਜ ਲਈ ਤੁਰੰਤ ਹਸਪਤਾਲ (Hospital) ਪਹੁੰਚਾਇਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੈਂਕ ਮੈਨੇਜਰ ਦੀ ਮੌਤ ਗਈ ।

ਕੀ ਦੱਸਿਆ ਏ. ਸੀ. ਪੀ. ਨੇ

ਏ. ਸੀ. ਪੀ. ਗਿਆਨ ਪ੍ਰਕਾਸ਼ ਰਾਏ ਨੇ ਕਿਹਾ ਕਿ ਮੁਲਜ਼ਮ ਗਾਰਡ ਬਾਗਪਤ ਦਾ ਰਹਿਣ ਵਾਲਾ ਹੈ । ਉਸ ਦਾ ਮੈਨੇਜਰ ਅਭਿਸ਼ੇਕ ਸ਼ਰਮਾ (Manager Abhishek Sharma) ਨਾਲ ਛੁੱਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਪੁਲਸ ਅਨੁਸਾਰ ਮੁਲਜ਼ਮ ਗਾਰਡ ਰਵਿੰਦਰ ਹੁੱਡਾ (45), 2018 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਸੀ । ਉਹ ਬਾਗਪਤ ਦੇ ਮਨਸੂਰਪੁਰ ਥਾਣਾ ਖੇਤਰ ਦੇ ਚੰਦੀਨਗਰ ਦਾ ਰਹਿਣ ਵਾਲਾ ਹੈ ।

ਪੁਲਸ ਨੇ ਸੁਰੱਖਿਆ ਗਾਰਡ ਤੇ ਸਾਥੀ ਨੂੰ ਕਰ ਲਿਆ ਹੈ ਗ੍ਰਿਫ਼ਤਾਰ

ਰਵਿੰਦਰ ਨੇ ਤਿੰਨ ਮਹੀਨੇ ਪਹਿਲਾਂ ਇੱਕ ਏਜੰਸੀ ਰਾਹੀਂ ਪੰਜਾਬ ਐਂਡ ਸਿੰਧ ਬੈਂਕ (Punjab and Sind Bank) ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਨ ਲੱਗਿਆ ਸੀ । ਪੁਲਸ ਨੇ ਮੁਲਜ਼ਮ ਗਾਰਡ ਰਵਿੰਦਰ ਹੁੱਡਾ ਅਤੇ ਉਸ ਦੇ ਸਾਥੀ ਸ਼ੀਸ਼ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁੱਛਗਿੱਛ ਦੌਰਾਨ ਰਵਿੰਦਰ ਨੇ ਖੁਲਾਸਾ ਕੀਤਾ ਕਿ ਬੈਂਕ ਮੈਨੇਜਰ ਨੇ ਉਸ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੀ ਤਨਖਾਹ ਤੋਂ ਵੀ ਅਸੰਤੁਸ਼ਟ ਸੀ । ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ।

Read More : ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਮੋਗਾ ਦੇ ਨੌਜਵਾਨ ਦਾ ਕਤਲ

ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ

0
Court

ਡੇਰਾਬੱਸੀ, 17 ਮਾਰਚ 2026 : ਪੰਜਾਬ ਦੇ ਸ਼ਹਿਰ ਡੇਰਾਬਸੀ (Dera Bassi) ਦੀ ਮਾਨਯੋਗ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ ।

ਕੌਣ ਹਨ ਤਿੰਨੋ ਜਣੇੇ

ਮਿਲੀ ਜਾਣਕਾਰੀ ਅਨੁਸਾਰ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਜੋ ਡੇਰਾਬਸੀ ਦੀ ਅਦਾਲਤ (Court) ਨੇ ਤਿੰਨ ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਸਜ਼ਾ (Two-year sentence) ਸੁਣਾਈ ਹੈ ਵਿਚ ਸ਼ਾਹਬਾਜ ਸਿੰਘ ਸੋਹੀ, ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ । ਇਸਦੇ ਨਾਲ ਹੀ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆਗਿਆ ਹੈ । ਦੱਸਣਯੋਗ ਹੈ ਕਿ ਸ਼ਾਹਬਾਜ ਸਿੰਘ ਸੋਹੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਹਨ । ਜਾਣਕਾਰੀ ਮੁਤਾਬਕ ਮੌਕੇ ਤੇ ਹੀ ਜ਼ਮਾਨਤ ਰਾਸ਼ੀ ਭਰ ਕੇ ਉਨ੍ਹਾਂ ਵਲੋਂ ਜ਼ਮਾਨਤ ਵੀ ਲੈ ਲਈ ਗਈ ।

ਕੀ ਹੈ ਸਮੁੱਚਾ ਮਾਮਲਾ

ਸਿਕਾਇਤਕਰਤਾ ਕਮਲਜੀਤ ਸਿੰਘ ਕਾਮਾ (ਜ਼ੀਰਕਪੁਰ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ) ਨੇ 2018 ਵਿੱਚ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਸੀ । ‘ਮੈਸਰਜ਼ ਪਲੈਟੀਨਮ ਸਮਾਰਟ ਬਿਲਡਕਾਨ’ ਦੇ ਤਿੰਨਾਂ ਪਾਰਟਨਰਾਂ ਨੇ ਰਾਜਪੁਰਾ ਵਿੱਚ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੇ ਪਲਾਟ ਵੇਚਣ ਦਾ ਸੌਦਾ ਤੈਅ ਕੀਤਾ ਸੀ ਪਰ ਸੌਦਾ ਪੂਰਾ ਨਾ ਹੋਣ ‘ਤੇ ਦਿੱਤੇ ਗਏ ਸਾਢੇ ਤਿੰਨ ਕਰੋੜ ਰੁਪਏ ਦੇ ਚੈੱਕ ਬਾਊਂਸ ਹੋ ਗਏ । ਸਿਕਾਇਤਕਰਤਾ ਪੱਖ ਮਜ਼ਬੂਤ ਸਾਬਤ ਹੋਣ ‘ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ । ਸਿਕਾਇਤ ਪੱਖ ਦੇ ਵਕੀਲ ਭਾਰਤ ਜੋਸ਼ੀ ਨੇ ਦੱਸਿਆ ਕਿ ਲੰਬੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਆਇਆ ਹੈ । ਕਮਲਜੀਤ ਸਿੰਘ ਕਾਮਾ ਨੇ ਕਿਹਾ ਕਿ ਤਿੰਨਾਂ ਨੇ ਯੋਜਨਾਬੱਧ ਤਰੀਕੇ ਨਾਲ ਠੱਗੀ ਕੀਤੀ ਸੀ ਅਤੇ ਉਹ ਸਜ਼ਾ ਮਿਲਣ `ਤੇ ਹੀ ਸਾਹ ਲਵੇਗਾ ।

Read More : ਮੋਹਾਲੀ ਅਦਾਲਤ ਨੇ ਕੀਤੀ ਜੇਲ ਵਿਚ ਬੰਦ ਦੋ ਵਿਅਕਤੀਆਂ ਦੀ ਜ਼ਮਾਨਤ ਰੱਦ

Weihnachtszauber im Live‑Casino: Wie du bei Lemon Casino die festlichen Jackpots knackst

0

Weihnachtszauber im Live‑Casino: Wie du bei Lemon Casino die festlichen Jackpots knackst

Die Weihnachtszeit ist die perfekte Gelegenheit, um im Live‑Casino ein wenig Glanz in dein Spiel zu bringen. Viele Spieler denken, dass nur klassische Slots für festliche Gewinne geeignet sind – das stimmt nicht. Mit den richtigen Strategien, den passenden Boni und einem sicheren Anbieter kannst du auch am Tisch große Erfolge feiern. In diesem Leitfaden zeigen wir dir, warum Lemon Casino gerade jetzt die beste Wahl ist und wie du das meiste aus den weihnachtlichen Aktionen herausholst.

Warum Lemon Casino im Weihnachts‑Battle die Nase vorn hat

Im Vergleich zu anderen Anbietern punktet Lemon Casino mit mehreren Alleinstellungsmerkmalen, die gerade zur Weihnachtszeit besonders wertvoll sind.

  • Lemoncasino Willkommensbonus – ein großzügiger Bonus ohne Einzahlung, der sofortige Spielzeit ermöglicht.
  • Schnelle Auszahlungen – die meisten Anfragen werden innerhalb von 24 Stunden bearbeitet.
  • Mobile Optimierung – das Live‑Casino läuft flüssig auf Smartphone und Tablet.

Im Gegensatz zu vielen Konkurrenten, die nur begrenzte Live‑Spiele anbieten, stellt Lemon Casino über 30 professionelle Live‑Tische bereit. Von klassischem Blackjack über Roulette bis hin zu exklusiven Deal‑or‑No‑Deal‑Shows – hier findet jeder etwas, das zu seiner Spielweise passt.

Und das Beste: Das Angebot ist komplett auf den deutschen Markt zugeschnitten. Die Lizenzierung durch die Malta Gaming Authority und die Einhaltung der DSGVO geben dir Sicherheit, dass deine Daten und dein Geld geschützt sind.

Der Weg zum Weihnachts‑Jackpot – Schritt für Schritt

1. Registrierung und erste Einzahlung

  1. Besuche die Startseite von Lemon Casino und klicke auf „Registrieren“.
  2. Fülle das Formular mit deinen persönlichen Daten aus – achte darauf, dass dein Name exakt mit deinem Ausweis übereinstimmt.
  3. Bestätige deine E‑Mail-Adresse und logge dich ein.
  4. Nutze den Lemoncasino Bonus ohne Einzahlung, um sofort ohne Risiko zu spielen.

2. Bonus aktivieren und Bedingungen verstehen

Der Willkommensbonus wird in Form von 100 % bis zu 200 € plus 50 Freispielen auf ausgewählte Slots gewährt. Wichtig ist die Umsatzbedingungen: Der Bonusbetrag muss 30‑mal umgesetzt werden, bevor du eine Auszahlung beantragen kannst.

3. Auswahl der Live‑Tische für die Weihnachtsaktion

Lemon Casino bietet spezielle Weihnachts‑Live‑Tische, bei denen jede Runde ein kleines Geschenk auslöst – zum Beispiel ein zusätzlicher Einsatzgutschein oder ein Freispiel für den nächsten Slot.

  • Blackjack – Santa’s Surprise: Jeder Gewinn über 500 € löst ein 10‑%‑Cashback aus.
  • Roulette – Frosty Wheel: Landet die Kugel auf Rot, erhältst du einen Bonus‑Spin für den Slot „Winter Wonderland“.

4. Einsatzstrategie für maximale Gewinnchancen

  • Setze kleine Beträge zu Beginn, um das Spielgefühl zu prüfen.
  • Erhöhe den Einsatz erst, wenn du das Tischverhalten der Dealer kennst.
  • Nutze den Bonus gezielt, um höhere Einsätze zu decken, ohne dein eigenes Geld zu gefährden.

5. Auszahlung und Gewinn sichern

Sobald du den gewünschten Gewinn erzielt hast, gehe zu „Kasse“ → „Auszahlung“. Lemon Casino unterstützt gängige Methoden wie Skrill, Neteller und Banküberweisung. Die Bearbeitungszeit beträgt in der Regel 24 Stunden, sodass du deine Weihnachtsgewinne schnell genießen kannst.

Tipps für ein erfolgreiches Live‑Casino‑Erlebnis zu Weihnachten

  • Setze ein Limit: Bestimme vor dem Spiel, wie viel du maximal verlieren willst.
  • Spiele mit klarem Kopf: Vermeide Alkohol, wenn du komplexe Entscheidungen treffen musst.
  • Nutze den Kundensupport: Das Live‑Chat‑Team von Lemon Casino ist 24/7 erreichbar und hilft bei Fragen zu Boni oder Auszahlungen.
  • Achte auf Sonderaktionen: Während der Feiertage gibt es oft zeitlich begrenzte Promotionen, die extra Freispiele oder Cashback bieten.

Die besten Live‑Spiele für weihnachtliche Gewinne

Spiel Besonderheit Warum es zur Weihnachtszeit passt
Blackjack – Santa’s Surprise Cashback bei hohen Gewinnen Hohe Einsätze werden belohnt – ideal für festliche Budgets
Roulette – Frosty Wheel Bonus‑Spin bei Rot Kombiniert Tisch‑ und Slot‑Erlebnis
Live Baccarat – Golden Egg Sonderbonus bei 5‑Runden‑Serie Einfach zu verstehen, schnelle Gewinne
Deal‑or‑No‑Deal – Christmas Edition Gewinnmultiplikator bei richtigen Entscheidungen Spannung und große Gewinnchancen

Häufig gestellte Fragen (FAQ)

Q: Wie funktioniert der Lemoncasino Bonus ohne Einzahlung?
A: Nach der Registrierung wird dir ein kleiner Geldbetrag gutgeschrieben, den du sofort in allen Live‑Spielen einsetzen kannst – ohne eigene Einzahlung.

Q: Wie lange dauert eine Auszahlung bei Lemon Casino?
A: Die meisten Anfragen werden innerhalb von 24 Stunden bearbeitet. E‑Wallets wie Skrill oder Neteller sind sogar noch schneller.

Q: Gibt es ein Limit für die Weihnachts‑Jackpots?
A: Die Jackpots variieren je nach Spiel. Beim Live‑Blackjack können Gewinne bis zu 10.000 € erreicht werden, beim Roulette bis zu 5.000 €.

Q: Ist das Spiel auf mobilen Geräten genauso gut wie am PC?
A: Ja, Lemon Casino hat eine responsive Oberfläche, die auf Smartphones und Tablets flüssig läuft.

Q: Wie kann ich verantwortungsbewusst spielen?
A: Setze dir tägliche Limits, nutze die Selbstausschluss‑Funktion und mache regelmäßige Pausen.

Fazit: Dein Weg zum festlichen Gewinn

Weihnachten ist die Zeit, in der Glück und Großzügigkeit Hand in Hand gehen. Mit Lemon Casino hast du einen Partner, der nicht nur sichere Spielbedingungen bietet, sondern auch mit attraktiven Boni und schnellen Auszahlungen punktet. Nutze den Lemoncasino Willkommensbonus, spiele an den speziellen Weihnachts‑Live‑Tischen und halte dich an die genannten Strategien – so bist du bestens gerüstet, um die festlichen Jackpots zu knacken.

Bereit, das nächste große Weihnachtsgewinn‑Erlebnis zu starten? Dann besuche jetzt das Lemoncasino Spiel und tauche ein in die festliche Welt des Live‑Casinos. Viel Erfolg und frohe Weihnachten!