Home Blog Page 181

ਰਾਜਸਥਾਨ ਦੇ ਨੌਜਵਾਨ ਦੀ ਹੋਈ ਓਮਾਨ ਵਿਖੇ ਹੋਏ ਡਰੋਨ ਹਮਲੇ ਵਿਚ ਮੌਤ

0
killed

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਖੰਡੇਲਾ ਜਿਲੇ ਦੇ ਵਸਨੀਕ 22 ਸਾਲਾ ਇਕ ਨੌਜਵਾਨ ਦੀ ਡਰੋਨ ਹਮਲੇ (Drone attacks) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਨਾਮ ਹੈ ਨੌਜਵਾਨ ਦਾ

ਮਿਲੀ ਜਾਣਕਾਰੀ ਅਨੁਸਾਰ ਇਰਾਨ-ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੇ ਟਕਰਾਅ ਦੌਰਾਨ ਰਾਜਸਥਾਨ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ । ਜਿਸ ਨੌਜਵਾਨ ਦੀ ਜਾਨ ਚਲੀ ਗਈ ਹੈ ਉਹ ਸੀਕਰ ਜਿਲ੍ਹੇ ਦੇ ਪਿੰਡ ਅਗਲੋਈ ਦਾ ਰਹਿਣ ਵਾਲਾ 22 ਸਾਲ ਦਾ ਵਿਕਰਮ ਵਰਮਾ (Vikram Verma) ਹੈ ਤੇ ਉਸਦੀ ਜਾਨ ਓਮਾਨ ਵਿੱਚ ਹੋਏ ਡਰੋਨ ਹਮਲੇ ਦਾ ਸਿਕਾਰ ਹੋਣ ਕਾਰਨ ਹੋਣ ਕਾਰਨ ਚਲੀ ਗਈ । ਵਿਕਰਮ ਦੀ ਮ੍ਰਿਤਕ ਦੇਹ ਅੱਜ ਮੰਗਲਵਾਰ ਨੂੰ ਉਸ ਦੇ ਜੱਦੀ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ । ਮੌਤ (Death) ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ ।

ਕੀ ਆਖਿਆ ਵਿਕਰਮ ਦੇ ਪਿਤਾ ਨੇ

ਡਰੋਨ ਹਮਲੇ ਵਿਚ ਮੌਤ ਦੇ ਘਾਟ ਉਤਰ ਗਏ ਨੌਜਵਾਨ ਵਿਕਰਮ ਦੇ ਪਿਤਾ ਬਨਵਾਰੀ ਲਾਲ ਨੇ ਕਿਹਾ ਕਿ ਘਟਨਾ ਦੀ ਖ਼ਬਰ ਉਸ ਦੀ ਪਤਨੀ ਦੇ ਚਚੇਰੇ ਭਰਾ ਵੱਲੋਂ ਦਿੱਤੀ ਗਈ ਸੀ, ਜੋ ਕਿ ਓਮਾਨ ਵਿੱਚ ਉਸੇ ਕੰਪਨੀ ਲਈ ਕੰਮ ਕਰਦਾ ਹੈ । ਕੰਪਨੀ ਨੇ ਖੁਦ ਵਿਕਰਮ ਦੀ ਲਾਸ਼ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਸਨ ।

ਵਿਕਰਮ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਅਤੇ ਤਿੰਨ ਭੈਣਾਂ ਹਨ । ਉਸ ਦੀ ਇੱਕ ਭੈਣ ਪਹਿਲਾਂ ਹੀ ਵਿਆਹੀ ਹੋਈ ਹੈ, ਜਦੋਂ ਕਿ ਬਾਕੀ ਦੋ ਉਸ ਤੋਂ ਛੋਟੀਆਂ ਹਨ । ਵਿਕਰਮ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਸੀ ਤੇ ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਖਾਸ ਉਦੇਸ਼ ਨਾਲ ਵਿਦੇਸ਼ ਗਿਆ ਸੀ ।

Read More : ਬਿਹਾਰ ਦੇ ਬੇਟੇ ਦੀ ਇਰਾਨ-ਇਜ਼ਰਾਈਲ ਜੰਗ ’ਚ ਮੌਤ

ਕਿਸ਼ਤਵਾੜ `ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ

0
Landslide

ਜੰਮੂ, 17 ਮਾਰਚ 2026 : ਜੰਮੂ-ਕਸ਼ਮੀਰ (Jammu and Kashmir) ਦੇ ਕਿਸ਼ਤਵਾੜ ਜਿ਼ਲੇ ‘ਚ ਪਣ-ਬਿਜਲੀ ਪ੍ਰਾਜੈਕਟ ਦੀ ਸਾਈਟ ਨੇੜੇ ਜ਼ਮੀਨ ਖਿਸਕਣ ਕਾਰਨ ਇਕ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ (Injured) ਹੋ ਗਿਆ ਹੈ ।

ਮੀਂਹ ਪੈਣ ਕਾਰਨ ਖਿਸਕ ਗਈ ਸੀ ਜਮੀਨ

ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਪਏ ਮੀਂਹ ਕਾਰਨ ਕਿਸ਼ਤਵਾੜ ਜਿਲੇ (Kishtwar District) ਦੇ ਡਾਂਗਦੁਰੂ ਨੇੜੇ ਇਕ ਪਣ-ਬਿਜਲੀ ਪ੍ਰਾਜੈਕਟ ਸਾਈਟ ‘ਤੇ ਜ਼ਮੀਨ ਖਿਸਕ (Landslide) ਗਈ, ਜਿਸ ਦੇ ਮਲਬੇ ਹੇਠ ਆ ਕੇ 2 ਮਜ਼ਦੂਰ ਦੱਬੇ ਗਏ । ਬਾਅਦ ‘ਚ ਇਕ ਮਜ਼ਦੂਰ ਦੀ ਮੌਤ (Death of a worker) ਹੋ ਗਈ, ਜਦੋਂ ਕਿ ਦੂਜੇ ਨੂੰ ਜ਼ਖਮੀ ਹਾਲਤ ‘ਚ ਬਾਹਰ ਕੱਢਿਆ ਗਿਆ ਤੇ ਤੁਰੰਤ ਹਸਪਤਾਲ ਲਿਜਾਇਆ ਗਿਆ ।

ਬਰਫ਼ਬਾਰੀ `ਚ ਫਸੇ 235 ਵਿਅਕਤੀ ਬਚਾਏ ਗਏ

ਜਿਲੇ ਦੇ ਉਚਾਈ ਵਾਲੇ ਸਿੰਥਨ ਟੌਪ ਖੇਤਰ ‘ਚ ਭਾਰੀ ਬਰਫ਼ਬਾਰੀ (Snowfall) ਦੌਰਾਨ ਫਸੇ 235 ਵਿਅਕਤੀ ਜਿਨ੍ਹਾਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਅਧਿਕਾਰੀਆਂ ਅਨੁਸਾਰ ਖਰਾਬ ਮੌਸਮ ਕਾਰਨ ਸਾਵਧਾਨੀ ਵਜੋਂ ਕਿਸ਼ਤਵਾੜ ਤੇ ਨਾਲ ਲੱਗਦੇ ਡੋਡਾ ਜਿਲੇ ‘ਚ ਨਗਰ ਪਾਲਿਕਾ ਦੀਆਂ ਹੱਦਾਂ ਤੋਂ ਬਾਹਰ ਸਾਰੇ ਵਿਦਿਅਕ ਅਦਾਰੇ ਸੋਮਵਾਰ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।

38 ਵਾਹਨਾਂ ਵਿਚ 235 ਵਿਅਕਤੀਆਂ ਨੂੰ ਪਹੁੰਚਾਇਆ ਸੁਰੱਖਿਅਤ ਥਾਵਾਂ ‘ਤੇ

ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾ ‘ਚ ਪੁਲਸ, ਫੌਜ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਂਝੇ ਬਚਾਅ ਕਾਰਜ ‘ਚ ਸਿੰਥਨ ਟਾਪ ‘ਤੇ ਭਾਰੀ ਬਰਫ਼ਬਾਰੀ ਦਰਮਿਆਨ 38 ਵਾਹਨਾਂ ‘ਚ ਸਵਾਰ 235 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ । ਇਹ ਥਾਂ ਜੰਮੂ ਖੇਤਰ ਦੇ ਕਿਸ਼ਤਵਾੜ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਨਾਲ ਜੋੜਦੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਐੱਸ. ਐੱਸ. ਪੀ. ਨਰੇਸ਼ ਸਿੰਘ ਤੇ 11 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਨਾਲ ਮਿਲ ਕੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ ।

Read More : ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਦੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

0
Arrest

ਮਿਰਜ਼ਾਪੁਰ, 17 ਮਾਰਚ 2026 : ਜਿਲਾ ਮਿਰਜ਼ਾਪੁਰ (Mirzapur) ਵਿਖੇ ਪੁਲਸ ਵਲੋਂ ਜਿੰਮ ਦੀ ਆੜ ਵਿਚ ਧਰਮ ਤਬਦੀਲ (Religious Convert) ਕਰਵਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿ਼ਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਗ੍ਰਿਫ਼ਤਾਰ ਦੋ ਵਿਅਕਤੀਆਂ ਵਿਚ ਇਕ ਸੀ ਇਨਾਮੀ ਮੁਲਜਮ

ਮਿਰਜ਼ਾਪੁਰ ਜਿਲੇ ਦੀ ਕੋਤਵਾਲੀ (ਦਿਹਾਤੀ) ਪੁਲਸ ਨੇ ਕਥਿਤ ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਖਿਲਾਫ ਕਾਰਵਾਈ ਕਰਦਿਆਂ 25 ਹਜ਼ਾਰ ਰੁਪਏ ਦੇ ਇਨਾਮੀ ਮੁਲਜ਼ਮ ਸਮੇਤ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਅਨੁਸਾਰ ਇਹ ਗਿਰੋਹ ਕਥਿਤ ਤੌਰ ‘ਤੇ ਜਿਮ ਦੀ ਆੜ ‘ਚ ਧਰਮ ਤਬਦੀਲ ਕਰਾਉਣ ਲਈ ਸਰਗਰਮੀਆਂ ਚਲਾ ਰਿਹਾ ਸੀ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਪੁਲਸ ਸੁਪਰਡੈਂਟ (Police Superintendent) ਅਪਰਣਾ ਰਜਤ ਕੌਸਿ਼ਕ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕੋਤਵਾਲੀ (ਦਿਹਾਤੀ) ਪੁਲਸ ਦੀ ਟੀਮ ਨੇ 2 ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਗ੍ਰਿਫ਼ਤਾਰ ਮੁਲਜ਼ਮਾਂ ‘ਚ ਮਿਰਜ਼ਾਪੁਰ ਨਿਵਾਸੀ ਅਸ਼ਫਾਕ ਖਾਨ ਉਰਫ਼ ਲੱਕੀ ਖਾਨ, ਜਿਸ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਸੀ ਅਤੇ ਬਿਹਾਰ ਦੇ ਕੈਮੂਰ ਜ਼ਿਲੇ ਦਾ ਨਿਵਾਸੀ ਸਾਹਿਲ ਅਹਿਮਦ ਸ਼ਾਮਲ ਹੈ ।

ਧਰਮ ਤਬਦੀਲੀ ਮਾਮਲੇ ਵਿਚ ਪਹਿਲਾਂ 8 ਨੂੰ ਕੀਤਾ ਜਾ ਚੁੱਕਿਐ ਗ੍ਰਿਫਤਾਰ

ਐੱਸ. ਪੀ. ਮੁਤਾਬਕ ਗੈਰ-ਕਾਨੂੰਨੀ ਧਰਮ ਤਬਦੀਲੀ (Illegal religious conversion) ਨਾਲ ਜੁੜੇ 2 ਵੱਖ-ਵੱਖ ਮਾਮਲਿਆਂ `ਚ ਇਸ ਤੋਂ ਪਹਿਲਾਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਪੁਲਸ ਦੇ ਵਧੀਕ ਸੁਪਰਡੈਂਟ (ਸਿਟੀ) ਅਤੇ ਖੇਤਰੀ ਅਧਿਕਾਰੀ ਸਦਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਕਾਰਵਾਈ ਕਰਦਿਆਂ ਦੋਵਾਂ ਫਰਾਰ ਮੁਲਜ਼ਮਾਂ ਨੂੰ ਫੜਿਆ । ਪੁਲਸ ਅਨੁਸਾਰ ਇਸ ਕਥਿਤ ਰੈਕੇਟ ਦਾ ਪਰਦਾਫਾਸ਼ 20 ਜਨਵਰੀ ਨੂੰ ਉਸ ਸਮੇਂ ਹੋਇਆ ਜਦੋਂ 2 ਔਰਤਾਂ ਨੇ ਕੋਤਵਾਲੀ (ਦਿਹਾਤੀ) ਥਾਣੇ ‘ਚ ਸਿ਼ਕਾਇਤ ਦਰਜ ਕਰਵਾਈ ਸੀ । ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰਦਿਆਂ ਸ਼ਹਿਰ ਦੇ 4 ਜਿਮਾਂ ਨੂੰ ਸ਼ੀਲ ਕਰ ਦਿੱਤਾ ਸੀ ।

Read More : ਜੇਹਾਦੀ ਸਰਗਰਮੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਅੰਡੇਮਾਨ `ਚ ਨਸ਼ਟ ਕੀਤੀ ਗਈ ਕਈ ਹਜ਼ਾਰ ਕਰੋੜ ਰੁਪਏ ਦੀ ਡਰੱਗਜ਼

0
destroyed Drugs

ਸ਼੍ਰੀ ਵਿਜੇਪੁਰਮ, 17 ਮਾਰਚ 2026 : ਭਾਰਤ ਦੇਸ਼ ਦੀ ਅੰਡੇਮਾਨ ਤੇ ਨਿਕੋਬਾਰ ਪੁਲਸ (Andaman Nicobar Police) ਵਲੋਂ ਲਗਤਾਰ ਚਲਾਈ ਮੁਹਿੰਮ ਤਹਿਤ ਕਰੋੜਾਂ ਰੁਪਏ ਦੀ ਪਕੜੀ ਗਈ ਡਰੱਗਜ਼ (Drugs) ਨੂੰ ਨਸ਼ਟ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਕਰੋੜ ਦੀ ਡਰੱਗਜ਼ ਨੂੰ ਕੀਤਾ ਗਿਆ ਹੈ ਨਸ਼ਟ

ਮਿਲੀ ਜਾਣਕਾਰੀ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਪੁਲਸ ਨੇ 9 ਮਹੀਨੇ ‘ਚ ਪੜਾਅਵਾਰ ਤਰੀਕੇ ਨਾਲ ਚਲਾਈ ਗਈ ਮੁਹਿੰਮ ‘ਚ ਲੱਗਭਗ 6000 ਕਿਲੋ ਮੇਥਾਮਫੇਟਾਮੀਨ (ਨਸ਼ੀਲਾ ਪਦਾਰਥ) ਨਸ਼ਟ (Destroy) ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਅਨੁਮਾਨਤ ਕੀਮਤ 36,000 ਕਰੋੜ ਰੁਪਏ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਕਦੋਂ ਕੀਤੀ ਗਈ ਸੀ ਇਹ ਡਰੱਗ ਬਰਾਮਦ

ਪੁਲਸ ਅਨੁਸਾਰ ਇਹ ਨਿਪਟਾਰਾ ਮੁਹਿੰਮ 26 ਜੂਨ 2025 ਤੋਂ ਆਰੰਭ ਹੋ ਕੇ 12 ਮਾਰਚ 2026 ਨੂੰ ਪੂਰੀ ਹੋਈ । ਦੱਸਣਯੋਗ ਹੈ ਕਿ 23 ਨਵੰਬਰ-2024 ਨੂੰ ਕੋਸਟ ਗਾਰਡ (Coast Guard) ਨੇ ਭਾਰਤੀ ਜਲ ਖੇਤਰ ‘ਚ ਮਿਆਂਮਾਰ ਦੇ 6 ਚਾਲਕ ਦਲ ਵਾਲੇ ਇਕ ਜਹਾਜ਼ ਨੂੰ ਰੋਕਿਆ ਸੀ ਅਤੇ ਕਰੀਬ 1500 ਪੈਕੇਟਾਂ ‘ਚ ਰੱਖੀ ਹੋਈ 6000 ਕਿਲੋ `ਕ੍ਰਿਸਟਲੀ ਮੇਥਾਮਫੇਟਾਮੀਨ`(Crystalline methamphetamine) (ਨਸ਼ੀਲਾ ਪਦਾਰਥ) ਬਰਾਮਦ ਕੀਤੀ ਗਈ ਸੀ । ਮੇਥਾਮਫੇਟਾਮੀਨ (ਕ੍ਰੇਜ਼ੀ ਡਰੱਗ) ਇਕ ਸ਼ਕਤੀਸ਼ਾਲੀ ਨਸ਼ੀਲਾ ਪਦਾਰਥ (Drug) ਹੈ ਅਤੇ ਭਾਰਤ ‘ਚ ਪ੍ਰਾਬੰਦੀਸ਼ੁਦਾ ਹੈ ।

Read More : ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ

0
Cabinet Minister

ਚੰਡੀਗੜ੍ਹ, 17 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਸਾਡੇ ਬਜ਼ੁਰਗ ਸਦਾ ਮਾਨ ਤਹਿਤ ਲਗਾਏ ਗਏ ਕੈਂਪਾਂ ਵਿਚ ਹਜ਼ਾਰਾਂ ਹੀ ਸੀਨੀਅਰ ਨਾਗਰਿਕ ਹੁਣ ਤੱਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ।

ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਵਿਚ ਕਿੰਨੇ ਸੀਨੀਅਰ ਨਾਗਰਿਕ ਹੋਏ ਹਨ ਰਜਿਸਟਰਡ

ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸਾਡੇ ਬੁਜੁਰਗ ਸਦਾ ਮਾਨ” (Sade Bujurg Sada Man) ਮੁਹਿੰਮ ਤਹਿਤ ਲਗਾਏ ਗਏ ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਦੌਰਾਨ ਲਗਭਗ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ ਹੋਏ ਹਨ । ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਆਪਣੀ ਕੀਮਤੀ ਵਿਰਾਸਤ ਮੰਨਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਤਿਕਾਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ।

ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ : ਡਾ. ਬਲਜੀਤ ਕੌਰ

ਕੈਬਨਿਟ ਮੰਤਰੀ ਪੰਜਾਬ (Cabinet Minister Punjab) ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਅਨੁਭਵ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਦਾ ਕੰਮ ਕਰਦੇ ਹਨ । ਉਨ੍ਹਾਂ ਕਿਹਾ ਕਿ ਇਹ ਸਰਕਾਰ ਅਤੇ ਸਮਾਜ ਦੋਵਾਂ ਦੀ ਨੈਤਿਕ ਜਿ਼ੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਸਤਿਕਾਰ, ਦੇਖਭਾਲ ਅਤੇ ਪਿਆਰ ਨਾਲ ਜ਼ਿੰਦਗੀ ਜਿਊਣ ਲਈ ਢੁਕਵਾਂ ਵਾਤਾਵਰਣ ਪ੍ਰਦਾਨ ਕਰਨ । ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਰਾਹੀਂ, ਅਸੀਂ ਹਰ ਕਦਮ ‘ਤੇ ਬਜ਼ੁਰਗਾਂ ਦੇ ਨਾਲ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ।

ਕੈਂਪਾਂ ਵਿਚ ਕਿਹੜੀਆਂ ਕਿਹੜੀਆਂ ਸੇਵਾਵਾਂ ਕੀਤੀਆਂ ਗਈਆਂ ਮੁਹੱਈਆ

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਿਹਤ ਕੈਂਪਾਂ (Health camps) ਵਿੱਚ ਅੱਖਾਂ ਦੀ ਜਾਂਚ, ਕੈਂਸਰ ਜਾਂਚ, ਐਨ. ਸੀ. ਡੀ. ਜਾਂਚ, ਆਰਥੋਪੈਡਿਕ ਜਾਂਚ, ਈ. ਐਨ. ਟੀ. ਜਾਂਚ, ਫਿਜ਼ੀਓਥੈਰੇਪੀ ਅਤੇ ਮਾਹਿਰਾਂ ਦੁਆਰਾ ਮਨੋਵਿਗਿਆਨਕ ਮੁਲਾਂਕਣ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ । ਕੈਬਨਿਟ ਮੰਤਰੀ ਨੇ ਦੱਸਿਆ ਕਿ ਮੋਤੀਆਬਿੰਦ ਸਰਜਰੀ ਲਈ 1756 ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 539 ਸਰਜਰੀਆਂ ਸਫਲਤਾਪੂਰਵਕ ਪੂਰੀਆਂ ਹੋਈਆਂ । ਇਸ ਤੋਂ ਇਲਾਵਾ 1,274 ਕੈਂਸਰ ਜਾਂਚ, 4,863 ਆਰਥੋਪੈਡਿਕ ਜਾਂਚ, 6,339 ਐਨ. ਸੀ. ਡੀ. ਜਾਂਚ, 9,015 ਅੱਖਾਂ ਦੀ ਜਾਂਚ, 2593 ਈ. ਐਨ. ਟੀ. ਜਾਂਚ ਅਤੇ 1,621 ਫਿਜ਼ੀਓਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ।

Read More : ਬੱਚਿਆਂ ਨੂੰ ਕਿਤਾਬੀ ਦੀ ਥਾਂ ਖੇਡ ਰਾਹੀਂ ਕਰਵਾਈ ਜਾਵੇਗੀ ਪੜ੍ਹਾਈ : ਡਾ. ਬਲਜੀਤ ਕੌਰ

 

ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 5 ਲੋਕਾਂ ਦੀ ਮੌਤ ਕਈ ਜ਼ਖ਼ਮੀ

0
Bus Accident

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਹਨੂੰਮਾਨਗੜ੍ਹ ਵਿਖੇ ਸਵੇਰ ਵੇਲੇ ਇਕ ਯਾਤਰੀ ਬਸ ਤੇ ਟਰਾਲੇ ਵਿਚਾਲੇ ਟੱਕਰ ਹੋਣ ਕਾਰਨ ਪੰਜ ਦੀ ਮੌਤ (Death) ਤੇ ਦਰਜਨ ਤੋਂ ਵਧ ਜ਼ਖ਼ਮੀ (Injured) ਹੋ ਗਏ ਹਨ ।

ਕਿੰਨੇ ਵਜੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਹਨੂੰਮਾਨਗੜ੍ਹ (Hanumangarh) ਜਿਲ੍ਹੇ ਵਿਚ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਅਤੇ ਇੱਕ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ਹੋ ਗਈ । ਇਸ ਸੜਕ ਹਾਦਸੇ (Road accidents) ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਹਾਦਸੇ ਕਾਰਨ ਹਾਈਵੇਅ ‘ਤੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਾਫ਼ ਕਰਵਾਇਆ ।

ਕਿਥੇ ਜਾ ਰਹੀ ਸੀ ਬਸ

ਰਿਪੋਰਟਾਂ ਅਨੁਸਾਰ ਹਾਦਸਾ ਜੋ ਕਿ ਸਵੇਰੇ 7 ਵਜੇ ਦੇ ਕਰੀਬ ਬਾੜਮੇਰਸਰ ਨੇੜੇ ਸਰਦਾਰ ਸ਼ਹਿਰ ਰੋਡ ‘ਤੇ ਵਾਪਰਿਆ ਹੈ ਵਾਲੀ ਬੱਸ ਸ਼੍ਰੀ ਗੰਗਾਨਗਰ ਦੇ ਰਾਵਤਸਰ ਤੋਂ ਜੈਪੁਰ ਜਾ ਰਹੀ ਸੀ । ਚਸ਼ਮਦੀਦਾਂ ਨੇ ਦੱਸਿਆ ਕਿ ਸਰ੍ਹੋਂ ਨਾਲ ਭਰੇ ਦੋ ਟਰਾਲੇ ਸੜਕ ਦੇ ਕਿਨਾਰੇ ਖੜ੍ਹੇ ਸਨ । ਬੱਸ ਡਰਾਈਵਰ ਨੇ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕੋਸਿ਼ਸ਼ ਕੀਤੀ, ਉਦੋਂ ਹੀ ਬੱਸ ਉਲਟ ਦਿਸ਼ਾ ਤੋਂ ਆ ਰਹੇ ਇੱਕ ਟ੍ਰੇਲਰ ਟਰੱਕ ਨਾਲ ਟਕਰਾ ਗਈ ।

ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਸ਼ੁਰੂ ਕੀਤੇ ਬਚਾਅ ਕਾਰਜ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀਆਂ । ਪੁਲਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ । ਫਿਰ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ (Hospital) ਲਿਜਾਇਆ ਗਿਆ । ਹਾਦਸੇ ਵਿੱਚ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਹਨੂੰਮਾਨਗੜ੍ਹ ਜਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ।

Read More : ਸੜਕ ਹਾਦਸੇ ਵਿਚ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ ਦੂਸਰਾ ਜ਼ਖ਼ਮੀ

ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ

0
Sukhwinder Sukhu

ਹਿਮਾਚਲ, 17 ਮਾਰਚ 2026 : ਭਾਰਤ ਦੇਸ਼ ਦੇ ਸੂੁੁੁਬੇ ਹਿਮਾਚਲ (Himachal) ਵਿਖੇ ਵੱਖ-ਵੱਖ ਅਹੁਦੇਦਾਰਾਂ ਦੀ ਦਿੱਤੇ ਗਏ ਕੈਬਨਿਟ ਰੈਂਕ (Cabinet rank) ਦੇ ਦਰਜੇ ਨੂੰ ਖਤਮ ਕੀਤੇ ਜਾਣ ਦਾ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਕਿਹੜੇ ਅਹੁਦੇ ਤੇ ਖਤਮ ਕੀਤਾ ਗਿਆ ਹੈ ਕੈਬਨਿਟ ਰੈਂਕ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਸਰਕਾਰ (Himachal Pradesh Government) ਨੇ ਜੋ ਹਾਲ ਹੀ ਵਿਚ ਵੱਖ-ਵੱਖ ਅਹੁਦੇਦਾਰਾਂ ਨੂੰ ਪ੍ਰਦਾਨ ਕੀਤੇ ਗਏ ਕੈਬਨਿਟ ਰੈਂਕ ਦੇ ਦਰਜੇ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਹੈ ਵਿਚ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿਚ ਤਾਇਨਾਤ ਅਹੁਦੇਦਾਰ ਸ਼ਾਮਲ ਹਨ । ਹਿਮਾਚਲ ਸਰਕਾਰ ਦੇ ਵਿਭਾਗ ਸਮਾਨ ਪ੍ਰਸ਼ਾਸਨ (ਜੀ. ਏ. ਡੀ.) ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸਮੇਤ ਸਮੁੱਚੇ ਅਹੁਦੇਦਾਰਾਂ ਦਾ ਕੈਬਨਿਟ ਦਰਜਾ ਹੁਣ ਤੋਂ ਖਤਮ ਕਰ ਦਿੱਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਅਜਿਹਾ

ਜਾਣਕਾਰੀ ਅਨੁਸਾਰ ਜੋ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿਚ ਤਾਇਨਾਤ ਚੇਅਰਮੈਨ, ਵਾਈਸ ਚੇਅਰਮੈਨ, ਡਿਪਟੀ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੂੰ ਕੈੈਬਨਿਟ ਰੈਂਕ ਦਾ ਦਰਜਾ ਖਤਮ (Rank ended) ਕੀਤਾ ਗਿਆ ਹੈ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ `ਤੇ ਵਧਦੇ ਆਰਥਿਕ ਦਬਾਅ ਹੈ । ਇਸ ਦੇ ਨਾਲ ਹੀ ਸਰਕਾਰ ਨੇ ਵਿੱਤੀ ਅਨੁਸ਼ਾਸਨ ਕਾਇਮ ਕਰਨ ਲਈ ਅਹੁਦੇਦਾਰਾਂ ਦੀਆਂ ਤਨਖਾਹਾਂ ਅਤੇ ਮਾਣ ਭੱਤੇ ਦੇ 20 ਫੀਸਦੀ ਹਿੱਸੇ ਨੂੰ 30 ਸਤੰਬਰ 2026 ਤੱਕ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ ।

ਸਬੰਧਤ ਵਿਭਾਗਾਂ ਨੂੰ ਤੁਰੰਤ ਲਾਗੂ ਕਰਨ ਦਾ ਦਿੱਤਾ ਗਿਆ ਹੈ ਹੁਕਮ

ਸਰਕਾਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ । ਸਰਕਾਰ ਦਾ ਤਰਕ ਹੈ ਕਿ ਇਹ ਕਦਮ ਪ੍ਰਸ਼ਾਸਨਿਕ ਸੁਧਾਰਾਂ ਅਤੇ ਵਧਦੇ ਸਰਕਾਰੀ ਖਰਚਿਆਂ ‘ਤੇ ਨਕੇਲ ਕੱਸਣ ਲਈ ਚੁੱਕਿਆ ਗਿਆ ਹੈ ਤਾਂ ਜੋ ਸੂਬੇ ਨੂੰ ਆਰਥਿਕ ਸੰਕਟ (Economic crisis) ਵਿੱਚੋਂ ਬਾਹਰ ਕੱਢਿਆ ਜਾ ਸਕੇ । ਮਾਹਿਰਾਂ ਅਨੁਸਾਰ ਇਸ ਫੈਸਲੇ ਨੂੰ ਸਿੱਧੇ ਤੌਰ `ਤੇ ਸਰਕਾਰੀ ਖ਼ਜ਼ਾਨੇ `ਤੇ ਬੋਝ ਘਟਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ । ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰ ਦਾ ਇਹ ਵੱਡਾ ਫੈਸਲਾ ਉਸ ਦੀ ਕਾਰਜਸ਼ੈਲੀ ਅਤੇ ਰਾਜਨੀਤਿਕ ਸਮੀਕਰਨਾਂ `ਤੇ ਕਿੰਨਾ ਪ੍ਰਭਾਵ ਪਾਉਂਦਾ ਹੈ ।

Read More : ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਪਹੁੰਚੇ ਦਿੱਲੀ

ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਜਬਰੀ ਕਬਜਾ ਕਰਨਾ ਬੇਹਦ ਨਿੰਦਣਯੋਗ : ਧਾਮੀ

0
Harjinder Dhami

ਅੰਮ੍ਰਿਤਸਰ, 17 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਹੈਦਰਾਬਾਦ (Hyderabad) ਵਿਖੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਸਥਾਨਕ ਪ੍ਰਸ਼ਾਸਨ ਵਲੋਂ ਜਬਰੀ ਕਬਜਾ (Forced occupation) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਆਖਿਆ ਐਸ. ਜੀ. ਪੀ. ਸੀ. ਪ੍ਰਧਾਨ ਨੇ

ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਵਿਖੇ ਜੋ ਗੁਰਦੁਆਰਾ ਸਾਹਿਬ ਬਰਮਬਾਲਾ (Gurdwara Sahib Barambala) ਦੀ ਥਾਂ ਤੇ ਸਥਾਨਕ ਪ੍ਰਸ਼ਾਸਨ ਵਲੋਂ ਜਬਰੀ ਕਬਜਾ ਕਰਨ ਦੀ ਕਾਰਵਈ ਨੂੰ ਅਮਲ ਵਿਚ ਲਿਆਉਣ ਦਾ ਪਤਾ ਚੱਲਿਆ ਹੈ ਦਾ ਗੰਭੀਰ ਨੋਟਿਸ (Serious Notice) ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਨੇ ਇਸ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਜਗ੍ਹਾ ’ਤੇ ਇਸ ਤਰ੍ਹਾਂ ਦੀ ਜਬਰਦਸਤੀ ਕਰਨੀ ਨਾ ਸਿਰਫ਼ ਦੁਖਦਾਈ ਹੈ, ਸਗੋਂ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀ ਹੈ ।

ਹੈਦਰਾਬਾਦ ਵਿਖੇ ਮਿਲੀ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਪੁਰਾਣੇ ਸਮੇਂ ਤੋਂ ਮਿਲੀ ਹੋਈ ਹੈ : ਧਾਮੀ

ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਬਰਮਬਾਲਾ ਨੂੰ ਪੁਰਾਣੇ ਸਮੇਂ ਤੋਂ ਮਿਲੀ ਹੋਈ ਜਗ੍ਹਾ ’ਤੇ ਜਬਰਨ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਕਾਨੂੰਨ ਅਤੇ ਨਿਆਂ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਹੈ । ਗੁਰਦੁਆਰਾ ਸਾਹਿਬ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਗੁਰਦੁਆਰਾ ਸਾਹਿਬਾਨ ਸੰਗਤ ਦੀ ਆਸਥਾ ਅਤੇ ਵਿਸ਼ਵਾਸ ਦਾ ਕੇਂਦਰ ਹਨ । ਪ੍ਰਸ਼ਾਸਕੀ ਕਾਰਵਾਈ ਦੇ ਨਾਂ ’ਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ’ਤੇ ਹਮਲਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਇਸ ਧੱਕੇਸ਼ਾਹੀ ਵਾਲੀ ਕਾਰਵਾਈ ਤੋਂ ਤੁਰੰਤ ਪਿੱਛੇ ਹਟੇ ।

ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਕਰਵਾਈ ਰੋਕਣ ਦਾ ਦੇਵੇ ਹੁਕਮ

ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਆਦਰ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਬਰਮਬਾਲਾ ਨਾਲ ਸਬੰਧਤ ਜਗ੍ਹਾ ’ਤੇ ਕਬਜ਼ਾ ਦੀ ਨੀਅਤ ਨਾਲ ਕੀਤੀ ਜਾ ਰਹੀ ਕਾਰਵਾਈ ਨੂੰ ਮੁਕੰਮਲ ਤੌਰ ’ਤੇ ਰੋਕਣ ਦਾ ਸਥਾਨਕ ਸੂਬੇ ਦੀ ਸਰਕਾਰ ਨੂੰ ਆਦੇਸ਼ ਕਰੇ । ਉਨ੍ਹਾਂ ਸਥਾਨਕ ਸੰਗਤਾਂ ਨੂੰ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਪੂਰਨ ਸਹਿਯੋਗ ਦੀ ਵਚਨਬਧਤਾ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਵੀ ਧੱਕੇਸ਼ਾਹੀ ਵਿਰੁੱਧ ਸਿੱਖ ਸੰਸਥਾ ਪੂਰੇ ਵਿਸ਼ਵ ਦੀਆਂ ਸੰਗਤਾਂ ਨਾਲ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ ।

Read More : ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਦੇ ਸਿੱਖ ਕਕਾਰ ਲੁਹਾਉਣਾ ਬੇਹਦ ਨਿੰਦਣਯੋਗ : ਧਾਮੀ

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

0
Babbu Mann

ਚੰਡੀਗੜ੍ਰ, 17 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ (Punjabi singer) ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਗੁਰੇਜ (Abstention from weapons) ਕੀਤੇ ਜਾਣ ਦਾ ਸੁਨੇਹਾ ਦਿੰਦਿਆਂ ਇਨ੍ਹਾਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ ਹੈ ।

ਹੋਰ ਕੀ ਕੀ ਆਖਿਆ ਬੱਬੂ ਮਾਨ ਨੇ

ਪ੍ਰਸਿੱਧ ਗਾਇਕ ਬੱਬੂ ਮਾਨ (Babbu Maan) ਜੋ ਕਿ ਮਾਲੇਰਕੋਟਲਾ ਵਿਖੇ ਇਕ ਪ੍ਰੋਗਰਾਮ ਦੌਰਾਨ ਮੌਜੂਦ ਸਨ ਨੇ ਨੌਜਵਾਨਾਂ ਨੂੰ ਕਿਹਾ ਕਿ ਹਥਿਆਰ ਅਤੇ ਸਰਟੀਫਿਕੇਟ ਸਿਰਫ਼ ਗੀਤਾਂ ਵਿਚ ਹੀ ਚੰਗੇ ਲੱਗਦੇ ਹਨ ਜਦੋਂ ਕਿ ਕੋਈ ਜੇਲ ਵਿਚ ਅਚਾਰ ਵੀ ਨਹੀਂ ਦਿੰਦਾ । ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਿੱਖਿਆ ਅਤੇ ਰਚਨਾਤਮਕ ਕੰਮਾਂ ਵਿੱਚ ਲਗਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸੱਚੀ ਬਹਾਦਰੀ ਸਮਾਜ ਲਈ ਇੱਕ ਉਦਾਹਰਣ ਬਣਨ ਵਿੱਚ ਹੈ, ਅਪਰਾਧ ਦੀ ਦੁਨੀਆ ਵਿੱਚ ਨਾਮ ਕਮਾਉਣ ਵਿੱਚ ਨਹੀਂ ।

ਪੰਜਾਬ ਪੁਲਸ ਨੇ ਬੱਬੂ ਮਾਨ ਦੇ ਇਸ ਕਲਿਪ ਨੂੰ ਕੀਤਾ ਅਪਲੋਡ

ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਆਖੀ ਗਈ ਗੱਲ ਯਾਨੀ ਕਿ ਬੰਦੂਕ ਵਿਰੋਧੀ ਸੱਭਿਆਚਾਰ (Anti-gun culture) ਨੂੰ ਆਪਣੇ ਸੋਸ਼ਲ ਮੀਡੀਆ ਪੇਜਾਂ ‘ਤੇ ਵੀ ਅਪਲੋਡ ਕੀਤਾ ਤਾਂ ਜੋ ਮਾਨ ਦਾ ਨੌਜਵਾਨਾਂ ਪ੍ਰਤੀ ਦਿੱਤਾ ਗਿਆ ਇਹ ਸੁਨੇਹਾ ਵਧ ਤੋਂ ਵਧ ਪਹੁੰਚ ਸਕੇ । ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੀ ਊਰਜ਼ਾ ਸਿੱਖਿਆ, ਖੇਡਾਂ ਅਤੇ ਚੰਗੇ ਕੰਮਾਂ ਵੱਲ ਲਗਾਉਣ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਲਈ ਇਕ ਸਕਾਰਾਤਮਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ।

Read More : ਫਿਲਮ ਸੈਯਾਰਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ : ਅਨੀਤ ਪੱਡਾ

ਵਿਆਹੁਤਾ ਨੂੰ ਭਜਾਉਣ ਦੇ ਦੋਸ਼ ਹੇਠ ਨੌਜਵਾਨ `ਤੇ ਮੁਕੱਦਮਾ ਹੋਇਆ ਦਰਜ

0
FIR

ਬਲੀਆ, 17 ਮਾਰਚ 2026 : ਭਾਰਤ ਦੇਸ਼ ਦੇ ਜਿਲਾ ਬਲੀਆ (Ballia District) ਵਿਖੇ ਇਕ ਨੌਜਵਾਨ ਵਲੋਂ ਨਵ-ਵਿਆਹੁਤਾ ਔਰਤ (Newlywed woman) ਨੂੰ ਭਜਾ ਕੇ ਲਿਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਬਲੀਆ ਜਿ਼ਲੇ ਦੇ ਬੈਰੀਆ ਥਾਣਾ ਖੇਤਰ ‘ਚ ਵਿਆਹ ਤੋਂ ਸਿਰਫ 18 ਦਿਨ ਬਾਅਦ ਇਕ ਨਵ-ਵਿਆਹੁਤਾ ਨੂੰ ਉਸ ਦੇ ਸਹੁਰੇ ਘਰੋਂ ਕਥਿਤ ਤੌਰ ‘ਤੇ ਭਜਾ ਕੇ ਲਿਜਾਣ (drive away) ਦੇ ਦੋਸ਼ ਹੇਠ ਪੁਲਸ ਨੇ ਇਕ ਨੌਜਵਾਨ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ । ਪੁਲਸ ਅਨੁਸਾਰ ਬੈਰੀਆ ਥਾਣਾ ਖੇਤਰ ਦੇ ਟੋਲਾ ਸਿ਼ਵਨ ਰਾਏ ਪਿੰਡ ਨਿਵਾਸੀ ਰਾਜ ਕੁਮਾਰ ਸਿੰਘ ਦੀ ਸਿ਼ਕਾਇਤ ‘ਤੇ ਰਾਮਪੁਰ ਟੋਲਾ ਪਿੰਡ ਦੇ ਰਾਹੁਲ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਸਿ਼ਕਾਇਤ ‘ਚ ਦੋਸ਼ ਲਗਾਇਆ ਗਿਆ ਹੈ ਕਿ ਰਾਹੁਲ ਸਿੰਘ ਵਿਆਹੁਤਾ ਨੂੰ ਵਰਗਲਾ (Seduce a married woman) ਕੇ ਆਪਣੇ ਨਾਲ ਲੈ ਗਿਆ ।

ਕਦੋਂ ਹੋਇਆ ਸੀ ਰਾਜ ਕੁਮਾਰ ਦਾ ਮਹਿਲਾ ਨਾਲ ਵਿਆਹ

ਪੁਲਸ ਕੋਲ ਦਰਜ ਕਰਵਾਈ ਗਈ ਐੱਫ. ਆਈ. ਆਰ. (F. I. R.) ਅਨੁਸਾਰ ਰਾਜ ਕੁਮਾਰ ਸਿੰਘ ਦਾ ਵਿਆਹ 19 ਫਰਵਰੀ ਨੂੰ ਰਾਮਪੁਰ ਟੋਲਾ ਪਿੰਡ ਦੇ ਬਿਹਾਰੀ ਸਿੰਘ ਦੀ ਪੁੱਤਰੀ ਵੰਦਨਾ ਸਿੰਘ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਆ ਗਈ ਸੀ । ਦੋਸ਼ ਹੈ ਕਿ 10 ਮਾਰਚ ਨੂੰ ਸ਼ਾਮ ਲੱਗਭਗ 4 ਵਜੇ ਰਾਹੁਲ ਸਿੰਘ ਉੱਥੇ ਆਇਆ ਅਤੇ ਵੰਦਨਾ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ।

ਮੁਲਜਮ ਦੀ ਭਾਲ ਲਈ ਪੁਲਸ ਦੀ ਕਾਰਵਾਈ ਜਾਰੀ

ਥਾਣਾ ਮੁਖੀ ਰਾਜੇਂਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਸਿ਼ਕਾਇਤ ਦੇ ਆਧਾਰ ‘ਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਮੁਲਜ਼ਮ ਦੀ ਤਲਾਸ਼ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ।

Read More : ਲੜਕੀ ਨੂੰ ਵਰਗਲਾ ਫੁਲਸਾ ਕੇ ਵਿਆਹ ਦਾ ਝਾਂਸਾ ਦੇਣ ਤੇ ਕੇਸ ਦਰਜ