ਪੰਜਾਬ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਪ੍ਰੋਪਰਟੀ ਸੀਜ || Today News

0
8

ਪੰਜਾਬ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਪ੍ਰੋਪਰਟੀ ਸੀਜ

ਸਮਰਾਲਾ ਪੁਲਿਸ ਵੱਲੋਂ ਅੱਜ ਸਮਰਾਲਾ ਵਿਖੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ[ ਜਿਸ ਵਿੱਚ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਪੰਜਾਬ ਪੁਲਿਸ ਵੱਲੋਂ ਸੀਜ ਕੀਤੀ ਗਈ। ਇਸ ਮੌਕੇ ਐਸਐਸ ਪੀ ਖੰਨਾ ਅਨਮਤਿ ਕੌਂਡਲ ਸਮਰਾਲਾ ਵਿਖੇ ਪਹੁੰਚੇ ਅਤੇ ਪ੍ਰਾਪਰਟੀ ਸੀਜ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ।

ਇਸ ਮੌਕੇ ਐਸਐਸਪੀ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਖਿਲਾਫ ਹਰ ਦਿਨ ਵੱਡੀ ਕਾਰਵਾਈ ਕਰ ਰਹੀ ਹੈ ਇਸ ਸੰਬੰਧ ਦੇ ਵਿੱਚ ਅੱਜ ਸਮਰਾਲਾ ਵਿਖੇ ਦੋ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਸੀਜ ਕੀਤੀ ਗਈ ਹੈ ਜੋ ਕਿ ਨਸ਼ਾ ਤਸਕਰਾਂ ਨੇ ਡਰੱਗ ਮਨੀ ਤੋਂ ਬਣਾਈ ਸੀ ਅਤੇ ਇਹ ਗੈਰ ਕਾਨੂੰਨੀ ਹੈ।

ਇਹ ਵੀ ਪੜ੍ਹੋ : ਬੈਂਕ ਦੇ ਸੁਰੱਖਿਆ ਗਾਰਡ ਨੇ ਕੀਤੀ ਫਾਇਰਿੰਗ, ਗੋ.ਲੀ ਲੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌ.ਤ || Today News

ਐਸਐਸਪੀ ਖੰਨਾ ਨੇ ਦੱਸਿਆ ਕਿ ਸਮਰਾਲਾ ਐਸਐਚ ਓ ਵੱਲੋਂ ਇੱਕ ਰਿਪੋਰਟ ਸਾਨੂੰ ਦਿੱਤੀ ਗਈ ਸੀ ਜਿਸ ਵਿੱਚ ਦੋ ਨਸ਼ਾ ਤਸਕਰਾਂ ਦੀ ਡਰੱਗ ਮਨੀ ਤੋਂ ਬਣੇ ਪ੍ਰਾਪਰਟੀ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਸ ਸਬੰਧੀ ਰਿਪੋਰਟ ਦਿੱਲੀ ਭੇਜੀ ਗਈ ਸੀ ਅਤੇ ਦਿੱਲੀ ਇਸ ਰਿਪੋਰਟ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਇਹ ਦੋ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਸੀਜ ਕਰਨ ਦੇ ਹੁਕਮ ਦਿੱਤੇ ਹਨ[ ਪ੍ਰੋਪਰਟੀ ਸੀਜ ਕਰਨ ਵਾਲਿਆਂ ਦੇ ਨਾਮ ਸੁਖਵਿੰਦਰ ਸਿੰਘ ਸੁੱਖੀ ਨਿਵਾਸੀ ਗੁਰੂ ਨਾਨਕ ਰੋਡ ਸਮਰਾਲਾ ਅਤੇ ਸੋਹਣ ਸਿੰਘ ਪਿੰਡ ਮਾਣਕੀ ਜਿਨਾਂ ਦੇ ਪ੍ਰਾਪਰਟੀ ਸੀਜ ਕੀਤੀ ਗਈ ਹੈ[

LEAVE A REPLY

Please enter your comment!
Please enter your name here