ਅਣਪਛਾਤੇ ਬਾਈਕ ਸਵਾਰਾਂ ਨੇ ਸਵੇਰ ਵੇਲੇ ਚਲਾਈਆਂ ਜਿੰਮ ‘ਤੇ ਗੋਲੀਆਂ

0
34
Jandyaala Guru Firring

ਜੰਡਿਆਲਾ ਗੁਰੂ, 26 ਅਕਤੂਬਰ 2026 : ਪੰਜਾਬ ਦੇ ਜੰਡਿਆਲਾ ਗੁਰੂ (Jandiala Guru) ਦੇ ਮਹਿਤਾ ਚੌਂਕ ਵਿਖੇ ਬਣੇ ਇਕ ਜਿੰਮ ਵਿਚ ਅਣਪਛਾਤੇ ਬਾਈਕ ਸਵਾਰਾਂ ਵਲੋਂ ਗੋਲੀਬਾਰੀ (Firing) ਕੀਤੇ ਜਾਣ ਦਾ ਸਮਾਚਾਰ ਹੈ ।

ਪੁਲਸ ਕਰ ਰਹੀ ਹੈ ਘਟਨਾਕ੍ਰਮ ਦੀ ਜਾਂਚ

ਮਿਲੀ ਜਾਣਕਾਰੀ ਅਨੁਸਾਰ ਹਲਕਾ ਜੰਡਿਆਲਾ ਗੁਰੂ ਦੇ ਕਸਬਾ ਮਹਿਤਾ ਚੌਂਕ ਵਿਖੇ ਜੋ ਅੱਜ ਸਵੇਰ ਵੇਲੇ ਅਣਪਛਾਤੇ ਬਾਈਕ ਸਵਾਰਾਂ (Unidentified bike) ਵਲੋਂ ਜੋ ਇਕ ਜਿੰਮ ‘ਤੇ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਜਿੰਮ ਤੇ ਬਾਈਕ ਸਵਾਰਾਂ ਵਲੋਂ ਗੋਲੀਬਾਰੀ ਕੀਤੇ ਜਾਣ ਦਾ ਕੀ ਕਾਰਨ ਹਨ । ਦੱਸਣਯੋਗ ਹੈ ਕਿ ਗੋਲੀਬਾਰੀ ਕਾਰਨ ਜਿੰਮ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਤੇ ਘਟਨਾ ਦੌਰਾਨ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ।

ਪੁਲਸ ਨੇ ਗੋਲੀਬਾਰੀ ਦੀ ਘਟਨਾ ਤੇ ਕੀਤਾ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਗੋਲੀਬਾਰੀ ਦੇ ਘਟਨਾਕ੍ਰਮ ਸਬੰਧੀ ਹਾਲ ਦੀ ਘੜੀ ਪੁਲਸ ਵਲੋਂ ਅਣਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਉਕਤ ਘਟਨਾਕ੍ਰਮ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ ।

LEAVE A REPLY

Please enter your comment!
Please enter your name here