ਤਾਂਤਰਿਕ ਨੇ 11500 ਰੁਪਏ ‘ਚ ਇਲਾਜ ਦਾ ਲਾਰਾ ਲੈ ਕੇ ਹੱਥ-ਪੈਰ ਬੰਨ੍ਹ ਕੇ ਕੁੱਟਿਆ ਵਿਅਕਤੀ , ਹੋਈ ਮੌਤ || News Update

0
51
Tantrik beat a person by tying his hands and feet with a cure for 11500 rupees, he died.

ਤਾਂਤਰਿਕ ਨੇ 11500 ਰੁਪਏ ‘ਚ ਇਲਾਜ ਦਾ ਲਾਰਾ ਲੈ ਕੇ ਹੱਥ-ਪੈਰ ਬੰਨ੍ਹ ਕੇ ਕੁੱਟਿਆ ਵਿਅਕਤੀ , ਹੋਈ ਮੌਤ

ਕੋਟਾ ਜ਼ਿਲੇ ਦੇ ਇਕ ਪੇਂਡੂ ਖੇਤਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਲਾਜ ਦੇ ਨਾਂ ‘ਤੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਕ ਕਥਿਤ ਤਾਂਤਰਿਕ ਨੇ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਕਰਨ ਦੇ ਨਾਂ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੀੜਤ ਪਰਿਵਾਰ ਨੇ ਘਟਨਾ ਤੋਂ ਇਕ ਹਫਤੇ ਬਾਅਦ ਪੁਲਿਸ ਕੋਲ ਪਹੁੰਚ ਕੀਤੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਾਂਤਰਿਕ ਨੇ ਪਹਿਲਾਂ ਵਿਅਕਤੀ ਦੇ ਹੱਥ-ਪੈਰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਦੌੜਾ-ਦੌੜਾ ਕੇ ਮਾਰ ਦਿੱਤਾ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਕਰਨ ਲੱਗਾ ਸੀ ਅਜੀਬ ਹਰਕਤਾਂ

ਮਿਲੀ ਜਾਣਕਾਰੀ ਮੁਤਾਬਕ ਤਾਂਤਰਿਕ ਦੇ ਹੱਥੋਂ ਮਰਨ ਵਾਲਾ ਵਿਅਕਤੀ ਬ੍ਰਿਜਮੋਹਨ (52) ਕੁੰਹੜੀ ਇਲਾਕੇ ਦਾ ਰਹਿਣ ਵਾਲਾ ਸੀ। ਬ੍ਰਿਜਮੋਹਨ ਦੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਿਤਾ ਪੱਥਰ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਸੀ। ਕੁਝ ਦਿਨ ਪਹਿਲਾਂ ਪਿਤਾ ਦੀ ਤਬੀਅਤ ਵਿਗੜ ਗਈ ਸੀ। ਉਹ ਅਜੀਬ ਹਰਕਤਾਂ ਕਰਨ ਲੱਗਾ। 21 ਜੁਲਾਈ ਨੂੰ ਉਹ ਇਕ ਤਾਂਤਰਿਕ ਨੂੰ ਮਿਲਿਆ ਅਤੇ ਉਸ ਨੂੰ ਆਪਣੇ ਪਿਤਾ ਦੀ ਬੀਮਾਰੀ ਬਾਰੇ ਦੱਸਿਆ। ਤਾਂਤਰਿਕ ਨੇ ਬਿਮਾਰੀ ਦੇ ਇਲਾਜ ਲਈ 11,500 ਰੁਪਏ ਮੰਗੇ।

ਤਾਂਤਰਿਕ ਨੇ ਸ਼ਰਾਬ ਦੇ ਨਸ਼ੇ ‘ਚ ਪਿਤਾ ਦੇ ਹੱਥ ਬੰਨ੍ਹ ਦਿੱਤੇ

ਇਸ ਤੋਂ ਬਾਅਦ 21 ਜੁਲਾਈ ਦੀ ਸ਼ਾਮ ਨੂੰ ਉਹ ਆਪਣੇ ਪਿਤਾ ਨੂੰ ਤਾਂਤਰਿਕ ਕੋਲ ਛੱਡ ਕੇ ਕੋਟਾ ਆ ਗਿਆ। ਭੈਣ ਤੇ ਭਰਾ ਘਰ ਵਿਚ ਇਕੱਲੇ ਸਨ। ਉਸ ਰਾਤ ਤਾਂਤਰਿਕ ਨੇ ਸ਼ਰਾਬ ਦੇ ਨਸ਼ੇ ‘ਚ ਪਿਤਾ ਦੇ ਹੱਥ ਬੰਨ੍ਹ ਦਿੱਤੇ ਅਤੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸ਼ਰਾਬ ਦੇ ਨਸ਼ੇ ‘ਚ ਤਾਂਤਰਿਕ ਨੇ ਪਿਤਾ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਮ੍ਰਿਤਕ ਦੇ ਪੁੱਤਰ ਦਾ ਦੋਸ਼ ਹੈ ਕਿ ਤਾਂਤਰਿਕ ਨੇ ਉਸ ਦੇ ਸਾਹਮਣੇ ਸੜਕ ‘ਤੇ ਉਸ ਦੇ ਪਿਤਾ ਦਾ ਪਿੱਛਾ ਕੀਤਾ ਅਤੇ ਡੰਡਿਆਂ ਨਾਲ ਮਾਰਿਆ।

ਇਹ ਵੀ ਪੜ੍ਹੋ : 36 ਲੋਕ ਮਲਬੇ ਹੇਠ ਦਫਨ, ਸਮੇਜ ਪਿੰਡ ‘ਚ ਜ਼ਿੰਦਾ ਮਿਲੀ ਇਕਲੌਤੀ ਗਾਂ

ਪਿਤਾ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ

ਇਸ ਕਾਰਨ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। 26 ਜੁਲਾਈ ਨੂੰ ਉੱਥੇ ਇਲਾਜ ਦੌਰਾਨ ਬ੍ਰਿਜਮੋਹਨ ਦੀ ਮੌਤ ਹੋ ਗਈ ਸੀ। ਕਥਿਤ ਤਾਂਤਰਿਕ ਦੇ ਹੱਥੋਂ ਪਿਤਾ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਹੁਣ ਬ੍ਰਿਜਮੋਹਨ ਦੇ ਪਰਿਵਾਰ ਨੇ ਤਾਂਤਰਿਕ ‘ਤੇ ਕਤਲ ਦਾ ਇਲਜ਼ਾਮ ਲਗਾਉਂਦੇ ਹੋਏ ਕੋਟਾ ਦਿਹਾਤੀ ਦੇ ਐੱਸਪੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

 

 

 

 

 

 

 

LEAVE A REPLY

Please enter your comment!
Please enter your name here