Home Blog Page 1631

ਪਾਣੀ ਦੀ ਬਾਲਟੀ ’ਚ ਡੁੱ.ਬਣ ਨਾਲ ਦੋ ਸਾਲਾਂ ਮਾਸੂਮ ਦੀ ਹੋਈ ਮੌ.ਤ || News of Punjab || Today news

0
A two-year-old innocent boy died by drowning in a bucket of water

ਪਾਣੀ ਦੀ ਬਾਲਟੀ ’ਚ ਡੁੱ.ਬਣ ਨਾਲ ਦੋ ਸਾਲਾਂ ਮਾਸੂਮ ਦੀ ਹੋਈ ਮੌ.ਤ || News of Punjab || Today news

ਪਟਿਆਲਾ ਜ਼ਿਲ੍ਹੇ ਦੇ ਸਨੌਰ ਦੇ ਪਿੰਡ ਪੰਜੇਟਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਸਾਲਾਂ ਬੱਚੇ ਦੀ ਪਾਣੀ ਦੀ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ | ਮ੍ਰਿਤਕ ਬੱਚੇ ਦੀ ਪਛਾਣ ਗੌਰਵ ਵਜੋਂ ਹੋਈ ਹੈ। ਉਸ ਦਾ ਪਿਤਾ ਅਮਨਦੀਪ ਸਿੰਘ ਗੱਡੀਆਂ ਧੋਣ ਅਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ।

ਖੇਡਦੇ -ਖੇਡਦੇ ਵਾਪਰਿਆ ਇਹ ਹਾਦਸਾ

ਜਾਣਕਾਰੀ ਮੁਤਾਬਕ ਪਰਿਵਾਰ ਵੇਹੜੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ। ਇਸ ਦੌਰਾਨ ਗੌਰਵ ਖੇਡਦਾ ਖੇਡਦਾ ਬਾਥਰੂਮ ਵਿੱਚ ਚਲਾ ਗਿਆ। ਜਦੋਂ ਬਹੁਤ ਦੇਰ ਤੱਕ ਬੱਚਾ ਨਾ ਦਿਖਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਬੱਚਾ ਬਾਥਰੂਮ ਵਿੱਚ ਪਾਣੀ ਦੀ ਬਾਲਟੀ ਵਿੱਚ ਬੇਸੁੱਧ ਪਿਆ ਮਿਲਿਆ।

ਇਹ ਵੀ ਪੜ੍ਹੋ : ਡੌਕੀਂ ਲਾ ਕੇ ਵਿਦੇਸ਼ ਜਾ ਰਹੇ ਵਿਅਕਤੀ ਦੀ ਰਸਤੇ ਵਿੱਚ ਹੀ ਹੋਈ ਮੌਤ

ਜਿਸ ਤੋਂ ਤੁਰੰਤ ਬਾਅਦ ਪਰਿਵਾਰ ਵੱਲੋਂ ਬੱਚੇ ਨੂੰ ਪਾਣੀ ਦੀ ਬਾਲਟੀ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ ਤੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਡੌਕੀਂ ਲਾ ਕੇ ਵਿਦੇਸ਼ ਜਾ ਰਹੇ ਵਿਅਕਤੀ ਦੀ ਰਸਤੇ ਵਿੱਚ ਹੀ ਹੋਈ ਮੌਤ || Today news || Latest news

0
A person going abroad by dock died on the way

ਡੌਕੀਂ ਲਾ ਕੇ ਵਿਦੇਸ਼ ਜਾ ਰਹੇ ਵਿਅਕਤੀ ਦੀ ਰਸਤੇ ਵਿੱਚ ਹੀ ਹੋਈ ਮੌਤ || Today news || Latest news

ਥਾਣਾ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਦੀ ਡੌਕੀਂ ਲਾ ਕੇ ਵਿਦੇਸ਼ ਜਾਂਦੇ ਦੀ ਰਸਤੇ ਵਿੱਚ ਹੀ ਮੌਤ ਹੋ ਗਈ | ਉਹ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਿਦੇਸ਼ ਜਾਣਾ ਚਾਹੁੰਦਾ ਸੀ , ਜਿਸ ਲਈ ਉਸਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਨੇ ਉਸ ਕੋਲੋਂ ਲੱਖਾਂ ਰੁਪਏ ਲਏ ਪਰ ਜਰਮਨ ਭੇਜਣ ਦੀ ਥਾਂ ਉਸਨੂੰ ਕਿਸੇ ਹੋਰ ਦੂਜੇ ਦੇਸ਼ ਵਿਚ ਭੇਜ ਦਿੱਤਾ, ਜਿਥੋਂ ਡੌਂਕੀ ਲਾ ਕੇ ਉਸ ਨੂੰ ਹੋਰ ਲੋਕਾਂ ਨਾਲ ਜਰਮਨ ਭੇਜਿਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹੋਰ ਪੈਸੇ ਦੀ ਕਰ ਰਹੇ ਮੰਗ

ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹੋਰ ਪੈਸੇ ਦੀ ਮੰਗ ਕਰ ਰਹੇ ਹਨ। ਜਿਸਦੇ ਚੱਲਦਿਆਂ ਪਰਿਵਾਰ ਵੱਲੋਂ ਥਾਣਾ ਫਿਲੌਰ ਵਿਚ ਸ਼ਿਕਾਇਤ ਦਰਜ ਕਰਾ ਕੇ ਏਜੰਟਾਂ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਮ੍ਰਿਤਕ ਮਹਿੰਦਰ ਪਾਲ ਦੇ ਭਰਾ ਧਰਮਿੰਦਰ ਕੁਮਾਰ ਵਾਸੀ ਗੰਨਾ ਪਿੰਡ ਨੇ ਸ਼ਿਕਾਇਤ ਵਿਚ ਦੱਸਿਆ ਕਿ ਏਜੰਟ ਪੰਕਜ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀ ਜੰਮੂ ਨੇ ਉਸ ਦੇ ਭਰਾ ਮਹਿੰਦਰ ਪਾਲ ਵਾਸੀ ਗੰਨਾ ਪਿੰਡ ਨੂੰ ਜਰਮਨ ਭੇਜਣ ਲਈ 12 ਲੱਖ 32 ਹਜ਼ਾਰ ਰੁਪਏ ਲਏ, ਪਰ ਏਜੰਟਾਂ ਵੱਲੋਂ ਪਹਿਲਾ ਮਹਿੰਦਰ ਪਾਲ ਨੂੰ ਰੂਸ ਭੇਜ ਦਿੱਤਾ ‌ਗਿਆ ਕੁੱਝ ਸਮਾਂ ਉੱਥੇ ਬਿਠਾਉਣ ਮਗਰੋਂ ਉਸ ਨੂੰ ਉਥੋਂ ਬੇਲਾ ਰੂਸ ਅਤੇ ਫਿਰ ਡੋਂਕੀ ਰਾਹੀਂ ਜਰਮਨ ਭੇਜਣਾ ਸੀ ਪਰ ਪਤਾ ਨਹੀਂ ਕਿੰਨਾ ਕਾਰਨਾਂ ਕਰਕੇ ਉਸ ਦੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

ਉਸ ਨੇ ਕਿਹਾ ਕਿ ਉਸ ਦੀ ਮੌਤ ਦੀ ਸੂਚਨਾ ਏਜੰਟ ਵੱਲੋਂ ਸਾਨੂੰ ਨਹੀਂ ਦਿੱਤੀ ਗਈ । ਉਲਟਾ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਜਰਮਨ ਪੁੱਜ ਜਾਵੇਗਾ। ਸਾਨੂੰ ਮਹਿੰਦਰ ਪਾਲ ਦੀ ਮੌਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਮਹਿੰਦਰ ਪਾਲ ਦੇ ਕੁਝ ਸਾਥੀਆਂ ਜੋ ਮਹਿੰਦਰ ਪਾਲ ਨਾਲ ਜਰਮਨ ਜਾ ਰਹੇ ਸਾਨੂੰ ਟੈਲੀਫੋਨ ਕੀਤਾ ਅਤੇ ਦੱਸਿਆ ਕਿ ਮਹਿੰਦਰ ਪਾਲ ਦੀ ਮੌਤ ਰਸਤੇ ਵਿੱਚ ਹੋ ਗਈ ਹੈ। ਇਹ ਗੱਲ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

4 ਲੱਖ ਰੁਪਏ ਬਤੋਰ ਕਿਰਾਏ ਦੀ ਮੰਗ

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਇੱਕ ਪਾਸੇ ਏਜੰਟ ਸਾਨੂੰ ਮਹਿੰਦਰ ਪਾਲ ਦੇ ਜਰਮਨ ਪਹੁੰਚਣ ਦਾ ਭਰੋਸਾ ਦੇਈਂ ਜਾਂਦਾ ਹੈ ਅਤੇ ਦੂਜੇ ਪਾਸੇ ਸਾਡੇ ਭਰਾ ਦੀ ਤਾਂ ਮੋਤ ਹੋ ਗਈ ਹੈ। ਇਹ ਖ਼ਬਰ ਸੁਣਨ ਮਗਰੋਂ ਪਰਿਵਾਰ ਅਤੇ ਰਿਸ਼ਤੇਦਾਰਾ ‘ਚ ਸੋਗ ਦੀ ਲਹਿਰ ਛਾਈ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਮਹਿੰਦਰ ਪਾਲ ਦੀ ਲਾਸ਼ ਭੇਜਣ ਲਈ ਕਿਹਾ ਗਿਆ। ਪਰ ਲਾਸ਼ ਨੂੰ ਵਾਪਸ ਭਾਰਤ ਭੇਜਣ ਲਈ ਏਜੰਟ ਨੇ ਸਾਡੇ ਕੋਲੋਂ 4 ਲੱਖ ਰੁਪਏ ਬਤੋਰ ਕਿਰਾਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ

ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਦੇ ਦਿੱਤੇ ਲੱਖਾਂ ਰੁਪਏ ਕਾਰਨ ਅਸੀਂ ਪਹਿਲਾਂ ਹੀ ਕਰਜ਼ਾਈ ਹਾਂ , ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਪਰ ਹੁਣ ਏਜੰਟ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਦੀ‌ ਮ੍ਰਿਤਕ ਦੇਹ ਆਪਣੇ ਖਰਚੇ ‘ਤੇ ਭਾਰਤ ਲਿਆਂਦੀ ਜਾਵੇ।

ਉੱਥੇ ਹੀ ਥਾਣਾ ਫਿਲੋਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟਾਂ ਵਿਰੁੱਧ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 313 ਧਾਰਾ 406/420 ਆਈ ਪੀ ਸੀ ਤਹਿਤ ਕੇਸ ਦਰਜ ਕਰਕੇ, ਏਜੰਟਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸੀਮਾ ਅਤੇ ਤਿੰਨ ਬੱਚੇ ਛੱਡ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ

 

 

 

 

 

ਮੰਦਿਰ ‘ਚ ਚੋਰੀ ਕਰਨ ਆਏ ਚੋਰ ਨੂੰ ਪੁਜਾਰੀ ਨੇ ਕੀਤਾ ਕਾਬੂ || Latest News Gurdaspur

0

ਸਤੀ ਮਾਤਾ ਦੇ ਮੰਦਰ ‘ਚ ਚੋਰ ਹੋਇਆ ਦਾਖਲ

ਗੁਰਦਾਸਪੁਰ ਦੇ ਇੱਕ ਮਸ਼ਹੂਰ ਗੀਤ ਭਵਨ ਮੰਦਰ ਦੇ ਪਿੱਛੇ ਮੁਹੱਲਾ ਸ਼ਿਵ ਨਗਰ ਵਿਚ ਸਥਿਤ ਸਤੀ ਮਾਤਾ ਦੇ ਮੰਦਰ ‘ਚ ਰਾਤ ਕਰੀਬ 12.30 ਵਜੇ ਇਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਇਆ।

ਇਹ ਵੀ ਪੜ੍ਹੋ: ਨੌਜਵਾਨ ਦੀ ਵਿਆਹ ਤੋਂ ਡੇਢ ਮਹੀਨੇ ਬਾਅਦ ਹੋਈ ਮੌ,ਤ, ਸਹੁਰੇ ‘ਤੇ…

ਪਰ ਮੰਦਰ ਦੇ ਪੁਜਾਰੀ ਦੇ ਜਾਗਣ ਤੋਂ ਬਾਅਦ ਉਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਜਾਰੀ ਨੇ ਉਸ ਨੂੰ ਕਾਬੂ ਕਰ ਲਿਆ। ਚੋਰ ਨੇ ਪੁਜਾਰੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਇਸ ਝਗੜੇ ਦੌਰਾਨ ਚੋਰ ਪੁਜਾਰੀ ਦੀ ਪਕੜ ਵਿੱਚੋਂ ਨਿਕਲ ਕੇ ਫਰਾਰ ਹੋ ਗਿਆ। ਪੁਜਾਰੀ ਦਾ ਕਹਿਣਾ ਹੈ ਕਿ ਚੋਰ ਨੇ ਉਸ ‘ਤੇ ਹਮਲਾ ਕਰਨ ਦੀ ਕਾਫੀ ਕੋਸ਼ਿਸ਼ ਕੀਤੀ । ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ || Election News

0
Today is the second day of filing nominations for Lok Sabha elections in Punjab

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ || Election News

ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਆਗਾਜ਼ ਹੋ ਚੁੱਕਾ ਹੈ | ਜਿਸਦੇ ਚੱਲਦਿਆਂ ਅੱਜ ਪੰਜਾਬ ਦੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸੇ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਨ੍ਹਾਂ ਦੇ ਸਮਰਥਨ ਲਈ ਧਰਮਵੀਰ ਗਾਂਧੀ ਨਾਲ ਨਾਮਜ਼ਦਗੀ ਦਾਖ਼ਲ ਕਰਨ ਲਈ ਪਟਿਆਲਾ ਪੁੱਜੇ ਸਨ । ਨਾਲ ਹੀ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖਹਿਰਾ ਵੀ ਜਲਦੀ ਹੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 14 ਮਈ ਰੱਖੀ ਗਈ ਹੈ | 15 ਮਈ ਤੋਂ ਪੜਤਾਲ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਉਮੀਦਵਾਰ 17 ਮਈ ਨੂੰ ਆਪਣੇ ਨਾਮ ਵਾਪਸ ਲੈ ਸਕਦੇ ਹਨ ਅਤੇ ਫਿਰ ਆਜ਼ਾਦ ਅਤੇ ਸਥਾਨਕ ਪਾਰਟੀਆਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ। ਜਦਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੋਣਾਂ ਹੋਣਗੀਆਂ।

ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਨਾਮਜ਼ਦਗੀ ਭਰਨ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਕਾਂਗਰਸ ਵਲੋਂ ਜਾਰੀ ਬਿਆਨ ਅਨੁਸਾਰ 13 ਵਿੱਚੋਂ 6 ਉਮੀਦਵਾਰ 10 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। 9 ਮਈ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜਦੋਂ ਕਿ 10 ਮਈ ਨੂੰ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ, ਫਤਿਹਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ, ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਅਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਔਜਲਾ 11 ਮਈ ਨੂੰ ਅਤੇ ਵਿਜੇ ਇੰਦਰ ਸਿੰਗਲਾ 13 ਨੂੰ ਨਾਮਜ਼ਦਗੀ ਦਾਖਲ ਕਰਨਗੇ।

ਪਹਿਲੇ ਦਿਨ ਕਿੰਨੇ ਉਮੀਦਵਾਰਾਂ ਨੇ ਨਾਮਜ਼ਦਗੀ ਕੀਤੀ ਦਾਖ਼ਲ

ਦੱਸ ਦਈਏ ਕਿ ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ 13 ਉਮੀਦਵਾਰਾਂ ਨੇ 15 ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਜਿਸ ਵਿਚ ਦਸਵਿੰਦਰ ਕੌਰ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਟਿਕਟ ‘ਤੇ ਅੰਮ੍ਰਿਤਸਰ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਅੰਗਰੇਜ਼ ਸਿੰਘ ਆਜ਼ਾਦ, ਫ਼ਿਰੋਜ਼ਪੁਰ ਤੋਂ ਅਰਵਿੰਦਰ ਸਿੰਘ ਆਜ਼ਾਦ, ਹੁਸ਼ਿਆਰਪੁਰ ਤੋਂ ਰੋਜਿਤ ਕੁਮਾਰ ਆਜ਼ਾਦ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ।

ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਮਨਪ੍ਰੀਤ ਕੌਰ, ਗੁਰਦਾਸਪੁਰ ਤੋਂ ਤਰਸੇਮ ਮਸੀਹ ਆਜ਼ਾਦ, ਖਡੂਰ ਸਾਹਿਬ ਤੋਂ ਆਸ ਪੰਜਾਬ ਪਾਰਟੀ ਦੇ ਉਮੀਦਵਾਰ ਚੈਨ ਸਿੰਘ, ਪਟਿਆਲਾ ਤੋਂ ਭਾਰਤੀ ਨੌਜਵਾਨ ਕਿਸਾਨ ਪਾਰਟੀ ਦੇ ਦਵਿੰਦਰ ਸਿੰਘ ਰਾਜਪੂਤ, ਆਨੰਦਪੁਰ ਸਾਹਿਬ ਤੋਂ ਦਰਸ਼ਨ ਸਿੰਘ, ਫਰੀਦਕੋਟ ਤੋਂ ਬਹਾਦਰ ਸਿੰਘ, ਪਟਿਆਲਾ ਤੋਂ ਜਗਦੀਸ਼ ਕੁਮਾਰ ਆਜ਼ਾਦ, ਡਿੰਪਲ ਆਜ਼ਾਦ ਅਤੇ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਕ੍ਰਿਸ਼ਨ ਦੇਵ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

 

 

 

ਅਨਾਜ ਮੰਡੀ ‘ਚ ਅੱਗ ਲੱਗਣ ਕਾਰਨ ਕਣਕ ਦੀਆਂ ਸੈਂਕੜੇ ਬੋਰੀਆਂ ਸੜੀਆਂ || Latest News || Today News

0

ਅਨਾਜ ਮੰਡੀ ‘ਚ ਲੱਗੀ ਅੱਗ

ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ, ਜਦਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਇਹ ਵੀ ਪੜ੍ਹੋ: CM ਮਾਨ ਅੱਜ ਡਾ. ਬਲਬੀਰ ਤੇ ਮੀਤ ਹੇਅਰ ਲਈ ਕਰਨਗੇ…

ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ 

ਜਾਣਕਾਰੀ ਦਿੰਦਿਆਂ ਅਨਾਜ ਮੰਡੀ ਵਿੱਚ ਮੌਜੂਦ ਆੜ੍ਹਤੀ ਰਾਜ ਕੁਮਾਰ ਆਹੂਜਾ ਨੇ ਦੱਸਿਆ ਕਿ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਬੋਰੀਆਂ ਦੇ ਢੇਰ ਲੱਗੇ ਹੋਏ ਹਨ ਜਦੋਂ ਅਚਾਨਕ ਪਈਆਂ ਕਣਕ ਦੀਆਂ ਬੋਰੀਆਂ ਨੂੰ ਬੀੜੀ ਕਾਰਨ ਅੱਗ ਲੱਗ ਗਈ।

ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।

 

ਵਿਆਹ ‘ਚ ਲਾੜੇ ਨੂੰ ਦਾੜ੍ਹੀ ਰੱਖ ਕੇ ਆਉਣ ‘ਤੇ ਲੱਗੇਗਾ 21,000 ਰੁ. ਦਾ ਜੁਰਮਾਨਾ || Latest News Today

0
21,000 will be charged if the groom comes with a beard to the wedding. penalty of

ਵਿਆਹ ‘ਚ ਲਾੜੇ ਨੂੰ ਦਾੜ੍ਹੀ ਰੱਖ ਕੇ ਆਉਣ ‘ਤੇ ਲੱਗੇਗਾ 21,000 ਰੁ. ਦਾ ਜੁਰਮਾਨਾ || Latest News Today

ਰਾਜਸਥਾਨ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਰਾਜਸਥਾਨ ਦੇ ਕੋਟਾ ਦੇ ਨਾਗਰ ਧਾਕੜ ਸਮਾਜ ਪੰਚਾਇਤ ਦੇ ਪੰਚ ਪਟੇਲਾਂ ਨੇ ਇਹ ਫੈਸਲਾ ਲਿਆ ਹੈ ਜਿੱਥੇ ਕਿ ਜੇਕਰ ਕੋਈ ਲਾੜਾ ਦਾੜ੍ਹੀ ਰੱਖ ਕੇ ਆਉਂਦਾ ਹੈ ਤਾਂ ਉਸ ਨੂੰ 21,000 ਰੁ. ਦਾ ਜੁਰਮਾਨਾ ਦੇਣਾ ਪਵੇਗਾ | ਇਹ ਫੈਸਲਾ ਨਗਰ ਧਾਕੜ ਸਮਾਜ ਦੇ 108 ਪਿੰਡਾਂ ਦੇ ਲੋਕਾਂ ਵਲੋਂ ਲਿਆ ਗਿਆ ਹੈ |

ਦਰਅਸਲ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ 16 ਮਈ ਨੂੰ ਅਖਿਲ ਨਗਰ ਚਲ ਧਾਕੜ ਸਮਾਜ ਦੇ 108 ਪਿੰਡਾਂ ਦਾ ਸਮੂਹਿਕ ਵਿਆਹ ਸੰਮੇਲਨ ਹੋਣ ਜਾ ਰਿਹਾ ਹੈ | ਜਿਸ ਦੇ ਤਹਿਤ ਕੋਈ ਵੀ ਲਾੜਾ ਦਾੜੀ ਰੱਖ ਕੇ ਨਹੀਂ ਆ ਸਕਦਾ, ਉਸਨੂੰ ਕਲੀਨਸ਼ੇਵ ਆਉਣਾ ਪਵੇਗਾ, ਜੇਕਰ ਲਾੜੇ ਦੀ ਦਾੜ੍ਹੀ ਹੈ ਤਾਂ 21,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਪੰਚਾਇਤ ਇਹ ਵੀ ਫੈਸਲਾ ਕਰ ਸਕਦੀ ਹੈ ਕਿ ਜੇਕਰ ਲਾੜੇ ਦੀ ਦਾੜ੍ਹੀ ਹੈ ਤਾਂ ਮੌਕੇ ‘ਤੇ ਨਾਈ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਦਾੜ੍ਹੀ ਕੱਟ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਲਿਆ ਇਹ ਫੈਸਲਾ

108 ਪਿੰਡਾਂ ਦੀ ਸਮੂਹਿਕ ਮੈਰਿਜ ਕਾਨਫਰੰਸ ਸਬੰਧੀ ਅਖਿਲ ਨਗਰ ਚਲ ਧਾਕੜ ਸਮਾਜ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ | ਪੰਚਾਇਤ ਦੇ ਰਮੇਸ਼ ਨਗਰ ਨੇ ਦੱਸਿਆ ਕਿ 16 ਮਈ ਨੂੰ ਪਿੰਡ ਅਖਿਲ ਨਾਗਰ ਚਾਲ ਧਾਕੜ ਸਮਾਜ 108 ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾਵੇਗਾ। ਇਸ ਕਾਨਫ਼ਰੰਸ ਵਿੱਚ 108 ਪਿੰਡਾਂ ਦੇ 60 ਜੋੜਿਆਂ ਦੇ ਵਿਆਹ ਕਰਵਾਏ ਜਾਣਗੇ। ਦੋ ਜੋੜਿਆਂ ਦਾ ਮੁਫਤ ਵਿਆਹ ਹੋਵੇਗਾ ਜੋ ਬਹੁਤ ਗਰੀਬ ਹਨ।

ਰਮੇਸ਼ ਨਾਗਰ ਨੇ ਕਿਹਾ ਕਿ ”ਗਰੀਬ ਪਰਿਵਾਰਾਂ ਦੇ ਜ਼ਿਆਦਾ ਲੋਕ ਸਮੂਹਿਕ ਵਿਆਹ ਸੰਮੇਲਨ ‘ਚ ਆਉਂਦੇ ਹਨ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਜਿਸ ਤਰ੍ਹਾਂ ਨਾਲ ਲੋਕ ਦਾੜ੍ਹੀ ਵਧਾ ਰਹੇ ਹਨ, ਉਹ ਸੱਭਿਅਕ ਸਮਾਜ ‘ਚ ਠੀਕ ਨਹੀਂ ਜਾਪਦਾ। ਅਜਿਹੀ ਸਥਿਤੀ ‘ਚ 108 ਪਿੰਡਾਂ ਦੇ ਲੋਕਾਂ ਦੀ ਪੰਚਾਇਤ ਹੋਈ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ 16 ਮਈ ਨੂੰ ਹੋਣ ਵਾਲੇ ਸਮੂਹਿਕ ਵਿਆਹ ਸਮਾਗਮ ਵਿੱਚ ਕੋਈ ਵੀ ਲਾੜਾ ਦਾੜ੍ਹੀ ਰੱਖ ਕੇ ਨਹੀਂ ਆ ਸਕਦਾ, ਜੇਕਰ ਉਹ ਆਉਂਦਾ ਹੈ ਤਾਂ ਉਸ ਨੂੰ 21 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ।

ਇਹ ਵੀ ਪੜ੍ਹੋ : BSP ਨੂੰ ਲੱਗਿਆ ਵੱਡਾ ਝਟਕਾ , ਰਾਕੇਸ਼ ਸੋਮਨ AAP ‘ਚ ਹੋਏ ਸ਼ਾਮਲ

ਕਾਨਫਰੰਸ ਵਿੱਚ 20 ਹਜ਼ਾਰ ਲੋਕ ਹੋਣਗੇ ਹਾਜ਼ਰ

ਰਮੇਸ਼ ਨਾਗਰ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ 20 ਹਜ਼ਾਰ ਲੋਕ ਹਾਜ਼ਰ ਹੋਣਗੇ। ਬੂੰਦੀ, ਟੋਂਕ ਅਤੇ ਸਵਾਈ ਮਾਧੋਪੁਰ ਵਿੱਚ ਧਾਕੜ ਭਾਈਚਾਰੇ ਦੇ 108 ਪਿੰਡ ਹਨ, ਜਿਨ੍ਹਾਂ ਵਿੱਚੋਂ ਕੁਝ ਹੀ ਜੋੜਿਆਂ ਦੀ ਪਛਾਣ ਕੀਤੀ ਗਈ ਹੈ। ਹੁਣ ਤੱਕ 60 ਜੋੜਿਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 8 ਮਈ ਹੈ, ਜਿਸ ਤੋਂ ਬਾਅਦ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਊਰਜਾ ਮੰਤਰੀ ਹੀਰਾਲਾਲ ਨਾਗਰ ਵੀ ਮੌਜੂਦ ਰਹਿਣਗੇ।

 

 

 

 

ਪੁਲਿਸ ਨੇ ਫਿਰੌਤੀਆਂ ਮੰਗਣ ਵਾਲੇ 10 ਗੁਰਗੇ ਕੀਤੇ ਕਾਬੂ || Latest News Hoshiarpur

0

ਫਿਰੌਤੀਆਂ ਮੰਗਣ ਵਾਲੇ 10 ਗੁਰਗੇ ਕੀਤੇ ਕਾਬੂ

ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਹੁਸ਼ਿਆਰਪੁਰ ਪੁਲਿਸ ਨੇ 11 ਫਰਵਰੀ, 2024 ਨੂੰ ਕਸਬਾ ਮਾਹਿਲਪੁਰ ਵਿੱਚ ਚਾਵਲਾ ਕਲਾਥ ਹਾਊਸ ਦੇ ਮਾਲਕ ਦੇ ਘਰ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 5 ਕਰੋੜ ਦੀ ਫਿਰੌਤੀ ਦੀ ਰਕਮ ਨਾ ਦੇਣ ਲਈ ਪੀੜਤ ‘ਤੇ ਦਬਾਅ ਬਣਾਉਣ ਲਈ ਗੋਲੀਬਾਰੀ ਕੀਤੀ ਗਈ ਸੀ। ਇਹ ਗੋਲੀਬਾਰੀ ਦਿੱਲੀ-NCR ਵਿੱਚ ਸਰਗਰਮ ਕੌਸ਼ਲ ਅਤੇ ਸੌਰਵ ਚੌਧਰੀ ਗੈਂਗ ਵੱਲੋਂ ਕੀਤੀ ਗਈ ਸੀ।

ਹਥਿਆਰ ਤੇ ਗੱਡੀਆਂ ਵੀ ਹੋਈਆਂ ਬਰਾਮਦ

ਫੜੇ ਗਏ ਮੁਲਜ਼ਮਾਂ ਵਿੱਚ ਇਸ ਗਿਰੋਹ ਦੇ 3 ਸ਼ੂਟਰ ਅਤੇ ਕੌਸ਼ਲ ਚੌਧਰੀ ਦੀ ਪਤਨੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ ਚਾਰ 32 ਬੋਰ ਪਿਸਤੌਲ ਅਤੇ ਇੱਕ ਰਿਵਾਲਵਰ, 10 ਕਾਰਤੂਸ ਅਤੇ 3 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਹਰਜੋਤ ਚਾਵਲਾ ਨੇ ਸ਼ਿਕਾਇਤ ਕੀਤੀ ਸੀ ਕਿ ਮੁਲਜ਼ਮਾਂ ਨੇ ਦਬਾਅ ਬਣਾਉਣ ਲਈ ਉਸ ਦੇ ਮਾਹਿਲਪੁਰ ਸਥਿਤ ਘਰ ਅਤੇ ਅਮਰੀਕਾ ਵਿੱਚ ਉਸ ਦੀ ਰਿਹਾਇਸ਼ ’ਤੇ ਗੋਲੀ ਚਲਾਉਣ ਤੋਂ ਬਾਅਦ ਉਸ ਦੇ ਇੱਕ ਜਾਣਕਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਗਰਾ ਦੇ ਘਰ ਵੀ ਫਾਇਰਿੰਗ ਕੀਤੀ ਸੀ।

ਮੀਡੀਆ ਨਾਲ ਗੱਲ ਕਰਦਿਆਂ SSP ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿੱਚ ਤਿੰਨ ਸ਼ੂਟਰਾਂ ਬਨਵਾਰੀ ਲਾਲ ਵਾਸੀ ਯੂਪੀ, ਪ੍ਰਦੀਪ ਕੁਮਾਰ ਵਾਸੀ ਪੱਛਮੀ ਦਿੱਲੀ ਅਤੇ ਕੁਲਦੀਪ ਸਿੰਘ ਵਾਸੀ ਪੱਛਮੀ ਦਿੱਲੀ ਦੇ ਨਾਮ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੇ ਹੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਏਅਰ ਇੰਡੀਆ ਐਕਸਪ੍ਰੈਸ ਦੀਆਂ 80 ਤੋਂ ਵੱਧ ਉਡਾਣਾਂ ਹੋਈਆਂ ਰੱਦ ||…

 

ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ‘ਚ ਮਦਦ ਕਰਨ ਵਾਲਿਆਂ ‘ਚ ਘਨਸ਼ਾਮ ਵਾਸੀ ਗੁੜਗਾਓਂ, ਗੁਰਜਿੰਦਰ ਸਿੰਘ ਵਾਸੀ ਪਿੰਡ ਕਾਲਾ ਥਾਣਾ ਗੋਇੰਦਵਾਲ ਸਾਹਿਬ, ਸਿਮਰਵੀਰ ਸਿੰਘ ਵਾਸੀ ਅਹਿਮਦਪੁਰ ਥਾਣਾ ਬੀਰੋਵਾਲ ਜ਼ਿਲ੍ਹਾ ਤਰਨਤਾਰਨ, ਹਰਪ੍ਰੀਤ ਕੌਰ ਵਾਸੀ ਮਜਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਹਿੰਦਰ ਕੌਰ ਵਾਸੀ ਫਲਾਹੀ ਜ਼ਿਲ੍ਹਾ ਹੁਸ਼ਿਆਰਪੁਰ, ਸਤਿੰਦਰ ਉਰਫ਼ ਕਾਲਾ ਫਲਾਹੀ ਵਾਸੀ ਪਿੰਡ ਫਲਾਹੀ, ਮਨੀਸ਼ਾ ਪਤਨੀ ਕੌਸ਼ਲ ਚੌਧਰੀ ਵਾਸੀ ਗਡੋਲੀ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਦੇ ਨਾਲ ਹੀ SSP ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਦੇ ਪੰਜ ਹੋਰ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਵਾਸੀ ਅਖਾੜਾ ਜ਼ਿਲ੍ਹਾ ਲੁਧਿਆਣਾ, ਜਗਦੀਪ ਸਿੰਘ ਵਾਸੀ ਪਿੰਡ ਮਜਾਰੀ, ਗੁਰਦੀਪ ਸਿੰਘ ਵਾਸੀ ਫਲਾਹੀ, ਪਵਨ ਕੁਮਾਰ ਵਾਸੀ ਦਿੱਲੀ, ਕੌਸ਼ਲ ਚੌਧਰੀ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।

BSP ਨੂੰ ਲੱਗਿਆ ਵੱਡਾ ਝਟਕਾ , ਰਾਕੇਸ਼ ਸੋਮਨ AAP ‘ਚ ਹੋਏ ਸ਼ਾਮਲ || News of Punjab || Today News

0
Big blow to BSP, Rakesh Soman joined AAP

BSP ਨੂੰ ਲੱਗਿਆ ਵੱਡਾ ਝਟਕਾ , ਰਾਕੇਸ਼ ਸੋਮਨ AAP ‘ਚ ਹੋਏ ਸ਼ਾਮਲ || News of Punjab || Today News

ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਹਲਚਲ ਜਾਰੀ ਹੈ ਜਿਸਦੇ ਚੱਲਦਿਆਂ ਪੰਜਾਬ ਵਿੱਚ ਬਸਪਾ ਨੂੰ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਹੁਸ਼ਿਆਰਪੁਰ ਤੋਂ BSP ਦੇ ਉਮੀਦਵਾਰ ਰਾਕੇਸ਼ ਸੋਮਨ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਪ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਭਗਵੰਤ ਮਾਨ ਨੇ ਉਹਨਾਂ ਦਾ ਸਵਾਗਤ ਕੀਤਾ ਹੈ |


ਇਹ ਵੀ ਪੜ੍ਹੋ : ਆਂਗਣਵਾੜੀ ‘ਚ ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ

ਆਪ ਪਾਰਟੀ ਕਰ ਰਹੀ ਵਧੀਆ ਕੰਮ

ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਰਾਕੇਸ਼ ਸੋਮਨ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਅਤੇ ਸਕੂਲਾਂ ਨੂੰ ਬੇਹਤਰ ਬਣਾਕੇ ਬਹੁਤ ਵਧੀਆ ਕੰਮ ਕਰ ਰਹੀ ਹੈ। ਹਰ ਗਰੀਬ ਨੂੰ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣਾ ਪੁੰਨ ਦਾ ਕੰਮ ਹੈ ਜੋ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਕਰ ਰਹੀ ਹੈ। ਜਿਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ।

ਆਂਗਣਵਾੜੀ ‘ਚ ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ || Punjab News

0
Expired medicine was being given to innocents in Anganwadi

ਆਂਗਣਵਾੜੀ ‘ਚ ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ || Punjab News

ਸੰਗਰੂਰ ਤੋਂ ਇੱਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ ਛੋਟੇ-ਛੋਟੇ ਮਾਸੂਮਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਸੀ | ਦਰਅਸਲ ,ਸਿਹਤ ਵਿਭਾਗ ਤੇ ਆਂਗਣਵਾੜੀ ਵਿਭਾਗ ਵੱਲੋਂ ਬੱਚਿਆਂ ਨੂੰ ਐਕਸਪਾਇਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ | ਜਿਸਦੇ ਚੱਲਦਿਆਂ ਉਹਨਾਂ ਦੀ ਜਾਨ ਖ਼ਤਰੇ ਵਿੱਚ ਆ ਸਕਦੀ ਸੀ |

6 ਮਹੀਨੇ ਪਹਿਲਾਂ ਐਕਸਪਾਇਰ ਹੋਈ ਦਿੱਤੀ ਜਾ ਰਹੀ ਦਵਾਈ

ਇਸ ‘ਤੇ ਬੱਚਿਆਂ ਦੇ ਮਾਪਿਆਂ ਵੱਲੋਂ ਰੋਸ ਵੀ ਜ਼ਾਹਿਰ ਕੀਤਾ ਗਿਆ ਹੈ। ਬੱਚਿਆਂ ਨੂੰ ਪਿਲਾਉਣ ਲਈ ਐਕਸਪਾਇਰੀ ਦਵਾਈ ਸੰਗਰੂਰ ਦੇ ਗੋਬਿੰਦਪੁਰਾ ਜਵਾਹਰਵਾਲਾ ਦੇ ਆਂਗਣਵਾੜੀ ਕੇਂਦਰ ਵਿਚ ਭੇਜੀ ਗਈ ਸੀ। ਇਸ ਸਬੰਧੀ ਸੀਡੀਪੀਓ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ 6 ਮਹੀਨੇ ਐਕਸਪਾਇਰ ਹੋਈ ਦਵਾਈ ਦਿੱਤੀ ਜਾ ਰਹੀ ਸੀ।

ਨੌਜਵਾਨ ਦੀ ਵਿਆਹ ਤੋਂ ਡੇਢ ਮਹੀਨੇ ਬਾਅਦ ਹੋਈ ਮੌ,ਤ, ਸਹੁਰੇ ‘ਤੇ ਕ.ਤਲ ਦੇ ਲੱਗੇ ਇਲਜ਼ਾਮ || Latest News || Today News

0

ਲਹਿਰਾਗਾਗਾ ਤੋਂ ਇੱਕ ਨੌਜਵਾਨ ਦੀ ਮੌ.ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਬੀਤੀ 4 ਮਈ ਨੂੰ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਆਪਣੇ ਪੁੱਤਰ ਦੇ ਸਹੁਰੇ ਵਿਰੁੱਧ ਉਸਦਾ ਕਤਲ ਦਾ ਇਲਜ਼ਾਮ ਲਗਾਇਆ ਹੈ।

ਨੌਜਾਵਨ ਨੇ ਡੇਢ ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਾਵਨ ਨੇ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਮ੍ਰਿਤਕ ਦੇ ਪਿਤਾ ਵੱਲੋਂ ਲਗਾਏ ਦੋਸ਼ ਦੇ ਤਹਿਤ  IPC ਦੀ ਧਾਰਾ 302/34 ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

ਸਹੁਰੇ ‘ਤੇ ਲੱਗੇ ਕਤਲ ਦੇ ਇਲਜ਼ਾਮ

ਥਾਣਾ ਲਹਿਰਾਗਾਗਾ ਦੇ  SHO ਇੰਸਪੈਕਟਰ ਰਣਬੀਰ ਸਿੰਘ ਅਤੇ ਮਾਮਲੇ ਦੇ ਆਈ ਓ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਪੁੱਤਰ ਜੀਤਾ ਸਿੰਘ ਨੇ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤਰ ਗੁਰਲਾਲ ਸਿੰਘ ਨੇ ਨੇੜਲੇ ਪਿੰਡ ਘੋੜੇਨਵ ਹਾਲ ਅਬਾਦ ਲਹਿਰਾਗਾਗਾ ਦੇ ਹਰਜੀਤ ਸਿੰਘ ਪੁੱਤਰ ਕੁੰਦਨ ਦੀ ਲੜਕੀ ਨਾਲ ਕਰੀਬ ਡੇਢ ਮਹੀਨਾ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ, ਜਿਸਦੇ ਉਹ ਵਿਰੁਧ ਸੀ।

ਇਹ ਵੀ ਪੜ੍ਹੋ : ਅੱਜ ਦਿੱਲੀ ਹਾਈਕੋਰਟ ‘ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਹੋਵੇਗੀ…

ਉਸੇ ਦਿਨ ਤੋਂ ਉਸਦੇ ਪੁੱਤਰ ਨੂੰ ਉਨ੍ਹਾਂ ਵੱਲੋਂ ਧਮਕੀਆ ਦਿਤੀਆਂ ਜਾ ਰਹੀਆਂ ਸਨ, ਜਿਸਦੇ ਚੱਲਦਿਆਂ ਦੋ ਦਿਨ ਪਹਿਲਾਂ 4 ਮਈ ਨੂੰ ਉਸਦੇ ਪੁੱਤਰ ਗੁਰਲਾਲ ਸਿੰਘ ਦਾ ਉਸ ਦੇ ਸਹੁਰਾ ਹਰਜੀਤ ਸਿੰਘ ਨੇ ਕਿਸੇ ਨਾਮਾਲੂਮ ਵਿਅਕਤੀ ਨੂੰ ਨਾਲ ਲੈ ਕੇ ਕਤਲ ਕਰ ਦਿਤਾ ਹੈ। ਮ੍ਰਿਤਕ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ IPC ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਅਤੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।