Home Blog Page 1630

ਰਾਹ ਜਾਂਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ , ਮਿੰਟਾਂ- ਸਕਿੰਟਾਂ ‘ਚ ਹੋਇਆ ਸਵਾਹ || Latest News || News of Punjab

0
Diesel leaked from the engine of the truck on the way

ਰਾਹ ਜਾਂਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ , ਮਿੰਟਾਂ- ਸਕਿੰਟਾਂ ‘ਚ ਹੋਇਆ ਸਵਾਹ || Latest News || News of Punjab

ਰਾਜਪੁਰਾ ਤੋਂ ਪਟਿਆਲੇ ਜਾ ਰਹੇ ਇਕ ਟਰੱਕ ਦੇ ਇੰਜਣ ਵਿਚੋਂ ਡੀਜ਼ਲ ਲੀਕ ਹੋ ਗਿਆ ਜਿਸ ਨਾਲ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੇ ਦਾ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ ਜਦੋਂ ਡਰਾਈਵਰ ਨੂੰ ਇਸਦਾ ਹੋਇਆ ਕਿ ਉਸ ਦੀ ਜਾਨ ਵੀ ਖਤਰੇ ਵਿਚ ਹੈ ਤਾਂ ਉਸ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : ਸ਼ੈਲਰ ‘ਚ ਲੱਗੀ ਭਿਆਨਕ ਅੱਗ , ਹੋਇਆ ਕਰੋੜਾਂ ਦਾ ਨੁਕਸਾਨ

ਡਰਾਈਵਰ ਦਾ ਲੱਖਾਂ ਦਾ ਹੋਇਆ ਨੁਕਸਾਨ

ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਲੱਗ ਗਏ | ਕਾਫੀ ਮਸ਼ੱਕਤ ਬਾਅਦ ਟਰੱਕ ਦੀ ਅੱਗ ਉਤੇ ਕਾਬੂ ਪਾਇਆ ਗਿਆ। ਡਰਾਈਵਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਜਦੋਂ ਤੱਕ ਟਰੱਕ ਦੀ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰਾ ਟਰੱਕ ਸੜ ਕੇ ਸੁਆਹ ਹੋ ਚੁੱਕਾ ਸੀ। ਪਰੰਤੂ ਰਾਹਤ ਦੀ ਖਬਰ ਇਹ ਹੈ ਕਿ ਡਰਾਈਵਰ ਦੀ ਜਾਨ ਬਚ ਗਈ। ਟਰੱਕ ਵਿਚ ਸਾਮਾਨ ਲੋਡ ਸੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਸ਼ੈਲਰ ‘ਚ ਲੱਗੀ ਭਿਆਨਕ ਅੱਗ , ਹੋਇਆ ਕਰੋੜਾਂ ਦਾ ਨੁਕਸਾਨ || Punjab News

0
Terrible fire broke out in sheller, loss of crores

ਸ਼ੈਲਰ ‘ਚ ਲੱਗੀ ਭਿਆਨਕ ਅੱਗ , ਹੋਇਆ ਕਰੋੜਾਂ ਦਾ ਨੁਕਸਾਨ || Punjab News

ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਕੋਟਮਿਤ ਸਿੰਘ ਇਲਾਕੇ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇਕ ਸ਼ੈਲਰ ਨੂੰ ਭਿਆਨਕ ਅੱਗ ਲੱਗ ਗਈ | ਜਿਸ ਕਾਰਨ ਮਾਲਕ ਦਾ 2 ਤੋਂ ਢਾਈ ਕਰੋੜ ਦਾ ਨੁਕਸਾਨ ਹੋ ਗਿਆ। ਜਿਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਲੱਗ ਗਏ | 8 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਵਿਚ ਲੱਗ ਗਈਆਂ ਅਤੇ ਕਾਫੀ ਮਸ਼ੱਕਤ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ |

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ

ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਜਿਸ ਨਾਲ ਸ਼ੈਲਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਸ਼ੈਲਰ ਨੂੰ ਅੱਗ ਲੱਗੀ ਤਾਂ ਤੁਰੰਤ ਮਾਲਕ ਨੂੰ ਸੂਚਿਤ ਕੀਤਾ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਜਦੋਂ ਧੂੰਆਂ ਉੁਠਿਆ ਤਾਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਚੋਣ ਕਮਿਸ਼ਨ ਵਲੋਂ ਹੁਕਮ ਹੋਏ ਜਾਰੀ, ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੁਬਾਰਾ ਹੋਵੇਗੀ ਵੋਟਿੰਗ || Punjab News

0

ਲੋਕ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਦੇ ਬੈਤੁਲ ਲੋਕ ਸਭਾ ਹਲਕੇ ‘ਚ ਪੈਂਦੇ ਮੁਲਤਾਈ ਦੇ 4 ਪੋਲਿੰਗ ਸਟੇਸ਼ਨਾਂ ‘ਤੇ 10 ਮਈ ਨੂੰ ਦੁਬਾਰਾ ਵੋਟਿੰਗ ਹੋਵੇਗੀ। ਇਸ ਦੇ ਲਈ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਹੁਕਮ ਜਾਰੀ ਕੀਤੇ ਹਨ।

ਇਨ੍ਹਾਂ ਬੂਥਾਂ ‘ਤੇ ਮੁੜ ਵੋਟਿੰਗ ਹੋਵੇਗੀ

ਜਿਨ੍ਹਾਂ ਬੂਥਾਂ ‘ਤੇ ਮੁੜ ਵੋਟਿੰਗ ਹੋਵੇਗੀ, ਉਨ੍ਹਾਂ ਵਿੱਚ ਬੂਥ 275- ਰਾਜਾਪੁਰ, ਬੂਥ 276- ਦਾਦਰ ਰਾਇਤ, ਬੂਥ 279- ਕੁੰਡਾ ਰਾਇਤ ਅਤੇ ਬੂਥ 280- ਚਿਖਲੀਮਲ ਸ਼ਾਮਲ ਹਨ। ਰਾਜ ਚੋਣ ਕਮਿਸ਼ਨ ਅਨੁਸਾਰ 7 ਮਈ ਨੂੰ ਵੋਟਿੰਗ ਤੋਂ ਬਾਅਦ ਵਾਪਸ ਪਰਤ ਰਹੀ ਬੱਸ ਵਿੱਚ ਅੱਗ ਲੱਗਣ ਕਾਰਨ ਕੁਝ ਈਵੀਐਮ ਸੜ ਗਈਆਂ ਸਨ।

ਇਹ ਵੀ ਪੜ੍ਹੋ: 25 ਕੈਬਿਨ ਕਰੂ ਮੈਂਬਰਾਂ ਨੂੰ ਕੀਤਾ ਬਰਖਾਸਤ || Today news

ਇਸ ਦੇ ਨਾਲ ਹੀ ਬਿਹਾਰ ਦੇ ਖਗੜੀਆ ‘ਚ 2 ਬੂਥਾਂ ‘ਤੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਗਏ ਹਨ। ਇੱਥੇ ਵੀ ਤੀਜੇ ਪੜਾਅ ਦੀ ਵੋਟਿੰਗ ਦੌਰਾਨ ਈਵੀਐਮ ਵਿੱਚ ਤੋੜਫੋੜ ਕਾਰਨ ਵੋਟਿੰਗ ਨੂੰ ਰੋਕਣਾ ਪਿਆ ਸੀ।

ਏਅਰ ਇੰਡੀਆ ਐਕਸਪ੍ਰੈਸ ਦੀ ਵੱਡੀ ਕਾਰਵਾਈ, 25 ਕੈਬਿਨ ਕਰੂ ਮੈਂਬਰਾਂ ਨੂੰ ਕੀਤਾ ਬਰਖਾਸਤ || Today news

0

ਏਅਰ ਇੰਡੀਆ ਐਕਸਪ੍ਰੈਸ ਨੇ ਕਰੂ ਮੈਂਬਰਾਂ ‘ਤੇ ਕੀਤੀ ਵੱਡੀ ਕਾਰਵਾਈ

ਏਅਰ ਇੰਡੀਆ ਐਕਸਪ੍ਰੈਸ ਨੇ 25 ਕੈਬਿਨ ਕਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ ਹੈ। ਕੰਪਨੀ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ ‘ਚ ਉਹ ਲੋਕ ਸ਼ਾਮਲ ਹਨ ਜੋ ਅਚਾਨਕ ‘ਬਿਮਾਰੀ’ ਦਾ ਹਵਾਲਾ ਦਿੰਦਿਆਂ ਹੋਏ ਛੁੱਟੀ ‘ਤੇ ਗਏ ਹਨ।

ਵੀਰਵਾਰ ਨੂੰ ਵੀ ਏਅਰ ਇੰਡੀਆ ਐਕਸਪ੍ਰੈਸ ਦੀਆਂ 70 ਤੋਂ ਵੱਧ ਉਡਾਣਾਂ ਜਾਂ ਤਾਂ ਰੱਦ ਹੋਈਆਂ ਜਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਜਿਨ੍ਹਾਂ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਚੇਨਈ ਤੋਂ ਕੋਲਕਾਤਾ, ਚੇਨਈ ਤੋਂ ਸਿੰਗਾਪੁਰ ਅਤੇ ਤ੍ਰਿਚੀ ਤੋਂ ਸਿੰਗਾਪੁਰ ਦੀਆਂ ਉਡਾਣਾਂ ਸ਼ਾਮਲ ਹਨ। ਜਦੋਂਕਿ ਲਖਨਊ ਤੋਂ ਬੈਂਗਲੁਰੂ ਦੀ ਫਲਾਈਟ ਲੇਟ ਚੱਲ ਰਹੀ ਹੈ।

ਬਹੁਤ ਸਾਰੇ ਮੁਲਾਜ਼ਮ ਗਏ ਸੀ ਛੁੱਟੀ ‘ਤੇ

ਦੱਸ ਦੇਈਏ ਕਿ ਏਅਰ ਇੰਡੀਆ ਐਕਸਪ੍ਰੈਸ ਵਿੱਚ ਕੰਮ ਕਰ ਰਹੇ 300 ਤੋਂ ਵੱਧ ਕਰਮਚਾਰੀ ਬੁੱਧਵਾਰ ਤੋਂ ਕੰਮ ‘ਤੇ ਨਹੀਂ ਆ ਰਹੇ ਹਨ। ਇਨ੍ਹਾਂ ਸਾਰੇ ਕਰਮਚਾਰੀਆਂ ਨੇ ਬਿਮਾਰੀ ਦਾ ਹਵਾਲਾ ਦਿੰਦਿਆਂ ਇਕੱਠੇ ਛੁੱਟੀ ‘ਤੇ ਚਲੇ ਗਏ ਅਤੇ ਵਾਪਸ ਕੰਮ ਤੇ ਨਹੀਂ ਪਰਤੇ। ਇਸ ਕਾਰਨ ਬੁੱਧਵਾਰ ਨੂੰ ਵੱਡੀ ਗਿਣਤੀ ‘ਚ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਸਾਰਾ ਸ਼ਡਿਊਲ ਵਿਗੜ ਗਿਆ ਹੈ। ਜਿਸ ਕਾਰਨ ਜਹਾਜ਼ਾਂ ਦੇ ਸੰਚਾਲਨ ‘ਚ ਕਾਫੀ ਮੁਸ਼ਕਿਲਾਂ ਆਈਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਮੈਂ ਆਪਣਾ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣ ਵੀ ਲੜਾਂਗੀ: ਆਈਏਐਸ ਅਫ਼ਸਰ ਪਰਮਪਾਲ ਕੌਰ

ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸਾਡੇ ਕੈਬਿਨ ਕਰੂ ਦੇ ਕਈ ਮੈਂਬਰ ਮੰਗਲਵਾਰ ਰਾਤ ਤੋਂ ਡਿਊਟੀ ਲਈ ਰਿਪੋਰਟ ਕਰਨ ਤੋਂ ਠੀਕ ਪਹਿਲਾਂ ਬੀਮਾਰ ਹੋ ਗਏ ਸਨ ਅਤੇ ਇਸ ਕਾਰਨ ਕਈ ਉਡਾਣਾਂ ਨੂੰ ਜਾਂ ਤਾਂ ਰੱਦ ਕਰਨਾ ਪਿਆ ਹੈ ਜਾਂ ਦੇਰੀ ਨਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਉਡਾਣਾਂ ਰੱਦ ਕਰਨੀ ਪੈ ਸਕਦੀ ਹੈ। ਨਾਲ ਹੀ ਕੰਪਨੀ ਆਪਣੀ ਉਡਾਣਾਂ ‘ਚ ਕਟੋਤੀ ਵੀ ਕਰੇਗੀ।

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ , ਸਟੂਡੈਂਟ ਵੀਜ਼ਾ ਨਿਯਮਾਂ ‘ਚ ਵਧੀ ਸਖ਼ਤਾਈ || Today news

0
Big news for those who want to go to Australia, the student visa rules have become stricter

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ , ਸਟੂਡੈਂਟ ਵੀਜ਼ਾ ਨਿਯਮਾਂ ‘ਚ ਵਧੀ ਸਖ਼ਤਾਈ || Today news

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੇ ਨਿਯਮਾਂ ‘ਚ ਸਖ਼ਤੀ ਹੋਰ ਵਧਾ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜਾਂ ਵਧਾਉਣ ਦਾ ਇਹ ਫੈਸਲਾ ਦੇਸ਼ ‘ਚ ਵਧਦੇ ਪ੍ਰਵਾਸ ਤੇ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਮੱਦੇਨਜ਼ਰ ਲਿਆ ਗਿਆ ਹੈ | ਨਵੇਂ ਬਣੇ ਨਿਯਮਾਂ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਲੈਣ ਲਈ ਘੱਟੋ-ਘੱਟ 29,710 ਆਸਟ੍ਰੇਲੀਅਨ ਡਾਲਰ ਦੀ ਬਚਤ ਦਿਖਾਉਣੀ ਲਾਜ਼ਮੀ ਹੋਵੇਗੀ।

ਦੂਜੀ ਵਾਰ ਕੀਤਾ ਗਿਆ ਵਾਧਾ

ਦੱਸ ਦਈਏ ਕਿ ਕਰੀਬ ਸੱਤ ਮਹੀਨਿਆਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਇਸ ਨੂੰ 21,041 ਤੋਂ ਵਧਾ ਕੇ 24,505 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਗਿਆ ਸੀ।
ਆਸਟ੍ਰੇਲੀਅਨ ਰੈਂਟਲ ਮਾਰਕੀਟ ‘ਤੇ ਮਾਈਗ੍ਰੇਸ਼ਨ ਵਿੱਚ ਵਾਧੇ ਕਾਰਨ ਦਬਾਅ ਬਣਿਆ ਹੋਇਆ ਹੈ। ਵਿੱਤੀ ਲੋੜਾਂ ਤੋਂ ਇਲਾਵਾ ਆਸਟ੍ਰੇਲੀਆਈ ਸਰਕਾਰ ਨੇ ਮਾਰਚ ਵਿੱਚ ਵਿਦਿਆਰਥੀ ਵੀਜ਼ੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਵਿੱਚ ਵੀ ਵਾਧਾ ਕੀਤਾ ਅਤੇ ਵੱਖ-ਵੱਖ ਨੀਤੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਠਹਿਰਾਅ ਨੂੰ ਲੰਮਾ ਕਰਨ ਤੋਂ ਰੋਕਣ ਲਈ ਨੀਤੀਆਂ ਲਾਗੂ ਕਰ ਰਹੀ ਹੈ।

ਆਈਲੈਟਸ ਸਕੋਰ ਵਿੱਚ ਕੀਤਾ ਵਾਧਾ

ਧਿਆਨਯੋਗ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਟੈਸਟ ਦੀ ਵੈਧਤਾ ਮਿਆਦ ਨੂੰ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਹੈ। ਉੱਥੇ ਹੀ ਅਸਥਾਈ ਗ੍ਰੈਜੂਏਟ ਵੀਜ਼ਾ ਲਈ ਲੋੜੀਂਦੇ ਆਈਲੈਟਸ ਸਕੋਰ ਵਿੱਚ 6.0 ਤੋਂ 6.5 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਗੂਲਰ ਵਿਦਿਆਰਥੀ ਵੀਜ਼ਾ ਲਈ ਇਹ ਸਕੋਰ 5.5 ਤੋਂ ਵਧ ਕੇ 6.0 ਹੋ ਗਿਆ ਹੈ। ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਇੱਕ ਨਵਾਂ “Genuine Student Test” ਦੇਣ ਦੀ ਲੋੜ ਹੁੰਦੀ ਹੈ। ਇਹ ਟੈਸਟ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦੇ ਉਨ੍ਹਾਂ ਦੇ ਇਰਾਦਿਆਂ ਦਾ ਮੁਲਾਂਕਣ ਕਰਦਾ ਹੈ |

 

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ || News of Punjab

0
BJP has released the third list of candidates for the Lok Sabha elections

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ || News pf Punjab

ਲੋਕ ਸਭਾ ਚੋਣਾਂ ਦੇ ਮੱਦੇਨਜਰ ਹਰ ਪਾਰਟੀ ਵੱਲੋਂ ਆਪਣੇ -ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਵੀ ਜਾਰੀ ਹੋ ਚੁੱਕਾ ਹੈ | ਉੱਥੇ ਹੀ ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਵੀ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ | ਇਸ ਸੂਚੀ ‘ਚ ਤਿੰਨ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।

 

ਇਸ ਸੂਚੀ ਦੇ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਤੋਂ – ਡਾ ਸੁਭਾਸ਼ ਸ਼ਰਮਾ, ਫਿਰੋਜ਼ਪੁਰ ਤੋਂ – ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੰਗਰੂਰ ਤੋਂ – ਅਰਵਿੰਦ ਖੰਨਾ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ , ਪਰੰਤੂ ਹੁਣ ਤੱਕ ਬੀਜੇਪੀ ਵੱਲੋ 12 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ਅਜੇ ਵੀ ਸ੍ਰੀ ਫਤਿਹਗੜ੍ਹ ਸਾਹਿਬ ਸੀਟ ‘ਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ।

ਮੈਂ ਆਪਣਾ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣ ਵੀ ਲੜਾਂਗੀ: ਆਈਏਐਸ ਅਫ਼ਸਰ ਪਰਮਪਾਲ ਕੌਰ

0

ਪੰਜਾਬ ਸਾਰਕਾਰ ਨੇ ਆਈਏਐਸ ਅਫ਼ਸਰ ਪਰਮਪਾਲ ਕੌਰ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਡਿਊਟੀ  ‘ਤੇ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸਰਕਾਰ ਨੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਹੁਣ ਇਸ ‘ਤੇ ਪਰਮਪਾਲ ਕੌਰ ਦਾ ਜਵਾਬ ਆਇਆ ਹੈ।

ਪੰਜਾਬ ਸਾਰਕਾਰ ਵੱਲੋਂ ਪਰਮਪਾਲ ਕੌਰ ਨੂੰ ਤੁਰੰਤ ਡਿਊਟੀ ‘ਤੇ ਹਾਜ਼ਿਰ ਹੋਣ ਦੇ ਆਦੇਸ਼

ਇਹ ਵੀ ਪੜ੍ਹੋ: ਮੰਦਿਰ ‘ਚ ਚੋਰੀ ਕਰਨ ਆਏ ਚੋਰ ਨੂੰ ਪੁਜਾਰੀ ਨੇ ਕੀਤਾ ਕਾਬੂ…

ਆਈਏਐਸ ਅਫ਼ਸਰ ਪਰਮਪਾਲ ਕੌਰ ਨੇ ਆਪਣੇ ਅਸਤੀਫ਼ੇ ਤੇ ਪੰਜਾਬ ਸਰਕਾਰ ਨੂੰ ਦਿੱਤਾ ਜਵਾਬ

ਆਈਏਐਸ ਅਫ਼ਸਰ ਪਰਮਪਾਲ ਕੌਰ ਨੇ ਆਪਣੇ ਅਸਤੀਫ਼ੇ ਤੇ ਪੰਜਾਬ ਸਰਕਾਰ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਹਾਲ ਵਿਚ ਚੋੜ ਲੜਾਂਗੀ, ਜੋ ਕਾਰਵਾਈ ਸਰਕਾਰ ਨੇ ਕਰਨੀ ਹੈ, ਕਰਦੇ ਰਹੋ। ਮੈਂ ਆਪਣਾ ਨਾਮਜ਼ਦਗੀ ਪੱਤਰ ਵੀ ਭਰਾਂਗੀ ਤੇ ਚੋਣ ਵੀ ਲੜਾਂਗੀ। ਉਨ੍ਹਾਂ ਇੱਕ ਵਾਰ ਫਿਰ ਦਾਅਵਾ ਕੀਤਾ ਕਿ, ਮੈਨੂੰ ਕੇਂਦਰ ਸਰਕਾਰ ਨੇ ਸੇਵਾਮੁਕਤ ਕਰ ਦਿੱਤਾ ਹੈ।

ਦਿਲਜੀਤ ਦੋਸਾਂਝ ਦੇ ਕੋ-ਸਟਾਰ ਗੁਰਪ੍ਰੀਤ ਦਾ ਹੋਇਆ ਦੇਹਾਂਤ Pollywood News

0

ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਦਿਲਜੀਤ ਦੋਸਾਂਝ ਦੇ ਕੋ ਸਟਾਰ ਗੁਰਪ੍ਰੀਤ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਵੱਲੋਂ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਅਨਾਜ ਮੰਡੀ ‘ਚ ਅੱਗ ਲੱਗਣ ਕਾਰਨ ਕਣਕ ਦੀਆਂ ਸੈਂਕੜੇ ਬੋਰੀਆਂ ਸੜੀਆਂ…

ਪ੍ਰੀਤ ਸਿਆਏ ਨੇ ਗੁਰਪ੍ਰੀਤ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਕੋਈ ਕਹਿ ਸਕਦਾ ਕੀ ਆਹ ਬੰਦਾ ਦੁਨੀਆਂ ਤੋਂ ਜਾ ਸਕਦਾ ਇਹਨੇ ਤਾਂ ਹਾਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਿਉਂ ਵੀ ਨਹੀਂ ਸੀ। ਦੁਨੀਆਂ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ, ਆ ਜੋ ਸਾਰੀਆਂ ਫੋਟੋਆਂ ਵਿੱਚ ਐਕਸ਼ਨ ਕਰਦੇ ਸੀ, ਇਹ ਸਾਨੂੰ ਦੱਸਦਾ ਹੁੰਦਾ ਸੀ ਬਈ ਆਹ ਕਰੀਏ ਅਸੀਂ ਹੱਸਣ ਲੱਗ ਜਾਣਾ।

ਆਹ ਜਿਹੜੀਆਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾ ਸਾਰੀਆਂ ਇਹਨੇ ਆਪਣੇ ਆਪ ਦੇ ਹਿਸਾਬ ਨਾਲ ਕਰਾਈਆਂ ਹੋਈਆਂ ਨੇ ਸਾਡੀ ਬੇਬੇ ਬਾਪੂ ਦਾ ਕੱਲਾ ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ। ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ, ਉਸ ਪਿਓ ਤੇ ਕੀ ਬੀਤਦੀ ਹੋਊ ਜੋ ਕੱਲਾ ਕੱਲਾ ਪੁੱਤ ਛੋਟੀ ਉਮਰ ਚ ਦੁਨੀਆਂ ਤੋਂ ਚਲਿਆ ਜਾਵੇ ਇਸ ਤੋਂ ਚੰਗਾ ਰੱਬਾ ਦਿਆ ਨਾ ਕਰ ਕਿਸੇ ਨੂੰ…

ਜਾਣਕਾਰੀ ਮੁਤਾਬਕ ਗੁਰਪ੍ਰੀਤ ਦੀ ਅਚਾਨਕ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ। ਗੁਰਪ੍ਰੀਤ ਨੇ ਦਿਲਜੀਤ ਦੋਸਾਂਝ ਨਾਲ ਫਿਲਮ ‘ਛੜਾ’ ‘ਚ ਸਕ੍ਰੀਨ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਉਹ ਕਾਫੀ ਲੋਕਪ੍ਰਿਯ ਹੋਏ ਸਨ।

24 ਘੰਟਿਆਂ ‘ਚ ਜਲੰਧਰ ਪੁਲਿਸ ਨੇ ਸੁਲਝਾਈ ਅੰਨ੍ਹੇ ਕ.ਤ.ਲ ਦੀ ਗੁੱਥੀ || Latest News || Today news

0
In 24 hours, Jalandhar police solved the mystery of blind murder

24 ਘੰਟਿਆਂ ‘ਚ ਜਲੰਧਰ ਪੁਲਿਸ ਨੇ ਸੁਲਝਾਈ ਅੰਨ੍ਹੇ ਕ.ਤ.ਲ ਦੀ ਗੁੱਥੀ || Latest News || Today news

ਜਲੰਧਰ ਪੁਲਿਸ ਕਮਿਸ਼ਨਰੇਟ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਕਿਉਂਕਿ ਉਹਨਾਂ ਵੱਲੋਂ 24 ਘੰਟਿਆਂ ਦੇ ਅੰਦਰ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਿਸ ਦੇ ਤਹਿਤ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਹਿਮਾਚਲੀ ਦੇਵੀ ਪੁੱਤਰੀ ਹਰੀ ਸਰਨ ਵਾਸੀ ਭੰਗਲੇਮਾਜਰਾ ਕਪਾਹੀ ਥਾਣਾ ਕਪਾਹੀ, ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਹਾਲ ਵਾਸੀ ਪਿੰਡ ਗਦਾਈਪੁਰ ਜਲੰਧਰ ਅਤੇ ਸਨੋਜ ਕੁਮਾਰ ਪੁੱਤਰ ਸੁਰੇਸ਼, ਪਟਨਾ ਬਿਹਾਰ, ਹਾਲ ਵਾਸੀ ਗਦਾਈਪੁਰ ਜਲੰਧਰ ਵਜੋਂ ਹੋਈ ਹੈ।

ਘਰ ਵਿੱਚੋਂ ਬਦਬੂ ਆਉਣ ਦੀ ਮਿਲੀ ਸੀ ਸੂਚਨਾ

ਜਾਣਕਾਰੀ ਦਿੰਦਿਆਂ ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਬੰਦ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ 8 ਜਲੰਧਰ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਕਾਲ ਦਾ ਜਵਾਬ ਦਿੱਤਾ ਅਤੇ ਫਿੰਗਰਪ੍ਰਿੰਟ ਅਤੇ ਡੌਗ ਸਕੁਐਡ ਟੀਮਾਂ ਨਾਲ ਮੌਕੇ ‘ਤੇ ਪਹੁੰਚ ਗਏ। ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਵਿਨੋਦ ਕੁਮਾਰ ਉਰਫ਼ ਨਕੁਲ ਕੁਮਾਰ ਵਜੋਂ ਹੋਈ ਹੈ, ਜਿਸ ਦੀ ਲਾਸ਼ ਘਰ ਦੇ ਉਪਰਲੇ ਹਿੱਸੇ ਵਿੱਚ ਇੱਕ ਬੈੱਡ ਦੇ ਅੰਦਰੋਂ ਬਰਾਮਦ ਹੋਈ ਹੈ।

ਜੋਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਡਿਵੀਜ਼ਨ 8 ਜਲੰਧਰ ਵਿਖੇ ਐਫਆਈਆਰ 98 ਮਿਤੀ 07-05-2024 ਅਧੀਨ 302, 201,34 ਆਈਪੀਸੀ ਦਰਜ ਕੀਤੀ ਗਈ ਸੀ। ਇਸ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾ ਲਿਆ ਹੈ।

ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਅਗਲੇਰੀ ਜਾਂਚ

ਇਸ ਦੇ ਨਾਲ ਹੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਿਮਾਚਲੀ ਦੇਵੀ ਨੇ ਕਬੂਲ ਕੀਤਾ ਕਿ ਉਸਨੇ ਸਨੋਜ ਕੁਮਾਰ ਦੀ ਮਦਦ ਨਾਲ ਵਿਨੋਦ ਕੁਮਾਰ ਦਾ ਕਤਲ ਕੀਤਾ, ਜੋ ਨਿੱਜੀ ਰੰਜਿਸ਼ ਕਾਰਨ ਉਸ ਨੂੰ ਜਨਤਕ ਤੌਰ ‘ਤੇ ਬਦਨਾਮ ਕਰ ਰਿਹਾ ਸੀ, ਜਿਸ ਕਾਰਨ ਪਰੇਸ਼ਾਨੀ ਵਧ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਤਲ ਵਿੱਚ ਸ਼ਾਮਲ ਇਨ੍ਹਾਂ ਦੋਸ਼ੀਆਂ ਦੇ ਕਿਸੇ ਵੀ ਅਪਰਾਧਿਕ ਪਿਛੋਕੜ ਦਾ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।