ਦਿੱਲੀ ਸਰਕਾਰ ਨੇ ਲਾਕਡਾਊਨ ‘ਚ ਦਿੱਤੀ ਰਾਹਤ, ਕੱਲ ਤੋਂ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ, ਰੈਸਟੋਰੈਂਟ 50% ਸਮਰੱਥਾ ਨਾਲ ਖੋਲ੍ਹ ਸਕਣਗੇ

0
55

ਨਵੀਂ ਦਿੱਲੀ : ਦਿੱਲੀ ਵਿੱਚ ਕੋਵਿਡ – 19 ਦੇ ਲਗਾਤਾਰ ਘੱਟ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਰਾਜਧਾਨੀ ਨੂੰ ਅਨਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਈ ਐਲਾਨ ਕੀਤੇ ਹਨ। ਦਿੱਲੀ ਵਿੱਚ ਹੁਣ ਬਾਜ਼ਾਰ, ਮਾਲ ਅਤੇ ਮਾਰਕੀਟ ਕੰਪਲੈਕਸਾਂ ‘ਚ ਸਾਰੀ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਦੀਆਂ ਹਨ ਯਾਨੀ ਆਡ – ਈਵਨ ਦਾ ਫਾਰਮੂਲਾ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਸਟੋਰੈਂਟ ਨੂੰ ਵੀ 50 ਫੀਸਦੀ ਬੈਠਣ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਇੱਕ ਹਫ਼ਤੇ ਤੱਕ ਇਸ ਨਿਯਮਾਂ ਦੇ ਨਾਲ ਚਲਕੇ ਦੇਖਿਆ ਜਾਵੇਗਾ। ਜੇਕਰ ਕੋਰੋਨਾ ਦੇ ਮਾਮਲੇ ਵੱਧਣ ਲੱਗੇ ਤਾਂ ਫਿਰ ਤੋਂ ਪਾਬੰਦੀਆਂ ਵਧਾ ਦਿੱਤੀਆਂ ਜਾਣਗੀਆਂ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਹਫ਼ਤਾਵਾਰ ਬਾਜ਼ਾਰ ਨੂੰ ਆਗਿਆ ਦਿੱਤੀ ਜਾ ਰਹੀ ਹੈ ਪਰ ਇੱਕ ਦਿਨ ਵਿੱਚ ਇੱਕ ਜੋਨ ਵਿੱਚ ਇੱਕ ਹੀ ਹਫ਼ਤਾਵਾਰ ਬਾਜ਼ਾਰ ਨੂੰ ਆਗਿਆ ਦਿੱਤੀ ਜਾਵੇਗੀ। ਉਥੇ ਹੀ, ਸਰਕਾਰੀ ਦਫ਼ਤਰ ਵਿੱਚ 100 ਫੀਸਦੀ ਅਧਿਕਾਰੀ ਅਤੇ ਬਾਕੀ ਕਰਮਚਾਰੀ 50 ਫੀਸਦੀ ਸਮਰੱਥਾ ਦੇ ਨਾਲ ਕੰਮ ਕਰਨਗੇ। ਪ੍ਰਾਇਵੇਟ ਦਫ਼ਤਰਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ 9 ਤੋਂ 5 ਵਜੇ ਤੱਕ ਕੰਮ ਕਰਗੇ। ਇਸ ਤੋਂ ਇਲਾਵਾ ਵਿਆਹਾਂ ਵਿੱਚ 20 ਲੋਕਾਂ ਤੋਂ ਜ਼ਿਆਦਾ ਇੱਕਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਉਥੇ ਹੀ, ਧਾਰਮਿਕ ਥਾਂ ਖੋਲ੍ਹੇ ਜਾ ਰਹੇ ਹਨ ਪਰ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਵਿਡ – 19 ਸਬੰਧਤ ਹਾਲਾਤ ਬਹੁਤ ਹੱਦ ਤੱਕ ਕਾਬੂ ਵਿੱਚ ਹਨ, ਸੰਭਾਵਿਕ ਤੀਜੀ ਲਹਿਰ ਤੋਂ ਨਿੱਬੜਨ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਦਿੱਲੀ ‘ਚ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਵਾਂ ਬੰਦ ਰਹਿਣਗੇ। ਕਿਸੇ ਵੀ ਤਰ੍ਹਾਂ ਦੇ ਇਕੱਠੇ ਹੋਣ ਦੀ ਆਗਿਆ ਨਹੀਂ ਹੋਵੇਗੀ। ਸਵਿਮਿੰਗ ਪੂਲ ਸਮੇ ਸਪਾ, ਪਾਰਕ ਅਤੇ ਗਾਰਡਨ ਬੰਦ ਰਹਿਣਗੇ।

LEAVE A REPLY

Please enter your comment!
Please enter your name here