ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਨੇ ਐਲਾਨਿਆ ਆਪਣਾ ਉਮੀਦਵਾਰ || Punjab News

0
24
BSP announced its candidate for Jalandhar West Vidhan Sabha by-election

ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਨੇ ਐਲਾਨਿਆ ਆਪਣਾ ਉਮੀਦਵਾਰ

ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣਾਂ ਲਈ ਲਗਭਗ ਹਰ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸੇ ਦੇ ਚੱਲਦਿਆਂ ਅੱਜ ਬਸਪਾ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ | ਉਹਨਾਂ ਵੱਲੋਂ ਸ਼੍ਰੀ ਬਿੰਦਰ ਲਾਖਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ |

ਜਿਸਦੇ ਤਹਿਤ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਹ ਚੋਣ ਲਈ ਬਸਪਾ ਦੇ ਉਮੀਦਵਾਰ ਸ਼੍ਰੀ ਬਿੰਦਰ ਲਾਖਾ ਹੋਣਗੇ। ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿੰਦਰ ਲਾਖਾ ਪਾਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਹਨ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ।

ਬਸਪਾ ਵੱਲੋਂ ਇੱਕ ਵਰਕਰ ਨੂੰ ਟਿਕਟ ਦੇਣਾ ਮਾਣ ਵਾਲੀ ਗੱਲ

ਪਾਰਟੀ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ ਨੇ ਇਸ ਮੌਕੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਰਕਰ ਨੂੰ ਟਿਕਟ ਦੇਣਾ ਉਹਨਾਂ ਹਜ਼ਾਰਾਂ ਵਰਕਰਾਂ ਦੇ ਮਾਣ ਸਨਮਾਨ ਦੀ ਗੱਲ ਕੀਤੀ ਹੈ ਜਿਹੜੇ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਿਛਲੀ ਕਤਾਰ ਵਿੱਚ ਰਹਿ ਕੇ ਅਣਥੱਕ ਕੰਮ ਕਰਦੇ ਹਨ। ਬਸਪਾ ਵੱਲੋਂ ਮਿਸ਼ਨਰੀ ਵਰਕਰ ਬਿੰਦਰ ਲਾਖਾ ਨੂੰ ਟਿਕਟ ਦੇਣ ਦਾ ਸਮੁੱਚੇ ਸੰਗਠਨ ਵੱਲੋਂ ਸਵਾਗਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :ਗਰਮੀ ਕਾਰਨ ਹੱਜ ਯਾਤਰਾ ‘ਚ 68 ਭਾਰਤੀਆਂ ਦੀ ਮੌ.ਤ, ਮੱਕਾ ’ਚ 50 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ

ਇਸ ਮੌਕੇ ਬਸਪਾ ਸੂਬਾ ਪ੍ਰਧਾਨ ਵੱਲੋਂ ਉਮੀਦਵਾਰ ਨੂੰ ਪਾਰਟੀ ਟਿਕਟ ਦਿੱਤੀ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ ਪਰਮਜੀਤ ਮਲ, ਹਲਕਾ ਇੰਚਾਰਜ ਪੱਛਮੀ ਦਵਿੰਦਰ ਗੋਗਾ, ਐਸਡੀਓ ਜਰਨੈਲ ਢੰਡਾ, ਵਿਧਾਨ ਸਭਾ ਪੱਛਮੀ ਪ੍ਰਧਾਨ ਅਸ਼ੋਕ ਕੁਮਾਰ, ਐਡਵੋਕੇਟ ਦੀਪਕ ਕੁਮਾਰ, ਸੰਦੀਪ ਬਿੱਲਾ ਆਦਿ ਹਾਜਰ ਸਨ।

 

LEAVE A REPLY

Please enter your comment!
Please enter your name here