Home Blog Page 152

ਮਹਿਲਾ ਨਾਲ ਮਾਰਕੁੱਟ ਮਾਮਲੇ ਵਿਚ ਸਿਹਤ ਮੰਤਰੀ ਨੇ ਕੀਤੀ ਕਾਰਵਾਈ

0
Health Minister

ਪਟਿਆਲਾ, 2 ਅਪ੍ਰੈਲ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ (Mata Kaushalya Hospital) ਵਿਖੇ ਮਹਿਲਾ ਨਾਲ ਕੁੱਟਮਾਰ ਮਾਮਲੇ ਵਿਚ ਸਿਹਤ ਮੰਤਰੀ ਪੰਜਾਬ (Health Minister Punjab) ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ ।

ਕੀ ਕਾਰਵਾਈ ਕੀਤੀ ਗਈ ਹੈ ਸਿਹਤ ਮੰਤਰੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਮਾਤਾ ਕੌਸ਼ਲਿਆ ਹਸਪਤਾਲ ਵਿਚ ਜੋ ਹਸਪਤਾਲ ਦੇ ਹੀ ਇਕ ਸਟਾਫ ਮੈਂਬਰ ਵਲੋਂ ਲਾਈਨ ਵਿਚ ਖੜ੍ਹੀ ਮਹਿਲਾ ਨਾਲ ਬਹਿਸ ਤੋਂ ਬਾਅਦ ਕੁੱਟਮਾਰ ਤੱਕ ਕਰ ਦਿੱਤੀ ਗਈ ਸੀ ਦੇ ਮਾਮਲੇ ਵਿਚ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ (Dr. Balbir Singh) ਨੇ ਮਾਮਲਾ ਸਾਹਮਣੇ ਆਉਣ ਤੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਸਟਾਫ ਮੈਂਬਰ ਨੂੰ ਸਸਪੈਂਡ (Suspend) ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ।

ਕਿਸ਼ਤੀ ਪਲਟ ਜਾਣ ਦੇ ਕਾਰਨ 18 ਦੀ ਮੌਤ 21 ਨੂੰ ਬਚਾਇਆ ਗਿਆ

0
Boat

ਤੁਰਕੀ, 2 ਅਪ੍ਰੈਲ 2026 : ਤੁਰਕੀ (Turkey) ਦੇ ਸੈਰ-ਸਪਾਟਾ ਅਸਥਾਨ ਬੋਡਰਮ ਦੇ ਤੱਟ ਨੇੜੇ ਏਜੀਅਨ ਸਾਗਰ ਵਿਖੇ ਕਿਸ਼ਤੀ ਪਲਟਣ (Boat capsizing) ਕਾਰਨ 18 ਦੀ ਮੌਤ ਤੇ 21 ਜਣਿਆਂ ਨੂੰ ਬਚਾਏ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਤੁਰਕੀ ਦੇ ਸਮੁੰਦਰੀ ਤੱਟ (Seashore) ਨੇੜੇ ਇਕ ਰਬੜ ਦੀ ਕਿਸ਼ਤੀ ਕੁੱਝ ਵਿਅਕਤੀਆਂ ਨੂੰ ਲੈ ਕੇ ਜਦੋਂ ਸਮੁੰਦਰੀ ਰਸਤੇ ਰਾਹੀਂ ਆਪਣੀ ਮੰਜਿ਼ਲ ਵੱਲ ਵਧ ਰਹੀ ਸੀ ਤਾਂ ਸਮੁੰਦਰੀ ਪਾਣੀ ਵਾਲੇ ਖੇਤਰ ਦੇ ਖਰਾਬ ਹੋਣ ਦੇ ਚਲਦਿਆਂ ਤੁਰਕੀ ਕੋਸਟ ਗਾਰਡ ਕਮਾਂਡ ਵਲੋਂ ਕਿਸ਼ਤੀ ਨੂੰ ਰੁਕਣ ਦੇ ਵਾਰ-ਵਾਰ ਇਸ਼ਾਰੇ ਕੀਤੇ ਗਏ ਪਰ ਕਿਸ਼ਤੀ ਚਾਲਕ ਕਿਸ਼ਤੀ ਨੂੰ ਰੋਕਣ ਦੀ ਥਾਂ ਤੇ ਦਿਤੇ ਗਏ ਇਸ਼ਾਰਿਆਂ ਨੂੰ ਅਣਗੌਲਿਆ ਕਰ ਦਿਤਾ ਅਤੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ । ਜਿਸਦੇ ਚਲਦਿਆਂ ਇਹ ਘਟਨਾਕ੍ਰਮ ਵਾਪਰ ਗਿਆ ।

ਕੀ ਦੱਸਿਆ ਕੋਸਟ ਗਾਰਡ ਨੇ

ਕੋਸਟ ਗਾਰਡ (Coast Guard) ਦੇ ਦੱਸਣ ਮੁਤਾਬਕ ਜਦੋਂ ਉਹ ਕਿਸ਼ਤੀ ਦਾ ਪਿੱਛਾ ਕਰ ਰਹੇ ਸਨ ਤਾਂ ਜਿਵੇਂ ਹੀ ਕਿਸ਼ਤੀ ਖ਼ਰਾਬ ਸਮੁੰਦਰੀ ਖੇਤਰ ਵਿਚ ਦਾਖਲ ਹੋਈ ਤਾਂ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ਅਤੇ ਅਖੀਰ ਵਿਚ ਪਲਟ (Flip)  ਗਈ । ਹਾਦਸੇ ਤੋਂ ਤੁਰਤ ਬਾਅਦ ਕੋਸਟ ਗਾਰਡ ਦੀਆਂ ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ 21 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 18 ਲਾਸ਼ਾਂ ਬਰਾਮਦ (Bodies recovered) ਕੀਤੀਆਂ ਗਈਆਂ ਹਨ ।

ਪੀੜ੍ਹਤਾਂ ਦੀ ਭਾਲ ਲਈ ਖੋਜ ਮੁਹਿੰਮਾਂ ਜਾਰੀ ਹਨ

ਇਨ੍ਹਾਂ ਬਚਾਅ ਕਾਰਜਾਂ ਵਿਚ ਨੇੜਲੇ ਸ਼ਹਿਰ ਇਜ਼ਮੀਰ ਤੋਂ ਭੇਜੇ ਗਏ ਇਕ ਹੈਲੀਕਾਪਟਰ ਦੀ ਮਦਦ ਵੀ ਲਈ ਗਈ। ਅਧਿਕਾਰੀਆਂ ਅਨੁਸਾਰ ਬਚਾਅ ਟੀਮਾਂ ਅਜੇ ਵੀ ਹੋਰ ਸੰਭਾਵੀ ਪੀੜਤਾਂ ਦੀ ਭਾਲ ਲਈ ਖੋਜ ਮੁਹਿੰਮ ਚਲਾ ਰਹੀਆਂ ਹਨ । ਫਿਲਹਾਲ ਕਿਸ਼ਤੀ ’ਤੇ ਸਵਾਰ ਲੋਕਾਂ ਦੀ ਰਾਸ਼ਟਰੀਅਤਾ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ ।

ਕੈਨੇਡਾ ਦੇ ਸਰੀ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਹੋਈ ਹਿੰਸਕ ਝੜੱਪ

0
Gurunanak Gurdwara

ਕੈਨੇਡਾ, 2 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਵਿਖੇ ਬਣੇ ਇਕ ਗੁਰਦੁਆਰਾ ਸਾਹਿਬ ਵਿਖੇ ਲੰਘੇ ਦਿਨੀਂ ਸਾਧ ਸੰਗਤ ਅਤੇ ਗਰਮਖਿਆਲੀਆਂ ਵਿਚਕਾਰ ਹਿੰਸਕ ਝੜੱਪ (Violent clash) ਹੋਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਝੜੱਪ ਹੋਣ ਦਾ

ਮਿਲੀ ਜਾਣਕਾਰੀ ਮੁਤਾਬਕ ਜੋ ਕੈਨੇਡਾ ਦੇ ਸ਼ਹਿਰ ਸਰੀ (Surrey) ਵਿਖੇ ਗੁਰਮਖਿਆਲੀਆਂ ਤੇ ਕਮੇਟੀ ਮੈਂਬਰਾਂ ਵਿਚਕਾਰ ਹਿੰਸਕ ਝੜੱਪ ਹੋਈ ਹੈ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (Guru Nanak Sikh Gurdwara Sahib) ਵਿਖੇ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਹੋਈ ਹੈ । ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਜਿਸ ਕਮੇਟੀ ਨੂੰ ਕੁੱਝ ਬਜ਼ੁਰਗਾਂ ਵਲੋਂ ਚਲਾਇਆ ਜਾ ਰਿਹਾ ਹੈ ਤੇ ਗਰਮਖਿਆਲੀ ਕਬਜਾ ਕਰਨਾ ਚਾਹੁੰਦੇ ਹਨ ।

ਪੁਲਸ ਨੇ ਮੌਕੇ ਤੇ ਪਹੁੰਚ ਮਾਹੌਲ ਕਰਵਾਇਆ ਸ਼ਾਂਤ

ਸੂਚਨਾ ਮੁਤਾਬਕ ਸਮੁੱਚੀ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਗੁਰਦੁਆਰੇ ਦੇ ਹਾਲ ਵਿੱਚ ਭੀੜ ਅਤੇ ਹਿੰਸਾ ਦਿਖਾਈ ਦੇ ਰਹੀ ਹੈ । ਗੁਰਦੁਆਰਾ ਸਾਹਿਬ ਵਿਚ ਇਕਦਮ ਖਰਾਬ ਹੋਏ ਮਾਹੌਲ ਦਾ ਪਤਾ ਚਲਦਿਆਂ ਹੀ ਸਰੀ ਪੁਲਸ (Surrey Police) ਨੇ ਮੌਕੇ ‘ਤੇ ਪਹੁੰਚ ਮਾਹੌਲ ਸ਼ਾਂਤ ਕਰਵਾਇਆ ਗਿਆ । ਇਸ ਦੌਰਾਨ ਕੁਝ ਲੋਕਾਂ ਨੇ ਬੈਨਰ ਲਗਾ ਕੇ ਕਮੇਟੀ ‘ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ ਤੇ ਜਦੋਂ ਸੰਗਤ ਨੇ ਵਿਰੋਧ ਕੀਤਾ ਤਾਂ ਸਥਿਤੀ ਵਿਗੜ ਗਈ ।

ਗੁਰਦੁਆਰੇ ਨੂੰ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਮੰਨਿਆਂ ਜਾਂਦਾ ਹੈ

ਗੁਰਦੁਆਰਾ ਗਰਮਖਿਆਲੀ ਸਮਰਥਕ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦੀ 2023 ਵਿੱਚ ਗੁਰੂ ਘਰ ਦੀ ਪਾਰਕਿੰਗ ਵਿੱਚ ਹੱਤਿਆ ਕਰ ਦਿੱਤੀ ਗਈ ਸੀ । ਉਦੋਂ ਤੋਂ ਹੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ । ਗੁਰਦੁਆਰਾ ਸਾਹਿਬ (Gurdwara Sahib) ਦੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋਏ ਹਨ । ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਗਰਮਖਿਆਲੀ ਪੱਖੀ ਗਤੀਵਿਧੀਆਂ ਵਧ ਗਈਆਂ ਹਨ । ਨਤੀਜੇ ਵਜੋਂ ਸਰੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਗਰਮਖਿਆਲੀ ਸਮਰਥਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ।

**Slot‑Glossar und Insider‑Tipps: So verstehen Sie die wichtigsten Begriffe bei Total Casino**

0

**Slot‑Glossar und Insider‑Tipps: So verstehen Sie die wichtigsten Begriffe bei Total Casino**

Das Online‑Gaming kann für Neulinge schnell überwältigend wirken. Viele Begriffe wie RTP, Volatilität oder Paylines tauchen überall auf – doch was steckt wirklich dahinter? In diesem Beitrag erklären wir Ihnen die wichtigsten Slot‑Begriffe, zeigen, wie Sie sie gezielt einsetzen und warum Total Casino dabei ein besonders gutes Umfeld bietet. Am Ende erhalten Sie ein klares Fazit und einen Aufruf, das Gelernte sofort auszuprobieren.

Der Einstieg: Warum ein gutes Glossar wichtig ist

Bevor Sie den ersten Spin wagen, sollten Sie die Grundlagen kennen. Ein solides Verständnis der Terminologie hilft, Fehlentscheidungen zu vermeiden und Ihre Gewinnchancen zu maximieren. Viele Spieler starten blind und verlieren schnell das Interesse, weil sie die Regeln nicht durchschauen.

Total Casino hat dieses Problem erkannt und bietet auf seiner Plattform ein übersichtliches Glossar, das sowohl Anfängern als auch Fortgeschrittenen dient. Dort finden Sie Erklärungen zu allen gängigen Begriffen – von Jackpot bis Bonus‑Runden.

Durch das Wissen um diese Begriffe können Sie:

  • Bessere Spielauswahl treffen – Sie wissen, welche Slots zu Ihrem Stil passen.
  • Risiken richtig einschätzen – Volatilität und RTP geben Aufschluss über Gewinnwahrscheinlichkeit.
  • Bonusbedingungen verstehen – So vermeiden Sie unangenehme Überraschungen bei der Auszahlung.

Kernbegriffe, die jeder Slot‑Spieler kennen sollte

RTP (Return to Player)

Der RTP gibt an, wie viel Prozent des eingesetzten Geldes ein Spiel langfristig an die Spieler zurückzahlt. Ein Slot mit 96 % RTP bedeutet, dass im Durchschnitt 96 € pro 100 € Einsatz zurückfließen.

Tipp: Wählen Sie Slots mit einem RTP von mindestens 95 % für stabile Gewinnchancen.

Volatilität (Varianz)

Die Volatilität beschreibt, wie häufig und in welcher Höhe Gewinne ausfallen.

Volatilität Häufigkeit Gewinnhöhe
Niedrig Sehr häufig Kleine Gewinne
Mittel Regelmäßig Ausgewogene Gewinne
Hoch Selten Große Jackpot‑Gewinne

Für Spieler, die lieber häufig kleine Beträge sammeln, ist ein niedriger Volatilitäts‑Slot ideal. Wer auf den großen Knüller hofft, greift lieber zu einem hochvolatilen Spiel.

Paylines und Gewinnlinien

Paylines sind die Linien, auf denen Sie Gewinnsymbole anordnen müssen. Moderne Slots können bis zu 1024 Paylines haben. Je mehr Linien, desto mehr Kombinationsmöglichkeiten – jedoch auch höhere Einsatzkosten pro Spin.

Wild‑ und Scatter‑Symbole

  • Wild ersetzt andere Symbole, um Gewinnkombinationen zu vervollständigen.
  • Scatter löst Bonus‑Features aus, häufig unabhängig von Paylines.

Beide Symbolarten erhöhen das Gewinnpotenzial erheblich, besonders in Kombination mit Multiplikatoren.

Jackpot und Progressive Slots

Ein Jackpot ist ein festgelegter Höchstgewinn. Progressive Slots sammeln einen Teil jedes Einsatzes und erhöhen so den Jackpot stetig. Total Casino bietet mehrere progressive Titel, bei denen ein einzelner Spin das Leben verändern kann.

Wie Total Casino diese Begriffe praktisch umsetzt

Breites Spielangebot

Total Casino arbeitet mit führenden Software‑Providern wie NetEnt, Microgaming und Play’n GO zusammen. Dadurch finden Sie Slots mit unterschiedlichen RTP‑Werten, Volatilitäten und Payline‑Strukturen. Beispiele:

  • Starburst – niedrige Volatilität, 96,1 % RTP, 10 Paylines.
  • Book of Dead – mittlere Volatilität, 96,21 % RTP, 10 Paylines.
  • Mega Fortune – hohe Volatilität, progressiver Jackpot, 96,6 % RTP.

Transparente Bonusbedingungen

Der Willkommensbonus von Total Casino kommt mit klaren Umsatzbedingungen. Im Glossar wird erklärt, dass ein 30‑fache Erreichen des Bonusbetrags nötig ist, bevor eine Auszahlung erfolgt. So wissen Sie genau, worauf Sie sich einlassen.

Schnelle Auszahlungen und sichere Zahlungsmethoden

Ein häufiges Ärgernis ist die lange Wartezeit bei Auszahlungen. Total Casino zeichnet sich durch schnelle Auszahlungszeiten aus – oft innerhalb von 24 Stunden bei gängigen Methoden wie Trustly oder Sofortüberweisung. Das reduziert das Risiko, dass Gewinne durch lange Prozesse verloren gehen.

Mobile Optimierung

Alle Slots sind vollständig mobile‑optimiert. Das bedeutet, Sie können das Gelernte sofort auf Ihrem Smartphone anwenden, egal ob Sie zu Hause oder unterwegs sind.

Häufige Fehler beim Umgang mit Slot‑Begriffen und wie Sie sie vermeiden

  1. Nur auf hohe RTPs setzen – ein hoher RTP garantiert keinen kurzfristigen Gewinn.
  2. Volatilität ignorieren – wählen Sie einen Slot, der zu Ihrem Spielbudget passt.
  3. Bonusbedingungen übersehen – lesen Sie immer das Kleingedruckte, sonst kann die Auszahlung erschwert werden.
  4. Zu viele Paylines aktivieren – das erhöht den Einsatz, ohne die Gewinnchance zu steigern.
  5. Keine Limits setzen – verantwortungsbewusstes Spielen schützt vor Verlusten.

Empfehlung: Legen Sie vor jedem Spiel ein Budget fest und prüfen Sie die Slot‑Parameter im Glossar von Total Casino.

Praktische Checkliste für Ihren nächsten Slot‑Besuch

  • RTP prüfen – mindestens 95 % anvisieren.
  • Volatilität bestimmen – passend zu Ihrem Risikoprofil auswählen.
  • Paylines anpassen – nur so viele aktivieren, wie Ihr Budget zulässt.
  • Bonus‑Symbole erkennen – Wilds und Scatters gezielt einsetzen.
  • Jackpot‑Chancen bewerten – progressive Slots nur mit klarem Plan spielen.
  • Zahlungsmethode wählen – schnelle Auszahlungsmethoden bevorzugen.

Fazit: Mit dem richtigen Wissen zum Erfolg bei Total Casino

Ein fundiertes Verständnis der Slot‑Begriffe ist der Schlüssel zu langfristigem Spielspaß und Gewinn. Total Casino stellt nicht nur ein umfangreiches Glossar bereit, sondern kombiniert es mit einem breiten Spielportfolio, transparenten Bonusbedingungen und schnellen Auszahlungen. So können Sie gezielt die Slots wählen, die zu Ihrem Stil passen, und Ihre Gewinnchancen maximieren.

Jetzt sind Sie dran: Setzen Sie das Gelernte um, wählen Sie einen passenden Slot und genießen Sie das Spiel mit einem klaren Kopf.

Ready to experience these benefits? besuche Total und starten Sie noch heute Ihre Spielreise – mit dem Wissen, das Ihnen den Unterschied macht.

ਟਰੱਕ ਵਲੋਂ ਟੈਂਪੂ ਨੂੰ ਟੱਕਰ ਮਾਰਨ ਕਾਰਨ 8 ਔਰਤਾਂ ਦੀ ਹੋਈ ਮੌਤ ਤੇ ਤਿੰਨ ਜਖਮੀ

0
Maharashtra

ਮਹਾਰਾਸ਼ਟਰਾ, 2 ਅਪ੍ਰੈਲ 2026 : ਮਹਾਰਾਸ਼ਟਰਾ (Maharashtra) ਦੇ ਜਿਲਾ ਜਾਲਾਨਾ ਵਿਖੇ ਨਾਗਪੁਰ-ਮੁੰਬਈ ਐਕਸਪ੍ਰੈਸਵੇਅ ਤੇ ਟਰੱਕ ਵਲੋਂ ਟੈਂਪੂ ਨੂੰ ਟੱਕਰ ਮਾਰਨ ਕਾਰਨ 8 ਔਰਤਾਂ ਦੀ ਮੌਤ (Death) ਤੇ ਤਿੰਨ ਜਣੇ ਜਖਮੀ (Injured) ਹੋ ਗਏ ਹਨ ।

ਕੌਣ ਕੌਣ ਹਨ ਮਰਨ ਵਾਲੀਆਂ ਔਰਤਾਂ ਵਿਚ

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਜਾਲਨਾ ਜਿਲ੍ਹੇ (Jalna District) ਵਿੱਚ ਬੁੱਧਵਾਰ ਦੀ ਸ਼ਾਮ ਨੂੰ ਨਾਗਪੁਰ-ਮੁੰਬਈ ਐਕਸਪ੍ਰੈਸਵੇਅ `ਤੇ ਜੋ ਇੱਕ ਤੇਜ਼ ਰਫ਼ਤਾਰ ਟਰੱਕ (High-speed truck) ਨੇ ਇੱਕ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਵਿਚ ਜਿਨ੍ਹਾਂ 8 ਔਰਤਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵਿਚ ਅਲਕਾਬਾਈ ਅਦਮਾਨੇ (45), ਲਕਸ਼ਮੀਬਾਈ ਮਦਨ (35), ਮੀਨਾ ਅਦਮਾਨੇ (45), ਕੰਚਨ ਅਦਮਾਨੇ (50), ਤਾਰਾਬਾਈ ਚੌਧਰੀ (60), ਕਡੂਬਾਈ ਮਦਨ (55) ਅਤੇ ਸੁਮਨ ਅਦਮਾਨੇ (70) ਵਜੋਂ ਹੋਈ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ।

ਕਿਵੇਂ ਵਾਪਰਿਆ ਹਾਦਸਾ

ਉਕਤ ਹਾਦਸਾ (Accident) ਜਿਸ ਉਪਰੋਕਤ 8 ਮਹਿਲਾਵਾਂ ਦੇ ਮੌਤ ਹੋਈ ਹੈ ਤੋਂ ਇਲਾਵਾ ਤਿੰਨ ਹੋਰ ਜ਼ਖ਼ਮੀ ਵੀ ਹੋ ਗਈਆਂ ਹਨ । ਇਹ ਹਾਦਸਾ ਕਦਵਾਂਚੀ ਪਿੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਮਜ਼ਦੂਰ ਐਕਸਪ੍ਰੈਸਵੇਅ ‘ਤੇ ਸਫਾਈ ਦਾ ਕੰਮ ਖਤਮ ਕਰਕੇ ਇੱਕ ਟੈਂਪੂ ਰਾਹੀਂ ਘਰ ਵਾਪਸ ਜਾ ਰਹੀਆਂ ਸਨ। ਟੈਂਪੂ ਸਟਾਰਟ ਹੋਣ ਹੀ ਵਾਲਾ ਸੀ, ਮੁੰਬਈ ਵੱਲ ਜਾ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ।

ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਕਰ ਲਿਆ ਹੈ ਮਾਮਲਾ ਦਰਜ

ਪੁਲਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ (Truck driver arrested) ਕਰ ਲਿਆ ਹੈ ਅਤੇ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਹਾਰਾਸ਼ਟਰ ਦੀ ਵਾਤਾਵਰਣ ਮੰਤਰੀ ਪੰਕਜਾ ਮੁੰਡੇ ਨੇ ਇਸ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਵਿੱਤੀ ਸਹਾਇਤਾ ਦਾ ਭਰੋਸਾ ਦਿੱਤਾ ਹੈ । ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅੱਠ ਲੋਕਾਂ ਦੀ ਮੌਤ ਬਹੁਤ ਹੀ ਮੰਦਭਾਗੀ ਸੀ । ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ।

ਪਿੰਡ ਸਿਆਲਕਾ ਵਿਚ ਘਰ ‘ਤੇ ਅਣਪਛਾਤੇੇ ਵਿਅਕਤੀਆਂ ਚਲਾਈਆਂ ਗੋਲੀਆਂ

0
Amritsar

ਅੰਮ੍ਰਿਤਸਰ, 2 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਸਿਆਲਕਾ (Village Sialka) ਦੇ ਇਕ ਘਰ ਵਿਚ ਅਣਪਛਾਤੇੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਿਆਲਕਾ ਵਿੱਚ ਬਣੇ ਜਿਸ ਘਰ ਤੇ ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ (Unknown persons) ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਵਿਚ ਬੇਸ਼ਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰਕ ਮੈਂਬਰ ਰਸ਼ਪਾਲ ਸਿੰਘ ਦਾ ਆਖਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਨਹੀਂ ਹੈ ਪਰ ਫਿਰ ਵੀ ਉਪਰੋਕਤ ਗੋਲੀਬਾਰੀ (Shooting) ਦੀ ਘਟਨਾ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ ।

ਕਿੰਨੇ ਰਾਊਂਡ ਚੱਲੀਆਂ ਹਨ ਗੋਲੀਆਂ

ਸੂਚਨਾ ਮੁਤਾਬਕ ਗੋਲੀਆਂ ਚਲਾਉਣ ਵਾਲਿਆਂ ਵਲੋਂ ਘੱਟੋ-ਘੱਟ 9 ਤੋਂ 10 ਰਾਊਂਡ ਫਾਇਰ ਕੀਤੇ ਗਏ ਹਨ, ਜਿਸ ਦੇ ਚਲਦਿਆਂ ਘਰ ਦੇ ਗੇਟ ਦੇ ਬਾਹਰ ਗੋਲੀਆਂ ਹੀ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਜਦੋਂ ਕਿ ਪਰਿਵਾਰਕ ਮੈਂਬਰਾਂ ਨੂੰ ਘਟਨਾ ਸਥਾਨ ਤੋਂ ਖਾਲੀ ਗੋਲੀਆਂ ਦੇ ਖੋਲ ਵੀ ਮਿਲੇ ਹਨ । ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ।

ਪੁਲਸ ਨੇ ਮੌਕੇ ‘ਤੇ ਪਹੁੰਚ ਲਿਆ ਘਟਨਾ ਵਾਲੀ ਥਾਂ ਦਾ ਜਾਇਜ਼ਾ

ਗੋਲੀਬਾਰੀ ਦੀ ਘਟਨਾ ਦਾ ਪਤਾ ਚਲਦਿਆਂ ਹੀ ਮਜੀਠਾ ਪੁਲਸ ਸਟੇਸ਼ਨ ਦੇ ਐਸ. ਐਚ. ਓ. ਅਵਤਾਰ ਸਿੰਘ ਪੁਲਸ ਟੀਮ ਨਾਲ ਮੌਕੇ `ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਰਿਕਾਰਡਿੰਗਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ । ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਦੂਜੇ ਧਰਮ ਦੀ ਔਰਤ ਨਾਲ ਵਿਆਹ ਕਰਵਾਉਣ ਵਾਲੇ ਵਿਅਕਤੀ ਦਾ ਕਤਲ

0
Murder

ਗਾਜ਼ੀਆਬਾਦ, 1 ਅਪ੍ਰੈਲ 2026 : ਗਾਜ਼ੀਆਬਾਦ (Ghaziabad) ਜਿਲੇ ਵਿਚ ਦੂਜੇ ਧਰਮ ਦੀ ਔਰਤ ਨਾਲ ਵਿਆਹ ਕਰਵਾਉਣ ਵਾਲੇ ਇਕ ਵਿਅਕਤੀ ਦਾ ਕੁੱਟ-ਕੁੱਟ (Beating) ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਪੁਲਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਵਾ 7 ਵਜੇ ਪੁਲਸ ਨੂੰ ਭਨੇੜਾ ਪਿੰਡ ਵਿਚ ਇਕ ਪੁਲੀ ਕੋਲ ਇਕ ਬੇਹੋਸ਼ ਵਿਅਕਤੀ ਦੇ ਪਏ ਹੋਣ ਦੀ ਸੂਚਨਾ ਮਿਲੀ ਸੀ । ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਣ ਤੋਂ ਬਾਅਦ ਦਿੱਲੀ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਦੀ ਪਛਾਣ ਲੋਨੀ ਦੇ ਗੀਤਾਂਜਲੀ ਵਿਹਾਰ ਦੇ ਵਾਸੀ ਨਿਤਿਨ ਕੁਮਾਰ ਜਯੰਤ (Nitin Kumar Jayant) ਵਜੋਂ ਹੋਈ ਹੈ । ਉਸ ਨੇ ਲੱਗਭਗ ਇਕ ਸਾਲ ਪਹਿਲਾਂ ਬਾਗਪਤ ਜ਼ਿਲੇ ਦੇ ਮੇਹਰੂਦੀਨ ਦੀ ਬੇਟੀ ਮੁਸਕਾਨ ਨਾਲ ਆਪਸੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਜਾਂਚ ਵਿਚ ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੋੜੇ ਵਿਚਕਾਰ ਘਰੇਲੂ ਕਲੇਸ਼ ਚੱਲ ਰਿਹਾ ਸੀ, ਜਿਸ ਤੋਂ ਬਾਅਦ ਮੁਸਕਾਨ ਆਪਣੇ ਪੇਕੇ ਘਰ ਚਲੀ ਗਈ ਸੀ । ਸੋਮਵਾਰ ਨੂੰ ਨਿਤਿਨ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਦੇ ਘਰ ਆਏ ਅਤੇ ਵਿਵਾਦ ਹੱਲ ਕਰਨ ਦੇ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਏ । ਪਿੰਡ ਜਾਂਦੇ ਸਮੇਂ ਕਥਿਤ ਤੌਰ ‘ਤੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ, ਜੋ ਬਾਅਦ ਵਿਚ ਕੁੱਟਮਾਰ ਵਿਚ ਬਦਲ ਗਈ । ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਕੋਸਿ਼ਸ਼ਾਂ ਜਾਰੀ ਹਨ ।

ਕੈਨੇਡਾ `ਚ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ

0
Canada police

ਓਟਾਵਾ, 1 ਅਪ੍ਰੈਲ 2026 : ਕੈਨੇਡਾ (Canada) ਦੇ ਸਰੀ ‘ਚ ਕਥਿਤ ਤੌਰ ‘ਤੇ ਸੰਗਠਿਤ ਅਪਰਾਧ ਨਾਲ ਜੁੜੇ ਗੋਲੀਬਾਰੀ ਦੇ ਇਕ ਮਾਮਲੇ ‘ਚ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਮੌਤ (Death) ਹੋ ਗਈ ਹੈ । ਸਥਾਨਕ ਮੀਡੀਆ ਦੀ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ ।

ਕੌਣ ਹੈ ਇਹ ਨੌਜਵਾਨ

ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਸਰੀ ਦੇ ਸੁਲੀਵਨ ਹਾਈਟਸ ਇਲਾਕੇ ਦੇ ਟਾਊਨਹਾਊਸ ਕੰਪਲੈਕਸ ‘ਚ ਵਾਪਰੀ, ਜਿਥੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ । ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ. ਐੱਚ. ਆਈ. ਟੀ.) ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ 27 ਸਾਲਾ ਜਸਮਨ ਸੇਖੋਂ (Jasmine Sekhon) ਵਜੋਂ ਹੋਈ ਹੈ ।

ਲੋਕਾਂ ਮੁਤਾਬਕ ਸੇਖੋਂ ਦਾ ਇਕ ਕਾਰ ਨੇ ਪਿੱਛਾ ਕੀਤਾ ਸੀ

ਰਿਪੋਰਟ ਮੁਤਾਬਕ ਸੇਖੋਂ ਦਾ ਪਹਿਲਾਂ ਪੁਲਸ ਨਾਲ ਸੰਪਰਕ ਰਿਹਾ ਸੀ ਅਤੇ ਉਸ ਦੇ ਨਸ਼ੀਲੇ ਪਦਾਰਥ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਸ਼ੱਕ ਸੀ । ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਇਹ ਸੰਗਠਿਤ ਅਪਰਾਧ ਨਾਲ ਜੁੜੀ ਮਿੱਥੀ ਹੋਈ ਵਾਰਦਾਤ ਸੀ । ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਸੇਖੋਂ ਦਾ ਪਹਿਲਾਂ ਇਕ ਕਾਲੇ ਰੰਗ ਦੀ ਐੱਸ. ਯੂ. ਵੀ. ਨੇ ਪਿੱਛਾ ਕੀਤਾ, ਜਿਸ ਤੋਂ ਬਾਅਦ ਉਸ ‘ਚ ਸਵਾਰ 2 ਲੋਕ ਬਾਹਰ ਆਏ ਅਤੇ ਉਸ ‘ਤੇ ਗੋਲੀਬਾਰੀ (Shooting) ਸ਼ੁਰੂ ਕਰ ਦਿੱਤੀ । ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ‘ਤੇ ਸੇਖੋਂ ਜ਼ਖਮੀ ਹਾਲਤ ‘ਚ ਮਿਲਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਘਟਨਾ ਤੋਂ ਬਾਅਦ ਨੇੜੇ ਇਕ ਸੜਦਾ ਹੋਇਆ ਵਾਹਨ ਵੀ ਮਿਲਿਆ । ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਕੀ ਇਹ ਵਾਹਨ ਇਸ ਘਟਨਾ ਨਾਲ ਸਬੰਧਤ ਹੈ ।

ਜਾਂਚਕਰਤਾ ਕਤਲ ਅਤੇ ਕਤਲ ਵਿਚ ਸ਼ਾਮਲ ਵਿਅਕਤੀਆਂ ਦਾ ਲਗਾ ਰਹੇ ਹਨ ਪਤਾ

ਰਿਪੋਰਟ ਮੁਤਾਬਕ ਸਾਰਜੈਂਟ ਫ੍ਰੇਡਾ ਫੋਗ ਨੇ ਕਿਹਾ ਕਿ ਜਾਂਚਕਰਤਾ ਕਤਲ (Murder) ਦਾ ਪਤਾ ਲਗਾਉਣ ਅਤੇ ਇਸ ‘ਚ ਸ਼ਾਮਲ ਸਾਰੀਆਂ ਧਿਰਾਂ ਦੀ ਪਛਾਣ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ । ਪਿਛਲੇ 48 ਘੰਟਿਆਂ ‘ਚ ਸਰੀ ‘ਚ ਗੋਲੀਬਾਰੀ ਦੀਆਂ 4 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ।

ਜਬਰ-ਜਨਾਹ `ਚ ਭਰਾ ਦੀ ਮਦਦ ਕਰਨ ਦੇ ਦੋਸ਼ `ਚ ਔਰਤ ਨੂੰ 10 ਸਾਲ ਦੀ ਕੈਦ

0
Prision

ਨਵੀਂ ਦਿੱਲੀ, 1 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਵਲੋਂ ਇਕ ਮਹਿਲਾ ਨੂੰ ਰੇਪ (Rape) ਕਰਨ ਵਿਚ ਭਰਾ ਦੀ ਮਦਦ ਕਰਨ ਤੇ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਪਤਾ ਚੱਲਿਆ ਹੈ ।

ਕੀ ਆਖਿਆ ਦਿੱਲੀ ਹਾਈਕੋਰਟ ਦੇ ਜਸਟਿਸ ਨੇ

ਦਿੱਲੀ ਹਾਈ ਕੋਰਟ ਨੇ ਇਕ ਔਰਤ ਨੂੰ 2013 ਵਿਚ ਜਬਰ-ਜ਼ਨਾਹ ਦੇ ਅਪਰਾਧ ਨੂੰ ਅੰਜਾਮ ਦੇਣ ਵਿਚ ਆਪਣੇ ਨਾਬਾਲਗ ਭਰਾ ਦੀ ਮਦਦ ਕਰਨ ਦੇ ਦੋਸ਼ ਵਿਚ 10 ਸਾਲ ਕੈਦ (10 years prison) ਦੀ ਸਜ਼ਾ ਸੁਣਾਈ ਹੈ । ਜਸਟਿਸ ਚੰਦਰਸ਼ੇਖਰਨ ਸੁਧਾ ਨੇ ਕਿਹਾ ਕਿ ਦੋਸ਼ੀ ਔਰਤ ਨੇ ਪੀੜਤਾ ਦਾ ਭਰੋਸਾ ਤੋੜਿਆ ਅਤੇ ਉਸ ਨੂੰ ਬਹਿਲਾ-ਫੁਸਲਾ ਕੇ ਅਪਰਾਧ ਵਾਲੀ ਥਾਂ ‘ਤੇ ਲਿਜਾਣ ਵਿਚ `ਸਰਗਰਮ` ਭੂਮਿਕਾ ਨਿਭਾਈ ।

ਦੋਸ਼ੀ ਔਰਤ ਖਿਲਾਫ਼ ਕਤਲ ਦਾ ਵੀ ਮਾਮਲਾ ਹੈ ਦਰਜ

ਉਨ੍ਹਾਂ ਕਿਹਾ ਕਿ ਦੋਸ਼ੀ ਔਰਤ ਨਾ ਸਿਰਫ਼ ਜਬਰ-ਜ਼ਨਾਹ ਦੌਰਾਨ ਮੌਜੂਦ ਸੀ, ਸਗੋਂ ਉਸ ਨੇ ਪੀੜਤਾ ਨੂੰ ਅਪਰਾਧ ਦਾ ਖੁਲਾਸਾ ਨਾ ਕਰਨ ਦੀ ਧਮਕੀ ਵੀ ਦਿੱਤੀ ਸੀ । ਇਸਤਗਾਸਾ ਪੱਖ ਮੁਤਾਬਕ ਦੋਸ਼ੀ ਔਰਤ ਨੇ ਆਪਣੇ ਭਰਾ ਨਾਲ ਮਿਲ ਕੇ ਸਾਜਿ਼ਸ਼ ਰਚੀ (Conspiracy) ਅਤੇ ਪੀੜਤਾ ਨੂੰ ਰੋਜ਼ਗਾਰ ਦਾ ਝਾਂਸਾ ਦੇ ਕੇ ਨਜਫ਼ਗੜ੍ਹ ਵਿਚ ਇਕ ਸੁੰਨਸਾਨ ਥਾਂ ‘ਤੇ ਲੈ ਗਈ, ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ । ਇਸ ਔਰਤ ਖਿਲਾਫ਼ ਕਤਲ ਦਾ ਇਕ ਮਾਮਲਾ ਵੀ ਦਰਜ ਹੈ ।

ਨੌਜਵਾਨ ਭਾਰਤ ਨੂੰ `ਬੇਗਮਪੁਰਾ` ਸੰਕਲਪ ਵਾਲਾ ਦੇਸ਼ ਬਣਾਉਣ ਲਈ ਅੱਗੇ ਆਉਣ

0
Programme

ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਦੁਨੀਆਂ ਭਰ ‘ਚ ਫੈਲਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਵਧਾਈ ਦੀ ਪਾਤਰ
-ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਦੇ ਸਿਧਾਂਤਾਂ ‘ਤੇ ਕੰਮ ਕਰ ਰਹੀ ਹੈ : ਹਰਪਾਲ ਸਿੰਘ ਚੀਮਾ
-ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਕੰਮ ਜਲਦ ਹੋਵੇਗਾ ਸ਼ੁਰੂ : ਵਿੱਤ ਮੰਤਰੀ
-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਮਾਗਮਾਂ ਦੀ ਪੰਜਾਬੀ ਯੂਨੀਵਰਸਿਟੀ ਤੋਂ ਸ਼ੁਰੂਆਤ
-ਭੈਣ ਸੰਤੋਸ਼ ਤੇ ਪ੍ਰੋ. ਮਨਜਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਸਮਾਨਤਾ ਬਾਰੇ ਚਰਚਾ
ਪਟਿਆਲਾ, 1 ਅਪ੍ਰੈਲ 2026 : ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ (Punjab Government) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਮਾਜਿਕ ਸਮਾਨਤਾ ਦੇ ਦਿੱਤੇ ਸੰਕਲਪ ਉਪਰ ਸੰਤ ਸਮਾਜ ਦੀ ਅਗਵਾਈ ਹੇਠ ਵਿਚਾਰ ਚਰਚਾ ਕਰਨ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਗਈ ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ (Manish Sisodia) ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਸ੍ਰੀ ਗੁਰੂ ਰਵਿਦਾਸ ਜੀ (Sri Guru Ravidass Ji) ਵੱਲੋਂ ਬੇਗਮਪੁਰਾ ਦੇ ਦਿੱਤੇ ਸੰਕਲਪ ਦਾ ਦੇਸ਼ ਬਣਾਉਣ ਲਈ ਅੱਗੇ ਆਉਣ ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਵੱਡਾ ਸਵਾਲ ਹੈ ਕਿ ਅੱਜ ਵੀ ਸਾਡਾ ਦੇਸ਼ ਸ੍ਰੀ ਗੁਰੁ ਰਵਿਦਾਸ ਜੀ ਵੱਲੋਂ 650 ਸਾਲ ਪਹਿਲਾਂ ਦਿੱਤੇ ਸਮਾਨਤਾ ਤੇ ਸਭ ਨੂੰ ਬਰਾਬਰ ਅਵਸਰ ਪ੍ਰਦਾਨ ਕਰਨ ਦੇ ਸਿਧਾਂਤਾਂ ਵਾਲਾ ਦੇਸ਼ ਕਿਉਂ ਨਹੀਂ ਬਣ ਸਕਿਆ ਭਾਵੇਂ ਕਿ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਰਾਹੀਂ ਇਸ ਸੋਚ ਨੂੰ ਅੱਗੇ ਵਧਾਇਆ ਸੀ ਪਰੰਤੂ ਅਜੇ ਵੀ ਅਜੇ ਬਹੁਤ ਤਲਖ਼ ਸਚਾਈਆਂ ਹਨ, ਜਿਨ੍ਹਾਂ ਕਰਕੇ ਅਸੀਂ ਗੁਰੂ ਮਹਾਰਾਜ ਦੇ ਸੰਕਲਪ ਤੋਂ ਕੋਹਾਂ ਦੂਰ ਹਾਂ । ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਇਹ ਅਸਮਾਨਤਾ ਤੇ ਨਾ ਬਰਾਬਰੀ ਮਿਟਾਉਣ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਠੀਕ ਤਰ੍ਹਾਂ ਲਾਗੂ ਕੀਤਾ ਜਾਵੇ ।

ਸਿਸੋਦੀਆ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਦੁਨੀਆਂ ਭਰ ‘ਚ ਫੈਲਾਉਣ ਲਈ ਚੁੱਕੇ ਜਾ ਰਹੇ ਕਦਮਾਂ ਲਈ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਤੇ ਵਿਚਾਰ ਚਰਚਾਵਾਂ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਅੰਦਰ ਸਮਾਜ ਵਿੱਚ ਵਿੱਤੀ ਨਾ ਬਰਾਬਰੀ, ਫਰਕ ਤੇ ਅਸਮਾਨਤਾ ਬਾਰੇ ਪੈਦਾ ਹੋ ਰਹੇ ਸਵਾਲਾਂ ਦੇ ਜਵਾਬ ਦੇਣਗੀਆਂ । ਸ੍ਰੀ ਸਿਸੋਦੀਆ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਚ ਨਾ ਬਰਾਬਰੀ ਤੇ ਪੱਖਪਾਤ ਬਾਰੇ 3 ਸਾਲ ਤੋਂ 33 ਸਾਲ ਤੱਕ ਦੇ ਬੱਚਿਆਂ ਦੇ ਅੰਕੜੇ ਪੇਸ਼ ਕਰਦਿਆਂ ਅਫ਼ਸੋਸ ਜਤਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਜਿਹੜੀ ਨਾਬਰਾਬਰੀ ਤੇ ਭੇਦਭਾਵ ਖ਼ਤਮ ਕਰਨ ਦਾ ਸੱਦਾ 650 ਸਾਲ ਪਹਿਲਾਂ ਦਿੱਤਾ ਸੀ, ਉਸ ਦੀਆਂ ਜੜ੍ਹਾਂ ਅੱਜ ਵੀ ਸਾਡੇ ਸਮਾਜ `ਚ ਡੂੰਘੀਆਂ ਫੈਲੀਆਂ ਹੋਈਆਂ ਹਨ ।

ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦੇ ਸਾਡੇ ਮੁਲਕ `ਚ ਕੇਵਲ 1 ਫੀਸਦੀ ਲੋਕਾਂ ਕੋਲ ਦੇਸ਼ ਦਾ 40 ਫ਼ੀਸਦੀ ਸਰਮਾਇਆ ਹੈ ਅਤੇ 50 ਫੀਸਦੀ ਲੋਕਾਂ ਕੋਲ ਕੇਵਲ 6 ਫ਼ੀਸਦੀ ਸੰਪਤੀ ਹੈ, ਜੋਕਿ ਸਵਾਲ ਪੈਦਾ ਕਰਦਾ ਹੈ ਕਿ ਕੀ ਭਾਰਤ ਸਮਾਨਤਾ ਦਾ ਭਾਰਤ ਬਣ ਰਿਹਾ ਹੈ? ਉਨ੍ਹਾਂ ਕਿਹਾ ਕਿ ਅਸਲ ਬਰਾਬਰੀ ਉਦੋਂ ਆਵੇਗੀ, ਜਦੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਸਿਧਾਂਤ ਵਾਲਾ ਦੇਸ਼ ਬਣੇਗਾ ਤੇ ਲੋਕ ਗ਼ਮਾਂ ਤੋਂ ਦੂਰ ਹੋਣਗੇ ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ ਦੇ ਸਿਧਾਂਤਾਂ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਵਿਸਥਾਰ ਦਾ ਕਾਰਜ ਕੀਤਾ ਜਾ ਰਿਹਾ ਹੈ ਉਥੇ ਹੀ ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸਾਡੇ ਦੇਸ਼ ਦੇ ਸੰਵਿਧਾਨ ਸਮੇਤ ਸਾਰੇ ਮੁਲਕਾਂ ਦੇ ਸੰਵਿਧਾਨ ਸਮਾਨਤਾ ਤੇ ਬਰਾਬਰੀ ਦੀ ਗੱਲ ਕਰਦੇ ਹਨ, ਪ੍ਰੰਤੂ ਸ੍ਰੀ ਗੁਰੂ ਰਵਿਦਾਸ ਜੀ ਨੇ 650 ਸਾਲ ਪਹਿਲਾਂ ਹੀ ਇਹ ਗੱਲ ਧਾਰਮਿਕ ਤੌਰ ‘ਤੇ ਸਾਡੇ ਤੱਕ ਪਹੁੰਚਾ ਦਿੱਤੀ ਅਤੇ ਦੁਨੀਆਂ ਭਰ ਲਈ ਬੇਗਮਪੁਰਾ ਦਾ ਇੱਕ ਮਾਡਲ ਦਿੱਤਾ ਸੀ । ਉਨ੍ਹਾਂ ਕਿਹਾ ਕਿ ਅੱਜ ਵੀ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਿਧਾਂਤਾਂ ਸਮਾਨਤਾ, ਬਰਾਬਰਤਾ ਲਿਆਉਣ ਉਪਰ ਚੱਲਣ ਅਤੇ ਵਿਤਕਰੇਬਾਜੀ ਖ਼ਤਮ ਕਰਨ ਦੀ ਲੋੜ ਹੈ ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾ ਰਹੇ ਹਾਂ । ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਖੁਰਾਲਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਕੁਲ ਦੁਨੀਆਂ ਤੱਕ ਪੁੱਜਦਾ ਕਰਨ ਲਈ ਅਜਿਹੇ ਵਿਆਪਕ ਸਮਾਗਮ ਸਾਲ ਭਰ ਕਰਵਾਏ ਜਾਣ ਦਾ ਐਲਾਨ ਕੀਤਾ ਸੀ ।

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਯੂਨੀਵਰਸਿਟੀਆਂ ਤੇ ਵਿੱਦਿਅਕ ਸੰਸਥਾਵਾਂ `ਚ ਅਧਿਆਤਮਿਕਤਾ ਦਾ ਮਾਹੌਲ ਸਿਰਜਕੇ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਦੇ ਸਮਾਜਿਕ ਕਰਾਂਤੀ ਵਾਲੇ ਸੰਦੇਸ਼ ਨਾਲ ਜੋੜਨਾ ਹੈ । ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ `ਚੋਂ ਕੱਢਣ ਲਈ ਆਪਣੀ ਵਚਨਬੱਧਤਾ ਨਿਭਾਈ ਹੈ, ਜਿਸ ਸਦਕਾ ਯੂਨੀਵਰਸਿਟੀ ਦਾ 120 ਕਰੋੜ ਰੁਪਏ ਵਾਲਾ ਬਜਟ ਹੁਣ 415 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ।

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਤੇ ਸਮਾਜਿਕ ਸਮਾਨਤਾ ਦੇ ਸਿਧਾਂਤ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਦੇ ਜਨਰਲ ਸਕੱਤਰ ਭੈਣ ਸੰਤੋਸ਼ ਨੇ ਸੰਤ ਨਿਰਮਲ ਦਾਸ ਵੱਲੋਂ ਬੋਲਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸੰਤ ਗੁਰੂ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਤੇ 1 ਸਲੋਕ ਗੁਰੂ ਨਾਨਕ ਦੇਵ ਜੀ ਲੈਕੇ ਆਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤਾ ਅਤੇ ਉਨ੍ਹਾਂ ਨੇ ਲੋਕਾਈ ‘ਚੋਂ ਅੰਧ ਵਿਸ਼ਵਾਸ਼ ਖਤਮ ਕਰਕੇ ਸ਼ਬਦ ਗੁਰੂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ।

ਸ੍ਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਪੁੱਜੇ ਪ੍ਰੋ. ਮਨਜਿੰਦਰ ਸਿੰਘ ਨੇ ਮੁੱਖ ਭਾਸ਼ਣ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਬਰਾਬਰੀ ਦੀ ਵਿਸਥਾਰ ‘ਚ ਵਿਆਖਿਆ ਕੀਤੀ । ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਭ ਤੋਂ ਨੀਵੇਂ ਮੰਨੇ ਜਾਂਦੇ ਸਮਾਜ ਦੇ ਵਰਗ ਨੂੰ ਵੀ ਮੋਹੀ ਤੋਹੀ ਅੰਤਰ ਕੈਸਾ ਦੇ ਸ਼ਬਦ ਨਾਲ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਇੱਕ ਸ਼ਬਦ ਸੋਹੰ ਰਾਹੀਂ ਭਾਰਤ ਦੇ ਲੋਕਾਂ `ਚ ਵੱਡਾ ਆਤਮ ਵਿਸ਼ਵਾਸ਼ ਭਰਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ `ਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਸਾਡੇ ਦੇਸ਼ ਦੀ ਰਾਜਨੀਤੀ ਕੁਲ ਦੁਨੀਆਂ ਦੀ ਰਾਜਨੀਤੀ ਲਈ ਵੱਡੀ ਦੇਣ ਸਾਬਤ ਹੋ ਸਕਦੀ ਹੈ ।

ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮਨੀਸ਼ ਸਿਸੋਦੀਆ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਸੈਰ ਸਪਾਟੇ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਡੇ ਪੱਧਰ `ਤੇ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਰਾਜ ਦੇ ਸਾਰੇ ਪਿੰਡਾਂ ਤੇ ਵਾਰਡਾਂ `ਚ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ ਅਤੇ 4 ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ । ਉਨ੍ਹਾਂ ਨੇ ਸੰਤ ਸਮਾਜ ਵੱਲੋਂ ਇਹ ਸਮਾਗਮ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ । ਸਮਾਰੋਹ ਦੌਰਾਨ ਮੰਚ ਸੰਚਾਲਨ ਡੀਨ ਯੁਵਕ ਸੇਵਾਵਾਂ ਡਾ. ਭੀਮਇੰਦਰ ਸਿੰਘ ਨੇ ਕੀਤਾ ।

ਸਮਾਰੋਹ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ ਸਮੇਤ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਡਿਪਟੀ ਮੇਅਰ ਜਗਦੀਪ ਜੱਗਾ, ਪ੍ਰਿੰਸੀਪਲ ਜੇ. ਪੀ. ਸਿੰਘ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ. ਡੀ .ਸੀ. ਨਵਰੀਤ ਕੌਰ ਸੇਖੋਂ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਜਿੰਦਰ ਸਿੰਘ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਤੇ ਫੈਕਲਟੀ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।