Home Blog Page 167

ਪੰਜਾਬ ਸਰਕਾਰ ਨੇ ਕੀਤੀ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਪੈਰੋਲ ਅਰਜ਼ੀ ਖਾਰਜ

0
Amritpal Singh

ਚੰਡੀਗੜ੍ਹ, 3 ਫਰਵਰੀ 2026 : ਡਿਬਰੂਗੜ੍ਹ ਜੇਲ ਵਿਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਅਸਥਾਈ ਪੈਰੋਲ ਅਰਜ਼ੀ ਨੂੰ ਸਪੱਸ਼ਟ ਤੌਰ ਤੇ ਪੰਜਾਬ ਸਰਕਾਰ (Punjab Government) ਨੇ ਖਾਰਜ ਕਰ ਦਿੱਤਾ ਹੈ ।

ਕੀ ਸੀ ਅਰਜ਼ੀ

ਅੰਮ੍ਰਿਤਪਾਲ ਸਿੰਘ ਵਲੋਂ ਜੋ ਸੰਸਦ ਦੇ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਲਈ ਅਸਥਾਈ ਤੌਰ ਤੇ ਪੈਰੋਲ ਅਰਜ਼ੀ (Parole application) ਮਾਨਯੋਗ ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ ਨੂੰ ਪੰਜਾਬ ਸਰਕਾਰ ਨੇ ਸਪੱਸ਼ਟ ਤੌਰ ਤੇ ਖਾਰਜ (Dismissed) ਕਰ ਦਿੱਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਅੰਮ੍ਰਿਤਪਾਲ ਨੂੰ ਅਸਥਾਈ ਤੌਰ `ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਹੈ ਤਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਇਸ ਡਰ ਕਾਰਨ ਉਸਦੀ ਪੈਰੋਲ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ।

ਪਹਿਲਾਂ ਵੀ ਕਈ ਵਾਰ ਕੀਤੀ ਸੀ ਪਟੀਸ਼ਨ ਦਾਇਰ

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਬਜਟ ਸੈਸ਼ਨ (Budget session) ਵਿਚ ਸ਼ਾਮਲ ਹੋਣ ਲਈ ਪਹਿਲਾਂ ਵੀ ਪਟੀਸ਼ਨ ਦਾਇਰ ਕੀਤੀ ਸੀ ਪਰ ਉਸ ਸਮੇਂ ਵੀ ਕੋਈ ਫ਼ੈਸਲਾ ਨਾ ਹੋਣ ਦੇ ਚਲਦਿਆਂ ਮੁੜ ਪਟੀਸ਼ਨ ਦਾਇਰ ਕੀਤੀ ਗਈ ਸੀ । ਜਿਸਦੀ ਬੀਤੇ ਦਿਨੀਂ ਸੁਣਵਾਈ ਮੌਕੇ ਹਾਈਕੋਰਟ ਵਿਚ ਪੰਜਾਬ ਸਰਕਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ ਜਿਸ ਤੇ ਹਾਈਕੋਰਟ ਨੇ ਸਪੱਸ਼ਟ ਆਖਿਆ ਸੀ ਕਿ ਉਹ ਅਸਥਾਈ ਪੈਰੋਲ ਸਬੰਧੀ ਫ਼ੈਸਲਾ ਲਵੇ ਤੇ ਪਟੀਸ਼ਨਕਰਤਾ ਦੇ ਵਕੀਲ ਨੂੰ ਸੁਚਿਤ ਕਰੇ। ਅੱਜ ਪੰਜਾਬ ਸਰਕਾਰ ਨੇ ਆਪਣਾ ਫ਼ੈਸਲਾ ਲੈਂਦਿਆਂ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਪੈਰੋਲ ਨੂੰ ਖਾਰਜ ਕਰਨ ਦਾ ਹੀ ਫ਼ੈਸਲਾ ਲਿਆ ਹੈ ।

ਕੀ ਆਖਿਆ ਅੰਮ੍ਰਿ਼ਤਪਾਲ ਦੇ ਵਕੀਲ ਨੇ

ਅੰਮ੍ਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ (Lawyer Iman Singh Khara) ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਪੰਜਾਬ ਸਰਕਾਰ ਤੋਂ ਸੰਸਦ ਮੈਂਬਰ ਦੀ ਰਿਹਾਈ ਦੀ ਅਰਜ਼ੀ ਦੇ ਸਬੰਧ ਵਿੱਚ ਜਵਾਬ ਮਿਲਿਆ ਹੈ । ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਪੜਾਅ ਵਿੱਚ 13 ਫਰਵਰੀ ਤੱਕ ਜਾਰੀ ਰਹੇਗਾ। ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਹੋਵੇਗਾ । ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ । ਇਸ ਵੇਲੇ ਉਹ ਕੌਮੀ ਸੁਰੱਖਿਆ ਐਕਟ ਤਹਿਤ ਅਸਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ ਅਤੇ ਉਨ੍ਹਾਂ ਸੰਸਦ ਦੇ ਸਰਦ ਰੁੱਤ ਇਲਜਾਲ ’ਚ ਸ਼ਾਮਲ ਹੋਣ ਲਈ ਪੈਰੋਲ ਲਈ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ ।

Read more : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਅੰਮ੍ਰਿਤਪਾਲ ਦੀ ਪਟੀਸ਼ਨ ਤੇ ਸੁਣਵਾਈ

ਔਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦਾ ਮਾਮਲਾ ਪਹੁੰਚਿਆ ਅਦਾਲਤ

0
Court

ਚੰਡੀਗੜ੍ਹ, 3 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਵਿਅਕਤੀ ਵਲੋਂ ਔਰਤ ਨੂੰ ਅਸ਼ਲੀਲ ਇਸਾਰੇ (Obscene gestures) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਇਕ ਔਰਤ ਨੂੰ ਇਕ ਵਿਅਕਤੀ ਵਲੋਂ ਅਸ਼ਲੀਲ ਇਸ਼ਾਰੇ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਦੇ ਅਦਾਲਤ ਵਿਚ ਪਹੁੰਚਣ ਤੇ ਜਦੋਂ ਸਬੰਧਤ ਵਿਅਕਤੀ ਜਿਸਦਾ ਨਾਮ ਰਾਮ ਦਰਬਾਰ (Ram Darbar) ਹੈ ਤਾਂ ਅਦਾਲਤ ਨੇ ਉਸਨੂੰ ਉਕਤ ਘਟਨਾਕ੍ਰਮ ਦਾ ਜਦੋਂ ਦੋਸ਼ੀ ਪਾਇਆ ਤਾਂ ਉਸਨੂੰ 10 ਸਜ਼ਾ ਨਾ ਦਿੰਦਿਆਂ ਚੰਗੇ ਵਤੀਰੇ ਦੀ ਸ਼ਰਤ ਤੇ ਸਿਰਫ਼ 10 ਹਜ਼ਾਰ ਰੁਪਏ ਜੁਰਮਾਨਾ ਲਗਾ ਕੇ ਛੱਡ ਦਿੱਤਾ ਹੈ ।

ਕਿਸ ਨੂੰ ਮਿਲੇਗਾ ਇਹ ਜੁਰਮਾਨਾ

ਮਾਨਯੋਗ ਅਦਾਲਤ (Court) ਵਲੋਂ ਜੋ ਵਿਅਕਤੀ ਨੂੰ ਔਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ ਹੇਠ ਸਜ਼ਾ ਨਾ ਦਿੰਦਿਆਂ ਵਿੱਤੀ ਸਜ਼ਾ ਦੇ ਤੌਰ ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਚੰਗੇ ਵਤੀਰੇ ਦੀ ਸ਼ਰਤਾ ਤੇ ਛੱਡਿਆ ਗਿਆ ਹੈ ਤਹਿਤ ਲਗਾਇਆ ਗਿਆ ਜੁਰਮਾਨਾ (Fine) ਔਰਤ ਨੂੰ ਹੀ ਦਿੱਤਾ ਜਾਵੇਗਾ ।

ਅਦਾਲਤ ਨੇ ਦਿੱਤਾ ਵਿਵਹਾਰ ਵਿੱਚ ਸੁਧਾਰ ਲਈ 6 ਮਹੀਨਿਆਂ ਦਾ ਹੁਕਮ

ਮਹਿਲਾ ਨਾਲ ਛੇੜਛਾੜ ਮਾਮਲੇ ਵਿਚ ਪ੍ਰਬੋਸ਼ਨ ਦੇ ਆਧਾਰ ਤੇ ਸਿਰਫ਼ ਜੁਰਮਾਨਾ ਅਦਾ ਕਰਨ ਤੇ ਰਿਹਾਅ ਹੋਏ ਵਿਅਕਤੀ ਨੂੰ ਅਦਾਲਤ ਨੇ ਹੁਕਮ ਦਿੱਤਾ ਕਿ ਉਕਤ ਵਿਅਕਤੀ ਨੂੰ 6 ਮਹੀਨਿਆਂ ਲਈ ਆਪਣਾ ਵਿਵਹਾਰ ਸੁਧਾਰਨਾ ਪਵੇਗਾ । ਇਸ ਸਮੇਂ ਦੌਰਾਨ ਉਹ ਪੁਲਸ ਨਿਗਰਾਨੀ ਹੇਠ ਰਹੇਗਾ । ਜੇਕਰ ਇਸ ਸਮੇਂ ਦੌਰਾਨ ਦੁਬਾਰਾ ਉਸ ਵਿਰੁੱਧ ਅਜਿਹੀ ਕੋਈ ਸਿ਼ਕਾਇਤ ਦਰਜ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Read More : ਸੁਖਬੀਰ ਸਿੰਘ ਬਾਦਲ ਨੇ ਕੀਤੀ ਚੰਡੀਗੜ੍ਹ ਜਿ਼ਲਾ ਅਦਾਲਤ ਵਿਚ ਅਰਜ਼ੀ ਦਾਇਰ

ਸਰੀ ’ਚ ਘਰ ’ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ

0
Arrest

ਸਰੀ, (ਕੈਨੇਡਾ), 3 ਫਰਵਰੀ 2026 : ਕੈਨੇਡਾ (Canada) ਦੇ ਪ੍ਰਸਿੱਧ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਤਿੰਨ ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਤਿੰਨੇ ਜਣੇ

ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟਿਸ਼ ਗੋਲੰਬੀਆ ਦੇ ਸਹਿਰ ਸਰੀ (City Surrey) ਵਿਖੇ ਇਕ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤੇ ਗਏ ਵਿਅਕਤੀਆਂ ਤੇ ਜਬਰਨ ਵਸੂਲੀ ਅਤੇ ਘਰ ’ਤੇ ਗੋਲੀਆਂ (Bullets at home) ਚਲਾਉਣ ਦੇ ਦੋਸ਼ ਹਨ । ਜਿਨ੍ਹਾਂ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਚ ਹਰਜੋਤ ਸਿੰਘ (21), ਤਰਨਵੀਰ ਸਿੰਘ (19) ਅਤੇ ਦਯਾਜੀਤ ਸਿੰਘ ਬਿਲਿੰਗ (21) ਸਾਲ ਸ਼ਾਮਲ ਹਨ। ਤਿੰਨਾਂ ਮੁਲਜ਼ਮਾਂ ਨੂੰ 5 ਫਰਵਰੀ ਤੱਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

ਕੀ ਸੀ ਸਮੁੱਚਾ ਮਾਮਲਾ

ਕੈਨੇਡਾ ਦੇ ਸਰੀ ਸ਼ਹਿਰ ਦੀ ਪੁਲਸ (Police) ਅਨੁਸਾਰ ਐਤਵਾਰ ਸਵੇਰੇ ਲਗਭਗ 4 ਵਜੇ ਪੁਲਸ ਨੂੰ ਕ੍ਰੈਸੈਂਟ ਬੀਚ ਇਲਾਕੇ ਵਿਚ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਦੇ ਨੇੜੇ ਇੱਕ ਘਰ ’ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ । ਪੁਲਸ ਨੇ ਦੱਸਿਆ ਕਿ ਫ਼ਾਇਰ ਫ਼ਾਈਟਰਜ਼ ਨੇ ਘਰ ਦੀ ਫੈਂਸ ਕੋਲ ਲੱਗੀ ਇੱਕ ਅੱਗ ਨੂੰ ਬੁਝਾਇਆ ਸੀ । ਗੋਲੀਆਂ ਘਰ ਦੇ ਅੰਦਰ ਤੱਕ ਲੱਗੀਆਂ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਸੀ ।

ਤਿੰਨਾਂ ਨੂੰ ਕੀਤਾ ਗਿਆ ਹੈ ਰਾਈਡ ਸ਼ੇਅਰ ਵਾਹਨ ਅੰਦਰੋਂ ਗ੍ਰਿਫ਼ਤਾਰ

ਪੁਲਿਸ ਨੇ ਘਰ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ, ਪਰ ਉਸ ਵਿੱਚ ਸਵਾਰ ਸ਼ੱਕੀ ਪੈਦਲ ਫ਼ਰਾਰ ਹੋ ਗਏ । ਬਾਅਦ ਵਿੱਚ ਇਹ ਤਿੰਨੇ ਸ਼ੱਕੀ 28 ਐਵੇਨਿਊ ਅਤੇ 140 ਸਟ੍ਰੀਟ ਦੇ ਨੇੜੇ ਇੱਕ ਰਾਈਡਸ਼ੇਅਰ ਵਾਹਨ ਵਿਚ ਸਵਾਰ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਏ ਗਏ । ਪੁਲਿਸ ਨੇ ਦੱਸਿਆ ਕਿ ਤਿੰਨੇ ਸ਼ੱਕੀਆਂ ਨੂੰ ਰਾਈਡਸ਼ੇਅਰ ਵਾਹਨ ਅੰਦਰੋਂ ਹੀ ਗ੍ਰਿਫ਼ਤਾਰ ਕੀਤਾ ਗਿਆ । ਮੁਲਜ਼ਮਾਂ ਤੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ।

Read More : ਕੈਨੇਡਾ ਪੁਲਸ ਨੇ ਕੀਤਾ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਐੱਨ. ਆਈ. ਏ. ਨੇ ਆਰੰਭ ਕੀਤੀ ਪੱਛਮੀ ਬੰਗਾਲ `ਚ ਹਿੰਸਾ ਦੀ ਜਾਂਚ

0
NIA

ਕੋਲਕਾਤਾ, 2 ਫਰਵਰੀ 2026 : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੱਛਮੀ ਬੰਗਾਲ (West Bengal) ਦੇ ਮੁਰਸਿ਼ਦਾਬਾਦ ਜਿ਼ਲੇ ਦੇ ਬੇਲਡਾਂਗਾ ‘ਚ ਭੜਕੀ ਹਿੰਸਾ (Violent violence) ਦੀ ਜਾਂਚ ਆਰੰਭ ਕੀਤੀ । ਇਹ ਹਿੱਸਾ ਝਾਰਖੰਡ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਭੜਕੀ ਸੀ । ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਬੇਲਡਾਂਗਾ ਪੁਲਸ ਥਾਣੇ ਪਹੁੰਚ ਐਨ. ਆਈ. ਏ. ਨੇ ਮੰਗੇ ਦਸਤਾਵੇਜ਼

ਐੱਨ. ਆਈ. ਏ. ਦੀ ਇਕ ਟੀਮ ਸਵੇਰੇ ਬੇਲਡਾਂਗਾ ਪੁਲਸ ਥਾਣੇ ਪਹੁੰਚੀ ਅਤੇ ਜਾਂਚ (Investigation) ‘ਚ ਪਹਿਲਾਂ ਤੋਂ ਸ਼ਾਮਲ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਦਸਤਾਵੇਜ਼ ਮੰਗੇ । ਕੇਂਦਰੀ ਗ੍ਰਹਿ ਮੰਤਰਾਲੇ (Central Home Ministry) ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੇਂਦਰੀ ਏਜੰਸੀ ਨੇ ਨਵੇਂ ਸਿਰੇ ਤੋਂ ਐੱਫ. ਆਈ. ਆਰ. ਦਰਜ ਕੀਤੀ ਹੈ । ਐੱਨ. ਆਈ. ਏ.  (N. I. A.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦਾ ਮੁੱਖ ਉਦੇਸ਼ ਇਹ ਨਿਰਧਾਰਤ ਕਰਨਾ ਹੈ ਕਿ ਕੀ ਹਿੰਸਾ ਕਿਸੇ ਸੰਗਠਿਤ ਸਾਜਿ਼ਸ਼, ਫਰਜ਼ੀ ਜਾਂ ਗੁੰਮਰਾਹਕੁੰਨ ਜਾਣਕਾਰੀ ਦੇ ਪ੍ਰਸਾਰ ਜਾਂ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਲਈ ਜਾਣ-ਬੁੱਝ ਕੇ ਕੀਤੀ ਗਈ ਉਕਸਾਵੇ ਦੀ ਕਾਰਵਾਈ ਦਾ ਨਤੀਜਾ ਸੀ ।

Read More : ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ

ਸੁਖਬੀਰ ਸਿੰਘ ਬਾਦਲ ਨੇ ਕੀਤੀ ਚੰਡੀਗੜ੍ਹ ਜਿ਼ਲਾ ਅਦਾਲਤ ਵਿਚ ਅਰਜ਼ੀ ਦਾਇਰ

0
Sukhbir Badal

ਚੰਡੀਗੜ੍ਹ, 2 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਜਿਲਾ ਅਦਾਲਤ ਵਿਚ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਕ ਅਰਜ਼ੀ ਦਾਇਰ (Application filed) ਕੀਤੀ ਹੈ ।

ਕਿਊਂ ਕੀਤੀ ਹੈ ਸੁਖਬੀਰ ਬਾਦਲ ਨੇ ਅਰਜ਼ੀ ਦਾਇਰ

ਸਾਬਕਾ ਉਪ-ਮੁੱਖ ਮੰਤਰੀ ਪੰਜਾਬ (Former Deputy Chief Minister Punjab) ਸੁਖਬੀਰ ਸਿੰਘ ਬਾਦਲ ਵਲੋਂ ਜੋ ਅੱਜ ਚੰਡੀਗੜ੍ਹ ਜਿ਼ਲਾ ਅਦਾਲਤ (District Court) ਵਿਚ ਅਰਜ਼ੀ ਦਾਇਰ ਕੀਤੀ ਗਈ ਹੈ ਵਿਚ 8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿਚ ਨਿਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਹੈ । ਸੁਖਬੀਰ ਬਾਦਲ ਵਲੋਂ ਅਰਜ਼ੀ ਵਿਚ ਛੋਟ ਦਾ ਹਵਾਲਾ ਅੰਮ੍ਰਿਤਸਰ ਵਿੱਚ ਹੋ ਰਹੀ ਇੱਕ ਮਹੱਤਵਪੂਰਨ ਪਾਰਟੀ ਮੀਟਿੰਗ ਦਾ ਦਿੱਤਾ ਗਿਆ ਹੈ ।

Read More : ਸੁਖਬੀਰ ਬਾਦਲ ਨੇ ਦਿੱਤੀ ਗ਼ੈਰ-ਜ਼ਮਾਨਤੀ ਵਾਰੰਟ ਦੇ ਹੁਕਮ ਵਾਪਸ ਲੈਣ ਲਈ ਅਰਜ਼ੀ

ਐਸ. ਆਈ. ਟੀ. ਕਰੇਗੀ ਕਾਰੋਬਾਰੀ ਸੀ. ਜੇ. ਰਾਏ ਦੀ ਖ਼ੁਦਕੁਸ਼ੀ ਮਾਮਲੇ ਦੀ ਜਾਂਚ

0
C. J. Roy

ਬੈਂਗਲੁਰੂ, 2 ਫਰਵਰੀ 2026 : ਬੈਂਗਲੁਰੂ (Bangalore) ਵਿਖੇ ਆਮਦਨ ਕਰ ਵਿਭਾਗ ਦੀ ਰੇਡ ਦੌਰਾਨ ਆਤਮ ਹੱਤਿਆ (Suicide) ਕਰਨ ਵਾਲੇ ਰੀਅਲ ਅਸਟੇਟ ਕਾਰੋਬਾਰੀ ਸੀ. ਜੇ. ਰਾਏ (C. J. Roy) ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਇਕ ਐੱਸ. ਆਈ. ਟੀ. (S. I. T.) ਦਾ ਗਠਨ ਕੀਤਾ ਗਿਆ ਹੈ ।

ਕਿਸ ਨੇ ਕੀਤਾ ਹੈ ਐਸ. ਆਈ. ਟੀ. ਦਾ ਗਠਨ

ਅਧਿਕਾਰੀਆਂ ਦੇ ਅਨੁਸਾਰ ਰਾਏ ਨੇ ਆਪਣੇ ਦਫ਼ਤਰ ‘ਚ ਉਸ ਵਕਤ ਗੋਲੀ ਮਾਰ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ, ਜਦੋਂ ਆਮਦਨ ਕਰ ਵਿਭਾਗ ਦੀ ਟੀਮ ਉਨ੍ਹਾਂ ਦੇ ਦਫ਼ਤਰ ‘ਚ ਤਲਾਸ਼ੀ ਲੈ ਰਹੀ ਸੀ । ਬੈਂਗਲੁਰੂ ਪੁਲਸ (Bengaluru Police) ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਇਸ ਮਾਮਲੇ ਦੀ ਵਿਆਪਕ ਜਾਂਚ ਯਕੀਨੀ ਕਰਨ ਲਈ, ਬੈਂਗਲੁਰੂ ਦੇ ਪੁਲਸ ਕਮਿਸ਼ਨਰ ਸੀਮਾਂਤ ਕੁਮਾਰ ਸਿੰਘ ਨੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੇ ਗਠਨ ਦਾ ਹੁਕਮ ਦਿੱਤਾ ਹੈ ।

ਰਾਏ ਨੂੰ ਗੋਲੀ ਲੱਗਣ ਦੀ ਆਵਾਜ਼ ਸੁਣ ਕਮਰੇ ਵਿਚ ਬਾਕੀ ਕਰਮਚਾਰੀ ਵੀ ਸਨ ਪਹੁੰਚੇ

ਰੀਅਲ ਅਸਟੇਟ ਕਾਰੋਬਾਰੀ ਰਾਏ (Real estate businessman) ਨੂੰ ਬੈਂਗਲੁਰੂ ‘ਚ ਰਿਚਮੰਡ ਸਰਕਲ ਨੇੜੇ ਸਥਿਤ ਉਨ੍ਹਾਂ ਦੇ ਦਫ਼ਤਰ ‘ਚ ਉਨ੍ਹਾਂ ਦੇ ਲਾਇਸੈਂਸੀ ਹਥਿਆਰ ਨਾਲ ਗੋਲੀ ਲੱਗੀ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ । ਗੋਲੀ ਚੱਲਣ ਦੀ ਆਵਾਜ਼ ਆਉਣ ‘ਤੇ ਕਮਰੇ ‘ਚ ਬਾਕੀ ਕਰਮਚਾਰੀ ਪਹੁੰਚੇ, ਜਿੱਥੇ ਰਾਏ ਜ਼ਖਮੀ ਮਿਲੇ । ਰਾਏ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਗੋਲੀ ਮਾਰ ਕੇ ਸੀ. ਜੇ. ਰੋਏ ਨੇ ਕੀਤੀ ਖੁਦਕੁਸ਼ੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਅੰਮ੍ਰਿਤਪਾਲ ਦੀ ਪਟੀਸ਼ਨ ਤੇ ਸੁਣਵਾਈ

0
High Court

ਚੰਡੀਗੜ੍ਹ, 2 ਫਰਵਰੀ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਖੇ ਅੱਜ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਤੀਜੇ ਨਿਵਾਰਕ ਨਜ਼ਰਬੰਦੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ।

ਸੁਣਵਾਈ ਦੌਰਾਨ ਕੀ ਹੋਇਆ

ਮਾਨਯੋਗ ਕੋਰਟ ਵਿਚ ਜਦੋਂ ਚੀਫ ਜਸਟਿਸ ਸ਼ੀਲ ਨਾਗੂ (Chief Justice Sheel Nagu) ਪਟੀਸ਼ਨ ਤੇ ਸੁਣਵਾਈ ਕਰ ਰਹੇ ਸਨ ਤਾਂ ਵਧੀਕ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੇ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (Member of Parliament) ਅੰਮਿ਼ਤਪਾਲ ਸਿੰਘ ਨੂੰ ਸੰਸਦ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਜਾਂ ਨਾ ਦੇਣ ਬਾਰੇ ਕੋਈ ਰਸਮੀ ਹੁਕਮ ਪਾਸ ਹੀ ਨਹੀਂ ਕੀਤਾ ਹੈ । ਜਿਸ ਤੇ ਹਾਈਕੋਰਟ ਵਿਚ ਸਰਕਾਰ ਦੇ ਕੰਮ ਕਾਜ ਤੇ ਸਵਾਲ ਚੁੱਕੇ ਗਏ । ਇਸ ਮੌਕੇ ਅਦਾਲਤ ਨੂੰ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ 23 ਮਾਰਚ, 2023 ਤੋਂ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਲਗਾਤਾਰ ਨਜ਼ਰਬੰਦ ਹੈ ਅਤੇ ਚੁਣੇ ਹੋਏ ਸੰਸਦ ਮੈਂਬਰ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਹੈ ।

ਅਦਾਲਤ ਨੇ ਸਰਕਾਰ ਨੂੰ ਦਿੱਤਾ ਫ਼ੈਸਲਾ ਲੈਣ ਅਤੇ ਪਟੀਸ਼ਨ ਦੇ ਵਕੀਲ ਨੂੰ ਸੂਚਿਤ ਕਰਨ ਦਾ ਹੁਕਮ

ਹਾਈ ਕੋਰਟ ਨੇ ਪਹਿਲਾਂ 23 ਜਨਵਰੀ ਨੂੰ ਪੰਜਾਬ ਸਰਕਾਰ (Punjab Government) ਨੂੰ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਪਾਲ ਸਿੰਘ ਦੀ ਅਸਥਾਈ ਰਿਹਾਈ ਜਾਂ ਪੈਰੋਲ ਦੀ ਪਟੀਸ਼ਨ `ਤੇ ਸੱਤ ਕੰਮਕਾਜੀ ਦਿਨਾਂ ਦੇ ਅੰਦਰ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ । ਹਾਲਾਂਕਿ ਅੱਜ 2 ਫਰਵਰੀ ਨੂੰ ਹੋਈ ਸੁਣਵਾਈ ਵਿੱਚ ਸਰਕਾਰ ਨੇ ਮੰਨਿਆ ਕਿ ਪ੍ਰਤੀਨਿਧਤਾ `ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਰਾਸ਼ਟਰੀ ਸੁਰੱਖਿਆ ਐਕਟ (National Security Act) ਦੀ ਧਾਰਾ 15 ਦੇ ਤਹਿਤ ਅਸਥਾਈ ਰਿਹਾਈ ਦੇਣ ਦੀ ਸ਼ਕਤੀ “ਉਚਿਤ ਸਰਕਾਰ” ਕੋਲ ਹੈ, ਅਤੇ ਇਸ ਮਾਮਲੇ ਵਿੱਚ, ਪੰਜਾਬ ਸਰਕਾਰ ਕੋਲ ਇਹ ਸ਼ਕਤੀ ਸੀ । ਅਦਾਲਤ ਨੇ ਗ੍ਰਹਿ ਸਕੱਤਰ, ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ 17 ਜਨਵਰੀ ਦੀ ਪਟੀਸ਼ਨ `ਤੇ ਫੈਸਲਾ ਲੈਣ ਅਤੇ ਪਟੀਸ਼ਨਰ ਅਤੇ ਉਸਦੇ ਵਕੀਲ ਨੂੰ ਤੁਰੰਤ ਸੂਚਿਤ ਕਰਨ ਦਾ ਆਦੇਸ਼ ਵੀ ਦਿੱਤਾ । ਇਸ ਦੇ ਬਾਵਜੂਦ, ਫਾਈਲ `ਤੇ ਕੋਈ ਠੋਸ ਪ੍ਰਗਤੀ ਨਹੀਂ ਹੋਈ ਹੈ ।

Read More : ਅੰਮ੍ਰਿਤਪਾਲ ਸਿੰਘ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਬਰੀ ਨਹੀਂ ਹੋਏ : ਚੀਮਾ

0
Cheema

ਚੰਡੀਗੜ੍ਹ, 2 ਫਰਵਰੀ 2026 : ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਵਿੱਤ ਮੰਤਰੀ ਪੰਜਾਬ (Finance Minister Punjab) ਨੇ ਕਿਹਾ ਕਿ ਜ਼ਮਾਨਤ ਮਿਲਣਾ ਬਰੀ ਹੋਣਾ ਨਹੀਂ ਹੈ ।

ਹੋਰ ਕੀ ਕੀ ਆਖਿਆ ਵਿੱਤ ਮੰਤਰੀ ਨੇ

ਸੁਪਰੀਮ ਕੋਰਟ (Supreme Court) ਤੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਬਾਰੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਇਹ ਅਦਾਲਤ ਦਾ ਫੈਸਲਾ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜ਼ਮਾਨਤ ਦੇਣ ਦਾ ਮਤਲਬ ਬਰੀ ਹੋਣਾ ਨਹੀਂ ਹੈ । ਜ਼ਮਾਨਤ ਲਈ ਸ਼ਰਤਾਂ ਹਨ ਅਤੇ ਸਾਡੇ ਕੋਲ ਠੋਸ ਸਬੂਤ ਹਨ । ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜ਼ਮਾਨਤ ਮਿਲਣਾ ਜਿੱਤ ਨਹੀਂ ਹੈ, ਉਨ੍ਹਾਂ ਨੂੰ ਅਜੇ ਤੱਕ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਮਿਲੀ ਹੈ ।

ਚੌਕਸੀ ਵਿਭਾਗ ਵਲੋਂ ਕੀਤਾ ਗਿਆ 700 ਕਰੋੜ ਦੀ ਗੈਰ-ਕਾਨੂੰਨੀ ਅਤੇ ਬੇਹਿਸਾਬ ਜਾਇਦਾਦ ਦਾ ਖੁਲਾਸਾ

ਜਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਵਿਭਾਗ (Punjab Vigilance Department) ਨੇ ਆਪਣੀ ਚਾਰਜਸ਼ੀਟ ਵਿਚ 700 ਕਰੋੜ ਰੁਪਏ ਦੀ ਗੈਰ-ਕਾਨੂੰਨੀ ਅਤੇ ਬੇਹਿਸਾਬ ਜਾਇਦਾਦ ਦਾ ਖੁਲਾਸਾ ਕੀਤਾ ਹੈ । ਇਹ ਚਾਰਜਸ਼ੀਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ 15 ਸਥਾਨਾਂ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਸੀ । ਚਾਰਜਸ਼ੀਟ ‘ਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਵੀ ਸ਼ਾਮਲ ਹਨ ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਨੇ ਸਮੇਂ ਸਿਰ ਚਾਰਜਸ਼ੀਟ ਦਾਇਰ ਕੀਤੀ । ਜਿਕਰਯੋਗ ਹੈ ਕਿ ਬਿਕਰਮ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਲਗਭੱਗ ਸੱਤ ਮਹੀਨਿਆਂ ਤੋਂ ਨਾਭਾ ਜੇਲ੍ਹ ਵਿਚ ਹਨ । ਇਸ ਦੌਰਾਨ ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਨਾਭਾ ਜੇਲ੍ਹ ‘ਚ ਉਨ੍ਹਾਂ ਨੂੰ ਮਿਲਣ ਲਈ ਗਏ ।

Read More : ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਕੇਂਦਰੀ ਬਜਟ ਵਿਚ ਹੋਇਆ ਫਿਰ ਧੋਖਾ : ਚੀਮਾ

ਸੁਪਰੀਮ ਕੋਰਟ ਤੋਂ ਮਿਲੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

0
Bikram Sinagh Majithia

ਚੰਡੀਗੜ੍ਹ, 2 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ (Supreme Court) ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਜ਼ਮਾਨਤ (Bail) ਦੇ ਦਿੱਤੀ ਹੈ ।

ਕੀ ਸੀ ਮਾਮਲਾ

ਜਿ਼ਕਰਯੋਗ ਹੈ ਕਿ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ (Bikram Singh Majithia) ਖਿਲਾਫ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ । ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ । ਜਿ਼ਕਰਯੋਗ ਹੈ ਕਿ ਦਸੰਬਰ 2025 ਵਿਚ ਹਾਈਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ । ਮਜੀਠੀਆ 25 ਜੂਨ ਤੋਂ ਨਾਭਾ ਜੇਲ੍ਹ ਵਿਚ ਬੰਦ ਹਨ ।

Read More : ਮਜੀਠੀਆ ਨਾਲ ਮੁਲਾਕਾਤ ਕਰਨ ਪਹੁੰਚੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ