ਮੁੰਬਈ ‘ਚ ਖੋਲ੍ਹੇਗੀ ਕੰਗਨਾ ਰਣੌਤ ਆਪਣਾ ਨਵਾਂ ਦਫਤਰ, ਕਰੋੜਾਂ ‘ਚ ਖਰੀਦੀ ਜਗ੍ਹਾ
ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ‘ਚ 1 ਕਰੋੜ 56 ਲੱਖ ਰੁਪਏ ‘ਚ ਆਫਿਸ ਸਪੇਸ ਖਰੀਦੀ ਹੈ। ਅਦਾਕਾਰਾ ਜਲਦੀ ਹੀ ਇੱਥੇ ਆਪਣਾ ਨਵਾਂ ਦਫ਼ਤਰ ਖੋਲ੍ਹਣ ਜਾ ਰਹੀ ਹੈ। ਕੰਗਨਾ ਦਾ ਪਹਿਲਾਂ ਤੋਂ ਹੀ ਮੁੰਬਈ ਦੇ ਬਾਂਦਰਾ ਇਲਾਕੇ ‘ਚ ਹੋਮ-ਆਫਿਸ ਅਤੇ ਰਿਹਾਇਸ਼ੀ ਅਪਾਰਟਮੈਂਟ ਹੈ।
ਇਹ ਵੀ ਪੜ੍ਹੋ- ਡੇਵਿਡ ਮਲਾਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ
ਮੀਡੀਆ ਰਿਪੋਰਟਾਂ ਮੁਤਾਬਕ ਆਰਚ ਵਨ ਨਾਂ ਦੀ ਇਮਾਰਤ ਦੀ 19ਵੀਂ ਮੰਜ਼ਿਲ ‘ਤੇ ਸਥਿਤ ਅਦਾਕਾਰਾ ਦੀ ਇਹ ਜਾਇਦਾਦ 407 ਵਰਗ ਫੁੱਟ ‘ਚ ਫੈਲੀ ਹੋਈ ਹੈ। ਕੰਗਨਾ ਨੇ 23 ਅਗਸਤ ਨੂੰ ਇਸ ਡੀਲ ‘ਤੇ ਦਸਤਖਤ ਕੀਤੇ ਸਨ ਅਤੇ ਇਸ ਦੇ ਲਈ ਉਸਨੇ 9.37 ਲੱਖ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਰਜਿਸਟ੍ਰੇਸ਼ਨ ਫੀਸ ਲਈ 30 ਹਜ਼ਾਰ ਰੁਪਏ ਵੀ ਦਿੱਤੇ ਹਨ।
ਮਨਾਲੀ ਵਿੱਚ 15 ਕਰੋੜ ਰੁਪਏ ਦਾ ਬੰਗਲਾ
ਕੰਗਨਾ ਨੇ ਮਈ 2024 ਵਿੱਚ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਆਪਣੀ 91 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਕੰਗਨਾ ਨੇ ਆਪਣੇ ਹਲਫਨਾਮੇ ‘ਚ ਆਪਣੀ ਜਾਇਦਾਦ ਦਾ ਵੀ ਜ਼ਿਕਰ ਕੀਤਾ ਸੀ। ਅਦਾਕਾਰਾ ਚੰਡੀਗੜ੍ਹ ਵਿੱਚ 4 ਵਪਾਰਕ ਯੂਨਿਟਾਂ ਦੀ ਮਾਲਕ ਹੈ।
ਇਸ ਤੋਂ ਇਲਾਵਾ ਉਸ ਦੀ ਮੁੰਬਈ ਵਿਚ ਵਪਾਰਕ ਜਾਇਦਾਦ ਅਤੇ ਮਨਾਲੀ ਵਿਚ ਇਕ ਵਪਾਰਕ ਇਮਾਰਤ ਹੈ। ਅਦਾਕਾਰਾ ਮੁੰਬਈ ਵਿੱਚ 16 ਕਰੋੜ ਰੁਪਏ ਦੇ ਤਿੰਨ ਫਲੈਟਾਂ ਅਤੇ ਮਨਾਲੀ ਵਿੱਚ 15 ਕਰੋੜ ਰੁਪਏ ਦੇ ਇੱਕ ਬੰਗਲੇ ਦੀ ਵੀ ਮਾਲਕ ਹੈ।
ਬੀਐਮਸੀ ਨੇ 2020 ਵਿੱਚ ਬੰਗਲੇ ਦਾ ਕੁਝ ਹਿੱਸਾ ਢਾਹ ਦਿੱਤਾ ਸੀ।
ਕੰਗਨਾ ਨੇ ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਬੀਐਮਸੀ ਨੇ 2020 ਵਿੱਚ ਪਾਲੀ ਹਿੱਲ, ਬਾਂਦਰਾ ਵਿੱਚ ਉਸ ਦੇ ਬੰਗਲੇ ਦੇ ਕੁਝ ਹਿੱਸੇ ਨੂੰ ਢਾਹ ਦਿੱਤਾ ਸੀ। ਇਸ ਦੇ ਲਈ ਉਸ ਨੇ ਮੁਆਵਜ਼ੇ ਦੀ ਮੰਗ ਕੀਤੀ ਸੀ। ਪਰ ਹੁਣ ਉਹ ਇਹ ਮੁਆਵਜ਼ਾ ਨਹੀਂ ਚਾਹੁੰਦੇ।