ਕਸਟਮ ਵਿਭਾਗ ਨੇ ਵਿਦੇਸ਼ ਤੋਂ ਲਿਆਂਦੀਆਂ 18 ਲੱਖ ਦੀਆਂ ਸਿਗਰਟਾਂ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਵਿਦੇਸ਼ ਤੋਂ ਪਰਤ ਰਹੇ ਤਿੰਨ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਭਾਗ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 18 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ।
ਜਾਂਚ ਦੌਰਾਨ ਸਿਗਰਟਾਂ ਦੀ ਗਿਣਤੀ ਇੱਕ ਲੱਖ, ਚਾਰ ਹਜ਼ਾਰ ਤੋਂ ਵੱਧ ਪਾਈ ਗਈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਨੰਬਰ (IX-138) ‘ਤੇ ਸਵਾਰ ਦੋ ਯਾਤਰੀ ਸ਼ਾਰਜਾਹ ਤੋਂ ਸਿਗਰਟਾਂ ਦੀ ਵੱਡੀ ਖੇਪ ਲਿਆਉਣ ਜਾ ਰਹੇ ਹਨ। ਫਲਾਈਟ ਜਿਵੇਂ ਹੀ ਏਅਰਪੋਰਟ ‘ਤੇ ਪਹੁੰਚੀ, ਪੁਲਸ ਨੇ ਦੋਵਾਂ ਯਾਤਰੀਆਂ ਨੂੰ ਹਿਰਾਸਤ ‘ਚ ਲੈ ਲਿਆ।
ਸਿਗਰੇਟ ਦੀਆਂ ਪੇਟੀਆਂ ਹੋਈਆਂ ਬਰਾਮਦ
ਮੁਲਜ਼ਮਾਂ ਦੇ ਸਾਮਾਨ ਦੀ ਤਲਾਸ਼ੀ ਦੌਰਾਨ 51 ਹਜ਼ਾਰ ਸਿਗਰੇਟ ਦੀਆਂ ਪੇਟੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ 8 ਲੱਖ 67 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਕਸਟਮ ਵਿਭਾਗ ਦੀ ਟੀਮ ਨੇ ਸਕੂਟ ਏਅਰਵੇਜ਼ ਦੀ ਫਲਾਈਟ (ਟੀ.ਆਰ.-572) ‘ਤੇ ਸਵਾਰ ਹੋ ਕੇ ਸਿੰਗਾਪੁਰ ਤੋਂ ਭਾਰਤ ਪਹੁੰਚੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਜਾਣੋ ਮਹਿਜ਼ 500 ਰੁਪਏ ਕਮਾਉਣ ਵਾਲੇ ਸੁਨੀਲ ਗਰੋਵਰ ਕਿੰਝ ਬਣੇ ਕਾਮੇਡੀ ਕਿੰਗ
ਮੁਲਜ਼ਮਾਂ ਕੋਲੋਂ 55,000 ਰੁਪਏ ਅਤੇ 200 ਸਿਗਰਟ ਬਰਾਮਦ ਹੋਈਆਂ ਹਨ। ਇਨ੍ਹਾਂ ਸਿਗਰਟਾਂ ਦੀ ਕੀਮਤ ਨੌ ਲੱਖ, 38 ਹਜ਼ਾਰ, ਚਾਰ ਸੌ ਰੁਪਏ ਹੈ।