Home Blog Page 183

ਮਾਮਲਾ ਚੋਣ ਜ਼ਾਬਤੇ ਦੀ ਉਲੰਘਣਾਂ ਦਾ

0
Court

ਮਊ, 22 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮਊ ਦੀ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ (Court) ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਕਥਿਤ ਉਲੰਘਣਾਂ ਦੇ ਮਾਮਲੇ `ਚ ਮਊ ਸਰਬ ਸਦਰ ਤੋਂ ਵਿਧਾਇਕ ਅੱਬਾਸ ਅੰਸਾਰੀ ਖਿ਼ਲਾਫ਼ ਬੁੱਧਵਾਰ ਨੂੰ ਦੋਸ਼ ਤੈਅ (Charges framed) ਕੀਤੇ ਹਨ ।

ਫਰਵਰੀ 2022 ਵਿਚ ਕੀਤਾ ਗਿਆ ਸੀ ਮਾਮਲਾ ਦਰਜ

ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਵਿਧਾਇਕ ਅੱਬਾਸ ਅੰਸਾਰੀ (MLA Abbas Ansari) ਦੱਖਣ ਟੋਲਾ ਥਾਣੇ `ਚ ਦਰਜ ਮਾਮਲੇ ਦੇ ਸਬੰਧ ਵਿਚ ਅਦਾਲਤ `ਚ ਪੇਸ਼ ਹੋਏ। ਇਹ ਮਾਮਲਾ ਫਰਵਰੀ 2022 ਵਿਚ ਦਰਜ ਕੀਤਾ ਗਿਆ ਸੀ । ਵਕੀਲ ਦਰੋਗਾ ਸਿੰਘ ਨੇ ਦੱਸਿਆ ਕਿ ਅੰਸਾਰੀ ਖਿ਼ਲਾਫ਼ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 133 (ਚੋਣਾਂ `ਚ ਗੈਰ-ਕਾਨੂੰਨੀ ਢੰਗ ਨਾਲ ਵਾਹਨ ਕਿਰਾਏ `ਤੇ ਲੈਣ ਜਾਂ ਖਰੀਦਣ `ਤੇ ਸਜ਼ਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ।

ਮਾਮਲੇ ਦੀ ਸੁਣਵਾਈ ਹੋਵੇਗੀ ਹੁਣ ਚਾਰ ਫਰਵਰੀ ਨੂੰ

ਚੀਫ ਜੁਡੀਸ਼ੀਅਲ ਮੈਜਿਸਟਰੇਟ (Chief Judicial Magistrate) ਦੀ ਅਦਾਲਤ `ਚ ਦੋਸ਼ ਮੁਕਤੀ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ, ਚੀਫ ਜੁਡੀਸ਼ੀਅਲ ਮੈਜਿਸਟਰੇਟ ਡਾ. ਕੇ. ਪੀ. ਸਿੰਘ ਦੀ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਬੁੱਧਵਾਰ ਨੂੰ ਵਿਧਾਇਕ ਖ਼ਿਲਾਫ਼ ਦੋਸ਼ ਤੈਅ ਕੀਤੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਚਾਰ ਫਰਵਰੀ 2026 ਲਈ ਨਿਰਧਾਰਤ ਕੀਤੀ ਹੈ ।

Read More : ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ

ਅੰਮ੍ਰਿਤਸਰ ਹਵਾਈ ਅੱਡੇ ਤੇ ਟੈਕਸੀਡਰਮੀ ਤਸਕਰੀ ਮਾਮਲੇ ਵਿਚ ਇਕ ਗ੍ਰਿਫ਼ਤਾਰ

0
Amritsar airport

ਅੰਮ੍ਰਿਤਸਰ, 22 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਜੀ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramji Das International Airport) ਤੇ ਇਕ ਵਿਅਕਤੀ ਨੂੰ ਮੋਰ ਟੈਕਸੀਡਰਮੀ ਤਸਕਰੀ (Smuggling) ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਹੈ ਟੈਕਸੀਡਰਮੀ ਤਸਕਰੀ

ਸੂਬੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਇੱਕ ਅੰਤਰਰਾਸ਼ਟਰੀ ਜੰਗਲੀ ਜੀਵ ਤਸਕਰੀ ਨੈੱਟਵਰਕ (International wildlife trafficking network) ਦਾ ਉਸ ਸਮੇਂ ਖੁਲਾਸਾ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਬੈਂਕਾਕ ਤੋਂ ਰਾਸ਼ਟਰੀ ਪੰਛੀ ਮੋਰ ਦੀ ਇੱਕ ਮਰੀ ਹੋਈ ਟੈਕਸੀਡਰਮੀ ਟ੍ਰਾਫੀ ਦੇ ਨਾਲ ਆਉਣ ਵਾਲੇ ਇੱਕ ਯਾਤਰੀ ਨੂੰ ਗ੍ਰਿਫਤਾਰ (Arrested) ਕੀਤਾ । ਦੱਸਦਯੋਗ ਹੈ ਕਿ ਪੰਜਾਬ ਵਿੱਚ ਮੋਰ ਟੈਕਸੀਡਰਮੀ ਤਸਕਰੀ ਦੀ ਪਹਿਲੀ ਘਟਨਾ ਦੱਸੀ ਜਾ ਰਹੀ ਹੈ ।

ਕੌਣ ਹੈ ਉਹ ਵਿਅਕਤੀ ਜਿਸ ਨੂੰ ਕੀਤਾ ਗਿਆ ਹੈ ਕਾਬੂ

ਕਸਟਮ ਵਿਭਾਗ ਨੇ ਮਰੇ ਹੋਏ ਪੰਛੀ ਮੋਰ ਦੀ ਟੈਕਸੀਡਰਮੀ (Peacock taxidermy) ਨਾਲ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮੁਹੰਮਦ ਅਕਬਰ ਅਹਿਮਦ (39) ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਕਾਸਮਪੁਰ ਪਿੰਡ ਦੇ ਪੀਰ ਵਾਲਾ ਮੁਹੱਲਾ ਦਾ ਰਹਿਣ ਵਾਲਾ ਹੈ ।

ਪਕੜਿਆ ਗਿਆ ਵਿਅਕਤੀ ਪਹੁੰਚਿਆ ਸੀ 19 ਨੂੰ ਅੰਮ੍ਰਿਤਸਰ

ਜਿਸ ਵਿਅਕਤੀ ਨੂੰ ਕਸਟਮ ਵਿਭਾਗ ਵਲੋਂ ਮੋਰ ਦੀ ਟੈਕਸੀਡਰਮੀ ਨਾਲ ਪਕੜਿਆ ਗਿਆ ਹੈ ਵਾਲਾ ਵਿਅਕਤੀ 19 ਜਨਵਰੀ ਨੂੰ ਥਾਈ ਲਾਈਨ ਏਅਰ ਦੀ ਉਡਾਣ-214 ‘ਤੇ ਬੈਂਕਾਕ ਤੋਂ ਅੰਮ੍ਰਿਤਸਰ ਪਹੁੰਚਿਆ ਸੀ । ਕਸਟਮ ਅਧਿਕਾਰੀਆਂ ਨੇ ਦੁਪਹਿਰ 2:45 ਵਜੇ ਦੇ ਕਰੀਬ ਉਡਾਣ ਉਤਰਦੇ ਹੀ ਉਸਨੂੰ ਨਿਗਰਾਨੀ ਹੇਠ ਲੈ ਲਿਆ ।

Read More : ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਦੇ ਦੋਸ਼ ਵਿਚ ਤਿੰਨ ਜਣੇ ਗ੍ਰਿਫ਼ਤਾਰ

ਡਿਪਟੀ ਕਮਿਸ਼ਨਰ ਪਟਿਆਲਾ ਵਜੋਂ ਵਰਜੀਤ ਵਾਲੀਆ ਨੇ ਅਹੁਦਾ ਸੰਭਾਲਿਆ

0
Deputy Commissioner

ਪਟਿਆਲਾ, 22 ਜਨਵਰੀ 2026 : ਜਿ਼ਲਾ ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਵਜੋਂ ਅੱਜ ਵਰਜੀਤ ਵਾਲੀਆ ਨੇ ਆਪਣਾ ਅਹੁਦਾ (Position) ਮਿੰਨੀ ਸਕੱਤਰੇਤ ਪਟਿਆਲਾ ਵਿਖੇ ਬਣੇ ਦਫ਼ਤਰ ਵਿਚ ਸੰਭਾਲ ਲਿਆ ਹੈ । ਦੱਸਣਯੋਗ ਹੈ ਕਿ ਵਰਜੀਤ ਵਾਲੀਆ 2018 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਡਿਪਟੀ ਕਮਿਸ਼ਨਰ ਪਟਿਆਲਾ ਜੁਆਇਨ ਕਰਨ ਮੌਕੇ ਉਨ੍ਹਾਂ ਨੂੰ ਗਾਰਡ ਆਫ ਆਨਰ ਦੇ ਕੇ ਸਨਮਾਨਤ ਵੀ ਕੀਤਾ ਗਿਆ।

ਕੀ ਆਖਿਆ ਡੀ. ਸੀ. ਵਰਜੀਤ ਵਾਲੀਆ ਨੇ

ਅਹੁਦਾ ਸੰਭਾਲਣ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ (Virjit Walia) ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਜਿ਼ਲੇ ਵਿਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਫਾਇਦਾ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਉਨ੍ਹਾਂ ਦਾ ਮੁੱਢਲਾ ਫਰਜ ਹੈ ।

Read More : ਤੇਜਿੰਦਰ ਮਹਿਤਾ ਨੇ ਸੰਭਾਲਿਆ ਡੀ. ਪੀ. ਸੀ. ਚੇਅਰਮੈਨ ਦਾ ਅਹੁਦਾ

ਨਸਿ਼ਆਂ ਵਿਰੁੁੱਧ ਜੰਗ ਦੇ 326ਵੇਂ ਦਿਨ ਹੋਈ 309 ਥਾਵਾਂ ਤੇ ਛਾਪੇਮਾਰੀ

0
war on drugs

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਸੂਬੇ ਨੂੰ ਨਸ਼ਾ ਮੁਕਤ (Drug-free) ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਨੂੰ 326ਵਾਂ ਦਿਨ ਪੂਰਾ ਹੋ ਚੁੱਕਿਆ ਹੈ ।

ਮੁਹਿੰਮ ਦੌਰਾਨ ਕੀਤੀ ਗਈ 309 ਥਾਵਾਂ ਤੇ ਛਾਪੇਮਾਰੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸੂਬੇ ਵਿੱਚੋਂ ਨਸ਼ਾਖੋਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਨਸਿ਼ਆਂ ਵਿਰੁੱਧ ਜੰਗ (War on drugs) ਮੁਹਿੰਮ ਦੇ ਲਗਾਤਾਰ 326ਵੇਂ ਦਿਨ ਪੰਜਾਬ ਪੁਲਸ (Punjab Police) ਨੇ ਜਿਥੇ 309 ਥਾਵਾਂ ‘ਤੇ ਛਾਪੇਮਾਰੀ (Raid) ਕੀਤੀ, ਉੇਥੇ ਪੰਜਾਬ ਭਰ ਵਿੱਚ 152 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 78 ਕੇਸ ਦਰਜ ਕੀਤੇ ਗਏ ਹਨ । ਇਸ ਨਾਲ 326 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 45 ਹਜ਼ਾਰ 748 ਹੋ ਗਈ ਹੈ ।

ਛਾਪਾਮਾਰੀ ਦੌਰਾਨ ਕੀ ਕੁੱਝ ਕੀਤਾ ਬਰਾਮਦ

ਪੰਜਾਬ ਪੁਲਸ ਨੇ ਪੰਜਾਬ ਦੀਆਂ 309 ਥਾਵਾਂ ਤੇ ਕੀਤੀ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ 377 ਗ੍ਰਾਮ ਹੈਰੋਇਨ, 1529 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 5,200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ । ਇਥੇ ਹੀ ਬਸ ਨਹੀਂ ਉਕਤ ਮੁਹਿੰਕ ਦੌਰਾਨ 27 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾਉਣ ਲਈ ਪ੍ਰੇਰਿਆ ਵੀ ਗਿਆ ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਪੰਜਾਬ ਸਰਕਾਰ (Punjab Government) ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਵੀ ਬਣਾਈ ਹੈ ।

100 ਤੋਂ ਵਧ ਪੁਲਸ ਟੀਮਾਂ ਨੇ ਕੀਤੀ ਸੀ ਛਾਪੇਮਾਰੀ

ਨਸਿ਼ਆਂ ਵਿਰੁੱਧ ਜੰਗ ਮੁਹਿੰਮ ਵਿਚ 64 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 309 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ । ਪੁਲਿਸ ਟੀਮਾਂ ਨੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 319 ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ । ਪੰਜਾਬ ਸਰਕਾਰ ਨੇ ਰਾਜ ਵਿੱਚੋਂ ਨਸ਼ਾਖੋਰੀ ਨੂੰ ਖਤਮ ਕਰਨ ਲਈ ਤਿੰਨ-ਪੱਖੀ ਰਣਨੀਤੀ ਲਾਗੂ ਕਰਨਾ, ਨਸ਼ਾ ਛੁਡਾਉਣਾ ਅਤੇ ਰੋਕਥਾਮ ਲਾਗੂ ਕੀਤੀ ਹੋਈ ਹੈ ।

Read More : ਨਸਿ਼ਆਂ ਵਿਰੁੱਧ ਜੰਗ ਮੁਹਿੰਮ ਨੂੰ ਹੋਇਆ 324ਵਾਂ ਦਿਨ

ਪਾਕਿਸਤਾਨ ਦੇ ਮੁਲਤਾਨ `ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ

0
Lashkar training camp

ਗੁਰਦਾਸਪੁਰ/ਮੁਲਤਾਨ, 22 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਮੁਲਤਾਨ `ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਲਈ ਇਕ ਨਵਾਂ ਟਿਕਾਣਾ ਤਿਆਰ ਕੀਤਾ ਜਾ ਰਿਹਾ ਹੈ ।

ਅੱਤਵਾਦੀ ਫੈਕਟਰੀ ਦੀ ਨੀਂਹ ਰੱਖਦਾ ਨਜ਼ਰ ਆਇਆ ਹਾਫਿਜ਼ ਸਈਦ

ਇਸ ਨਵੇਂ ਸਿਖਲਾਈ ਕੇਂਦਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਬਦਨਾਮ ਅੱਤਵਾਦੀ ਅਤੇ ਲਸ਼ਕਰ ਮੁਖੀ ਹਾਫਿਜ਼ ਸਈਦ (Lashkar chief Hafiz Saeed) ਦੀ ਮੌਜੂਦਗੀ ਸਾਹਮਣੇ ਆਈ ਹੈ । ਪ੍ਰੋਗਰਾਮ ਦੌਰਾਨ ਹਾਫਿਜ਼ ਸਈਦ ਨੂੰ ਨੀਂਹ ਰੱਖਦੇ ਸਮੇਂ ਦੁਆ ਮੰਗਦੇ ਅਤੇ ਨਿਰਮਾਣ ਕਾਰਜ ਦੀ ਸ਼ੁਰੂਆਤ ਵਿਚ ਸਰਗਰਮ ਰੂਪ ਵਿਚ ਸ਼ਾਮਲ ਹੁੰਦੇ ਦੇਖਿਆ ਗਿਆ । ਸੂਤਰਾਂ ਅਨੁਸਾਰ, ਹਾਫਿਜ਼ ਸਈਦ ਉਹੀ ਅੱਤਵਾਦੀ ਹੈ, ਜੋ ਲਸ਼ਕਰ ਲਈ ਅੱਤਵਾਦੀ ਦਸਤੇ ਤਿਆਰ ਕਰਨ ਦੀ ਜਿ਼ੰਮੇਵਾਰੀ ਸੰਭਾਲਦਾ ਰਿਹਾ ਹੈ ।

ਤਸਵੀਰਾਂ ਨੇ ਕਰ ਦਿੱਤੀ ਹੈ ਦੁਨੀਆਂ ਸਾਹਮਣੇ ਪਾਕਿਸਤਾਨ ਦੀ ਅਸਲੀਅਤ ਉਜਾਗਰ

ਪਾਕਿਸਤਾਨ ਨੂੰ ਉਸ ਦੀਆਂ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਹੈ ਅਤੇ ਇਸ ਦੇ ਬਾਵਜੂਦ ਉਸ ਨੂੰ ਭਾਰਤ ਖਿ਼ਲਾਫ਼ ਲੰਬੇ ਸਮੇਂ ਤੋਂ ਇਕ ਹਥਿਆਰ ਵਜੋਂ ਵਰਤਿਆ ਜਾਂਦਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੇ ਇਕ ਵਾਰ ਫਿਰ ਪੂਰੀ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਅਸਲੀਅਤ ਉਜਾਗਰ ਕਰ ਦਿੱਤੀ ਹੈ, ਜਿੱਥੇ ਸ਼ਰੇਆਮ ਅੱਤਵਾਦ ਦੀਆਂ ਫੈਕਟਰੀਆਂ ਚਲਾਈਆਂ ਜਾ ਰਹੀਆਂ ਹਨ ।

ਹੈਰਾਨੀ ਦੀ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਅਜਿਹੇ ਦੇਸ਼ ਨੂੰ ਲਗਾਤਾਰ ਆਰਥਿਕ ਮਦਦ ਅਤੇ ਕਰਜ਼ਾ ਦਿੰਦਾ ਰਿਹਾ ਹੈ, ਜੋ ਅੱਤਵਾਦ ਨੂੰ ਪਨਾਹ ਦਿੰਦਾ ਹੈ । ਹਾਫਿਜ਼ ਸਈਦ ਭਾਰਤ ਦੀ ਮੋਸਟ ਵਾਂਟਿਡ ਅੱਤਵਾਦੀਆਂ (Most wanted terrorists) ਦੀ ਸੂਚੀ ਵਿਚ ਸ਼ਾਮਲ ਹੈ । ਉਹ 26/11 ਮੁੰਬਈ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ ਅਤੇ ਪੁਲਵਾਮਾ ਹਮਲੇ ਦੀ ਸਾਜ਼ਿਸ਼ ਵਿਚ ਵੀ ਉਸ ਦਾ ਨਾਂ ਸਾਹਮਣੇ ਆ ਚੁੱਕਾ ਹੈ ।

Read More : ਪਾਕਿਸਤਾਨ ਸਰਕਾਰ ਨੇ ਇਮਰਾਨ ਸਮਰਥਕ ਸਿੱਖ ਨੇਤਾਵਾਂ ਨੂੰ ਚੁੱਪ-ਚਾਪ ਕੀਤਾ ਕੈਦ

1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਸੱਜਣ ਕੁਮਾਰ ਹੋਏ ਬਰੀ

0
Sajjan Kumar

ਨਵੀਂ ਦਿੱਲੀ, 22 ਜਨਵਰੀ 2026 : ਦਿੱਲੀ ਦੀ ਰਾਊਜ ਐਵੇਨਿਊ ਅਦਾਲਤ (Rouge Avenue Court house) ਨੇ ਅੱਜ 1984 ਦੇ ਸਿੱਖ ਨਸਲਕੁਸ਼ੀ (Sikh genocide) ਮਾਮਲੇ ’ਚ ਸੱਜਣ ਕੁਮਾਰ ਨੂੰ ਬਰੀ (Sajjan Kumar acquitted) ਕਰ ਦਿੱਤਾ ਹੈ ।

ਕਿਸ ਮਾਮਲੇ ਵਿਚ ਕੀਤਾ ਗਿਆ ਹੈ ਬਰੀ

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਦਿੱਲੀ ਦੀ ਜਨਕਪੁਰੀ-ਵਿਕਾਸਪੁਰੀ (Janakpuri-Vikaspuri) ’ਚ ਭੜਕੀ ਹਿੰਸਾ ਦੌਰਾਨ 2 ਵਿਅਕਤੀਆਂ ਦੀ ਗਈ ਸੀ ਜਾਨ ਅਤੇ ਇਸ ਮਾਮਲੇ ’ਚ ਸੱਜਣ ਕੁਮਾਰ (Sajjan Kumar) ਖਿ਼ਲਾਫ਼ 2015 ’ਚ ਮਾਮਲਾ ਦਰਜ ਕੀਤਾ ਗਿਆ ਸੀ । ਵਿਸ਼ੇਸ਼ ਜੱਜ ਦਿਗ ਵਿਨੈ ਸਿੰਘ ਨੇ ਮਾਮਲੇ ਵਿੱਚ ਆਖ਼ਰੀ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ 22 ਜਨਵਰੀ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ । ਸੱਜਣ ਕੁਮਾਰ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ।

ਕੀ ਸੀ ਸਮੁੱਚਾ ਮਾਮਲਾ

ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੱਜਣ ਕੁਮਾਰ ਖਿ਼ਲਾਫ਼ ਦੋ ਐੱਫ. ਆਈ. ਆਰ. ਦਰਜ ਕੀਤੀਆਂ ਸਨ। ਪਹਿਲੀ ਐੱਫ. ਆਈ. ਆਰ. ਜਨਕਪੁਰੀ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਦਰਜ ਕੀਤੀ ਗਈ ਸੀ ਜਿੱਥੇ ਪਹਿਲੀ ਨਵੰਬਰ 1984 ਨੂੰ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ । ਦੂਜੀ ਐੱਫ. ਆਈ. ਆਰ. ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ, ਜਿਸ ਨੂੰ ਕਥਿਤ ਤੌਰ ’ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿੱਚ ਸਾੜ ਦਿੱਤਾ ਗਿਆ ਸੀ ।

Read More : ਸੱਜਣ ਕੁਮਾਰ ਦੇ ਮਾਮਲੇ `ਚ ਕੋਰਟ ਦਾ ਫੈਸਲਾ ਸੁਰੱਖਿਅਤ

ਅਫੀਮ ਦੇ ਪੈਕੇਟ ਦਿਸਣ ਤੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੀ ਕੀਤੀ ਸਿ਼ਕਾਇਤ

0
Prem Dhillon

ਚੰਡੀਗੜ੍ਹ, 22 ਜਨਵਰੀ 2026 : ਪੰਜਾਬੀ ਗਾਇਕ (Punjabi singer) ਪ੍ਰੇਮ ਢਿੱਲੋਂ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਕਾਰ ਸ਼ੋਅਰੂਮ ਵਿਚ ਅਫੀਮ ਦੇ ਪੈਕੇਟ ਨਾਲ ਦੇਖਿਆ ਗਿਆ ਸੀ ਦੇ ਚਲਦਿਆਂ ਸਿ਼ਕਾਇਤ ਦਰਜ ਕਰਵਾਈ ਗਈ ਹੈ ।

ਕਿਸ ਕੋਲ ਕੀਤੀ ਗਈ ਹੈ ਸਿ਼ਕਾਇਤ

ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਸ ਤੇ ਸੀਨੀਅਰ ਸੁਪਰਡੈਂਟ ਆਫ ਪੁਲਸ ਦੇ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ ਜੋ ਕਿ ਪੰਜਾਬੀ ਗਾਇਕ ਪ੍ਰੇਮ ਢਿੱਲੋਂ (Prem Dhillon) ਨੇ ਖੁਦ ਹੀ ਅਫੀਮ ਦੇ ਪੈਕੇਟ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਹੈ ਦੇ ਚਲਦਿਆਂ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਜਾਵੇ ।

ਸੰਗਠਨ ਨੇ ਕੇਸ ਦਰਜ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕਰਨ ਦੀ ਵੀ ਕੀਤੀ ਮੰਗ

ਗਾਇਕ ਢਿੱਲੋਂ ਵਿਰੁੱਧ ਜੋ ਅਫੀਮ ਦੇ ਪੈਕੇਟ (Opium packets) ਨਾਲ ਵੀਡੀਓ ਸਾਂਝੀ ਕਰਨ ਦਾ ਦੋਸ਼ ਲੱਗਿਆ ਹੈ ਦੇ ਵਿਚ ਸਿ਼ਕਾਇਤ ਕਰਨ ਵਾਲੇ ਸੰਗਠਨ ਨੇ ਸਿ਼ਕਾਇਤ ਵਿਚ ਸਿਰਫ਼ ਇਹੋ ਮੰਗ ਨਹੀਂ ਕੀਤੀ ਕਿ ਗਾਇਕ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਬਲਕਿ ਇਸ ਮਾਮੇ ਵਿਚ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਗਈ ਹੈ । ਸੰਗਠਨ ਵਲੋਂ ਸਿ਼ਕਾਇਤ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਉਸ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ ।

Read more : ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

ਲਾਰੈਂਸ ਗੈਂਗ ਦਾ ਗੁਰਗਾ ਪਰਮਾਨੰਦ ਯਾਦਵ ਪੁਲਸ ਮੁਕਾਬਲੇ ਵਿਚ ਕਾਬੂ

0
Encounter

ਪਟਨਾ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ (Patna) ਵਿਖੇ ਇਕ ਪੁਲਸ ਮੁਕਾਬਲੇ ਵਿਚ ਲਾਰੈਂਸ ਬਿਸ਼ਨੋਈ (Lawrence Bishnoi) ਧੜੇ ਦਾ ਇਕ ਗੁਰਗਾ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ ।

ਕੌਣ ਹੈ ਇਹ ਗੁਰਗਾ ਜਿਸਨੂੰ ਕਰ ਲਿਆ ਗਿਆ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਪਟਨਾ ਪੁਲਸ ਵਲੋਂ ਪੁਲਸ ਮੁਕਾਬਲੇ ਦੌਰਾਨ ਜਿਸ ਗੈਂਗਸਟਰ (Gangster) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਪਰਮਾਨੰਦ ਯਾਦਵ ਹੈ ਤੇ ਇਹ ਲਾਰੈਂਸ ਗੈਂਗ ਦਾ ਹੈ । ਉਕਤ ਘਟਨਾ ਮਸੌਰੀ ਥਾਣਾ ਖੇਤਰ ਵਿਖੇ ਵਾਪਰਿਆ । ਪੁਲਸ ਨਾਲ ਹੋਏ ਮੁਕਾਬਲੇ ਦੌਰਾਨ ਪਰਮਾਨੰਦ ਯਾਦਵ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ । ਦੱਸਣਯੋਗ ਹੈ ਕਿ ਪਰਮਾਨੰਦ ਯਾਦਵ `ਤੇ ਪਟਨਾ, ਬਿਹਾਰ ਅਤੇ ਝਾਰਖੰਡ ਵਿੱਚ 36 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ ।

ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਪੁਲਸ ਨੂੰ ਮਿਲੀ ਸੀ ਸੂਚਨਾ

ਬਿਹਾਰ ਦੇ ਪਟਨਾ ਸ਼ਹਿਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਿ ਬਿਸ਼ਨੋਈ ਗੈਂਗ ਦਾ ਬਿਹਾਰ ਇੰਚਾਰਜ ਪਰਮਾਨੰਦ ਯਾਦਵ (Parmanand Yadav) ਇੱਕ ਵੱਡੇ ਅਪਰਾਧ ਨੂੰ ਅੰਜਾਮ ਦੇਣ ਲਈ ਪਟਨਾ ਪਹੁੰਚਿਆ ਹੈ । ਜਿਸ ਤੋਂ ਬਾਅਦ ਪੁਲਸ ਨੇ ਪਰਮਾਨੰਦ ਯਾਦਵ ਦੇ ਟਿਕਾਣਿਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਸੂਚਨਾ ਦੇ ਆਧਾਰ ਤੇ ਐਨ. ਐਚ. 22 ਤੇ ਜਦੋਂ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਇੱਕ ਪਲਸਰ ਬਾਈਕ ਦੀਆਂ ਚਮਕਦਾਰ ਲਾਈਟਾਂ ਦੂਰੋਂ ਦਿਖਾਈ ਦਿੱਤੀਆਂ ।

ਬਾਈਕ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਪਰ ਜਿਵੇਂ ਹੀ ਇਹ ਲਾਲਾ ਬੀਘਾ ਪਿੰਡ ਪਹੁੰਚੀ ਤਾਂ ਪੁਲਸ ਨੇ ਇਸ ਨੂੰ ਘੇਰ ਲਿਆ ਅਤੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਪਰਮਾਨੰਦ ਯਾਦਵ ਨੇ ਬਾਈਕ ਰੋਕੀ, ਆਪਣੀ ਕਮਰ ਤੋਂ ਪਿਸਤੌਲ ਕੱਢੀ ਅਤੇ ਪੁਲਿਸ ਟੀਮ `ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ।

ਪਰਮਾਨੰਦ ਵਲੋਂ ਕਰ ਦਿੱਤੀ ਗਈ ਗੋਲੀਬਾਰੀ ਕਰਨੀ ਸ਼ੁਰੂ

ਸ਼ੂਟਰ ਪਰਮਾਨੰਦ ਵਲੋਂ ਸ਼ੁਰੂ ਕੀਤੀ ਗਈ ਗੋਲੀਬਾਰੀ ਦੇ ਚਲਅਦਿਆਂ ਜਵਾਬੀ ਫਾਇਰਿੰਗ (Firing) ਵਿਚ ਪੁਲਿਸ ਵਾਲਿਆਂ ਨੇ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਰਮਾਨੰਦ ਯਾਦਵ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਮੀਨ `ਤੇ ਡਿੱਗ ਪਿਆ । ਮੌਕੇ ਦਾ ਫਾਇਦਾ ਉਠਾਉਂਦਿਆਂ ਪੁਲਸ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਹਥਿਆਰ ਜ਼ਬਤ ਕਰ ਲਏ । ਮੁਕਾਬਲੇ ਵਿਚ ਕਿਸੇ ਵੀ ਪੁਲਸ ਕਰਮਚਾਰੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ । ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ।

Read More : ਅਪਰੇਸਨ ਪ੍ਰਹਾਰ ਦੌਰਾਨ ਜੈਪਾਲ ਭੂਲਰ ਗੈਂਗ ਦਾ ਸੂਟਰ ਹਰਜਿੰਦਰ ਲਾਡੀ ਜਖਮੀ

ਵਿਜੀਲੈਂਸ ਨੇ ਹੈਡ ਕਾਂਸਟੇਬਲ ਨੂੰ ਕੀਤਾ 10 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ

0
Vigilance

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਹੈਡ ਕਾਂਸਟੇਬਲ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿ਼ਫਤਾਰ (Arrest) ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ।

ਕੌਣ ਹੈ ਜਿਸਨੂੰ ਵਿਜੀਲੈਂਸ ਨੇ ਕੀਤਾ ਹੈ ਕਾਬੂ

ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਫਿਰੋਜ਼ਪੁਰ ਜਿ਼ਲ੍ਹੇ ਦੇ ਲੱਖੋਕੇ ਬਹਿਰਾਮ ਪੁਲਸ ਸਟੇਸ਼ਨ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ (Bribe) ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ ।

ਵਿਜੀਲੈਂਸ ਦੇ ਬੁਲਾਰੇ ਨੇ ਕੀ ਜਾਣਕਾਰੀ ਦਿੱਤੀ

ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਫਿਰੋਜ਼ਪੁਰ ਜਿ਼ਲ੍ਹੇ ਦੇ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਸਰੂਪ ਸਿੰਘ ਵਾਲਾ ਦੇ ਵਸਨੀਕ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਿ਼ਕਾਇਤਕਰਤਾ (Complainant) ਦੇ ਭਰਾ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਸ਼ੀ ਕਾਂਸਟੇਬਲ ਨੇ ਉਸ ਮਾਮਲੇ ਵਿੱਚ ਉਸਦੀ ਮਦਦ ਕਰਨ ਅਤੇ ਕਿਸੇ ਹੋਰ ਮਾਮਲੇ ਵਿੱਚ ਆਪਣੇ ਭਰਾ ਦਾ ਨਾਮ ਨਾ ਲੈਣ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ।

ਕਾਂਸਟੇਬਲ ਨੇ ਰਿਸ਼ਵਤ ਵਜੋਂ ਲਏ ਸਨ 20 ਹਜ਼ਾਰ ਤੇ ਬਾਕੀ ਰਕਮ ਦੀ ਕਰ ਰਿਹਾ ਸੀ ਮੰਗ

ਦੋਸ਼ੀ ਕਾਂਸਟੇਬਲ (Constable) ਨੇ ਸਿ਼ਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਵਜੋਂ ਲਏ ਅਤੇ ਬਾਕੀ ਰਕਮ ਦੀ ਮੰਗ ਕਰਦਾ ਰਿਹਾ । ਸਿ਼ਕਾਇਤਕਰਤਾ ਨੇ ਦੋਸ਼ੀ ਕਾਂਸਟੇਬਲ ਅਤੇ ਰਿਸ਼ਵਤ ਮੰਗਣ ਵਾਲੇ ਕਾਂਸਟੇਬਲ ਵਿਚਕਾਰ ਗੱਲਬਾਤ ਰਿਕਾਰਡ ਕੀਤੀ ਸੀ । ਬੁਲਾਰੇ ਨੇ ਅੱਗੇ ਦੱਸਿਆ ਕਿ ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ।

Read More : ਨਗਰ ਨਿਗਮ ਦਾ ਸੀਵਰਮੈਨ ਡੇਖ ਲੱਖ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ

ਆਮ ਆਦਮੀ ਪਾਰਟੀ ਵੱਲੋਂ ਹਰਪਾਲ ਜੂਨੇਜਾ ਪੀ. ਆਰ. ਟੀ. ਸੀ. ਦੇ ਚੇਅਰਮੈਨ ਨਿਯੁਕਤ

0
Harpal Juneja

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂਂ ਹਰਪਾਲ ਜੂਨੇਜਾ ਨੂੰ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਦਾ ਨਵਾਂ ਚੇਅਰਮੈਨ ਨਿਯੁਕਤ (Chairman appointed) ਕੀਤਾ ਹੈ । ਇਸ ਸਬੰਧੀ ਸਰਕਾਰ ਵੱਲੋਂ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ।

ਜੁਨੇਜਾ ਨੇ ਕੀਤਾ ਨਿਯੁਕਤੀ ਤੇ ਲੀਡਰਸਿ਼ਪ ਤੇ ਸਰਕਾਰ ਦਾ ਧੰਨਵਾਦ

ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਹਰਪਾਲ ਜੂਨੇਜਾ ਦੀ ਨਿਯੁਕਤੀ ਨਾਲ ਪੀ. ਆਰ. ਟੀ. ਸੀ. (P. R. T. C.) ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਯਾਤਰੀਆਂ ਨੂੰ ਹੋਰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ । ਹਰਪਾਲ ਜੂਨੇਜਾ (Harpal Juneja) ਨੇ ਆਪਣੀ ਨਿਯੁਕਤੀ ‘ਤੇ ਪਾਰਟੀ ਲੀਡਰਸਿ਼ਪ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੀ. ਆਰ. ਟੀ. ਸੀ. ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ, ਪਾਰਦਰਸ਼ੀ ਪ੍ਰਬੰਧਨ ਲਿਆਂਦੇ ਜਾਣ ਅਤੇ ਯਾਤਰੀਆਂ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ।

Read More : ਪੰਜਾਬ ਸਰਕਾਰ ਨੇ ਚੇਅਰਮੈਨ-ਵਾਈਸ ਚੇਅਰਮੈਨਾਂ ਦੀ ਕੀਤੀ ਨਿਯੁਕਤੀ