Home Blog Page 168

ਹਰਿਆਣਵੀ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਸਪੇੇਨ ਵਿਚ ਮੌਤ

0
Deepak

ਕੈਥਲ, 25 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਜਿਲਾ ਕੈਥਲ ਦੇ ਇਕ ਨੌਜਵਾਨ ਦੀ ਸਪੇੇਨ ਵਿਖੇ ਕਰੰਟ ਲੱਗਣ ਨਾਲ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿ਼ਲਾ ਕੈਥਲ ਦੇ ਪਿੰਡ ਰਿਵਾੜ ਜਗੀਰ ਦੇ ਜਿਸ 32 ਸਾਲਾ ਨੌਜਵਾਨ ਦੀ ਸਪੇਨ (Spain) ਵਿਖੇ ਕਰੰਟ ਲੱਗਣ (electrocuted) ਕਾਰਨ ਮੌਤ ਹੋ ਗਈ ਹੈ ਨੂੰ ਉਸ ਸਮੇਂ ਅਚਾਨਕ ਹੀ ਕਰੰਟ ਲੱਗ ਗਿਆ ਜਦੋਂ ਉਹ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰ ਰਿਹਾ ਸੀ । ਦੀਪਕ ਜਿਸ ਦੀ ਲਾਸ਼ (Corpse) ਅੱਜ ਪਿੰਡ ਪਹੁੰਚੇਗੀ ਦਾ ਪਰਿਵਾਰਕ ਮੈਂਬਰਾਂ ਵਲੋਂ ਅੰਤਿਮ ਸਸਕਾਰ (Cremation) ਕੀਤਾ ਜਾਵੇਗਾ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਦੀਪਕ ਦੇ ਭਰਾ ਸੋਨੂੰ ਨੇ ਕਿਹਾ ਕਿ ਉਨ੍ਹਾਂ ਨੇ 10 ਮਹੀਨੇ ਪਹਿਲਾਂ 21 ਲੱਖ ਰੁਪਏ ਲਗਾ ਕੇ ਦੀਪਕ (Deepak) ਨੂੰ ਸਪੇਨ ਭੇਜਿਆ ਸੀ ਉਨ੍ਹਾਂ ਨੇ ਅੱਧਾ ਏਕੜ ਜ਼ਮੀਨ ਗਿਰਵੀ ਰੱਖੀ ਸੀ ਅਤੇ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਉਧਾਰ ਲਏ ਸਨ । ਪਰਿਵਾਰ ਨੂੰ ਉਮੀਦ ਸੀ ਕਿ ਦੀਪਕ ਘਰ ਦੀ ਗਰੀਬੀ ਦੂਰ ਕਰੇਗਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸੋਨੂੰ ਨੇ ਕਿਹਾ ਕਿ ਦੀਪਕ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਹਨ ।

ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਦਿੱਲੀ ਪੁਲਸ ਨੇ ਕੀਤਾ ਪਰਦਾਫਾਸ਼

0
Delhi Police

ਨਵੀਂ ਦਿੱਲੀ, 25 ਮਾਰਚ 2026 : ਦਿੱਲੀ ਪੁਲਸ (Delhi Police) ਦੀ ਅਪਰਾਧਾ ਸ਼ਾਖਾ ਵਲੋਂ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ (Arms smuggling) ਵਾਲੇ ਮਾਡਿਊਲ ਦਾ ਪਰਦਾਫਾਸ਼ (Module Unveiling) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਤਸਕਰਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ (Crime Branch) ਨੇ ਜੋ ਇਕ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਦੇ ਚਲਦਿਆਂ 10 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਮਾਡਿਊਲ ਦੇ ਸਬੰਧ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਜੁੜੇ ਹੋਏ ਹਨ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 21 ਉੱਚ-ਪੱਧਰੀ ਵਿਦੇਸ਼ੀ ਹਥਿਆਰ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ ਚੈੱਕ ਗਣਰਾਜ ਦੀਆਂ ਬਣੀਆਂ ਸਬ-ਮਸ਼ੀਨ ਗਨ, ਇਤਾਲਵੀ ਬੇਰੇਟਾ ਅਤੇ ਜਰਮਨ ਵਾਲਥਰ ਸ਼ਾਮਲ ਹਨ ਅਤੇ 200 ਗੋਲਾ ਬਾਰੂਦ ਵੀ ਸ਼ਾਮਲ ਹੈ ।

ਕੀ ਦੱਸਿਆ ਦਿੱਲੀ ਪੁਲਸ ਨੇ

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਸਬ-ਮਸ਼ੀਨ ਗਨ (ਚੈੱਕ ਗਣਰਾਜ ਦੀ ਬਣੀ), ਪੀ. ਐਕਸ-5.7 ਪਿਸਤੌਲ-ਇਹ ਵਿਸ਼ੇਸ਼ ਪਿਸਤੌਲ ਸਿਰਫ਼ ਦੁਨੀਆ ਦੇ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ, ਸਟੋਗਰ (ਤੁਰਕੀ ਦੀ ਬਣੀ), ਪੀਐਕਸ-3 (ਚੀਨ ਦੀ ਬਣੀ), ਸ਼ੈਡੋ ਸੀਜ਼ੈਡ (ਚੈੱਕ ਗਣਰਾਜ ਦੀ ਬਣੀ), ਬੇਰੇਟਾ (ਇਟਲੀ ਦੀ ਬਣੀ), ਟੌਰਸ (ਬ੍ਰਾਜ਼ੀਲ ਦੀ ਬਣੀ), ਵਾਲਥਰ (ਜਰਮਨੀ ਦੀ ਬਣੀ) – ਇਹ ਸਾਰੇ ਉੱਚ-ਅੰਤ ਦੇ ਅਰਧ-ਆਟੋਮੈਟਿਕ ਪਿਸਤੌਲ ਅਤੇ ਸਬ-ਮਸ਼ੀਨ ਗਨ ਬਰਾਮਦ ਕੀਤੇ ਗਏ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਲਿਆਂਦੀਆਂ ਗਈਆਂ ਸਨ ।

ਕਿਸ ਨੂੰ ਸਪਲਾਈ ਕੀਤੇ ਜਾਣੇੇ ਸੀ ਇਹ ਹਥਿਆਰ

ਮਿਲੀ ਜਾਣਕਾਰੀ ਅਨੁਸਾਰ ਇਹ ਹਥਿਆਰ ਪਾਕਿਸਤਾਨ ਤੋਂ ਭਾਰਤ-ਨੇਪਾਲ ਸਰਹੱਦ ਰਾਹੀਂ ਦੇਸ਼ ਵਿੱਚ ਤਸਕਰੀ ਕੀਤੇ ਗਏ ਸਨ । ਇਹ ਹਥਿਆਰ ਦਿੱਲੀ-ਐਨ. ਸੀ. ਆਰ. ਅਤੇ ਹੋਰ ਰਾਜਾਂ ਵਿੱਚ ਬਦਨਾਮ ਅਪਰਾਧਿਕ ਗਿਰੋਹਾਂ ਨੂੰ ਸਪਲਾਈ ਕੀਤੇ ਜਾਣ ਦਾ ਇਰਾਦਾ ਸੀ । ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ ਪੀਐਕਸ-5.7 ਪਿਸਤੌਲ ਸ਼ਾਮਲ ਹੈ, ਜੋ ਆਮ ਤੌਰ `ਤੇ ਸਿਰਫ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ ।

ਪੁੱਛਗਿੱਛ ਦੌਰਾਨ ਕੀ ਆਇਆ ਸਾਹਮਣੇ

ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਵਲੋਂ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਮਾਡਿਊਲ ਦਿੱਲੀ ਦੇ ਵਾਲ ਸਿਟੀ ਖੇਤਰ ਤੋਂ ਕੰਮ ਕਰ ਰਿਹਾ ਸੀ । ਇਹ ਹਥਿਆਰ ਪਾਕਿਸਤਾਨ ਤੋਂ ਆਏ ਸਨ ਅਤੇ ਨੇਪਾਲ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ ਸਨ । ਉੱਥੋਂ ਇਹ ਘਾਤਕ ਹਥਿਆਰ ਦਿੱਲੀ-ਐਨ. ਸੀ. ਆਰ. ਵਿੱਚ ਅਪਰਾਧਿਕ ਗਿਰੋਹਾਂ ਨੂੰ ਪਹੁੰਚਾਏ ਗਏ ਸਨ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਇਹ ਹਥਿਆਰ ਕਿਸੇ ਵੱਡੇ ਅਪਰਾਧ ਜਾਂ ਅੱਤਵਾਦੀ ਗਤੀਵਿਧੀ (Terrorist activity) ਵਿੱਚ ਵਰਤੇ ਜਾਣ ਦੇ ਇਰਾਦੇ ਨਾਲ ਸਨ ।

Read More : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਨਾਬਾਲਗ ਸਣੇ 6 ਜਣੇ ਗ੍ਰਿਫ਼ਤਾਰ

ਇੱਛਾ ਮੌਤ ਪਾਉਣ ਵਾਲੇ ਹਰੀਸ਼ ਰਾਣਾ ਦਾ ਕੀਤਾ ਗਿਆ ਅੰਤਿਮ ਸਸਕਾਰ

0
Harish Rana

ਨਵੀਂ ਦਿੱਲੀ, 25 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸ਼ਮਸ਼ਾਨਘਾਟ (Delhi crematorium) ਵਿਖੇ ਅੱਜ ਇੱਛਾ ਮੌਤ ਪਾਉਣ ਵਾਲੇ ਗਾਜੀਆਬਾਦ ਵਾਸੀ ਹਰੀਸ਼ ਰਾਣਾ (Harish Rana) ਦਾ ਅੰਤਿਮ ਸਸਕਾਰ ਕੀਤਾ ਗਿਆ ।

ਕਿਸ ਨੇ ਦਿੱਤੀ ਚਿਤਾ ਨੂੰ ਅਗਨੀ

ਮਿਲੀ ਜਾਣਕਾਰੀ ਅਨੁਸਾਰ ਜਿਸ ਹਰੀਸ਼ ਰਾਣਾ ਨੂੰ ਉਸਦੀ ਸਿਹਤ ਵਿਚ ਕਿਸੇ ਵੀ ਤਰ੍ਹਾਂ ਤੋਂ ਕਈ ਸਾਲਾਂ ਤੋਂ ਸੁਧਾਰ ਨਾ ਹੋਣ ਦੇ ਚਲਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਇੱਛਾ ਮੌਤ (Euthanasia) ਦੇ ਦਿੱਤੀ ਗਈ ਸੀ ਦਾ ਅੱਜ ਦਿੱਲੀ ਦੀ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ (Cremation) ਕਰ ਦਿੱਤਾ ਗਿਆ।

ਹਰੀਸ਼ ਰਾਣਾ ਦੀ ਚਿਤਾ ਨੂੰ ਅਗਨੀ ਉਸਦੇ ਭਰਾ ਆਸ਼ੀਸ਼ ਰਾਣਾ ਵਲੋਂ ਦਿੱਤੀ ਗਈ । ਇਸ ਤੋਂ ਪਹਿਲਾਂ ਹਰੀਸ਼ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ । ਉਸ ਦੇ ਪਿਤਾ ਅਸ਼ੋਕ ਰਾਣਾ (62) ਨੇ ਆਪਣੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਰੋਂਦੇ ਹੋਏ ਪਿਤਾ ਨੇ ਭੀੜ ਦੇ ਸਾਹਮਣੇ ਆਪਣੇ ਹੱਥ ਜੋੜ ਕੇ ਕਿਹਾ ਕਿ ਕੋਈ ਨਾ ਰੋਵੇ । ਪੁੱਤਰ ਸ਼ਾਂਤੀ ਨਾਲ ਜਾਵੇ । ਪੁੱਤ ਹੁਣ ਜਿੱਥੇ ਵੀ ਜਨਮ ਲਵੇ, ਉਸ ਨੂੰ ਰੱਬ ਦਾ ਅਸ਼ੀਰਵਾਦ ਮਿਲੇ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 63ਵੇਂ ਦਿਨ 501 ਟਿਕਾਣਿਆਂ ‘ਤੇ ਕੀਤੀ ਛਾਪੇੇਮਾਰੀ

0
Gourav yadav

ਚੰਡੀਗੜ੍ਹ, 25 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗੈਂਗਸਟਰਾਂ ‘ਤੇ ਵਾਰ (Attack on gangsters) ਮੁਹਿੰਮ ਦੇ 63ਵੇਂ ਦਿਨ 501 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਹੈ ।

ਮੁਹਿੰਮ ਦੌਰਾਨ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਡੀ. ਜੀ. ਪੀ. ਪੰਜਾਬ (D. G. P. Punjab) ਦੀ ਅਗਵਾਈ ਹੇਠ ਕੰਮ ਕਰ ਰਹੀ ਪੰਜਾਬ ਪੁਲਸ ਵਲੋਂ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 63ਵੇਂ ਦਿਨ 181 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 16,678 ਹੋ ਗਈ ਹੈ । ਇਸ ਤੋਂ ਇਲਾਵਾ, 68 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 50 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਤਿੰਨ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਕੀਤਾ ਗਿਆ 104 ਨਸ਼ਾ ਤਸਕਰਾਂ ਨੂੰ ਗ੍ਰਿ਼ਫ਼ਤਾਰ

ਪੁਲਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸਿ਼ਆਂ ਵਿਰੁੱਧ” (War on drugs) 388ਵੇਂ ਦਿਨ ਵੀ ਜਾਰੀ ਰੱਖੀ, ਅੱਜ 104 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 1.3 ਕਿਲੋਗ੍ਰਾਮ ਅਫੀਮ, 5 ਕਿਲੋਗ੍ਰਾਮ ਭੁੱਕੀ, 557 ਨਸ਼ੀਲੇ ਪਦਾਰਥਾਂ (Drugs) ਦੀਆਂ ਗੋਲੀਆਂ/ਕੈਪਸੂਲ ਅਤੇ 17,740 ਰੁਪਏ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 388 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ (Drug traffickers) ਦੀ ਕੁੱਲ ਗਿਣਤੀ 55,297 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 40 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਹੋਇਆ 62ਵਾਂ ਦਿਨ

ਨਗਰ ਨਿਗਮ ਪੰਚਕੂਲਾ ਨਾਲ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ

0
Municipal Corporation Panchkula

ਪੰਚਕੂਲਾ, 25 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਦੀ ਨਗਰ ਨਿਗਮ ਦੇ ਨਾਲ ਇਕ ਪ੍ਰਾਈਵੇਟ ਬੈਂਕ ਵਲੋਂ ਕਰੋੜਾਂ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ ਨਗਰ ਨਿਗਮ (Panchkula Municipal Corporation) ਵਲੋਂ ਕਰੋੜਾ ਰੁਪਏ ਐਫ. ਡੀ. ਕੋਟਕ ਮਹਿੰਦਰਾ ਬੈਂਕ ਵਿਚ ਕਰਵਾਈ ਗਈ ਸੀ । ਕਾਰਪੋਰੇਸ਼ਨ ਨੇ ਵੱਖ-ਵੱਖ ਸਮੇਂ `ਤੇ ਲਗਭਗ 160 ਕਰੋੜ ਐਫ. ਡੀ. ਵਿੱਚ ਜਮ੍ਹਾਂ ਕਰਵਾਏ ਸਨ । ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਫਰਜ਼ੀ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਨ ਅਤੇ ਝੂਠੇ ਰਿਕਾਰਡਾਂ ਅਤੇ ਸਟੇਟਮੈਂਟਾਂ ਨਾਲ ਅਧਿਕਾਰੀਆਂ ਨੂੰ ਗੁੰਮਰਾਹ ਕਰਨ, ਫਰਜ਼ੀ ਖਾਤੇ ਖੋਲ੍ਹਣ ਅਤੇ ਆਰ. ਟੀ. ਜੀ. ਐਸ. ਰਾਹੀਂ ਫੰਡ ਟ੍ਰਾਂਸਫਰ ਕਰਨ ਦਾ ਦੋਸ਼ ਹੈ ।

ਜਾਂਚ ਵਿਚ ਸਾਹਮਣੇ ਆਇਆ ਕਿ ਜਾਅਲੀ ਸੀਲਾਂ ਅਤੇ ਦਸਤਖ਼ਤਾਂ ਦੀ ਕੀਤੀ ਗਈ ਵਰਤੋਂ

ਜਾਅਲੀ ਦਸਤਖਤਾਂ ਅਤੇ ਜਾਅਲੀ ਸੀਲਾਂ ਦੀ ਵੀ ਵਰਤੋਂ ਕੀਤੀ ਗਈ ਸੀ । ਇਹ ਘੁਟਾਲਾ ਉਦੋਂ ਸਾਹਮਣੇ ਆਇਆ ਜਦੋਂ ਕਾਰਪੋਰੇਸ਼ਨ ਨੇ ਮਿਆਦ ਪੂਰੀ ਹੋਣ ‘ਤੇ 58 ਕਰੋੜ ਐਫ. ਡੀ. ਟ੍ਰਾਂਸਫਰ ਦੀ ਬੇਨਤੀ ਕੀਤੀ । ਬੈਂਕ ਸਟੇਟਮੈਂਟ ਵਿੱਚ ਟ੍ਰਾਂਸਫਰ ਦਿਖਾਇਆ ਗਿਆ ਸੀ, ਪਰ ਫੰਡ ਕਦੇ ਵੀ ਕਾਰਪੋਰੇਸ਼ਨ ਦੇ ਖਾਤੇ ਵਿੱਚ ਨਹੀਂ ਪਹੁੰਚੇ ।

ਜਾਂਚ ਤੋਂ ਪਤਾ ਲੱਗਾ ਕਿ ਇਹ ਬਿਆਨ ਧੋਖਾਧੜੀ ਵਾਲਾ ਸੀ । ਹੋਰ ਐਫ. ਡੀ. ਦੀ ਹੋਰ ਜਾਂਚ ਤੋਂ ਪਤਾ ਲੱਗਾ ਕਿ ਬੈਂਕ ਰਿਕਾਰਡ ਵਿੱਚ ਕਾਰਪੋਰੇਸ਼ਨ ਦੀ ਕੋਈ ਐਫ.ਡੀ. ਮੌਜੂਦ ਨਹੀਂ ਸੀ ਅਤੇ ਸਾਰੇ ਦਸਤਾਵੇਜ਼ ਜਾਅਲੀ ਸਨ । ਨਗਰ ਨਿਗਮ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਬੈਂਕ ਵਿਰੁੱਧ ਐਫ.ਆਈ.ਆਰ. (FIR) ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ।

ਬੈਂਕ ਨੂੰ ਸਰਕਾਰੀ ਪੈਨਲ ਤੋ ਹਟਾਉਣ ਲਈ ਸੂਬਾ ਸਰਕਾਰ ਨੂੰ ਲਿਖਿਆ ਪੱਤਰ

ਸੂਬਾ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਬੈਂਕ ਨੂੰ ਸਰਕਾਰੀ ਪੈਨਲ ਤੋਂ ਹਟਾਉਣ ਦੀ ਸਿਫਾਰਸ਼ ਕੀਤੀ ਗਈ ਹੈ । ਪੰਚਕੂਲਾ ਨਗਰ ਨਿਗਮ ਦੇ ਕਮਿਸ਼ਨਰ ਵਿਨੇ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਲਈ ਮੰਗਲਵਾਰ ਸ਼ਾਮ ਨੂੰ ਅਧਿਕਾਰੀਆਂ ਦੀ ਇੱਕ ਮੀਟਿੰਗ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਨੂੰ ਪੈਨਲ ਤੋਂ ਹਟਾਉਣ ਲਈ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ । ਗੁੰਮ ਹੋਏ ਪੈਸੇ ਦੀ ਕੁੱਲ ਰਕਮ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਨਗਰ ਨਿਗਮ ਦੀਆਂ ਕਾਨੂੰਨੀ ਅਤੇ ਲੇਖਾ ਸ਼ਾਖਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ।

Read More : ਮਾਮਲਾ ਆਈ. ਡੀ. ਐੱਫ. ਸੀ. ਫਸਟ ਬੈਂਕ ਧੋਖਾਧੜੀ ਦਾ

ਸੋਨੀਆ ਗਾਂਧੀ ਦੀ ਸਿਹਤ ਵਿਗੜਨ ਤੇ ਕਰਵਾਇਆ ਇਲਾਜ ਲਈ ਹਸਪਤਾਲ ਦਾਖਲ

0
Sonia Gandhi

ਨਵੀਂ ਦਿੱਲੀ, 25 ਮਾਰਚ 2026 : ਕਾਂਗਰਸ ਪਾਰਟੀ (Congress Party) ਦੀ ਸੀਨੀਅਰ ਨੇਤਾ ਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਹਤ ਵਿਗੜਨ (Deterioration of health) ਦੇ ਚਲਦਿਆਂ ਇਲਾਜ ਲਈ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ ।

ਕਦੋਂ ਕਰਵਾਇਆ ਗਿਆ ਦਾਖਲ

ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਮੰਗਲਵਾਰ ਰਾਤ 11:15 ਵਜੇ ਦੇ ਕਰੀਬ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਛਾਤੀ ਵਿੱਚ ਇਨਫੈਕਸ਼ਨ ਦੀ ਸਿਕਾਇਤ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ।

ਕੀ ਦੱਸਿਆ ਹਸਪਤਾਲ ਪ੍ਰਬੰਧਨ ਨੇ

ਸਰ ਗੰਗਾ ਰਾਮ ਹਸਪਤਾਲ (Sir Ganga Ram Hospital) ਦੇ ਪ੍ਰਬੰਧਨ ਨੇ ਦੱਸਿਆ ਕਿ ਸ਼ੁਰੂਆਤੀ ਮੁਲਾਂਕਣ ਤੋਂ ਬਾਅਦ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈ. ਸੀ. ਯੂ.) ਵਿੱਚ ਰੱਖਿਆ ਗਿਆ ਹੈ, ਜਿੱਥੇ ਮਾਹਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ । ਉਨ੍ਹਾਂ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ ।

ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਉਨ੍ਹਾਂ ਦੀ ਸਿਹਤ ਸੰਬੰਧੀ ਇੱਕ ਵਿਸਤ੍ਰਿਤ ਮੈਡੀਕਲ ਬੁਲੇਟਿਨ ਅੱਜ ਸਵੇਰੇ ਜਾਰੀ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿੱਚ ਉਨ੍ਹਾਂ ਦੀ ਮੌਜੂਦਾ ਸਥਿਤੀ ਦੀ ਸਪੱਸ਼ਟ ਜਾਣਕਾਰੀ ਮਿਲੇਗੀ । ਇਸ ਖ਼ਬਰ ਨੇ ਕਾਂਗਰਸੀ ਵਰਕਰਾਂ ਅਤੇ ਸ਼ੁਭਚਿੰਤਕਾਂ ਵਿੱਚ ਚਿੰਤਾ ਦੀ ਲਹਿਰ ਫੈਲਾ ਦਿੱਤੀ ਹੈ ।

Read more : ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਆਨਲਾਈਨ ਪੋਰਟਲ ਤੋਂ ਐਫ. ਆਈ. ਆਰ. ਡਾਊਨੋਡ ਕਰਨ ਤੇ ਫੀਸ ਲਾਗੂ

0
FIR

ਚੰਡੀਗੜ੍ਹ, 25 ਮਾਰਚ 2026 : ਪੰਜਾਬ ਪੁਲਸ (Punjab Police) ਵਲੋਂ ਆਨ-ਲਾਈਨ ਪੋਰਟਲ ਤੋਂ ਐਫ. ਆਈ. ਆਰ. ਡਾਊਨਲੋਡ ਕਰਨ ਤੇ ਫੀਸ (Fees) ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਫੀਸ ਰੱਖੀ ਗਈ ਹੈ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਆਪਣੇ ਆਨ-ਲਾਈਨ ਪੋਰਟਲ (Online portal) ਤੋਂ ਜੋ ਐਫ਼. ਆਈ. ਆਰ. ਡਾਊਨਲੋਡ ਕਰਨ ਲਈ ਫੀਸ ਰੱਖ ਦਿੱਤੀ ਹੈ ਉਹ 80 ਰੁਪਏ ਤੈਅ ਕੀਤੀ ਗਈ ਹੈ । ਅਜਿਹਾ ਕੀਤੇ ਜਾਣ ਨਾਲ ਪਹਿਲਾਂ ਤੋਂ ਮਿਲਣ ਵਾਲੀ ਇਹ ਮੁਫ਼ਤ ਸਹੂਲਤ ਖ਼ਤਮ ਹੋ ਗਈ ਹੈ । ਦੱਸਣਯੋਗ ਹੈ ਕਿ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਤੋਂ ਬਾਅਦ ਇਹ ਨਵਾਂ ਸਿਸਟਮ ਸੋਮਵਾਰ ਤੋਂ ਪ੍ਰਭਾਵੀ ਹੋ ਗਿਆ ਹੈ । ਇਸ ਦੇ ਨਾਲ ਹੀ ਰੋਜ਼ਾਨਾ ਡਾਇਰੀ ਰਿਪੋਰਟ (ਡੀ. ਡੀ. ਆਰ.) ਦੀ ਕਾਪੀ ਲਈ 100 ਰੁਪਏ ਦੀ ਫ਼ੀਸ ਤੈਅ ਕੀਤੀ ਗਈ ਹੈ ।

ਕੀ ਦੱਸਿਆ ਸਪੈਸ਼ਲ ਡਾਇਰਟਰ ਜਨਰਲ ਆਫ ਪੁਲਸ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਗੁਰਪ੍ਰੀਤ ਕੌਰ ਦਿਓ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ । ਉਨ੍ਹਾਂ ਦਸਿਆ ਕਿ ਸਿਰਫ਼ ਸ਼ਿਕਾਇਤਕਰਤਾ ਹੀ ਸਬੰਧਤ ਪੁਲਿਸ ਥਾਣੇ ਤੋਂ ਮੁਫ਼ਤ ਕਾਪੀ ਪ੍ਰਾਪਤ ਕਰ ਸਕਦਾ ਹੈ, ਜਦੋਂ ਕਿ ਆਨਲਾਈਨ ਪੋਰਟਲ ਰਾਹੀਂ ਡਾਊਨਲੋਡ (Download) ਕਰਨ ’ਤੇ ਹਰ ਕਿਸੇ ਨੂੰ ਫ਼ੀਸ ਦੇਣੀ ਪਵੇਗੀ ।

ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੈ ਛੋਟ : ਡੀ. ਐਸ. ਪੀ.

ਡੀ. ਐਸ. ਪੀ. ਪ੍ਰਭਜੋਤ ਅਨੁਸਾਰ ਇਸ ਨਵੇਂ ਨਿਯਮ ਵਿਚ ਕਿਸੇ ਨੂੰ ਵੀ ਛੋਟ ਨਹੀਂ ਦਿਤੀ ਗਈ ਹੈ, ਇੱਥੋਂ ਤਕ ਕਿ ਪੁਲਿਸ ਮੁਲਾਜ਼ਮਾਂ ਨੂੰ ਵੀ ਡਾਊਨਲੋਡ ਲਈ ਭੁਗਤਾਨ ਕਰਨਾ ਹੋਵੇਗਾ । ਪੰਜਾਬ ’ਚ ਸਲਾਨਾ ਕਰੀਬ 60 ਹਜ਼ਾਰ ਐਫ਼. ਆਈ. ਆਰਜ਼. ਦਰਜ ਕੀਤੀਆਂ ਜਾਂਦੀਆਂ ਹਨ ।

ਕੀ ਦੱਸਦੇ ਹਨ ਅੰਕੜੇ

ਅੰਕੜਿਆਂ ਅਨੁਸਾਰ ਹੁਣ ਤਕ ਪੰਜਾਬ ਪੁਲਿਸ ਦੇ ਸਾਂਝ ਪੋਰਟਲ ਤੋਂ 41.7 ਲੱਖ ਤੋਂ ਵੱਧ ਐਫ਼. ਆਈ. ਆਰ. (F. I. R.) ਡਾਊਨਲੋਡ ਕੀਤੀਆਂ ਜਾ ਚੁੱਕੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਡਿਜੀਟਲ ਪਹੁੰਚ ਲੋਕਾਂ ਲਈ ਕਿੰਨੀ ਮਹੱਤਵਪੂਰਨ ਸੀ । ਦੂਜੇ ਪਾਸੇ ਕਾਨੂੰਨੀ ਮਾਹਿਰਾਂ ਅਤੇ ਸਮਾਜਕ ਕਾਰਕੁੰਨਾਂ ਨੇ ਇਸ ਕਦਮ ਦੀ ਸਖ਼ਤ ਨਿਖ਼ੇਧੀ ਕੀਤੀ ਹੈ ।

Read More : ਗ੍ਰੇਟਰ ਨੋਇਡਾ ਦੇ ਨਵਾਦਾ ਪਿੰਡ `ਚ ਵਿਆਹਾਂ `ਚ ਡੀ. ਜੇ. `ਤੇ ਪਾਬੰਦੀ

 

ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਪਟਿਆਲਾ ਪੁਲਸ ਨੇ ਕੀਤਾ ਗ੍ਰਿਫ਼ਤਾਰ

0
Pathanmajra

ਪਟਿਆਲਾ, 25 ਮਾਰਚ 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੂੰ ਪਟਿਆਲਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਸਰੀਰਕ ਸੋਸ਼ਣ ਦੇ ਦੋਸ਼ਾਂ ਤੋਂ ਬਾਅਦ ਫਰਾਰ ਚੱਲ ਰਹੇ ਸਨ ਪਠਾਣਮਾਜਰਾ

ਵਿਧਾਇਕ ਪਠਾਣਮਾਜਰਾ ਉਨ੍ਹਾਂ ਦੀ ਦੂਜੀ ਪਤਨੀ ਵੱਲੋਂ ਲਾਏ ਸਰੀਰਕ ਸੋਸ਼ਣ (Physical abuse) ਦੇ ਇਲਜ਼ਾਮਾਂ ਤੋਂ ਬਾਅਦ ਫਰਾਰ ਚੱਲ ਰਹੇ ਸਨ। ਪਠਾਣਮਾਜਰਾ ਵੱਲੋਂ ਅਦਾਲਤ ’ਚ ਆਪਣੀ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਪਰ ਅਦਾਲਤ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਵਾਲੀ ਨੂੰ ਖਾਰਜ ਕਰਦਿਆਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਜ਼ਮਾਨਤ ਲੈਣ ਲਈ ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੀ ਰੁਖ ਕੀਤਾ ਸੀ ਪਰ ਉਨ੍ਹਾਂ ਨੂੰ ਉਥੋਂ ਵੀ ਜ਼ਮਾਨਤ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪਠਾਣਮਾਜਰਾ ਨੂੰ ਭਗੌੜਾ ਐਲਾਨ ਦਿੱਤਾ ਸੀ ।

ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ

ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਦੱਸਿਆ ਪਟਿਆਲਾ ਪੁਲਸ ਦੀਆਂ 5-6 ਟੀਮਾਂ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕਰ ਰਹੀਆਂ ਸਨ । ਉਨ੍ਹਾਂ ਦੱਸਿਆ ਕਿ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ । ਗ੍ਰਿਫ਼ਤਾਰ ਸਮੇਂ ਉਨ੍ਹਾਂ ਇਕ ਸਕਾਰਪੀਓ ਗੱਡੀ ’ਚੋਂ 3 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਐਸ. ਐਸ. ਪੀ. ਨੇ ਦੱਸਿਆ ਕਿ ਪਠਾਣਮਾਜਰਾ ਨੂੰ ਲੈ ਕੇ ਪੁਲਸ ਪਟਿਆਲਾ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੂੰ ਅੱਜ ਹੀ ਅਦਾਲਤ ਵਿਚ ਪੇ਼ਸ ਕਰਕੇ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ।

Read More : ਹਾਈਕੋਰਟ ਨੇ ਕੀਤੀ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਪਟੀਸ਼ਨ ਖਾਰਜ

ਨਸਿ਼ਆਂ ਖਿ਼ਲਾਫ਼ ਜੰਗ ਜਿੱਤਣ ਲਈ ਜਨਤਾ ਦਾ ਸਹਿਯੋਗ ਜ਼ਰੂਰੀ : ਸਿਸੋਦੀਆ

0
Sisodia

ਪਟਿਆਲਾ, 24 ਮਾਰਚ 2026 : ਯੁੱਧ ਨਸਿ਼ਆਂ ਵਿਰੁੱਧ (War on drugs) ਵਿੱਢੀ ਮੁਹਿੰਮ ਤਹਿਤ ਅੱਜ ਇਕ ਵਿਸ਼ੇਸ਼ ਟ੍ਰੇਨਿੰਗ ਪ੍ਰੋੋਗਰਾਮ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕਰਵਾਇਆ ਗਿਆ ਹੈ ।

ਯੁੱਧ ਨਸਿਆਂ ਵਿਰੁੱਧ ਨੂੰ ਮਜ਼ਬੂਤੀ ਦੇਣ ਲਈ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਆਯੋਜਿਤ

ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਅਨੁਸਾਰ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਚਲ ਰਹੀ “ਯੁੱਧ ਨਸਿ਼ਆਂ ਵਿਰੁੱਧ” ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅੱਜ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਪਿੰਡ ਅਤੇ ਵਾਰਡ ਪੱਧਰ ਦੇ ਬਲਾਕ ਕੋਆਰਡੀਨੇਟਰਾਂ ਨਾਲ ਹੋਏ ਵਿਸ਼ੇਸ਼ ਟ੍ਰੇਨਿੰਗ ਸੈਸ਼ਨ (Special training sessions) ਵਿੱਚ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ‘ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਜਮੀਨੀ ਪੱਧਰ ‘ਤੇ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ ਨਤੀਜੇ ਸਪੱਸ਼ਟ ਤੌਰ ‘ਤੇ ਆ ਰਹੇ ਹਨ ਸਾਹਮਣੇ : ਸਿਸੋਦੀਆ

ਸੰਬੋਧਨ ਕਰਦੇ ਹੋਏ ਮਨੀਸ਼ ਸਿਸੋਦੀਆ (Manish Sisodia) ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਨਤੀਜੇ ਹੁਣ ਸਪਸ਼ਟ ਤੌਰ ‘ਤੇ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ‘ਤੇ ਕਾਬੂ ਪਾਇਆ ਜਾ ਰਿਹਾ ਹੈ । ਉਨ੍ਹਾਂ ਪੁਲਿਸ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇੱਕ ਲੰਬੀ ਅਤੇ ਮੁਸ਼ਕਲ ਲੜਾਈ ਹੈ, ਜਿਸ ਵਿੱਚ ਜਨਤਾ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ ।

ਬਲਾਕ ਅਤੇ ਜਿਲਾ ਪੱਧਰ ਤੇ ਇਕੱਠਾ ਕੀਤਾ ਜਾ ਰਿਹਾ ਹੈ ਡਾਟਾ

ਉਨ੍ਹਾਂ ਦੱਸਿਆ ਕਿ ਬਲਾਕ ਅਤੇ ਜਿ਼ਲ੍ਹਾ ਪੱਧਰ ‘ਤੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਐਪ ਰਾਹੀਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿੰਨੇ ਲੋਕ ਨਸ਼ਾ ਮੁਕਤੀ ਸੇਵਾਵਾਂ ਨਾਲ ਜੁੜ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਸਰਕਾਰ ਦੀ ਪਾਰਦਰਸ਼ਤਾ ਨੂੰ ਦਰਸਾਉਂਦੀ ਹੈ । ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਕੱਟੜ ਇਮਾਨਦਾਰ ਸਰਕਾਰ ਦੱਸਦਿਆਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ ।

ਸਰਕਾਰ ਨਸ਼ੇ ਦਾ ਸਿ਼ਕਾਰ ਨੌਜਵਾਨਾ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਯਤਨਸ਼ੀਲ : ਸਿਹਤ ਮੰਤਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨਸ਼ੇ ਦੀ ਲਤ ਦਾ ਸਿ਼ਕਾਰ ਨੌਜਵਾਨਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ । ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਦੇ ਨਾਲ-ਨਾਲ ਸਕਿਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਨੌਜਵਾਨ ਰੋਜ਼ਗਾਰ ਪ੍ਰਾਪਤ ਕਰ ਸਕਣ ।

ਡੀ. ਆਈ. ਜੀ. ਕੁਲਦੀਪ ਚਾਹਲ ਨੇ ਕੀ ਆਖਿਆ

ਇਸ ਮੌਕੇ ‘ਤੇ ਡੀ. ਆਈ. ਜੀ. ਕੁਲਦੀਪ ਚਾਹਲ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਪਹਿਲੇ ਪੜਾਅ ਦੀ ਅਪਾਰ ਸਫਲਤਾ ਤੋਂ ਬਾਅਦ ਦੂਜੇ ਪੜਾਅ ਵਿੱਚ ਵੀ ਚੰਗੇ ਨਤੀਜੇ ਮਿਲ ਰਹੇ ਹਨ ਅਤੇ ਪੁਲਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਕੜੀਆਂ ਕਾਰਵਾਈਆਂ ਜਾਰੀ ਹਨ । ਉਨ੍ਹਾਂ ਭਰੋਸਾ ਦਵਾਇਆ ਕਿ ਪੁਲੀਸ ਪ੍ਰਸ਼ਾਸ਼ਨ ਅਤੇ ਜਿਲ੍ਹਾ ਪ੍ਰਸ਼ਾਸਨ ਮਿਲ ਕੇ ਇਸ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਵਚਨਬੱਧ ਹਨ ।

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਲਈ ਕਿਹਾ

ਡੀ. ਸੀ. ਵਰਜੀਤ ਵਾਲੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਲਈ ਖੇਡਾਂ, ਕਲਾ ਅਤੇ ਲਾਇਬ੍ਰੇਰੀਆਂ ਵੱਲ ਉਨ੍ਹਾਂ ਦਾ ਰੁਝਾਨ ਵਧਾਇਆ ਜਾ ਰਿਹਾ ਹੈ, ਤਾਂ ਜੋ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾ ਸਕਣ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕਦਾ ਹੈ ।

ਜੋਨ ਇੰਚਾਰਜ ਨੇ ਨਿਭਾਈ ਆਪਣੀ ਡਿਊਟੀ

ਜਿਲ੍ਹਾ ਪੱਧਰ, ਬਲਾਕ ਪੱਧਰ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮੌਜੂਦ ਸਨ । ਜ਼ੋਨ ਇੰਚਾਰਜ ਮਾਲਵਾ ਈਸਟ ਮੈਡਮ ਅਨੁ ਬੱਬਰ ਜਿਨ੍ਹਾਂ ਕੋਲ 21 ਹਲਕਿਆਂ ਦੀ ਜਿ਼ੰਮੇਵਾਰੀ ਹੈ, ਨੇ ਬਾਖੂਬੀ ਆਪਣੀ ਡਿਊਟੀ ਨਿਭਾਈ ਅਤੇ ਸਟੇਜ ਦੀ ਸੁਚੱਜੀ ਵਿਵਸਥਾ ਨੂੰ ਯਕੀਨੀ ਬਣਾਇਆ । ਹਾਜ਼ਰ ਕੋਆਰਡੀਨੇਟਰਾਂ ਵੱਲੋਂ ਵੀ ਇਸ ਮੁਹਿੰਮ ਨੂੰ ਘਰ-ਘਰ ਤੱਕ ਲਿਜਾਣ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ।

ਇਸ ਮੌਕੇ ਵੱਡੀ ਗਿਣਤੀ ਵਿਚ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਸਨ ਮੌਜੂਦ

ਇਸ ਮੌਕੇ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਕੁਲਵੰਤ ਸਿੰਘ ਬਾਜ਼ੀਗਰ, ਜਮੀਲ ਉਲ ਰਹਿਮਾਨ, ਕੁਲਜੀਤ ਸਿੰਘ ਰੰਧਾਵਾ, ਡਿਪਟੀ ਮੇਅਰ ਜਗਦੀਪ ਜੱਗਾ ਸਮੇਤ ਹੋਰ ਕਈ ਜਨ ਪ੍ਰਤੀਨਿਧੀ ਮੌਜੂਦ ਰਹੇ । ਪ੍ਰਸ਼ਾਸਨਕ ਪੱਧਰ ‘ਤੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ, ਡੀ. ਆਈ. ਜੀ. ਕੁਲਦੀਪ ਚਾਹਲ ਅਤੇ ਐਸ. ਐਸ. ਪੀ. ਵਰੁਣ ਸ਼ਰਮਾ ਸਮੇਤ ਪੁਲਿਸ ਅਤੇ ਸਿਵਲ ਅਧਿਕਾਰੀ ਵੀ ਹਾਜ਼ਰ ਰਹੇ ।

Read More : ਯੁੱਧ ਨਸਿ਼ਆਂ ਵਿਰੁੱਧ ਦੇ 282ਵੇਂ ਦਿਨ 89 ਨਸ਼ਾ ਤਸਕਰ ਕਾਬੂ

 

 

ਅੰਮ੍ਰਿਤਪਾਲ ਦੀ ਪੈਰੋਲ ਪਟੀਸ਼ਨ ‘ਤੇ ਫ਼ੈਸਲਾ ਸੁਰੱਖਿਅਤ ਰੱਖਿਆ

0
Amritpal

ਚੰਡੀਗੜ੍ਹ, 24 ਮਾਰਚ 2026 : ਹਾਈਕੋਰਟ (High Court) ਵਿਚ ਅੱਜ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਸੰਸਦ ਬਜਟ ਸੈਸ਼ਨ (Parliament Budget Session) ਵਿਚ ਸ਼ਾਮਲ ਹੋਣ ਲਈ ਦਾਇਰ ਪੈਰੋਲ ਪਟੀਸ਼ਨ (Parole petition) ‘ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ ।

ਚੀਫ ਜਸਟਿਸ ਨੇ ਸੁਣੀਆਂ ਦੋਹਾਂ ਧਿਰਾਂ ਦੀਆਂ ਦਲੀਲਾਂ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Member of Parliament Amritpal Singh) ਵੱਲੋਂ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਾਇਰ ਕੀਤੀ ਗਈ ਪੈਰੋਲ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ (Decision safe) ਰੱਖ ਲਿਆ ਹੈ । ਅੱਜ ਚੀਫ਼ ਜਸਟਿਸ ਦੀ ਅਦਾਲਤ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਇਹ ਫ਼ੈਸਲਾ ਰਿਜ਼ਰਵ ਰੱਖਣ ਦਾ ਐਲਾਨ ਕੀਤਾ । ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਅਸਥਾਈ ਰਿਹਾਈ (ਪੈਰੋਲ) ਦੀ ਮੰਗ ਕੀਤੀ ਸੀ ।

ਲੰਬੀ ਬਹਿਸ ਤੋਂ ਬਾਅਦ ਅੱਜ ਹੋਈ ਸੁਣਵਾਈ ਮੁਕੰਮਲ

ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਲੰਬੀ ਬਹਿਸ ਤੋਂ ਬਾਅਦ ਸੁਣਵਾਈ ਮੁਕੰਮਲ ਕੀਤੀ । ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਤੀਜੀ ਵਾਰ ਲਗਾਏ ਗਏ ਐਨ. ਐਸ. ਏ. ਵਿਰੁੱਧ ਦਾਇਰ ਪਟੀਸ਼ਨ ‘ਤੇ ਵੀ ਹਾਈਕੋਰਟ ਨੇ 11 ਮਾਰਚ ਨੂੰ ਫ਼ੈਸਲਾ ਸੁਰੱਖਿਅਤ ਰੱਖਿਆ ਸੀ, ਜੋ ਅਜੇ ਤੱਕ ਲੰਬਿਤ ਹੈ ।