ਕਰਨਾਟਕ `ਚ ਨਦੀ `ਚ ਸਿੱਪੀਆਂ ਇਕੱਠੀਆਂ ਕਰਦੇ ਸਮੇਂ 10 ਲੋਕ ਡੁੱਬੇ

0
35
Karnataka

ਕਰਨਾਟਕ, 25 ਮਈ 2026 : ਉੱਤਰੀ ਕੰਨੜ ਜ਼ਿਲੇ (Uttara Kannada districts) ‘ਚ ਥੱਟੇ ਹੱਕਲੂ ਨਦੀ ‘ਚ ਸਿੱਪੀਆਂ ਇਕੱਠੀਆਂ ਕਰਨ ਦੀ ਕੋਸਿ਼ਸ਼ ਕਰ ਰਹੇ ਇਕ ਹੀ ਪਰਿਵਾਰ ਦੇ 10 ਮੈਂਬਰ ਡੁੱਬ ਗਏ, ਜਿਨ੍ਹਾਂ ‘ਚ 7 ਔਰਤਾਂ ਹਨ ।

ਕੀ ਜਾਣਕਾਰੀ ਦਿੱਤੀ ਪੁਲਸ ਨੇ

ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਸਿ਼ਰਾਲੀ ਪਿੰਡ ਦੇ ਲੱਗਭਗ 14 ਲੋਕ ਸਿੱਪੀਆਂ ਇਕੱਠੀਆਂ (Oysters collected) ਕਰਨ ਲਈ ਨਦੀ ‘ਚ ਉੱਤਰੇ ਸਨ । ਨਦੀ ਦੇ ਕੰਢਿਆਂ ਅਤੇ ਨੇੜਲੇ ਖੇਤਰਾਂ ‘ਚ ਰਹਿਣ ਵਾਲੇ ਸਥਾਨਕ ਭਾਈਚਾਰਿਆਂ ਦੀ ਇਹ ਰਵਾਇਤੀ ਸਰਗਰਮੀ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਪਾਣੀ ਦੇ ਪੱਧਰ ਦਾ ਸਹੀ ਅੰਦਾਜ਼ਾ ਲਾਏ ਬਿਨਾਂ ਨਦੀ ਦੇ ਡੂੰਘੇ ਹਿੱਸੇ ‘ਚ ਚਲੇ ਗਏ ।

10 ਲਾਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਹੁਣ ਤੱਕ ਬਰਾਮਦ

ਅਚਾਨਕ ਤੇਜ਼ ਵਹਾਅ ‘ਚ ਫਸ ਕੇ 1 ਜਾਂ 2 ਲੋਕ ਰੁੜ੍ਹ ਗਏ । ਇਸ ਤੋਂ ਬਾਅਦ ਪਾਣੀ ‘ਚ ਫਸੇ ਲੋਕਾਂ ਨੂੰ ਬਚਾਉਣ ਦੇ ਯਤਨ ‘ਚ ਕੁਝ ਵਿਅਕਤੀਆਂ ਨੇ ਨਦੀ ‘ਚ ਛਾਲਾਂ ਮਾਰੀਆਂ। ਇਸ ਦੌਰਾਨ ਤੇਜ਼ ਵਹਾਅ ‘ਚ ਹੋਰ ਵੀ ਲੋਕ ਫਸ ਗਏ । ਪੁਲਸ ਸੂਤਰਾਂ ਅਨੁਸਾਰ ਹੁਣ ਤੱਕ 10 ਲਾਸ਼ਾਂ ਬਰਾਮਦ (Bodies recovered) ਕੀਤੀਆਂ ਜਾ ਚੁੱਕੀਆਂ ਹਨ । ਬਚਾਅ ਕਰਮਚਾਰੀ, ਪੁਲਸ ਟੀਮ ਅਤੇ ਸਥਾਨਕ ਨਿਵਾਸੀਆਂ ਵੱਲੋਂ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here