bhagvant mann blessed with a baby girl

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ੀਆਂ ਪਰਤੀਆਂ ਹਨ | ਦਰਅਸਲ CM ਮਾਨ ਦੇ ਘਰ ਧੀ ਨੇ ਜਨਮ ਲਿਆ ਹੈ | ਭਗਵੰਤ ਮਾਨ ਨੇ ਖੁਦ ਆਪਣੀ ਨਵਜੰਮੀ ਧੀ ਦੀ ਫੋਟੋ ਸਾਂਝੀ ਕੀਤੀ ਹੈ , ਜਿਸ ਵਿੱਚ ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ ,ਜੱਚਾ -ਬੱਚਾ ਦੋਵੇਂ ਤੰਦਰੁਸਤ ਨੇ |

ਦਸ ਦਈਏ ਕਿ ਬੀਤੀ ਰਾਤ CM ਮਾਨ ਦੀ ਪਤਨੀ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ | ਧੀ ਦੇ ਜਨਮ ਤੋਂ ਬਾਅਦ ਹੁਣ ਭਗਵੰਤ ਮਾਨ ਨੂੰ ਵਧਾਈਆਂ ਦੇਣ ਦਾ ਸਿਲਸੀਲਾ ਸ਼ੁਰੂ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਲਿਖਿਆ ,’ਸੋਹਣੀ ਬੱਚੀ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀ , ਪਿਆਰ ਤੇ ਖੁਸ਼ੀ ਲੈ ਕੇ ਆਵੇ |’
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਮੁੱਖ ਮੰਤਰੀ ਮਾਨ ਤੇ ਡਾ.ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਤੇ ਲਿਖਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅਤੇ ਭਾਬੀ ਡਾ. ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਦੀ ਦਾਤ ਹੋਣ ‘ਤੇ ਢੇਰ ਸਾਰੀਆਂ ਮੁਬਾਰਕਾਂ। ਪਰਿਵਾਰ ‘ਚ ਨਵੇਂ ਖਿੜੇ ਇਸ ਫੁੱਲ ਦੀ ਤੰਦਰੁਸਤੀ ਅਤੇ ਲੰਮੀ ਉਮਰ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ। ਪਰਿਵਾਰ ਅਤੇ ਸਾਡੀ ਪਿਆਰੀ ਭਤੀਜੀ ਤੇ ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਣ।”

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

ਭਗਵੰਤ ਮਾਨ ਦੀ ਪਤਨੀ ਗਰਭਵਤੀ ਹਨ | ਇਸਦੀ ਜਾਣਕਾਰੀ CM ਮਾਨ ਨੇ ਖ਼ੁਦ ਸਾਂਝੀ ਕੀਤੀ ਸੀ | ਉਹਨਾਂ ਨੇ 26 ਜਨਵਰੀ ਮੌਕੇ ਲੁਧਿਆਣਾ ਦੇ ਸਰਕਾਰੀ ਸਮਾਗਮ ਵਿੱਚ ਦੱਸਿਆ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਵਿੱਚ ਖੁਸ਼ਖ਼ਬਰੀ ਆਉਣ ਵਾਲੀ ਹੈ | ਉਸ ਸਮੇਂ ਡਾ.ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਸੀ |

LEAVE A REPLY

Please enter your comment!
Please enter your name here