70 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਨਾਮਜਦ ਅਤੇ ਗੈਂਗਸਟਰ ਦਾਊਦ ਇਬਰਾਹੀਮ ਦੇ ਕਰੀਬ ਰਹੇ ‘ਡੌਨ ਛੋਟਾ ਰਾਜਨ’ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਅਤੇ ਟੀ.ਵੀ. ਚੈੱਨਲ ‘ਤੇ ਵਾਇਰਲ ਹੋਈ। ਖਬਰ ਇਹ ਲਿਖੀ ਗਈ ਕਿ ਛੋਟਾ ਰਾਜਨ ਦੀ ਹਾਲਤ ਕੋਵਿਡ ਨਾਲ ਵਿਗੜੀ ਉਸਤੋਂ ਬਾਅਦ ਉਸਨੋ ਦਿੱਲੀ ਦੇ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਉਸਦੀ ਮੌਤ ਦੀ ਖਬਰ ਬਾਹਰ ਆਈ। ਤੁਹਾਨੂੰ ਦਸ ਦਈਏ ਕਿ ਡੌਨ ਛੋਟਾ ਰਾਜਨ ਦਾ ਹਸਪਤਾਲ ਦਾਖਲ ਹੋਣਾ, ਇਹ ਖਬਰ ਬਿਲਕੁਲ ਸੱਚ ਹੈ ਪਰ ਉਸਦੀ ਮੌਤ ਦੀ ਖਬਰ ਪੂਰੀ ਤਰ੍ਹਾਂ ਝੂਠੀ ਹੈ। ਨਿਊਜ਼ ਏਜੰਸੀ ANI ਅਨੁਸਾਰ ਛੋਟਾ ਰਾਜਨ ਦਾ ਹਜੇ ਵੀ ਇਲਾਜ ਚੱਲ ਰਿਹਾ ਹੈ।
ਕੋਰੋਨਾ positive ਹੋਣ ਤੋਂ ਬਾਅਦ 62 ਸਾਲਾਂ ਛੋਟਾ ਰਾਜਨ ਨੂੰ 25 ਅਪ੍ਰੈਲ ਨੂੰ ਤਿਹਾੜ ਜੇਲ੍ਹ ਤੋਂ ਏਮਜ਼ ਹਸਪਤਾਲ ਲਿਆਂਦਾ ਗਿਆ ਸੀ। ਏਮਜ਼ ਵਿੱਚ ਲਿਆਉਣ ਤੋਂ ਪਹਿਲਾਂ ਛੋਟਾ ਰਾਜਨ ਨੂੰ ਤਿਹਾੜ ਦੀ ਜੇਲ੍ਹ ਨੰਬਰ 2 ਵਿੱਚ ਰੱਖਿਆ ਗਿਆ ਸੀ। ਛੋਟਾ ਰਾਜਨ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਛੋਟਾ ਰਾਜਨ ਖਿਲਾਫ਼ ਕਈ ਮਾਮਲੇ ਚੱਲ ਰਹੇ ਹਨ ਜਿੰਨਾ ਵਿੱਚ, ਲੁੱਟ, ਕਤਲ ਆਦਿ ਦੇ ਮਾਮਲੇ ਵੀ ਸ਼ਾਮਲ ਹਨ। ਕਈ ਮਾਮਲਿਆਂ ਵਿੱਚ ਅਦਾਲਤ ਵੱਲੋਂ ਛੋਟਾ ਰਾਜਨ ਨੂੰ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ। ਕਿਸੇ ਵੇਲੇ ਛੋਟਾ ਰਾਜਨ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਦੇ ਨਾਲ ਰਹਿੰਦਾ ਸੀ।
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ
ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
ਫ਼ਿਰ ਦੋਵਾਂ ਵਿੱਚ ਅਜਿਹੀ ਵਿਗੜੀ ਕਿ ਛੋਟਾ ਰਾਜਨ ਦਾਊਦ ਦੇ ਖਿਲਾਫ਼ ਹੋਗਿਆ। ਇਸ ਤੋਂ ਬਾਅਦ ਬੈਂਕਾਕ ਵਿੱਚ ਦਾਊਦ ਵੱਲੋਂ ਛੋਟਾ ਰਾਜਨ ‘ਤੇ ਜਾਨਲੇਵਾ ਹਮਲਾ ਵੀ ਕਰਵਾਇਆ ਗਿਆ ਸੀ। ਇਸ ਦੌਰਾਨ ਛੋਟਾ ਰਾਜਨ ਦੇ ਢਿਡ੍ਹ ਵਿੱਚ ਵਾਰ ਕੀਤਾ ਗਿਆ ਸੀ ਜਿਸ ਨਾਲ ਉਸਦੇ ਕਈ ਅੰਦਰੂਨੀ ਸਰੀਰਕ ਅੰਗ ਖਰਾਬ ਹੋ ਗਏ ਸਨ। ਫਿਲਹਾਲ ਛੋਟਾ ਰਾਜਨ ਭਾਰਤ ਦੀ ਹਿਰਾਸਤ ਵਿੱਚ ਹੈ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਛੋਟਾ ਰਾਜਨ ਨੂੰ 2015 ਵਿੱਚ ਇੰਡੀਆ ਲਈ ਡੀਪੋਰਟ ਕੀਤਾ ਗਿਆ ਸੀ। CBI ਵੱਲੋਂ ਇੰਟਰਪੋਲ ਨਾਲ ਮਿਲਕੇ ਛੋਟਾ ਰਾਜਨ ਲਈ ਰੈੱਡ ਕਾਰਨਰ ਵਾਰੰਟ ਜਾਰੀ ਕੀਤਾ ਸੀ।
ਦਾਊਦ ਦੇ ਸਾਥੀਆਂ ਵੱਲੋਂ ਛੋਟਾ ਰਾਜਨ ‘ਤੇ ਮੁੜ ਹਮਲਾ ਕੀਤਾ ਜਾ ਸਕਦਾ ਸੀ ਇਸ ਲਈ ਉਸਨੂੰ ਮੁੰਬਈ ਦੀ ਜੇਲ੍ਹ ਵਿੱਚ ਰੱਖਣ ਦੀ ਬਜਾਇ ਦਿੱਲੀ ਭੇਜ ਦਿੱਤਾ ਗਿਆ। ਦਿੱਲੀ ਵਿਖੇ ਉਸਨੂੰ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਗਿਆ। ਫਿਲਹਾਲ ਛੋਟਾ ਰਾਜਨ ਦਾ ਇਲਾਜ ਏਮਜ਼ ਵਿੱਚ ਕਰਵਾਇਆ ਜਾ ਰਿਹਾ ਹੈ। ਇਥੇ ਉਸਨੂੰ ਕੋਵਿਡ positive ਆਉਣ ਮਗਰੋਂ ਲਿਆਂਦਾ ਗਿਆ ਸੀ। ਫਿਲਹਾਲ ਛੋਟਾ ਰਾਜਨ ਜਿਉਂਦਾ ਹੈ, ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਯਕੀਨ ਨਾ ਕੀਤਾ ਜਾਵੇ।