ਪੁਲਿਸ ਦੀ ਗ੍ਰਿਫ਼ਤ ‘ਚ ਗੈਂਗਸਟਰ ਨਵਦੀਪ ਚੱਠਾ ਦੇ ਜ਼ਖਮ ਬਣ ਰਹੇ ਨਾਸੂਰ, ਲਿਆਂਦਾ ਹਸਪਤਾਲ

0
88

ਗੌਤਮ ਕੁਮਾਰ (ਬਠਿੰਡਾ) : ਗੈਂਗਸਟਰ ਵਿੱਕੀ ਗੌਂਡਰ ਦੇ ਨਜ਼ਦੀਕੀ ਦੋਸਤ ਗੈਂਗਸਟਰ ਨਵਦੀਪ ਚੱਠਾ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਨੂੰ ਪੁਲਿਸ ਵੱਲੋਂ ਇੱਕ ਕਿਲੇ ਵਾਂਗ ਘੇਰ ਲਿਆ। ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਗੈਂਗਸਟਰ ਨਵਦੀਪ ਚੱਠਾ ਨੂੰ ਸਿਵਲ ਹਸਪਤਾਲ ਲਿਆਉਣ ਦਾ ਕਾਰਨ ਉਸਦੀ ਵਿਗੜ ਰਹੀ ਸਿਹਤ ਦੱਸਿਆ ਗਿਆ। ਕੁਝ ਸਮਾਂ ਪਹਿਲਾਂ ਗੈਂਗਸਟਰ ਨਵਦੀਪ ਚੱਠਾ ਦੀ ਬਾਂਹ ਦਾ ਅਪ੍ਰੇਸ਼ਨ ਹੋਇਆ ਸੀ ਜਿਸ ਕਾਰਨ ਜ਼ਖਮ ਲਗਾਤਾਰ ਰਿਸਦਾ ਰਿਹਾ।

ਜ਼ਖਮ ਜਿਆਦਾ ਵਿਗੜ ਜਾਣ ਮਗਰੋਂ ਗੈਂਗਸਟਰ ਨਵਦੀਪ ਚੱਠਾਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵੱਲੋਂ ਗੈਂਗਸਟਰ ਨਵਦੀਪ ਚੱਠਾ ਦੀ ਸਿਹਤ ਦਾ ਮੁਆਇਨਾ ਕੀਤਾ ਗਿਆ ਅਤੇ ਦੱਸਿਆ ਕਿ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੂੰ ਸਾਰੀ ਰਿਪੋਰਟ ਮੁਹਈਆ ਕਰਵਾਈ ਜਾ ਰਹੀ ਹੈ ਜਿਸ ‘ਤੇ ਗੌਰ ਕਰਨ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ। ਫਿਲਹਾਲ ਪੁਲਿਸ ਨੇ ਦਵਾਈ ਦਿਲਵਾਕੇ ਨਵਦੀਪ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ।

ਜਦੋਂ ਇਸ ਬਾਰੇ ਗੈਂਗਸਟਰ ਨਵਦੀਪ ਚੱਠਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੀ ਸਿਹਤ ਨੂੰ ਠੀਕ ਦੱਸਿਆ ਅਤੇ ਹੋਰ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕੀਤਾ। ਪੁਲਿਸ ਵੱਲੋਂ ਵੀ ਪੱਤਰਕਾਰਾਂ ਦੇ ਜਵਾਬ ਦਿੰਦਿਆਂ ਇਹੀ ਕਿਹਾ ਗਿਆ ਕਿ ਨਵਦੀਪ ਦੀ ਦਵਾਈ ਲੈ ਕੇ ਹੁਣ ਵਾਪਸ ਜੇਲ੍ਹ ਲਿਜਾਇਆ ਜਾ ਰਿਹਾ। ਡਾਕਟਰਾਂ ਵੱਲੋਂ ਮੈਡੀਕਲ ਰਿਪੋਰਟ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਪਹੁੰਚਣ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਨਵਦੀਪ ਨੂੰ ਹਸਪਤਾਲ ਲਿਆਂਦਾ ਜਾਂਦਾ ਪੂਰੇ ਹਸਪਤਾਲ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਤਾਇਨਾਤ ਕੀਤਾ ਗਿਆ।

ਫਿਲਹਾਲ ਗੈਂਗਸਟਰ ਨਵਦੀਪ ਚੱਠਾ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ। ਜਾਣਕਰੀ ਮੁਤਾਬਕ ਗੈਂਗਸਟਰ ਨਵਦੀਪ ਚੱਠਾ ਕਿਸੇ ਸਮੇਂ ‘ਤੇ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਖ਼ਾਸ ਦੋਸਤ ਹੁੰਦਾ ਸੀ। ਵਿੱਕੀ ਗੌਂਡਰ ਦਾ ਐਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ ਅਤੇ ਕਈ ਸਵਾਲ ਵੀ ਚੁੱਕੇ ਗਏ ਸਨ। ਉਸ ਦੌਰਾਨ ਇੱਕ ਹੋਰ ਗੈਂਗਸਟਰ ਦਾ ਵੀ ਐਨਕਾਊਂਟਰ ਕੀਤਾ ਗਿਆ ਸੀ।

ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਨਾਮ ਵੀ ਵਿੱਕੀ ਗੌਂਡਰ ਨਾਲ ਬਹੁਤ ਮਸ਼ਹੂਰ ਹੋਇਆ ਸੀ। ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਫ਼ਿਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਕਿ ਇਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here