100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ : ਭਗਵੰਤ ਮਾਨ

0
37
Bhagwant Mann

ਪਟਿਆਲਾ, 26 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਪੀ. ਆਰ. ਟੀ. ਸੀ. ਬੱਸ ਅੱਡੇ ਤੋਂ 100 ਮਿੰਨੀ ਬਸਾਂ (Mini buses) ਨੂੰ ਹਰੀ ਝੰਡੀ ਦੇੇ ਕੇ ਰਵਾਨਾ ਕੀਤਾ ਗਿਆ ਹੈ ।

ਕਿਹੜੇ ਡਿਪੂ ਲਈ ਹਨ ਕਿੰਨੀਆਂ ਬਸਾਂ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਵਲੋਂ ਜੋ ਅੱਜ 100 ਮਿੰਨੀ ਬਸਾਂ ਨੂੰ ਵੱਖ-ਵੱਖ ਡਿਪੂਆਂ ਲਈ ਹਰੀ ਝੰਡੀ ਦਿੱਤੀ ਗਈ ਹੈ ਤਹਿਤ ਪਟਿਆਲਾ ਲਈ 25 ਬੱਸਾਂ, ਬਠਿੰਡਾ ਲਈ 15 ਬੱਸਾਂ, ਚੰਡੀਗੜ੍ਹ ਲਈ 15 ਬੱਸਾਂ, ਸੰਗਰੂਰ ਲਈ 10 ਬੱਸਾਂ, ਬਰਨਾਲਾ ਲਈ 9 ਬੱਸਾਂ, ਬੁਢਲਾਡਾ ਲਈ 8 ਬੱਸਾਂ, ਕਪੂਰਥਲਾ ਲਈ 7 ਬੱਸਾਂ, ਫ਼ਰੀਦਕੋਟ ਲਈ 6 ਬੱਸਾਂ ਅਤੇ ਲੁਧਿਆਣਾ ਲਈ 5 ਬੱਸਾਂ ਸ਼ਾਮਲ ਹਨ।

ਪੰਜਾਬ ਦੇ ਹਰੇਕ ਪਿੰਡ ਤੱਕ ਪਹੁੰਚਾਈਆਂ ਜਾਣਗੀਆਂ ਬਸਾਂ : ਮੁੱਖ ਮੰਤਰੀ

ਸਥਾਨਕ ਬੱਸ ਅੱਡੇ ਵਿਖੇ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਹਰੇਕ ਪਿੰਡ ਨੂੰ ਸ਼ਹਿਰਾਂ ਨਾਲ ਜੋੜਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਐਲਾਨ ਕੀਤਾ ਕਿ ਜਿਸ ਤਰ੍ਹਾਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਗਿਆ ਹੈ, ਉਸੇ ਤਰ੍ਹਾਂ ਪੰਜਾਬ ਦੇ ਹਰ ਪਿੰਡ ਤੱਕ ਬੱਸਾਂ ਪਹੁੰਚਾਈਆਂ ਜਾਣਗੀਆਂ ।

ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੀ ਬੱਸ ਸੇਵਾ ਬੰਦ ਕਰਨ ਲਈ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਹ ਨਵੀਆਂ ਬੱਸਾਂ ਗ੍ਰਾਮੀਣ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨਗੀਆਂ, ਰੋਜ਼ਾਨਾ ਦੇ ਸਫ਼ਰ ਨੂੰ ਆਸਾਨ ਬਣਾਉਣਗੀਆਂ ਅਤੇ ਸਿੱਖਿਆ, ਰੋਜ਼ਗਾਰ ਤੇ ਲੋੜੀਂਦੀਆਂ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨਗੀਆਂ ।

ਮੁੱਖ ਮੰਤਰੀ ਨੇ ਅਗਲੀ ਮਹੀਨੇ ਬੇੜੇ ਹੋਰਬ ਵੱਡਾ ਬਸਾਂ ਸਾਮਲ ਕਰਨ ਦਾ ਐਲਾਨ

ਅਗਲੇ ਮਹੀਨੇ ਬੇੜੇ ਵਿੱਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 29 ਸੀਟਾਂ ਵਾਲੀਆਂ 100 ਮਿੰਨੀ ਬੱਸਾਂ ਸ਼ਾਮਲ ਕਰਨ ਨਾਲ ਲਗਭਗ 150 ਨੌਜਵਾਨਾਂ ਲਈ ਰੋਜ਼ਗਾਰ ਵੀ ਪੈਦਾ ਹੋਵੇਗਾ, ਜਦਕਿ 15 ਨੌਜਵਾਨਾਂ ਨੂੰ ਤੁਰਤ ਟਰਾਂਸਪੋਰਟ ਵਿਭਾਗ ਵਿੱਚ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ ।

ਟ੍ਰਾਂਸਪੋਰਟ ਢਾਂਚੇ ਨੂੰ ਕਰਨ ਤਹਿਤ ਕੀਤੀਆਂ ਹਨ 100 ਬਸਾਂ ਬੇੜੇ ਵਿਚ ਸ਼ਾਮਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਪੰਜਾਬ ਦੇ ਟਰਾਂਸਪੋਰਟ ਢਾਂਚੇ ਨੂੰ ਮਜ਼ਬੂਤ ਕਰਦਿਆਂ ਅੱਜ ਅਸੀਂ ਪਟਿਆਲਾ ਵਿੱਚ ਪੀ. ਆਰ. ਟੀ. ਸੀ. (P.R.T.C.) ਦੇ ਬੇੜੇ ਵਿੱਚ 100 ਨਵੀਆਂ ਮਿੰਨੀ ਬੱਸਾਂ ਸ਼ਾਮਲ ਕੀਤੀਆਂ ਹਨ। ਇਹ ਬੱਸਾਂ ਖਾਸ ਤੌਰ `ਤੇ ਸਾਡੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ, ਜਿਸ ਨਾਲ ਪਿੰਡਾਂ ਦੇ ਵਸਨੀਕਾਂ ਲਈ ਸਫ਼ਰ ਵਧੇਰੇ ਸੁਖਾਲਾ ਹੋ ਜਾਵੇਗਾ। ਅਸੀਂ ਵਿਭਾਗ ਵਿੱਚ ਨੌਕਰੀਆਂ ਲਈ 15 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਹਨ। ਜਨਤਕ ਟਰਾਂਸਪੋਰਟ ਸੇਵਾਵਾਂ ਨੂੰ ਹੋਰ ਸੁਧਾਰਨ ਲਈ ਅਗਲੇ ਮਹੀਨੇ ਬੇੜੇ ਵਿੱਚ 309 ਹੋਰ ਨਵੀਆਂ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ ।

ਜਨਤਕ ਟ੍ਰਾਂਸਪੋੋਰਟ ਇਕ ਥਾਂ ਤੋਂ ਦੂਜੀ ਥਾਂ ਲਈ ਸਾਧਨ ਨਹੀਂ ਬਲਕਿ ਪੇਂਡੂ ਭਾਈਚਾਰਿਆਂ ਲਈ ਜੀਵਨ ਰੇਖਾ ਹੈ

ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਸਿਰਫ਼ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਾਧਨ ਨਹੀਂ ਹੈ, ਇਹ ਪੇਂਡੂ ਭਾਈਚਾਰਿਆਂ ਲਈ ਇੱਕ ਜੀਵਨ ਰੇਖਾ ਹੈ । ਭਰੋਸੇਯੋਗ ਬੱਸ ਸੇਵਾਵਾਂ ਨਾਲ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ, ਪਰਿਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਦੇ ਹਨ ਅਤੇ ਪਿੰਡਾਂ ਦਾ ਆਰਥਿਕ ਤੇ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੁੰਦਾ ਹੈ ।

LEAVE A REPLY

Please enter your comment!
Please enter your name here