Home Blog Page 165

ਗੁਰਿੰਦਰਵੀਰ ਨੇ 60 ਮੀਟਰ ਦੌੜ `ਚ ਜਿੱਤਿਆ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਸੋਨਾ

0
Gurinderveer

ਭੁਵਨੇਸ਼ਵਰ, 26 ਮਾਰਚ 2026 : ਪੰਜਾਬ ਦੇ ਪ੍ਰਸਿੱਧ ਦੌੜਾਕ ਗੁਰਿੰਦਰਵੀਰ ਸਿੰਘ (Runner Gurinderveer Singh) ਵਲੋਂ ਇਕ ਚੈਂਪੀਅਨਸਿਪ ਦੇ ਸ਼ੁਰੂਆਤੀ ਸੈਸ਼ਨ ਵਿਚ ਸੋਨੇ ਦਾ ਤਮਗਾ (Gold medal) ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਚੈਂਪੀਅਨਸਿ਼ਪ ਵਿਚ ਹਾਸਲ ਕੀਤਾ ਹੈ ਤਮਗਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਰਾਟਾ ਦੌੜਾਕ ਗੁਰਿੰਦਰਵੀਰ ਸਿੰਘ ਨੇ ਕੌਮਾਂਤਰੀ ਇਨਡੋਰ ਐਥਲੈਟਿਕਸ ਗੁਰਿੰਦਰਵ ਚੈਂਪੀਅਨਸਿ਼ਪ (International Indoor Athletics Gurinderv Championship) ਦੇ ਸ਼ੁਰੂਆਤੀ ਸੈਸ਼ਨ ਦੇ ਆਖਰੀ ਦਿਨ ਬੁੱਧਵਾਰ ਨੂੰ ਪੁਰਸ਼ਾਂ ਦੀ 60 ਮੀਟਰ ਦੌੜ ‘ਚ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ।

ਗੁਰਿੰਦਰਵੀਰ ਰਹਿ ਚੁੱਕਿਆ ਹੈ ਰਾਸ਼ਟਰੀ ਰਿਕਾਰਡਧਾਰੀ

ਇਸ ਪ੍ਰਤੀਯੋਗਿਤਾ ‘ਚ ਜਿੱਤ ਦੇ ਦਾਅਵੇਦਾਰ ਅਨੀਮੇਸ਼ ਕੁਜੁਰ ਨੂੰ ਨਾਟਕੀ ਫਾਈਨਲ ‘ਚ ਅਸਫਲ ਕਰ ਦਿੱਤਾ ਗਿਆ । 25 ਸਾਲਾ ਗੁਰਿੰਦਰਵੀਰ ਇਸ ਤੋਂ ਪਹਿਲਾਂ 100 ਮੀਟਰ ਆਉਟਡੋਰ ਰਾਸ਼ਟਰੀ ਰਿਕਾਰਡਧਾਰੀ ਰਹਿ ਚੁੱਕਾ ਹੈ । ਉਸ ਨੇ 6.60 ਸੈਕੰਡ ਦਾ ਸਮਾਂ ਕੱਢਿਆ ਤੇ ਤਾਮਿਲਨਾਡੂ ਦੇ `ਐਲਕੀਆ ਦਸਨ ਦੇ 2018 ਤੋਂ ਕਾਇਮ 6.67 ਸੈਕੰਡ ਦੇ ਰਾਸ਼ਟਰੀ । ਇਨਡੋਰ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ।

ਕਲਿੰਗਾ ਸਟੇਡੀਅਮ ਕੰਪਲੈਕਸ ਵਿਚ ਮੌਜੂਦ ਦਰਸ਼ਕ ਹੋ ਗਏ ਹੈਰਾਨ

ਭਾਰਤੀ ਵੀ ਐਥਲੈਟਿਕਸ ਮਹਾਸੰਘ ਹਾਲਾਂਕਿ ਇਨਡੋਰ ਰਾਸ਼ਟਰੀ ਰਿਕਾਰਡ ਦੀ ਅਧਿਕਾਰਤ ਸੂਚੀ ਨਹੀਂ ਰੱਖਦਾ ਹੈ । ਇਸ ਦੌੜ ‘ਚ ਤਿੰਨ ਵਾਰ ਫਾਲਸਟਾਰਟ (ਸੰਕੇਤ ਮਿਲਣ ਤੋਂ ਪਹਿਲਾਂ ਦੌੜ ਸ਼ੁਰੂ ਕਰ ਦੇਣਾ) ਹੋਏ, ਜਿਸ ‘ਚ ਤੀਜੇ ਫਾਲਸਟਾਰਟ ‘ਤੇ ਸਥਾਨਕ ਦੌੜਾਕ ਅਨੀਮੇਸ਼ ਕੁਜੁਰ ਨੂੰ ਰੈੱਡ ਕਾਰਡ ਦਿਖਾਇਆ ਗਿਆ, ਜਿਸ ਨਾਲ 17,000 ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ਕੰਪਲੈਕਸ ‘ਚ ਮੌਜੂਦ ਦਰਸ਼ਕ ਹੈਰਾਨ ਰਹਿ ਗਏ ।

Read More : ਪਹਿਲਾ ਆਈ. ਪੀ. ਐਲ. ਮੁਕਾਬਲਾ ਹੋਵੇਗਾ ਪੰਜਾਬ ਅਤੇ ਗੁਜਰਾਤ ਟਾਈਟਨਸ ਵਿਚਕਾਰ

ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਕਈ ਜਿੰਦਾ ਸੜੇ ਤੇ ਕਈ ਹੋਏ ਗੰਭੀਰ ਜ਼ਖ਼ਮੀ

0
Aandhra Accident

ਆਂਧਰਾ ਪ੍ਰਦੇਸ਼, 26 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਜਿਲਾ ਮਾਰਕਪੁਰ ਵਿਖੇ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਕਈਆਂ ਦੇ ਜਿੰਦਾ ਸੜਨ ਤੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।

ਕਿੰਨੇ ਜਿੰਦਾ ਸੜੇ ਤੇ ਕਿੰਨੇ ਹੋਏ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਜਿਲਾ ਮਾਰਕਪੁਰ (Markpur District) ਵਿਖੇ ਜੋ ਇਕ ਸੜਕ ਹਾਦਸਾ (Road accident) ਇਕ ਪ੍ਰਾਈਵੇਟ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਵਾਪਰਿਆ ਹੈ ਦੌਰਾਨ ਬਸ ਵਿਚ ਅੱਗ ਲੱਗ ਗਈ । ਬਸ ਵਿਚ ਅੱਗ ਲੱਗਣ (Fire) ਕਾਰਨ ਜਿਥੇ 23 ਵਿਅਕਤੀ ਅੱਗ ਵਿਚ ਜਿੰਦਾ ਹੀ ਸੜ ਗਏ, ਉਥੇ ਹੀ 23 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ ।

ਕੀ ਦੱਸਿਆ ਅਧਿਕਾਰੀਆਂ ਨੇ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰੀਕ੍ਰਿਸ਼ਨ ਟਰੈਵਲਜ਼ ਦੀ ਬੱਸ ਤੇਲੰਗਾਨਾ ਦੇ ਨਿਰਮਲ ਤੋਂ ਨੇਲੋਰ ਜਾ ਰਹੀ ਸੀ । ਇਹ ਹਾਦਸਾ ਸਵੇਰੇ 6:00 ਵਜੇ ਦੇ ਕਰੀਬ ਵਾਪਰਿਆ । ਅੱਗ ‘ਤੇ ਲਗਭਗ ਤਿੰਨ ਘੰਟਿਆਂ ਵਿੱਚ ਕਾਬੂ ਪਾਇਆ ਗਿਆ । ਮਾਰਕਪੁਰਮ ਦੇ ਪੁਲਸ ਸੁਪਰਡੈਂਟ ਵੀ. ਹਰਸ਼ਵਰਧਨ ਰਾਜੂ ਨੇ ਕਿਹਾ ਕਿ ਡੰਪਰ ਡਰਾਈਵਰ ਸਮੇਤ 23 ਜ਼ਖਮੀਆਂ (injured) ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ । ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ । ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ।

Read More : ਫਤਿਹਗੜ੍ਹ ਸਾਹਿਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਵਿਜੀਲਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕਾਬੂ

0
Vigilance

ਪਟਿਆਲਾ, 26 ਮਾਰਚ 2026 : ਭ੍ਰਿਸ਼ਟਾਚਾਰ (Corruption) ਵਿਰੁੱਧ ਵਿਢੀ ਮੁਹਿੰਮ ਤਹਿਤ ਇਕ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਸਬ-ਇੰਸਪੈਕਟਰ

ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ ਦਫ਼ਤਰ ਜਿ਼ਲ੍ਹਾ ਪਟਿਆਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਨੂੰ 20 ਹਜਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ । ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਵਿਜੀਲੈਂਸ ਦੇ ਬੁਲਾਰੇ ਨੇ ਕੀ ਆਖਿਆ

ਬੁਲਾਰੇ ਨੇ ਕਿਹਾ ਕਿ ਸਿਕਾਇਤਕਰਤਾ (Complainant) ਦੇ ਰਿਸ਼ਤੇਦਾਰ ਦੇ ਸਾਲ 2023 ਵਿੱਚ ਖਾਲਿਸਤਾਨੀ ਲਹਿਰ ਵਿੱਚ ਸ਼ਾਮਲ ਹੋਣ ਸਬੰਧੀ ਜਾਂਚ ਕੀਤੀ ਗਈ ਸੀ। ਇਸ ਸਬੰਧ ਵਿੱਚ, ਦੋਸ਼ੀ ਏ. ਐਸ. ਆਈ. ਨੇ ਸ਼ਿਕਾਇਤਕਰਤਾ ਨੂੰ ਕਾਊਂਟਰ ਇੰਟੈਲੀਜੈਂਸ ਦਫ਼ਤਰ ਬੁਲਾਇਆ ਅਤੇ ਉਸਨੂੰ ਕਿਹਾ ਕਿ ਉਹ, ਆਪਣੇ ਰਿਸ਼ਤੇਦਾਰ ਦੇ ਨਾਲ, ਖਾਲਿਸਤਾਨੀ ਲਹਿਰ ਵਿੱਚ ਵੀਂ ਸ਼ਾਮਲ ਸੀ । ਸਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਏ. ਐਸ. ਆਈ. ਨੇ ਸ਼ਿਕਾਇਤਕਰਤਾ ਨੂੰ ਉਸਦੇ ਪੱਖ ਵਿਚ ਰਿਪੋਰਟ ਜਾਰੀ ਕਰਨ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜੋ ਕਿ ਸਿਕਾਇਤਕਰਤਾ ਨੂੰ ਵਿਦੇਸ਼ ਜਾਣ ਲਈ ਲੋੜੀਂਦੀ ਸੀ ।

ਸਿ਼ਕਾਇਤਕਰਤਾ ਨੇ ਕੀਤਾ ਸੀ ਵਿਜੀਲੈਂਸ ਨਾਲ ਸੰਪਰਕ

ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ਕਰਕੇ ਸਿਕਾਇਤਕਰਤਾ ਨੇ ਵਿਜੀਲੈਂਸ (Vigilance) ਬਿਊਰੋ ਰੇਂਜ ਪਟਿਆਲਾ ਨਾਲ ਸੰਪਰਕ ਕੀਤਾ । ਉਸਦੀ ਸ਼ਿਕਾਇਤ `ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਏ. ਐਸ. ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ । ਇਸ ਸਬੰਧ ਵਿੱਚ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

Read More : ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐਸ. ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ

0
Transfers

ਚੰਡੀਗੜ੍ਹ, 26 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਇਕ ਆਈ. ਏ. ਐਸ. (I. A. S.) ਤੇ ਅੱਠ ਪੀ. ਸੀ. ਐਸ.(P. C. S.) ਅਧਿਕਾਰੀਆਂ ਦੇ ਤਬਾਦਲਾ ਹੁਕਮ (Transfer order) ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿਚ :

Transfers

 

1.60 ਲੱਖ ਲੋਕ ਕਰਵਾ ਚੁੱਕੇ ਹਨ 191 ਕਰੋੜ ਰੁਪਏ ਦਾ ਮੁਫ਼ਤ ਇਲਾਜ : ਸਿਹਤ ਮੰਤਰੀ

0
Health Minister

ਪਟਿਆਲਾ, 25 ਮਾਰਚ 2026 : ਪੰਜਾਬ ਦੇ ਸਿਹਤ ਮੰਤਰੀ (Health Minister) ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਿੰਨੇ ਵਿਅਕਤੀ ਕਿੰਨੇ ਦਾ ਕਰਵਾ ਚੁੱਕੇ ਹਨ ਇਲਾਜ ਸਬੰਧੀ ਜਾਣਕਾਰੀ ਦਿੱਤੀ ।

ਸਿਹਤ ਮੰਤਰੀ ਪੰਜਾਬ ਨੇ ਦਿੱਤੀ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਜਾਣਕਾਰੀ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਨਿਵੇਕਲੀ ਸਕੀਮ `ਮੁੱਖ ਮੰਤਰੀ ਸਿਹਤ ਯੋਜਨਾ`ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਅੱਜ ਇੱਥੇ ਪੰਜਾਬ ਸਰਕਾਰ (Punjab Government) ਦੀਆਂ ਸਿਹਤ ਖੇਤਰ ‘ਚ 4 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 1.60 ਲੱਖ ਲੋਕਾਂ ਨੇ 191 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ ।

ਪੰਜਾਬ ਦੇ ਸਿਹਤ ਮਾਡਲ ਦੀ ਬਾਕੀ ਸੂਬਿਆਂ ਵਿਚ ਹੋਣ ਲੱਗੀ ਹੈ ਕਾਪੀ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਿਹਤ ਮਾਡਲ ਦੀ ਦੇਸ਼ ਦੇ ਬਾਕੀ ਰਾਜਾਂ ‘ਚ ਕਾਪੀ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ‘ਚ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਪਹਿਲ ਦਿੱਤੀ, ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ । ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਕਾਇਆਂ ਕਲਪ ਕਰਨ ਨਾਲ ਸੂਬੇ ਵਿੱਚ ਸਿਹਤ ਕ੍ਰਾਂਤੀ ਦਾ ਆਗਾਜ਼ ਕੀਤਾ ਸੀ ਅਤੇ ਪਿਛਲੇ ਚਾਰ ਸਾਲਾਂ ‘ਚ ਆਪ ਦੀ ਸਰਕਾਰ ਨੇ ਸਿਹਤ ਖੇਤਰ ‘ਚ ਲਾਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ ।

25 ਲੱਖ ਕਾਰਡ ਚੁੱਕੇ ਹਨ

ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ 65 ਲੱਖ ਪਰਿਵਾਰਾਂ ਤੇ 3 ਕਰੋੜ ਲੋਕਾਂ ਦੇ ਸਿਹਤ ਕਾਰਡ ਬਣਨੇ ਹਨ, ਜਿਨ੍ਹਾਂ `ਚੋਂ ਹੁਣ ਤੱਕ 25 ਲੱਖ ਕਾਰਡ ਬਣ ਚੁੱਕੇ ਹਨ ਤੇ ਉਹ ਸਭ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਕਿਸੇ ਬਿਮਾਰੀ ਦੀ ਉਡੀਕ ਕਰਨ ਦੀ ਬਜਾਇ ਪਹਿਲਾਂ ਹੀ ਆਪਣੇ ਇਹ ਕਾਰਡ ਬਣਵਾ ਲੈਣ ।

ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਅੰਦਰ 9 ਹੋਰ ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਜਿਨ੍ਹਾਂ `ਚੋਂ ਪਹਿਲਾਂ ਹੀ ਚਾਲੂ ਰਿਮਟ ਫ਼ਤਿਹਗੜ੍ਹ ਸਾਹਿਬ, ਈਐਸਆਈ ਲੁਧਿਆਣਾ ਸਮੇਤ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਲਹਿਰਾਗਾਗਾ, ਮਲੇਰਕੋਟਲਾ ਤੇ ਲੁਧਿਆਣਾ ਵਿਖੇ ਬਣਨ ਵਾਲੇ ਮੈਡੀਕਲ ਕਾਲਜਾਂ `ਚ 600 ਨਵੀਂਆਂ ਐਮ. ਬੀ. ਬੀ. ਐਸ. ਸੀਟਾਂ ਸ਼ਾਮਲ ਹੋਣਗੀਆਂ। ਜਦਕਿ ਮੈਡੀਕਲ ਸਿੱਖਿਆ ਵਿਭਾਗ ਵਿੱਚ ਮਨੁਖੀ ਸਰੋਤ ਦੀ ਕਮੀ ਦੂਰ ਕੀਤੀ ਗਈ ਹੈ ਤੇ ਪ੍ਰੋਫੈਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।

ਸਰਕਾਰੀ ਮੈਡੀਕਲ ਕਾਲਜਾਂ ਵਿਚ ਕਰੋੜਾਂ ਦਾ ਸਾਜੋ ਸਮਾਨ ਜਾ ਰਿਹੈ ਖਰੀਦਿਆ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਸਾਰੇ ਸਰਕਾਰੀ ਮੈਡੀਕਲ ਕਾਲਜਾਂ `ਚ 200 ਕਰੋੜ ਰੁਪਏ ਦਾ ਸਾਜੋ ਸਮਾਨ ਖਰੀਦਿਆ ਜਾ ਰਿਹਾ ਹੈ ਤੇ ਰਾਜ ਦੇ ਸਾਰੇ ਜ਼ਿਲ੍ਹਿਆਂ ‘ਚ 50-50 ਬੈਡਾਂ ਦੀ ਸਹੂਲਤ ਵਾਲੇ 22 ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾ ਰਹੇ ਹਨ । ਸਿਹਤ ਮੰਤਰੀ ਨੇ ਦੱਸਿਆ ਕਿ ਮੁਫ਼ਤ ਦਵਾਈਆਂ ਪਹਿਲਾਂ ਹੀ ਦੇਣ ਸਮੇਤ ਡਾਇਗਨੋਸਟਿਕ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਸਾਰੇ ਜ਼ਿਲ੍ਹਾ ਹਸਪਤਾਲਾਂ ‘ਚ ਇਸ ਸਾਲ `ਚ ਐਮ.ਆਰ. ਆਈ, 8 ਹੋਰ ਹਸਪਤਾਲਾਂ `ਚ ਸੀ.ਟੀ ਸਕੈਨ ਸਹੂਲਤ ਤੋਂ ਇਲਾਵਾ 250 ਬੈਡਾਂ ਵਾਲੇ 7 ਜੱਚਾ-ਬੱਚਾ ਹਸਪਤਾਲ ਚਾਲੂ ਕੀਤੇ ਜਾਣਗੇ ਤੇ ਐਕਸਰੇ ਤੇ ਅਲਟਰਸਾਊਂਡ ਲਈ ਸੂਚੀਬੱਧ 200 ਤੋਂ ਵੱਧ ਪ੍ਰਾਈਵੇਟ ਡਾਇਗੋਸਟਿਕ ਸੈਂਟਰ ਵੀ ਚੱਲ ਰਹੇ ਹਨ ।

883 ਆਮ ਆਦਮੀ ਕਲੀਨਿਕਾਂ ਨੇ ਕੀਤਾ ਕਰੋੜਾਂ ਲੋਕਾਂ ਦਾ ਇਲਾਜ

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਅੰਦਰ 883 ਆਮ ਆਦਮੀ ਕਲੀਨਿਕਾਂ ਨੇ 5 ਕਰੋੜ ਓਪੀਡੀ ਕਰਕੇ 1.69 ਕਰੋੜ ਲੋਕਾਂ ਦਾ ਮੁਫ਼ਤ ਇਲਾਜ ਕਰਕੇ ਵੱਡਾ ਮਾਅਰਕਾ ਮਾਰਿਆ ਹੈ ਜਦੋਂਕਿ ਸੀ. ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਨੇ ਵੀ ਸਿਹਤ ਖੇਤਰ `ਚ ਨਵੀਂ ਕ੍ਰਾਂਤੀ ਲਿਆਂਦੀ ਹੈ ਤੇ 8000 ਯੋਗਾ ਸ਼ੈਸ਼ਨਾਂ ਦਾ 2 ਲੱਖ ਲੋਕ ਰੋਜ਼ਾਨਾ ਲਾਭ ਲੈ ਰਹੇ ਹਨ । ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ 948 ਜਨਰਲ ਡਾਕਟਰ ਤੇ 627 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਕੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਡੀਕਲ ਭਰਤੀ ਕੀਤੀ ਹੈ। ਜਦਕਿ ਪੈਰਾਮੈਡੀਕਲ ਪ੍ਰੋਫੈਸ਼ਨਲਜ ਦੀ ਭਰਤੀ `ਚ 300 ਨਰਸਿੰਗ ਸਟਾਫ ਤੇ 250 ਫਾਰਮਾਸਿਸਟ ਭਰਤੀ ਕਰਨ ਸਮੇਤ 672 ਨਰਸਾਂ ਦੀ ਹੋਰ ਭਰਤੀ ਚੱਲ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀ ਫਰਿਸਤੇ ਸਕੀਮ ਨੇ ਹੁਣ ਤੱਕ 600 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਹਨ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਨੂੰ ਲੈ ਕੇ ਕੀਤੇ ਕਈ ਅਹਿਮ ਐਲਾਨ

ਐੱਨ. ਆਈ. ਏ. ਨੇ ਮਾਰੇ ਕਸ਼ਮੀਰ `ਚ 9 ਥਾਵਾਂ `ਤੇ ਛਾਪੇ

0
NIA

ਸ੍ਰੀਨਗਰ, 25 ਮਾਰਚ 2026 : ਭਾਰਤ ਦੇਸ਼ ਦੀ ਕੌਮੀ ਜਾਂਚ ਏਜੰਸੀ ਐਨ. ਆਈ. ਏ. (N. I. A.) ਵਲੋਂ ਕਸ਼ਮੀਰ ਵਿਖੇ ਕਈ ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਮਾਮਲੇ ਵਿਚ ਮਾਰੇ ਗਏ ਹਨ ਛਾਪੇ

ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਦਿੱਲੀ ਦੇ ਲਾਲ ਕਿਲੇ ਨੇੜੇ ਪਿਛਲੇ ਸਾਲ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਸਬੰਧੀ ਕਸ਼ਮੀਰ ‘ਚ 9 ਥਾਵਾਂ ‘ਤੇ ਛਾਪੇ ਮਾਰੇ । ਐੱਨ. ਆਈ. ਏ. ਨੇ ਕਿਹਾ ਕਿ ਉਸ ਨੇ ਸ੍ਰੀਨਗਰ, ਬਾਰਾਮੂਲਾ, ਜੰਮੂ, ਕੁਲਗਾਮ, ਗੰਦਰਬਲ ਤੇ ਹੰਦਵਾੜਾ ਜਿਲਿਆਂ ‘ਚ ਛਾਪੇਮਾਰੀ ਕੀਤੀ ।

ਤਲਾਸ਼ੀਆਂ ਦੌਰਾਨ ਕਈ ਡਿਜ਼ੀਟਲ ਡਿਵਾਈਸਾਂ ਕੀਤੀਆਂ ਗਈਆਂ ਹਨ ਜਬਤ

ਬੁਲਾਰੇ ਨੇ ਕਿਹਾ ਕਿ ਤਲਾਸ਼ੀਆਂ ਦੌਰਾਨ ਕਈ ਡਿਜੀਟਲ ਡਿਵਾਈਸਾਂ ਜ਼ਬਤ (Seizure of digital devices) ਕੀਤੀਆਂ ਗਈਆਂ ਜਿਨ੍ਹਾਂ ਨੂੰ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ । ਧਮਾਕੇ ਪਿੱਛੇ ਅੱਤਵਾਦੀ ਮਾਡਿਉਲ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ । ਉਕਤ ਧਮਾਕੇ ‘ਚ ਹੁਣ ਤੱਕ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਮੁੱਖ ਮੁਲਜ਼ਮ ਡਾਕਟਰ ਉਮਰ ਉਨ ਨਬੀ ਉਕਤ ਧਮਾਕੇ ‘ਚ ਮਾਰਿਆ ਗਿਆ ਸੀ । ਜਾਂਚ ਦੌਰਾਨ ਐੱਨ. ਆਈ. ਏ. ਨੇ ਨੋਟ ਕੀਤਾ ਕਿ ਉਮਰ ਨੇ ਗ੍ਰਿਫ਼ਤਾਰ ਕੀਤੇ ਸਹਿ-ਮੁਲਜ਼ਮਾਂ ਤੇ ਹੋਰਾਂ ਨਾਲ ਤਾਲਮੇਲ ਕਰ ਕੇ ਸਾਜ਼ਿਸ਼ ਰਚੀ ਸੀ ।

Read More : ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ

ਹਰਮੀਤ ਪਠਾਣਮਾਜਰਾ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ

0
Pathanmajra

ਪਟਿਆਲਾ, 25 ਮਾਰਚ 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਅਦਾਲਤ (Court) ਵਿਚ ਪੇਸ਼ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੋਇਆ ਅਦਾਲਤ ਵਿਚ

ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜਿਨ੍ਹਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਪਟਿਆਲਾ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸਦਾ ਅਦਾਲਤ ਵਲੋਂ ਚਾਰ ਦਿਨਾਂ ਦੇ ਪੁਲਿਸ ਰਿਮਾਂਡ (Police remand) ’ਤੇ ਭੇਜ ਦਿੱਤਾ ਹੈ ।

ਪਟਿਆਲਾ ਪੁਲਸ ਨੇ ਕੀਤਾ ਸੀ ਗਵਾਲੀਅਰ ਤੋਂ ਗ੍ਰਿਫ਼ਤਾਰ

ਜਿਕਰਯੋਗ ਹੈ ਕਿ ਪਠਾਣਮਾਜਰਾ ਨੂੰ ਪਟਿਆਲਾ ਪੁਲਸ ਨੇ ਬੀਤੀ ਰਾਤ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਕੀਤਾ ਸੀ ਗ੍ਰਿਫ਼ਤਾਰ ਅਤੇ ਅੱਜ ਪੁਲਸ ਨੂੰ ਪਟਿਆਲਾ ਲੈ ਕੇ ਪਹੁੰਚੀ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ । ਜਿਲ੍ਹਾ ਅਦਾਲਤ ਵਿਚ ਹੋਈ ਸੁਣਵਾਈ ਤੋਂ ਬਾਅਦ ਅਦਾਲਤ ਨੇ ਪਠਾਣਮਾਜਰਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ।

Read More : ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਪਟਿਆਲਾ ਪੁਲਸ ਨੇ ਕੀਤਾ ਗ੍ਰਿਫ਼ਤਾਰ

ਲਾਹੌਰ ਹਾਈਕੋਰਟ ਨੇ ਪ੍ਰਗਟਾਈ ਪਾਕਿਸਤਾਨੀ ਗ੍ਰਹਿ ਮੰਤਰਾਲਾ ਨਾਲ ਨਾਰਾਜ਼ਗੀ

0
Sarabjeet kaur

ਪਾਕਿਸਤਾਨ, 25 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੀ ਲਾਹੌਰ ਹਾਈਕੋਰਟ ਵਲੋਂ ਪਾਕਿਸਤਾਨੀ ਗ੍ਰਹਿ ਮੰਤਰਾਲਾ (Pakistani Ministry of Interior) ਨਾਲ ਆਪਣੀ ਨਾਰਾਜਗੀ ਪ੍ਰਗਟਾਏ ਜਾਣ ਦਾ ਸਮਾਚਾਰ ਹੈ ।

ਕੀ ਨਾਰਾਜ਼ਦਗੀ ਪ੍ਰਗਟਾਈ ਹੈ ਲਾਹੌਰ ਹਾਈਕੋਰਟ ਨੇ

ਮਿਲੀ ਜਾਣਕਾਰੀ ਅਨੁਸਾਰ ਜੋ ਲਾਹੌਰ ਹਾਈਕੋਰਟ (Lahore High Court) ਵਲੋਂ ਪਾਕਿਸਤਾਨੀ ਗ੍ਰਹਿ ਮੰਤਰਾਲਾ ਨਾਲ ਨਾਰਾਜ਼ਗੀ ਪ੍ਰਗਟਾਈ ਗਈ ਹੈ ਦਾ ਮੁੱਖ ਕਾਰਨ ਦੋ ਮਹੀਨਿਆਂ ਬਾਅਦ ਵੀ ਮੰਤਰਾਲਾ ਵਲੋਂ ਸਰਬਜੀਤ ਕੌਰ (Sarabjit Kaur) ਦੇ ਦੇਸ਼ ਨਿਕਾਲਾ (Deportation) ਦੇਣ ਦੇ ਮਾਮਲੇ ਵਿਚ ਮੰਤਰਾਲਾ ਵਲੋ ਰਿਪੋਰਟ ਪੇਸ਼ ਨਾ ਕਰਨਾ ਵਿਚ ਲਾਪ੍ਰਵਾਹੀ ਵਰਤਣਾ ਹੈ ।

ਸਹਾਇਕ ਐਡਵੋਕੇੇਟ ਜਨਰਲ ਨੂੰ ਕੀਤਾ ਗਿਆ ਤਲਬ

ਲਾਹੌਰੀ ਹਾਈਕੋਰਟ ਵਲੋਂ ਅੱਜ ਸਹਾਇਕ ਐਡਵੋਕੇਟ ਜਨਰਲ (Assistant Advocate General) ਨੂੰ ਤਲਬ ਕਰਕੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਗਲੀ ਤਰੀਕ ਤੱਕ ਸਾਰੇ ਵਿਭਾਗਾਂ ਤੋਂ ਰਿਪੋਰਟਾਂ ਪ੍ਰਾਪਤ ਹੋਣ । ਦੱਸਣਯੋਗ ਹੈ ਕਿ ਤਿੰਨ ਵਿਭਾਗ ਪਹਿਲਾਂ ਹੀ ਆਪਣੇ ਜਵਾਬ ਦਾਇਰ ਕਰ ਚੁੱਕੇ ਹਨ ਪਰ ਉਨ੍ਹਾਂ ਵਿੱਚੋਂ ਦੋ ਨੇ ਇਨਕਾਰ ਕਰ ਦਿੱਤਾ ਹੈ ।

ਇਸ ਤੋਂ ਪਹਿਲਾਂ 24 ਮਾਰਚ ਨੂੰ ਲਾਹੌਰ ਹਾਈ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਨੇ ਜਲਦੀ ਸੁਣਵਾਈ ਦੀ ਬੇਨਤੀ ਕੀਤੀ ਅਤੇ ਮਨੁੱਖੀ ਆਧਾਰ ‘ਤੇ ਤੁਰੰਤ ਸੁਣਵਾਈ ਲਈ ਦਲੀਲ ਦਿੱਤੀ । ਅਦਾਲਤ ਨੇ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਕੇਸ ਨੂੰ ਤਰਜੀਹ ਦਿੱਤੀ ਅਤੇ ਇਸਨੂੰ ਜਲਦੀ
ਸੁਣਵਾਈ ਲਈ ਮੁਲਤਵੀ ਕਰ ਦਿੱਤਾ ।

ਜਸਟਿਸ ਨੇ ਸਬੰਧਤ ਧਿਰਾਂ ਨੂੰ ਦਿੱਤੇ ਹੁਕਮ

ਕੋਰਟ ਵਿਚ ਸੁਣਵਾਈ ਦੌਰਾਨ ਜਸਟਿਸ ਫਾਰੂਕ ਹੈਦਰ ਨੇ ਸਬੰਧਤ ਧਿਰਾਂ ਤੋਂ ਜਵਾਬ ਤਲਬ ਕੀਤੇ ਅਤੇ ਉਨ੍ਹਾਂ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਸਮੇਂ ਸਿਰ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ । ਅਦਾਲਤ ਨੇ ਇਹ ਵੀ ਕਿਹਾ ਕਿ ਮਾਮਲੇ ਵਿੱਚ ਕਾਨੂੰਨੀ ਅਤੇ ਮਾਨਵਤਾਵਾਦੀ ਦੋਵਾਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ।

Read More : ਪਾਕਿਸਤਾਨ ਗਈ ਸਰਬਜੀਤ ਕੌਰ ਦੀ ਭਾਰਤ ਵਾਪਸੀ ਟੱਲੀ

 

ਯਮੁਨੋਤਰੀ ਤੇ ਗੰਗੋਤਰੀ ਧਾਮ ਦੇ ਕਿਵਾੜ ਖੁੱਲ੍ਹਣਗੇ ਅਪਰੈੈਲ ਮਹੀਨੇ ਵਿਚ

0
Yamunotri-Gangotri Dham

ਉੱਤਰਕਾਸ਼ੀ, 25 ਮਾਰਚ 2026 : ਭਾਰਤ ਦੇਸ਼ ਦੇ ਉਤਰਾਖੰਡ ਸੂਬੇ (Uttarakhand state) ਵਿਖੇ ਬਣੇ ਯਮੁਨੋਤਰੀ ਤੇ ਗੰਗੋਤਰੀ (Yamunotri and Gangotri) ਦੇ ਕਿਵਾੜ ਸ਼ਰਧਾਲੂਆਂ ਲਈ ਅਪਰੈੈਲ ਮਹੀਨੇ ਵਿਚ ਖੋਲ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਅਪਰੈੈਲ ਨੂੰ ਕਿੰਨੇ ਵਜੇ ਖੁੱਲ੍ਹਣਗੇ ਕਿਵਾੜ

ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਉੱਤਰਕਾਸ਼ੀ ਜਿਲੇ (Uttarkashi District) ‘ਚ ਸਥਿਤ ਯਮੁਨੋਤਰੀ ਧਾਮ ਦੇ ਕਿਵਾੜ (Door) ਅਕਸ਼ੈ ਤ੍ਰਿਤੀਆ ਦੇ ਮੌਕੇ ‘ਤੇ 19 ਅਪ੍ਰੈਲ ਨੂੰ ਦੁਪਹਿਰ 12 ਵੱਜ ਕੇ 35 ਮਿੰਟ ‘ਤੇ ਸ਼ਰਧਾਲੂਆਂ ਲਈ ਖੋਲ੍ਹ (Open to devotees) ਦਿੱਤੇ ਜਾਣਗੇ । ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ।

ਕਿਵਾੜ ਖੁੱਲਣ ਨਾਲ ਸ਼਼ੁਰੂ ਹੋ ਜਾਵੇਗੀ ਚਾਰ ਧਾਮ ਦੀ ਯਾਤਰਾ ਆਰੰਭ

ਸ੍ਰੀ ਯਮੁਨੋਤਰੀ ਮੰਦਰ ਕਮੇਟੀ ਨੇ ਦੱਸਿਆ ਕਿ ਧਾਮ ਦੇ ਖੁੱਲ੍ਹਣ ਦੇ ਸਮੇਂ ਦਾ ਮੁਹੂਰਤ ਯਮੁਨਾ ਜਯੰਤੀ ਦੇ ਤਿਉਹਾਰ ‘ਤੇ ਯਮੁਨੋਤਰੀ ਦੇ ਸਰਦ ਰੁੱਤ ਨਿਵਾਸ ਸਥਾਨ ਖਰਸਾਲੀ ‘ਚ ਵਿਧੀ ਵਿਧਾਨ ਨਾਲ ਪੰਚਾਂਗ ਗਣਨਾ ਤੋਂ ਬਾਅਦ ਕੱਢਿਆ ਗਿਆ । ਯਮੁਨੋਤਰੀ ਦੇ ਨਾਲ ਹੀ ਗੰਗੋਤਰੀ ਧਾਮ ਦੇ ਕਿਵਾੜ ਵੀ ਅਕਸ਼ੈ ਤ੍ਰਿਤੀਆ ਦੇ ਤਿਉਹਾਰ ‘ਤੇ ਹੀ 19 ਅਪ੍ਰੈਲ ਨੂੰ ਦੁਪਹਿਰ ਸਵਾ 12 ਵਜੇ ਖੁੱਲ੍ਹਣਗੇ ।

ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਇਸ ਸਾਲ ਦੀ ਚਾਰ ਧਾਮ ਯਾਤਰਾ (Char Dham Yatra) ਆਰੰਭ ਹੋ ਜਾਵੇਗੀ । ਬਦਰੀਨਾਥ ਧਾਮ ਦੇ ਕਿਵਾੜ, ਜਿੱਥੇ 23 ਅਪ੍ਰੈਲ ਨੂੰ ਸਵੇਰੇ ਸਵਾ 6 ਵਜੇ ਖੁੱਲ੍ਹਣਗੇ, ਉਥੇ ਹੀ ਕੇਦਾਰਨਾਥ ਦੇ ਕਿਵਾੜ 22 ਅਪ੍ਰੈਲ ਨੂੰ ਸਵੇਰੇ 8 ਵਜੇ ਖੋਲ੍ਹੇ ਜਾਣਗੇ ।

Read More : ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

ਚਾਰ ਨੌਜਵਾਨਾਂ ਨੂੰ ਪੁਲਸ ਨੇ ਕੀਤਾ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ

0
Rape

ਮੋਹਾਲੀ, 25 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ ਦੇ ਥਾਣਾ ਮੁੱਲਾਂਪੁਰ ਦੀ ਪੁਲਸ ਵਲੋਂ ਚਾਰ ਨੌਜਵਾਨਾਂ (Four young people) ਨੂੰ ਵੱਖ-ਵੱਖ ਗੰਭੀਰ ਦੋਸ਼ਾਂ ਦੇ ਚਲਦਿਆਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕਿਹੜੇ ਕਿਹੜੇ ਦੋਸ਼ ਤਹਿਤ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਮੁੱਲਾਂਪੁਰ ਪੁਲਸ (Mullanpur Police) ਵਲੋਂ ਜੋ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਜਿਹੜੇ ਜਿਹੜੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਹਨ 15 ਸਾਲਾ ਲੜਕੀ ਨਾਲ ਕਈ ਦਿਨਾਂ ਤੱਕ ਜਬਰ ਜਨਾਹ (Rape) ਕਰਨ, ਕੁੱਟਮਾਰ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਸ਼ਾਮਲ ਹਨ । ਸੂਚਨਾ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚੋਂ ਮੁੱਖ ਮੁਲਜਮ ਪੀੜ੍ਹਤਾ ਦਾ ਜਮਾਤੀ ਜਦੋਂ ਕਿ ਤਿੰਨ ਬਾਕੀ ਦੇ ਉਸਦੇ ਜਾਣਕਾਰ ਹਨ ।

ਕਿਸ ਕਿਸ ਧਾਰਾ ਤਹਿਤ ਕੀ ਕੀ ਦੋਸ਼ ਲਗਾਏ ਗਏ ਹਨ

ਪੁਲਸ ਵਲੋਂ ਚਾਰੋਂ ਨੌਜਵਾਨਾ ਵਿਰੁੱਧ ਪੋਕਸੋ ਐਕਟ (POCSO Act) ਤਹਿਤ ਗੰਭੀਰ ਧਾਰਾਵਾਂ ਲਗਾਉਂਦਿਆਂ ਧਾਰਾ 70 (2) ਤਹਿਤ ਸਮੂਹਿਕ ਬਲਾਤਕਾਰ, ਧਾਰਾ 61 (2) ਤਹਿਤ ਅਪਰਾਧਿਕ ਸਾਜਿਸ਼, ਧਾਰਾ (3/15) ਤਹਿਤ ਨਾਬਾਲਗਾਂ ਵਿਰੁੱਧ ਜਿਨਸੀ ਅਪਰਾਧ ਅਤੇ (66/66) ਧਾਰਾ ਤਹਿਤ ਇਤਰਾਜ਼ਯੋਗ ਵੀਡੀਓ ਬਣਾਉਣ ਅਤੇ ਪ੍ਰਸਾਰਿਤ ਕਰਨਾ ਸ਼ਾਮਲ ਹਨ ।

ਪੁਲਸ ਜਾਂਚ ਵਿਚ ਕੀ ਆਇਆ ਸਾਹਮਣੇ

ਪੰਜਾਬ ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੜਕੀ ਨੂੰ ਅਕਸਰ ਸੁਨਸਾਨ ਥਾਵਾਂ ‘ਤੇ ਲਿਜਾਂਦੇ ਸਨ, ਜਿੱਥੇ ਉਨ੍ਹਾਂ ਨੇ ਕਈ ਵਾਰ ਉਸ ਨਾਲ ਸਮੂਹਿਕ ਬਲਾਤਕਾਰ (Gang rape) ਕੀਤਾ ਅਤੇ ਮੁਲਜ਼ਮਾਂ ਨੇ ਪੀੜਤਾ ਦੀ ਇੱਕ ਇਤਰਾਜ਼ਯੋਗ ਵੀਡੀਓ (Objectionable video) ਵੀ ਬਣਾ ਲਈ ਸੀ ਅਤੇ ਉਸ ਨੂੰ ਕਿਸੇ ਨੂੰ ਕੁਝ ਵੀ ਦੱਸਣ ‘ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਸਨ ।

ਡਰ ਕਾਰਨ ਲੜਕੀ ਕਈ ਦਿਨਾਂ ਤੱਕ ਚੁੱਪ ਰਹੀ ਪਰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਜ਼ਮਾਂ ਵਿੱਚੋਂ ਇੱਕ ਨੇ ਗੁੱਸੇ ਵਿੱਚ ਆ ਕੇ ਉਹ ਵੀਡੀਓ ਇੱਕ ਨਿੱਜੀ ਸੋਸ਼ਲ ਮੀਡੀਆ ਗਰੁੱਪ ਵਿੱਚ ਅਪਲੋਡ ਕਰ ਦਿੱਤੀ । ਬਦਨਾਮੀ ਦੇ ਡਰ ਅਤੇ ਪਰੇਸ਼ਾਨੀ ਕਾਰਨ ਪੀੜਤਾ ਨੇ ਅੰਤ ਵਿੱਚ ਆਪਣੇ ਮਾਪਿਆਂ ਨੂੰ ਸਾਰੀ ਹੱਡ ਬੀਤੀ ਸੁਣਾਈ, ਜਿਨ੍ਹਾਂ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ।

ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚੋਂ ਤਿੰਨ ਨਾਬਾਲਗ ਤੇ ਇਕ 20 ਸਾਲਾਂ ਦਾ ਹੈ

ਅਧਿਕਾਰੀਆਂ ਨੇ ਦੱਸਿਆ ਕਿ ਸਿ਼ਕਾਇਤ ਮਿਲਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਚਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਤਿੰਨ ਨਾਬਾਲਗ ਹਨ, ਜਦਕਿ ਚੌਥਾ ਮੁਲਜ਼ਮ 20 ਸਾਲ ਦਾ ਹੈ । ਪੁਲਸ ਮੁਤਾਬਕ ਪੀੜ੍ਹਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ।

Read More : ਕਿਰਾਏਦਾਰ ਮਹਿਲਾ ਨੇ ਮਕਾਨ ਮਾਲਕ ਪੁਰਸ਼ ਤੇ ਲਗਾਏ ਸਰੀਰਕ ਸਬੰਧ ਬਣਾਏ ਦੇ ਦੋਸ਼