ਪਤੀ-ਪਤਨੀ ਦੇ ਕਤਲ ਮਾਮਲੇ ਵਿਚ ਤਿੰਨ ਭਾਰਤੀ ਦੋਸ਼ੀ ਕਰਾਰ

0
33
Canadian Court

ਕੈਨੇਡਾ, 9 ਮਈ 2026 : ਕੈਨੇਡਾ ਦੀ ਇਕ ਅਦਾਲਤ (Canada Court) ਵਲੋਂ ਅੱਜ 2022 ਵਿਚ ਪਤੀ-ਪਤਨੀ ਦੇ ਕਤਲ ਮਾਮਲੇ ਵਿਚ ਤਿੰਨ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਦੋਸ਼ੀ ਕਰਾਰ (Convicted) ਦੇਣ ਦਾ ਪਤਾ ਚਲਿਆ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਅਦਾਲਤ ਨੇ ਜੋ ਐਬਟਸਫੋਰਡ ਵਿਚ 2022 ਵਿਚ ਹੋਏ ਇਕ ਜੋੜੇ ਦੇ ਕਤਲ (Murder) ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਵਾਲੇ ਤਿੰਨ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕਤਲ ਲਈ ਜਿੰਮੇਵਾਰ ਠਹਿਰਾਇਆ ਹੈ ਵਿਚ ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਸ਼ਾਮਲ ਹਨ । ਦੱਸਣਯੋਗ ਹੈ ਕਿ ਜਿਨ੍ਹਾਂ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ ਵਿਚ ਆਰਨੋਲਡ ਅਤੇ ਜੋਨ ਡੀ ਜੋਂਗ ਸ਼ਾਮਲ ਹਨ ।

ਕੀ ਕਾਰਨ ਰਿਹਾ ਜੋੜੇ ਦਾ ਕਤਲ ਕਰਨ ਦਾ

ਮਾਨਯੋਗ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਤਿੰਨਾਂ ਵਿਅਕਤੀਆਂ ਨੇ ਜੋੜੇ ਨੂੰ ਲੁੱਟਣ ਅਤੇ ਮਾਰਨ ਦੀ ਸਾਜਿ਼ਸ਼ ਰਚੀ ਸੀ ਅਤੇ ਘਰ ਤੋਂ ਕ੍ਰੈਡਿਟ ਕਾਰਡ, ਚੈੱਕ ਅਤੇ ਇੱਕ ਪਾਵਰ ਵਾਸ਼ਰ ਚੋਰੀ ਕੀਤਾ ਸੀ । ਤਿੰਨੋਂ ਆਦਮੀ ਅਭਿਜੀਤ ਸਿੰਘ ਦੀ ਸਫਾਈ ਕੰਪਨੀ ਲਈ ਇਕੱਠੇ ਕੰਮ ਕਰਦੇ ਸਨ, ਜੋ ਪਹਿਲਾਂ ਡੀ ਜੋਂਗਸ ਦੇ ਘਰ ਕੰਮ ਕਰਦੀ ਸੀ ।

ਦੋਸ਼ੀ ਜੋ ਕਿ ਸਾਰੇ 20 ਸਾਲਾਂ ਦੇ ਸਨ ਨੇ ਆਪਣੇ ਮੁਕੱਦਮੇ ਦੀ ਸ਼ੁਰੂਆਤ ਵਿੱਚ ਪਹਿਲੀ ਡਿਗਰੀ ਕਤਲ (First degree murder) ਦੇ ਦੋ ਮਾਮਲਿਆਂ ਵਿੱਚ ਦੋਸ਼ੀ ਨਹੀਂ ਮੰਨਿਆ ਸੀ । ਦੱਸਣਯੋਗ ਹੈ ਕਿ ਉਪਰੋਕਤ ਤਿੰਨਾਂ ਵਿਅਕਤੀਆਂ ਨੂੰ 28 ਮਈ ਨੂੰ ਸਜਾ (Punishment) ਸੁਣਾਈ ਜਾਵੇੇਗੀ  ।

LEAVE A REPLY

Please enter your comment!
Please enter your name here