Home Blog Page 159

ਮੁੱਖ ਮੰਤਰੀ ਨੇ ਦਿੱਤੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਮਨਜੂਰੀ

0
Meeting

ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ (Mukh Mantri Mawan Dheeyan Satkar Yojna) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।

ਕੀ ਹੈ ਇਹ ਯੋਜਨਾ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਵਲੋਂ ਜੋ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਨੂੰ ਮਨਜ਼ੂਰੀ ਦੇ ਦਿੱਤੀ ਤਹਿਤ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਔਰਤਾਂ ਨੂੰ 1500 ਦਾ ਮਹੀਨਾਵਾਰ ਮਾਣਭੱਤਾ ਮਿਲੇਗਾ ਅਤੇ ਬਾਕੀ ਸਾਰੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਮਿਲਣਗੇ । ਇਸ ਯੋਜਨਾ ਨਾਲ ਪੰਜਾਬ ਦੀਆਂ 97 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਲਾਭ ਹੋਵੇਗਾ ।

ਮੁੱਖ ਮੰਤਰੀ ਮਾਵਾਂ-ਧੀਆਂ ਯੋਜਨਾ ਸ਼ੁਰੂ ਕੀਤੀ ਜਾਵੇਗੀ ਪੂਰੇ ਪੰਜਾਬ ਵਿਚ : ਮਾਨ

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸੂਬੇ ਭਰ ਵਿੱਚ ਸ਼ੁਰੂ ਕੀਤੀ ਜਾਵੇਗੀ । ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਦਾ ਮਾਣਭੱਤਾ ਮਿਲੇਗਾ ਅਤੇ ਹੋਰ ਸਾਰੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਹ ਯੋਜਨਾ ਔਰਤਾਂ ਨੂੰ ਸੁਤੰਤਰ ਅਤੇ ਸਸ਼ਕਤ ਬਣਾ ਕੇ ਉਨ੍ਹਾਂ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ । ਇਹ ਯੋਜਨਾ ਔਰਤਾਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰੇਗੀ, ਉਨ੍ਹਾਂ ਨੂੰ ਬੱਚਤ ਅਤੇ ਨਿਵੇਸ਼ ਕਰਨ ਦੇ ਯੋਗ ਬਣਾਏਗੀ, ਅਤੇ ਉਨ੍ਹਾਂ ਦੀਆਂ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰੇਗੀ ।

ਸਰਕਾਰ ਨੇ ਕੀਤੀ ਹੈ ਸਮਾਜਿਕ ਭਲਾਈ ਅਤੇ ਮਨੁੱਖੀ ਵਿਕਾਸ ਖੇਤਰ ਵਿਚ ਤਰੱਕੀ

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਪਹਿਲਾਂ ਹੀ ਸਮਾਜਿਕ ਭਲਾਈ ਅਤੇ ਮਨੁੱਖੀ ਵਿਕਾਸ ਦੇ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ । ਹਾਲਾਂਕਿ ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਖਾਸ ਕਰਕੇ ਆਰਥਿਕ ਤੌਰ ‘ਤੇ ਪਛੜੇ ਪਰਿਵਾਰਾਂ ਦੀਆਂ ਔਰਤਾਂ, ਵਿੱਤੀ ਸੁਰੱਖਿਆ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ । ਪਰਿਵਾਰਕ ਭਲਾਈ ਨੂੰ ਬਿਹਤਰ ਬਣਾਉਣ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ-ਆਰਥਿਕ ਫੈਸਲੇ ਲੈਣ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਔਰਤਾਂ ਨੂੰ ਵਿੱਤੀ ਤੌਰ ‘ਤੇ ਸਸ਼ਕਤ ਬਣਾਉਣਾ ਬਹੁਤ ਜ਼ਰੂਰੀ ਹੈ ।

ਯੋਜਨਾ ਤੋਂ ਹੈ 97 ਫੀਸਦੀ ਤੋਂ ਵਧ ਔਰਤਾਂ ਨੂੰ ਲਾਭ ਹੋਣ ਦੀ ਉਮੀਦ

ਇਸ ਪਹਿਲਕਦਮੀ ਬਾਰੇ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਅੱਗੇ ਕਿਹਾ ਕਿ ਇਸ ਯੋਜਨਾ ਤੋਂ 97 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜੋ ਇਸਨੂੰ ਦੇਸ਼ ਦੀਆਂ ਸਭ ਤੋਂ ਵੱਧ ਮਹਿਲਾ-ਅਨੁਕੂਲ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਵਿੱਚੋਂ ਇੱਕ ਬਣਾਉਂਦੀ ਹੈ। ਇਹ ਯੋਜਨਾ ਰਾਜ ਭਰ ਦੀਆਂ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਸਸ਼ਕਤੀਕਰਨ ਰਾਹੀਂ ਔਰਤਾਂ ਲਈ ਵਿੱਤੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ।

ਇਕ ਪਰਿਵਾਰ ਵਿਚ ਯੋਗ ਔਰਤਾਂ ਦੀ ਗਿਣਤੀ ਤੇ ਕੋਈ ਪਾਬੰਦੀ ਨਹੀਂ ਹੋਵੇਗੀ

ਇਹ ਯੋਜਨਾ ਸਿੱਧੇ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਜਿਸ ਵਿੱਚ ਵਿੱਤੀ ਸਹਾਇਤਾ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਜਾਵੇਗੀ । ਇੱਕ ਪਰਿਵਾਰ ਵਿੱਚ ਯੋਗ ਔਰਤਾਂ ਦੀ ਗਿਣਤੀ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਇੱਕੋ ਪਰਿਵਾਰ ਦੀਆਂ ਕਈ ਔਰਤਾਂ ਇਸ ਯੋਜਨਾ ਤੋਂ ਲਾਭ ਉਠਾ ਸਕਦੀਆਂ ਹਨ । ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨਰਾਂ ਨੂੰ ਵੀ ਇਸ ਯੋਜਨਾ ਦੇ ਤਹਿਤ ਉਨ੍ਹਾਂ ਦੀ ਪੈਨਸ਼ਨ ਤੋਂ ਇਲਾਵਾ ਪੂਰੇ ਵਿੱਤੀ ਲਾਭ ਪ੍ਰਾਪਤ ਹੋਣਗੇ, ਜਿਸ ਨਾਲ ਇਸਦੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ ।

Read More : ਮੁੱਖ ਮੰਤਰੀ ਮਾਨ ਨੇ ਕੀਤੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਕਈ ਐਲਾਨ

ਵਿਜੀਲੈਂਸ ਬਿਊਰੋ ਨੇ ਏ. ਐਸ. ਆਈ. ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ

0
Vigilance

ਚੰਡੀਗੜ੍ਹ 30 ਮਾਰਚ 2026 : ਭ੍ਰਿਸ਼ਟਾਚਾਰ (Corruption) ਵਿਰੁੱਧ ਜੰਗ ਲੜ ਰਹੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਕ ਏ. ਐਸ. ਆਈ. ਨੂੰ ਰਿਸ਼ਵਤ (Bribe) ਲੈਂਦਿਆਂ ਰੰਗੇ ਹੱਂਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੌਣ ਹੈ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਜੋ ਇਕ ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਲਖਵਿੰਦਰ ਸਿੰਘ ਹੈ । ਦੱਸਣਯੋਗ ਹੈ ਕਿ ਏ. ਐਸ. ਆਈ. ਪੁਲਸ ਚੌਕੀ ਕਿਚਲੂ ਨਗਰ ਪੁਲਿਸ ਸਟੇਸ਼ਨ ਪੀ. ਏ. ਯੂ. (ਲੁਧਿਆਣਾ) ਦੇ ਇੰਚਾਰਜ ਵਜੋਂ ਤਾਇਨਾਤ ਸਹਾਇਕ ਸਬ-ਇੰਸਪੈਕਟਰ ਤਾਇਨਾਤ ਸੀ ਤੇ ਇਸਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਦੱਸਿਆ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ

ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਬੈਂਕ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ ਜ਼ਿਲ੍ਹੇ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਅਤੇ ਜਿਸਦੀ ਜਾਂਚ ਏਐਸਆਈ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਸੀ । ਸਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਏ. ਐਸ. ਆਈ. ਨੇ ਉਸਦੀ ਭੈਣ ਅਤੇ ਮਾਂ ਨੂੰ ਮਾਮਲੇ ਵਿੱਚ ਨਾ ਫਸਾਉਣ ਦੇ ਬਦਲੇ 30,000 ਰੁਪਏ ਦੀ ਰਿਸ਼ਵਤ ਮੰਗੀ ਸੀ । ਸਿਕਾਇਤਕਰਤਾ ਨੇ ਪੂਰੀ ਗੱਲਬਾਤ ਵੀ ਰਿਕਾਰਡ ਕੀਤੀ ਸੀ ।

ਵਿਜੀਲੈਂਸ ਟੀਮ ਨੇ ਸਿਕਾਇਤਕਰਤਾ ਦੀ ਸਿਕਾਇਤ ਤੋਂ ਬਾਅਦ ਵਿਛਾਇਆ ਸੀ ਜਾਲ

ਸਿਕਿਾਇਤਕਰਤਾ ਨੇ ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਕੋਲ ਪਹੁੰਚ ਕੀਤੀ । ਸਿ਼ਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਏ. ਐਸ. ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿਕਿਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

Read More : ਵਿਜੀਲੈਂਸ ਵਲੋਂ ਜੂਨੀਅਰ ਇੰਜੀਨੀਅਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਸੜਕ ਹਾਦਸੇ ਵਿਚ ਤਿੰਨ ਦੀ ਮੌਤ ਪੰਜ ਜਣੇ ਹੋਏ ਗੰਭੀਰ ਜਖਮੀ

0
Accident

ਬਠਿੰਡਾ, 30 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਡੱਬਵਾਲੀ ਰੋਡ ਤੇ ਪੈਂਦੇ ਪਿੰਡ ਮਛਾਣਾ ਵਿਖੇ ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਤਿੰਨ ਦੀ ਮੌਤ (Death) ਤੇ ਪੰਜ ਜਣੇ ਜਖਮੀ (Injured) ਹੋ ਗਏ ਹਨ ।

ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਮਛਾਣਾ ਵਿਖੇ ਜੋ ਕਾਰ-ਮੋਟਰਸਾਈਕਲ ਦੀ ਟੱਕਰ (Car-motorcycle collision) ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਵਿਚ ਮੱਲਵਾਲਾ ਪਿੰਡ ਦੇ ਵਸਨੀਕ ਸ਼ਰਨਦੀਪ ਸਿੰਘ (22) ਵਿੱਕੀ ਸਿੰਘ (25) ਤੇ ਪਿੰਡ ਸੈਣਏਵਾਲਾ ਵਾਸੀ ਪ੍ਰੇਮ ਸਿੰਘ (23) ਸ਼ਾਮਲ ਹਨ ਜੋ ਮੋਟਰਸਾਈਕਲ ‘ਤੇ ਬਠਿੰਡਾ ਤੋਂ ਗੁਰਥੜੀ ਜਾ ਰਹੇ ਸਨ । ਸੜਕ ਹਾਦਸੇ (Road accidents) ਵਿਚ ਤਿੰਨ ਔਰਤਾਂ ਸਮੇਤ ਜਖਮੀ ਹੋਏ ਪੰਜ ਵਿਅਕਤੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚਾਇਆ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਣ ਇਹ ਹਾਦਸਾ ਵਾਪਰਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਤੇ ਕਾਰ ‘ਚ ਸਵਾਰ ਇਕ ਨੌਜਵਾਨ ਸਮੇਤ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ । ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਥਾਣਾ ਸੰਗਤ ਪੁਲਿਸ ਨੇ ਜ਼ਖ਼ਮੀ ਮੋਟਰਸਾਈਕਲ ਸਵਾਰਾਂ ਨੂੰ ਬਠਿੰਡਾ ਏਮਜ਼ ‘ਚ ਦਾਖਲ ਕਰਵਾਇਆ ਗਿਆ । ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨੌਜਵਨਾਂ ਨੇ ਇਲਾਜ ਦੌਰਾਨ ਦਸ ਤੜ ਦਿੱਤਾ । ਜਾਂਚ ਅਧਿਕਾਰੀ ਤੇ ਥਾਣਾ ਸੰਗਤ ਦੇ ਏ. ਐੱਸ. ਆਈ. ਕਸ਼ਮੀਰੀ ਸਿੰਘ ਨੇ ਦੱਸਿਆ ਕਤੀ ਕਿ ਜ਼ਖ਼ਮੀ ਕਾਰ ਸਵਾਰ ਸਿਰਸਾ ਜਿ਼ਲ੍ਹੇ ਦੇ ਪਿੰਡ ਰਾਈਆ ਦੇ ਵਸਨੀਕ ਸਨ ।

Read More : ਸੜਕ ਹਾਦਸੇ ਵਿਚ ਬੱਚੇ ਸਮੇਤ ਤਿੰਨ ਦੀ ਮੌਤ ਇਕ ਗੰਭੀਰ ਜ਼ਖ਼ਮੀ

ਸੜਕ ਹਾਦਸੇ ਵਿਚ ਬੱਚੇ ਸਮੇਤ ਤਿੰਨ ਦੀ ਮੌਤ ਇਕ ਗੰਭੀਰ ਜ਼ਖ਼ਮੀ

0
Road Accident

ਹਰਿਆਣਾ, 30 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਪਿੰਡ ਪੱਕਾ ਕਲਾਂ ਦੇ ਵਸਨੀਕ ਤਿੰਨ ਜਣਿਆਂ ਦੀ ਇਕ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲੇ

ਮਿਲੀ ਜਾਣਕਾਰੀ ਮੁਤਾਬਕ ਜਿਲਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਜਿਨ੍ਹਾਂ ਤਿੰਨ ਜਣਿਆਂ ਦੀ ਹਰਿਆਣਾ ਦੇ ਫਤਿਹਾਬਾਦ (Fatehabad, Haryana) ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ਵਿਚ ਮਾਂ-ਪੁੱਤਰ ਤ ਇਕ ਪੰਜ ਮਹੀਨਿਆਂ ਦਾ ਬੱਚਾ ਸ਼ਾਮਲ ਹੈ ਤੋਂ ਇਲਾਵਾ ਇਕ ਕੁੜੀ ਗੰਭੀਰ ਜ਼ਖਮੀ (Seriously injured) ਹੋ ਗਈ ਹੈ । ਮ੍ਰਿਤਕਾਂ ਦੀ ਪਛਾਣ ਪੁੱਤ ਅਮਰ (22) ਰਾਜਿੰਦਰ ਕੁਮਾਰ, ਉਸ ਦੀ ਮਾਂ ਨਿਰਮਲਾ ਦੇਵੀ (50) ਅਤੇ ਇਕ ਪੰਜ ਮਹੀਨੇ ਦੇ ਬੱਚੇ ਵਜੋਂ ਹੋਈ ਹੈ। ਜ਼ਖ਼ਮੀ ਲੜਕੀ ਨੂੰ ਹਰਿਆਣਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

ਪਰਿਵਾਰ ਹਰਿਆਣਾ ਵਿਚ ਰੱਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਤੋ ਬਾਅਦ ਪਰਤ ਰਿਹਾ ਸੀ

ਜਾਣਕਾਰੀ ਅਨੁਸਾਰ ਪ੍ਰਵਾਰ ਹਰਿਆਣਾ ਵਿੱਚ ਆਪਣੀ ਧੀ ਦੇ ਸਹੁਰੇ ਘਰ ਇੱਕ ਨਵਜੰਮੇ ਬੱਚੇ ਦੇ ਜਨਮ ਦਾ ਜਸ਼ਨ ਮਨਾਉਣ ਲਈ ਰੱਖੇ ਸ਼ਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ । ਜਿਵੇਂ ਹੀ ਉਹ ਫਤਿਹਾਬਾਦ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟੈਂਪੋ ਟਰੈਵਲਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਂ, ਪੁੱਤਰ ਤੇ ਬੱਚੇ ਦੀ ਮੌਕੇ `ਤੇ ਹੀ ਮੌਤ ਹੋ ਗਈ । ਇਸ ਹਾਦਸੇ `ਚ ਅਮਰ ਦੀ ਭੈਣ ਜੋ ਗੰਭੀਰ ਜ਼ਖਮੀ ਹੋ ਗਈ । ਉਸ ਦਾ ਹਰਿਆਣਾ ਦੇ ਇਕ ਹਸਪਤਾਲ `ਚ ਇਲਾਜ ਚੱਲ ਰਿਹਾ ਹੈ ।

Read More : ਕਾਰ ਦੇ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਜਿ਼ੰਦਗੀ ਹੋਈ ਤਾਰ-ਤਾਰ

Mindful Gaming bij Magius Casino: Een Praktische Gids voor Verantwoord en Snel Spelen

0

In deze FAQ‑gids duiken we diep in de tools en strategieën die je helpen om veilig, snel en plezierig te spelen. We behandelen alles van basisbegrippen tot geavanceerde technieken, met een focus op de unieke features van Magius Casino. Of je nu een beginnende speler bent of al veel ervaring hebt, deze antwoorden geven je direct toepasbare kennis.

Wat is “mindful gaming” en waarom is het belangrijk?

Mindful gaming betekent dat je bewust en gecontroleerd speelt, met aandacht voor je eigen grenzen. Het helpt om impulsief gedrag te voorkomen en zorgt voor een betere spelervaring. Door je speelgedrag te monitoren, kun je sneller winst maken en verlies beperken.

Pro Tip: Stel vóór elke sessie een tijdslimiet in van 30‑45 minuten. Zo houd je je focus en voorkom je vermoeidheid.

Hoe herken ik de verantwoordings‑tools van Magius Casino?

Magius Casino biedt meerdere ingebouwde hulpmiddelen:

  • Stortingslimieten – bepaal een maximum per dag, week of maand.
  • Speeltijd‑monitor – een pop‑up die je waarschuwt na een ingestelde tijd.
  • Zelfuitsluiting – tijdelijk of permanent je account blokkeren.

Deze functies zijn te vinden onder “Mijn Account → Verantwoord Spelen”. Ze zijn gratis en direct actief.

Welke spelproviders leveren de beste RTP‑games?

RTP (Return to Player) geeft aan hoeveel een spel gemiddeld terugbetaalt. Hoge RTP betekent meer kans op winst op de lange termijn. Bij Magius Casino kun je onder andere spelen met:

NetEnt – populaire slots met RTP tot 97,6 % (bijv. Mega Joker).
Pragmatic Play – variabele volatiliteit, gemiddeld 96,5 % RTP.
Evolution Gaming – live dealer tafels met transparante uitbetalingspercentages.

Kies een spel met een RTP boven 96 % voor een betere theoretische winst.

Hoe kan ik crypto‑betalingen veilig gebruiken?

Crypto‑betalingen (Bitcoin, Ethereum) zijn snel en anoniem. Volg deze stappen voor een veilige transactie:

  1. Maak een wallet aan bij een betrouwbare provider.
  2. Verifieer je identiteit op de site van Magius Casino (KYC).
  3. Stort via “Crypto” in het betaalmenu, controleer het wallet‑adres.
  4. Houd je private key offline en deel deze nooit.

Industry Secret: Gebruik een hardware‑wallet voor extra beveiliging bij grote stortingen.

Wat moet ik weten over het welkomstpakket van Magius Casino?

Het welkomstpakket bestaat uit een match‑bonus tot €5.000 plus free spins. Belangrijk:

  • De bonus wordt in twee delen uitbetaald (bijv. 100 % tot €2500 + 200 free spins).
  • Wagering‑vereiste is 35 x de bonuswaarde.
  • Gratis spins gelden alleen voor geselecteerde NetEnt‑slots.

Voorbeeld: Stort €100, ontvang €100 bonus + 50 free spins. Met een 35 x vereiste moet je €3500 inzetten voordat je kunt opnemen.

Hoe werkt het VIP‑programma en is het de moeite waard?

Magius Casino’s VIP‑programma kent 177 niveaus. Elke stap brengt betere voordelen:

  • Snellere uitbetalingen – van 24 tot 2 uur.
  • Exclusieve bonussen – hogere matchpercentages en persoonlijke aanbiedingen.
  • Persoonlijke accountmanager – 24/7 live support.

Spelers met een maandelijkse omzet van €2000 of meer profiteren snel van de hogere niveaus.

Welke mobiele ervaring biedt dit casino?

De mobiele site is volledig geoptimaliseerd voor iOS en Android. Je kunt:

  • Direct in de browser spelen zonder app‑download.
  • Live dealer spellen streamen in HD.
  • Crypto‑stortingen doen met één klik.

Did You Know? De mobiele versie laadt slots 30 % sneller dankzij gecomprimeerde assets.

Hoe kan ik mijn uitbetalingen versnellen?

Snelle uitbetalingen zijn een van de sterkste punten van Magius Casino. Volg deze checklist:

  • Verifieer je identiteit volledig (ID, bewijs van adres).
  • Gebruik e‑wallets of crypto voor de snelste verwerking.
  • Vraag een uitbetaling via “Snelle uitbetaling” (extra kleine vergoeding).

Meestal ontvang je je geld binnen 2 uur bij crypto, en binnen 24 uur bij iDEAL.

Wat zijn de meest voorkomende fouten bij het kiezen van een online casino?

Veel spelers maken deze fouten:

  1. Geen licentie gecontroleerd – speel alleen bij gelicentieerde sites (Magius Casino heeft een Malta‑licentie).
  2. Onvoldoende onderzoek naar betalingsopties – kijk of je gewenste methode beschikbaar is.
  3. Vergeten verantwoordings‑tools – zonder limieten stijgt het risico op overmatig spelen.

Door deze valkuilen te vermijden, bescherm je je bankroll en je plezier.

Hoe combineer ik verantwoord spelen met een winstgevende strategie?

Een evenwichtige aanpak bestaat uit drie stappen:

  • Budgettering: Bepaal een vast speelbudget en houd je eraan.
  • Spelselectie: Kies slots met hoge RTP en lage volatiliteit voor consistente winsten.
  • Timing: Speel tijdens low‑traffic uren (bijv. vroeg in de ochtend) voor snellere serverreacties en minder lag.

Expert Advice: Gebruik de “Statistieken” functie in het speloverzicht om je win‑/verliesratio te monitoren.

Wanneer moet ik de live dealer tafels proberen?

Live dealer spellen zijn ideaal als je op zoek bent naar een authentieke casinobeleving. Overweeg ze wanneer:

  • Je een hogere inzet wilt plaatsen (min. €10).
  • Je de sociale interactie mist die je in een fysiek casino zou hebben.
  • Je wilt profiteren van lagere house‑edge bij bepaalde tafelspellen (bijv. blackjack met 0,5 % house‑edge).

Evolution Gaming levert de beste kwaliteit live streams bij Magius Casino.

Waar vind ik de beste bonusaanbiedingen buiten het welkomstpakket?

Naast het welkomstpakket biedt Magius Casino regelmatige promoties:

  • Reload bonus – 50 % extra op je volgende storting.
  • Cashback weken – tot 10 % van je verliezen terug.
  • Free spin events – maandelijks, vaak gekoppeld aan nieuwe releases.

Controleer de “Promoties” sectie in je accountdashboard voor de actuele aanbiedingen.

Hoe kan ik verantwoord gokken tijdens de kerstvakantie?

De feestdagen brengen extra verleidingen. Houd rekening met:

  • Vermijd alcohol tijdens het spelen – het beïnvloedt je oordeel.
  • Stel een vakantiebudget in dat losstaat van je reguliere budget.
  • Gebruik de zelfuitsluiting voor een paar dagen als je merkt dat je te veel speelt.

Pro Tip: Plan je spelsessies rond de kerstmaaltijd, zodat je een duidelijke start‑ en eindtijd hebt.

Welke stappen moet ik nemen als ik een probleem ondervind met een uitbetaling?

  1. Controleer de status in “Mijn Transacties”.
  2. Contacteer support via live chat – de respons is binnen enkele minuten.
  3. Stuur een bewijs van je identiteit als daarom gevraagd wordt.
  4. Escalatie: Als het probleem blijft, gebruik de “Klachten” sectie of neem contact op met de licentie‑autoriteit.

Magius Casino’s supportteam is 24/7 beschikbaar en biedt hulp in het Nederlands.

Conclusie: Welke casino‑keuze past bij jou?

Na het doorlopen van alle aspecten – van responsieve mobiele gameplay en een breed scala aan spelproviders tot een robuust verantwoord‑spelen pakket – kun je een weloverwogen beslissing nemen. Als je op zoek bent naar een platform dat zowel snelheid, veiligheid als een uitgebreid VIP‑programma biedt, Magius Casino is een uitstekende keuze. Het combineert een aantrekkelijk welkomstpakket, snelle crypto‑uitbetalingen en een duidelijke focus op verantwoord spelen.

Begin vandaag nog, stel je limieten in, en geniet van een veilige, snelle en leuke spelervaring!

ਅਲ ਫਲਾਹ ਗਰੁੱਪ ਦਾ ਚੇਅਰਮੈਨ ਸਿੱਦੀਕੀ ਮੁੜ ਗ੍ਰਿਫ਼ਤਾਰ

0
Chairman

ਨਵੀਂ ਦਿੱਲੀ, 28 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ (Al Falah University Chairman) ਨੂੰ ਗ੍ਰਿ਼ਫਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਮਾਮਲੇ ਵਿਚ ਕੀਤਾ ਗਿਆ ਹੈ ਈ. ਡੀ. ਨੇ ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਕਿਹਾ ਕਿ ਉਸ ਨੇ ਦਿੱਲੀ ਵਿਚ 45 ਕਰੋੜ ਰੁਪਏ ਦੀ ਜ਼ਮੀਨ ਧੋਖਾਦੇਹੀ ਕਰ ਕੇ ਖਰੀਦਣ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਕ ਨਵੇਂ ਮਾਮਲੇ ਵਿਚ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ (Jawad Ahmed Siddiqui) (61) ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ ।

ਪਹਿਲਾਂ ਵੀ ਕੀਤਾ ਗਿਆ ਸੀ ਈ. ਡੀ. ਵਲੋਂ ਗ੍ਰਿਫ਼ਤਾਰ

ਸਿੱਦੀਕੀ ਨੂੰ ਪਹਿਲੀ ਵਾਰ ਨਵੰਬਰ 2025 ਵਿਚ ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਦੇ ਇਕ ਵੱਖਰੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜੋ ਉਸ ਦੇ ਵਿੱਦਿਅ਼ਕ ਸੰਸਥਾਵਾਂ ਦੀ ਮਾਨਤਾ ਤੇ ਪ੍ਰਮਾਣਿਕਤਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਕੇ ਵਿਦਿਆਰਥੀਆਂ ਨਾਲ ਕਥਿਤ ਧੋਖਾਦੇਹੀ ਕਰਨ ਨਾਲ ਜੁੜਿਆ ਹੋਇਆ ਹੈ ।

ਫਰੀਦਾਬਾਦ (ਹਰਿਆਣਾ) ਸਥਿਤ ਇਹ ਯੂਨੀਵਰਸਿਟੀ 10 ਨਵੰਬਰ, 2025 ਨੂੰ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਨਾਲ ਜੁੜੇ ਇਕ `ਸਫੈਦਪੋਸ਼` ਅੱਤਵਾਦੀ ਮਾਡਿਊਲ ਦੀ ਜਾਂਚ ਦੌਰਾਨ ਸ਼ੱਕ ਦੇ ਘੇਰੇ ਵਿਚ ਆਈ ਸੀ । ਇਸ ਧਮਾਕੇ ਵਿਚ 15 ਵਿਅਕਤੀਆਂ ਦੀ ਮੌਤ ਹੋ ਗਈ ਸੀ ।

 

ਇਲਾਹਾਬਾਦ ਹਾਈ ਕੋਰਟ ਨੇ ਲਿਆ ਇਕ ਵੱਡਾ ਫੈਸਲਾ

0
Allahabad High Court

ਪ੍ਰਯਾਗਰਾਜ, 28 ਮਾਰਚ 2026 : ਇਲਾਹਾਬਾਦ ਹਾਈ ਕੋਰਟ (Allahabad High Court) ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵਿਆਹੇ ਮਰਦ ਦਾ ਬਾਲਗ ਔਰਤ ਨਾਲ ਉਸਦੀ ਸਹਿਮਤੀ ਨਾਲ ਲਿਵ-ਇਨ ਸਬੰਧ (Live-in relationship) ‘ਚ ਰਹਿਣਾ ਕਾਨੂੰਨ ਤਹਿਤ ਅਪਰਾਧ ਨਹੀਂ ਹੈ ।

ਵਿਆਹੇ ਮਰਦ ਦਾ ਬਾਲਗ ਔਰਤ ਨਾਲ ਲਿਵ-ਇਨ ਸਬੰਧ ਅਪਰਾਧ ਨਹੀਂ

ਜਸਟਿਸ ਜੇ. ਜੇ. ਮੁਨੀਰ (Justice J. J. Munir) ਅਤੇ ਜਸਟਿਸ ਤਰੁਣ ਸਕਸੈਨਾ`ਦੀ ਬੈਂਚ ਨੇ ਇਸ ਟਿੱਪਣੀ ਦੇ ਨਾਲ 2 ਪਟੀਸ਼ਨਰਾਂ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ । ਅਦਾਲਤ ਨੇ ਕਿਹਾ ਕਿ ਜੇਕਰ ਕਾਨੂੰਨ ਦੇ ਤਹਿਤ ਕੋਈ ਅਪਰਾਧ ਨਹੀਂ ਬਣਦਾ ਤਾਂ ਸਮਾਜਿਕ ਵਿਚਾਰ ਅਤੇ ਨੈਤਿਕਤਾ ਅਦਾਲਤ ਦਾ ਮਾਰਗਦਰਸ਼ਨ ਨਹੀਂ ਕਰਨਗੇ । ਨੈਤਿਕਤਾ ਅਤੇ ਕਾਨੂੰਨ ਨੂੰ ਵੱਖ-ਵੱਖ ਰੱਖਣਾ ਹੋਵੇਗਾ ।

ਕਦੋਂ ਆਇਆ ਮਾਮਲਾ ਸਾਹਮਣੇ

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਔਰਤ ਦੀ ਮਾਂ ਨੇ ਐੱਫ. ਆਈ. ਆਰ. ਦਰਜ ਕਰ ਕੇ ਦੋਸ਼ ਲਾਇਆ ਕਿ ਉਨ੍ਹਾਂ ਦੀ 18 ਸਾਲਾ ਧੀ ਨੂੰ ਉਕਤ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ । ਪਟੀਸ਼ਨ ‘ਚ ਔਰਤ ਨੇ ਪੁਲਸ ਨੂੰ ਪੱਤਰ ਦੇ ਕੇ ਕਿਹਾ ਕਿ ਉਹ ਬਾਲਗ ਹੈ ਅਤੇ ਆਪਣੀ ਇੱਛਾ ਨਾਲ ਇਸ ਵਿਅਕਤੀ ਦੇ ਨਾਲ ਰਹਿ ਰਹੀ ਹੈ। ਔਰਤ ਨੇ ਇਹ ਵੀ ਕਿਹਾ ਕਿ ਉਸਦੇ ਪਰਿਵਾਰ ਵਾਲੇ ਇਸ ਸਬੰਧ ਦਾ ਵਿਰੋਧ ਕਰ ਕੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ, ਜਿਸ ਨਾਲ ਝੂਠੀ ‘ਆਨਰ ਕਿਲਿੰਗ`ਦਾ ਖਦਸ਼ਾ ਹੈ ।

ਦੋਹਾਂ ਧਿਰਾਂ ਨੂੰ ਦਿੱਤਾ ਅਦਾਲਤ ਨੇ ਹਲਫਨਾਮਾ ਦਾਇਰ ਕਰਨ ਦਾ ਸਮਾਂ

ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਵਾਬੀ ਹਲਫਨਾਮਾ ਦਾਇਰ (Affidavit filed) ਕਰਨ ਲਈ 2 ਹਫਤੇ ਦਾ ਸਮਾਂ ਦਿੱਤਾ ਅਤੇ ਅਗਲੀ ਸੁਣਵਾਈ 8 ਅਪ੍ਰੈਲ ਨੂੰ ਨਿਰਧਾਰਤ ਕੀਤੀ । ਹਾਈ ਕੋਰਟ ਨੇ ਹੁਕਮ ਦਿੱਤਾ ਕਿ ਇਸ ਦੌਰਾਨ ਪਟੀਸ਼ਨਰਾਂ ਦੇ ਖਿਲਾਫ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ । ਇਹ ਫੈਸਲਾ ਕਾਨੂੰਨ ਅਤੇ ਸਮਾਜਿਕ ਨੈਤਿਕਤਾ ਦਰਮਿਆਨ ਅੰਤਰ ਸਪੱਸ਼ਟ ਕਰਦਾ ਹੈ ਅਤੇ ਬਾਲਗਾਂ ਦੀ ਸਹਿਮਤੀ ਨਾਲ ਲਿਵ-ਇਨ ਸਬੰਧਾਂ ਨੂੰ ਕਾਨੂੰਨੀ ਦ੍ਰਿਸ਼ਟੀ ਤੋਂ ਅਪਰਾਧ ਨਹੀਂ ਮੰਨਦਾ ਹੈ ।

Read More : ‘ਪ੍ਰਾਈਵੇਟ ਪਾਰਟ ਫੜਨਾ ਜਬਰ-ਜ਼ਨਾਹ ਨਹੀਂ” ਕਹਿਣ `ਤੇ ਸੁਪਰੀਮ ਕੋਰਟ ਨਾਰਾਜ਼

ਚੇਨਈ `ਚ ਚੋਣ ਕਮਿਸ਼ਨ ਨੇ ਜ਼ਬਤ ਕੀਤੇ ਕਰੋੜਾਂ ਰੁਪਏ ਦੇ ਗਹਿਣੇ

0
Chennai

ਚੇਨਈ, 28 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਚੇਨਈ (Chennai) ਵਿਖੇ ਚੋਣ ਕਮਿਸ਼ਨ ਵਲੋਂ ਕਰੋੜਾਂ ਰੁਪਏ ਦੇ ਗਹਿਣੇ (Jewelry) ਇਕ ਕਾਰ ਵਿਚੋਂ ਜਬਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਕਰੋੜ ਦੇ ਗਹਿਣੇ ਕੀਤੇ ਗਏ ਹਨ ਜਬਤ

ਚੋਣ ਕਮਿਸ਼ਨ ਦੇ ਉੱਡਣ ਦਸਤੇ ਨੇ ਚੇਨਈ ਸ਼ਹਿਰ ‘ਚ ਵਾਹਨਾਂ ਦੀ ਜਾਂਚ ਦੌਰਾਨ 77 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਜ਼ਬਤ (Confiscation) ਕੀਤੇ ਹਨ । ਪੁਲਸ ਦੇ ਅਨੁਸਾਰ ਇਹ ਗਹਿਣੇ 26 ਮਾਰਚ ਦੀ ਰਾਤ ਟੀ. ਨਗਰ ਵਿਧਾਨ ਸਭਾ ਖੇਤਰ ਦੇ ਅਸ਼ੋਕ ਨਗਰ ਇਲਾਕੇ ‘ਚੋਂ ਜ਼ਬਤ ਕੀਤੇ ਗਏ । ਚੋਣ ਕਮਿਸ਼ਨ (Election Commission) ਦੇ ਉੱਡਣ ਦਸਤੇ ਨੇ ਵਾਹਨਾਂ ਦੀ ਜਾਂਚ ਦੌਰਾਨ ਇਕ ਵਾਹਨ ਤੋਂ ਲੱਗਭਗ 381 ਕਿਲੋ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਾਹਨ ਚਾਲਕ ਤੋਂ ਪੁੱਛਗਿੱਛ ਕਰਨ `ਤੇ ਪਤਾ ਲੱਗਾ ਕਿ ਆਮ ਤੌਰ ‘ਤੇ ਜਿਸ ਵਾਹਨ ਰਾਹੀਂ ਗਹਿਣੇ ਲਿਜਾਏ ਜਾਂਦੇ ਸਨ, ਉਸ ਦਾ ਟਾਇਰ ਫਟ ਗਿਆ ਸੀ, ਇਸ ਲਈ ਗਹਿਣੇ ਨੂੰ ਦੂਜੇ ਵਾਹਨ ਰਾਹੀਂ ਸੁਨਿਆਰੇ ਕੋਲ ਲਿਜਾਇਆ ਜਾ ਰਿਹਾ ਸੀ । ਹਾਲਾਂਕਿ ਮੌਕੇ ‘ਤੇ ਗਹਿਣਿਆਂ ਨਾਲ ਸਬੰਧਤ ਜਾਇਜ਼ ਦਸਤਾਵੇਜ਼ ਪੇਸ਼ ਨਾ ਕਰ ਸਕਣ ਕਾਰਨ ਪੂਰਾ ਸਾਮਾਨ ਜ਼ਬਤ ਕਰ ਲਿਆ ਗਿਆ ।

ਮੁੱਖ ਮੰਤਰੀ ਮਾਨ ਨੇ ਕੀਤੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਕਈ ਐਲਾਨ

0
Mann

ਫ਼ਤਹਿਗੜ੍ਹ ਸਾਹਿਬ, 28 ਮਾਰਚ 2026 : ਅੱਜ ਸਰਹਿੰਦ ਤੇ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਮ ਆਦਮੀ ਕਲੀਨਿਕਾਂ (Aam Aadmi Clicnics) ਦਾ ਉਦਘਾਟਨ ਕਰਨ ਲਈ ਵਿਸ਼ੇਸ ਤੌਰ ‘ਤੇ ਪਹੁੰਚੇ ਮੁੱਖ ਮੰਤਰੀ (Chief Minister) ਮਾਨ ਨੇ ਕਈ ਐਲਾਨ ਕੀਤੇ ।

ਕੀ ਐਲਾਨ ਕੀਤੇ ਮੁੱਖ ਮੰਤਰੀ ਨੇ

ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਪੰਜਾਬ ਦੇ ਖੇਤਾਂ ਵਿਚੋਂ ਬਿਜਲੀ ਦੇ ਖੰਭੇ ਹਟਾ ਕੇ ਅੰਡਰਗਰਾਊਂਡ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਿਰਫ਼ ਖੇਤਾਂ ਵਿਚ ਅੱਗ ਲੱਗਣ ਦੇ ਖਤਰੇ ਹੀ ਨਹੀਂ ਘਟਣਗੇ ਬਲਕਿ ਖੰਭਿਆਂ ਕਾਰਨ ਹੁੰਦੇ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ । ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਰਾਤ ਦੇ ਸਮੇਂ ਪਾਣੀ ਲਾਉਣ ਦੀ ਮਜਬੂਰੀ ਨਹੀਂ ਰਹੇਗੀ, ਕਿਉਂਕਿ ਦਿਨ ਵੇਲੇ ਹੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ।

ਮੁੱਖ ਮੰਤਰੀ ਨੇ ਕੀਤੇ ਵਿਰੋਧੀਆਂ ‘ਤੇ ਤਿੱਖੇ ਹਮਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਇਸ ਮੌਕੇ ਵਿਰੋਧੀਆਂ ‘ਤੇ ਤਿੱਖੇ ਹਮਲੇ ਵੀ ਕੀਤੇ ਅਤੇ ਸੂਬੇ ਲਈ ਨਵੀਆਂ ਯੋਜਨਾਵਾਂ ਦਾ ਖ਼ਾਕਾ ਵੀ ਪੇਸ਼ ਕੀਤਾ ।ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਆਮ ਲੋਕਾਂ ਦੀ ਪਾਰਟੀ ਹੈ, ਜੋ ਸੱਤਾ ਲਈ ਨਹੀਂ, ਸੇਵਾ ਲਈ ਕੰਮ ਕਰਦੀ ਹੈ । ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਟੇਜਾਂ ‘ਤੇ ਸਿਰਫ਼ ਕੁਰਸੀ ਦੀ ਸਿਆਸਤ ਹੁੰਦੀ ਹੈ, ਜਦਕਿ “ਆਪ” ਦੀ ਸਟੇਜ ਲੋਕਾਂ ਦੀ ਸਿਹਤ, ਸਿੱਖਿਆ ਅਤੇ ਕਿਸਾਨੀ ਮੁੱਦਿਆਂ ਨੂੰ ਸਮਰਪਿਤ ਹੈ ।

ਧਾਰਮਿਕ ਅਦਬ ਦੀ ਰੱਖਿਆ ਲਈ ਕੀਤਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਐਲਾਨ

ਮਾਨ ਨੇ ਧਾਰਮਿਕ ਅਦਬ ਦੀ ਰੱਖਿਆ ਲਈ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ । ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦਾ ਪ੍ਰਬੰਧ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਜਾਵੇਗੀ । ਆਪਣੇ ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਵਿਰੋਧੀਆਂ ਦੀ ਆਲੋਚਨਾ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਦਾ ਇੱਕੋ ਟੀਚਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ ।

Read More : ਮੁੱਖ ਮੰਤਰੀ ਪੰਜਾਬ ਨੇ ਕੀਤੀ ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ਦੀ ਸਥਿਤੀ ਸਪੱਸ਼ਟ

ਐਸ. ਜੀ. ਪੀ. ਸੀ. ਦਾ 2026-27 ਲਈ ਬਜਟ ਹੋਇਆ ਪਾਸ

0
Budget

ਅੰਮ੍ਰਿਤਸਰ, 28 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦਾ ਬਜਟ ਪਾਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਦਾ ਬਜਟ ਹੋਇਆ ਪਾਸ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇੇ ਸ਼ਹਿਰ ਅੰਮ੍ਰਿਤਸਰ ਵਿਖੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਸਾਲ 2026-27 (Financial Year 2026-27) ਲਈ ਬਜਟ ਪਾਸ ਕੀਤਾ ਗਿਆ ਹੈ ਉਹ 1487.41 ਕਰੋੜ ਰੁਪਏ ਦਾ ਪਾਸ ਹੋਇਆ ਹੈ । ਉਕਤ ਬਜਟ ਜੋ ਕਿ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵਲੋਂ ਪਾਸ ਕੀਤਾ ਗਿਆ ਇਹ ਬਜਟ ਪਿਛਲੇ ਸਾਲ ਦੀ ਤੁਲਨਾ ਵਿਚ 100.94 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ ਵਾਧਾ ਪਿਛਲੇ ਸਾਲ ਦੇ ਮੁਕਾਬਲੇ 7.28% ਦਰਜ ਕੀਤਾ ਗਿਆ ।

ਬਜਟ ਵਿਚ ਕੀ ਕੀ ਰਿਹਾ ਮੁੱਖ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2026-27 ਦਾ ਬਜਟ ਪੇਸ਼ ਕੀਤਾ । ਇਸ ਬਜਟ ਵਿਚ ਧਰਮ ਪ੍ਰਚਾਰ, ਸਿੱਖਿਆ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਉੱਤੇ ਖਾਸ ਫੋਕਸ ਰਿਹਾ । ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਸਥਿਤ ਐੱਸ. ਜੀ. ਪੀ. ਸੀ. (S. G. P. C.) ਦਫ਼ਤਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਜਟ ਇਜਲਾਸ ਦੀ ਸ਼ੁਰੂਆਤ ਅਰਦਾਸ ਨਾਲ ਹੋ ਚੁੱਕੀ ਹੈ ।

ਇਸ ਤੋਂ ਪਹਿਲਾਂ ਕਮੇਟੀ ਦੇ ਬਜਟ (Budget) ਇਜਲਾਸ ਦੀ ਸ਼ੁਰੂਆਤ ਅਰਦਾਸ ਨਾਲ ਹੋਈ । ਇਸ ਮੌਕੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਰੇ ਮੈਂਬਰ ਹਾਜ਼ਰ ਰਹੇ । ਉਨ੍ਹਾਂ ਗੁਰੂ ਸਾਹਿਬਾਂ ਦਾ ਆਸ਼ੀਰਵਾਦ ਲੈ ਕੇ ਬੈਠਕ ਦੇ ਸਫਲ ਸੰਚਾਲਨ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ।

Read More : ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਹੋਵੇਗਾ 28 ਮਾਰਚ ਨੂੰ ਪੇਸ਼