CM Mann new born baby

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ਖ਼ਬਰੀ ਆਈ ਹੈ | ਜਿੱਥੇ ਕਿ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ | ਬੀਤੀ ਰਾਤ CM ਮਾਨ ਦੀ ਪਤਨੀ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ | ਭਗਵੰਤ ਮਾਨ ਨੇ ਆਪਣੀ ਨਵਜੰਮੀ ਧੀ ਦੀ ਫੋਟੋ ਸਾਂਝੀ ਕਰਦੇ ਹੋਏ ਟਵੀਟ ਕਰ ਲਿਖਿਆ ਹੈ ਕਿ ‘ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ ,ਜੱਚਾ -ਬੱਚਾ ਦੋਵੇਂ ਤੰਦਰੁਸਤ ਨੇ |

a great news in CM Mann Sir' family

ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੁਲਾਈ , 2022 ਨੂੰ ਚੰਡੀਗੜ੍ਹ ਸਥਿਤ ਆਪਣੀ ਨਿੱਜੀ ਰਿਹਾਇਸ਼ ਵਿੱਚ ਹਰਿਆਣਾ ਦੀ ਕੁਰਕਸ਼ੇਤਰ ਦੀ ਰਹਿਣ ਵਾਲੀ ਡਾ.ਗੁਰਪ੍ਰੀਤ ਕੌਰ ਨਾਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ |CM ਮਾਨ ਦਾ ਇਹ ਦੂਜਾ ਵਿਆਹ ਸੀ |ਦਸ ਦਈਏ ਕਿ ਉਹਨਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹਨਾਂ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ ਜੋ ਕਿ ਹੁਣ ਵਿਦੇਸ਼ ਵਿੱਚ ਰਹਿੰਦੇ ਹਨ |

ਭਗਵੰਤ ਮਾਨ ਦੀ ਪਤਨੀ ਗਰਭਵਤੀ ਹਨ | ਇਸਦੀ ਜਾਣਕਾਰੀ CM ਮਾਨ ਨੇ ਖ਼ੁਦ ਸਾਂਝੀ ਕੀਤੀ ਸੀ | ਉਹਨਾਂ ਨੇ 26 ਜਨਵਰੀ ਮੌਕੇ ਲੁਧਿਆਣਾ ਦੇ ਸਰਕਾਰੀ ਸਮਾਗਮ ਵਿੱਚ ਦੱਸਿਆ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਵਿੱਚ ਖੁਸ਼ਖ਼ਬਰੀ ਆਉਣ ਵਾਲੀ ਹੈ | ਉਸ ਸਮੇਂ ਡਾ.ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਸੀ | ਭਗਵੰਤ ਮਾਨ ਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਸਾਡੇ ਘਰ ਮੁੰਡੇ ਨੇ ਜਨਮ ਲੈਣਾ ਹੈ ਜਾਂ ਕੁੜੀ ਨੇ ,ਜੋ ਵੀ ਆਵੇ ਤੰਦਰੁਸਤ ਹੋਵੇ | ਮੇਰੀ ਰੱਬ ਨੂੰ ਇਹ ਅਰਦਾਸ ਹੈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਮਾਤਮਾ ਨੇ ਬੇਟੀ ਦੀ ਸੁਗਾਤ ਬਖਸ਼ੀ ਹੈ |

LEAVE A REPLY

Please enter your comment!
Please enter your name here