Home Blog Page 153

ਜਬਰ-ਜਨਾਹ `ਚ ਭਰਾ ਦੀ ਮਦਦ ਕਰਨ ਦੇ ਦੋਸ਼ `ਚ ਔਰਤ ਨੂੰ 10 ਸਾਲ ਦੀ ਕੈਦ

0
Prision

ਨਵੀਂ ਦਿੱਲੀ, 1 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਵਲੋਂ ਇਕ ਮਹਿਲਾ ਨੂੰ ਰੇਪ (Rape) ਕਰਨ ਵਿਚ ਭਰਾ ਦੀ ਮਦਦ ਕਰਨ ਤੇ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਪਤਾ ਚੱਲਿਆ ਹੈ ।

ਕੀ ਆਖਿਆ ਦਿੱਲੀ ਹਾਈਕੋਰਟ ਦੇ ਜਸਟਿਸ ਨੇ

ਦਿੱਲੀ ਹਾਈ ਕੋਰਟ ਨੇ ਇਕ ਔਰਤ ਨੂੰ 2013 ਵਿਚ ਜਬਰ-ਜ਼ਨਾਹ ਦੇ ਅਪਰਾਧ ਨੂੰ ਅੰਜਾਮ ਦੇਣ ਵਿਚ ਆਪਣੇ ਨਾਬਾਲਗ ਭਰਾ ਦੀ ਮਦਦ ਕਰਨ ਦੇ ਦੋਸ਼ ਵਿਚ 10 ਸਾਲ ਕੈਦ (10 years prison) ਦੀ ਸਜ਼ਾ ਸੁਣਾਈ ਹੈ । ਜਸਟਿਸ ਚੰਦਰਸ਼ੇਖਰਨ ਸੁਧਾ ਨੇ ਕਿਹਾ ਕਿ ਦੋਸ਼ੀ ਔਰਤ ਨੇ ਪੀੜਤਾ ਦਾ ਭਰੋਸਾ ਤੋੜਿਆ ਅਤੇ ਉਸ ਨੂੰ ਬਹਿਲਾ-ਫੁਸਲਾ ਕੇ ਅਪਰਾਧ ਵਾਲੀ ਥਾਂ ‘ਤੇ ਲਿਜਾਣ ਵਿਚ `ਸਰਗਰਮ` ਭੂਮਿਕਾ ਨਿਭਾਈ ।

ਦੋਸ਼ੀ ਔਰਤ ਖਿਲਾਫ਼ ਕਤਲ ਦਾ ਵੀ ਮਾਮਲਾ ਹੈ ਦਰਜ

ਉਨ੍ਹਾਂ ਕਿਹਾ ਕਿ ਦੋਸ਼ੀ ਔਰਤ ਨਾ ਸਿਰਫ਼ ਜਬਰ-ਜ਼ਨਾਹ ਦੌਰਾਨ ਮੌਜੂਦ ਸੀ, ਸਗੋਂ ਉਸ ਨੇ ਪੀੜਤਾ ਨੂੰ ਅਪਰਾਧ ਦਾ ਖੁਲਾਸਾ ਨਾ ਕਰਨ ਦੀ ਧਮਕੀ ਵੀ ਦਿੱਤੀ ਸੀ । ਇਸਤਗਾਸਾ ਪੱਖ ਮੁਤਾਬਕ ਦੋਸ਼ੀ ਔਰਤ ਨੇ ਆਪਣੇ ਭਰਾ ਨਾਲ ਮਿਲ ਕੇ ਸਾਜਿ਼ਸ਼ ਰਚੀ (Conspiracy) ਅਤੇ ਪੀੜਤਾ ਨੂੰ ਰੋਜ਼ਗਾਰ ਦਾ ਝਾਂਸਾ ਦੇ ਕੇ ਨਜਫ਼ਗੜ੍ਹ ਵਿਚ ਇਕ ਸੁੰਨਸਾਨ ਥਾਂ ‘ਤੇ ਲੈ ਗਈ, ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ । ਇਸ ਔਰਤ ਖਿਲਾਫ਼ ਕਤਲ ਦਾ ਇਕ ਮਾਮਲਾ ਵੀ ਦਰਜ ਹੈ ।

ਨੌਜਵਾਨ ਭਾਰਤ ਨੂੰ `ਬੇਗਮਪੁਰਾ` ਸੰਕਲਪ ਵਾਲਾ ਦੇਸ਼ ਬਣਾਉਣ ਲਈ ਅੱਗੇ ਆਉਣ

0
Programme

ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਦੁਨੀਆਂ ਭਰ ‘ਚ ਫੈਲਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਵਧਾਈ ਦੀ ਪਾਤਰ
-ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਦੇ ਸਿਧਾਂਤਾਂ ‘ਤੇ ਕੰਮ ਕਰ ਰਹੀ ਹੈ : ਹਰਪਾਲ ਸਿੰਘ ਚੀਮਾ
-ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਕੰਮ ਜਲਦ ਹੋਵੇਗਾ ਸ਼ੁਰੂ : ਵਿੱਤ ਮੰਤਰੀ
-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਮਾਗਮਾਂ ਦੀ ਪੰਜਾਬੀ ਯੂਨੀਵਰਸਿਟੀ ਤੋਂ ਸ਼ੁਰੂਆਤ
-ਭੈਣ ਸੰਤੋਸ਼ ਤੇ ਪ੍ਰੋ. ਮਨਜਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਸਮਾਨਤਾ ਬਾਰੇ ਚਰਚਾ
ਪਟਿਆਲਾ, 1 ਅਪ੍ਰੈਲ 2026 : ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ (Punjab Government) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਮਾਜਿਕ ਸਮਾਨਤਾ ਦੇ ਦਿੱਤੇ ਸੰਕਲਪ ਉਪਰ ਸੰਤ ਸਮਾਜ ਦੀ ਅਗਵਾਈ ਹੇਠ ਵਿਚਾਰ ਚਰਚਾ ਕਰਨ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਗਈ ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ (Manish Sisodia) ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਸ੍ਰੀ ਗੁਰੂ ਰਵਿਦਾਸ ਜੀ (Sri Guru Ravidass Ji) ਵੱਲੋਂ ਬੇਗਮਪੁਰਾ ਦੇ ਦਿੱਤੇ ਸੰਕਲਪ ਦਾ ਦੇਸ਼ ਬਣਾਉਣ ਲਈ ਅੱਗੇ ਆਉਣ ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਵੱਡਾ ਸਵਾਲ ਹੈ ਕਿ ਅੱਜ ਵੀ ਸਾਡਾ ਦੇਸ਼ ਸ੍ਰੀ ਗੁਰੁ ਰਵਿਦਾਸ ਜੀ ਵੱਲੋਂ 650 ਸਾਲ ਪਹਿਲਾਂ ਦਿੱਤੇ ਸਮਾਨਤਾ ਤੇ ਸਭ ਨੂੰ ਬਰਾਬਰ ਅਵਸਰ ਪ੍ਰਦਾਨ ਕਰਨ ਦੇ ਸਿਧਾਂਤਾਂ ਵਾਲਾ ਦੇਸ਼ ਕਿਉਂ ਨਹੀਂ ਬਣ ਸਕਿਆ ਭਾਵੇਂ ਕਿ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਰਾਹੀਂ ਇਸ ਸੋਚ ਨੂੰ ਅੱਗੇ ਵਧਾਇਆ ਸੀ ਪਰੰਤੂ ਅਜੇ ਵੀ ਅਜੇ ਬਹੁਤ ਤਲਖ਼ ਸਚਾਈਆਂ ਹਨ, ਜਿਨ੍ਹਾਂ ਕਰਕੇ ਅਸੀਂ ਗੁਰੂ ਮਹਾਰਾਜ ਦੇ ਸੰਕਲਪ ਤੋਂ ਕੋਹਾਂ ਦੂਰ ਹਾਂ । ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਇਹ ਅਸਮਾਨਤਾ ਤੇ ਨਾ ਬਰਾਬਰੀ ਮਿਟਾਉਣ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਠੀਕ ਤਰ੍ਹਾਂ ਲਾਗੂ ਕੀਤਾ ਜਾਵੇ ।

ਸਿਸੋਦੀਆ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਦੁਨੀਆਂ ਭਰ ‘ਚ ਫੈਲਾਉਣ ਲਈ ਚੁੱਕੇ ਜਾ ਰਹੇ ਕਦਮਾਂ ਲਈ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਤੇ ਵਿਚਾਰ ਚਰਚਾਵਾਂ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਅੰਦਰ ਸਮਾਜ ਵਿੱਚ ਵਿੱਤੀ ਨਾ ਬਰਾਬਰੀ, ਫਰਕ ਤੇ ਅਸਮਾਨਤਾ ਬਾਰੇ ਪੈਦਾ ਹੋ ਰਹੇ ਸਵਾਲਾਂ ਦੇ ਜਵਾਬ ਦੇਣਗੀਆਂ । ਸ੍ਰੀ ਸਿਸੋਦੀਆ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਚ ਨਾ ਬਰਾਬਰੀ ਤੇ ਪੱਖਪਾਤ ਬਾਰੇ 3 ਸਾਲ ਤੋਂ 33 ਸਾਲ ਤੱਕ ਦੇ ਬੱਚਿਆਂ ਦੇ ਅੰਕੜੇ ਪੇਸ਼ ਕਰਦਿਆਂ ਅਫ਼ਸੋਸ ਜਤਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਜਿਹੜੀ ਨਾਬਰਾਬਰੀ ਤੇ ਭੇਦਭਾਵ ਖ਼ਤਮ ਕਰਨ ਦਾ ਸੱਦਾ 650 ਸਾਲ ਪਹਿਲਾਂ ਦਿੱਤਾ ਸੀ, ਉਸ ਦੀਆਂ ਜੜ੍ਹਾਂ ਅੱਜ ਵੀ ਸਾਡੇ ਸਮਾਜ `ਚ ਡੂੰਘੀਆਂ ਫੈਲੀਆਂ ਹੋਈਆਂ ਹਨ ।

ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦੇ ਸਾਡੇ ਮੁਲਕ `ਚ ਕੇਵਲ 1 ਫੀਸਦੀ ਲੋਕਾਂ ਕੋਲ ਦੇਸ਼ ਦਾ 40 ਫ਼ੀਸਦੀ ਸਰਮਾਇਆ ਹੈ ਅਤੇ 50 ਫੀਸਦੀ ਲੋਕਾਂ ਕੋਲ ਕੇਵਲ 6 ਫ਼ੀਸਦੀ ਸੰਪਤੀ ਹੈ, ਜੋਕਿ ਸਵਾਲ ਪੈਦਾ ਕਰਦਾ ਹੈ ਕਿ ਕੀ ਭਾਰਤ ਸਮਾਨਤਾ ਦਾ ਭਾਰਤ ਬਣ ਰਿਹਾ ਹੈ? ਉਨ੍ਹਾਂ ਕਿਹਾ ਕਿ ਅਸਲ ਬਰਾਬਰੀ ਉਦੋਂ ਆਵੇਗੀ, ਜਦੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਸਿਧਾਂਤ ਵਾਲਾ ਦੇਸ਼ ਬਣੇਗਾ ਤੇ ਲੋਕ ਗ਼ਮਾਂ ਤੋਂ ਦੂਰ ਹੋਣਗੇ ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ ਦੇ ਸਿਧਾਂਤਾਂ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਵਿਸਥਾਰ ਦਾ ਕਾਰਜ ਕੀਤਾ ਜਾ ਰਿਹਾ ਹੈ ਉਥੇ ਹੀ ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸਾਡੇ ਦੇਸ਼ ਦੇ ਸੰਵਿਧਾਨ ਸਮੇਤ ਸਾਰੇ ਮੁਲਕਾਂ ਦੇ ਸੰਵਿਧਾਨ ਸਮਾਨਤਾ ਤੇ ਬਰਾਬਰੀ ਦੀ ਗੱਲ ਕਰਦੇ ਹਨ, ਪ੍ਰੰਤੂ ਸ੍ਰੀ ਗੁਰੂ ਰਵਿਦਾਸ ਜੀ ਨੇ 650 ਸਾਲ ਪਹਿਲਾਂ ਹੀ ਇਹ ਗੱਲ ਧਾਰਮਿਕ ਤੌਰ ‘ਤੇ ਸਾਡੇ ਤੱਕ ਪਹੁੰਚਾ ਦਿੱਤੀ ਅਤੇ ਦੁਨੀਆਂ ਭਰ ਲਈ ਬੇਗਮਪੁਰਾ ਦਾ ਇੱਕ ਮਾਡਲ ਦਿੱਤਾ ਸੀ । ਉਨ੍ਹਾਂ ਕਿਹਾ ਕਿ ਅੱਜ ਵੀ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਿਧਾਂਤਾਂ ਸਮਾਨਤਾ, ਬਰਾਬਰਤਾ ਲਿਆਉਣ ਉਪਰ ਚੱਲਣ ਅਤੇ ਵਿਤਕਰੇਬਾਜੀ ਖ਼ਤਮ ਕਰਨ ਦੀ ਲੋੜ ਹੈ ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾ ਰਹੇ ਹਾਂ । ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਖੁਰਾਲਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਕੁਲ ਦੁਨੀਆਂ ਤੱਕ ਪੁੱਜਦਾ ਕਰਨ ਲਈ ਅਜਿਹੇ ਵਿਆਪਕ ਸਮਾਗਮ ਸਾਲ ਭਰ ਕਰਵਾਏ ਜਾਣ ਦਾ ਐਲਾਨ ਕੀਤਾ ਸੀ ।

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਯੂਨੀਵਰਸਿਟੀਆਂ ਤੇ ਵਿੱਦਿਅਕ ਸੰਸਥਾਵਾਂ `ਚ ਅਧਿਆਤਮਿਕਤਾ ਦਾ ਮਾਹੌਲ ਸਿਰਜਕੇ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਦੇ ਸਮਾਜਿਕ ਕਰਾਂਤੀ ਵਾਲੇ ਸੰਦੇਸ਼ ਨਾਲ ਜੋੜਨਾ ਹੈ । ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ `ਚੋਂ ਕੱਢਣ ਲਈ ਆਪਣੀ ਵਚਨਬੱਧਤਾ ਨਿਭਾਈ ਹੈ, ਜਿਸ ਸਦਕਾ ਯੂਨੀਵਰਸਿਟੀ ਦਾ 120 ਕਰੋੜ ਰੁਪਏ ਵਾਲਾ ਬਜਟ ਹੁਣ 415 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ।

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਤੇ ਸਮਾਜਿਕ ਸਮਾਨਤਾ ਦੇ ਸਿਧਾਂਤ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਦੇ ਜਨਰਲ ਸਕੱਤਰ ਭੈਣ ਸੰਤੋਸ਼ ਨੇ ਸੰਤ ਨਿਰਮਲ ਦਾਸ ਵੱਲੋਂ ਬੋਲਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸੰਤ ਗੁਰੂ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਤੇ 1 ਸਲੋਕ ਗੁਰੂ ਨਾਨਕ ਦੇਵ ਜੀ ਲੈਕੇ ਆਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤਾ ਅਤੇ ਉਨ੍ਹਾਂ ਨੇ ਲੋਕਾਈ ‘ਚੋਂ ਅੰਧ ਵਿਸ਼ਵਾਸ਼ ਖਤਮ ਕਰਕੇ ਸ਼ਬਦ ਗੁਰੂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ।

ਸ੍ਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਪੁੱਜੇ ਪ੍ਰੋ. ਮਨਜਿੰਦਰ ਸਿੰਘ ਨੇ ਮੁੱਖ ਭਾਸ਼ਣ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਬਰਾਬਰੀ ਦੀ ਵਿਸਥਾਰ ‘ਚ ਵਿਆਖਿਆ ਕੀਤੀ । ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਭ ਤੋਂ ਨੀਵੇਂ ਮੰਨੇ ਜਾਂਦੇ ਸਮਾਜ ਦੇ ਵਰਗ ਨੂੰ ਵੀ ਮੋਹੀ ਤੋਹੀ ਅੰਤਰ ਕੈਸਾ ਦੇ ਸ਼ਬਦ ਨਾਲ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਇੱਕ ਸ਼ਬਦ ਸੋਹੰ ਰਾਹੀਂ ਭਾਰਤ ਦੇ ਲੋਕਾਂ `ਚ ਵੱਡਾ ਆਤਮ ਵਿਸ਼ਵਾਸ਼ ਭਰਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ `ਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਸਾਡੇ ਦੇਸ਼ ਦੀ ਰਾਜਨੀਤੀ ਕੁਲ ਦੁਨੀਆਂ ਦੀ ਰਾਜਨੀਤੀ ਲਈ ਵੱਡੀ ਦੇਣ ਸਾਬਤ ਹੋ ਸਕਦੀ ਹੈ ।

ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮਨੀਸ਼ ਸਿਸੋਦੀਆ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਸੈਰ ਸਪਾਟੇ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਡੇ ਪੱਧਰ `ਤੇ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਰਾਜ ਦੇ ਸਾਰੇ ਪਿੰਡਾਂ ਤੇ ਵਾਰਡਾਂ `ਚ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ ਅਤੇ 4 ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ । ਉਨ੍ਹਾਂ ਨੇ ਸੰਤ ਸਮਾਜ ਵੱਲੋਂ ਇਹ ਸਮਾਗਮ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ । ਸਮਾਰੋਹ ਦੌਰਾਨ ਮੰਚ ਸੰਚਾਲਨ ਡੀਨ ਯੁਵਕ ਸੇਵਾਵਾਂ ਡਾ. ਭੀਮਇੰਦਰ ਸਿੰਘ ਨੇ ਕੀਤਾ ।

ਸਮਾਰੋਹ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ ਸਮੇਤ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਡਿਪਟੀ ਮੇਅਰ ਜਗਦੀਪ ਜੱਗਾ, ਪ੍ਰਿੰਸੀਪਲ ਜੇ. ਪੀ. ਸਿੰਘ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ. ਡੀ .ਸੀ. ਨਵਰੀਤ ਕੌਰ ਸੇਖੋਂ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਜਿੰਦਰ ਸਿੰਘ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਤੇ ਫੈਕਲਟੀ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।

ਕਰਨਾਟਕ `ਚ ਸਾਫਟਵੇਅਰ ਇੰਜੀਨੀਅਰ ਜੋੜੇ ਨੇ ਕੀਤੀ ਖੁਦਕੁਸ਼ੀ

0
Suicide

ਬੈਂਗਲੁਰੂ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਬੈਂਗਲੁਰੂ ਵਿਖੇ ਇਕ ਪਤੀ-ਪਤਨੀ ਜੋੜੇ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਕਰਨਾਟਕ ਦੇ ਬੈਂਗਲੁਰੂ (Bangalore) ‘ਚ ਸਾਫਟਵੇਅਰ ਇੰਜੀਨੀਅਰ ਪਤੀ-ਪਤਨੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ । ਪੁਲਸ ਨੇ ਦੱਸਿਆ ਕਿ ਪਤੀ-ਪਤਨੀ (Husband and wife) ਹੈਦਰਾਬਾਦ ਦੇ ਰਹਿਣ ਵਾਲੇ ਸਨ । ਮ੍ਰਿਤਕਾਂ ਦੀ ਪਛਾਣ ਭਾਨੂ ਚੰਦਰ ਰੈੱਡੀ (ਬਾਬੂ ਰੈੱਡੀ) ਅਤੇ ਉਨ੍ਹਾਂ ਦੀ ਪਤਨੀ ਸ਼ਾਜ਼ੀਆ ਵਜੋਂ ਹੋਈ ਹੈ । ਦੋਵੇਂ ਨਿੱਜੀ ਕੰਪਨੀਆਂ ‘ਚ ਸਾਫਟਵੇਅਰ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰਦੇ ਸਨ ।

ਕੀ ਦੱਸਿਆ ਪੁਲਸ ਨੇ

ਪੁਲਸ ਮੁਤਾਬਕ ਰੈੱਡੀ ਨੇ ਸੋਮਵਾਰ ਰਾਤ ਆਪਣੇ ਘਰ ‘ਚ ਫਾਹੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਅਤੇ ਉਸ ਨੂੰ ਮ੍ਰਿਤਕ ਦੇਖ ਕੇ ਸ਼ਾਜ਼ੀਆ ਨੇ ਉਸੇ ਇਮਾਰਤ ਦੀ 17ਵੀਂ ਮੰਜਿ਼ਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ । ਰੈੱਡੀ ਅਤੇ ਸ਼ਾਜ਼ੀਆ ਦੇ ਵਿਆਹ ਨੂੰ ਲੱਗਭਗ 9 ਸਾਲ ਹੋ ਗਏ ਸਨ ਅਤੇ ਉਹ ਪਹਿਲਾਂ ਸਹਿ-ਜੀਵਨ ‘ਲਿਵ-ਇਨ`’ਚ ਰਹਿੰਦੇ ਸਨ । ਪੁਲਸ ਨੇ ਦੱਸਿਆ ਕਿ ਕੋਥਨੂਰ ਥਾਣੇ ‘ਚ ਮਾਮਲਾ ਦਰਜ (Case registered) ਕਰ ਕੇ ਜਾਂਚ ਕੀਤੀ ਜਾ ਰਹੀ ਹੈ ।

ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ

0
Bike Accident

ਹਰਿਦੁਆਰ, 1 ਅਪ੍ਰੈਲ 2026 : ਭਾਰਤ ਦੇੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਹਰਿਦੁਆਰ ਨੇੜੇ ਮੋਟਰਸਾਈਕਲ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਟਰੱਕ ਦੇ ਮੋਟਰਸਾਈਕਲ ਨਾਲ ਟਕਰਾਉਣ ਦਾ ਜੋ ਸੜਕ ਹਾਦਸਾ (Road accident) ਮੰਗਲੌਰ ਪੀਰਪੁਰਾ ਅੰਡਰਪਾਸ ਤੇ ਵਾਪਰਿਆ ਹੈ ਵਿਚ ਜਿਹੜੇ ਤਿੰਨ ਮੋਟਰਸਾਈਕਲ ਸਵਾਰ (Motorcyclist) ਨੌਜਵਾਨਾਂ ਦੀ ਮੌਤ ਹੋ ਗਈ ਹੈ ਵਿਚ ਅਯਾਨ (16), ਮੁਹੰਮਦ ਰਕੀਬ (17) ਅਤੇ ਮੁਹੰਮਦ ਸਾਕਿਬ (16) ਸ਼ਾਮਲ ਹਨ ।

ਕਿਵੇਂ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ ਟਰੱਕ ਜੋ ਕਿ ਤੇਜ ਰਫ਼ਤਾਰ (Fast pace) ‘ਤੇ ਅਬਦੁਲ ਕਲਾਮ ਚੌਂਕ ਰਾਹੀਂ ਹਰਿਦੁਆਰ ਜਾ ਰਿਹਾ ਸੀ ਜਿਵੇਂ ਹੀ ਮੰਗਲੌਰ ਪੀਰਪੁਰਾ ਅੰਡਰਪਾਸ ਕੋਲ ਪਹੰੁਚਿਆ ਤਾਂ ਅੱਗੇ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚ ਵੱਜਿਆ । ਜਿਨ੍ਹਾਂ ਨੂੰ ਆਪਣੀ ਤੇਜ ਰਫ਼ਤਾਰ ਦੇ ਚਲਦਿਆਂ ਕੁਚਲ ਗਿਆ । ਜਿਸ ਕਾਰਨ ਦੋ ਦੀ ਮੌਕੇ ਤੇ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋਈ ਹੈ ।

ਕੀ ਦੱਸਿਆ ਕੋਤਵਾਲ ਨੇ

ਕੋਤਵਾਲ ਭਗਵਾਨ ਸਿੰਘ ਮੇਹਰ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਰਾਤ 9 ਵਜੇ ਦੇ ਕਰੀਬ ਮੰਗਲੌਰ-ਹਰਿਦੁਆਰ ਅੰਡਰਪਾਸ `ਤੇ ਪੀਰਪੁਰਾ ਨੇੜੇ ਵਾਪਰਿਆ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ । ਪੁਲਸ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ ।

Read More : ਫਤਿਹਗੜ੍ਹ ਸਾਹਿਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਬੰਦ ਕਮਰੇ `ਚ ਮਿਲੀਆਂ ਪਤੀ-ਪਤਨੀ ਤੇ 2 ਮਾਸੂਮਾਂ ਦੀਆਂ ਲਾਸ਼ਾਂ

0
Dead bodies

ਮੁਜ਼ੱਫਰਨਗਰ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੁਜਫਰਨਗਰ ਵਿਖੇ ਇਕ ਘਰ ਦੇ ਅੰਦਰ ਬੰਦ ਕਮਰੇ ਵਿਚੋਂ ਲਾਸ਼ਾਂ (Corpses) ਹੀ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਜਿਨ੍ਹਾਂ ਦੀਆਂ ਮਿਲੀਆਂ ਹਨ ਲਾਸ਼ਾਂ

ਥਾਣਾ ਸਿਵਲ ਲਾਈਨਜ਼ ਖੇਤਰ ਵਿਚ ਇਕੋ ਘਰ ਦੇ ਅੰਦਰ ਬੰਦ ਕਮਰੇ (Closed rooms) ਵਿਚ 35 ਸਾਲਾ ਇਰਸ਼ਾਦ, ਉਸ ਦੀ 30 ਸਾਲਾ ਪਤਨੀ ਨੂਰੀਨ, 2 ਸਾਲਾ ਪੁੱਤਰ ਆਹਿਲ ਅਤੇ ਸਿਰਫ 4 ਮਹੀਨਿਆਂ ਦੀ ਮਾਸੂਮ ਬੱਚੀ ਅਕਸ਼ਾ ਮ੍ਰਿਤਕ (Dead) ਹਾਲਤ ਵਿਚ ਮਿਲੇ । ਘਰ ਦੇ ਅੰਦਰ ਇਕੱਠੀਆਂ 4 ਲਾਸ਼ਾਂ ਮਿਲਣ ਦੀ ਖ਼ਬਰ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ ।

ਦੇਰ ਰਾਤ ਤੱਕ ਆਉਂਦੀਆਂ ਰਹੀਆਂ ਸਨ ਪਤੀ-ਪਤਨੀ ਵਿਚਕਾਰ ਝਗੜੇ ਦੀਆਂ ਆਵਾਜਾਂ

ਜਾਣਕਾਰੀ ਅਨੁਸਾਰ ਪੇਸ਼ੇ ਤੋਂ ਪੇਂਟ ਦਾ ਕੰਮ ਕਰਨ ਵਾਲੇ ਇਰਸ਼ਾਦ ਦੀ ਲਾਸ਼ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ, ਜਦਕਿ ਉਸ ਦੀ ਪਤਨੀ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਿਸਤਰੇ `ਤੇ ਪਈਆਂ ਸਨ । ਚਰਚਾ ਹੈ ਕਿ ਦੇਰ ਰਾਤ ਤੱਕ ਘਰ ਦੇ ਅੰਦਰ ਪਤੀ-ਪਤਨੀ ਵਿਚਾਲੇ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਸਨ । ਸਵੇਰੇ ਲੱਗਭਗ 10 ਵਜੇ ਤੱਕ ਜਦੋਂ ਕੋਈ ਹਲਚਲ ਨਾ ਹੋਈ ਤਾਂ ਗੁਆਂਢ ਦੇ ਲੋਕਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਮਿਲਿਆ । ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਜਦੋਂ ਉਹ ਅੰਦਰ ਪਹੁੰਚੇ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ ।

ਫਰਜੀ ਡੋਪ ਟੈਸਟ ਕਰਵਾਉਣ ਵਾਲੇ ਰਿਗੋਹ ਦਾ ਖੰਨਾ ਪੁਲਸ ਨੇ ਕੀਤਾ ਪਰਦਾਫਾਸ਼

0
SSP

ਖੰਨਾ, 1 ਅਪ੍ਰੈਲ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna) ਵਿਖੇ ਜਾਅਲੀ ਡੋਪ ਟੈਸਟ ਪਾਸ ਕਰਵਾਉਣ ਵਾਲੇ ਗਿਰੋਹ ਦਾ ਖੰਨਾ ਪੁਲਸ ਵਲੋਂ ਪਰਦਾਫਾਸ਼ (Exposed) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਗਿਰੋਹ ਵਿਚ

ਮਿਲੀ ਜਾਣਕਾਰੀ ਮੁਤਾਬਕ ਖੰਨਾ ਪੁਲਸ ਵਲੋਂ ਜੋ ਜਾਅਲੀ ਡੋਪ ਟੈਸਟ (Fake dope test) ਅਤੇ ਮੈਡੀਕਲ ਰਿਪੋਰਟ ਤਿਆਰ ਕਰਨ ਵਾਲੇ ਜਿਸ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਤਿੰਨ ਵਿਚੋਂ ਦੋ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਜਿਨ੍ਹਾਂ ਤਿੰਨ ਦੀ ਅਜਿਹਾ ਕੰਮ ਕਰਨ ਵਿਚ ਸ਼ਮੂਲੀਅਤ ਹੈ ਵਿਚ ਮੰਚਿਤ, ਹਿਮਾਂਸ਼ੂ ਤੇ ਰਮੇਸ਼ ਸ਼ਾਮਲ ਹਨ । ਇਨ੍ਹਾਂ ਤਿੰਨਾਂ ਵਿਚੋਂ ਖੰਨਾ ਪੁਲਸ ਵਲੋਂ ਮੰਚਿਤ ਤੇ ਰਮੇਸ਼ ਪੁਲਸ ਵਲੋਂ ਪਕੜ ਲਏ ਗਏ ਹਨ ਤੇ ਹਿਮਾਂਸ਼ੂ ਹਾਲ ਦੀ ਘੜੀ ਪੁਲਸ ਦੀ ਪਕੜ ਤੋਂ ਬਾਹਰ ਹੈ ।

ਕੀ ਦੱਸਿਆ ਐਸ. ਐਸ. ਪੀ. ਖੰਨਾ ਨੇ

ਪੰਜਾਬ ਪੁਲਸ ਦੇ ਖੰਨਾ ਤੋਂ ਐਸ. ਐਸ. ਪੀ. (S. S. P.) ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਉਕਤ ਗਿਰੋਹ ਦਾ ਮੁਖੀਆ ਮੰਚਿਤ ਹੈ ਜੋ ਕਿ ਖੰਨਾ ਦਾ ਹੀ ਰਹਿਣ ਵਾਲਾ ਵੀ ਹੈ । ਉਨ੍ਹਾਂ ਦੱਸਿਆ ਕਿ ਮੰਚਿਤ ਨੇ ਬੀ. ਬੀ. ਏ. ਕਰਨ ਤੋਂ ਬਾਅਦ ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਗਿਰੋਹ ਬਣਾ ਲਿਆ ਅਤੇ ਇਸ ਵਿਚ ਲੁਧਿਆਣਾ ਦੇ ਹਿਮਾਂਸ਼ੂ ਅਤੇ ਰਮੇੇਸ਼ ਨੂੰ ਵੀ ਆਪਣੇ ਨਾਲ ਮਿਲਾ ਲਿਆ । ਐਸ. ਐਸ. ਪੀ. ਦਰਪਣ ਨੇ ਦੱਸਿਆ ਕਿ ਐਸ. ਐਮ. ਓ. ਖੰਨਾ ਦੀ ਸਿ਼ਕਾਇਤ ਮਿਲਣ ਤੋ ਬਾਅਦ ਪੁਲਸ ਵਲੋਂ ਗਿਰੋਹ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਨ੍ਹਾਂ ਵਲੋਂ ਜਿਨ੍ਹਾਂ ਜਿਨ੍ਹਾਂ ਦੇ ਸਰਟੀਫਿਕੇਟ ਜਾਂ ਰਿਪੋਰਟਾਂ ਬਣਾਈਆਂ ਗਈਆਂ ਹਨ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ।

ਕੀ ਕੀ ਕਰਦਾ ਸੀ ਗਿਰੋਹ

ਜਾਣਕਾਰੀ ਮੁਤਾਬਕ ਉਕਤ ਤਿੰਨ ਵਿਅਕਤੀਆਂ ਤੇ ਆਧਾਰਤ ਗਿਰੋਹ ਖੰਨਾ, ਜਗਰਾਓਂ ਅਤੇ ਲੁਧਿਆਣਾ ਖੇਤਰਾਂ ਦੇ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਫਰਜੀ ਡੋਪ ਟੈਸਟ ਕਰਵਾ ਕੇ ਸਰਟੀਫਿਕੇਟ ਬਣਾ ਕੇ ਦਿੰਦੇ ਸਨ । ਜਿਸ ਲਈ ਇਨ੍ਹਾਂ ਵਲੋਂ ਐਸ. ਐਮ. ਓ. ਖੰਨਾ ਅਤੇ ਪੰਜ ਤੋਂ ਜਿ਼ਆਦਾ ਡਾਕਟਰਾਂ ਅਤੇ ਸਟਾਫ ਤੇ ਵਿਭਾਗ ਦੀਆਂ ਮੋਹਰਾਂ ਵੀ ਬਣਾਈਆਂ ਹੋਈਆਂ ਸਨ। ਇਥੇ ਹੀ ਬਸ ਨਹੀਂ ਸਰਾਰੀ ਨੌਕਰੀ ਲਈ ਜ਼ਰੂਰੀ ਮੈਡੀਕਲ ਰਿਪੋਰਟ ਵੀ ਫਰਜੀ ਤਿਆਰ ਕਰਕੇ ਦਿੱਤੀ ਜਾਂਦੀ ਸੀ । ਉਕਤ ਦੋਹਾਂ ਕੋਲੋਂ ਜਾਅਲੀ ਮੋਹਰਾਂ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਵੀ ਬਰਾਮਦ ਕੀਤੇ ਗਏ ਹਨ ।

ਬਲਵੰਤ ਸਿੰਘ ਰਾਜੋਆਣਾ ਨੇ ਲਿਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ

0
Rajoana

ਪਟਿਆਲਾ, 1 ਅਪ੍ਰੈਲ 2026 : ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ (Letter) ਲਿਖੇ ਜਾਣ ਦਾ ਪਤਾ ਚੱਲਿਆ ਹੈ ।

ਕੀ ਮੰਗ ਕੀਤੀ ਗਈ ਹੈ ਪੱਤਰ ਵਿਚ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਤੋਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਭਾਵੁਕ ਅਤੇ ਸਖ਼ਤ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਰਹਿਮ ਦੀ ਅਪੀਲ ਪਾਈ ਗਈ ਹੈ ਨੂੰ ਤੁਰੰਤ ਵਾਪਸ ਕਰਵਾਇਆ ਜਾਵੇ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਜਾਣਕਾਰੀ ਮੁਤਾਬਕ ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਕੇਂਦਰ ਸਰਕਾਰ ਅਤੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਉਹ ਪਿਛਲੇ 14 ਸਾਲਾਂ ਤੋਂ ਆਪਣੀ ਰਹਿਮ ਦੀ ਅਪੀਲ ‘ਤੇ ਫੈਸਲੇ ਦੀ ਉਡੀਕ ਕਰ ਰਹੇ ਹਨ । ਉਨ੍ਹਾਂ ਲਿਖਿਆ ਹੈ ਕਿ 14 ਸਾਲਾਂ ਤੋਂ ਪੈਂਡਿੰਗ ਪਈ ਅਪੀਲ ‘ਤੇ ਹੁਣ ਹੋਰ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ । ਮੈਨੂੰ ਫਾਂਸੀ ਦੀ ਚੱਕੀ ਵਿੱਚ ਰੱਖਣਾ ਫਾਂਸੀ ਦੀ ਸਜ਼ਾ ਤੋਂ ਵੀ ਜਿਆਦਾ ਖ਼ਤਰਨਾਕ ਅਤੇ ਮਾਨਸਿਕ ਤਸੀਹੇ ਦੇਣ ਦੇ ਬਰਾਬਰ ਹੈ । ਉਨ੍ਹਾਂ ਮੰਗ ਕੀਤੀ ਕਿ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਆਪਣੀ ਅਪੀਲ ਵਾਪਸ (Appeal withdrawn) ਲਈ ਜਾਵੇ ।

ਸਜ਼ਾ ਨੂੰ ਲੈ ਕੇ ਰਹਿਮ ਦੀ ਭੀਖ ਨਹੀਂ ਮੰਗਣਾ ਚਾਹੁੰਦਾ : ਰਾਜੋਆਣਾ

ਭਾਈ ਰਾਜੋਆਣਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਸਜ਼ਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਰਹਿਮ ਦੀ ਭੀਖ ਨਹੀਂ ਮੰਗਣਾ ਚਾਹੁੰਦੇ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਫੈਸਲਾ ਨਹੀਂ ਲੈ ਰਹੀ ਤਾਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਸ ਅਪੀਲ ਨੂੰ ਵਾਪਸ ਲੈ ਕੇ ਪ੍ਰਕਿਰਿਆ ਨੂੰ ਖ਼ਤਮ ਕਰਨ ।

ਸਾਬਕਾ ਵਿਧਾਇਕ ਐਚ. ਐਸ. ਫੂਲਕਾ ਨੇ ਕੀਤੀ ਭਾਜਪਾ ਜੁਆਇਨ

0
Phoolka

ਨਵੀਂ ਦਿੱਲੀ, 1 ਅਪ੍ਰੈਲ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਰਹੇ ਐਚ. ਐਸ. ਫੂਲਕਾ (H. S. Phoolka) ਵਲੋਂ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ (Join) ਕਰ ਲਿਆ ਗਿਆ ਹੈ ।

ਕਿਸ ਨੇ ਕਰਵਾਇਆ ਫੂਲਕਾ ਨੂੰ ਪਾਰਟੀ ਵਿਚ ਸ਼ਾਮਲ

ਮਿਲੀ ਜਾਣਕਾਰੀ ਮੁਤਾਬਕ ਜੋ ਅੱਜ ਆਮ ਆਦਮੀ ਪਾਰਟੀ ਵਿਚ ਵਿਧਾਇਕ ਰਹੇ ਐਚ. ਐਸ. ਫੂਲਕਾ ਵਲੋਂ ਜੋ ਅੱਜ ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਸ਼ਾਮਲ ਹੋਇਆ ਗਿਆ ਹੈ ਉਹ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ ।

ਦੱਸਣਯੋਗ ਹੈ ਕਿ ਐਡਵੋਕੇਟ ਫੂਲਕਾ ਨੇ ਆਪਣਾ ਰਾਜਨੀਤਿਕ ਕਰੀਅਰ 2014 ਵਿੱਚ ਆਮ ਆਦਮੀ ਪਾਰਟੀ ਨਾਲ ਸ਼ੁਰੂ ਕੀਤਾ ਸੀ । ਉਨ੍ਹਾਂ 2019 ਵਿੱਚ ਪਾਰਟੀ ਛੱਡ ਦਿੱਤੀ ਸੀ ਤੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ (Included) ਹੋ ਗਏ ਹਨ ।

ਬਿਹਾਰ `ਚ ਹੋਈ ਵਿਆਹੁਤਾ ਨਾਲ ਸੜਕ `ਤੇ ਹੀ ਜਬਰ-ਜ਼ਨਾਹ ਦੀ ਕੋਸਿ਼ਸ਼

0
Rape

ਨਾਲੰਦਾ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਨਾਲੰਦਾ ਜਿਲਾ ਦੇ ਨੂਰਸਰਾਏ ਖੇਤਰ ਵਿਖੇ ਇਕ ਮਹਿਲਾ ਨੂੰ ਸਰੇਆਮ ਜਬਰ ਜਨਾਹ (Rape) ਕਰਨ ਦੀ ਕੋਸਿ਼ਸ਼ ਕਰਨ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੀ ਹੈ ਸਮੁੱਚਾ ਮਾਮਲਾ

ਬਿਹਾਰ ਦੇ ਨਾਲੰਦਾ (Nalanda) ਵਿਚ ਇਕ ਵਿਆਹੁਤਾ ਨਾਲ ਸੜਕ ‘ਤੇ ਸ਼ਰੇਆਮ ਜਬਰ-ਜ਼ਨਾਹ ਦੀ ਕੋਸਿ਼ਸ਼ ਕੀਤੀ ਗਈ । ਕੁਝ ਬਦਮਾਸ਼ਾਂ ਨੇ ਔਰਤ ਨੂੰ ਗਲਤ ਢੰਗ ਨਾਲ ਫੜ ਲਿਆ । ਜਬਰ-ਜ਼ਨਾਹ ਦੀ ਕੋਸਿ਼ਸ਼ ਦੀ ਬਦਮਾਸ਼ਾਂ ਨੇ ਵੀਡੀਓ ਵੀ ਬਣਾਈ । ਔਰਤ ਨੇ ਜਦੋਂ ਥਾਣੇ ‘ਚ ਇਸ ਦੀ ਸਿ਼ਕਾਇਤ ਕੀਤੀ ਤਾਂ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰ ਦਿੱਤੀ ।

ਪੁਲਸ ਨੇ ਕਰ ਲਿਆ ਹੈ ਦੋ ਨੂੰ ਗ੍ਰਿਫ਼ਤਾਰ

ਇਹ ਮਾਮਲਾ ਮੁੱਖ ਮੰਤਰੀ ਨਿਤੀਸ਼ ਦੇ ਜੱਦੀ ਜਿਲਾ ਨਾਲੰਦਾ ਦੇ ਨੂਰਸਰਾਏ ਥਾਣਾ ਇਲਾਕੇ ਦਾ ਹੈ । ਪੀੜਤਾ ਨੇ ਥਾਣੇ `ਚ ਸਿ਼ਕਾਇਤ ਕੀਤੀ ਹੈ । ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕਰ ਲਿਆ ਹੈ । ਔਰਤ ਵਿਆਹੀ ਹੋਈ ਹੈ, ਉਸ ਦੇ 2 ਬੱਚੇ ਹਨ । ਉਸ ਦਾ ਪਤੀ ਰੋਜ਼ਗਾਰ ਦੇ ਸਿਲਸਿਲੇ ‘ਚ ਮਹਾਰਾਸ਼ਟਰ ਦੇ ਨਾਸਿਕ ‘ਚ ਰਹਿੰਦਾ ਹੈ । ਉਹ ਆਪਣੇ ਸੱਸ-ਸਹੁਰੇ ਨਾਲ ਨੂਰਸਰਾਏ ਥਾਣਾ ਇਲਾਕੇ ਦੇ ਇਕ ਪਿੰਡ ‘ਚ ਰਹਿੰਦੀ ਹੈ ।

ਕੀ ਦੱਸਿਆ ਪੀੜ੍ਹਤ ਔਰਤ ਨੇ

ਔਰਤ ਦੇ ਮੁਤਾਬਕ 26 ਮਾਰਚ ਦੀ ਸ਼ਾਮ ਉਹ ਘਰ ਤੋਂ ਰਾਸ਼ਨ ਲਿਆਉਣ ਲਈ ਨਿਕਲੀ ਸੀ । ਰਾਸ਼ਨ ਲੈ ਕੇ ਉਹ ਘਰ ਪਰਤ ਰਹੀ ਸੀ, ਉਦੋਂ ਪਿੰਡ ਦੇ ਹੀ 3 ਮੁੰਡਿਆਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਉਸ ਨੂੰ ਫੜ ਲਿਆ । ਤਿੰਨਾਂ ਨੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾ ਲਿਆ । ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਮੁੰਡੇ ਇਕ ਔਰਤ ਨੂੰ ਗੰਦੇ ਢੰਗ ਨਾਲ ਫੜ ਕੇ ਲੈ ਜਾ ਰਹੇ ਹਨ । ਔਰਤ ਵਾਰ-ਵਾਰ ਛੱਡਣ ਦੀ ਗੁਹਾਰ ਲਗਾ ਰਹੀ ਹੈ । ਵੀਡੀਓ `ਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਦੇ ਪਿੱਛੇ ਵੱਡੀ ਗਿਣਤੀ `ਚ ਲੋਕ ਚੱਲ ਰਹੇ ਹਨ ।

ਜੀਜੇ ਨੇ ਕੀਤੀ ਸਾਲੇ ਦੀ ਗਲਾ ਘੁਟ ਕੇ ਹੱਤਿਆ

0
Murder

ਜਲੰਧਰ, 1 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇੇ ਪਿੰਡ ਪੰਡੋਰੀ ਵਿਖੇ ਜੀਜੇ ਵਲੋਂ ਆਪਣੇ ਹੀ ਸਾਲੇ ਦਾ ਗਲਾ ਘੁਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਗਲਾ ਘੁਟ ਦਿੱਤਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਜਲੰਧਰ ਦੇ ਪਿੰਡ ਪੰਡੋਰੀ (Village Pandori) ਵਿਖੇ ਜੋ ਇਕ ਰਿਸ਼ਤੇ ਵਿਚ ਜੀਜਾ ਲੱਗਦੇ ਵਿਅਕਤੀ ਵਲੋਂ ਆਪਣੇ ਸਾਲੇ ਦਾ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਗਲਾ ਘੁਟ (Choking) ਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਰਾਜਾ ਰਾਮ ਦੇ ਤੌਰ ‘ਤੇ ਹੋਈ ਹੈ ਤੇ ਉਹ ਜਿਲਾ ਪੂਨੀਆ ਬਿਹਾਰ ਦਾ ਰਹਿਣ ਵਾਲਾ ਹੈ ।

ਕਿਸ ਕਾਰਨ ਕੀਤਾ ਗਿਆ ਸਾਲੇ ਦਾ ਜੀਜੋ ਵਲੋਂ ਕਤਲ

ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਗਲਾ ਘੁਟ ਕੇ ਹੱਤਿਆ ਕੀਤੀ ਗਈ ਹੈ ਦਾ ਨਾਮ ਰਾਜ ਕੁਮਾਰ ਉਰਫ ਰਾਜੂ ਹੈ ਤੇ ਉਸਦਾ ਪੰਜ ਮਹੀਨੇ ਪਹਿਲਾਂ ਹੀ ਵਿਆਹ ਨਿਸ਼ਾ ਨਾਲ ਹੋਇਆ ਸੀ ਤੇ ਰਾਜਾ ਰਾਮ ਜੋ ਕਿ ਨਿਸ਼ਾ ਦੀ ਮਾਸੀ ਦਾ ਲੜਕਾ ਹੈ ਵੀ ਪਰਿਵਾਰ ਸਮੇਤ ਪਿੰਡ ਪੰਡੋਰੀ ਵਿਚ ਹੀ ਰਹਿੰਦਾ ਸੀ । ਜਾਣਕਾਰੀ ਮੁਤਾਬਕ ਘਰ ਵਿਚ ਹੀ ਕਿਸੇ ਗੱਲ ਨੂੰ ਲੈ ਕੇ ਰਾਜਾ ਰਾਮ ਦੇ ਮਨ ਵਿਚ ਕੋਈ ਗੱਲ ਸੀ, ਜਿਸ ਦੇ ਚਲਦਿਆਂ ਉਸਨੇ ਰਾਤ ਨੂੰ ਸੌਂਦੇ ਵੇਲੇ ਰਾਜ ਕੁਮਾਰ ਉਰਫ ਰਾਜੂ (Raj Kumar alias Raju) ਦਾ ਗਲਾ ਘੁਟ ਦਿੱਤਾ, ਜਿਸ ਤੇ ਉਸਦੀ ਮੌਤ ਹੋ ਗਈ ।

ਘਟਨਾਕ੍ਰਮ ਹੁੰਦਾ ਦੇਖ ਦੇਖ ਲਿਆ ਸੀ ਬੱਚੇ ਨੇ

ਸੂਚਨਾ ਮੁਤਾਬਕ ਜਿਸ ਵੇਲੇ ਰਾਜਾ ਰਾਮ (Raja Ram) ਵਲੋਂ ਰਾਜ ਕੁਮਾਰ ਉਰਫ਼ ਰਾਜੂ ਦਾ ਗਲਾ ਘੁਟਿਆ ਜਾ ਰਿਹਾ ਸੀ ਤਾਂ ਸਮੁੱਚੀ ਘਟਨਾ ਨੂੰ ਉਸ ਵੇਲੇ ਉਥੇ ਮੌਜੂਦ ਇਕ ਬੱਚੇ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ ਅਤੇ ਸਮੁੱਚੀ ਘਟਨਾ ਸਵੇਰ ਵੇਲੇ ਪਰਿਵਾਰ ਨੂੰ ਦੱਸ ਦਿੱਤੀ ਗਈ । ਜਿਸ ਤੇ ਪੁਲਸ ਨੂੰ ਦੱਸਿਆ ਗਿਆ ਅਤੇ ਪੁਲਸ ਵਲੋਂ ਪੀੜ੍ਹਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਤਲ ਕਰਨ ਵਾਲੇ ਨੂੰ ਗ੍ਰਿ਼ਫ਼ਤਾਰ ਕਰਕੇ ਕੇਸ ਦਰਜ (Case registered) ਕੀਤਾ ਗਿਆ ।

ਕੀ ਦੱਸਿਆ ਥਾਣਾ ਦੇ ਐਸ. ਐਚ. ਓ. ਨੇ

ਥਾਣਾ ਸਦਰ ਦੇ ਐਸ. ਐਚ. ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਵਾ ਦਿੱਤੀ ਗਈ ਹੈ ਅਤੇ ਪੀੜ੍ਹਤ ਪਰਿਵਾਰ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।