ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਏ. ਆਈ. ਵੀਡੀਓ ਹੋਇਆ ਵਾਇਰਲ

0
137
Video

ਅੰਮ੍ਰਿਤਸਰ, 17 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਏ. ਆਈ. ਜਨਰੇਟਿਡ ਵੀਡੀਓ ਨੇ ਇਕ ਵਾਰ ਬੇਅਦਬੀ (Sacrilege) ਕਰ ਦਿੱਤੀ ਹੈ ।

ਕੀ ਦਿਖਾਇਆ ਗਿਆ ਹੈ ਵੀਡੀਓ ਵਿਚ

ਮਿਲੀ ਜਾਣਕਾਰੀ ਮੁਤਾਬਕ ਜਿਸ ਸੋਸ਼ਲ ਮੀਡੀਆ ਅਕਾਊਂਟ ਐਨਾਟੋਮੀ ਕਰਾਊਨ ਨਾਮਕ ਅਕਾਉੂਂਟ ਤੋਂ ਵੀਡੀਓ ਅਪਲੋਡ ਕੀਤਾ ਗਿਆ ਹੈਵਿਚ ਇੱਕ ਦਸਤਾਰਧਾਰੀ ਕੰਕਾਲ ਨੂੰ ਜੁੱਤੀਆਂ ਸਮੇਤ ਪਵਿੱਤਰ ਪਰਿਕਰਮਾ ਅਤੇ ਲੰਗਰ ਹਾਲ ਵਿੱਚ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਆਦਾ ਦੀ ਸਿੱਧੀ ਉਲੰਘਣਾਂ ਅਤੇ ਬੇਅਦਬੀ ਹੈ ।

ਕਿੰਨੇ ਮਿੰਟ ਦੀ ਹੈ ਇਹ ਵੀਡੀਓ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ `ਐਨਾਟੋਮੀ ਕਰਾਊਨ` ਨਾਮਕ ਅਕਾਊਂਟ ਤੋਂ ਜੋ ਇਹ ਵੀਡੀਓ ਅਪਲੋਡ ਕੀਤੀ ਗਈ ਹੈ ਇਸ 1.36 ਮਿੰਟ ਦੀ ਵੀਡੀਓ ਵਿੱਚ ਅੰਮ੍ਰਿਤਸਰ ਦੀ 7 ਦਿਨਾਂ ਦੀ ਯਾਤਰਾ ਦਿਖਾਈ ਗਈ ਹੈ । ਵੀਡੀਓ ਵਿੱਚ ਇੱਕ ਕੰਕਾਲ ਨੂੰ ਨੀਲੀ ਪੱਗ ਬੰਨ੍ਹ ਕੇ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੀ ਪਰਿਕਰਮਾ ਵਿੱਚ ਜੁੱਤੀਆਂ ਸਮੇਤ ਬੈਠਾ ਦਿਖਾਇਆ ਗਿਆ ਹੈ ।

ਲੰਗਰ ਹਾਲ ਵਿੱਚ ਵੀ ਉਹੀ ਕੰਕਾਲ ਜੁੱਤੀਆਂ ਪਾ ਕੇ ਲੰਗਰ ਛਕਦਾ ਨਜ਼ਰ ਆ ਰਿਹਾ ਹੈ । ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇੱਕ ਇਤਰਾਜ਼ਯੋਗ (ਆਰਟੀਫੀਸ਼ੀਅਲ ਇੰਟੈਲੀਜੈਂਸ) ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ । ਇਸ ਵੀਡੀਓ ਨੂੰ ਹੁਣ ਤੱਕ 7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ ।

ਕੀ ਆਖਿਆ ਐਸ. ਜੀ. ਸੀ. ਮੈਂਬਰ ਨੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਇਸ ਮਾਮਲੇ ਨੂੰ ਜਿਥੇ ਗੰਭੀਰਤਾ ਨਾਲ ਲਿਆ ਹੈ, ਉਥੇ ਐਸ. ਜੀ. ਪੀ. ਸੀ. ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਹੈ । ਉਨ੍ਹਾਂ ਦੱਸਿਆ ਕਿ ਕਮੇਟੀ ਦੀ ਜਾਂਚ ਟੀਮ ਇਸ ਵੀਡੀਓ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ । ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਫ਼ਿਰਕੂ ਸਦਭਾਵਨਾ ਵਿਗਾੜਨ ਵਾਲੀਆਂ ਵੀਡੀਓਜ਼ `ਤੇ ਸਖ਼ਤ ਪਾਬੰਦੀ ਲਗਾਈ ਜਾਵੇ ।

Read More : ਪਿੰਡ ਸਠਿਆਲਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

LEAVE A REPLY

Please enter your comment!
Please enter your name here