Home Blog Page 163

ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

0
Murder

ਜਲੰਧਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਸ਼ਰਾਬੀ ਪਿਤਾ ਵਲੋਂ ਪੰਜ ਸਾਲਾਂ ਦੀ ਮਾਸੂਮ ਜਿਹੀ ਬੱਚੀ ਦਾ ਗਲਾ ਘੁਟ ਕੇ ਕਤਲ (Murder by strangulation) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਬੱਚੀ ਦੇ ਕਤਲ ਦਾ

ਜਲੰਧਰ ਤੋਂ ਜੋ ਇਕ ਪਿਤਾ ਵਲੋਂ ਹੀ ਆਪਣੀ ਪੰਜ ਸਾਲਾ ਮਾਸੂਮ ਬੱਚੀ (Five-year-old innocent girl) ਦਾ ਗਲਾ ਘੁਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਮੁੱਖ ਕਾਰਨ ਆਪਣੇ ਪਿਤਾ ਨੂੰ ਬੱਚੀ ਨੂੰ ਸ਼ਰਾਬ ਪੀਣ ਤੋਂ ਰੋਕਣਾ ਸੀ ਤੇ ਉਹ ਵਾਰ-ਵਾਰ ਭੁੱਖ-ਪਿਆਸ ਕਾਰਨ ਪਿਤਾ ਤੋਂ ਖਾਣਾ ਮੰਗ ਰਹੀ ਸੀ ।

ਕੀ ਨਾਮ ਹੈ ਬੱਚੀ ਦਾ

ਪਿਤਾ ਵਲੋ਼ਂ ਹੀ ਗਲਾ ਘੁਟ ਕੇ ਮੌਤ (Death) ਦੇ ਘਾਟ ਉਤਾਰ ਦਿੱਤੀ ਗਈ ਪੰਜ ਸਾਲਾ ਬੱਚੀ ਦਾ ਨਾਮ ਨਿਹਾਰਿਕਾ ਹੈ । ਦੱਸਣਯੋਗ ਹੈ ਕਿ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਗੁਆਂਢੀ ਨੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤੇ ਉਸ ਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਮੁਲਜ਼ਮ ਪਿਤਾ (Accused father) ਅਰਵਿੰਦਰ ਕੁਮਾਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

Read More : ਹਰਿਆਣਾ ਵਿਚ ਬਾਪ ਨੇ ਧੀ ਦਾ ਕੀਤਾ ਕਤਲ

ਦਿੱਲੀ ਪੁਲਸ ਨੇ ਕੀਤਾ ਅਲਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਸਿੱਦੀਕੀ ਗ੍ਰਿਫ਼ਤਾਰ

0
Al falah University

ਫ਼ਰੀਦਾਬਾਦ, 5 ਫਰਵਰੀ 2026 : ਦਿੱਲੀ ਪੁਲਸ (Delhi Police) ਦੀ ਅਪਰਾਧ ਸ਼ਾਖਾ ਵਲੋਂ ਹਰਿਆਣਾ ਦੇ ਫਰੀਦਾਬਾਦ ਵਿਖੇ ਬਣੀ ਅਲ ਫਲਾਹ ਯੂਨੀਵਰਸਿਟੀ (Al falah University) ਦੇ ਚੇਅਰਮੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹੈ ਜਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਹਰਿਆਣਾ ਦੇ ਫਰੀਦਾਬਾਦ ਵਿੱਚ ਸਥਿਤ ਅਲ ਫਲਾਹ ਯੂਨੀਵਰਸਿਟੀ ਜੋੋ ਇੱਕ ਵਾਰ ਫਿਰ ਜਾਂਚ ਏਜੰਸੀਆਂ ਦੇ ਰਡਾਰ `ਤੇ ਆ ਗਈ ਹੈ ਦੇ ਚਲਦਿਆਂ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਯੂਨੀਵਰਸਿਟੀ ਦੇ ਜਿਸ ਚੇਅਰਮੈਨ (Chairman) ਨੂੰ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਜਵਾਦ ਅਹਿਮਦ ਸਿੱਦੀਕੀ (Jawad Ahmed Siddiqui) ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਿੱਦੀਕੀ ਨੂੰ ਕਥਿਤ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ (Arrested) ਕੀਤਾ ਹੈ ।

ਅਦਾਲਤ ਨੇ ਦਿੱਤਾ ਕਿੰਨੇ ਦਿਨ ਦਾ ਪੁਲਸ ਰਿਮਾਂਡ

ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਜਦੋਂ ਸਿੱਦੀਕੀ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰ ਦਿੱਤਾ, ਜਿਥੇ ਉਸਦਾ ਅਦਾਲਤ ਵਲੋਂ ਚਾਰ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਗਿਆ । ਦਿੱਲੀ ਪੁਲਸ ਅਧਿਕਾਰੀਆਂ ਦੇ ਅਨੁਸਾਰ ਸਿੱਦੀਕੀ `ਤੇ ਗੰਭੀਰ ਵਿੱਤੀ ਅਤੇ ਪ੍ਰਸ਼ਾਸਕੀ ਬੇਨਿਯਮੀਆਂ ਦਾ ਇਲਜ਼ਾਮ ਹੈ ਅਤੇ ਪੁੱਛਗਿੱਛ ਦੌਰਾਨ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ। ਇਹ ਕਾਰਵਾਈ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਯੂਨੀਵਰਸਿਟੀ ਪਹਿਲਾਂ ਹੀ ਕਈ ਕੇਂਦਰੀ ਏਜੰਸੀਆਂ ਦੁਆਰਾ ਜਾਂਚ ਦਾ ਸਾਹਮਣਾ ਕਰ ਰਹੀ ਹੈ ।

ਕੀ ਮਾਮਲਾ ਹੈ ਅਲ ਫਲਾਹ ਯੂਨੀਵਰਸਿਟੀ ਦਾ

ਅਲ ਫਲਾਹ ਯੂਨੀਵਰਸਿਟੀ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ ਜਦੋਂ ਇੱਕ ਅੱਤਵਾਦੀ ਨੈੱਟਵਰਕ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਦੌਰਾਨ ਸੰਸਥਾ ਦੇ ਕੁਝ ਮੈਡੀਕਲ ਸਟਾਫ ਦੀ ਭੂਮਿਕਾ ਦਾ ਖੁਲਾਸਾ ਹੋਇਆ ਸੀ । ਇਸ ਮਾਮਲੇ ਵਿੱਚ ਐਨ. ਆਈ. ਏ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਯੂਨੀਵਰਸਿਟੀ ਨਾਲ ਜੁੜੇ ਦੋ ਡਾਕਟਰਾਂ, ਮੁਜ਼ਾਮਿਲ ਅਹਿਮਦ ਗਨਾਈ ਅਤੇ ਸ਼ਾਹੀਨ ਸਈਦ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਤੋਂ ਇਲਾਵਾ ਯੂਨੀਵਰਸਿਟੀ ਪਹਿਲਾਂ ਵੀ ਵਿਵਾਦਾਂ ਵਿੱਚ ਘਿਰੀ ਰਹੀ ਹੈ । ਲਾਲ ਕਿਲ੍ਹਾ ਧਮਾਕਾ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਡਾ. ਉਮਰ ਵੀ ਇਸ ਸੰਸਥਾ ਨਾਲ ਜੁੜੇ ਹੋਏ ਸਨ । ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਹੋਰ ਵਿਅਕਤੀ ਵੀ ਯੂਨੀਵਰਸਿਟੀ ਵਿੱਚ ਸੇਵਾ ਨਿਭਾਉਂਦੇ ਸਨ ।

Read more : ਈ. ਡੀ. ਨੇ ਕੀਤੀਆਂ ਅਲ-ਫਲਾਹ ਯੂਨੀਵਰਸਿਟੀ ਦੀਆਂ ਜਾਇਦਾਦਾਂ ਕੁਰਕ

ਹਾਈਕੋਰਟ ਨੇ ਆਡੀਓ ਦੀ ਜਾਂਚ ਸੀ. ਐਫ. ਐਸ. ਐਲ. ਤੋ ਕਰਵਾਉਣ ਦੇ ਦਿੱਤੇ ਹੁਕਮ

0
High Court

ਚੰਡੀਗੜ੍ਹ , 4 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਕਥਿਤ ਵਾਇਰਲ ਕਾਨਫਰੰਸ ਕਾਲ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕਰਦਿਆਂ ਆਡੀਓ ਕਲਿੱਪ (Audio clip) ਦੀ ਜਾਂਚ ਸੀ. ਐਫ. ਐਸ. ਐਲ. (C. F. S. L.) ਚੰਡੀਗੜ੍ਹ ਤੋਂ ਕਰਵਾਉਣ ਦੇ ਆਦੇਸ਼ ਦਿੱਤੇ ਹਨ ।

ਕੋਰਟ ਨੇ ਕੀਤੀ ਸਿਟ ਦੀ ਪ੍ਰਗਤੀ ਰਿਪੋਰਟ ਨਾ ਆਉਣ ਤੇ ਨਾਰਾਜ਼ਗੀ

ਅਦਾਲਤ ਨੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ‘ਸਿੱਟ’ ਦੀ ਕੋਈ ਪ੍ਰਗਤੀ ਰਿਪੋਰਟ ਨਾ ਆਉਣ ਅਤੇ ਕਿਸੇ ਨਿਊਟ੍ਰਲ ਏਜੰਸੀ ਨੂੰ ਸੈਂਪਲ ਨਾ ਭੇਜਣ `ਤੇ ਨਾਰਾਜ਼ਗੀ ਜ਼ਾਹਰ ਕੀਤੀ । ਹੁਣ ਤੱਕ ਨਾ ਤਾਂ ਸਬੰਧਤ ਪੁਲਸ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਮੂਲ ਡਿਵਾਈਸ ਜ਼ਬਤ ਕੀਤੀ ਗਈ ਹੈ। ਮੂਲ ਵੀਡੀਓ ਕਿੱਥੋਂ ਅਪਲੋਡ ਹੋਈ, ਇਸ ਬਾਰੇ ਜਾਣਕਾਰੀ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਵੀ ਲਿਖਿਆ ਗਿਆ ਹੈ ।

ਐਡਵੋਕੇਟ ਜਨਰਲ ਪੰਜਾਬ ਨੇ ਕੀ ਦੱਸਿਆ ਮਾਨਯੋਗ ਕੋਰਟ ਨੂੰ

ਪੰਜਾਬ ਦੇ ਐਡਵੋਕੇਟ ਜਨਰਲ (Advocate General) ਨੇ ਦੱਸਿਆ ਕਿ ਵੀਡੀਓ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਗਈ ਸੀ, ਪਰ ਉਹ ਹਾਲੇ ਤੱਕ ਸਿੱਟ ਸਾਹਮਣੇ ਪੇਸ਼ ਨਹੀਂ ਹੋਏ। ਜਦਕਿ ਭਾਜਪਾ ਦੇ ਵਕੀਲ ਨੇ ਮਾਮਲੇ ਦੀ ਜਾਂਚ ਸੀ. ਬੀ. ਆਈ. ਵਰਗੀ ਸੁਤੰਤਰ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ । ਹਾਈ ਕੋਰਟ ਨੇ ਪੰਜਾਬ ਫੋਰੈਂਸਿਕ ਲੈਬ ਨੂੰ ਜਾਂਚ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲਾ ਕੇਂਦਰੀ ਏਜੰਸੀ ਸੀ.ਐਫ.ਐਸ.ਐਲ. ਨੂੰ ਸੌਂਪ ਦਿੱਤਾ ਹੈ ਤਾਂ ਜੋ ਜਾਂਚ ਨਿਰਪੱਖ ਹੋ ਸਕੇ।

Read More : ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ

ਰੋਹਿਤ ਸ਼ੈੱਟੀ ਦੇ ਘਰ ਫਾਇਰਿੰਗ ਕਰਨ ਵਾਲਿਆਂ ਦੀ ਹੋਈ ਪਛਾਣ

0
Rohit Shetty

ਮੁੰਬਈ, 4 ਫਰਵਰੀ 2026 : ਫਿਲਮ ਨਿਰਮਾਤਾ ਰੋਹਿਤ ਸ਼ੈੱਟੀ (Rohit Shetty) ਦੇ ਘਰ ਹੋਈ ਫਾਇਰਿੰਗ ਦੀ ਘਟਨਾ ‘ਚ ਕਥਿਤ ਤੌਰ ‘ਤੇ ਸ਼ਾਮਲ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ । ਇਕ ਸਥਾਨਕ ਅਦਾਲਤ ਨੇ 3 ਮੁਲਜ਼ਮਾਂ ਨੂੰ 5 ਫਰਵਰੀ ਤੱਕ ਪੁਲਸ ਹਿਰਾਸਤ (Police custody) ‘ਚ ਭੇਜ ਦਿੱਤਾ ਹੈ ।

ਕੌਣ ਹਨ ਤਿੰਨੇ ਜਣੇ

ਇਕ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਮੁਲਜ਼ਮ ਜਿਨ੍ਹਾਂ ਦੀ ਪਛਾਣ ਸਵਪਨਿਲ ਬੰਦੁ ਸਕਤ (23), ਸਿਧਾਰਥ ਦੀਪਕ ਯੇਨਪੁਰੇ (20) ਤੇ ਸਮਰਥ ਸਿ਼ਵਸ਼ੰਕਰ ਪੋਮਾਜੀ (18) ਵਜੋਂ ਹੋਈ ਹੈ, ਨੂੰ ਪੁਣੇ ਤੋਂ ਗ੍ਰਿਫ਼ਤਾਰ (Arrested) ਕਰ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ । ਚੌਥਾ ਮੁਲਜ਼ਮ ਸ਼ੁਭਮ ਫਰਾਰ ਹੈ ।

ਦੱਸਣਯੋਗ ਹੈ ਕਿ ਐਤਵਾਰ ਸਵੇਰੇ ਉੱਤਰ-ਪੱਛਮੀ ਮੁੰਬਈ ਦੇ ਜੁਹੂ ‘ਚ ਸ਼ੈੱਟੀ ਦੇ ਘਰ ‘ਤੇ ਗੋਲੀ (Shot at home) ਚਲਾਈ ਗਈ ਸੀ । ਇਸ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਿ਼ੰਮੇਵਾਰੀ ਲਈ ਸੀ । ਬਚਾਅ ਪੱਖ ਦੇ ਵਕੀਲ ਅਜੇ ਦੂਬੇ ਨੇ ਕਿਹਾ ਕਿ ਮੁਲਜ਼ਮ ਕਿਸੇ ਵੀ ਤਰ੍ਹਾਂ ਗਿਰੋਹ ਨਾਲ ਜੁੜੇ ਨਹੀਂ ਹਨ । ਪੁਲਸ ਨੇ ਸਿਰਫ਼ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

Read More : ਜੇਲ ਮੁਲਾਜਮ ਪਾਸਟਰ ਬਜਿੰਦਰ ਦੀ ਮਦਦ ਮਾਮਲੇ ਵਿਚ ਗ੍ਰਿਫ਼ਤਾਰ

ਰੇਤ ਤੇ ਕੋਲੇ ਦੀ ਸੱਮਗਲਿੰਗ ਮਾਮਲੇ ਵਿਚ ਈ. ਡੀ. ਨੇ ਮਾਰੇ ਛਾਪੇ

0
Enforcement Directorate

ਕੋਲਕਾਤਾ, 4 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਝਾਰਖੰਡ ਤੇ ਪੱਛਮੀ ਬੰਗਾਲ ‘ਚ ਰੇਤ ਤੇ ਕੋਲੇ ਦੀ ਸਮੱਗਲਿੰਗ (Smuggling) ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਮਾਮਲੇ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ ।

ਕਿਥੇ ਕਿਥੇ ਮਾਰੇ ਈ. ਡੀ. ਨੇ ਛਾਪੇ

ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦੀਆਂ ਟੀਮਾਂ ਨੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ (Central Armed Police Force) ਨਾਲ ਮਿਲ ਕੇ ਸਵੇਰੇ 6:30 ਵਜੇ ਤੋਂ ਦਿੱਲੀ, ਕੋਲਕਾਤਾ, ਆਸਨਸੋਲ, ਦੁਰਗਾਪੁਰ ਤੇ ਪੱਛਮੀ ਬਰਧਮਾਨ ਜ਼ਿਲਿਆਂ ਦੇ ਕਈ ਹਿੱਸਿਆਂ ‘ਚ ਤਲਾਸ਼ੀ (Search) ਲਈ । ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ, ਉਨਾਂ ‘ਚ ਆਸਨਸੋਲ ਦੇ ਬਣਲਡ ਪੁਲਸ ਪੱਛਮੀ ਬਰਧਮਾਨ : ਈ. ਡੀ. ਦੇ ਛਾਪੇ ਦੌਰਾਨ ਇਕ ਥਾਂ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਸਟੇਸ਼ਨ ਦੇ ਨਵ-ਨਿਯੁਕਤ ਅਧਿਕਾਰੀ ਮਨੋਰੰਜਨ ਮੰਡਲ ਦਾ ਘਰ ਵੀ ਸ਼ਾਮਲ ਹੈ । ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਤਲਾਸ਼ੀਆਂ ਰੇਤ ਤੇ ਕੋਲੇ ਦੇ ਗੈਰ-ਕਾਨੂੰਨੀ ਵਪਾਰ ਦੀ ਜਾਂਚ ਨਾਲ ਸਬੰਧਤ ਹਨ ।

Read More : ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ

‘ਸ਼ਾਦੀ ਡਾਟ ਕਾਮ` ਦੇ ਸੰਸਥਾਪਕ ਨੂੰ ਸੁਪਰੀਮ ਕੋਰਟ ਤੋਂ ਰਾਹਤ

0
Supreme Court

ਨਵੀਂ ਦਿੱਲੀ, 4 ਫਰਵਰੀ 2026 : ਸੁਪਰੀਮ ਕੋਰਟ (Supreme Court) ਨੇ `ਸ਼ਾਦੀ ਡਾਟ ਕਾਮ`ਦੇ ਸੰਸਥਾਪਕ ਅਨੁਪਮ ਮਿੱਤਲ (Founder Anupam Mittal) ਅਤੇ 2 ਹੋਰਾਂ ਨੂੰ ਉਸ ਮਾਮਲੇ `ਚ ਇਕ ਬਹੁਤ ਵੱਡੀ ਰਾਹਤ ਪ੍ਰਦਾਨ ਕਰ ਦਿੱਤੀ ਹੈ । ਜੋ ਇਸ ਵੈੱਬਸਾਈਟ ਦੇ ਇਕ ਖਪਤਕਾਰ ਵੱਲੋਂ ਕਥਿਤ ਧੋਖਾਦੇਹੀ (Fraud) ਕੀਤੇ ਜਾਣ ਨਾਲ ਸਬੰਧਤ ਹੈ ।

ਧੋਖਾਦੇਹੀ ਮਾਮਲੇ `ਚ ਗ੍ਰਿਫਤਾਰੀ `ਤੇ 2 ਹਫ਼ਤੇ ਲਈ ਰੋਕ

ਮਾਨਯੋਗ ਕੋਰਟ ਨੇ ਸ਼ਾਦੀ ਡਾਟ ਕਾਮ (Shaadi.com) ਦੇ ਸੰਸਥਾਪਕ ਨੂੰ ਜੋ ਰਾਹਤ ਪ੍ਰਦਾਨ ਕੀਤੀ ਹੈ ਉਹ ਦੋ ਹਫ਼ਤਿਆਂ ਲਈ ਗ੍ਰਿਫ਼ਤਾਰੀ ਤੇ ਰੋਕ (Arrest and detention) ਹੈ । ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਐੱਨ. ਵੀ ਅੰਜਾਰੀਆ ਦੀ ਬੈਂਚ ਨੇ ਤੇਲੰਗਾਨਾ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ `ਚ ਮਿੱਤਲ ਦੇ ਖ਼ਿਲਾਫ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਮਾਮਲੇ ਨੂੰ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਹਾਈ ਕੋਰਟ (High Court) ਦੇ ਕੋਲ ਵਾਪਸ ਭੇਜ ਦਿੱਤਾ ।

ਇਹ ਮਾਮਲਾ ਹੈਦਰਾਬਾਦ ਦੀ ਇਕ ਔਰਤ ਦੇ ਇਸ ਦੋਸ਼ ਨਾਲ ਸਬੰਧਤ ਹੈ ਕਿ `ਸ਼ਾਦੀ ਡਾਟ ਕਾਮ` ‘ਤੇ ਫਰਜ਼ੀ `ਪ੍ਰੋਫਾਈਲ`(ਨਿੱਜੀ ਵੇਰਵੇ) ਦੀ ਵਰਤੋਂ ਕਰਨ ਵਾਲੇ ਇਕ ਸ਼ਖਸ ਨੇ ਉਸ ਨਾਲ 11 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਅਤੇ ਵੈੱਬਸਾਈਟ ਉਕਤ ਖਪਤਕਾਰ ਦੇ ਵੇਰਵਿਆਂ ਦੀ ਠੀਕ ਤਰ੍ਹਾਂ ਜਾਂਚ ਕਰਨ ‘ਚ ਨਾਕਾਮ ਰਹੀ ।

Read more : ਫੈਸਲਿਆਂ ‘ਚ ਦੇਰੀ ਇਕ ਬੀਮਾਰੀ ਵਾਂਗ ਇਸ ਨੂੰ ਖਤਮ ਕੀਤਾ ਜਾਵੇ : ਸੁਪਰੀਮ ਕੋਰਟ

ਮੈਲਬੌਰਨ `ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

0
Mahatma Gandhi

ਨਵੀਂ ਦਿੱਲੀ, 4 ਫਰਵਰੀ 2026 : ਵਿਦੇਸ਼ੀ ਧਰਤੀ ਆਸਟ੍ਰੇਲੀਆ (Australia) ਦੇ ਸ਼ਹਿਰ ਮੈਲਬੌਰਨ ‘ਚ ਆਸਟ੍ਰੇਲੀਅਨ ਇੰਡੀਅਨ ਟ ਮੁਹਾਇਆ ਕਮਿਊਨਿਟੀ ਸੈਂਟਰ ਤੋਂ ਮਹਾਤਮਾ ਗਾਂਧੀ ਦਾ ਬੁੱਤ (Statue of Mahatma Gandhi) ਚੋਰੀ ਹੋ ਗਿਆ ਹੈ ।

ਸਖ਼ਤ ਨਿੰਦਾ ਕਰਦਿਆਂ ਭਾਰਤ ਨੇ ਕੀਤੀ ਕਾਰਵਾਈ ਤੇ ਬੁੱਤ ਬਰਾਮਦਗੀ ਦੀ ਮੰਗ

ਭਾਰਤ ਨੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਬੁੱਤ ਨੂੰ ਬਰਾਮਦ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ । ਆਸਟ੍ਰੇਲੀਅਨ ਮੀਡੀਆ ਅਨੁਸਾਰ 12 ਜਨਵਰੀ ਨੂੰ ਮੈਲਬੌਰਨ ਦੇ ਰੋਵਿਲ `ਚ ਕਮਿਉਨਿਟੀ ਸੈਂਟਰ ਤੋਂ ਕਾਂਸੀ ਦਾ ਬੁੱਤ ਚੋਰੀ (Theft) ਹੋ ਗਿਆ ਸੀ । ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਅਣਪਛਾਤੇ ਵਿਅਕਤੀਆਂ ਵੱਲੋਂ ਮੈਲਬੌਰਨ `ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ (Vandalism) ਕਰਨ ਤੇ ਉਸ ਨੂੰ ਚੋਰੀ ਕਰਨ ਦੀ ਸਖ਼ਤ ਨਿੰਦਾ ਕਰਦੇ ਹਾਂ ।

ਭਾਰਤ ਨੇ ਆਸਟ੍ਰੇਲੀਆਈ ਅਧਿਕਾਰੀਆਂ ਕੋਲ ਗੰਭੀਰਤਾ ਨਾਲ ਚੁੱਕਿਆ ਹੈ ਮਾਮਲਾ

ਅਸੀਂ ਇਸ ਮਾਮਲੇ ਨੂੰ ਆਸਟ੍ਰੇਲੀਆਈ ਅਧਿਕਾਰੀਆਂ (Australian officials) ਕੋਲ ਗੰਭੀਰਤਾ ਨਾਲ ਉਠਾਇਆ ਹੈ । ਉਨ੍ਹਾਂ ਨੂੰ ਬੁੱਤ ਨੂੰ ਬਰਾਮਦ ਭਾਰਤ ਨੇ ਕਿਹਾ-ਫੌਰੀ ਕਾਰਵਾਈ ਹੋਵੇ ਕਰਨ ਤੇ ਮੁਲਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ । ਮੀਡੀਆ ਰਿਪੋਰਟਾਂ ਅਨੁਸਾਰ 420 ਕਿਲੋ ਭਾਰੇ ਬੁੱਤ ਨੂੰ ਗ੍ਰਾਈਂਡਰ ਦੀ ਵਰਤੋਂ ਕਰ ਕੇ ਇਸ ਦੇ ਅਧਾਰ ਤੋਂ ਕੱਟ ਦਿੱਤਾ ਗਿਆ। ਬੁੱਤ ਦੇ ਸਿਰਫ ਪੈਰ ਹੀ ਬਚੇ ਹਨ ।

Read More : ਨੇਪਾਲੀ ਜੋੜੇ ਨੇ ਕੀਤੀ ਬਿਲਡਰ ਦੇ ਘਰ ‘ਚ 18 ਕਰੋੜ ਦੀ ਚੋਰੀ

ਜੇਲ ਮੁਲਾਜਮ ਪਾਸਟਰ ਬਜਿੰਦਰ ਦੀ ਮਦਦ ਮਾਮਲੇ ਵਿਚ ਗ੍ਰਿਫ਼ਤਾਰ

0
Arrest

ਮਾਨਸਾ, 4 ਫਰਵਰੀ 2026 : ਪੰਜਾਬ ਪੁਲਸ (Punjab Police) ਦੇ ਇਕ ਮੁਲਾਜਮ ਹੌਲਦਾਰ ਨਿਰਪਾਲ ਸਿੰਘ (Constable Nirpal Singh) ਨੂੰ ਬਲਾਤਕਾਰੀ ਪਾਦਰ ਬਜਿੰਦਰ ਸਿੰਘ ਦੀ ਮਦਦ ਕਰਨ ਦੇ ਮਾਮਲੇ ਵਿਚ ਅੱਜ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਲੱਗਿਆ ਹੈ ।

ਕੀ ਮਦਦ ਕੀਤੀ ਸੀ ਹੌਲਦਾਰ ਨੇ

ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬ ਪੁਲਸ ਦੇ ਜੇਲ ਮੁਲਾਜਮ (Jail employee) ਹੌਲਦਾਰ ਨਿਰਪਾਲ ਸਿੰਘ ਨੂੰ ਪਾਦਰੀ ਬਜਿੰਦਰ (Pastor Bajinder) ਦੀ ਮਦਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਵਲੋਂ ਪਾਦਰੀ ਦਾ ਮੋਬਾਇਲ ਫੋਨ ਜੇਲ ਵਿਚ ਪਹੁੰਚਾਉਣ ਤੇ ਗ੍ਰਿਫ਼ਤਾਰ ਕੀਤਾ ਹੈ । ਦੱਸਣਯੋਗ ਹੈ ਕਿ 24 ਜੂਨ ਨੂੰ ਮਾਨਸਾ ਜੇਲ ਵਿਚ ਬੰਦ ਬਲਾਤਕਾਰੀ ਬਜਿੰਦਰ ਕੋਲੋਂ ਇਕ ਮੋਬਾਇਲ ਫੋਨ ਤੇ ਨਗਦੀ ਬਰਾਮਦ ਹੋਈ ਸੀ ।

ਮਾਨਸਾ ਪੁਲਸ ਨੇ ਕੀਤਾ ਹੈ ਬਰਨਾਲਾ ਜੇਲ ਵਿਚ ਤਾਇਨਾਤ ਹੌਲਦਾਰ ਨੂੰ ਗ੍ਰਿਫ਼ਤਾਰ

ਪੰਜਾਬ ਪੁਲਸ ਦੇ ਹੌਲਦਾਰ ਨਿਰਪਾਲ ਸਿੰਘ ਜੋ ਕਿ ਅੱਜਕੱਲ੍ਹ ਬਰਨਾਲਾ ਜੇਲ੍ਹ ’ਚ ਤਾਇਨਾਤ ਸੀ ਅਤੇ ਉਸ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪਿਛਲੇ ਸਾਲ 1 ਅਪ੍ਰੈਲ 2025 ਨੂੰ ਪਾਦਰੀ ਨੂੰ ਬਲਾਤਕਾਰ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸੀ । ਪਾਦਰੀ ਬਜਿੰਦਰ ਦੇ ਖਿ਼ਲਾਫ਼ 2018 ’ਚ ਮੋਹਾਲੀ ਦੇ ਜ਼ੀਰਕਪੁਰ ਪੁਲਸ ਥਾਣੇ ’ਚ ਬਲਾਤਕਾਰ, ਕੁੱਟਮਾਰ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ ।

Read More : ਐਸ. ਐਸ. ਪੀ. ਦਫ਼ਤਰ ਦੇ ਬਾਹਰ ਗੋਲੀ ਮਾਮਲੇ ਵਿਚ ਦੋ ਕਾਬੂ

ਫੈਸਲਿਆਂ `ਚ ਦੇਰੀ ਇਕ ਬੀਮਾਰੀ ਵਾਂਗ ਇਸ ਨੂੰ ਖਤਮ ਕੀਤਾ ਜਾਵੇ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 4 ਫਰਵਰੀ 2026 : ਸਮੇਂ ਸਿਰ ਨਿਆਂ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸੁਪਰੀਮ ਕੋਰਟ (Supreme Court) ਨੇ ਕਿਹਾ ਕਿ ਹਾਈ ਕੋਰਟਾਂ ਵੱਲੋਂ ਮਹੀਨਿਆਂ ਤੱਕ ਫੈਸਲਿਆਂ ਨੂੰ ਜਨਤਕ (Making decisions public) ਕੀਤੇ ਬਿਨਾਂ ਰਾਖਵਾਂ ਰੱਖਣ ਦਾ ਅਭਿਆਸ ਇਕ `ਨਿਸ਼ਾਨਬੱਧ ਬੀਮਾਰੀ ਹੈ ਜਿਸ ਨੂੰ ਖਤਮ ਕਰਨਾ ਚਾਹੀਦਾ ਹੈ ।

ਕਿਸ ਕੇਸ ਵਿਚ ਫ਼ੈਸਲੇ ਨੂੰ ਰਾਖਵਾਂ ਰੱਖਣ ਕਰਕੇ ਸਥਿਤੀ ਆਈ ਸਾਹਮਣੇ

ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ. ਪੰਚੋਲੀ ‘ਤੇ ਆਧਾਰਤ ਬੈਂਚ ਵੱਲੋਂ ਇਕ ਉਸ ਪਟੀਸ਼ਨ (Petition) ’ਤੇ ਸੁਣਵਾਈ ਕੀਤੀ ਜਾ ਰਹੀ ਸੀ ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਝਾਰਖੰਡ ਹਾਈ ਕੋਰਟ ਨੇ ਪਿਛਲੇ ਸਾਲ 4 ਦਸੰਬਰ ਨੂੰ ਜ਼ੁਬਾਨੀ ਤੌਰ `ਤੇ ਆਪਣਾ ਫੈਸਲਾ ਸੁਣਾਇਆ ਸੀ ਤੇ ਇਕ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਪਰ ਉਹ ਫੈਸਲਾ ਅਜੇ ਤੱਕ ਅਪਲੋਡ ਨਹੀਂ ਕੀਤਾ ਗਿਆ ।

ਬੈਂਚ ਨੇ ਹੁਕਮ ਦਿੱਤਾ ਕਿ ਅਗਲੇ ਹਫ਼ਤੇ ਦੇ ਅੰਤ ਤੱਕ ਵਕੀਲਾਂ ਨੂੰ ਪੂਰਾ ਫੈਸਲਾ ਉਪਲਬਧ ਕਰਵਾਇਆ ਜਾਵੇ । ਦੇਰੀ ਦਾ ਹਵਾਲਾ ਦਿੰਦੇ ਹੋਏ ਪਟੀਸ਼ਨਕਰਤਾ (Petitioner) ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਿਰਫ਼ ਮੂੰਹ-ਜ਼ਬਾਨੀ ਹੀ ਕੰਮ ਕੀਤਾ ਜਾ ਰਿਹਾ ਹੈ । ਇਕ ਸੁਨੇਹਾ ਭੇਜਿਆ ਜਾਣਾ ਚਾਹੀਦਾ ਹੈ । ਇਹ ਕਾਨੂੰਨ ਦੀ ਸ਼ਾਨ ਦਾ ਅਪਮਾਨ ਹੈ ।

ਚੀਫ ਜਸਟਿਸ ਨੇ ਇਸਦਾ ਜਵਾਬ ਦਿੰਦਿਆਂ ਕੀ ਆਖਿਆ

ਇਸ ਦਾ ਜਵਾਬ ਦਿੰਦੇ ਹੋਏ ਚੀਫ਼ ਜਸਟਿਸ (Chief Justice) ਨੇ ਕਿਹਾ ਮੁੱਖ ਰੂਪ ‘ਚ 2 ਤਰ੍ਹਾਂ ਦੇ ਜੱਜ ਹੁੰਦੇ ਹਨ । ਇੱਥੇ ਮਿਹਨਤੀ ਜੱਜ ਹਨ ਜੋ ਸਾਰਿਆਂ ਦੀ ਗੱਲ ਸੁਣਦੇ ਹਨ ਤੇ 10-15 ਮਾਮਲਿਆਂ ‘ਚ ਹੀ ਫੈਸਲੇ ਰਾਖਵੇਂ ਰੱਖਦੇ ਹਨ । ਕੁਝ ਜੱਜ ਅਜਿਹੇ ਹਨ ਜੋ ਉਸ ਤੋਂ ਬਾਅਦ ਫੈਸਲੇ ਨਹੀਂ ਦਿੰਦੇ । ਅਸੀਂ ਕਿਸੇ ਇਕ ਵਿਅਕਤੀ ਬਾਰੇ ਗੱਲ ਨਹੀਂ ਕਰ ਰਹੇ । ਇਹ ਨਿਆਂਪਾਲਿਕਾ ਦੇ ਸਾਹਮਣੇ ਚੁਣੌਤੀ ਹੈ । ਇਹ ਇਕ ਪਛਾਣੀ ਹੋਈ ਬੀਮਾਰੀ ਹੈ । ਇਸ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ । ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ । ਇਸ ਨੂੰ ਫੈਲਣ ਨਹੀਂ ਦਿੱਤਾ ਜਾ ਸਕਦਾ ।

Read more : ਸੁਪਰੀਮ ਕੋਰਟ ਦਾ ਜਾਤੀ ਮਰਦਮਸ਼ੁਮਾਰੀ `ਚ ਦਖ਼ਲ ਦੇਣ ਤੋਂ ਇਨਕਾਰ

ਦਿੱਲੀ `ਚ ਹੋਲੀ-ਦੀਵਾਲੀ `ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

0
gas cylinder

ਨਵੀਂ ਦਿੱਲੀ, 4 ਫਰਵਰੀ 2026 : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) ਨੇ ਆਖਿਆ ਹੈ ਕਿ ਹੋਲੀ ਅਤੇ ਦੀਵਾਲੀ (Holi and Diwali) ‘ਤੇ ਯੋਗ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਮੁਫ਼ਤ ‘ਚ ਗੈਸ ਸਿਲੰਡਰ (Gas cylinder) ਦਿੱਤਾ ਜਾਵੇਗਾ ।

ਮੀਟਿੰਗ ਵਿਚ ਹੋਰ ਕੀ ਕੀ ਫ਼ੈਸਲੇ ਲਏ ਗਏ

ਮੁੱਖ ਮੰਤਰੀ ਦਿੱਲੀ (Chief Minister Delhi) ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਦਿੱਲੀ ਕੈਬਨਿਟ ਨੇ ਇਕ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵਜੋਂ 853 ਰੁਪਏ ਤਬਦੀਲ ਕਰਨ ਦਾ ਫੈਸਲਾ ਲਿਆ । ਇਹ ਰਾਸ਼ੀ ਸਿੱਧਾ ਲਾਭ ਤਬਦੀਲੀ ਪ੍ਰਣਾਲੀ ਦੇ ਤਹਿਤ ਯੋਗ ਲਾਭਪਾਤਰੀਆਂ ਦੇ ਖਾਤਿਆਂ ‘ਚ ਪਾਈ ਜਾਵੇਗੀ । ਉਨ੍ਹਾਂ ਨੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਪਾਈਪ ਨੈਚੁਰਲ ਗੈਸ (ਪੀ. ਐੱਨ. ਜੀ.) ਕੁਨੈਕਸ਼ਨ ਦੀ ਵਰਤੋਂ ਕਰਨ ਵਾਲੇ ਯੋਗ ਰਾਸ਼ਨ ਕਾਰਡ ਧਾਰਕਾਂ (Ration card holders) ਨੂੰ ਵੀ ਇਸ ਦਾ ਲਾਭਮਿਲੇਗਾ। ਹੋਲੀ ਤੋਂ ਪਹਿਲਾਂ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਰਾਸ਼ੀ ਪਾ ਦਿੱਤੀ ਜਾਵੇਗੀ ।

Read more : ਸੀ. ਐੱਮ. ਰੇਖਾ ਗੁਪਤਾ ‘ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ