Home Blog Page 166

ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਵਕੀਲ ਦੀ ਮੌਤ

0
Harshwinder

ਫਤਿਹਗੜ੍ਹ ਸਾਹਿਬ, 25 ਮਾਰਚ 2026 : ਕੈਨੇਡਾ (Canada) ਵਿਖੇ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਦੇ ਵਸਨੀਕ ਐਡਵੋਕੇਟ ਦੀ ਦਿਲ ਦਾ ਦੌਰਾ (heart attack) ਪੈ ਜਾਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਐਡਵੋਕੇਟ ਜਿਨ੍ਹਾਂ ਦੀ ਹੋਈ ਹੈ ਮੌਤ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਦੇ ਜਿਸ ਵਕੀਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ 42 ਸਾਲਾਂ ਦੇ ਹਰਸ਼ਵਿੰਦਰ ਸਿੰਘ ਚੀਮਾ (Harshwinder Singh Cheema) ਹਨ । ਦੱਸਣਯੋਗ ਹੈ ਕਿ ਚੀਮਾ ਦੇ ਇਸ ਤਰ੍ਹਾਂ ਅਕਾਲ ਚਲਾਣਾ ਕਰ ਜਾਣ ਤੇ ਵਕੀਲ ਭਾਈਚਾਰੇ ਵਿਚ ਸੋਗ ਪ੍ਰਗਟ ਕੀਤਾ ਗਿਆ ਤੇ ਸੋਗ ਵਜੋਂ ਬਾਰ ਰੂਮ ਵਿਚ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਗਿਆ ਤੇ ਨਾਲ ਹੀ ਅਦਾਲਤਾਂ ਵਿਚ ਨੋ ਵਰਕ ਰੱਖਿਆ ਗਿਆ ਤੇ ਰੋਜ਼ਾਨਾ ਕੰਮ-ਕਾਜ ਮੁਲਤਵੀ ਕੀਤਾ ਗਿਆ ।

ਕਦੋਂ ਦੇ ਗਏ ਹੋਏ ਸਨ ਐਡਵੋਕੇਟ ਚੀਮਾ

ਦੱਸਣ ਮੁਤਾਬਕ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ । ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਹੀ ਉੱਥੇ ਰਹਿ ਰਹੇ ਸਨ । ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਕਾਰ ਚਲਾ ਰਹੇ ਸਨ । ਅਚਾਨਕ ਉਨ੍ਹਾਂ ਨੂੰ ਕਾਰ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ ਅਤੇ ਉਹ ਸੰਭਲ ਨਹੀਂ ਸਕੇ । ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਜੱਦੀ ਸ਼ਹਿਰ ਅਤੇ ਸਾਥੀ ਵਕੀਲਾਂ ਤੱਕ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ।

Read More : ਹਰਿਆਣਵੀ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਸਪੇੇਨ ਵਿਚ ਮੌਤ

ਕਿਰਾਏਦਾਰ ਮਹਿਲਾ ਨੇ ਮਕਾਨ ਮਾਲਕ ਪੁਰਸ਼ ਤੇ ਲਗਾਏ ਸਰੀਰਕ ਸਬੰਧ ਬਣਾਏ ਦੇ ਦੋਸ਼

0
Sexual

ਮੋਹਾਲੀ, 25 ਮਾਰਚ 2026  : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਇਕ ਕਿਰਾਏਦਾਰ ਮਹਿਲਾ ਵਲੋਂ ਮਕਾਨ ਮਾਲਕ (Landlord) ਪੁਰਸ਼ ਤੇ ਉਸਦੀ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ (Sexual intercourse) ਬਣਾਉਣ ਦੇ ਦੋਸ਼ ਲਗਾਏ ਹਨ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਜ-2 ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਮਹਿਲਾ ਨੇ ਮਕਾਨ ਮਾਲਕ ਤੇ ਕਾਂਗਰਸੀ ਆਗੂ ਰਾਜਾ ‘ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਸ ਵਲੋਂ ਉਸਦੀ ਧੀ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਗਏ ਹਨ । ਦੱਸਣਯੋਗ ਹੈ ਕਿ ਕਿਰਾਏਦਾਰ ਮਹਿਲਾ (Tenant woman) ਵਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਨੂੰ ਕਾਰਵਾਈ ਲਈ ਇਕ ਸਿਕਾਇਤ ਵੀ ਭੇਜੀ ਗਈ ਹੈ ।

ਕੀ ਆਖਿਆ ਗਿਆ ਹੈ ਸਿਕਾਇਤ ਵਿਚ

ਜਾਣਕਾਰੀ ਮੁਤਾਬਕ ਮਹਿਲਾ ਕਿਰਾਏਦਾਰ ਵਲੋਂ ਜੋ ਸਿਕਾਇਤ (Complaint) ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਨੂੰ ਭੇਜੀ ਗਈ ਹੈ ਵਿਚ ਆਖਿਆ ਗਿਆ ਹੈ ਕਿ ਉਹ ਅਤੇ ਉਸਦਾ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ ਅਤੇ ਕਿਰਾਇਆ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਮਕਾਨ ਮਾਲਕ ਵਲੋਂ ਉਨ੍ਹਾਂ ਨੂੰ ਕਥਿਤ ਤੌਰ ‘ਤੇ ਤੰਗ ਕੀਤਾ ਜਾ ਰਿਹਾ ਹੈ । ਔਰਤ ਮੁਤਾਬਕ ਪਹਿਲਾਂ ਉਸਦੀ ਧੀ ਨੂੰ ਵਰਗਲਾ (Square) ਕੇ ਉਸਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ (Sexual abuse) ਕੀਤਾ ਤੇ ਬਾਅਦ ਵਿੱਚ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਉਸਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਰਿਵਾਰ ‘ਤੇ ਘਰ ਖਾਲੀ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ।

ਕੀ ਆਖਿਆ ਮਕਾਨ ਮਾਲਕ ਨੇ

ਉਪਰੋਕਤ ਮਾਮਲੇ ਸਬੰਧੀ ਮਕਾਨ ਮਾਲਕ ਨੇ ਉਸ ‘ਤੇ ਲੱਗੇ ਦੋਸ਼ਾਂ ਨੂੰ ਮੁੱਢੋ ਨਕਾਰਦਿਆਂ ਕਿਹਾ ਕਿ ਉਕਤ ਔਰਤ ਨੂੰ ਮਕਾਨ ਕਿਰਾਏ ਦਿੱਤਾ ਸੀ, ਉਸਨੇ ਉਸ ਘਰ ‘ਚ ਇੱਕ ਪੀ. ਜੀ. ਖੋਲ੍ਹ ਦਿੱਤਾ ਅਤੇ ਮੁੰਡਿਆਂ ਨੂੰ ਰੱਖ ਕੇ ਕਿਰਾਇਆ ਵਸੂਲਿਆ ਜਾਂਦਾ ਹੈ । ਜਦੋਂ ਉਸਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਸਨੇ ਵਿਰੋਧ ਕੀਤਾ ਤਾਂ ਔਰਤ ਨੇ ਉਸ ‘ਤੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ।

ਕਿਰਾਏਦਾਰ ਮਹਿਲਾ ਨੇ ਕੀ ਆਖਿਆ

ਮੋਹਾਲੀ ਵਿਖੇ ਕਿਰਾਏਦਾਰ ਔਰਤ ਨੇ ਕਿਹਾ ਕਿ ਮਕਾਨ ਦਾ ਕਿਰਾਇਆ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੇ ਇਕ ਕਮਰਾ ਮਕਾਨ ਮਾਲਕ ਦੀ ਮਰਜੀ ਦੇ ਨਾਲ ਕਿਰਾਏ ‘ਤੇ ਦਿੱਤਾ ਸੀ ।

 

ਅੰਮ੍ਰਿਤਪਾਲ ਦੀ ਲੋਕ ਸਭਾ ਮੈਂਬਰਸਿ਼ਪ ਸਬੰਧੀ ਹਾਈਕੋਰਟ ਨੂੰ ਦਿੱਤੀ ਜਾਣਕਾਰੀ

0
Amritpal singh

ਚੰਡੀਗੜ੍ਹ, 25 ਮਾਰਚ 2026 : ਲੋਕ ਸਭਾ ਹਲਕਾ (Lok Sabha constituency) ਖਡੂਰ ਸਾਹਿਬ ਤੋ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈੈਂਬਰਸਿ਼ਪ ਸਬੰਧੀ ਹਾਈਕੋਰਟ ਵਿਚ ਜਾਣਕਾਰੀ ਸਾਂਝੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਦੱਸਿਆ ਵਧੀਕ ਸਾਲੀਸਿਟਰ ਜਨਰਲ ਨੇ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿੱਚ ਚੱਲ ਰਹੀ ਸੁਣਵਾਈ ਦੌਰਾਨ ਵਧੀਕ ਸਾਲੀਸਿਟਰ ਜਨਰਲ (Additional Solicitor General) ਸੱਤਿਆਪਾਲ ਜੈਨ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰੀ ਰੱਦ ਨਹੀਂ ਕੀਤੀ ਜਾਵੇਗੀ ਅਤੇ ਉਹ ਆਪਣੀ ਗੈਰ-ਹਾਜ਼ਰੀ ਲਈ ਮੁਆਫ਼ੀ ਦੀ ਮੰਗ ਕਰ ਸਕਦੇ ਹਨ ।

ਸਤਿਆਪਾਲ ਜੈਨ ਨੇ ਹੋੋਰ ਕੀ ਕੀਤਾ ਸਪੱਸ਼ਟ

ਸੰਵਿਧਾਨਕ ਨਿਯਮਾਂ ਅਨੁਸਾਰ ਜੇਕਰ ਕੋਈ ਸੰਸਦ ਮੈਂਬਰ (Member of Parliament) ਲਗਾਤਾਰ 60 ਦਿਨਾਂ ਤੱਕ ਸਦਨ ਦੀ ਕਾਰਵਾਈ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾ ਸਕਦੀ ਹੈ । ਸੱਤਿਆਪਾਲ ਜੈਨ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਆਪਣੀ ਐੱਨ. ਐੱਸ. ਏ. ਅਧੀਨ ਹਿਰਾਸਤ ਨੂੰ ਗੈਰ-ਹਾਜ਼ਰੀ ਦਾ ਇੱਕ ਜਾਇਜ਼ ਕਾਰਨ ਦੱਸ ਸਕਦੇ ਹਨ । ਇਸ ਆਧਾਰ ‘ਤੇ ਉਨ੍ਹਾਂ ਦੀ ਸੀਟ ਨੂੰ ਖਾਲੀ ਹੋਣ ਤੋਂ ਬਚਾਇਆ ਜਾ ਸਕਦਾ ਹੈ ।

ਗੈਰ-ਹਾਜ਼ਰ ਰਹਿਣ ਤੇ ਵਿਸ਼ੇਸ਼ ਕਮੇਟੀ ਕਰਦੀ ਹੈ ਜਾਂਚ

ਲੋਕ ਸਭਾ ਦੀ ਇੱਕ ਵਿਸ਼ੇਸ਼ ਕਮੇਟੀ ਅਜਿਹੇ ਮਾਮਲਿਆਂ ਦੀ ਜਾਂਚ ਕਰਦੀ ਹੈ । ਜਦੋਂ ਕੋਈ ਸੰਸਦ ਮੈਂਬਰ ਆਪਣੀ ਗੈਰ-ਹਾਜ਼ਰੀ ਦਾ ਠੋਸ ਕਾਰਨ (ਜਿਵੇਂ ਕਿ ਜੇਲ੍ਹ ਵਿੱਚ ਹੋਣਾ) ਦੱਸਦਾ ਹੈ, ਤਾਂ ਆਮ ਤੌਰ ‘ਤੇ ਲੋਕ ਸਭਾ ਵੱਲੋਂ ਉਸ ਗੈਰ-ਹਾਜ਼ਰੀ ਨੂੰ ਸਵੀਕਾਰ ਕਰਦਿਆਂ ਮੁਆਫ਼ ਕਰ ਦਿੱਤਾ ਜਾਂਦਾ ਹੈ ।

Read More : ਅੰਮ੍ਰਿਤਪਾਲ ਦੀ ਪੈਰੋਲ ਪਟੀਸ਼ਨ ‘ਤੇ ਫ਼ੈਸਲਾ ਸੁਰੱਖਿਅਤ ਰੱਖਿਆ

ਦਿੱਲੀ ਹਾਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਦਿੱਤਾ ਝਟਕਾ

0
Delhi High Court

ਨਵੀਂ ਦਿੱਲੀ, 25 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਵਲੋਂ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਇਕ ਮਾਮਲੇ ਵਿਚ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਹੈ ।

ਅਦਾਲਤ ਨੇ ਕੀਤਾ ਐਫ. ਆਈ. ਆਰ. ਰੱਦ ਕਰਨ ਤੋਂ ਇਨਕਾਰ

ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ (Lalu Prasad Yadav) ਨੂੰ ਮੰਗਲਵਾਰ ਵੱਡਾ ਝਟਕਾ ਲੱਗਾ । ਦਿੱਲੀ ਹਾਈ ਕੋਰਟ ਨੇ ਸੀ. ਬੀ. ਆਈ. ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ `ਜ਼ਮੀਨ ਦੇ ਬਦਲੇ ਨੌਕਰੀ`ਮਾਮਲੇ ‘ਚ ਦਰਜ ਕੀਤੀ ਗਈ ਐੱਫ. ਆਈ. ਆਰ. (F. I. R.) ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ।

ਜ਼ਮੀਨ ਦੇ ਬਦਲੇ ਨੌਕਰੀ` ਮਾਮਲੇ `ਚ ਪਟੀਸ਼ਨ ਰੱਦ

ਜਸਟਿਸ ਰਵਿੰਦਰ ਡੁਡੇਜਾ ਨੇ ਸਾਬਕਾ ਰੇਲ ਮੰਤਰੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ । ਇਸ ‘ਚ 2022, 2023 ਤੇ 2024 ‘ਚ ਦਾਇਰ 3 ਚਾਰਜਸ਼ੀਟਾਂ ‘ਤੇ ਬਾਅਦ ‘ਚ ਨੋਟਿਸ ਲੈਣ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ । ਇਹ ਕਥਿਤ ਮਾਮਲਾ ਲਾਲੂ ਪ੍ਰਸਾਦ ਦੇ ਰੇਲ ਮੰਤਰੀ ਹੁੰਦਿਆਂ 2004 ਤੋਂ 2009 ਦੌਰਾਨ ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਭਾਰਤੀ ਰੇਲਵੇ ਦੇ ਪੱਛਮੀ ਕੇਂਦਰੀ ਜ਼ੋਨ ‘ਚ ਕੀਤੀਆਂ ਗਈਆਂ ਗਰੁੱਪ-ਡੀ ਦੀਆਂ ਨਿਯੁਕਤੀਆਂ ਨਾਲ ਸਬੰਧਤ ਹੈ ।

ਕੈਨੇਡੀਅਨ ਪੁਲਸ ਨੇ ਨੌਜਵਾਨ ਦੇ ਕਤਲ ਮਾਮਲੇ ਵਿਚ ਕੀਤਾ ਇਕ ਨੂੰ ਗ੍ਰਿਫ਼ਤਾਰ

0
Beerinder

ਕੈਨੇਡਾ, 25 ਮਾਰਚ 2026 : ਕੈਨੇਡਾ (Canada) ਵਿਖੇ ਜਿਸ ਪੰਜਾਬੀ ਨੌਜਵਾਨ ਦਾ ਕਾਰ ਵਿਚ ਬੈਠੇ ਬੈਠੇ ਹੀ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਜਿਸ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ (Birinder Singh) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿੱਚ ਕੈਨੇਡੀਅਨ ਪੁਲਸ ਨੂੰ ਉਸ ਸਮੇਂ ਇਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (Royal Canadian Mounted Police) (ਆਰ. ਸੀ. ਐਮ. ਪੀ.) ਨੇ ਇਸ ਮਾਮਲੇ ਦੇ ਸਬੰਧ ਵਿੱਚ 18 ਸਾਲਾ ਜਿੰਮੀ ਗੈਸਨਰ (Jimmy Gassner) ਨੂੰ ਗ੍ਰਿਫ਼ਤਾਰ ਕੀਤਾ। ਆਰ. ਸੀ. ਐਮ. ਪੀ. ਅਨੁਸਾਰ ਸ਼ੱਕੀ ਜਿੰਮੀ ਗੈਸਨਰ ਨੂੰ ਸਸਕੈਚਵਨ ਦੇ ਕੈਨੋ ਲੇਕ ਤੋਂ ਗ੍ਰਿਫਤਾਰ ਕੀਤਾ ਗਿਆ ।

ਪੁਲਸ ਦਾ ਮੰਨਣਾ ਹੈ ਕਿ ਮੁਲਜਮ ਟਰੱਕ ਵਿਚ ਆਏ ਸਨ

ਗ੍ਰਿਫ਼ਤਾਰ ਕੀਤੇ ਗਏ ਜਿੰਮੀ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ । ਜਿੰਮੀ ਗੈਸਨਰ ਜਿਸਨੂੰ ਅਲਬਰਟਾ ਲਿਆਂਦਾ ਗਿਆ ਹੈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਕੈਨੇਡੀਅਨ ਪੁਲਸ ਦਾ ਮੰਨਣਾ ਹੈ ਕਿ ਮੁਲਜ਼ਮ ਟਰੱਕ ਵਿੱਚ ਆਏ ਸਨ ਤੇ ਉਹ ਹੋਰਨਾਂ ਦੀ ਵੀ ਭਾਲ ਕਰ ਰਹੇ ਹਨ ।

ਕਦੋਂ ਵਾਪਰੀ ਸੀ ਘਟਨਾ

ਪੰਜਾਬੀ ਨੌਜਵਾਨ ਨਾਲ ਜੋ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਘਟਨਾ ਵਾਪਰੀ ਸੀ ਉਹ 14 ਮਾਰਚ ਨੂੰ ਵਾਪਰੀ ਸੀ। ਇਸ ਘਟਨਾ ਵਿੱਚ 22 ਸਾਲਾ ਬੀਰਇੰਦਰ ਦੀ ਗਰਦਨ ਵਿੱਚ ਗੋਲੀ ਮਾਰੀ ਗਈ ਸੀ । ਉਹ ਆਪਣੀ ਕਾਰ ਵਿੱਚ ਬੈਠਾ ਸੀ । ਹਮਲਾਵਰ ਇੱਕ ਟਰੱਕ ਵਿੱਚ ਆਏ ਅਤੇ ਹਮਲਾ ਕਰਕੇ ਫਰਾਰ ਹੋ ਗਏ । ਬੀਰਇੰਦਰ ਦੇ ਨਾਲ ਉਸ ਦੇ ਸਾਥੀ ਵੀ ਸਨ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਬੀਰਇੰਦਰ ਨੇ ਦਮ ਤੋੜ ਦਿੱਤਾ ।

Read More : ਹਰਿਆਣਵੀ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਸਪੇੇਨ ਵਿਚ ਮੌਤ

ਹਰਿਆਣਵੀ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਸਪੇੇਨ ਵਿਚ ਮੌਤ

0
Deepak

ਕੈਥਲ, 25 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਜਿਲਾ ਕੈਥਲ ਦੇ ਇਕ ਨੌਜਵਾਨ ਦੀ ਸਪੇੇਨ ਵਿਖੇ ਕਰੰਟ ਲੱਗਣ ਨਾਲ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿ਼ਲਾ ਕੈਥਲ ਦੇ ਪਿੰਡ ਰਿਵਾੜ ਜਗੀਰ ਦੇ ਜਿਸ 32 ਸਾਲਾ ਨੌਜਵਾਨ ਦੀ ਸਪੇਨ (Spain) ਵਿਖੇ ਕਰੰਟ ਲੱਗਣ (electrocuted) ਕਾਰਨ ਮੌਤ ਹੋ ਗਈ ਹੈ ਨੂੰ ਉਸ ਸਮੇਂ ਅਚਾਨਕ ਹੀ ਕਰੰਟ ਲੱਗ ਗਿਆ ਜਦੋਂ ਉਹ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰ ਰਿਹਾ ਸੀ । ਦੀਪਕ ਜਿਸ ਦੀ ਲਾਸ਼ (Corpse) ਅੱਜ ਪਿੰਡ ਪਹੁੰਚੇਗੀ ਦਾ ਪਰਿਵਾਰਕ ਮੈਂਬਰਾਂ ਵਲੋਂ ਅੰਤਿਮ ਸਸਕਾਰ (Cremation) ਕੀਤਾ ਜਾਵੇਗਾ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਦੀਪਕ ਦੇ ਭਰਾ ਸੋਨੂੰ ਨੇ ਕਿਹਾ ਕਿ ਉਨ੍ਹਾਂ ਨੇ 10 ਮਹੀਨੇ ਪਹਿਲਾਂ 21 ਲੱਖ ਰੁਪਏ ਲਗਾ ਕੇ ਦੀਪਕ (Deepak) ਨੂੰ ਸਪੇਨ ਭੇਜਿਆ ਸੀ ਉਨ੍ਹਾਂ ਨੇ ਅੱਧਾ ਏਕੜ ਜ਼ਮੀਨ ਗਿਰਵੀ ਰੱਖੀ ਸੀ ਅਤੇ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਉਧਾਰ ਲਏ ਸਨ । ਪਰਿਵਾਰ ਨੂੰ ਉਮੀਦ ਸੀ ਕਿ ਦੀਪਕ ਘਰ ਦੀ ਗਰੀਬੀ ਦੂਰ ਕਰੇਗਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸੋਨੂੰ ਨੇ ਕਿਹਾ ਕਿ ਦੀਪਕ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਹਨ ।

ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਦਿੱਲੀ ਪੁਲਸ ਨੇ ਕੀਤਾ ਪਰਦਾਫਾਸ਼

0
Delhi Police

ਨਵੀਂ ਦਿੱਲੀ, 25 ਮਾਰਚ 2026 : ਦਿੱਲੀ ਪੁਲਸ (Delhi Police) ਦੀ ਅਪਰਾਧਾ ਸ਼ਾਖਾ ਵਲੋਂ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ (Arms smuggling) ਵਾਲੇ ਮਾਡਿਊਲ ਦਾ ਪਰਦਾਫਾਸ਼ (Module Unveiling) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਤਸਕਰਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ (Crime Branch) ਨੇ ਜੋ ਇਕ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਦੇ ਚਲਦਿਆਂ 10 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਮਾਡਿਊਲ ਦੇ ਸਬੰਧ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਜੁੜੇ ਹੋਏ ਹਨ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 21 ਉੱਚ-ਪੱਧਰੀ ਵਿਦੇਸ਼ੀ ਹਥਿਆਰ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਚੈੱਕ ਗਣਰਾਜ ਦੀਆਂ ਬਣੀਆਂ ਸਬ-ਮਸ਼ੀਨ ਗਨ, ਇਤਾਲਵੀ ਬੇਰੇਟਾ ਅਤੇ ਜਰਮਨ ਵਾਲਥਰ ਸ਼ਾਮਲ ਹਨ ਅਤੇ 200 ਗੋਲਾ ਬਾਰੂਦ ਵੀ ਸ਼ਾਮਲ ਹੈ ।

ਕੀ ਦੱਸਿਆ ਦਿੱਲੀ ਪੁਲਸ ਨੇ

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਸਬ-ਮਸ਼ੀਨ ਗਨ (ਚੈੱਕ ਗਣਰਾਜ ਦੀ ਬਣੀ), ਪੀ. ਐਕਸ-5.7 ਪਿਸਤੌਲ-ਇਹ ਵਿਸ਼ੇਸ਼ ਪਿਸਤੌਲ ਸਿਰਫ਼ ਦੁਨੀਆ ਦੇ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ, ਸਟੋਗਰ (ਤੁਰਕੀ ਦੀ ਬਣੀ), ਪੀਐਕਸ-3 (ਚੀਨ ਦੀ ਬਣੀ), ਸ਼ੈਡੋ ਸੀਜ਼ੈਡ (ਚੈੱਕ ਗਣਰਾਜ ਦੀ ਬਣੀ), ਬੇਰੇਟਾ (ਇਟਲੀ ਦੀ ਬਣੀ), ਟੌਰਸ (ਬ੍ਰਾਜ਼ੀਲ ਦੀ ਬਣੀ), ਵਾਲਥਰ (ਜਰਮਨੀ ਦੀ ਬਣੀ) – ਇਹ ਸਾਰੇ ਉੱਚ-ਅੰਤ ਦੇ ਅਰਧ-ਆਟੋਮੈਟਿਕ ਪਿਸਤੌਲ ਅਤੇ ਸਬ-ਮਸ਼ੀਨ ਗਨ ਬਰਾਮਦ ਕੀਤੇ ਗਏ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਲਿਆਂਦੀਆਂ ਗਈਆਂ ਸਨ ।

ਕਿਸ ਨੂੰ ਸਪਲਾਈ ਕੀਤੇ ਜਾਣੇੇ ਸੀ ਇਹ ਹਥਿਆਰ

ਮਿਲੀ ਜਾਣਕਾਰੀ ਅਨੁਸਾਰ ਇਹ ਹਥਿਆਰ ਪਾਕਿਸਤਾਨ ਤੋਂ ਭਾਰਤ-ਨੇਪਾਲ ਸਰਹੱਦ ਰਾਹੀਂ ਦੇਸ਼ ਵਿੱਚ ਤਸਕਰੀ ਕੀਤੇ ਗਏ ਸਨ । ਇਹ ਹਥਿਆਰ ਦਿੱਲੀ-ਐਨ. ਸੀ. ਆਰ. ਅਤੇ ਹੋਰ ਰਾਜਾਂ ਵਿੱਚ ਬਦਨਾਮ ਅਪਰਾਧਿਕ ਗਿਰੋਹਾਂ ਨੂੰ ਸਪਲਾਈ ਕੀਤੇ ਜਾਣ ਦਾ ਇਰਾਦਾ ਸੀ । ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ ਪੀਐਕਸ-5.7 ਪਿਸਤੌਲ ਸ਼ਾਮਲ ਹੈ, ਜੋ ਆਮ ਤੌਰ `ਤੇ ਸਿਰਫ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ ।

ਪੁੱਛਗਿੱਛ ਦੌਰਾਨ ਕੀ ਆਇਆ ਸਾਹਮਣੇ

ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਵਲੋਂ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਮਾਡਿਊਲ ਦਿੱਲੀ ਦੇ ਵਾਲ ਸਿਟੀ ਖੇਤਰ ਤੋਂ ਕੰਮ ਕਰ ਰਿਹਾ ਸੀ । ਇਹ ਹਥਿਆਰ ਪਾਕਿਸਤਾਨ ਤੋਂ ਆਏ ਸਨ ਅਤੇ ਨੇਪਾਲ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ ਸਨ । ਉੱਥੋਂ ਇਹ ਘਾਤਕ ਹਥਿਆਰ ਦਿੱਲੀ-ਐਨ. ਸੀ. ਆਰ. ਵਿੱਚ ਅਪਰਾਧਿਕ ਗਿਰੋਹਾਂ ਨੂੰ ਪਹੁੰਚਾਏ ਗਏ ਸਨ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਹ ਹਥਿਆਰ ਕਿਸੇ ਵੱਡੇ ਅਪਰਾਧ ਜਾਂ ਅੱਤਵਾਦੀ ਗਤੀਵਿਧੀ (Terrorist activity) ਵਿੱਚ ਵਰਤੇ ਜਾਣ ਦੇ ਇਰਾਦੇ ਨਾਲ ਸਨ ।

Read More : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਨਾਬਾਲਗ ਸਣੇ 6 ਜਣੇ ਗ੍ਰਿਫ਼ਤਾਰ

ਇੱਛਾ ਮੌਤ ਪਾਉਣ ਵਾਲੇ ਹਰੀਸ਼ ਰਾਣਾ ਦਾ ਕੀਤਾ ਗਿਆ ਅੰਤਿਮ ਸਸਕਾਰ

0
Harish Rana

ਨਵੀਂ ਦਿੱਲੀ, 25 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸ਼ਮਸ਼ਾਨਘਾਟ (Delhi crematorium) ਵਿਖੇ ਅੱਜ ਇੱਛਾ ਮੌਤ ਪਾਉਣ ਵਾਲੇ ਗਾਜੀਆਬਾਦ ਵਾਸੀ ਹਰੀਸ਼ ਰਾਣਾ (Harish Rana) ਦਾ ਅੰਤਿਮ ਸਸਕਾਰ ਕੀਤਾ ਗਿਆ ।

ਕਿਸ ਨੇ ਦਿੱਤੀ ਚਿਤਾ ਨੂੰ ਅਗਨੀ

ਮਿਲੀ ਜਾਣਕਾਰੀ ਅਨੁਸਾਰ ਜਿਸ ਹਰੀਸ਼ ਰਾਣਾ ਨੂੰ ਉਸਦੀ ਸਿਹਤ ਵਿਚ ਕਿਸੇ ਵੀ ਤਰ੍ਹਾਂ ਤੋਂ ਕਈ ਸਾਲਾਂ ਤੋਂ ਸੁਧਾਰ ਨਾ ਹੋਣ ਦੇ ਚਲਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਇੱਛਾ ਮੌਤ (Euthanasia) ਦੇ ਦਿੱਤੀ ਗਈ ਸੀ ਦਾ ਅੱਜ ਦਿੱਲੀ ਦੀ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ (Cremation) ਕਰ ਦਿੱਤਾ ਗਿਆ।

ਹਰੀਸ਼ ਰਾਣਾ ਦੀ ਚਿਤਾ ਨੂੰ ਅਗਨੀ ਉਸਦੇ ਭਰਾ ਆਸ਼ੀਸ਼ ਰਾਣਾ ਵਲੋਂ ਦਿੱਤੀ ਗਈ । ਇਸ ਤੋਂ ਪਹਿਲਾਂ ਹਰੀਸ਼ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ । ਉਸ ਦੇ ਪਿਤਾ ਅਸ਼ੋਕ ਰਾਣਾ (62) ਨੇ ਆਪਣੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਰੋਂਦੇ ਹੋਏ ਪਿਤਾ ਨੇ ਭੀੜ ਦੇ ਸਾਹਮਣੇ ਆਪਣੇ ਹੱਥ ਜੋੜ ਕੇ ਕਿਹਾ ਕਿ ਕੋਈ ਨਾ ਰੋਵੇ । ਪੁੱਤਰ ਸ਼ਾਂਤੀ ਨਾਲ ਜਾਵੇ । ਪੁੱਤ ਹੁਣ ਜਿੱਥੇ ਵੀ ਜਨਮ ਲਵੇ, ਉਸ ਨੂੰ ਰੱਬ ਦਾ ਅਸ਼ੀਰਵਾਦ ਮਿਲੇ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 63ਵੇਂ ਦਿਨ 501 ਟਿਕਾਣਿਆਂ ‘ਤੇ ਕੀਤੀ ਛਾਪੇੇਮਾਰੀ

0
Gourav yadav

ਚੰਡੀਗੜ੍ਹ, 25 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗੈਂਗਸਟਰਾਂ ‘ਤੇ ਵਾਰ (Attack on gangsters) ਮੁਹਿੰਮ ਦੇ 63ਵੇਂ ਦਿਨ 501 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਹੈ ।

ਮੁਹਿੰਮ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਡੀ. ਜੀ. ਪੀ. ਪੰਜਾਬ (D. G. P. Punjab) ਦੀ ਅਗਵਾਈ ਹੇਠ ਕੰਮ ਕਰ ਰਹੀ ਪੰਜਾਬ ਪੁਲਸ ਵਲੋਂ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 63ਵੇਂ ਦਿਨ 181 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 16,678 ਹੋ ਗਈ ਹੈ । ਇਸ ਤੋਂ ਇਲਾਵਾ, 68 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 50 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਤਿੰਨ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਕੀਤਾ ਗਿਆ 104 ਨਸ਼ਾ ਤਸਕਰਾਂ ਨੂੰ ਗ੍ਰਿ਼ਫ਼ਤਾਰ

ਪੁਲਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸਿ਼ਆਂ ਵਿਰੁੱਧ” (War on drugs) 388ਵੇਂ ਦਿਨ ਵੀ ਜਾਰੀ ਰੱਖੀ, ਅੱਜ 104 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 1.3 ਕਿਲੋਗ੍ਰਾਮ ਅਫੀਮ, 5 ਕਿਲੋਗ੍ਰਾਮ ਭੁੱਕੀ, 557 ਨਸ਼ੀਲੇ ਪਦਾਰਥਾਂ (Drugs) ਦੀਆਂ ਗੋਲੀਆਂ/ਕੈਪਸੂਲ ਅਤੇ 17,740 ਰੁਪਏ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 388 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ (Drug traffickers) ਦੀ ਕੁੱਲ ਗਿਣਤੀ 55,297 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 40 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਹੋਇਆ 62ਵਾਂ ਦਿਨ

ਨਗਰ ਨਿਗਮ ਪੰਚਕੂਲਾ ਨਾਲ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ

0
Municipal Corporation Panchkula

ਪੰਚਕੂਲਾ, 25 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਦੀ ਨਗਰ ਨਿਗਮ ਦੇ ਨਾਲ ਇਕ ਪ੍ਰਾਈਵੇਟ ਬੈਂਕ ਵਲੋਂ ਕਰੋੜਾਂ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ ਨਗਰ ਨਿਗਮ (Panchkula Municipal Corporation) ਵਲੋਂ ਕਰੋੜਾ ਰੁਪਏ ਐਫ. ਡੀ. ਕੋਟਕ ਮਹਿੰਦਰਾ ਬੈਂਕ ਵਿਚ ਕਰਵਾਈ ਗਈ ਸੀ । ਕਾਰਪੋਰੇਸ਼ਨ ਨੇ ਵੱਖ-ਵੱਖ ਸਮੇਂ `ਤੇ ਲਗਭਗ 160 ਕਰੋੜ ਐਫ. ਡੀ. ਵਿੱਚ ਜਮ੍ਹਾਂ ਕਰਵਾਏ ਸਨ । ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਫਰਜ਼ੀ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਨ ਅਤੇ ਝੂਠੇ ਰਿਕਾਰਡਾਂ ਅਤੇ ਸਟੇਟਮੈਂਟਾਂ ਨਾਲ ਅਧਿਕਾਰੀਆਂ ਨੂੰ ਗੁੰਮਰਾਹ ਕਰਨ, ਫਰਜ਼ੀ ਖਾਤੇ ਖੋਲ੍ਹਣ ਅਤੇ ਆਰ. ਟੀ. ਜੀ. ਐਸ. ਰਾਹੀਂ ਫੰਡ ਟ੍ਰਾਂਸਫਰ ਕਰਨ ਦਾ ਦੋਸ਼ ਹੈ ।

ਜਾਂਚ ਵਿਚ ਸਾਹਮਣੇ ਆਇਆ ਕਿ ਜਾਅਲੀ ਸੀਲਾਂ ਅਤੇ ਦਸਤਖ਼ਤਾਂ ਦੀ ਕੀਤੀ ਗਈ ਵਰਤੋਂ

ਜਾਅਲੀ ਦਸਤਖਤਾਂ ਅਤੇ ਜਾਅਲੀ ਸੀਲਾਂ ਦੀ ਵੀ ਵਰਤੋਂ ਕੀਤੀ ਗਈ ਸੀ । ਇਹ ਘੁਟਾਲਾ ਉਦੋਂ ਸਾਹਮਣੇ ਆਇਆ ਜਦੋਂ ਕਾਰਪੋਰੇਸ਼ਨ ਨੇ ਮਿਆਦ ਪੂਰੀ ਹੋਣ ‘ਤੇ 58 ਕਰੋੜ ਐਫ. ਡੀ. ਟ੍ਰਾਂਸਫਰ ਦੀ ਬੇਨਤੀ ਕੀਤੀ । ਬੈਂਕ ਸਟੇਟਮੈਂਟ ਵਿੱਚ ਟ੍ਰਾਂਸਫਰ ਦਿਖਾਇਆ ਗਿਆ ਸੀ, ਪਰ ਫੰਡ ਕਦੇ ਵੀ ਕਾਰਪੋਰੇਸ਼ਨ ਦੇ ਖਾਤੇ ਵਿੱਚ ਨਹੀਂ ਪਹੁੰਚੇ ।

ਜਾਂਚ ਤੋਂ ਪਤਾ ਲੱਗਾ ਕਿ ਇਹ ਬਿਆਨ ਧੋਖਾਧੜੀ ਵਾਲਾ ਸੀ । ਹੋਰ ਐਫ. ਡੀ. ਦੀ ਹੋਰ ਜਾਂਚ ਤੋਂ ਪਤਾ ਲੱਗਾ ਕਿ ਬੈਂਕ ਰਿਕਾਰਡ ਵਿੱਚ ਕਾਰਪੋਰੇਸ਼ਨ ਦੀ ਕੋਈ ਐਫ.ਡੀ. ਮੌਜੂਦ ਨਹੀਂ ਸੀ ਅਤੇ ਸਾਰੇ ਦਸਤਾਵੇਜ਼ ਜਾਅਲੀ ਸਨ । ਨਗਰ ਨਿਗਮ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਬੈਂਕ ਵਿਰੁੱਧ ਐਫ.ਆਈ.ਆਰ. (FIR) ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ।

ਬੈਂਕ ਨੂੰ ਸਰਕਾਰੀ ਪੈਨਲ ਤੋ ਹਟਾਉਣ ਲਈ ਸੂਬਾ ਸਰਕਾਰ ਨੂੰ ਲਿਖਿਆ ਪੱਤਰ

ਸੂਬਾ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਬੈਂਕ ਨੂੰ ਸਰਕਾਰੀ ਪੈਨਲ ਤੋਂ ਹਟਾਉਣ ਦੀ ਸਿਫਾਰਸ਼ ਕੀਤੀ ਗਈ ਹੈ । ਪੰਚਕੂਲਾ ਨਗਰ ਨਿਗਮ ਦੇ ਕਮਿਸ਼ਨਰ ਵਿਨੇ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਲਈ ਮੰਗਲਵਾਰ ਸ਼ਾਮ ਨੂੰ ਅਧਿਕਾਰੀਆਂ ਦੀ ਇੱਕ ਮੀਟਿੰਗ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਨੂੰ ਪੈਨਲ ਤੋਂ ਹਟਾਉਣ ਲਈ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ । ਗੁੰਮ ਹੋਏ ਪੈਸੇ ਦੀ ਕੁੱਲ ਰਕਮ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਨਗਰ ਨਿਗਮ ਦੀਆਂ ਕਾਨੂੰਨੀ ਅਤੇ ਲੇਖਾ ਸ਼ਾਖਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ।

Read More : ਮਾਮਲਾ ਆਈ. ਡੀ. ਐੱਫ. ਸੀ. ਫਸਟ ਬੈਂਕ ਧੋਖਾਧੜੀ ਦਾ