Wednesday, September 28, 2022
spot_img

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਏ ਇਹ ਨਵੇਂ ਹੁਕਮ

ਸੰਬੰਧਿਤ

ਪੁਲਿਸ ਨੇ ਪਿਸਤੌਲ ਤੇ ਮੈਗਜ਼ੀਨ ਸਮੇਤ 2 ਵਿਅਕਤੀ ਕੀਤੇ ਗ੍ਰਿਫ਼ਤਾਰ

ਗੁਰਦਾਸਪੁਰ : ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਹਥਿਆਰਾਂ ਸਮੇਤ...

Share

ਸਰਕਾਰੀ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਲਈ ਇੱਕ ਅਹਿਮ ਖ਼ਬਰ ਹੈ।ਸਿੱਖਿਆ ਵਿਭਾਗ ਨੇ ਇਹ ਆਦੇਸ਼ ਦਿੱਤੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਅਧਿਆਪਕ ਦਾ ਕੋਈ ਰਿਸ਼ਤੇਦਾਰ ਕਿਸੇ ਨਿੱਜੀ ਸਕੂਲ ਨੂੰ ਚਲਾ ਰਿਹਾ ਹੈ ਜਾਂ ਫਿਰ ਉਹ ਨਿੱਜੀ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਹੈ,ਤਾਂ ਅਜਿਹੇ ਅਧਿਆਪਕ ਦਾ ਤਬਾਦਲਾ ਉਪਰੋਕਤ ਨਿੱਜੀ ਸਕੂਲ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਕੀਤਾ ਜਾਵੇਗਾ।ਮਤਲਬ ਉਸ ਅਧਿਆਪਕ ਨੂੰ ਨਿੱਜੀ ਸਕੂਲ ਦੇ 15 ਕਿਲੋਮੀਟਰ ਦੇ ਦਾਇਰੇ ਅੰਦਰ ਤਾਇਨਾਤ ਨਹੀਂ ਕੀਤਾ ਜਾਵੇਗਾ।ਸਿੱਖਿਆ ਵਿਭਾਗ ਵੱਲੋ ਇਸ ਵਾਰ ਆਨਲਾਇਨ ਟੀਚਰ ਟਰਾਂਸਫਰ ਪਾਲਿਸੀ ਨੂੰ ਅਪਲਾਈ ਕਰਦੇ ਹੋਏ ਅਧਿਆਪਕਾਂ ਦੀ ਆਨਲਾਈਨ ਟਰਾਂਸਫਰ ਕੀਤੀ ਗਈ ਹੈ।ਇਸਦੇ ਨਾਲ ਹੀ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਉੱਪਰ ਗਾਇਡਲਾਇਨਜ਼ ਵੀ ਜਾਰੀ ਕੀਤੀਆਂ ਜਾਂਦੀਆਂ ਹਨ।

ਇਸ ਸੰਬੰਧੀ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ।ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਸਰਕਾਰੀ ਸਕੂਲ ਦੇ ਅਧਿਆਪਕ ਦਾ ਕੋਈ ਵੀ ਰਿਸ਼ਤੇਦਾਰ ਜਿਵੇਂ ਕਿ ਮਾਤਾ-ਪਿਤਾ,ਭੈਣ-ਭਰਾ,ਸੱਸ-ਸਹੁਰਾ,ਦਿਉਰ-ਭਾਬੀ, ਬੇਟਾ-ਬੇਟੀ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਵਿਅਕਤੀ ਕਿਸੇ ਨਿੱਜੀ ਸਕੂਲ ਨੂੰ ਚਲਾ ਰਿਹਾ ਹੈ ਜਾਂ ਫਿਰ ਨਿੱਜੀ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਹੈ ਤਾਂ ਉਨ੍ਹਾਂ ‘ਤੇ ਇਹ ਹੁਕਮ ਲਾਗੂ ਹੋਣਗੇ।ਵਿਭਾਗ ਵੱਲੋਂ ਅਜਿਹੇ ਕਦਮ ਇਸ ਲਈ ਚੁੱਕੇ ਗਏ ਹਨ ਕਿਉਂਕਿ ਵਿਭਾਗ ਨੂੰ ਸ਼ੱਕ ਹੈ ਕਿ ਕਈ ਸਰਕਾਰੀ ਅਧਿਆਪਕ ਆਪਣੇ ਰਿਸ਼ਤੇਦਾਰਾਂ ਵੱਲੋਂ ਚਲਾਏ ਜਾ ਰਹੇ ਨਿੱਜੀ ਸਕੂਲਾਂ ਵਿੱਚ ਵਧੇਰੇ ਰੁਚੀ ਦਿਖਾ ਰਹੇ ਹਨ।ਜਿਸਦਾ ਸਿੱਧਾ ਅਸਰ ਸਰਕਾਰੀ ਸਕੂਲਾਂ ਦੀ ਦਾਖ਼ਲਾ ਪ੍ਰਕਿਿਰਆ ‘ਤੇ ਪੈ ਰਿਹਾ ਹੈ।ਪੰਜਾਬ ਸਿੱਖਿਆ ਵਿਭਾਗ ਵੱਲੋਂ ਟੀਚਰ ਟਰਾਂਸਫਰ ਪਾਲਿਸੀ 2019 ਤਹਿਤ ਵੱਖ-ਵੱਖ ਕਾਡਰ ਦੇ ਅਧਿਆਪਕਾਂ ਦੀ ਬਦਲੀ ਕੀਤੀ ਗਈ ਹੈ।ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਟਰਾਂਸਫਰ ਦੌਰਾਨ ਕਿਸੇ ਵੀ ਅਧਿਆਪਕ ‘ਤੇ ਇਹ ਨਿਯਮ ਲਾਗੂ ਹੁੰਦੇ ਹਨ ਤਾਂ ਇਸਦੀ ਜਾਣਕਾਰੀ ਤੁਰੰਤ ਨੋਡਲ ਅਧਿਕਾਰੀ ਵੱਲੋਂ ਵਿਭਾਗ ਨੂੰ ਦਿੱਤੀ ਜਾਵੇ।ਇਹ ਨਿਯਮ ਪੰਜਾਬ ਦੇ ਸਾਰੇ ਸਰਕਾਰੀ ਅਧਿਆਪਕਾਂ ਲਈ ਹਨ।ਇਨ੍ਹਾਂ ਨਿਯਮਾਂ ਦੇ ਆਧਾਰ ‘ਤੇ ਹੀ ਟੀਚਰ ਟਰਾਂਸਫਰ ਦੀ ਪ੍ਰਕਿਿਰਆ ਹੋਵੇਗੀ।

spot_img