ਗਰਮੀ ਕਾਰਨ ਹੱਜ ਯਾਤਰਾ ‘ਚ 68 ਭਾਰਤੀਆਂ ਦੀ ਮੌ.ਤ, ਮੱਕਾ ’ਚ 50 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ || Latest News

0
10
68 Indians died in Hajj due to heat, mercury reached over 50 degrees in Mecca

ਗਰਮੀ ਕਾਰਨ ਹੱਜ ਯਾਤਰਾ ‘ਚ 68 ਭਾਰਤੀਆਂ ਦੀ ਮੌ.ਤ, ਮੱਕਾ ’ਚ 50 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ

ਹਰ ਕਿਤੇ ਅੱਤ ਦੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਦਿਨੋ -ਦਿਨ ਤਾਪਮਾਨ ਵੀ ਵੱਧਦਾ ਜਾ ਰਿਹਾ ਹੈ | ਜਿਸਦੇ ਚੱਲਦਿਆਂ ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਗਰਮੀ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਹੱਜ ਯਾਤਰਾ ਦੌਰਾਨ ਅੱਤ ਦੀ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ, ਜਿਨ੍ਹਾਂ ‘ਚ 68 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਮੌਤਾਂ ਦਾ ਕਾਰਨ ਹੀਟਵੇਵ ਦੱਸਿਆ ਜਾ ਰਿਹਾ ਹੈ। ਉਨ੍ਹਾਂ ਵਿਚੋਂ ਨਾ ਕੋਈ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਨਾ ਹੀ ਕਿਸੇ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਸਾਰੇ ਲੋਕ ਕੁਦਰਤੀ ਤੌਰ ‘ਤੇ ਮਰ ਗਏ।

ਮਰਨ ਵਾਲਿਆਂ ਦੀ ਗਿਣਤੀ ਵਧ ਕੇ 577 ਹੋਈ

ਸਾਹਮਣੇ ਆਏ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਮੌਤਾਂ 323 ਮਿਸਰੀਆਂ ਦੀ ਹਨ। ਸਾਊਦੀ ਅਰਬ ਦੇ ਡਿਪਲੋਮੈਟਾਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਮਿਸਰੀਆਂ ਦੀ ਮੌਤ ਦਾ ਕਾਰਨ ਅੱਤ ਦੀ ਗਰਮੀ ਹੈ। ਹਾਲਾਂਕਿ ਇਨ੍ਹਾਂ ‘ਚੋਂ ਇਕ ਹੀ ਵਿਅਕਤੀ ਹੈ ਜਿਸ ਦੀ ਭੀੜ ਕਾਰਨ ਜ਼ਖਮੀ ਹੋਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਮਰਨ ਵਾਲਿਆਂ ਵਿੱਚੋਂ 60 ਜਾਰਡਨ ਦੇ ਵਾਸੀ ਵੀ ਹਨ। ਅਰਬ ਡਿਪਲੋਮੈਟਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 577 ਹੋ ਗਈ ਹੈ। ਇਨ੍ਹਾਂ ਵਿੱਚੋਂ 570 ਲਾਸ਼ਾਂ ਮੱਕਾ ਦੇ ਸਭ ਤੋਂ ਵੱਡੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ।

ਦੱਸ ਦੇਈਏ ਕਿ ਹੱਜ ਇਸ ਸਾਲ 14 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ 19 ਜੂਨ ਨੂੰ ਖਤਮ ਹੋਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਹਜ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਇਸ ਸਮੇਂ ਤੱਕ ਮਰਨ ਵਾਲੇ ਭਾਰਤੀਆਂ ਦੀ ਗਿਣਤੀ 101 ਤੱਕ ਪਹੁੰਚ ਗਈ ਸੀ।

ਹੱਜ ਖੇਤਰ ਦਾ ਤਾਪਮਾਨ ਹਰ ਦਹਾਕੇ ਵਿਚ 0.4 ਡਿਗਰੀ ਸੈਲਸੀਅਸ ਰਿਹਾ ਵਧ

ਹੱਜ ਇਸਲਾਮ ਦੇ 5 ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਹਰ ਆਰਥਿਕ ਅਤੇ ਸਰੀਰਕ ਤੌਰ ‘ਤੇ ਸਮਰੱਥ ਮੁਸਲਮਾਨ ਲਈ ਆਪਣੇ ਜੀਵਨ ਵਿੱਚ ਇੱਕ ਵਾਰ ਹੱਜ ਕਰਨਾ ਲਾਜ਼ਮੀ ਮੰਨਿਆ ਜਾਂਦਾ ਹੈ। ਮੌਸਮੀ ਤਬਦੀਲੀ ਕਾਰਨ ਹੱਜ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿਛਲੇ ਮਹੀਨੇ ਪ੍ਰਕਾਸ਼ਿਤ ਸਾਊਦੀ ਅਰਬ ਦੀ ਇਕ ਖੋਜ ਵਿਚ ਕਿਹਾ ਗਿਆ ਸੀ ਕਿ ਹੱਜ ਖੇਤਰ ਦਾ ਤਾਪਮਾਨ ਹਰ ਦਹਾਕੇ ਵਿਚ 0.4 ਡਿਗਰੀ ਸੈਲਸੀਅਸ ਵਧ ਰਿਹਾ ਹੈ। ਸਾਊਦੀ ਮੌਸਮ ਵਿਭਾਗ ਨੇ ਦੱਸਿਆ ਕਿ 17 ਜੂਨ ਨੂੰ ਮੱਕਾ ਦੀ ਗ੍ਰੈਂਡ ਮਸਜਿਦ ਨੇੜੇ ਤਾਪਮਾਨ 51.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।

LEAVE A REPLY

Please enter your comment!
Please enter your name here