Home Blog Page 162

ਲੀਬੀਆ ਦੇ ਸਾਬਕਾ ਤਾਨਾਸ਼ਾਹ ਗੱਦਾਫੀ ਦੇ ਬੇਟੇ ਦੀ ਹੱਤਿਆ

0
Saif

ਤ੍ਰਿਪੋਲੀ, 5 ਫਰਵਰੀ 2026 : ਲੀਬੀਆ (Libya) ਦੇ ਸਾਬਕਾ ਤਾਨਾਸ਼ਾਹ ਮੁਅੰਮਰ ਗੱਦਾਫੀ ਦੇ ਬੇਟੇ ਸੈਫ ਅਲ-ਇਸਲਾਮ ਗੱਦਾਫੀ (Saif al-Islam Gaddafi) ਦੀ ਲੰਘੇ ਦਿਨਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ।

ਸੈਫ ਦੇ ਵਕੀਲ ਨੇ ਦਿੱਤੀ ਸੋਸ਼ਲ ਮੀਡੀਆ ਰਾਹੀਂ ਮੌਤ ਦੀ ਜਾਣਕਾਰੀ

ਲੀਬੀਆਈ ਨਿਊਜ਼ ਚੈਨਲ ਫਵਾਸੇਲ ਮੁਤਾਬਕ ਜਿੰਟਾਨ ਸ਼ਹਿਰ ‘ਚ ਉਨ੍ਹਾਂ ਦੇ ਘਰ ‘ਤੇ 4 ਹਮਲਾਵਰਾਂ (Attackers) ਨੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ । ਸੈਫ ਦੇ ਵਕੀਲ ਖਾਲਿਦ ਅਲ-ਜ਼ੈਦੀ ਤੇ ਸਿਆਸੀ ਸਲਾਹਕਾਰ ਅਬਦੁੱਲਾ ਓਥਮਾਨ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ।

ਸੈਫ ਦੀ ਮੌਤ ਨੂੰ ਲੈ ਕੇ ਭੈਣ ਨੇ ਕੀ ਦਾਅਵਾ ਕੀਤਾ

ਹਾਲਾਂਕਿ ਸ਼ੁਰੂਆਤੀ ਬਿਆਨਾਂ ‘ਚ ਹੱਤਿਆ (Murder) ਦੇ ਕਾਰਨ ਜਾਂ ਹਮਲਾਵਰਾਂ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੈਫ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੀ ਭੈਣ ਨੇ ਵੱਖਰਾ ਹੀ ਦਾਅਵਾ ਕੀਤਾ ਹੈ । ਬੀ. ਬੀ. ਸੀ. ਨੇ ਲੀਬੀਆਈ ਟੀ. ਵੀ. ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਦੀ ਮੌਤ ਲੀਬੀਆ-ਅਲਜੀਰੀਆ ਸਰਹੱਦ ਦੇ ਨੇੜੇ ਹੋਈ । ਸੈਫ ਦੀ ਉਮਰ 53 ਸਾਲ ਸੀ । ਉਨ੍ਹਾਂ ਨੂੰ ਕਦੇ ਆਪਣੇ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ ।

Read more : ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

ਵਿਆਹ ਸਮਾਗਮ ਵਿਚ ਚੋਰ ਨੇ ਉਡਾਇਆ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ

0
Marrige

ਪਠਾਨਕੋਟ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਪਠਾਨਕੋਟ (Pathankot) ਦੇ ਗੁਸਾਈਂਪੁਰ ਵਿਖੇ ਇਕ ਮੈਰਿਜ ਪੈਲੇਸ (Marriage Palace) ਵਿਚ ਉਸ ਵੇਲੇ ਖੁਸ਼ੀਆਂ ਠੰਡੀਆਂ ਪੈ ਗਈਆਂ ਜਦੋਂ ਚੋਰ ਗਹਿਣਿਆਂ ਤੇ ਪੈਸਿਆਂ (Jewelry and money) ਨਾਲ ਭਰਿਆ ਬੈਗ ਹੀ ਲੈ ਉਡਿਆ ।

ਕਿੰਨੇ ਲੱਖ ਦਾ ਕਰ ਗਿਆ ਬੈਗ ਲੈ ਕੇ ਗਾਇਬ ਹੋਣ ਦਾ ਸ਼ਖਸ

ਗੁਸਾਈਂਪੁਰ ਦੇ ਮੈਰਿਜ਼ ਪੈਲੇਸ ਵਿਖੇ ਜੋ ਇਹ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ ਚੋਰੀ (Bag theft) ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ ਦੇ ਕਾਰਨ ਲੜਕੇ ਵਾਲਿਆਂ ਦਾ ਘੱਟੋ ਘੱਟ ਵੀ 12 ਲੱਖ ਰੁਪਏ ਦਾ ਨੁਕਸਾਨ ਹੋਣਾ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਲੜਕੇ ਦੇ ਪਿਤਾ ਨੇ ਇਸ ਚੋਰੀ (Theft) ਦੀ ਸੂਚਨਾ ਸੁਜਾਨਪੁਰ ਥਾਣੇ ਵਿੱਚ ਦੇ ਦਿੱਤੀ ਹੈ ਤੇ ਪੁਲਸ ਨੇ ਵੀ ਸੀ. ਸੀ. ਟੀ. ਵੀ ਫੁਟੇਜ ਇਕੱਠੀ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਲਾੜੇ ਦੇ ਪਿਤਾ ਨੇ ਦੱਸੀ ਸਾਰੀ ਰਾਮ ਕਹਾਣੀ

ਲੜਕੇ ਦੇ ਪਿਤਾ ਕੁਲਦੀਪ ਚੰਦ ਵਾਸੀ ਭਧਰੋਆ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸ਼ਗਨ ਸਮਾਗਮ ਗੋਸਾਈਂਪੁਰ (Gosaimpur) ਦੇ ਪੈਲੇਸ ਵਿੱਚ ਸੀ, ਸਮਾਗਮ ਵਿੱਚ ਸ਼ਗਨ ਦੀਆਂ ਰਸਮਾਂ ਤਕਰੀਬਨ ਪੂਰੀਆਂ ਹੋ ਗਈਆਂ ਸਨ ਤੇ ਲੜਕੇ ਵਾਲੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡੀ. ਜੇ. ’ਤੇ ਨੱਚ ਟੱਪ ਰਹੇ ਸਨ । ਇਸੇ ਦੌਰਾਨ ਉਸ ਦੀ ਪਤਨੀ, ਜੋ ਲੜਕੇ ਦੀ ਮਾਂ ਹੈ, ਵੀ ਉੱਥੇ ਸੋਫੇ ’ਤੇ ਬੈਠੀ ਸੀ ਅਤੇ ਉਸ ਦੇ ਹੱਥ ਵਿੱਚ ਬੈਗ ਫੜਿਆ ਹੋਇਆ ਸੀ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਇਕੱਠਾ ਹੋਇਆ ਸ਼ਗਨ ਸੀ ।

ਅਚਾਨਕ ਹੀ ਕਿਸੇ ਨੇ ਲੜਕੇ ਦੀ ਮਾਂ ਨੂੰ ਖਿੱਚ ਲਿਆ ਨੱਚਣ ਲਈ ਤੇ ਬੈਗ ਰਹਿ ਗਿਆ ਲਵਾਰਸ

ਇੰਨੇ ਨੂੰ ਕਿਸੇ ਨੇ ਲੜਕੀ ਦੀ ਮਾਂ ਨੂੰ ਵੀ ਬਾਂਹ ਫੜ ਕੇ ਨੱਚਣ ਲਗਾ ਦਿੱਤਾ ਤਾਂ ਬੈਗ ਸੋਫੇ ਉੱਪਰ ਪਿਆ ਰਿਹਾ, ਜਦ ਉਹ ਨੱਚ ਰਹੀ ਸੀ ਤਾਂ ਬੈਗ ਕੋਈ ਚੋਰੀ ਕਰਕੇ ਲੈ ਗਿਆ, ਜਦ ਉਹ ਨੱਚ ਕੇ ਹਟੀ ਤਾਂ ਉਹ ਬੈਗ ਲੱਭਣ ਲੱਗੀ ਪਰ ਬੈਗ ਕਿਧਰੇ ਵੀ ਨਾ ਲੱਭਿਆ । ਅਖੀਰ ਸੀ. ਸੀ. ਟੀ. ਵੀ. ਫੁਟੇਜ ਦੇਖੀ ਗਈ ਤਾਂ ਉਸ ਵਿੱਚ ਨਜ਼ਰ ਆ ਰਹੇ ਬੱਚੇ ’ਤੇ ਸ਼ੱਕ ਹੋਇਆ । ਇਹ ਬੱਚਾ ਨੰਗੇ ਪੈਰੀਂ ਨਜ਼ਰ ਆ ਰਿਹਾ ਸੀ ਜੋ ਨਾ ਤਾਂ ਲੜਕੀ ਵਾਲਿਆਂ ਵੱਲੋਂ ਸੀ ਅਤੇ ਨਾ ਹੀ ਲੜਕੇ ਵਾਲਿਆਂ ਦੇ ਪਰਿਵਾਰ ਵੱਲੋਂ ਸਮਾਗਮ ’ਚ ਆਇਆ ਸੀ ।

Read More : ਮੈਲਬੌਰਨ ‘ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਸੁਖਬੀਰ ਬਾਦਲ ਕੋਰ ਕਮੇਟੀ ਸਮੇਤ ਪਹੁੰਚੇ ਡੀ. ਜੀ. ਪੀ. ਪੰਜਾਬ ਦੇ ਦਫ਼ਤਰ

0
Sukhbir Badal

ਚੰਡੀਗੜ੍ਹ, 5 ਫਰਵਰੀ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮੁੱਚੀ ਕੋਰ ਕਮੇਟੀ ਨਾਲ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਫ਼ਤਰ ਹੀ ਪਹੁੰਚ ਗਏ ਹਨ ।

ਕੀ ਆਖਿਆ ਸੁਖਬੀਰ ਬਾਦਲ ਨੇ ਡੀ. ਜੀ. ਪੀ. ਦਫ਼ਤਰ ਪਹੁੰਚ

ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਜੋ ਅੱਜ ਸ਼ੋ੍ਮਣੀ ਅਕਾਲੀ ਦਲ ਕੋਰ ਕਮੇਟੀ ਮੀਟਿੰਗ ਤੋਂ ਬਾਅਦ ਡੀ. ਜੀ. ਪੀ. ਪੰਜਾਬ ਦੇ ਦਫ਼ਤਰ ਪਹੁੰਚ ਗਏ ਹਨ ਨੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਆਖ ਦਿੱਤਾ ਹੈ ਕਿ ਜੇਕਰ ਕੋਈ ਕਾਰਵਾਈ ਕਰਨੀ ਤਾਂ ਮੇਰੇ ਤੇ ਕੀਤੀ ਜਾਵੇ ।

ਉਨ੍ਹਾਂ ਤਾਂ ਇਥੋਂ ਤੱਕ ਆਖ ਦਿੱਤਾ ਕਿ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਵੇਲੇ ਤੱਕ ਅਕਾਲੀ ਦਲ ਦੀ ਪੂਰੀ ਲੀਡਰਸਿ਼ਪ (Leadership) ਇਥੇ ਹੀ ਮੌਜੂਦ ਰਹੇਗੀ । ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤਾਂ ਖੁਦ ਹੀ ਆਪਣੀ ਗ੍ਰਿਫਤਾਰੀ ਦੇਣ ਆਏ ਹਨ ਤੇ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਰਨਾ ਹੈ ਉਨ੍ਹਾਂ ਤੇ ਕਰੇ ਬਾਕੀ ਕਿਸੇ ਹੋਰ ਨੂੰ ਤੰਗ ਨਾ ਕੀਤਾ ਜਾਵੇ ।

Read more : ਸ਼ੋ੍ਮਣੀ ਅਕਾਲੀ ਦਲ ਨੇ ਕੀਤਾ ਹਲਕਾ ਇੰਚਾਰਜਾਂ ਦਾ ਐਲਾਨ

ਪਤੀ ਨੇ ਪਤਨੀ ਨੂੰ ਫੋਨ ਤੇ ਹੀ ਤਲਾਕ ਦੇ ਕੇ ਕੀਤਾ ਨੰਬਰ ਬਲਾਕ

0
Divorce

ਨਵੀਂ ਦਿੱਲੀ, 5 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸੁੰਦਰੀ ਨਗਰ ਵਿਖੇ ਪਤੀ ਵਲੋਂ ਪਤਨੀ ਨੂੰ ਫੋਨ ਤੇ ਹੀ ਤਲਾਕ (Divorce over the phone) ਦੇ ਕੇ ਫਿਰ ਉਸਦਾ ਨੰਬਰ ਬਲਾਕ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਪਤਨੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ

ਦਿੱਲੀ ਦੇ ਸੁੰਦਰੀ ਨਗਰ ਵਿਖੇ ਜੋ ਇਕ ਪਤੀ ਵਲੋਂ ਆਪਣੀ ਪਤਨੀ ਨੂੰ ਫੋਨ ਤੇ ਹੀ ਤਿੰਨ ਵਾਰ ਤਲਾਕ-ਤਲਾਕ-ਤਲਾਕ (Divorce-divorce-divorce) ਆਖ ਕੇ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਪਤਨੀ ਵਲੋਂ ਪਤੀ ਵਿਰੁੱਧ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਪਤੀ ਨੇ ਵਟਸਐਪ ਕਾਲ (WhatsApp call) ਤੇ ਤਿੰਨ ਵਾਰ ਤਲਾਕ-ਤਲਾਕ-ਤਲਾਕ ਕਿਹਾ ਤੇ ਉਸ ਤੋਂ ਬਾਅਦ ਉਸਦਾ ਨੰਬਰ ਹੀ ਬਲਾਕ ਕਰ ਦਿੱਤਾ । ਨੰਦ ਨਗਰੀ ਪੁਲਸ ਨੇ ਔਰਤ ਦੇ ਬਿਆਨ `ਤੇ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ ਐਕਟ 2019 ਦੀ ਧਾਰਾ 4 ਦੇ ਤਹਿਤ ਮੁਕੱਦਮਾ ਦਰਜ (Case registered) ਕਰ ਲਿਆ ਹੈ ।

ਕਦੋਂ ਹੋਇਆ ਸੀ ਔਰਤ ਦਾ ਵਿਆਹ

ਮਿਲੀ ਜਾਣਕਾਰੀ ਅਨੁਸਾਰ ਜਿਸ ਔਰਤ ਨੂੰ ਉਸਦੇ ਪਤੀ ਵਲੋਂ ਫੋਨ ਤੇ ਹੀ ਕਾਲ ਕਰਕੇ ਤਲਾਕ ਦੇ ਦਿੱਤਾ ਗਿਆ ਹੈ ਉਹ 27 ਸਾਲਾ ਦੀ ਹੈ ਤੇ ਸੁੰਦਰ ਨਗਰੀ ਦੀ ਰਹਿਣ ਵਾਲੀ ਹੈ । ਔਰਤ ਦਾ ਨਿਕਾਹ 22 ਅਪ੍ਰੈਲ 2025 ਨੂੰ ਹਾਪੁੜ ਦੇ ਰਹਿਣ ਵਾਲੇ ਆਸਿਫ਼ ਅਲੀ (Asif Ali) ਨਾਲ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ । ਨਿਕਾਹ ਦੇ ਕੁਝ ਸਮੇਂ ਬਾਅਦ ਹੀ ਘਰੇਲੂ ਵਿਵਾਦਾਂ ਕਰ ਕੇ ਦੋਵਾਂ ਦੇ ਵਿਚਕਾਰ ਅਣਬਣ ਸ਼ੁਰੂ ਹੋ ਗਈ । ਵਿਵਾਦ ਇੰਨਾ ਵਧਿਆ ਕਿ ਕਰੀਬ ਇਕ ਸਾਲ ਪਹਿਲਾਂ ਆਸਿਫ਼ ਆਪਣੀ ਪਤਨੀ ਨੂੰ ਉਸ ਦੇ ਪੇਕੇ ਛੱਡ ਗਿਆ ਅਤੇ ਫਿਰ ਕਦੇ ਵਾਪਸ ਲੈਣ ਨਹੀਂ ਆਇਆ ।

Read more : ਵਿਆਹ ਦੇ 3 ਦਿਨਾਂ ਵਿਚ ਹੀ ਪਤਨੀ ਨੂੰ ਦਿੱਤਾ `ਤਿੰਨ ਤਲਾਕ`

ਕਾਰ-ਮੋਟਰਸਾਈਕਲ ਹਾਦਸੇ ਵਿਚ ਪਤੀ-ਪਤਨੀ ਦੀ ਹੋਈ ਮੌਤ

0
Accident

ਅੰਮ੍ਰਿਤਸਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ ਤੇ ਵੈਰੋਕੇ ਵਿਚਾਲੇ ਕਾਰ-ਮੋਟਰਸਾਈਕਲ ਦੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ ਤੇ ਵੈਰੋਕੇ ਵਿਚਕਾਰ ਕਾਰ ਤੇ ਮੋਟਰਸਾਈਕਲ (Car and motorcycle) ਦੀ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸੇ (Road accidents) ਵਿਚ ਪਤੀ- ਪਤਨੀ ਦੀ ਦਰਦਨਾਕ ਮੌਤ ਹੋ ਗਈ ਦੀ ਪਛਾਣ ਫ਼ਤਹਿ ਸਿੰਘ (45) ਤੇ ਬਲਜੀਤ ਕੌਰ (40) ਵਾਸੀ ਪਿੰਡ ਲੋਪੋਕੇ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਪਿੰਡ ਭੀਲੋਵਾਲ ਕੱਚਾ ਤੋਂ ਲੋਪੋਕੇ ਮੋਟਰਸਾਈਕਲ `ਤੇ ਆ ਰਹੇ ਸਨ ।

ਕਾਰ ਆ ਰਹੀ ਸੀ ਗਲਤ ਸਾਈਡ ਤੋਂ

ਉਕਤ ਮੋਟਰਸਾਈਕਲ ਸਵਾਰ ਪਤੀ-ਪਤਨੀ (Husband and wife) ਜਦੋਂ ਵੈਰੋਕੇ ਤੋਂ ਪ੍ਰੀਤ ਨਗਰ ਵਿਚਕਾਰ ਪਹੁੰਚੇ ਤਾਂ ਗ਼ਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਜੀਆਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ । ਹਾਦਸੇ ਤੋਂ ਬਾਅਦ ਕਾਰ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਏ । ਇਸ ਸੰਬੰਧੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read more : ਕਾਰ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਹੋਈ ਮੌਤ ਇਕ ਜ਼ਖ਼ਮੀ

ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ

0
Advocate

ਓਟਾਵਾ, 5 ਫਰਵਰੀ 2026 : ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ (British Columbia) ਦੇ ਸਾਬਕਾ ਵਕੀਲ ਰੋਜ਼ੇਲੀਓ `ਬੁੱਚ` ਬਗਾਬੂਯੋ ਨੂੰ ਆਪਣੇ ਕਲਾਇੰਟ ਮੁਹੰਮਦ ਅਬਦੁੱਲਾ (Muhammad Abdullah) ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ ।

ਟਰਾਇਲ ਦੌਰਾਨ ਨੇ ਕੀ ਆਖ ਦਿੱਤਾ ਸੀ

3 ਫਰਵਰੀ ਨੂੰ ਜੱਜ ਕੈਥਲੀਨ ਕੇਰ ਨੇ ਉਨ੍ਹਾਂ ਨੂੰ ਪਹਿਲੇ ਦਰਜੇ ਦੀ ਹੱਤਿਆ (Murder) ਦਾ ਦੋਸ਼ੀ ਠਹਿਰਾਇਆ । ਜੱਜ (Judges) ਨੇ ਟ੍ਰਾਇਲ ਦੌਰਾਨ ਬਗਾਬੂਯੋ ਨੂੰ `ਧੋਖੇਬਾਜ਼`ਦੱਸਿਆ ਅਤੇ ਕਿਹਾ ਕਿ ਹੱਤਿਆ ਜਾਣ-ਬੁੱਝ ਕੇ ਅਤੇ ਯੋਜਨਾ ਬਣਾ ਕੇ ਕੀਤੀ ਗਈ ਸੀ । ਅਬਦੁੱਲਾ, ਜੋ ਥਾਂਪਸਨ ਰਿਵਰਜ਼ ਯੂਨੀਵਰਸਿਟੀ ਦੇ 60 ਸਾਲਾ ਇੰਸਟ੍ਰਕਟਰ ਸਨ ਦੀ 11 ਮਾਰਚ-2022 ਨੂੰ ਬਗਾਬੂਯੋ ਦੇ ਦਫ਼ਤਰ ‘ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਹੱਤਿਆ ਤੋਂ ਬਾਅਦ ਲਾਸ਼ ਨੂੰ ਪਲਾਸਟਿਕ `ਚ ਲਪੇਟ ਕੇ ਇਕ ਬੈਗ `ਚ ਰੱਖਿਆ ਗਿਆ ਅਤੇ ਦਫ਼ਤਰ `ਚੋਂ ਬਾਹਰ ਕੱਢਿਆ ਗਿਆ ।

ਪਕੜੇ ਜਾਣ ਦੇ ਡਰ ਨਾਲ ਕਰ ਦਿੱਤੀ ਸੀ ਹੱਤਿਆ ਬਣਾਉਣ ਦੀ ਯੋਜਨਾ ਸ਼ੁਰੂ

ਟ੍ਰਾਇਲ ‘ਚ ਸਾਹਮਣੇ ਆਇਆ ਕਿ ਬਗਾਬੂਯੋ (Bugaboo) ਤੇ ਅਬਦੁੱਲਾ ਨੇ 2016 ‘ਚ ਮਿਲ ਕੇ ਅਬਦੁੱਲਾ ਦੇ ਆਪਣੀ ਪਤਨੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਦੌਰਾਨ 7,80,000 ਡਾਲਰ ਤੋਂ ਵੱਧ ਦੀ ਰਕਮ ਲੁਕੋਈ ਸੀ ਤਾਂ ਜੋ ਤਲਾਕ ਤੋਂ ਬਾਅਦ ਪਤਨੀ ਨੂੰ ਇਹ ਪੈਸਾ ਨਾ ਦੇਣਾ ਪਵੇ ਪਰ ਅਪ੍ਰੈਲ-2018 ਤੱਕ ਇਹ ਪੈਸਾ ਗਾਇਬ ਹੋ ਗਿਆ । ਕ੍ਰਾਊਨ ਅਨੁਸਾਰ ਬਗਾਬੂਯੋ ਨੇ ਇਹ ਪੈਸਾ ਖ਼ਰਚ ਕਰ ਦਿੱਤਾ ਅਤੇ ਅਬਦੁੱਲਾ ਨੂੰ ਵਾਪਸ ਨਹੀਂ ਕਰ ਸਕਿਆ । ਮਾਰਚ-2022 ‘ਚ ਜਦੋਂ ਅਬਦੁੱਲਾ ਪੈਸੇ ਵਾਪਸ ਮੰਗਣ ਲੱਗਾ ਤਾਂ ਬਗਾਬੂਯੋ ਨੇ ਮਹਿਸੂਸ ਕੀਤਾ ਕਿ ਉਸ ਦੀ ਸਾਜਿ਼ਸ਼ ਫੜੀ ਜਾਣ ਵਾਲੀ ਹੈ ਅਤੇ ਉਸ ਨੇ ਹੱਤਿਆ ਦੀ ਯੋਜਨਾ (Murder plan) ਬਣਾਉਣੀ ਸ਼ੁਰੂ ਕਰ ਦਿੱਤੀ ।

Read more : ਸਰੀਰਕ ਸਬੰਧ ਸਥਾਪਤ ਕਰਨ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ

ਮਾਮਲਾ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਦਾ

0
Rachna Kapoor

ਮੋਹਾਲੀ, 5 ਫਰਵਰੀ 2026 : ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਆਪਣੀ ਜਰਮਨੀ ਰਹਿੰਦੀ ਪੋਤੀ ਤੇ ਪਰਿਵਾਰ ਲਈ ਲੈ ਕੇ ਗਈ ਮਹਿਲਾ ਨੇ ਦੋਸ਼ ਲਗਾਇਆ ਕਿ ਪੰਜੀਰੀ ਵਿਚ ਥੈਲੀਅਮ (Thallium) ਮਿਲਾ ਕੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ ।

ਕੀ ਮਾਮਲਾ ਹੈ ਪੰਜੀਰੀ ਵਿਚ ਥੈਲੀਅਮ ਦਾ

ਜਿ਼ਲਾ ਮੋਹਾਲੀ ਦੇ ਸੈਕਟਰ 117 ਦੀ ਵਸਨੀਕ ਰਚਨਾ ਕਪੂਰ ਜੋ ਆਪਣੀ ਨਵਜੰਮੀ ਪੋਤੀ ਦੇ ਜਨਮ ਲਈ ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਗਈ ਸਨ ਨੇ ਦੱਸਿਆ ਕਿ ਪੰਜੀਰੀ ਵਿੱਚ ਥੈਲੀਅਮ ਮਿਲਾ ਕੇ ਉਸ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ । ਉਹ ਇਹ ਪੰਜੀਰੀ ਮੋਹਾਲੀ ਤੋਂ ਲੈ ਕੇ ਗਈ ਸੀ । ਦੱਸਣਯੋਗ ਹੈ ਕਿ ਗਲੋਬਲ ਵਿਜ਼ਨ ਨੈੱਟਵਰਕ ਦੀ ਡਾਇਰੈਕਟਰ ਹਨ ।

ਪੰਜੀਰੀ ਖਾਣ ਦੇ ਕੁੱਝ ਦਿਨਾਂ ਬਾਅਦ ਹੀ ਹੋ ਗਈ ਸੀ ਪਰਿਵਾਰ ਦੀ ਤਬੀਅਤ ਖਰਾਬ

ਉਨ੍ਹਾਂ ਕਿਹਾ ਕਿ ਉਹ ਆਪਣੀ ਇਕਲੌਤੀ ਧੀ ਐਡਵੋਕੇਟ ਰਣਜੀਤਾ ਬੱਤਰਾ ਦੀ ਦੂਜੀ ਡਿਲੀਵਰੀ ਲਈ ਜਰਮਨੀ ਗਈ ਸੀ । ਪੰਜੀਰੀ ਖਾਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਧੀ ਰਣਜੀਤਾ, ਉਸ ਦੀ ਸੱਸ, ਦਿਓਰ ਅਤੇ ਨਨਾਣ ਦੀ ਸਿਹਤ ਅਚਾਨਕ ਵਿਗੜ ਗਈ । ਉਸ ਨੇ ਦਾਅਵਾ ਕੀਤਾ ਕਿ ਉਸ ਦੀ ਨਵਜੰਮੀ ਦੋਹਤੀ ਜਿਸ ਨੂੰ ਸਿਰਫ ਇੱਕ ਦਿਨ ਮਾਂ ਦੁੱਧ ਪਿਲਾਇਆ ਗਿਆ ਸੀ ਉਸ ਵਿਚੋਂ ਵੀ ਜ਼ਹਿਰ ਦੇ ਅੰਸ਼ ਮਿਲੇ। ਇੱਕ ਜਰਮਨ ਮੈਡੀਕਲ ਰਿਪੋਰਟ ਦੇ ਅਨੁਸਾਰ, ਬੱਚੇ ਦੇ ਖੂਨ ਵਿੱਚ ਥੈਲੀਅਮ ਦਾ ਪੱਧਰ 47.0 ਪਾਇਆ ਗਿਆ, ਜਦੋਂ ਕਿ ਆਮ ਪੱਧਰ 0.2 ਹੈ। ਇਸ ਦੌਰਾਨ, ਉਸਦੀ ਧੀ ਰੰਜੀਤਾ ਬੱਤਰਾ ਦਾ ਥੈਲੀਅਮ ਪੱਧਰ 9984.0 ਦਰਜ ਕੀਤਾ ਗਿਆ। ਰਚਨਾ ਕਪੂਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਸ ਨੂੰ ਏਅਰਲਿਫਟ ਕਰਕੇ ਭਾਰਤ ਲਿਆਂਦਾ ਗਿਆ ।

ਥੈਲੀਅਮ ਮਿਲਿਆ ਹੋਣ ਦਾ ਸ਼ੱਕ ਰਚਨਾ ਨੂੰ ਕਿਸ ਤੇ ਹੈ

ਪੀੜ੍ਹਤ ਰਚਨਾ ਕਪੂਰ ਨੇ ਆਪਣੇ ਦੱਸਿਆ ਕਿ ਉਸਨੂੰ ਸ਼ੱਕ ਹੈ ਉਸਦੇ ਘਰੇਲੂ ਨੌਕਰ ਅਮਿਤ ਦੂਬੇ ਵਲੋਂ ਹੀ ਇਹ ਸਭ ਕੀਤਾ ਗਿਆ ਹੈ । ਉਸ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸ ਨੇ ਆਪਣੇ ਨੌਕਰ ਨੂੰ ਜ਼ਹਿਰ ਬਾਰੇ ਪੁੱਛਿਆ ਤਾਂ ਉਹ ਅਚਾਨਕ ਗਾਇਬ ਹੋ ਗਿਆ ਅਤੇ ਉਸ ਦੇ ਤਿੰਨੋਂ ਮੋਬਾਈਲ ਫੋਨ ਬੰਦ ਸਨ ।

ਘਟਨਾ ਸਬੰਧੀ ਜਾਂਚ ਐਸ. ਪੀ. ਦਿਹਾਤੀ ਕੋਲ ਪਹੁੰਚੀ

ਉਨ੍ਹਾਂ ਦੱਸਿਆ ਕਿ ਘਰੋਂ ਕੰਪਨੀ ਦਾ ਲੈਟਰਹੈੱਡ, ਸਟੈਂਪ ਅਤੇ ਚੈੱਕਬੁੱਕ ਵੀ ਗਾਇਬ ਸਨ । ਰਚਨਾ ਕਪੂਰ (Rachna Kapoor) ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਪਹਿਲਾਂ ਮੋਹਾਲੀ ਪੁਲਸ (Mohali Police) ਕੋਲ ਲਿਖਤੀ ਸਿ਼ਕਾਇਤ ਦਰਜ ਕਰਵਾਈ ਸੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੇ ਹੁਣ ਜਦੋਂ ਐਸ. ਐਸ. ਪੀ. ਮੋਹਾਲੀ ਤੱਕ ਪਹੁੰਚ ਕੀਤੀ ਗਈ ਤਾਂ ਹੁਣ ਜਾ ਕੇ ਜਾਂਚ ਸੁਪਰਡੈਂਟ ਆਫ਼ ਪੁਲਸ (ਦਿਹਾਤੀ) ਮਨਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ । ਸਾਰੀਆਂ ਮੈਡੀਕਲ ਰਿਪੋਰਟਾਂ (Medical reports) ਅਤੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ । ਜਾਂਚ ਪੂਰੀ ਹੋਣ ਤੋਂ ਬਾਅਦ, ਐਫ. ਆਈ. ਆਰ. ਦਰਜ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਰਚਨਾ ਕਪੂਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ ।

Read More : ਤੇਜ ਪ੍ਰਤਾਪ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ

0
Weather

ਚੰਡੀਗੜ੍ਹ, 5 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ (Meteorological Department) ਅਨੁਸਾਰ 9 ਫਰਵਰੀ ਤੋਂ ਇਕ ਪੱਛਮੀ ਗੜਬੜੀ ਸਰਗਰਮ ਹੋ ਜਾਣ ਦੇ ਆਸਾਰ ਹਨ ।

ਕੀ ਹੋ ਸਕਦਾ ਹੈ ਇਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ

ਮੌਸਮ ਵਿਭਾਗ ਵਲੋਂ ਜੋ ਪੰਜਾਬ ਦੇ ਮੌਸਮ ਵਿਚ ਹੋਣ ਵਾਲੀ ਤਬਦੀਲੀ ਦੇ ਚਲਦਿਆਂ 9 ਫਰਵਰੀ ਤੋਂ ਪੱਛਮੀ ਗੜਬੜੀ (Western disturbance) ਸਰਗਰਮ ਹੋਣ ਬਾਰੇ ਦੱਸਿਆ ਗਿਆ ਹੈ ਦੇ ਚਲਦਿਆਂ 10 ਫਰਵਰੀ ਨੂੰ ਪੰਜਾਬ ਸੂਬੇ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ (Rain) ਹੋਵੇਗੀ । ਹਾਲਾਂਕਿ ਅਗਲੇ ਛੇ ਦਿਨਾਂ ਤੱਕ ਮੌਸਮ ਫਿਰ ਖੁਸ਼ਕ ਹੀ ਰਹੇਗਾ ।

ਕਿਥੇ ਕਿੰਨੇ ਤਾਪਮਾਨ ਰਹਿ ਗਿਆ ਹੈ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਔਸਤ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਘਟ ਗਿਆ । ਅੰਮ੍ਰਿਤਸਰ 4.6 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜੋ ਕਿ ਆਮ ਨਾਲੋਂ 0.1 ਡਿਗਰੀ ਘੱਟ ਹੈ । ਪਟਿਆਲਾ ਅਤੇ ਬਠਿੰਡਾ ਵਿੱਚ ਵੀ ਘੱਟੋ-ਘੱਟ ਤਾਪਮਾਨ (Temperature) ਆਮ ਨਾਲੋਂ ਘੱਟ ਦਰਜ ਕੀਤਾ ਗਿਆ । ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਪਟਿਆਲਾ 7.0 ਡਿਗਰੀ, ਪਠਾਨਕੋਟ 6.0 ਡਿਗਰੀ, ਬਠਿੰਡਾ 4.9 ਡਿਗਰੀ, ਫਰੀਦਕੋਟ 5.0 ਡਿਗਰੀ, ਗੁਰਦਾਸਪੁਰ 6.0 ਡਿਗਰੀ ਅਤੇ ਫਿਰੋਜ਼ਪੁਰ 5.4 ਡਿਗਰੀ ਰਿਹਾ ।

ਸੰਘਣੀ ਧੁੰਦ ਨੇ ਕੀਤਾ ਆਮ ਜੀਵਨ ਨੂੰ ਪ੍ਰਭਾਵਿਤ

ਮੌਸਮ ਦੀ ਚੱਲ ਰਹੀ ਲਗਾਤਾਰ ਤਬਦੀਲੀ ਦੇ ਚਲਦਿਆਂ ਬੁੱਧਵਾਰ ਨੂੰ ਸੰਘਣੀ ਧੁੰਦ (Thick fog) ਨੇ ਆਮ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਦ੍ਰਿਸ਼ਟੀ 50 ਮੀਟਰ ਤੱਕ ਘੱਟ ਗਈ, ਜਦੋਂ ਕਿ ਆਦਮਪੁਰ ਵਿੱਚ 50 ਮੀਟਰ ਤੋਂ ਘੱਟ ਦ੍ਰਿਸ਼ਟੀ ਦਰਜ ਕੀਤੀ ਗਈ । ਬਠਿੰਡਾ ਵਿੱਚ 80 ਮੀਟਰ ਦ੍ਰਿਸ਼ਟੀ ਦਰਜ ਕੀਤੀ ਗਈ। ਧੁੰਦ ਕਾਰਨ ਸੜਕੀ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ।

Read More : ਮੌਸਮ ਵਿਭਾਗ ਦੀ ਚਿਤਾਵਨੀ ਮੁਤਾਬਕ ਆਉਣ ਵਾਲੇ ਦੋ ਦਿਨ ਪੈ ਸਕਦੈ ਮੀਂਹ

ਤਿੰਨ ਵਿਅਕਤੀਆਂ ਦੀ ਖੇਤ ਵਿਚ ਬਣੀ ਪਾਣੀ ਵਾਲੀ ਡਿੱਗੀ ਵਿਚ ਡੁੱਬਣ ਕਾਰਨ ਮੌਤ

0
died

ਰਾਜਸਥਾਨ, 5 ਫਰਵਰੀ 2026 : ਰਾਜਸਥਾਨ (Rajasthan) ਦੇ ਜਿ਼ਲਾ ਹਨੂੰਮਾਨਗੜ੍ਹ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਲਵਾਲਾ (Rasulwala Village) ਦੇ ਖੇਤ ਵਿਚ ਪਾਣੀ ਵਾਲੀ ਡਿੱਗੀ ਵਿਚ ਡੁੱਬ ਕੇ ਤਿੰਨ ਜਣੇ ਮੌਤ (Death) ਦੇ ਘਾਟ ਉਤਰ ਗਏ ਹਨ ।

ਕੌਣ ਹਨ ਤਿੰਨੋ ਜਣੇ

ਹਨੂੰਮਾਨਗੜ੍ਹ ਜਿ਼ਲ੍ਹੇ ਦੇ ਥਾਣਾ ਸੰਗਰੀਆ ਦੇ ਪਿੰਡ ਰਸੂਵਾਲਾ ਦੇ ਖੇਤ ਵਿੱਚ ਪਾਣੀ ਵਾਲੀ ਡਿੱਗੀ ’ਚ ਡੁੱਬਣ ਕਾਰਨ (Due to drowning) ਇਕ ਕਿਸਾਨ ਅਤੇ ਉਸ ਦੇ ਦੋ ਪੁੱਤਰਾਂ ਦੀ ਜੋ ਮੌਤ ਹੋ ਗਈ ਦੀ ਪਛਾਣ ਗੁਰਦੀਪ ਸਿੰਘ (40), ਲਖਵਿੰਦਰ ਸਿੰਘ (22) ਅਤੇ ਰਾਜਵਿੰਦਰ ਸਿੰਘ (16) ਵਜੋਂ ਹੋਈ ਹੈ । ਤਿੰਨੋਂ ਪਿਓ-ਪੁੱਤਰ ਆਪਣੇ ਖੇਤ ਵਿੱਚ ਫ਼ਸਲ ਨੂੰ ਸਪਰੇਅ ਕਰਨ ਗਏ ਸਨ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਜਦੋਂ ਰਾਜਵਿੰਦਰ ਗੁਆਂਢੀ ਦੇ ਖੇਤ ਵਿੱਚ ਡਿੱਗੀ ’ਚੋਂ ਪਾਣੀ ਲਿਆਉਣ ਲਈ ਗਿਆ ਤਾਂ ਪਾਣੀ ਭਰਦੇ ਸਮੇਂ ਤਿਲਕਣ ਕਾਰਨ ਉਹ ਡਿੱਗੀ ਵਿੱਚ ਡਿੱਗ ਗਿਆ । ਚੀਕਾਂ ਸੁਣ ਕੇ ਲਖਵਿੰਦਰ ਉਸ ਨੂੰ ਬਚਾਉਣ ਲਈ ਭੱਜਿਆ ਪਰ ਆਪਣਾ ਸੰਤੁਲਨ ਵੀ ਗੁਆ ਬੈਠਾ ਅਤੇ ਡਿੱਗੀ ’ਚ ਡਿੱਗ ਗਿਆ ।

ਫਿਰ ਗੁਰਦੀਪ ਨੇ ਆਪਣੇ ਪੁੱਤਰਾਂ ਨੂੰ ਡੁੱਬਦੇ ਵੇਖਿਆ ਤੇ ਬਚਾਉਣ ਲਈ ਡਿੱਗੀ ’ਚ ਛਾਲ ਮਾਰੀ ਪਰ ਤਿੰਨਾਂ ਵਿੱਚੋਂ ਕੋਈ ਵੀ ਬਾਹਰ ਨਹੀਂ ਆ ਸਕਿਆ । ਜਦੋਂ ਤਿੰਨੋਂ ਘਰ ਵਾਪਸ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਉਨ੍ਹਾਂ ਦੀ ਭਾਲ ਕਰਦੇ ਹੋਏ ਖੇਤ ਪਹੁੰਦੇ ਉਥੇ ਡਿੱਗੀ ਨੇੜਿਓਂ ਟੋਪੀ, ਬੈਲਟ, ਕੱਪੜੇ ਅਤੇ ਜੁੱਤੀਆਂ ਦੇਖ ਕੇ ਸ਼ੱਕ ਹੋਇਆ । ਫਿਰ ਜਦੋਂ ਵੇਖਿਆ ਤਾਂ ਡਿੱਗੀ ਵਿਚ ਤਿੰਨਾਂ ਪਿਓ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਸਨ ।

ਲਾਸ਼ਾਂ ਪੋਸਟਮਾਰਟਮ ਤੋ ਬਾਅਦ ਕਰ ਦਿੱਤੀਆਂ ਗਈਆਂ ਪਰਿਵਾਰਕ ਮੈਂਬਰਾਂ ਹਵਾਲੇ

ਲਾਸ਼ਾਂ ਨੂੰ ਰੱਸਿਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ (Postmortem) ਮਗਰੋਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਪਰਿਵਾਰ ਵਿੱਚ ਹੁਣ ਗੁਰਦੀਪ ਸਿੰਘ ਦੀ ਪਤਨੀ ਅਤੇ ਧੀ ਰਹਿ ਗਈਆਂ ਹਨ । ਗੁਰਦੀਪ ਸਿੰਘ ਖੇਤੀ ਕਰਦਾ ਸੀ, ਲਖਵਿੰਦਰ ਬੀ. ਐੱਸ. ਟੀ. ਸੀ. ਦਾ ਵਿਦਿਆਰਥੀ ਸੀ ਅਤੇ ਰਾਜਵਿੰਦਰ 10ਵੀਂ ਜਮਾਤ ਵਿੱਚ ਪੜ੍ਹਦਾ ਸੀ ।

Read more : ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

ਸੂਬੇ ਭਰ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰੇਗੀ ਸਰਕਾਰ : ਚੀਮਾ

0
meeting

ਚੰਡੀਗੜ੍ਹ, 5 ਫਰਵਰੀ, 2026 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Punjab Government) ਸੂਬੇ ਭਰ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰੇਗੀ ।

ਕਦੋਂ ਆਖੀ ਇਹ ਗੱਲ ਚੀਮਾ ਨੇ

ਸੂਬੇ ਭਰ ਵਿੱਚ ਕਾਰੋਬਾਰ (Business) ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰਨ ਦੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਹਰਪਾਲ ਸਿੰਘ ਚੀਮਾ (Harpal Singh Cheema) ਵਿੱਤ ਮੰਤਰੀ ਪੰਜਾਬ ਨੇ ਪੰਜਾਬ ਰਾਜ ਵਪਾਰੀ ਕਮਿਸ਼ਨ (ਪੀ. ਐਸ. ਟੀ. ਸੀ.) ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਂਤੀ । ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਵਿੱਚ ਵਪਾਰੀ ਭਾਈਚਾਰੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਸਿ਼ਕਾਇਤ ਨਿਵਾਰਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਜ਼ਿਲ੍ਹਾ ਪੱਧਰ ‘ਤੇ ਤਕਨੀਕੀ ਸਮਰੱਥਾ ਵਧਾਉਣ ‘ਤੇ ਕੇਂਦ੍ਰਿਤ ਸੀ ।

ਸਾਡਾ ਉਦੇਸ਼ ਇਕ ਮਜ਼ਬੂਤ ਤਿੰਨ ਪੱਧਰੀ ਪ੍ਰਣਾਲੀ ਸਥਾਪਤ ਕਰਨਾ ਹੈ

ਪੀ. ਐਸ. ਟੀ. ਸੀ. ਦੇ ਚੇਅਰਮੈਨ ਵਜੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡਾ ਉਦੇਸ਼ ਇੱਕ ਮਜ਼ਬੂਤ ਤਿੰਨ-ਪੱਧਰੀ ਪ੍ਰਣਾਲੀ ਸਥਾਪਤ ਕਰਨਾ ਹੈ ਜੋ ਵਪਾਰਕ ਭਾਈਚਾਰੇ ਨੂੰ ਸਿੱਧੇ ਪ੍ਰਸ਼ਾਸਨ ਨਾਲ ਜੋੜਦੀ ਹੈ ਤਾਂ ਜੋ ਪੰਜਾਬ ਦੇ ਹਰ ਵਪਾਰੀ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾ ਸਕੇ ।

ਇਸ ਮੌਕੇ ਵਿੱਤ ਮੰਤਰੀ ਨੇ ਜਿ਼ਲ੍ਹਾ ਵਪਾਰ ਕਮੇਟੀ ਦੇ ਚੇਅਰਮੈਨਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਵਪਾਰੀਆਂ ਨਾਲ ਸਰਗਰਮੀ ਨਾਲ ਜੁੜਨ ਅਤੇ ਜ਼ਮੀਨੀ ਪੱਧਰ ਦੇ ਮੁੱਦਿਆਂ ‘ਤੇ ਫੀਡਬੈਕ ਇਕੱਤਰ ਕਰਨ । ਉਨ੍ਹਾਂ ਨੇ ਸਥਾਨਕ ਸਿ਼ਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ 10 ਅਤੇ 11 ਫਰਵਰੀ ਨੂੰ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕੈਂਪਾਂ ਦਾ ਵੀ ਐਲਾਨ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਵਪਾਰ ਕਮੇਟੀ ਦੇ ਚੇਅਰਮੈਨਾਂ ਨੂੰ ਵਪਾਰੀਆਂ ਤੱਕ ਸਰਗਰਮੀ ਨਾਲ ਪਹੁੰਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ।

ਕੀ ਨਿਰਦੇਸ਼ ਦਿੱਤੇ ਵਿੱਤ ਮੰਤਰੀ ਨੇ

ਮੀਟਿੰਗ ਦੀ ਅਗਵਾਈ ਕਰ ਰਹੇ ਵਿੱਤ ਮੰਤਰੀ ਚੀਮਾ ਨੇ ਅੱਗੇ ਨਿਰਦੇਸ਼ ਦਿੱਤੇ ਕਿ ਜਿ਼ਲ੍ਹਾ ਪੱਧਰ ‘ਤੇ ਹੱਲ ਕੀਤੇ ਜਾ ਸਕਣ ਵਾਲੇ ਮੁੱਦਿਆਂ ਨੂੰ ਯੋਜਨਾਬੱਧ ਢੰਗ ਨਾਲ ਦਸਤਾਵੇਜ਼ੀ ਰੂਪ ਵਿੱਚ ਦਰਜ ਕੀਤਾ ਜਾਵੇ ਅਤੇ ਤੁਰੰਤ ਹੱਲ ਲਈ ਪੰਜਾਬ ਰਾਜ ਵਪਾਰ ਕਮਿਸ਼ਨ (Punjab State Trade Commission)ਨੂੰ ਭੇਜਿਆ ਜਾਵੇ । ਉਨ੍ਹਾਂ ਕਿਹਾ ਕਿ ਗੁੰਝਲਦਾਰ ਮੁੱਦਿਆਂ ਜਾਂ ਫੀਡਬੈਕ ਜਿਨ੍ਹਾਂ ਲਈ ਰਾਜ ਪੱਧਰ ‘ਤੇ ਕਾਰਵਾਈ ਦੀ ਲੋੜ ਹੁੰਦੀ ਹੈ, ਨੂੰ ਸਹੀ ਢੰਗ ਨਾਲ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਅਤੇ ਕਮਿਸ਼ਨ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਸਕੇ ।

ਪ੍ਰਣਾਲੀ ਦਾ ਉਦੇਸ਼ ਯਕੀਨੀ ਬਣਾਉਣ ਲਈ ਵਪਾਰੀਆਂ ਦੀਆਂ ਚਿੰਤਾਵਾਂ ਨੂੰ ਸਮੇਂ ਸਿਰ ਜਾਵੇ ਸੁਣਿਆਂ

ਇਸ ਪਹਿਲਕਦਮੀ ਦੇ ਪਿੱਛੇ ਵਿਆਪਕ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਤਿੰਨ-ਪੱਧਰੀ ਪ੍ਰਣਾਲੀ (Three-tier system) ਪੰਜਾਬ ਵਿੱਚ ਕਾਰੋਬਾਰ ਲਈ ਇੱਕ ਸੁਚਾਰੂ ਅਤੇ ਜਵਾਬਦੇਹ ਮਾਹੌਲ ਬਣਾਉਣ ਲਈ ਤਿਆਰ ਕੀਤੀ ਗਈ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਣਾਲੀ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਪਾਰੀ ਦੀਆਂ ਚਿੰਤਾਵਾਂ ਨੂੰ ਸਮੇਂ ਸਿਰ ਸੁਣਿਆ ਜਾਵੇ ਅਤੇ ਹੱਲ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲ੍ਹਾ ਪੱਧਰੀ ਪਹੁੰਚ ਅਤੇ ਰਾਜ ਪੱਧਰ ‘ਤੇ ਮਜ਼ਬੂਤ ਨੀਤੀ ਰਾਹੀਂ ਇੱਕ ਪਾਰਦਰਸ਼ੀ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ ।

Read More : ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ : ਹਰਪਾਲ ਸਿੰਘ ਚੀਮਾ