Home Blog Page 160

ਔਰਤ ਨੂੰ ਨਿਰਵਸਤਰ ਕਰਨ ਦੇ ਦੋਸ਼ `ਚ 12 ਲੋਕਾਂ ਨੂੰ 5 ਸਾਲ ਦੀ ਜੇਲ

0
prison

ਬੇਲਗਾਵੀ (ਕਰਨਾਟਕ), 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਬੇਲਗਾਵੀ ਦੀ ਇਕ ਅਦਾਲਤ ਵਲੋਂ ਇਕ ਬਹੁਤ ਹੀ ਘਿਣਾਉਣੀ ਹਰਕਤ ਕਰਨ ਦੇ ਮਾਮਲੇ ਵਿਚ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ ।

ਕਿਸ ਮਾਮਲੇ ਵਿਚ ਕੀ ਫ਼ੈਸਲਾ ਲਿਆ ਗਿਆ ਹੈ ਅਦਾਲਤ ਵਲੋਂ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਬੇਲਗਾਵੀ ਦੀ ਇਕ ਅਦਾਲਤ (Court) ਨੇ ਜੋ ਇਕ ਬਹੁਤ ਹੀ ਘਿਣਾਉਣੀ ਹਰਕਤ ਵਾਲੇ ਮਾਮਲੇ ਵਿਚ ਅਹਿਮ ਫ਼ੈਸਲਾ ਕੀਤਾ ਹੈ ਉਹ ਹੈ 12 ਲੋਕਾਂ ਨੂੰ ਪੰਜ ਸਾਲ ਦੀ ਸਜ਼ਾ ਦੇਣਾ । ਬੇਲਗਾਵੀ ਦੀ ਇਕ ਅਦਾਲਤ ਨੇ 42 ਸਾਲਾ ਆਦਿਵਾਸੀ ਔਰਤ (Aboriginal woman) ਨੂੰ ਨਿਰਵਸਤਰ ਕਰਨ ਅਤੇ ਉਸ ‘ਤੇ ਹਮਲਾ ਕਰਨ ਦੇ ਮਾਮਲੇ ‘ਚ 6 ਔਰਤਾਂ ਸਮੇਤ ਸਾਰੇ 12 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 5 ਸਾਲ ਦੀ ਜੇਲ ਦੀ ਸਜ਼ਾ (Prison sentence) ਸੁਣਾਈ ਹੈ ।

ਕਦੋਂ ਦਾ ਹੈ ਇਹ ਘਟਨਾਕ੍ਰ੍ਮ

ਘਟਨਾ ਦਸੰਬਰ 2023 ਵਿਚ ਇੱਥੋਂ ਦੇ ਹੋਸਾਵੰਤਮੁਤੀ ਪਿੰਡ ਦੀ ਹੈ, ਜਦੋਂ ਔਰਤ ਦਾ ਬੇਟਾ ਪਿੰਡ ਦੇ ਇਕ ਵਿਅਕਤੀ ਦੀ ਬੇਟੀ ਨਾਲ ਫ਼ਰਾਰ ਹੋ ਗਿਆ ਸੀ । ਲੜਕੀ ਦੀ ਮੰਗਣੀ ਤੈਅ ਹੋ ਚੁੱਕੀ ਸੀ । ਦੋਸ਼ ਹੈ ਕਿ ਔਰਤ ਨੂੰ ਇਕ ਖੰਭੇ ਨਾਲ ਬੰਨ੍ਹਿਆ ਗਿਆ, ਉਸ ਨਾਲ ਮਾਰਕੁੱਟ ਕੀਤੀ ਗਈ ਅਤੇ ਉਸ ਨੂੰ ਨਿਰਵਸਤਰ (Naked) ਕੀਤਾ ਗਿਆ । ਪੀੜਤਾ ਦੀ ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਜਾਇਦਾਦ ਦੀ ਤਬਾਹੀ ਤੇ ਨੁਕਸਾਨ ਦੀ ਰੋਕਥਾਮ ਕਾਨੂੰਨ-1981 ਤਹਿਤ ਮਾਮਲਾ ਦਰਜ ਕੀਤਾ ਸੀ ।

Read More : ਔਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦਾ ਮਾਮਲਾ ਪਹੁੰਚਿਆ ਅਦਾਲਤ

ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ : ਭੁਪੇਸ਼ ਬਘੇਲ

0
Navjot Kaur Sidhu

ਚੰਡੀਗੜ੍ਹ, 6 ਫਰਵਰੀ 2026 : ਕਾਂਗਰਸ ਪਾਰਟੀ (Congress Party) ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੂੰ ਕਾਂਗਰਸ ਪਾਰਟੀ ਵਿਚੋਂ ਬਾਹਰ ਕੱਢ (Kicked out of the party) ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਵਲੋਂ ਤਾਂ ਪਹਿਲਾਂ ਹੀ ਪਾਰਟੀ ਛੱਡਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰ ਦਿੱਤਾ ਗਿਆ ਸੀ ।

ਭੁਪੇਸ਼ ਬਘੇਲ ਨੇ ਹੋਰ ਕੀ ਜਾਣਕਾਰ ਦਿੱਤੀ

ਅੰਮ੍ਰਿਤਸਰ ਵਿਖੇ ਸੀਨੀਅਰ ਕਾਂਗਰਸੀ ਨੇਤਾ ਰਾਜ ਕੁਮਾਰ ਵੇਰਕਾ ਦੇ ਘਰ ਪਹੁੰਚੇ ਭੁਪੇਸ਼ ਬਘੇਲ (Bhupesh Baghel) ਨੇ ਜਿਥੇ ਪੱਤਰਕਾਰਾਂ ਨੂੰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿਚੋਂ ਕੱਢੇ ਜਾਣ ਬਾਰੇ ਦੱਸਿਆ, ਉਥੇ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਤਾਂ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ । ਇਸ ਮੌਕੇ ਭੁਪੇਸ਼ ਬਘੇਲ ਨੇ ਪੰਜਾਬ ਦੇ ਅਹਿਮ ਤੇ ਭੱਖਦੇ ਮੁੱਦਿਆਂ ਤੇ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਘੇਰਿਆ ।

Read more : ਨਵਜੋਤ ਕੌਰ ਸਿੱਧੂ ਨੇ ਅਮਰਿੰਦਰ ਰਾਜਾ ਵੜਿੰਗ ਤੇ ਕੀਤਾ ਸੋਸ਼ਲ ਮੀਡੀਆ ਤੇ ਤਿੱਖਾ ਹਮਲਾ

ਕਰਨਾਲ ਵਿਖੇ ਲਾੜੇ ਨੇ ਕੀਤਾ ਦਾਜ ਵਿਚ ਮਿਲੇ ਪੈਸੇ ਤੇ ਫਰਨੀਚਰ ਵਾਪਸ

0
Marriage

ਹਰਿਆਣਾ, 6 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਘਰੌਂਡਾ ਖੇਤਰ ਵਿਖੇ ਇਕ ਵਿਆਹ ਸਮਾਗਮ (Wedding ceremony) ਵਿਚ ਲਾੜੇ ਨੂੰ ਦਾਜ ਵਿਚ ਮਿਲੇ 6 ਲੱਖ ਰੁਪਏ ਤੇ ਫਰਨੀਚਰ ਦਾ ਸਮਾਨ ਵਾਪਸ ਕਰ ਦਿੱਤਾ ।

ਕੌਣ ਹੈ ਇਹ ਲਾੜਾ ਜਿਸਨੇ ਕੀਤਾ ਦਾਜ ਦਾ ਸਮਾਨ ਤੇ ਪੈਸੇ ਵਾਪਸ

ਕਰਨਾਲ (Karnal) ਦੇ ਘਰੌਂਡਾ ਵਿਖੇ ਜੋ ਇਕ ਅੰਕਿਤ ਨਾਮ ਦੇ ਲਾੜੇ ਵਲੋਂ ਵਿਆਹ ਸਮਾਗਮ ਦੌਰਾਨ ਲੜਕੀ ਦੇ ਪਰਿਵਾਰ ਵਲੋਂ ਟਿੱਕੇ ਦੌਰਾਨ ਲੜਕੇ ਨੂੰ ਸ਼ਗੁਨ ਦੇ ਤੌਰ ਤੇ ਜਦੋਂ ਦਾਜ ਵਿਚ 6 ਲੱਖ ਰੁਪਏ ਦਿੱਤੇ ਗਏ ਹਨ ਤਾਂ ਉਸਨੇ ਜਿਥੇ 6 ਲੱਖ ਰੁਪਏ ਵਾਪਸ (6 lakh rupees back) ਕਰ ਦਿੱਤੇ, ਉੇਥੇ ਹੀ ਦਾਜ (Dowry) ਵਿਚ ਮਿਲਿਆ ਫਰਨੀਚਰ ਵੀ ਵਾਪਸ (Furniture back) ਕਰ ਦਿੱਤਾ ਹੈ । ਲਾੜੇ ਨੇ ਜਿਨ੍ਹਾਂ ਪੈਸਿਆਂ ਨਾਲ ਉਸਦਾ ਟਿੱਕਾ ਕੀਤਾ ਗਿਆ ਸੀ ਵਿਚੋਂ ਸਿਰਫ਼ 500 ਰੁਪਏ ਚੁੱਕੇ ਤੇ ਉਸਨੂੰ ਹੀ ਆਪਣਾ ਦਾਜ ਸਮਝਦਿਆਂ ਸ਼ਗੁਨ ਦੇ ਤੌਰ ਤੇ ਰੱਖ ਲਿਆ । ਇਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ।

Read More : ਵਿਆਹ ਸਮਾਗਮ ਵਿਚ ਚੋਰ ਨੇ ਉਡਾਇਆ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ

ਹਰਚਰਨ ਸਿੰਘ ਭੁੱਲਰ ਮਾਮਲੇ ਦੀ ਸੁਣਵਾਈ ਪਈ 21 ਫਰਵਰੀ ਤੇ

0
Harcharan Bhullar

ਚੰਡੀਗੜ੍ਹ, 6 ਫਰਵਰੀ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੀ ਅੱਜ ਚੰਡੀਗੜ੍ਹ ਵਿਖੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਮੁਤਾਬਕ ਹਰਚਰਨ ਸਿੰਘ ਭੁੱਲਰ ਜੋ ਕਿ ਭ੍ਰਿਸ਼ਟਾਚਾਰ (Corruption) ਦੇ ਮਾਮਲੇ ਵਿਚ ਅੱਜ ਸੀ. ਬੀ. ਆਈ. ਅਦਾਲਤ (C. B. I. Court) ਵਿਚ ਚੰਡੀਗੜ੍ਹ ਵਿਖੇ ਪੇਸ਼ ਹੋਏ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੀ. ਬੀ. ਆਈ. ਨੂੰ ਭੁੱਲਰ ਵਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਜਵਾਬ ਦਾਇਰ ਕਰਨ ਲਈ ਨਿਰਦੇਸ਼ ਦਿੱਤੇ ਹਨ । ਜਾਣਕਾਰੀ ਮੁਤਾਬਕ ਸੀ. ਬੀ. ਆਈ. (C. B. I.) ਵਲੋਂ ਜਵਾਬ ਆਉਣ ਵਾਲੇ ਸਮੇਂ ਵਿਚ ਦਾਇਰ ਕਰਨ ਦੇ ਚਲਦਿਆਂ ਮਾਨਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਕਾਰਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ ।

ਕੀ ਜਵਾਬ ਦਾਇਰ ਕਰਨਾ ਹੈ ਸੀ. ਬੀ. ਆਈ. ਨੇ

ਸੀ. ਬੀ. ਆਈ. ਅਦਾਲਤ ਵਿਚ ਹਰਚਰਨ ਸਿੰਘ ਭੁੱਲਰ ਨੇ ਇਕ ਅਰਜ਼ੀ ਦਾਇਰ ਕੀਤੀ ਸੀ ਕਿ ਉਨ੍ਹਾਂ ਦੇ ਪਿਤਾ ਅਤੇ ਧੀ ਦੇ ਬੈਂਕ ਖਾਤਿਆ ਨੂੰ ਮੁੜ ਚਾਲੂ ਕਰ ਦਿੱਤਾ ਜਾਵੇ । ਦੱਸਣਯੋਗ ਹੈ ਕਿ ਜਾਂਚ ਦੌਰਾਨ ਸੀ. ਬੀ. ਆਈ. ਨੇ ਇਹ ਬੈਂਕ ਖਾਤੇ ਵੀ ਫ੍ਰੀਜ ਕਰ ਦਿੱਤੇ ਸਨ। ਹੁਣ 21 ਫਰਵਰੀ ਨੂੰ ਸੀ. ਬੀ. ਆਈ. ਅਦਾਲਤ ਵਿੱਚ ਆਪਣੀ ਫਾਈਲ ਪੇਸ਼ ਕਰੇਗੀ ਅਤੇ ਇਸੇ ਦਿਨ ਖਾਤਿਆਂ ਨੂੰ ਅਨਫ੍ਰੀਜ਼ ਕਰਨ ਦੇ ਮੁੱਦੇ `ਤੇ ਦੋਵਾਂ ਪੱਖਾਂ ਵਿਚਾਲੇ ਬਹਿਸ ਹੋਵੇਗੀ ।

Read More : ਮੁਅੱਤਲ ਡੀ. ਆਈ. ਜੀ. ਭੁੱਲਰ ਨੇ ਹਾਈਕੋਰਟ ਵਿਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ

ਮੰਗਾਂ ਅਣਗੌਲਿਆਂ ਕਰਨ ਦੇ ਚਲਦਿਆਂ ਮਿਡ-ਡੇ-ਮੀਲ ਵਰਕਰ ਜਾਣਗੇ ਹੜ੍ਹਤਾਲ ਤੇ

0
Mid-day meal

ਚੰਡੀਗੜ੍ਹ, 6 ਫਰਵਰੀ 2026 : ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਖਾਣਾ ਬਣਾ ਕੇ ਦੇਣ ਵਾਲੀਆਂ ਮਿਡ-ਡੇ-ਮੀਲ ਵਰਕਰਜ਼ (Mid-day meal workers) ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦਿਆਂ ਹੜ੍ਹਤਾਲ (Strike) ਤੇ ਜਾਣਗੀਆਂ । ਦੱਸਣਯੋਗ ਹੈ ਕਿ ਇਸ ਹੜ੍ਹਤਾਲ ਵਿਚ ਕੁੱਕ ਤੇ ਹੈਲਪਰ ਸ਼ਾਮਲ ਹਨ ।

ਕਦੋਂ ਜਾਣਗੀਆਂ ਹੜ੍ਹਤਾਲ ਤੇ

ਪੰਜਾਬ ਸਰਕਾਰ ਵਲੋਂ ਮਿਡ-ਡੇ-ਮੀਲ ਵਰਕਰਜ਼ ਦੀਆਂ ਮੰਗਾਂ ਪੂਰੀਆਂ ਨਾ ਕਰਕੇ ਅਣਗੌਲਿਆਂ ਕਰਨ ਦੇ ਚਲਦਿਆਂ ਜੋ ਮਿਡ-ਡੇ-ਮੀਲ ਵਰਕਰਜ਼ ਨੇ 12 ਫਰਵਰੀ ਨੂੰ ਇਕ ਰੋਜ਼ਾ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਹੈ ਦੇ ਚਲਦਿਆਂ ਹੁਣ ਸਿੱਖਿਆ ਵਿਭਾਗ (Education Department) ਦੀ ਚਿੰਤਾ ਵਿਚ ਇਕ ਤਰ੍ਹਾਂ ਨਾਲ ਵਾਧਾ ਹੋ ਗਿਆ ਹੈ ਕਿ ਜੇਕਰ ਮਿਡ-ਡੇ-ਮੀਲ ਤਹਿਤ ਖਾਣਾ ਬਣਾਉਣ ਵਾਲੀਆਂ ਵਰਕਰਜ਼ ਹੜ੍ਹਤਾਲ ਹੋਣਗੀਆਂ ਤਾਂ ਫਿਰ ਬੱਚਿਆਂ ਨੂੰ ਦਿੱਤਾ ਜਾਣਾ ਵਾਲਾ ਖਾਣਾ ਆਖਰ ਕੌਣ ਬਣਾਏਗਾ ।

ਸਿੱਖਿਆ ਵਿਭਾਗ ਨੇ ਕੀ ਕੀਤਾ ਹੈ ਇੰਤਜਾਮ

ਸਕੂਲਾਂ ਅੰਦਰ ਮਿਡ-ਡੇ-ਮੀਲ ਤਹਿਤ ਕੰਮ ਕਰਨ ਵਾਲੀਆਂ ਵਰਕਰਜ਼ ਦੇ ਇਕ ਦਿਨ ਦੀ ਹੜ੍ਹਦਾਲ ਦੇ ਐਲਾਨ ਦੇ ਚਲਦਿਆਂ ਜਦੋਂ ਪੰਜਾਬ ਸਟੇਟ ਮਿਡ-ਡੇ-ਮੀਲ ਸੁਸਾਇਟੀ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੀ ਤਾਂ ਸਿੱਖਿਆ ਵਿਭਾਗ ਨੇ ਹੁਣ ਸਕੂਲਾਂ ਪ੍ਰਿੰਸੀਪਲਾਂ (School principals) ਨੂੰ ਇਸ ਦਿਨ ਬੱਚਿਆਂ ਨੂੰ ਖਾਣਾ ਮੁਹੱੱਈਆ ਕਰਵਾਉਣ ਦੀ ਜਿੰਮੇਵਾਰੀ ਸੌਂਪੀ ਹੈ । ਇਥੇ ਹੀ ਬਸ ਨਹੀਂ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਕੁੱਕ ਜਾਂ ਹੈਲਪਰ ਹੜਤਾਲ ਦੌਰਾਨ ਸਕੂਲ ਨਹੀਂ ਜਾਂਦਾ ਤਾਂ ਉਹ ਆਪਣੇ ਆਪ ਬਦਲ ਵਜੋਂ ਇਸਦਾ ਪ੍ਰਬੰਧ ਕਰਨ ।

ਕੀ ਹੁਕਮ ਜਾਰੀ ਕੀਤਾ ਹੈ ਸਿੱਖਿਆ ਵਿਭਾਗ ਨੇ

ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਨੇ ਜਿਥੇ ਇਹ ਹੁਕਮ ਜਾਰੀ ਕੀਤਾ ਹੈ ਕਿ ਮਿਡ-ਡੇ-ਮੀਲ ਪ੍ਰਭਾਵਿਤ ਨਾ ਹੋਵੇ ਤਾਂ ਸਕੂਲ ਪ੍ਰਿੰਸੀਪਲ ਆਪਣੇ ਪੱਧਰ ਤੇ ਬੱਚਿਆਂ ਦੇ ਖਾਣੇ ਦਾ ਇੰਤਜਾਮ ਕਰਨ ਤਾਂ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਹੋਣ ਵਾਲਾ ਖਰਚਾ ਖਾਣਾ ਪਕਾਉਣ ਦੀ ਲਾਗਤ ਫੰਡ ਵਿਚੋਂ ਪੂਰਾ ਕੀਤਾ ਜਾਵੇਗਾ ।

ਕੀ ਆਖਿਆ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਆਗੂਆਂ ਨੇ

12 ਫਰਵਰੀ ਨੂੰ ਹੜ੍ਹਤਾਲ ਤੇ ਜਾਣ ਦਾ ਐਲਾਨ ਕਰ ਚੁੱਕੀਆਂ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮਾਮੂਲੀ ਜਿਹੀਆਂ ਤਨਖਾਹਾਂ ਅਤੇ ਸਹੂਲਤਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ । ਆਗੂਆਂ ਨੇ ਕਿਹਾ ਕਿ ਵਰਕਰਾਂ ਵਲੋਂ ਕੀਤੀ ਜਾਣ ਵਾਲੀ ਹੜ੍ਹਤਾਲ ਵਾਲੇ ਦਿਨ ਬਦਲ ਵਜੋਂ ਕੀਤੇ ਜਾਣ ਵਾਲੇ ਪ੍ਰਬੰਧ ਉਨ੍ਹਾਂ ਦਾ ਸ਼ੋੋਸ਼ਣ ਹਨ ।

Read more : ਹਰਿਆਣਾ ਸਰਕਾਰ ਨੇ ਕੀਤਾ ਹੜਤਾਲੀ ਡਾਕਟਰਾਂ ਦੀ ਤਨਖਾਹ ਰੋਕਣ ਦਾ ਫ਼ੈਸਲਾ

ਚੀਨੀ ਡੋਰ ਨਾਲ ਹੋਣ ਵਾਲੀਆਂ ਮੌਤਾਂ ਮੰਨੀਆਂ ਜਾਣਗੀਆਂ ਹੱਤਿਆਵਾਂ : ਯੋਗੀ

0
Yogi Adityanath

ਲਖਨਊ, 6 ਫਰਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ `ਚੀਨੀ ਡੋਰ` (Chinese door) ਨਾਲ ਹੋਣ ਵਾਲੀਆਂ ਮੌਤਾਂ ਨੂੰ ਹੱਤਿਆ ਦੀ ਸ਼੍ਰੇਣੀ ‘ਚ ਰੱਖਦਿਆਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ (Strict action) ਦੇ ਹੁਕਮ ਦਿੱਤੇ ਹਨ ।

ਆਦਿਤਿਆਨਾਥ ਯੋਗੀ ਨੇ ਲਿਆ ਚੀਨੀ ਡੋਰ ਨਾਲ ਵਾਪਰਦੇ ਹਾਦਸਿਆਂ ਦਾ ਗੰਭੀਰ ਨੋਟਿਸ

ਮੁੱਖ ਮੰਤਰੀ (Chief Minister) ਦਫ਼ਤਰ ਵੱਲੋਂ ਸੋਸ਼ਲ ਮੀਡੀਆ ਮੰਚ `ਐਕਸ`’ਤੇ ਜਾਰੀ ਪੋਸਟ ‘ਚ ਇਹ ਜਾਣਕਾਰੀ ਦਿੱਤੀ ਗਈ । ਪੋਸਟ ਅਨੁਸਾਰ ਮੁੱਖ ਮੰਤਰੀ ਨੇ `ਚੀਨੀ ਡੋਰ`ਨਾਲ ਹੋ ਰਹੇ ਲਗਾਤਾਰ ਹਾਦਸਿਆਂ ‘ਤੇ ਗੰਭੀਰ ਨੋਟਿਸ ਲੈਂਦਿਆਂ ਸੂਬੇ `ਚ ਇਸ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਸੂਬਾ ਪੱਧਰੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਸਮੀਖਿਆ ਕਰਨ ਲਈ ਵੀ ਕਿਹਾ ਹੈ ।

ਲੋਕਾਂ ਦੇ ਜੀਵਨ ਦੀ ਸੁਰੱਖਿਆ ਸੂਬਾ ਸਰਕਾਰ ਦੀ ਸਰਵਉਚ ਤਰਜੀਹ ਹੈ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਨੇ ਕਿਹਾ ਕਿ ਲੋਕਾਂ ਦੇ ਜੀਵਨ ਦੀ ਸੁਰੱਖਿਆ ਸੂਬਾ ਸਰਕਾਰ ਦੀ ਸਰਵਉੱਚ ਤਰਜੀਹ ਹੈ ਅਤੇ ਇਸ ਵਿਸ਼ੇ ‘ਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਜਿ਼ਕਰਯੋਗ ਹੈ ਕਿ ਰਾਜਧਾਨੀ ਲਖਨਊ `ਚ ਇਨੀਂ ਦਿਨੀਂ `ਚੀਨੀ ਡੋਰ`ਨਾਲ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ।

Read More : ਮੱਧ ਪ੍ਰਦੇਸ਼ ‘ਚ ‘ਚੀਨੀ ਡੋਰ’ ਨੇ ਲਈ ਇਕ ਹੋਰ ਜਾਨ

ਹਵਾਈ ਫੌਜ ਨੂੰ ਛੇਤੀ ਮਿਲਣਗੇ 5 ਤੇਜਸ ਲੜਾਕੂ ਜਹਾਜ਼

0
Tejas

ਨਵੀਂ ਦਿੱਲੀ, 6 ਫਰਵਰੀ 2026 : ਸਰਕਾਰੀ ਐਰੋਸਪੇਸ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (Government aerospace company Hindustan Aeronautics Limited) (ਐੱਚ. ਏ. ਐੱਲ.) ਨੇ ਕਿਹਾ ਹੈ ਕਿ ਉਹ 5 ਤੇਜਸ ਹਲਕੇ ਲੜਾਕੂ ਜਹਾਜ਼ (Tejas light combat aircraft) ਭਾਰਤੀ ਹਵਾਈ ਫੌਜ ਨੂੰ ਛੇਤੀ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ ਹੈ ।

ਕਦੋਂ ਕੀਤਾ ਗਿਆ ਸੀ ਸਮਝੌਤਾ

ਰੱਖਿਆ ਮੰਤਰਾਲਾ (Ministry of Defense) ਨੇ ਫਰਵਰੀ 2021 ‘ਚ ਹਵਾਈ ਫੌਜ (Air Force) ਲਈ 83 ਤੇਜਸ ਐੱਮ. ਕੇ.-1-ਏ ਲੜਾਕੂ ਜਹਾਜ਼ ਖਰੀਦਣ ਲਈ ਐੱਚ. ਏ. ਐੱਲ. ਨਾਲ 48,000 ਕਰੋੜ ਰੁਪਏ ਦਾ ਕਰਾਰ ਕੀਤਾ ਸੀ । ਹਾਲਾਂਕਿ ਜੀ. ਈ. ਐਰੋਸਪੇਸ ਵੱਲੋਂ ਇੰਜਣ ਦੀ ਸਪਲਾਈ ਕਈ ਵਾਰ ਸਮਾਂ-ਹੱਦ ਵਧਾਉਣ ਦੇ ਬਾਵਜੂਦ ਨਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਸਪਲਾਈ `ਚ ਦੇਰੀ ਹੋ ਰਹੀ ਹੈ ।

ਪੰਜ ਜਹਾਜ਼ ਸਪਲਾਈ ਪੂਰੀ ਤਰ੍ਹਾਂ ਹਨ ਤਿਆਰ

ਐੱਚ. ਏ. ਐੱਲ. (H. A. L.) ਦੀ ਇਕ ਬੁਲਾਰਨ ਨੇ ਦੱਸਿਆ ਕਿ ਐੱਚ. ਏ. ਐੱਲ. ਪੁਸ਼ਟੀ ਕਰਦੀ ਹੈ ਕਿ 5 ਜਹਾਜ਼ ਸਪਲਾਈ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਨ੍ਹਾਂ ਵਿਚ ਇਕਰਾਰਨਾਮੇ ਦੀਆਂ ਵਿਸ਼ੇਸ਼ਤਾਵਾਂ ਅਨੁਸਾਰ ਪ੍ਰਮੁੱਖ ਸਮਰੱਥਾਵਾਂ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ 9 ਵਾਧੂ ਜਹਾਜ਼ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਪ੍ਰੀਖਣ ਵੀ ਹੋ ਚੁੱਕਾ ਹੈ । ਜੀ. ਈ. ਤੋਂ ਇੰਜਣ ਪ੍ਰਾਪਤ ਹੁੰਦਿਆਂ ਹੀ ਇਹ ਜਹਾਜ਼ (Airoplane) ਸਪਲਾਈ ਲਈ ਤਿਆਰ ਹੋ ਜਾਣਗੇ ।

Read More : ਫੌਜ ਦਾ ਸਿਖਲਾਈ ਜਹਾਜ਼ ਅਚਾਨਕ ਹੀ ਧਰਤੀ ਤੇ ਡਿੱਗਿਆ

ਬੀ. ਕੇ. ਯੂ. (ਉਗਰਾਹਾਂ) ਕੀਤਾ ਬਠਿੰਡਾ ਡੀ. ਸੀ. ਦਫ਼ਤਰ ਦਾ ਘੇਰਾਓ

0
Kisan protest

ਬਠਿੰਡਾ, 6 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Bharti Kisan Union (Ugrahan)) ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੇ ਚਲਦਿਆਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਦਾ ਘੇਰਾਓ (Siege) ਕੀਤਾ ਗਿਆ ।

ਕੀ ਆਖਿਆ ਕਿਸਾਨ ਆਗੂਆਂ ਨੇ

ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਕੀਤੇ ਜਾ ਰਹੇ ਸੂਬਾ ਪੱਧਰੀ ਘੇਰਾਓ ਦੇ ਚਲਦਿਆਂ ਜੋ ਅੱਜ ਬਠਿੰਡਾ ਡੀ. ਸੀ. ਦਫ਼ਤਰ (Bathinda D. C. Office) ਦਾ ਕਿਸਾਨਾਂ ਨੇ ਘੇਰਾਓ ਕੀਤਾ ਹੈ ਦੇ ਚਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਘੇਰਾਓ ਨੂੰ ਲੈ ਕੇ ਪੁਲਸ ਵਲੋਂ ਜਿਥੇ ਦਫ਼ਤਰ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ ਹੋਈ ਹੈ, ਉਥੇ ਕਿਸਾਨ ਆਗੂਆਂ ਦੇ ਘਰਾਂ ਤੇ ਰਾਤ ਵੇਲੇ ਛਾਪੇਮਾਰੀ ਵੀ ਕੀਤੀ ਗਈ ਤੇ ਕੁੱਝ ਨੂੰ ਤਾਂ ਹਿਰਾਸਤ ਵਿਚ ਵੀ ਲਿਆ ਗਿਆ । ਕਿਸਾਨ ਆਗੂਆਂ (Farmer leaders) ਨੇ ਸਪੱਸ਼ਟ ਆਖਿਆ ਕਿ ਉਪਰੋਕਤ ਸਭ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਦਿੱਤੀ ਕਾਲ ਮੁਤਾਬਕ ਧਰਨਾ ਜ਼ਰੂਰ ਲਗਾਇਆ ਜਾਵੇਗਾ ।

ਕੀ ਆਖਿਆ ਡੀ. ਆਈ. ਜੀ. ਬਠਿੰਡਾ ਨੇ

ਕਿਸਾਨਾਂ ਵਲੋਂ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ (State-level protests) ਦੇ ਚਲਦਿਆਂ ਜੋ ਪੁਲਸ ਵਲੋਂ ਨਾਕਾਬੰਦੀ ਕੀਤੀ ਗਈ ਹੈ ਸਬੰਧੀ ਗੱਲਬਾਤ ਕਰਦਿਆਂ ਡੀ. ਆਈ. ਜੀ. ਬਠਿੰਡਾ ਹਰਜੀਤ ਸਿੰਘ ਨੇ ਆਖਿਆ ਕਿ ਲੋਕਾਂ ਨੂੰ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ ਦੇ ਚਲਦਿਆਂ ਹੋਇਆਂ ਹੀ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਕਿਸਾਨਾਂ ਵਲੋਂ ਪੁਲਸ ਅਧਿਕਾਰੀ ਤੇ ਹਮਲਾ ਵੀ ਕਰ ਦਿੱਤਾ ਗਿਆ ਸੀ, ਜਿਸ ਦਾ ਮਾਮਲਾ ਵੀ ਹਾਲੇ ਚੱਲ ਰਿਹਾ ਹੈ ਪਰ ਜੋ ਅੱਜ ਡੀ. ਸੀ. ਦਫ਼ਤਰ ਦਾ ਜੋ ਕਿਸਾਨਾ ਨੂੰ ਛੁੱਡਵਾਉਣ ਲਈ ਜੋ ਧਰਨਾ ਲਗਾਇਆ ਜਾਣਾ ਹੈ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ । ਕਿਉਂਕਿ ਪੁਲਸ ਦੇ ਸਮੁੱਚੇ ਪ੍ਰਬੰਧ ਮੁਕੰਮਲ ਹਨ ।

Read More : ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਹਟਾਇਆ

ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ

0
explosion

ਮੇਘਾਲਿਆ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੇਘਾਲਿਆ (Meghalaya) ਦੇ ਪੂਰਬੀ ਜੈਂਤੀਆ ਜਿ਼ਲੇ ਵਿਚ ਬੀਤੇ ਦਿਨ ਇਕ ਗੈਰ ਕਾਨੂੰਨੀ ਕੋਲਾ ਖਾਨ (Illegal coal mining) ਵਿਚ ਧਮਾਕਾ ਹੋਣ ਕਾਰਨ 18 ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ । ਦੱਸਣਯੋਗ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ (Explosion) ਡਾਇਨਾਮਾਈਟ ਧਮਾਕੇ ਕਾਰਨ ਹੋਇਆ ਹੈ ।

ਕੀ ਆਖਿਆ ਮੁੱਖ ਮੰਤਰੀ ਨੇ

ਉਕਤ ਵਾਪਰੇ ਦੁੱਖ ਭਰੇ ਘਟਨਾਕ੍ਰਮ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੋਨਰਾਡ ਸੰਗਮਾ (Chief Minister Conrad Sangma) ਨੇ ਕਿਹਾ ਕਿ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਇਸ ਘਟਨਾ ਲਈ ਜਿ਼ੰਮੇਵਾਰ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਅਸੀਂ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਾਂਗੇ ।

ਐਸ. ਡੀ. ਆਰ. ਐਫ. ਅਤੇ ਐਨ. ਡੀ. ਆਰ. ਐਫ. ਮੌਕੇ `ਤੇ ਮੌਜੂਦ

ਉਨ੍ਹਾਂ ਕਿਹਾ ਕਿ ਸਵੇਰੇ ਲਗਭਗ 11 ਵਜੇ ਪੂਰਬੀ ਜੈਂਤੀਆ ਹਿਲਜ਼ ਵਿੱਚ ਇੱਕ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਡਾਇਨਾਮਾਈਟ ਧਮਾਕਾ ਹੋਇਆ । ਮੌਜੂਦਾ ਰਿਪੋਰਟਾਂ ਮੁਤਾਬਕ ਧਮਾਕੇ ਵਿੱਚ ਲਗਭਗ 18 ਲੋਕਾਂ ਦੀ ਮੌਤ (18 people died) ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖਮੀ ਹੋ ਕੇ ਹਸਪਤਾਲ ਵਿੱਚ ਦਾਖਲ (Hospitalization) ਹੈ ।

ਉਨ੍ਹਾ ਦੱਸਿਆ ਕਿ ਐਸ. ਡੀ. ਆਰ. ਐਫ. ਦੀ ਇੱਕ ਟੀਮ ਅਤੇ ਕਈ ਐਨ. ਡੀ. ਆਰ. ਐਫ. ਕਰਮਚਾਰੀ ਮੌਕੇ `ਤੇ ਹਨ । ਪੂਰਬੀ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਸਮੇਤ ਕਈ ਪੁਲਿਸ ਅਧਿਕਾਰੀ ਮੌਜੂਦ ਹਨ। ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਹਨ। ਸਥਾਨਕ ਪ੍ਰਸ਼ਾਸਨ ਵੀ ਮੌਜੂਦ ਹੈ ।

Read More : ਸਪੰਜ ਆਇਰਨ ਪਲਾਂਟ ਵਿਚ ਧਮਾਕਾ ਹੋਣ ਕਾਰਨ ਛੇ ਦੀ ਹੋਈ ਮੌਤ

ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫ਼ਤਾਰ

0
Heroin

ਜੰਮੂ ਕਸ਼ਮੀਰ, 6 ਫਰਵਰੀ 2026 : ਜੰਮੂ ਕਸ਼ਮੀਰ (Jammu and Kashmir) ਦੇ ਸ੍ਰੀਨਗਰ ਦੇ ਖਾਨਯਾਰ ਖੇਤਰ ਵਿਖੇ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਤਿੰਨੇ ਜਣੇ

ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਦੇ ਖਾਨਯਾਰ ਖੇਤਰ ਵਿਖੇ ਜੋ ਪੁਲਸ ਵਲੋਂ ਨਸ਼ੀਲੇ ਪਦਾਰਥਾਂ (ਹੈਰੋਇਨ) ਦੀ ਤਸਕਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਥੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹਨ ਯਾਨੀ ਕਿ ਪਿਤਾ, ਪੁੱਤਰ ਤੇ ਪੁੱਤਰੀ ਹਨ । ਜਿਨ੍ਹਾਂ ਤਿੰਨ ਨੂੰ ਪਕੜਿਆ ਗਿਆ ਹੈ ਵਿਚ ਗੁਲਜ਼ਾਰ ਅਹਿਮਦ ਮੀਰ, ਉਸ ਦੀ ਧੀ ਮੁਸਕਾਨ ਗੁਲਜ਼ਾਰ ਮੀਰ ਅਤੇ ਪੁੱਤਰ ਉਬੈਦ ਗੁਲਜ਼ਾਰ ਵਜੋਂ ਹੋਈ ਹੈ । ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਵਰਤੀ ਗਈ ਕਾਰ ਵੀ ਜ਼ਬਤ ਕਰ ਲਈ ਹੈ ।

ਤਿੰਨਾਂ ਤੋਂ ਪਕੜੀ ਗਈ ਹੈਰੋਇਨ ਦੀ ਕਿੰਨੀ ਕੀਮਤ ਹੈ

ਉਕਤ ਤਿੰਨ ਵਿਅਕਤੀਆਂ ਤੋਂ ਜੋ ਹੈਰੋਇਨ (Heroin) ਪਕੜੀ ਗਈ ਹੈ ਦੀ ਕੀਮਤ ਲੱਖਾਂ ਰੁਪਏ ਵਿਚ ਦੱਸੀ ਜਾ ਰਹੀ ਹੈ । ਪੁਲਸ ਅਨੁਸਾਰ ਇਹ ਵਿਅਕਤੀ ਲੰਬੇ ਸਮੇਂ ਤੋਂ ਸ਼੍ਰੀਨਗਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ । ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਖਾਨਯਾਰ ਪੁਲਿਸ ਸਟੇਸ਼ਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ (Smuggling) ਬਾਰੇ ਇੱਕ ਸੂਚਨਾ ਮਿਲੀ ਸੀ ਦੇ ਆਧਾਰ `ਤੇ ਇੱਕ ਵਾਹਨ ਨੂੰ ਰੋਕਿਆ ਗਿਆ ਅਤੇ ਉਸ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ।

ਨਸ਼ੀਲੇ ਪਦਾਰਥਾਂ ਦੀ ਸਪਲਾਈ ਤੋਂ ਕੀਤੀ ਗਈ ਹੈ ਕਾਫੀ ਦੌਲਤੀ ਇਕੱਠੀ

ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਸ੍ਰੀਨਗਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਕੇ ਕਾਫ਼ੀ ਦੌਲਤ ਇਕੱਠੀ ਕੀਤੀ ਸੀ । ਜ਼ਬਤ ਕੀਤੀ ਗਈ ਗੱਡੀ ਨੂੰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਆਮਦਨ ਨਾਲ ਖਰੀਦਿਆ ਗਿਆ ਮੰਨਿਆ ਜਾ ਰਿਹਾ ਹੈ । ਪੁਲਸ ਨੇ ਖਾਨਯਾਰ ਪੁਲਿਸ ਸਟੇਸ਼ਨ ਵਿੱਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਲਿਆ ਹੈ ।

Read More : ਕਰੋੜਾਂ ਰੁਪਏ ਦੀ ਹੈਰੋਇਨ ਸਣੇ ਦੋ ਵਿਅਕਤੀ ਅੰਮ੍ਰਿਤਸਰ ਪੁਲਸ ਵਲੋਂ ਕਾਬੂ