Home Blog Page 164

8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ ਵਿਚ ਗੁਆਂਢੀ ਗ੍ਰਿਫ਼ਤਾਰ

0
Rape

ਮੋਹਾਲੀ, 26 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਵਿਖੇ ਇਕ ਛੋਟੀ ਜਿਹੀ ਬੱਚੀ ਨਾਲ ਉਸਦੇ ਹੀ ਗੁਆਂਢੀ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਉਦਯੋਗਿਕ ਖੇਤਰ ਅਧੀਨ ਆਉਂਦੇ ਇਕ ਇਲਾਕੇ ‘ਚ ਜੋ ਦਿਲ ਦਹਿਲਾ ਦੇਣ ਵਾਲ ਘਟਨਾ ਵਾਪਰੀ ਹੈ ਦੇ ਚਲਦਿਆਂ ਜੋ 8 ਸਾਲਾ ਬੱਚੀ ਨਾਲ ਉਸਦੇ ਹੀ ਗੁਆਂਢੀ (Neighbor) ਵਲੋਂ ਜਬਰ ਜਨਾਹ ਕੀਤਾ ਗਿਆ ਹੈ ਵਿਚ ਪੁਲਸ ਨੇ ਮੁਲਜਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ । ਸੂਚਨਾ ਮੁਤਾਬਕ ਮੁਲਜਮ ਨੇ ਬੱਚੀ ਨੂੰ ਚੀਜ਼ ਦਾ ਲਾਲਚ ਦੇ ਕੇ ਜਬਰ-ਜ਼ਨਾਹ ਕੀਤਾ । ਪਰਿਵਾਰ ਨੇ ਬੱਚੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ । ਪੁਲਸ ਵਲੋਂ ਮੁਲਜਮ ਮੁਕੇਸ਼ (Accused Mukesh) ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ।

ਪੀੜ੍ਹਤ ਬੱਚੀ ਦੇ ਮਾਪਿਆਂ ਨੇ ਪੁਲਸ ਨੂੰ ਕੀ ਦੱਸਿਆ

ਪੀੜਤ ਬੱਚੀ ਦੇ ਮਾਪਿਆਂ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ‘ਚ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ, 9 ਸਾਲ ਦਾ ਪੁੱਤਰ ਤੇ 8 ਸਾਲ ਦੀ ਧੀ । ਮੰਗਲਵਾਰ ਨੂੰ ਦੋਵੇਂ ਪਤੀ-ਪਤਨੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ‘ਤੇ ਚਲੇ ਗਏ ਸਨ । ਸਕੂਲ ‘ਚ ਛੁੱਟੀ ਹੋਣ ਕਾਰਨ ਦੋਵੇਂ ਬੱਚੇ ਨੇੜਲੇ ਮੈਦਾਨ ‘ਚ ਖੇਡ ਰਹੇ ਸਨ ਤੇ ਸ਼ਾਮ ਨੂੰ ਜਦੋਂ ਮਾਪੇ ਘਰ ਆਏ ਤਾਂ ਬੱਚਿਆਂ ਨੇ ਰੋਂਦਿਆਂ ਦੱਸਿਆ ਕਿ ਖੇਡਣ ਦੌਰਾਨ ਗੁਆਂਢ ‘ਚ ਰਹਿੰਦਾ ਮੁਕੇਸ਼ ਜੋ ਕਿ ਕੂੜਾ ਇਕੱਠਾ ਕਰਨ ਦਾ ਕੰਮ ਕਰਦਾ ਹੈ, ਬੱਚੀ ਨੂੰ ਕੋਈ ਚੀਜ਼ ਦੇਣ ਦਾ ਲਾਲਚ ਦੇ ਕੇ ਝਾੜੀਆਂ ‘ਚ ਲੈ ਗਿਆ ਤੇ ਉਸ ਨਾਲ ਜ਼ਬਰ-ਜ਼ਨਾਹ ਕੀਤਾ । ਪਰਿਵਾਰ ਨੇ ਬੱਚੀ ਨੂੰ ਹਸਪਤਾਲ ‘ਚ ਦਾਖ਼ਲ (Hospitalized) ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਤੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ।

Read More : ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ

ਪੰਜਾਬ ਸਰਕਾਰ ਵੰਡ ਚੁੱਕੀ ਹੈ 7. 37 ਕਰੋੜ ਤੋਂ ਵਧ ਸੈਨੇਟਰੀ ਪੈਡ : ਡਾ. ਬਲਜੀਤ ਕੌਰ

0
Baljit Kaur

ਚੰਡੀਗੜ੍ਹ, 26 ਮਾਰਚ 2026 : ਪੰਜਾਬ ਸਰਕਾਰ (Punjab Government) ਗਰੀਬ ਅਤੇ ਲੋੜਵੰਦ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡ ਮਾਮਲੇ ਵਿਚ ਕਰੋੜਾਂ ਦੇ ਸੈਨੇਟਰੀ ਪੈਡ (Sanitary pads) ਵੰਡ ਚੁੱਕਣ ਦਾ ਅੰਕੜਾ ਸਾਹਮਣੇ ਆਇਆ ਹੈ ।

ਕਿੰਨੇ ਤੇ ਕਿੰਨੇ ਕਰੋੜ ਦੀ ਲਾਗਤ ਦੇ ਵੰਡੇ ਜਾ ਚੁੱਕੇ ਹਨ ਸੈੈਨੇਟਰੀ ਪੈਡ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਪੰਜਾਬ ਸਰਕਾਰ ਗਰੀਬ ਅਤੇ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱੱਈਆ ਕਰਵਾਉਣ ਦੇ ਮਾਮਲੇ ਵਿਚ ਚਾਲੂ ਸਾਲ ਦੌਰਾਨ ਲਗਭਗ 28 ਕਰੋੜ ਦੀ ਲਾਗਤ ਨਾਲ 7. 37 ਕਰੋੜ ਤੋਂ ਵਧ ਸੈਨੇਟਰੀ ਪੈੈਡ ਮੁਫ਼ਤ ਵੰਡ ਚੁੱਕੀ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ, ਸਵੱਛਤਾ ਅਤੇ ਸਨਮਾਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਲੋਕ-ਕੇਂਦਰਿਤ ਕਦਮ ਚੁੱਕੇ ਜਾ ਰਹੇ ਹਨ ।

ਯੋਜਨਾ ਤਹਿਤ ਮਿਲਿਆ ਹੈ 13 ਲੱਖ 65 ਹਜ਼ਾਰ ਔਰਤਾਂ ਨੂੰ ਸਿੱਧਾ ਲਾਭ

ਉਨ੍ਹਾਂ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੀਆਂ 13.65 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਿੱਧਾ ਲਾਭ ਮਿਲਿਆ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਪਿੱਛੜੇ ਵਰਗਾਂ ਦੀਆਂ ਮਹਿਲਾਵਾਂ ਨੂੰ ਨਾ ਸਿਰਫ਼ ਆਰਥਿਕ ਰਾਹਤ ਮਿਲੀ ਹੈ, ਸਗੋਂ ਉਹ ਆਪਣੀ ਸਿਹਤ ਅਤੇ ਸਵੱਛਤਾ ਪ੍ਰਤੀ ਹੋਰ ਜਾਗਰੂਕ ਹੋਈਆਂ ਹਨ, ਜਿਸ ਨਾਲ ਉਹ ਹੋਰ ਸਿਹਤਮੰਦ ਅਤੇ ਸਨਮਾਨਤ ਜੀਵਨ ਬਤੀਤ ਕਰ ਰਹੀਆਂ ਹਨ । ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ‘ਨਵੀਂ ਦਿਸ਼ਾ’ ਸਕੀਮ (‘Navi disha scheme) ਤਹਿਤ ਸੂਬੇ ਦੇ 27,314 ਆਂਗਨਵਾੜੀ ਸੈਂਟਰਾਂ ਰਾਹੀਂ ਹਰ ਮਹੀਨੇ ਲੋੜਵੰਦ ਮਹਿਲਾਵਾਂ ਨੂੰ 9 ਸੈਨਟਰੀ ਪੈਡ ਮੁਫ਼ਤ ਪ੍ਰਦਾਨ ਕੀਤੇ ਜਾ ਰਹੇ ਹਨ ।

ਚਾਲੂ ਵਿੱਤੀ ਸਾਲ ਦੌਰਾਨ ਰੱਖਿਆ ਗਿਆ ਹੈ ਕਰੋੜਾਂ ਵਿਚ ਸੈਨੇਟਰੀ ਪੈਡ ਵੰਡਣ ਦਾ ਟੀਚਾ

ਭਵਿੱਖੀ ਯੋਜਨਾਵਾਂ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ 14.60 ਕਰੋੜ ਦੀ ਲਾਗਤ ਨਾਲ 3.68 ਕਰੋੜ ਤੋਂ ਵੱਧ ਸੈਨਟਰੀ ਪੈਡ ਵੰਡਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਹੋਰ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇਗਾ । ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ (Mann Sarkar) ਦਾ ਮੁੱਖ ਉਦੇਸ਼ ਹੈ ਕਿ ਹਰ ਮਹਿਲਾ ਨੂੰ ਸਿਹਤਮੰਦ, ਸੁਰੱਖਿਅਤ ਅਤੇ ਸਨਮਾਨਤ ਜੀਵਨ ਲਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਕੋਈ ਵੀ ਮਹਿਲਾ ਬੁਨਿਆਦੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ ।

Read More : ਬੱਚਿਆਂ ਨੂੰ ਕਿਤਾਬੀ ਦੀ ਥਾਂ ਖੇਡ ਰਾਹੀਂ ਕਰਵਾਈ ਜਾਵੇਗੀ ਪੜ੍ਹਾਈ : ਡਾ. ਬਲਜੀਤ ਕੌਰ

 

`ਲਿਵ-ਇਨ ਪਾਰਟਨਰ` ਦੀਆਂ ਧੀਆਂ ਨਾਲ ਜਬਰ-ਜਨਾਹ ਕਰਨ ਵਾਲਾ ਗ੍ਰਿਫ਼ਤਾਰ

0
Arrested

ਨਵਸਾਰੀ (ਗੁਜਰਾਤ), 26 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਨਵਸਾਰੀ ਵਿਖੇ ਇਕ ਵਿਅਕਤੀ ਨੂੰ ਜਬਰ ਜਨਾਹ (Rape) ਤੇ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਨਵਸਾਰੀ ਜਿਲੇ (Navsari District) ‘ਚ ਇਕ ਵਿਅਕਤੀ ਨੂੰ ਆਪਣੀ ‘ਲਿਵ-ਇਨ ਪਾਰਟਨਰ`ਦੇ ਪਹਿਲੇ ਵਿਆਹ ਤੋਂ ਹੋਈਆਂ 2 ਨਾਬਾਲਗ ਧੀਆਂ ਨਾਲ ਕਥਿਤ ਤੌਰ ‘ਤੇ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ ‘ਚੋਂ ਇਕ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਵਲੋਂ ਇਹ ਜਾਣਕਾਰੀ ਦਿੱਤੀ ।

ਮੁਲਜਮ ਰਹਿ ਰਿਹਾ ਸੀ ਪੀੜ੍ਹਤ ਕੁੜੀਆਂ ਦੀ ਮਾਂ ਨਾਲ

ਪੁਲਸ ਅਧਿਕਾਰੀ ਬੀ. ਵੀ. ਗੋਹਿਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ 6 ਸਾਲਾਂ ਤੋਂ ਜਿਲੇ ਦੇ ਚਿਖਲੀ ਤਾਲੁਕਾ ‘ਚ 13 ਅਤੇ 14 ਸਾਲ ਦੀ ਉਮਰ ਦੀਆਂ ਪੀੜਤ ਕੁੜੀਆਂ ਦੀ ਮਾਂ ਨਾਲ ‘ਲਿਵ-ਇਨ ਸਬੰਧਾਂ`(Live-in relationships) ‘ਚ ਰਹਿ ਰਿਹਾ ਸੀ । ਉਨ੍ਹਾਂ ਦੱਸਿਆ ਕਿ ਜਦੋਂ ਔਰਤ ਦੀ ਇਕ ਧੀ ਦੇ ਪੇਟ ‘ਚ ਦਰਦ ਹੋਇਆ ਤਾਂ ਡਾਕਟਰੀ ਜਾਂਚ ‘ਚ ਪਤਾ ਲੱਗਿਆ ਕਿ ਉਹ ਗਰਭਵਤੀ (Pregnant) ਸੀ । ਪੁਲਸ ਨੇ ਦੱਸਿਆ ਕਿ ਇਸ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਦੋਵਾਂ ਕੁੜੀਆਂ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ । ਉਨ੍ਹਾਂ ਦੱਸਿਆ ਕਿ ਦੂਜੀ ਕੁੜੀ ਦੀ ਡਾਕਟਰੀ ਜਾਂਚ ਚੱਲ ਰਹੀ ਹੈ ।

ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

0
Suicide

ਲੁਧਿਆਣਾ, 26 ਮਾਰਚ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana District) ਦੇ ਪਿੰਡ ਚਾਹੜ ਵਿਖੇ ਬੀਤੀ ਰਾਤ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਨੌਜਵਾਨ ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਮਰਜੋਤ ਸਿੰਘ (Amarjot Singh) (19) ਪੁੱਤਰ ਗੁਰਦਿਆਲ ਸਿੰਘ ਵਜੋਂ ਕੀਤੀ ਗਈ ਹੈ । ਮ੍ਰਿਤਕ ਦੇ ਭਰਾ ਨਵਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਮਰਜੋਤ ਸਿੰਘ, ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ, ਕਿਉਂਕਿ ਉਸ ਦੇ ਕਈ ਦੋਸਤ ਵਿਦੇਸ਼ ਵਿਚ ਗਏ ਹੋਏ ਹਨ । ਅਮਰਜੋਤ ਸਿੰਘ ਨੇ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਲਈ ਅਪਲਾਈ ਕੀਤਾ ਸੀ ਪਰ ਉਸ ਦਾ ਵੀਜ਼ਾ ਰਿਜੈਕਟ ਹੋ ਗਿਆ, ਜਿਸ ਕਾਰਨ ਅਮਰਜੋਤ ਸਿੰਘ ਪਿਛਲੇ 4 ਮਹੀਨਿਆਂ ਤੋਂ ਡਿਪ੍ਰੈਸ਼ਨ (Depression) ‘ਚ ਰਹਿਣ ਲੱਗਾ । ਉਸ ਦਾ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਵੀ ਚੱਲ ਰਿਹਾ ਸੀ ।

ਨੌਜਵਾਨ ਰਹਿਣ ਲੱਗ ਪਿਆ ਸੀ ਡਿਪ੍ਰੈਸ਼ਨ ਵਿਚ

ਇਸੇ ਦੌਰਾਨ ਅਮਰਜੋਤ ਆਪਣੇ ਪਰਿਵਾਰ ਦੇ ਨਾਲ ਬਹੁਤ ਘੱਟ ਗੱਲਬਾਤ ਕਰਨ ਲੱਗਾ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਰੇ ਪਰਿਵਾਰਕ ਮੈਂਬਰਾਂ ਨੇ ਰਾਤ ਦਾ ਖਾਣਾ ਖਾਧਾ ਅਤੇ ਆਪਣੇ-ਆਪਣੇ ਕਮਰਿਆਂ ਵਿਚ ਚਲੇ ਗਏ, ਜਦੋਂਕਿ ਅਮਰਜੋਤ ਕਮਰੇ ਵਿਚ ਨਹੀਂ ਆਇਆ । ਇਸ ਤੋਂ ਬਾਅਦ ਸਾਰਾ ਪਰਿਵਾਰ ਉਸ ਦੀ ਭਾਲ ਕਰਨ ਲੱਗਾ ।

ਜਦੋਂ ਉਸ ਦੀ ਭਾਲ ਕਰਦਾ ਹੋਇਆ ਪਰਿਵਾਰ ਸਟੋਰ ਵਿਚ ਪੁੱਜਾ ਤਾਂ ਉਥੇ ਅਮਰਜੋਤ ਫਾਹੇ ਨਾਲ ਲਟਕ ਰਿਹਾ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ । ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ।

Read More : ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰ ਤੁਰੰਤ ਪ੍ਰਭਾਵ ਨਾਲ ਕੀਤੇ ਮੁਅੱਤਲ

0
Notification

ਚੰਡੀਗੜ੍ਹ, 26 ਮਾਰਚ 2026 : ਪੰਜਾਬ ਸਰਕਾਰ ਦੇ ਇਕ ਵਿਭਾਗ ਵਲੋਂ ਦੋ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਵਿਭਾਗ ਨੇ ਕੀਤੇ ਹਨ ਦੋ ਅਧਿਕਾਰੀ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਜੋ ਦੋ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇਹ ਕਾਰਵਾਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਕੀਤੀ ਹੈ । ਉਕਤ ਵਿਭਾਗ ਨੇ ਲੁਧਿਆਣਾ-1 ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (Block Development and Panchayat Officer) (ਬੀ. ਡੀ. ਪੀ. ਓ.) ਅਤੇ ਇੱਕ ਪੰਚਾਇਤ ਸਕੱਤਰ (Panchayat Secretary) (ਪੀ. ਐਸ.) ਨੂੰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ।

ਕਿਸ ਨੇ ਜਾਰੀ ਕੀਤੇ ਹਨ ਮੁਅੱਤਲੀ ਹੁਕਮ

ਜਾਣਕਾਰੀ ਮੁਤਾਬਕ ਉਪਰੋਕਤ ਦੋਹਾਂ ਅਧਿਕਾਰੀਆਂ ਦੇ ਮੁਅੱਤਲੀ ਹੁਕਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ (Rural Development and Panchayat Department) ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਰਾਜੇਸ਼ ਚੱਢਾ ਬੀ. ਡੀ. ਪੀ. ਓ. ਲੁਧਿਆਣਾ-1 ਅਤੇ ਸਤਵੀਰ ਕੌਰ ਪੰਚਾਇਤ ਸਕੱਤਰ ਸ਼ਾਮਲ ਹਨ । ਮੁਅੱਤਲੀ ਦੇ ਸਮੇਂ ਦੌਰਾਨ ਦੋਵਾਂ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਦਿੱਤਾ ਜਾਵੇਗਾ, ਬਸ਼ਰਤ ਇਹ ਹੈ ਕਿ ਉਨ੍ਹਾਂ ਵਲੋਂ ਇਹ ਸਰਟੀਫਿਕੇਟ ਪੇਸ਼ ਕੀਤਾ ਜਾਵੇ ਕਿ ਉਹ ਇਸ ਸਮੇਂ ਦੌਰਾਨ ਕੋਈ ਹੋਰ ਨੌਕਰੀ ਜਾਂ ਕੰਮ ਨਹੀਂ ਕਰ ਰਹੇ ਹਨ ।

Read More : ਚੰਡੀਗੜ੍ਹ ਨਗਰ ਨਿਗਮ ਨੇ ਬੈਂਕ ਘੁਟਾਲੇ ਮਾਮਲੇ ਵਿਚ ਦੋ ਮੁਲਾਜਮ ਕੀਤੇ ਮੁਅੱਤਲ

ਪੰਜਾਬ ਵਿਚ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੂੰ ਹੋਇਆ 64ਵਾਂ ਦਿਨ

0
Gourav Yadav

ਚੰਡੀਗੜ੍ਹ, 26 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲ ਰਹੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ (‘War on Gangsters’ campaign) ਨੂੰ 64ਵਾਂ ਦਿਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੁਹਿੰਮ ਦੇ 64ਵੇਂ ਦਿਨ ਕਿੰਨੀਆਂ ਥਾਵਾਂ ਤੇ ਕੀਤੀ ਗਈ ਹੈ ਛਾਪੇੇਮਾਰੀ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਦੀ ਅਗਵਾਈ ਹੇਠ ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਛਾਪੇਮਾਰੀਆਂ ਕਰ ਰਹੀ ਪੰਜਾਬ ਪੁਲਸ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 64ਵੇਂ ਦਿਨ ਸੂਬੇ ਭਰ ‘ਚ ਗੈਂਗਸਟਰ ਸਾਥੀਆਂ ਦੇ 540 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ।

206 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਹਥਿਆਰ ਵੀ ਕੀਤੇ ਬਰਾਮਦ

ਪੰਜਾਬ ਪੁਲਸ ਮੁਤਾਬਕ ਇਸ ਮੁਹਿੰਮ ਤਹਿਤ 206 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਹਥਿਆਰ ਬਰਾਮਦ (Weapons recovered) ਕੀਤੇ । ਇਸ ਨਾਲ ਕਾਰਵਾਈ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 16,884 ਹੋ ਗਈ ਹੈ । ਇਸ ਤੋਂ ਇਲਾਵਾ, 59 ਵਿਅਕਤੀਆਂ ਖ਼ਿਲਾਫ ਰੋਕਥਾਮ ਕਾਰਵਾਈ ਕੀਤੀ, ਜਦੋਂ ਕਿ 122 ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ।

ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 5 ਭਗੌੜੇ ਅਪਰਾਧੀਆਂ (Fugitive criminals) ਨੂੰ ਵੀ ਗ੍ਰਿਫਤਾਰ ਕੀਤਾ । ਪੰਜਾਬ ਪੁਲਸ (Punjab Police) ਨੇ ਲੋਕਾਂ ਨੂੰ ਅਪੀਲ ਕੀਤੀ ਲੋਕ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਗੁਮਨਾਮ ਤੌਰ ‘ਤੇ ਰਿਪੋਰਟ ਕਰ ਸਕਦੇ ਹਨ, ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਦੇ ਹਨ ।

ਯੁੱਧ ਨਸਿ਼ਆਂ ਵਿਰੁੱਧ ਦੇ 389ਵੇਂ ਦਿਨ 103 ਨਸ਼ਾ ਤਸਕਰ ਗ੍ਰਿਫ਼ਤਾਰ

ਇਸ ਦੌਰਾਨ ਪੁਲਿਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” 389ਵੇਂ ਦਿਨ ਵੀ ਜਾਰੀ ਰੱਖੀ, ਅੱਜ 103 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 8.4 ਕਿਲੋਗ੍ਰਾਮ ਹੈਰੋਇਨ, 37 ਕਿਲੋਗ੍ਰਾਮ ਭੁੱਕੀ, 270 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1,450 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 389 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 55,440 ਤੱਕ ਪਹੁੰਚ ਗਈ ਹੈ ।

Read More : ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 63ਵੇਂ ਦਿਨ 501 ਟਿਕਾਣਿਆਂ ‘ਤੇ ਕੀਤੀ ਛਾਪੇੇਮਾਰੀ

ਐਫ. ਆਈ. ਆਰ. ਡਾਊਨਲੋਡ ਤੇ ਫੀਸ ਵਾਲੇ ਫ਼ੈਸਲੇ ਨੂੰ ਸਰਕਾਰ ਨੇ ਲਿਆ ਵਾਪਸ

0
Notification

ਚੰਡੀਗੜ੍ਹ, 26 ਮਾਰਚ 2026 : ਪੰਜਾਬ ਪੁਲਸ (Punjab Police) ਦੀ ਵੈਬਸਾਈਟ ਤੋਂ ਐਫ. ਆਈ. ਆਰ. ਡਾਊਨਲੋਡ ਕਰਨ ‘ਤੇ ਲਗਾਈ ਗਈ ਫੀਸ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਵਲੋਂ ਵਾਪਸ ਲਏ ਜਾਣ ਦਾ ਸਮਾਚਾਰ ਹੈ ।

ਸਰਕਾਰ ਨੇ ਕਰ ਦਿੱਤਾ ਹੈ ਪੁਰਾਣਾ ਨੋਟੀਫਿਕੇਸ਼ਨ ਰੱਦ ਕਰਦਿਆਂ ਨਵਾਂ ਹੁਕਮ ਜਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਪੰਜਾਬ ਪੁਲਸ ਦੀ ਵੈਬਸਾਈਟ ਤੋਂ ਸਿਰਫ਼ ਸਿ਼ਕਾਇਤਕਰਤਾ ਨੂੰ ਛੱਡ ਕੇ ਬਾਕੀਆਂ ਨੂੰ ਐਫ. ਆਈ. ਆਰ. ਡਾਊਨਲੋਡ ਕਰਨ ਤੇ 80 ਰੁਪਏ ਫੀਸ ਦਾ ਨੋਟੀਫਿਕੇਸ਼ਨ (Notifications) ਜਾਰੀ ਕੀਤਾ ਗਿਆ ਸੀ ਨੂੰ ਪੰਜਾਬ ਸਰਕਾਰ ਨੇ ਰੱਦ ਕਰਦਿਆਂ ਇਕ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ । ਜਿਸ ਤਹਿਤ ਫੀਸ ਵਾਲਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ ।

ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕੀ ਆਖਿਆ ਗਿਆ ਸੀ

ਐਫ. ਆਈ. ਆਰ. ਡਾਊਨਲੋਡ (F. I. R. Download) ਕਰਨ ‘ਤੇ ਲਗਾਈ ਗਈ ਫੀਸ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਅਭਿਸ਼ੇਕ ਮਲਹੋਤਰਾ ਅਤੇ ਵਾਸੂ ਰੰਜਨ ਸ਼ਾਂਡਿਲਿਆ ਨੇ ਬੁੱਧਵਾਰ ਨੂੰ ਹਾਈ ਕੋਰਟ ‘ਚ ਇੱਕ ਪਟੀਸ਼ਨ ਦਾਇਰ (Petition filed) ਕੀਤੀ, ਜਿਸ ‘ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਆਪਣੇ ਸਾਂਝ ਪੋਰਟਲ/ਐਪ ਤੋਂ ਐਫਆਈਆਰ ਡਾਊਨਲੋਡ ਕਰਨ ਲਈ 80 ਰੁਪਏ ਵਸੂਲ ਰਹੀ ਹੈ, ਜੋ ਕਿ ਗਲਤ ਹੈ ।

ਕੀ ਆਖਿਆ ਗਿਆ ਹੈ ਪੁਰਾਣੇ ਨਿਯਮਾਂ ਵਿਚ

ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਪੀੜਤ ਜਾਂ ਸਿ਼ਕਾਇਤਕਰਤਾ ਨੂੰ ਐਫ. ਆਈ. ਆਰ. ਦੀ ਕਾਪੀ ਮੁਫ਼ਤ ਪ੍ਰਦਾਨ ਕਰਨ ਦੀ ਲੋੜ ਹੈ । ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਹੈ ਕਿ ਐਫ. ਆਈ. ਆਰ. ਔਨ-ਲਾਈਨ ਅਪਲੋਡ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਮੁਫ਼ਤ ‘ਚ ਦੇਖ ਅਤੇ ਡਾਊਨਲੋਡ ਕਰ ਸਕਣ । ਪੁਰਾਣੇ ਪੁਲਿਸ ਨਿਯਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਐਫ. ਆਈ. ਆਰ. ਦੀ ਕਾਪੀ ਲਈ ਕੋਈ ਫੀਸ ਨਹੀਂ ਲਈ ਜਾਵੇਗੀ ।

Read More : ਆਨਲਾਈਨ ਪੋਰਟਲ ਤੋਂ ਐਫ. ਆਈ. ਆਰ. ਡਾਊਨੋਡ ਕਰਨ ਤੇ ਫੀਸ ਲਾਗੂ

ਚੰਡੀਗੜ੍ਹ ਪ੍ਰਸ਼ਾਸਕ ਨੇ ਦਿੱਤੀ ਆਬਕਾਰੀ ਨੀਤੀ-2026-27 ਨੂੰ ਮਨਜ਼ੂਰੀ

0
Excise Policy

ਚੰਡੀਗੜ੍ਹ, 26 ਮਾਰਚ 2026 : ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਆਬਕਾਰੀ ਨੀਤੀ (Excise Policy) ਸਾਲ 2026-27 ਨੂੰ ਮਨਜ਼ੂਰੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮਨਜ਼ੂਰੀ ਦੇਣ ਵੇਲੇ ਕੀਤਾ ਗਿਆ ਮਾਲੀਏ ਦੇ ਵਾਧੇ ਵੱਲ ਵਿਸ਼ੇਸ਼ ਧਿਆਨ

ਮਿਲੀ ਜਾਣਕਾਰੀ ਮੁਤਾਬਕ ਜੋ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ (Gulab Chand Kataria) ਨੇ ਆਬਕਾਰੀ ਨੀਤੀ 2026-27 ਨੂੰ ਮਨਜ਼ੂਰੀ (Approval) ਦਿੱਤੀ ਹੈ ਤਹਿਤ ਮੁੱਖ ਹਿਤਧਾਰਕਾਂ ਦੇ ਮਹੱਤਵਪੂਰਨ ਸੁਝਾਵਾਂ ਨੂੰ ਸ਼ਾਮਲ ਕਰਦੇ ਹੋਏ ਪਾਰਦਰਸ਼ਤਾ, ਤਕਨੀਕ-ਅਧਾਰਿਤ ਈ-ਟੈਂਡਰਿੰਗ ਅਤੇ ਮਾਲੀਏ ਦੇ ਵਾਧੇ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ । ਏਕਾਧਿਕਾਰ ਨੂੰ ਰੋਕਣ ਲਈ ਉਪਾਵਾਂ ਦੇ ਨਾਲ-ਨਾਲ ਬਾਰਾਂ ਦੁਆਰਾ ਸ਼ਰਾਬ ਦੀ ਖਰੀਦ, ਇੰਟਰ-ਵੈਂਡ ਟ੍ਰਾਂਸਫਰ, ਉੱਨਤ ਸੁਰੱਖਿਆ ਵਿਵਸਥਾ ਅਤੇ ਜੀਪੀਐੱਸ ਟ੍ਰੈਕਿੰਗ ਜਿਹੀਆਂ ਸੁਵਿਧਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ।

11 ਠੇਕਿਆਂ ਲਈ ਈ-ਟੈਂਡਰਿੰਗ ਦੇ ਦੂਸਰੇ ਵਿਚ ਕਿੰਨੀਆਂ ਬੋਲੀਆਂ ਹੋਈਆਂ ਪ੍ਰਾਪਤ

ਈ-ਟੈਂਡਰਿੰਗ (E-tendering) ਦੇ ਦੂਸਰੇ ਦੌਰ ’ਚ 11 ਠੇਕਿਆਂ ਲਈ 19 ਬੋਲੀਆਂ ਪ੍ਰਾਪਤ ਹੋਈਆਂ । ਜਿਨ੍ਹਾਂ ਤੋਂ 53.94 ਕਰੋੜ ਰੁਪਏ ਦੀ ਰਿਜ਼ਰਵ ਕੀਮਤ ਦੇ ਮੁਕਾਬਲੇ 62.38 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਇਸ ਤੋ ਇਲਾਵਾ ਫੀਸ ਵਜੋਂ 38 ਲੱਖ ਰੁਪਏ ਵੀ ਪ੍ਰਾਪਤ ਹੋਏ । ਇਸ ਤੋਂ ਪਹਿਲਾਂ 19 ਮਾਰਚ ਨੂੰ ਹੋਏ ਈ-ਟੈਂਡਰਿੰਗ ਦੇ ਪਹਿਲੇ ਦੌਰ ਦੌਰਾਨ, 82 ਠੇਕਿਆਂ ਲਈ 195 ਬੋਲੀਆਂ ਪ੍ਰਾਪਤ ਹੋਈਆਂ ਸਨ । ਜਿਨ੍ਹਾਂ ਤੋਂ 376.24 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 487.68 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ।

ਵਿਭਾਗ ਨੇ ਕਿੰਨੇ ਕਰੋੜ ਦਾ ਮਾਲੀਆ ਕੀਤਾ ਇਕੱਠਾ

ਜਾਣਕਾਰੀ ਮੁਤਾਬਕ ਕੁੱਲ ਮਿਲਾ ਕੇ 93 ਰਿਟੇਲ ਵੈਂਡਸ ਦੇ ਮੁਕਾਬਲੇ ਵਿਭਾਗ ਨੇ 430.18 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 550.06 ਕਰੋੜ ਰੁਪਏ ਦਾ ਕੁੱਲ ਮਾਲੀਆ (Revenue) ਇਕੱਠਾ ਕੀਤਾ ਹੈ । ਇਸ ਤੋ ਇਲਾਵਾ ਬਾਕੀ 04 ਲਾਇਸੈਂਸਿੰਗ ਯੂਨਿਟਾਂ ਲਈ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਬੋਲੀਕਾਰਾਂ (Bidders) ਵੱਲੋਂ ਮਿਲੇ ਭਾਰੀ ਹੁੰਗਾਰੇ ਦੇ ਮੱਦੇਨਜ਼ਰ ਵਿਭਾਗ ਬਾਕੀ ਵੈਂਡਸ ਦੀ ਸਫ਼ਲ ਅਲਾਟਮੈਂਟ ਲਈ ਪੂਰੀ ਤਰ੍ਹਾਂ ਆਸਵੰਦ ਹੈ ਅਤੇ ਨਿਰਧਾਰਿਤ ਰਾਖਵੇਂ ਮੁੱਲ ਤੋਂ ਕਿਤੇ ਵੱਧ ਮਾਲੀਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ ।

Read More : ਪੰਜਾਬ ਸਰਕਾਰ ਦਾ ਦਾਅਵਾ, ਨਵੀਂ ਆਬਕਾਰੀ ਨੀਤੀ ਭਰੇਗੀ ਪੰਜਾਬ ਦਾ ਖਜ਼ਾਨਾ

 

‘ਆਪ’ ਸਰਕਾਰ ਨੇ ਤੇਜੀ ਨਾਲ ਕਾਰਵਾਈ ਕਰਕੇ ਕੀਤਾ ਨਵਾਂ ਮਾਪਦੰਡ ਸਥਾਪਤ : ਅਮਨ

0
Aman Arora

ਚੰਡੀਗੜ੍ਹ, 26 ਮਾਰਚ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੇਜੀ ਤੇ ਦ੍ਰਿੜਤਾ ਨਾਲ ਕਾਰਵਾਈ ਕਰਕੇ ਨਵਾਂ ਮਾਪਦੰਡ ਸਥਾਪਤ ਕੀਤਾ ਹੈ ।

ਹੋਰ ਕੀ ਕੀ ਆਖਿਆ ਅਮਨ ਅਰੋੜਾ ਨੇ

ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ (Aman Arora) ਨੇ ਕਿਹਾ ਕਿ ਜਵਾਬਦੇਹੀ ਵਾਲੇ ਸ਼ਾਸਨ ਅਤੇ ਸਿਆਸੀ ਸਰਪ੍ਰਸਤੀ ਦੇ ਸੱਭਿਆਚਾਰ ਵਿਚਕਾਰ ਇੱਕ ਸਪੱਸ਼ਟ ਲਕੀਰ ਖਿੱਚਦਿਆਂ ਪੰਜਾਬ ਸਰਕਾਰ (Punjab Government) ਨੇ ਲਾਲਜੀਤ ਭੁੱਲਰ ਨੂੰ ਤੁਰੰਤ ਹਟਾਉਣ ਅਤੇ ਗ੍ਰਿਫਤਾਰ ਕਰਨ ਸਮੇਤ ਗਲਤ ਕੰਮਾਂ ਵਿਰੁੱਧ ਤੇਜ਼ੀ ਅਤੇ ਦ੍ਰਿੜਤਾ ਨਾਲ ਕਾਰਵਾਈ ਕਰਕੇ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ ।

ਪੰਜਾਬ ਸਰਕਾਰ ਵਿਚ ਆਪਣੇ ਹੀ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਹੈ

‘ਆਪ’ ਪੰਜਾਬ ਦੇ ਸੂਬਾ ਪ੍ਰਧਾਨ (State President) ਨੇ ਰੇਖਾਂਕਿਤ ਕੀਤਾ ਕਿ ਜਿੱਥੇ ‘ਆਪ’ ਸਰਕਾਰ ਵਿੱਚ ਆਪਣੇ ਹੀ ਲੋਕਾਂ ਵਿਰੁੱਧ ਕਾਰਵਾਈ ਕਰਨ ਅਤੇ ਸੱਚਾਈ ਨੂੰ ਬਰਕਰਾਰ ਰੱਖਣ ਦੀ ਹਿੰਮਤ ਹੈ, ਉੱਥੇ ਹੀ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏ. ਡੀ. ਜੀ. ਪੀ. ਦੀ ਦੁਖਦਾਈ ਖੁਦਕੁਸ਼ੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਚਾ ਰਹੀ ਹੈ । ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਰਵਾਇਤੀ ਤੌਰ `ਤੇ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟਾਂ ਵੰਡਦੀਆਂ ਸਨ ।

ਅਮਨ ਅਰੋੜਾ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਆਪ ਸਰਕਾਰ ਦੀ ਵਚਨਬੱਧਤਾ ਦੁਹਰਾਈ

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ‘ਆਪ’ ਸਰਕਾਰ (AAP government) ਦੀ ਵਚਨਬੱਧਤਾ ਨੂੰ ਦੁਹਰਾਇਆ । ਉਨ੍ਹਾਂ ਕਿਹਾ ਕਿ ਗਲਤ ਕੰਮਾਂ ਵਿਰੁੱਧ ਤੁਰੰਤ ਕਾਰਵਾਈ ਕਰਕੇ ਸਰਕਾਰ ਨੇ ਆਪਣੀ ਨੀਅਤ ਸਪੱਸ਼ਟ ਕਰ ਦਿੱਤੀ ਹੈ । ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਦੀ ਸਪੱਸ਼ਟਤਾ ਹਰ ਕੋਈ ਦੇਖ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੋਸ਼ਾਂ ‘ਤੇ ਤੁਰੰਤ ਕਾਰਵਾਈ ਕਰਦੀ ਹੈ । ਲਾਲਜੀਤ ਭੁੱਲਰ ਨੂੰ ਤੁਰੰਤ ਹਟਾਇਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ । ਅਸੀਂ ਜਵਾਬਦੇਹੀ ਲਈ ਵਚਨਬੱਧ ਹਾਂ । ਇਸ ਦੇ ਉਲਟ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏ. ਡੀ. ਜੀ. ਪੀ. ਦੀ ਦੁਖਦਾਈ ਖੁਦਕੁਸ਼ੀ ਦੇ ਮੁਲਜ਼ਮਾਂ ਨੂੰ ਸ਼ਹਿ ਦੇ ਰਹੀ ਹੈ ।

ਅਮਨ ਅਰੋੜਾ ਨੇ ਪਿਛਲੀਆਂ ਸਰਕਾਰਾਂ ਨਾਲ ਤਿੱਖਾ ਵਿਰੋਧ ਪ੍ਰਗਟ ਕਰਦਿਆਂ ਕੀ ਆਖਿਆ

ਪਿਛਲੀਆਂ ਸਰਕਾਰਾਂ ਨਾਲ ਤਿੱਖਾ ਵਿਰੋਧ ਪ੍ਰਗਟ ਕਰਦਿਆਂ ਅਮਨ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਸੱਤਾ ਵਿੱਚ ਬੈਠੇ ਲੋਕਾਂ ਨੂੰ ਬਚਾਉਣ ਦੇ ਪੁਰਾਣੇ ਸੱਭਿਆਚਾਰ ਦੀ ਪਾਲਣਾ ਨਹੀਂ ਕਰਦੀ, ਸਗੋਂ ਸੱਚ ਅਤੇ ਜਵਾਬਦੇਹੀ ਨੂੰ ਸਰਵਉੱਚ ਰੱਖਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਅਤੇ ਅਕਾਲੀ ਦਲ ਦੇ ਸ਼ਾਸਨ ਨੂੰ ਦੇਖੋ, ਤਾਂ ਉਨ੍ਹਾਂ ਦੇ ਨੇਤਾਵਾਂ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਬਿਨਾਂ ਕਿਸੇ ਜਾਂਚ ਦੇ ਮਿੰਟਾਂ ਵਿੱਚ ਹੀ ਕਲੀਨ ਚਿੱਟ ਮਿਲ ਜਾਂਦੀ ਸੀ । ‘ਆਪ’ ਸਰਕਾਰ ਵੱਖਰੀ ਹੈ । ਸਾਡੇ ਵਿੱਚ ਸੱਚ ਬੋਲਣ, ਗਲਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਹੈ ਅਤੇ ਅਸੀਂ ਆਪਣੇ ਬੰਦਿਆਂ ਨੂੰ ਵੀ ਨਹੀਂ ਬਚਾਉਂਦੇ ।

Read More : ਅਮਨ ਅਰੋੜਾ ਨੇ ਕੀਤਾ ਐਨ. ਡੀ. ਏ. ਕੈਡਿਟਾਂ ਲਈ ਹੋਸਟਲ ਦਾ ਉਦਘਾਟਨ

ਬੰਗਲਾਦੇਸ਼ ਵਿਚ ਬਸ ਦੇ ਪਦਮਾ ਨਦੀ ਵਿਚ ਡਿੱਗਣ ਨਾਲ ਹੋਈ ਕਈ ਜਣਿਆਂ ਦੀ ਮੌਤ

0
Bangladesh

ਬੰਗਲਾਦੇਸ਼, 26 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿਖੇ ਪਦਮਾ ਨਦੀ ਵਿਚ ਬਸ ਦੇ ਡਿੱਗਣ ਕਾਰਨ ਕਈਆਂ ਦੀ ਮੌਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਬਸ ਦੇ ਨਦੀ ਵਿਚ ਡਿੱਗਣ ਨਾਲ ਹੋਈ ਕਿੰਨਿਆਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿਖੇ ਜੋ ਪਦਮਾ ਨਦੀ (Padma River) ਵਿਚ ਇਕ ਸਵਾਰੀਆਂ ਨਾਲ ਭਰੀ ਬਸ ਬੁੱਧਵਾਰ ਸ਼ਾਮ ਵੇਲੇ ਡਿੱਗ ਗਈ ਦੇ ਵਿਚ ਸਵਾਰ 23 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਤੇ 11 ਵਿਅਕਤੀ ਅਜਿਹੇ ਵੀ ਸਨ ਜਿਨ੍ਹਾਂ ਨੇ ਨਦੀ ਵਿਚ ਡਿੱਗੀ ਬਸ ਵਿਚੋਂ ਨਿਕਲ ਕੇ ਤੈਰਾਕੀ ਰਾਹੀਂ ਆਪਣੀ ਕੀਮਤੀ ਜਾਨ ਬਚਾਈ । ਦੱਸਣਯੋਗ ਹੈ ਕਿ ਬੱਸ ਵਿੱਚ ਲਗਭਗ 40 ਲੋਕ ਸਵਾਰ ਸਨ ।

ਬਸ ਕਿਸ ਤਰ੍ਹਾਂ ਡਿੱਗ ਗਈ ਨਦੀ ਵਿਚ

ਪਦਮਾ ਨਦੀ ਵਿਚ ਜੋ ਬਸ ਡਿੱਗਣ (Just falling) ਦਾ ਹਾਦਸਾ ਵਾਪਰਿਆ ਹੈ ਇਹ ਹਾਦਸਾ ਰਾਜਬਾੜੀ ਜਿ਼ਲ੍ਹੇ ਦੇ ਦੌਲਾਦੀਆ ਟਰਮੀਨਲ ‘ਤੇ ਇੱਕ ਕਿਸ਼ਤੀ ‘ਤੇ ਚੜ੍ਹਦੇ ਵੇਲੇ ਵਾਪਰਿਆ ਦੱਸਿਆ ਜਾ ਰਿਹਾ ਹੈ। ਜਦੋਂ ਬਸ ਕਿਸ਼ਤੀ ਵਿਚ ਚੜ੍ਹ ਰਹੀ ਸੀ ਤਾਂ ਉਦੋਂ ਹੀ ਬਸ ਦੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਨਦੀ ਵਿੱਚ ਡਿੱਗ ਗਈ । ਜਿਕਰਯੋਗ ਹੈਕਿ ਬੰਗਲਾਦੇਸ਼ ਵਿੱਚ, ਕਿਸ਼ਤੀਆਂ ਦੀ ਵਰਤੋਂ ਬੱਸਾਂ ਅਤੇ ਵਾਹਨਾਂ ਨੂੰ ਦਰਿਆਵਾਂ ਪਾਰ ਕਰਵਾਉਣ ਲਈ ਕੀਤੀ ਜਾਂਦੀ ਹੈ । ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਹੈ ਅਤੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ।

ਕਿਥੇ ਜਾ ਰਹੀ ਸੀ ਬਸ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਢਾਕਾ ਜਾ ਰਹੀ ਸੀ । ਈਦ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਸਮੇਤ ਬਹੁਤ ਸਾਰੇ ਯਾਤਰੀ ਰਾਜਧਾਨੀ ਵਾਪਸ ਆ ਰਹੇ ਸਨ । ਬਸ ਦੇ ਨਦੀ ਵਿਚ ਡਿੱਗਣ (Falling into the river) ਵੇਲੇ ਮੌਜੂਦ ਪ੍ਰਤੱਖਦਰਸ਼ੀਆਂ ਅਨੁਸਾਰ ਬਹੁਤ ਸਾਰੇ ਯਾਤਰੀ ਇੱਕੋ ਪਰਿਵਾਰ ਦੇ ਸਨ । ਕੁਝ ਬਾਹਰ ਖੜ੍ਹੇ ਰਹਿ ਕੇ ਬਚ ਗਏ ਜਦੋਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੰਦਰ ਫਸ ਗਏ ।

Read More : ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਕਈ ਜਿੰਦਾ ਸੜੇ ਤੇ ਕਈ ਹੋਏ ਗੰਭੀਰ ਜ਼ਖ਼ਮੀ