ਬੈਂਕ ਦੇ ਸੁਰੱਖਿਆ ਗਾਰਡ ਨੇ ਕੀਤੀ ਫਾਇਰਿੰਗ, ਗੋ.ਲੀ ਲੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌ.ਤ || Today News

0
13

ਬੈਂਕ ਦੇ ਸੁਰੱਖਿਆ ਗਾਰਡ ਨੇ ਕੀਤੀ ਫਾਇਰਿੰਗ, ਗੋ.ਲੀ ਲੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌ.ਤ

ਮੁਹਾਲੀ ‘ਚ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਨੇ ਆਪਸੀ ਰੰਜਿਸ਼ ਕਾਰਨ ਗੋਲ਼ੀ ਚਲਾ ਦਿੱਤੀ ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਦੀ ਪੀਜੀਆਈ ਚੰਡੀਗੜ੍ਹ ‘ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ‘ਚ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੀੜਤ ਦੇ ਬਿਆਨ ਵੀ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਅੱਜ NEET ‘ਚ ਧਾਂਦਲੀ ਦੇ ਵਿਰੋਧ ‘ਚ ਕਰੇਗੀ ਪ੍ਰਦਰਸ਼ਨ…

ਜਾਣਕਾਰੀ ਮੁਤਾਬਕ ਪੀੜਤ ਪਿੰਡ ਮਾਜਰਾ ਦਾ ਵਸਨੀਕ ਹੈ। ਯੂਨੀਅਨ ਬੈਂਕ ਦੀ ਇਸ ਸ਼ਾਖਾ ‘ਚ ਉਸ ਦੀ ਮਾਂ ਦਾ ਖਾਤਾ ਹੈ। ਉਹ ਇੱਥੇ ਆਪਣੀ ਮਾਂ ਨਾਲ ਪੈਸੇ ਕਢਵਾਉਣ ਆਇਆ ਸੀ ਪਰ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਸੁਰੱਖਿਆ ਗਾਰਡ ਨਾਲ ਉਸ ਦੀ ਬਹਿਸ ਹੋ ਗਈ। ਬਾਅਦ ‘ਚ ਸੁਰੱਖਿਆ ਗਾਰਡ ਨੇ ਆਪਣੀ ਬੰਦੂਕ ਨਾਲ ਗੋਲ਼ੀ ਚਲਾ ਦਿੱਤੀ ਤੇ ਪੀੜਤ ਨੂੰ ਗੋਲ਼ੀ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here