Home Blog Page 1632

ਏਅਰ ਇੰਡੀਆ ਐਕਸਪ੍ਰੈਸ ਦੀਆਂ 80 ਤੋਂ ਵੱਧ ਉਡਾਣਾਂ ਹੋਈਆਂ ਰੱਦ || Latest News

0

ਏਅਰ ਇੰਡੀਆ ਐਕਸਪ੍ਰੈਸ ਦੀਆਂ ਕਈ ਉਡਾਣਾਂ ਰੱਦ

ਏਅਰ ਇੰਡੀਆ ਐਕਸਪ੍ਰੈਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ।ਏਅਰ ਇੰਡੀਆ ਐਕਸਪ੍ਰੈਸ ਲਗਾਤਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ। ਅਜੇ ਕੁਝ ਦਿਨ ਪਹਿਲਾਂ ਹੀ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਦੇ ਕਰੂ ਮੈਂਬਰਾਂ ਨੇ ਏਅਰਲਾਈਨ ‘ਚ ਮਾੜੇ ਪ੍ਰਬੰਧਾਂ ਦਾ ਦੋਸ਼ ਲਾਇਆ ਸੀ। ਇਸ ਦੇ ਨਾਲ ਹੀ ਸੂਤਰਾਂ ਦੀ ਮੰਨੀਏ ਤਾਂ ਏਅਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ ਕਮੀ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਵੱਡੇ ਪੱਧਰ ‘ਤੇ ਕਰੂ ਮੈਂਬਰ ਛੁੱਟੀ ‘ਤੇ

ਏਅਰ ਇੰਡੀਆ ਐਕਸਪ੍ਰੈਸ ਦੀਆਂ 80 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਏਅਰਲਾਈਨ ਦੇ ਕਰੂ ਮੈਂਬਰ ਵੱਡੇ ਪੱਧਰ ‘ਤੇ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਛੁੱਟੀ ‘ਤੇ ਚਲੇ ਗਏ ਹਨ।ਅਜਿਹੇ ‘ਚ ਇਨ੍ਹਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਅਧਿਕਾਰੀ ਇਸ ਮੁੱਦੇ ‘ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ: ਅੱਜ ਦਿੱਲੀ ਹਾਈਕੋਰਟ ‘ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਹੋਵੇਗੀ…

ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਦੀ ਯੂਨਿਟ ਏਅਰ ਇੰਡੀਆ ਐਕਸਪ੍ਰੈਸ ਅੀਯ ਕਨੈਕਟ (ਪਹਿਲਾਂ ਅਿਰਅਸਿੳ ੀਨਦਿੳ) ਨੂੰ ਆਪਣੇ ਨਾਲ ਮਿਲਾਉਣ ਦੀ ਪ੍ਰਕਿਿਰਆ ਵਿੱਚ ਹੈ। ਇਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਇਸ ਏਅਰਲਾਈਨ ਦੇ ਕਰੂ ਮੈਂਬਰਾਂ ਵਿੱਚ ਗੁੱਸਾ ਹੈ।

 

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀਂ ਫਿਲਮ ਦਾ ਪੋਸਟਰ ਹੋਇਆ ਰਿਲੀਜ਼ || Entertainment News

0
The poster of Amy Virk and Sonam Bajwa's new film has been released

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀਂ ਫਿਲਮ ਦਾ ਪੋਸਟਰ ਹੋਇਆ ਰਿਲੀਜ਼ || Entertainment News

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਆਉਣ ਵਾਲੀ ਨਵੀਂ ਫ਼ਿਲਮ ਕੁੜੀ ਹਰਿਆਣੇ ਵੱਲ ਦੀ / ਛੋਰੀ ਹਰਿਆਣੇ ਆਲੀ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ | ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ | ਇਸ ਵਾਰ ਇਹ ਸੁਪਰਹਿੱਟ ਜੋੜੀ ਬਾਕਸ ਆਫਿਸ ਤੇ ਆਪਣੇ ਨਵੇਂ ਅਵਤਾਰ ਨਾਲ 14 ਜੂਨ, 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਧੂਮ ਮਚਾਉਣ ਲਈ ਆ ਰਹੀ ਹੈ |

ਪਹਿਲੀ ਵਾਰ ਫਿਲਮ ਦੇ ਦੋ ਟਾਈਟਲ

ਫਿਲਮ ਦਾ ਹਰਿਆਣਵੀ ਟਾਈਟਲ ‘ਛੋਰੀ ਹਰਿਆਣੇ ਆਲੀ’ ਹੈ, ਜੋ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫਿਲਮ ਦੇ ਦੋ ਟਾਈਟਲ ਹਨ ਅਤੇ ਪਹਿਲੀ ਵਾਰ ਹੈ ਕਿ ਪੰਜਾਬੀ ਸਿਨੇਮਾ ਵਿੱਚ ਦੋ ਸੱਭਿਆਚਾਰਾਂ ਅਤੇ ਦੋ ਭਾਸ਼ਾਵਾਂ ਨੂੰ ਬਰਾਬਰ ਰੱਖਣ ਦਾ ਅਜਿਹਾ ਯਤਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੋਨਮ ਬਾਜਵਾ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇੱਕ ਜਾਟਨੀ ਦਾ ਰੋਲ ਕਰ ਰਹੀ ਹੈ ਅਤੇ ਪੂਰੀ ਫਿਲਮ ਵਿੱਚ ਹਰਿਆਣਵੀ ਬੋਲ ਰਹੀ ਹੈ ਜਦਕਿ ਐਮੀ ਵਿਰਕ ਪੂਰੀ ਫਿਲਮ ਵਿੱਚ ਪੰਜਾਬੀ ਬੋਲਣ ਵਾਲੇ ਦੇਸੀ ਜੱਟ ਦਾ ਰੋਲ ਕਰਦੇ ਹੋਏ ਨਜ਼ਰ ਆ ਰਹੇ ਹਨ।

ਫ਼ਿਲਮ ਕਿਸ ਵਿਸ਼ੇ ਵੱਲ ਹੈ ਕੇਂਦਰਿਤ

ਫਿਲਮ ਇੱਕ ਕਾਮੇਡੀ, ਰੋਮਾਂਸ ਮਨੋਰੰਜਨ ਹੈ ਜੋ ਕੁਸ਼ਤੀ ਅਤੇ ਖੇਡਾਂ ਦੀ ਦੁਨੀਆ ਵੱਲ ਕੇਂਦਰਿਤ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਅਤੇ ਭਾਰਤ ਦੇ ਜੱਟ ਅਤੇ ਜਾਟ ਸਭਿਆਚਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਾਰੀ ਸਟਾਰ ਕਾਸਟ ਹੈ। ਇਸ ਫਿਲਮ ਵਿੱਚ ਹਰਿਆਣਵੀ ਸੁਪਰਸਟਾਰ ਅਜੇ ਹੁੱਡਾ, ਮਹਾਨ ਹਰਿਆਣਵੀ ਅਤੇ ਬਾਲੀਵੁੱਡ ਅਭਿਨੇਤਾ ਯਸ਼ਪਾਲ ਸ਼ਰਮਾ ਹਨ ਅਤੇ ਇਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਦਾਦਾ ਲਖਮੀ, ਪ੍ਰਸਿੱਧ ਪੰਜਾਬੀ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਦੇ ਨਾਲ ਹਰਦੀਪ ਗਿੱਲ, ਸੀਮਾ ਕੌਸ਼ਲ, ਸੀਮਾ ਕੌਸ਼ਲ ਦੀ ਸ਼ਾਨਦਾਰ ਪੰਜਾਬੀ ਕਾਸਟ ਨਾਲ ਹਰਿਆਣਵੀ ਸਿਨੇਮਾ ਨੂੰ ਮੁੜ ਸੁਰਜੀਤ ਕੀਤਾ ਹੈ।

ਫਿਲਮ ਦੇ ਪੋਸਟਰ ਨੂੰ ਹੁਣੇ ਹੀ ਲਾਂਚ ਕੀਤਾ ਗਿਆ ਹੈ ਅਤੇ ਫ਼ਿਲਮ ਦੀ ਦਿੱਖ ਤੋਂ ਇਹ ਬਹੁਤ ਹੀ ਮਨੋਰੰਜਨ ਭਰੀ ਤੇ ਪਰਿਵਾਰਿਕ ਲੱਗਦੀ ਹੈ | ਇਹ ਫਿਲਮ ਮੇਗਾ ਬਲਾਕਬਸਟਰ ਪੰਜਾਬੀ ਫਿਲਮਾਂ ‘ਹੋਂਸਲਾ ਰੱਖ’, ‘ਚਲ ਮੇਰਾ ਪੁੱਤ’ ਸੀਰੀਜ਼ ਦੇ ਲੇਖਕ ਅਤੇ ਆਲੋਚਨਾਤਮਕ ਤੌਰ ‘ਤੇ ਪ੍ਰਸ਼ੰਸਾਯੋਗ ਸੁਪਰਹਿੱਟ ਫਿਲਮ ਆਜਾ ਮੈਕਸੀਕੋ ਚਲੀਏ ਦੇ ਨਿਰਦੇਸ਼ਕ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

ਅੱਜ ਦਿੱਲੀ ਹਾਈਕੋਰਟ ‘ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਹੋਵੇਗੀ ਸੁਣਵਾਈ

0

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਦਾ ਜਵਾਬ ਦੇਣ ਲਈ ਚਾਰ ਦਿਨਾਂ ਦਾ ਸਮਾਂ ਦਿੱਤਾ ਹੈ।

ਕੇਂਦਰੀ ਜਾਂਚ ਏਜੰਸੀਆਂ ਨੇ ਅਦਾਲਤ ਤੋਂ ਜਵਾਬ ਦਾਖ਼ਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ।

 ਇਹ ਵੀ ਪੜ੍ਹੋ: CM ਮਾਨ ਅੱਜ ਡਾ. ਬਲਬੀਰ ਤੇ ਮੀਤ ਹੇਅਰ…

ਹਾਲਾਂਕਿ, ਸਿਸੋਦੀਆ ਦੇ ਵਕੀਲ ਵਿਵੇਕ ਜੈਨ ਨੇ ਇਸ ਬੇਨਤੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਈਡੀ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਮੁਕੱਦਮੇ ਦੀ ਸੁਣਵਾਈ ਛੇ ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ।

 

ਜਾਣੋ 24 ਘੰਟੇ ਟ੍ਰੇਨ ‘ਚ ਕਿਉਂ ਰਹਿੰਦਾ ਹੈ ਇਹ ਲੜਕਾ || Today News || Latest News

0
Know why this boy stays in the train for 24 hours

ਜਾਣੋ 24 ਘੰਟੇ ਟ੍ਰੇਨ ‘ਚ ਕਿਉਂ ਰਹਿੰਦਾ ਹੈ ਇਹ ਲੜਕਾ || Today News || Latest News

ਕਿਸੇ ਨੂੰ ਟ੍ਰੇਨ ਵਿੱਚ ਸਫ਼ਰ ਕਰਨਾ ਵਧੀਆ ਲੱਗਦਾ ਹੈ ਤੇ ਕਿਸੇ ਨੂੰ ਨਹੀਂ | ਪਰੰਤੂ ਅੱਜ ਅਸੀਂ ਅਜਿਹੇ ਲੜਕੇ ਦੀ ਕਹਾਣੀ ਦੱਸਣ ਲੱਗੇ ਹਾਂ ਜੋ ਜਿਸ ਨੇ ਟ੍ਰੇਨ ਵਿਚ ਹੀ ਆਪਣਾ ਘਰ ਵਸਾ ਲਿਆ ਹੈ ਅਤੇ ਟ੍ਰੇਨ ਵਿੱਚ ਰਹਿਣ ਲਈ ਉਹ ਬਹੁਤ ਸਾਰਾ ਪੈਸਾ ਵੀ ਖਰਚ ਕਰਦਾ ਹੈ।

ਜਰਮਨੀ ਵਿਚ ਰਹਿਣ ਵਾਲੇ 17 ਸਾਲ ਦੇ ਲੜਕੇ ਨੇਸੇ ਨੇ ਟ੍ਰੇਨ ਨੂੰ ਆਪਣਾ ਘਰ ਬਣਾ ਲਿਆ ਹੈ। ਉਹ ਟ੍ਰੇਨ ਵਿਚ ਹੀ ਖਾਣਾ, ਪੀਣਾ ਤੇ ਆਰਾਮ ਕਰਦਾ ਹੈ। ਉਹ ਇਹ ਸਭ ਖੁਸ਼ੀ-ਖੁਸ਼ੀ ਕਰਦਾ ਹੈ | ਲੇਸੇ ਨੇ ਪੂਰੀ ਦੁਨੀਆ ਨੂੰ ਸਮਝਾਇਆ ਕਿ ਅਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹਾਂ। ਬਸ ਦਿਲ ਵਿਚ ਸੁਪਨੇ ਪੂਰੇ ਕਰਨ ਦੀ ਚਾਹਤ ਹੋਵੇ।

ਸਿਰਫ 16 ਸਾਲ ਦੀ ਉਮਰ ਵਿਚ ਸੋਚਿਆ ਇਹ ਆਈਡੀਆ

ਉਸਨੂੰ ਸ਼ੁਰੂ ਤੋਂ ਟ੍ਰੇਨ ਵਿਚ ਘੁੰਮਣ ਦਾ ਸ਼ੌਕ ਸੀ। ਜਰਮਨੀ ਦੇ ਲੇਸੇ ਸਟਾਲੀ ਨੇ ਸਿਰਫ 16 ਸਾਲ ਦੀ ਉਮਰ ਵਿਚ ਇਹ ਨਵਾਂ ਆਈਡੀਆ ਆਇਆ ਸੀ ਜਿਸਦੇ ਚੱਲਦਿਆਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਵਿਚਾਰ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਮਨਾਇਆ। ਸ਼ੁਰੂ ਵਿਚ ਉਹ ਲੜਕੇ ਦਾ ਕਹਿਣਾ ਨਹੀਂ ਮੰਨੇ ਪਰ ਬਾਅਦ ਵਿਚ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ। ਉਸ ਨੇ ਆਪਣੀ ਸਾਰੀ ਜਾਇਦਾਦ ਵੇਚਣ ਦੇ ਨਾਲ -ਨਾਲ ਆਪਣਾ ਫਲੈਟ ਵੀ ਛੱਡ ਦਿੱਤਾ ਤੇ ਟ੍ਰੇਨ ਵਿਚ ਰਹਿਣਾ ਸ਼ੁਰੂ ਕਰ ਦਿੱਤਾ | ਉਹ ਕਰੀਬ 2 ਸਾਲ ਤੋਂ ਟ੍ਰੇਨ ਵਿੱਚ ਰਹਿ ਰਿਹਾ ਹੈ | ਉਹ ਆਪਣੇ ਹਿਸਾਬ ਨਾਲ ਜੀਵਨ ਜੀਅ ਰਿਹਾ ਹੈ ਜਿਥੇ ਵੀ ਉਸ ਨੂੰ ਜਾਣਾ ਹੁੰਦਾ ਹੈ , ਉਹ ਉਥੇ ਚਲਾ ਜਾਂਦਾ ਹੈ।

ਕਾਨੂੰਨੀ ਤੌਰ ‘ਤੇ ਰਹਿੰਦਾ ਹੈ ਟ੍ਰੇਨ ਵਿਚ

ਦੱਸ ਦਈਏ ਕਿ ਲੇਸੇ ਸਟਾਲੀ ਕਾਨੂੰਨੀ ਤੌਰ ‘ਤੇ ਟ੍ਰੇਨ ਵਿਚ ਰਹਿੰਦਾ ਹੈ। ਰਾਤ ਨੂੰ ਟ੍ਰੇਨਾਂ ਵਿਚ ਹੀ ਸੌਂਦਾ ਹੈ ਤੇ ਫਸਟ ਕਲਾਸ ਕੋਚ ਵਿਚ ਸਫਰ ਕਰਦਾ ਹੈ। ਡੀਬੀ ਲਾਊਂਜ ਵਿਚ ਨਾਸ਼ਤਾ ਕਰਦਾ ਹੈ। ਉਥੋਂ ਦੇ ਸਵੀਮਿੰਗ ਪੂਲ ਵਿਚ ਨਹਾਉਂਦਾ ਹੈ। ਹਰ ਦਿਨ ਉਹ ਲਗਭਗ 1000 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਉਸਦਾ ਜਿਥੇ ਮਨ ਕਰਦਾ ਹੈ, ਉਥੇ ਰੁਕਦਾ ਹੈ ਤੇ ਇਸ ਦੌਰਾਨ ਉਹ ਘੁੰਮਣ ਵਾਲੀਆਂ ਥਾਵਾਂ ਨੂੰ ਐਕਸਪਲੋਰ ਕਰਦਾ ਹੈ।

ਇਹ ਵੀ ਪੜ੍ਹੋ : ਕੋਵਿਸ਼ੀਲਡ ਵੈਕਸੀਨ ਲੈ ਕੇ ਵੱਡੀ ਖਬਰ , ਕੰਪਨੀ ਨੇ ਵਾਪਸ ਮੰਗਾਈ ਵੈਕਸੀਨ

ਜੇਕਰ ਤੁਸੀਂ ਹਰ ਰੋਜ਼ ਟਰੇਨ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਕਿਰਾਇਆ ਕਾਫੀ ਮਹਿੰਗਾ ਪੈਂਦਾ ਹੈ ਪਰ ਲੇਸੇ ਕੋਲ ਜਰਮਨ ਰੇਲ ਦਾ ਐਨੂਅਲ ਰੇਲਕਾਰਡ ਹੈ। ਸਿਰਫ 8500 ਪੌਂਡ ਯਾਨੀ 8.5 ਲੱਖ ਰੁਪਏ ਵਿਚ ਇਹ ਮਿਲਦਾ ਹੈ ਜਿਸ ਨਾਲ ਤੁਸੀਂ ਸਾਲ ਭਰ ਕਿਤੇ ਵੀ ਫਸਟ ਕਲਾਸ ਵਿਚ ਸਫਰ ਕਰ ਸਕਦੇ ਹੋ। ਕਿਸੇ ਵੀ ਟ੍ਰੇਨ ਤੋਂ ਜਾ ਸਕਦੇ ਹੋ।

 

 

 

 

CM ਮਾਨ ਅੱਜ ਡਾ. ਬਲਬੀਰ ਤੇ ਮੀਤ ਹੇਅਰ ਲਈ ਕਰਨਗੇ ਚੋਣ ਪ੍ਰਚਾਰ || Punjab Latest News

0

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਲੋਕ ਸਭਾ ਚੋਣਾਂ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲ ਲਈ ਹੈ।

CM ਭਗਵੰਤ ਮਾਨ ਜਨ ਸਭਾ ਨੂੰ ਕਰਨਗੇ ਸੰਬੋਧਨ

ਅੱਜ ਉਹ ਪਟਿਆਲਾ ਤੋਂ ਪਾਰਟੀ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ 2 ਵਜੇ ਤੋਂ ਬਾਅਦ ਦੋਵਾਂ ਥਾਵਾਂ ‘ਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਹੋਣਗੇ। ਇਸ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਵਿੱਚ ਹੀ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਰਣਨੀਤੀ ਤਿਆਰ ਕਰਨਗੇ।

ਇਹ ਵੀ ਪੜ੍ਹੋ :  ਅਰੁਣਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, ਘਬਰਾ ਕੇ ਲੋਕ ਘਰਾਂ…

ਡਾ. ਬਲਬੀਰ ਸਿੰਘ ਦੇ ਹੱਕ ‘ਚ ਚੋਣ ਪ੍ਰਚਾਰ

CM ਭਗਵੰਤ ਮਾਨ 2 ਵਜੇ ਸਮਾਣਾ ਪਹੁੰਚਣਗੇ। ਇੱਥੇ ਉਹ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਜਦੋਂਕਿ ਸ਼ਾਮ ਨੂੰ ਉਨ੍ਹਾਂ ਦਾ ਪ੍ਰੋਗਰਾਮ ਬੱਸ ਸਟੈਂਡ ਚੌਕ, ਮਾਲੇਰਕੋਟਲਾ ਵਿਖੇ ਹੋਵੇਗਾ। ਜਦੋਂਕਿ ਮੰਗਲਵਾਰ ਨੂੰ ਮੁੱਖ ਮੰਤਰੀ ਨੇ ਬਠਿੰਡਾ ਅਤੇ ਫਾਜ਼ਿਲਕਾ ਵਿੱਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਲਈ ਇਹ ਚੋਣ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਸ ਵੇਲੇ ਸੂਬੇ ਵਿੱਚ ਪਾਰਟੀ ਦੀ ਸਰਕਾਰ ਹੈ। ਨਾਲ ਹੀ ਇਹ ਚੋਣ CM ਦੇ ਚਿਹਰੇ ‘ਤੇ ਹੀ ਲੜੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ IAS ਅਧਿਕਾਰੀ ਪਰਮਪਾਲ ਕੌਰ ਦਾ ਅਸਤੀਫਾ ਨਾਮਨਜ਼ੂਰ …

ਮੁੱਖ ਮੰਤਰੀ ਚੰਡੀਗੜ੍ਹ ਤੋਂ ਇਸ ਚੋਣ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਪਾਰਟੀ ਜਿੱਥੇ ਵੀ ਕਮਜ਼ੋਰ ਨਜ਼ਰ ਆਉਂਦੀ ਹੈ, ਉਹ ਕਮੀ ਉਥੇ ਭਰੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨਾਂ ‘ਚ ਕਈ ਮਸ਼ਹੂਰ ਚਿਹਰੇ ਪਾਰਟੀ ‘ਚ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਜੇਕਰ ਅਸੀਂ ਪ੍ਰਚਾਰ ਦੀ ਗੱਲ ਕਰੀਏ ਤਾਂ ਆਪ ਸਭ ਤੋਂ ਅੱਗੇ ਹੈ। ਪਿਛਲੇ ਇੱਕ ਮਹੀਨੇ ਵਿੱਚ ਮੁੱਖ ਮੰਤਰੀ ਦੇ ਹਰ ਹਲਕੇ ਵਿੱਚ ਇੱਕ ਤੋਂ ਦੋ ਪ੍ਰੋਗਰਾਮ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ।

ਕੋਵਿਸ਼ੀਲਡ ਵੈਕਸੀਨ ਲੈ ਕੇ ਵੱਡੀ ਖਬਰ , ਕੰਪਨੀ ਨੇ ਵਾਪਸ ਮੰਗਾਈ ਵੈਕਸੀਨ || Latest News

0
Big news about Cowishield vaccine, the company has called back the vaccine

ਕੋਵਿਸ਼ੀਲਡ ਵੈਕਸੀਨ ਲੈ ਕੇ ਵੱਡੀ ਖਬਰ , ਕੰਪਨੀ ਨੇ ਵਾਪਸ ਮੰਗਾਈ ਵੈਕਸੀਨ || Latest News

ਕੋਵਿਸ਼ੀਲਡ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਵੈਕਸੀਨ ਬਣਾਉਣ ਵਾਲੀ ਪ੍ਰਮੁੱਖ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ ਹੁਣ ਪੂਰੀ ਦੁਨੀਆ ਤੋਂ ਆਪਣੀ ਵੈਕਸੀਨ ਵਾਪਸ ਮੰਗਾ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨਾਂ ਤੋਂ ਵੈਕਸੀਨ ਨੂੰ ਲੈ ਕੇ ਕਾਫੀ ਹੰਗਾਮਾ ਚੱਲ ਰਿਹਾ ਹੈ ਕਿਉਂਕਿ ਫਾਰਮਾਸਿਊਟੀਕਲ ਕੰਪਨੀ AstraZeneca ਵੱਲੋਂ ਅਦਾਲਤ ਵਿੱਚ ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟਸ ਦੀ ਗੱਲ ਸਵੀਕਾਰ ਕੀਤੀ ਸੀ। ਜਿਸ ਤੋਂ ਬਾਅਦ ਕੰਪਨੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਦਕਿ ਕੰਪਨੀ ਦਾ ਇਸ ਤੇ ਕਹਿਣਾ ਹੈ ਕਿ ਸਾਈਡ ਇਫੈਕਟ ਵਿਵਾਦ ਅਤੇ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਇਕ ਇਤਫ਼ਾਕ ਹੈ। ਇਸੇ ਦੇ ਵਿਚਾਲੇ ਮੀਡੀਆ ਰਿਪੋਰਟਾਂ ਅਨੁਸਾਰ AstraZeneca ਨੇ ਵੈਕਸੀਨ ਵਾਪਸ ਲੈਣ ਦੀ ਵੀ ਜਾਣਕਾਰੀ ਦਿੱਤੀ ਹੈ।

ਭਾਰਤ ਦੀ ਵੱਡੀ ਅਬਾਦੀ ਨੂੰ ਲਾਈ ਗਈ ਸੀ ਵੈਕਸੀਨ

ਕੋਵਿਡ 19 ਦੇ ਸਮੇਂ ਕੋਰੋਨਾ ਨੂੰ ਰੋਕਣ ਲਈ ਭਾਰਤ ਵਿੱਚ ਐਸਟ੍ਰਾਜ਼ੇਨੇਕਾ ਦੁਆਰਾ ਨਿਰਮਿਤ ਕੋਰੋਨਾ ਵੈਕਸੀਨ Covishield ਦੇ ਨਾਮ ਤੋਂ ਪੇਸ਼ ਕੀਤੀ ਗਈ ਸੀ, ਜੋਕਿ ਵੱਡੀ ਅਬਾਦੀ ਨੂੰ ਲਾਈ ਗਈ ਸੀ। ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀ ਐਸਟ੍ਰਾਜੇਨੇਕਾ ਨੇ ਬ੍ਰਿਟਿਸ਼ ਅਦਾਲਤ ਵਿੱਚ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟਸ ਨੂੰ ਸਵੀਕਾਰ ਕੀਤਾ ਸੀ। ਕਿਉਂਕਿ ਇਸ ਕਰੋਨਾ ਵੈਕਸੀਨ ਦੇ ਸਾਈਡ ਇਫੈਕਸਟ ਨੂੰ ਲੈ ਕੇ 50 ਤੋਂ ਵੱਧ ਲੋਕਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਐਸਟ੍ਰਾਜਾਨੇਕਾ ਦੀ ਵੈਕਸੀਨ ਵੈਕਸਜ਼ੇਵਰੀਆ ਬਾਰੇ ਸਵਾਲ ਉਠਾਏ ਗਏ ਸਨ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਵੈਕਸਜ਼ੇਵਰੀਆ ਵੈਕਸੀਨ ਦੇ ਸਾਈਡ ਇਫੈਕਟ ਬਹੁਤ ਘੱਟ ਹਨ। ਰਿਪੋਰਟ ਮੁਤਾਬਕ ਸਾਈਡ ਇਫੈਕਟਸ ਨੂੰ ਲੈ ਕੇ ਕਾਫੀ ਹੰਗਾਮੇ ਤੋਂ ਬਾਅਦ ਕੰਪਨੀ ਵੱਲੋਂ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕੰਪਨੀ ਦਾ ਵੱਡਾ ਬਿਆਨ

ਦੁਨੀਆ ਭਰ ਤੋਂ ਵੈਕਸਜ਼ੇਵਰੀਆ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਦੇ ਵਿਚਾਲੇ ਕੰਪਨੀ ਦਾ ਵੱਡਾ ਬਿਆਨ ਆਇਆ ਹੈ। ਕੰਪਨੀ ਨੇ ਕਿਹਾ ਕਿ ਸਾਈਡ ਇਫੈਕਟ ਅਤੇ ਵੈਕਸੀਨ ਨੂੰ ਵਾਪਸ ਲੈਣ ਦੇ ਸਮੇਂ ਨੂੰ ਲੈ ਕੇ ਕੋਰਟ ‘ਚ ਗੱਲ ਮਹਿਜ਼ ਇਤਫਾਕ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਦਵਾਈ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਵੈਕਸਜ਼ੇਵਰੀਆ ਨੂੰ ਵਪਾਰਕ ਕਾਰਨਾਂ ਕਰਕੇ ਬਾਜ਼ਾਰ ਤੋਂ ਵਾਪਸ ਲਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਕਿਹਾ ਕਿ ਹੁਣ ਵੈਕਸੀਨ ਦਾ ਨਿਰਮਾਣ ਜਾਂ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ। ਵੈਕਸੀਨ ਨੂੰ ਵਾਪਸ ਲੈਣ ਦੇ ਫੈਸਲੇ ਨੂੰ ‘ਪੂਰੀ ਤਰ੍ਹਾਂ ਨਾਲ ਇਤਫ਼ਾਕ’ ਕਰਾਰ ਦਿੰਦੇ ਹੋਏ, ਫਾਰਮਾ ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵੈਕਸੀਨ ਵਾਪਸ ਲੈਣ ਦਾ ਉਸ ਦੇ ਦਾਖਲੇ ਨਾਲ ਕੋਈ ਸਬੰਧ ਨਹੀਂ ਹੈ ਕਿ ਇਹ ਟੀ.ਟੀ.ਐਸ. ਦੀ ਵਜ੍ਹਾ ਬਣ ਸਕਦੀ ਹੈ।

ਘੱਟ ਮਾਮਲਿਆਂ ਵਿੱਚ ਟੀਟੀਐਸ ਦਾ ਬਣ ਸਕਦਾ ਕਾਰਨ

ਵੈਕਸਜ਼ੇਵਰੀਆ ਵੈਕਸੀਨ ਨੂੰ ਵਾਪਸ ਲੈਣ ਲਈ ਐਸਟ੍ਰਾਜੇਨੇਕਾ ਵੱਲੋਂ 5 ਮਾਰਚ ਨੂੰ ਇੱਕ ਅਰਜ਼ੀ ਜਮ੍ਹਾਂ ਕਰਵਾਈ ਗਈ ਸੀ। ਜਿਸ ਤੋਂ ਬਾਅਦ ਇਹ 7 ਮਈ ਤੋਂ ਲਾਗੂ ਹੋ ਗਿਆ ਹੈ। ਫਰਵਰੀ ਵਿੱਚ ਹਾਈ ਕੋਰਟ ਵਿੱਚ ਦਾਇਰ ਕੀਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਐਸਟ੍ਰਾਜ਼ੇਨੇਕਾ ਨੇ ਮੰਨਿਆ ਕਿ ਇਹ ਟੀਕਾ ਬਹੁਤ ਘੱਟ ਮਾਮਲਿਆਂ ਵਿੱਚ ਟੀਟੀਐਸ ਦਾ ਕਾਰਨ ਬਣ ਸਕਦਾ ਹੈ। TTS ਨੇ ਬ੍ਰਿਟੇਨ ਵਿੱਚ ਘੱਟੋ-ਘੱਟ 81 ਮੌਤਾਂ ਦੇ ਨਾਲ-ਨਾਲ ਕਈ ਗੰਭੀਰ ਸਾਈਡ ਇਫੈਕਟਸ ਹੋਏ ਹਨ। ਐਸਟ੍ਰਾਜ਼ੇਨੇਕਾ ਵੈਕਸੀਨ ਨੂੰ ਲੈ ਕੇ 50 ਲੋਕਾਂ ਦੀ ਤਰਫੋਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।

 

 

ਅਰੁਣਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, ਘਬਰਾ ਕੇ ਲੋਕ ਘਰਾਂ ‘ਚੋਂ ਆਏ ਬਾਹਰ || Latest News

0

ਅਰੁਣਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਮਹਿਸ਼ੂਸ ਕੀਤੇ ਗਏ ਹਨ। ਅਰੁਣਾਚਲ ਪ੍ਰਦੇਸ਼ ‘ਚ ਬੁੱਧਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਦੀ ਤੀਬਰਤਾ 3.1

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕਿਹਾ ਕਿ ਅੱਜ ਯਾਨੀ ਬੁੱਧਵਾਰ ਤੜਕੇ 4:55 ਵਜੇ ਅਰੁਣਾਚਲ ਪ੍ਰਦੇਸ਼ ਦੇ ਲੋਅਰ ਸੁਬਨਸਿਰੀ ‘ਚ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 3.1 ਮਾਪੀ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ IAS ਅਧਿਕਾਰੀ ਪਰਮਪਾਲ ਕੌਰ ਦਾ ਅਸਤੀਫਾ…

ਦੱਸਿਆ ਜਾ ਰਿਹਾ ਹੈ ਕਿ ਭੂਚਾਲ ਕਾਰਨ ਲੋਕ ਜਾਗ ਗਏ ਅਤੇ ਸਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਭੂਚਾਲ ਕਾਰਨ ਲੋਕ ਡਰੇ ਹੋਏ ਦਿਖਾਈ ਦਿੱਤੇ। ਫਿਲਹਾਲ ਭੂਚਾਲ ਦੇ ਕੇਂਦਰ ਅਤੇ ਇਸ ਦੀ ਡੂੰਘਾਈ ਬਾਰੇ ਜਾਣਕਾਰੀ ਨਹੀਂ ਮਿਲੀ ਹੈ।

 

 

ਪੰਜਾਬ ਸਰਕਾਰ ਵੱਲੋਂ IAS ਅਧਿਕਾਰੀ ਪਰਮਪਾਲ ਕੌਰ ਦਾ ਅਸਤੀਫਾ ਨਾਮਨਜ਼ੂਰ || Latest News Punjab

0

ਪੰਜਾਬ ਸਰਕਾਰ ਵੱਲੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫ਼ਾ ਨਾ ਮਨਜ਼ੂਰ 

ਭਾਜਪਾ ਉਮੀਦਵਾਰ ਪਰਮਪਾਲ ਕੌਰ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਭਾਵੇਂ ਕੇਂਦਰ ਸਰਕਾਰ ਨੇ ਆਈਏਐੱਸ ਅਧਿਕਾਰੀ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਸੀ ਪਰ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰਕੇ ਆਈਏਐੱਸ ਅਧਿਕਾਰੀ ਨੂੰ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।

ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਪੱਤਰ ਵਿੱਚ ਕਿਹਾ ਹੈ ਕਿ ਪਰਮਪਾਲ ਕੌਰ ਨੇ ਵੀਆਰਐੱਸ ਲੈਦ ਦੀ ਅਰਜ਼ੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਮਾਤਾ 81 ਸਾਲਾਂ ਦੇ ਹਨ। ਉਨ੍ਹਾਂ ਦੀ ਦੇਖਭਾਲ ਲਈ ਤਿੰਨ ਮਹੀਨੇ ਦੇ ਨੋਟਿਸ ਪੀਰੀਅਡ ਨੂੰ ਮੁਆਫ ਕਰਨ ਦੀ ਮੰਗ ਕੀਤੀ ਸੀ।

ਤਿੰਨ ਮਹੀਨੇ ਦਾ ਨੋਟਿਸ ਪੀਰੀਅਡ

ਪੰਜਾਬ ਸਰਕਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਭਾਵੇਂ ਤੁਹਾਡਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ ਪਰ ਨਿਯਮਾਂ ਅਨੁਸਾਰ ਤਿੰਨ ਮਹੀਨੇ ਦਾ ਨੋਟਿਸ ਪੀਰੀਅਡ ਮੁਆਫ ਕਰਨ ਦਾ ਅਧਿਕਾਰ ਸੂਬਾ ਸਰਕਾਰ ਕੋਲ ਹੈ। ਪੱਤਰ ਵਿੱਚ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਆਈਏਐੱਸ ਅਧਿਕਾਰੀ ਨੇ ਆਪਣੇ ਪੱਤਰ ਵਿੱਚ ਜੋ ਕਾਰਨ ਦੱਸੇ ਸਨ, ਉਹ ਉਸ ਦੇ ਉਲਟ ਬਠਿੰਡਾ ਵਿਖੇ ਇਕ ਮਹੀਨੇ ਤੋਂ ਰਾਜਸੀ ਸਰਗਰਮੀਆਂ ਵਿੱਚ ਸ਼ਾਮਲ ਹੋ ਰਹੇ ਹਨ। ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਆਈਏਐੱਸ ਅਧਿਕਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਹੋਰਨਾ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣੇ ਪੈ ਰਹੇ ਹਨ।

ਮੁਹਾਲੀ ‘ਚ ਬਾਊਂਸਰ ਦਾ ਗੋ.ਲੀਆਂ ਮਾਰ ਕੇ ਕੀਤਾ ਕਤ.ਲ || Latest News Mohali

0

ਮੁਹਾਲੀ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੁਹਾਲੀ ‘ਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਇੱਕ ਬਾਊਂਸਰ ਦੱਸਿਆ ਜਾ ਰਿਹਾ ਹੈ।

ਅਣਪਛਾਤੇ ਹਮਲਾਵਰਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ

ਦੱਸਿਆ ਜਾ ਰਿਹਾ ਹੈ ਕਿ ਬਾਊਂਸਰ ਮਨੀਸ਼ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ:  ਮਾਸੂਮ ਨੇ ਮੋਬਾਇਲ ਟੁੱਟ ਜਾਣ ਕਾਰਨ ਚੁੱਕਿਆ ਖੌਫਨਾਕ ਕਦਮ || Latest News

ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ

ਮਨੀਸ਼ ਕੁਮਾਰ ਪਿੰਡ ਤਿਊੜ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਹੈ, ਜਿਨ੍ਹਾਂ ਦੇ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।