ਵੱਡਾ ਡਰੋਨ ਹਮਲਾ, ਯੂਕਰੇਨ ਨੇ ਤੇਲ ਸੋਧਕ ਕਾਰਖਾਨੇ ਨੂੰ ਬਣਾਇਆ ਨਿਸ਼ਾਨਾ || Today News

0
58

ਵੱਡਾ ਡਰੋਨ ਹਮਲਾ, ਯੂਕਰੇਨ ਨੇ ਤੇਲ ਸੋਧਕ ਕਾਰਖਾਨੇ ਨੂੰ ਬਣਾਇਆ ਨਿਸ਼ਾਨਾ

ਯੂਕਰੇਨ ਦੀ ਫੌਜ ਨੇ ਰੂਸ ‘ਤੇ ਵੱਡਾ ਹਮਲਾ ਕੀਤਾ ਹੈ। ਇਹ ਹਮਲੇ ਡਰੋਨ ਦੀ ਵਰਤੋਂ ਕਰਕੇ ਕੀਤੇ ਗਏ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੀ ਫੌਜ ਨੇ ਦੱਖਣੀ ਰੂਸ ਦੇ ਕ੍ਰਾਸਨੋਦਰ ਖੇਤਰ ‘ਚ ਵੱਡੇ ਪੱਧਰ ‘ਤੇ ਡਰੋਨ ਹਮਲਾ ਕੀਤਾ ਹੈ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਅੱਜ NEET ‘ਚ ਧਾਂਦਲੀ ਦੇ ਵਿਰੋਧ ‘ਚ ਕਰੇਗੀ ਪ੍ਰਦਰਸ਼ਨ…

ਹਮਲੇ ਵਿੱਚ ਇੱਕ ਤੇਲ ਸੋਧਕ ਕਾਰਖਾਨੇ ਅਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ, ਰੂਸੀ ਹਵਾਈ ਸੈਨਾ ਨੇ ਕਾਲੇ ਸਾਗਰ ਅਤੇ ਕ੍ਰੀਮੀਆ ਉੱਤੇ ਰਾਤੋ ਰਾਤ 70 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਆਰਆਈਏ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਸਾਂਝੀ ਕੀਤੀ।

LEAVE A REPLY

Please enter your comment!
Please enter your name here