ਸਾਲ-2027 ਵਿਚ ਆਈ. ਪੀ. ਐੱਲ. ਦੀ ਨਿਲਾਮੀ ’ਚ ਕਿੰਨੇ ਖਿਡਾਰੀ ਹੋਏ ਸ਼ਾਮਲ

0
76
IPL

ਨਵੀਂ ਦਿੱਲੀ, 25 ਨਵੰਬਰ 2026 : ਸਾਲ-2027 ਦੀ ਆਈ. ਪੀ. ਐਲ. ਦੀ ਨਿਲਾਮੀ (IPL Auction) ਵਿਚ ਕਿਹੜੇ-ਕਿਹੜੇ ਦੇਸ਼ ਦੇ ਕਿੰਨੇ ਖਿਡਾਰੀਆਂ ਨੂੰ ਸ਼਼ਾਮਲ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਦੇਸ਼ਾਂ ਦੇ ਕਿੰਨੇ ਖਿਡਾਰੀਆਂ ਨੇ ਕਰਵਾਏ ਹਨ ਨਾਮ ਦਰਜ

ਮਿਲੀ ਜਾਣਕਾਰੀ ਅਨੁਸਾਰ ਆਈ. ਪੀ. ਐੱਲ. 2027 ਦੀ ਨਿਲਾਮੀ ਲਈ 17 ਦੇਸ਼ਾਂ ਦੇ 281 ਵਿਦੇਸ਼ੀ ਕ੍ਰਿਕਟਰਾਂ (Foreign Cricketers) ਨੇ ਆਪਣੇ ਨਾਂ ਦਰਜ ਕਰਵਾਏ ਹਨ । ਇਨ੍ਹਾਂ ਵਿੱਚ ਆਸਟ੍ਰੇਲੀਆ ਦੇ 53 ਅਤੇ ਦੱਖਣੀ ਅਫਰੀਕਾ ਦੇ 40 ਖਿਡਾਰੀ ਸ਼ਾਮਲ ਹਨ । ਬੀ. ਸੀ. ਸੀ. ਆਈ. ਨੇ ਬੁੱਧਵਾਰ ਨੂੰ ਦੱਸਿਆ ਕਿ ਵੈਸਟਇੰਡੀਜ਼ ਦੇ 36 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ । ਇਸ ਤੋਂ ਬਾਅਦ ਨਿਊਜ਼ੀਲੈਂਡ ਦੇ 25, ਅਫਗਾਨਿਸਤਾਨ ਦੇ 23, ਸ੍ਰੀਲੰਕਾ ਦੇ 21, ਇੰਗਲੈਂਡ ਦੇ 16 ਅਤੇ ਬੰਗਲਾਦੇਸ਼ ਦੇ 12 ਖਿਡਾਰੀ ਸ਼ਾਮਲ ਹਨ । ਆਇਰਲੈਂਡ ਦੇ 7 ਅਤੇ ਜਿ਼ੰਬਾਬਵੇ ਦੇ 6 ਖਿਡਾਰੀਆਂ ਨੇ ਵੀ ਆਪਣੇ ਨਾਂ ਦਰਜ ਕਰਵਾਏ ਹਨ ।

ਕਦੋਂ ਜਾਰੀ ਕੀਤੀ ਜਾਵੇਗੀ ਨਿਲਾਮੀ ਦੀ ਆਖਰੀ ਸੂਚੀ

ਐਸੋਸੀਏਟ ਦੇਸ਼ਾਂ ਵਿੱਚੋਂ ਅਮਰੀਕਾ ਦੇ 13, ਯੂ. ਏ. ਈ. ਅਤੇ ਨੇਪਾਲ ਦੇ 10-10, ਨੀਦਰਲੈਂਡ ਦੇ 3 ਅਤੇ ਕੈਨੇਡਾ, ਜਾਪਾਨ ਤੇ ਸਕਾਟਲੈਂਡ ਦੇ 2-2 ਖਿਡਾਰੀਆਂ ਦੇ ਨਾਂ ਦਰਜ ਹੋਏ ਹਨ । 17 ਦੇਸ਼ਾਂ ਦੇ 281 ਵਿਦੇਸ਼ੀ ਖਿਡਾਰੀਆਂ ਤੋਂ ਇਲਾਵਾ ਭਾਰਤ ਦੇ 939 ਖਿਡਾਰੀਆਂ (Players) ਸਮੇਤ ਕੁੱਲ 1,220 ਖਿਡਾਰੀਆਂ ’ਤੇ ਬੋਲੀ ਲੱਗੇਗੀ । ਟੀਮਾਂ ਨੇ ਨਿਲਾਮੀ ਤੋਂ ਪਹਿਲਾਂ 184 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ ਜਾਂ ਚੁਣਿਆ ਹੈ । ਇਸ ਕਾਰਨ 25 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 66 ਸਥਾਨ ਹੀ ਖਾਲੀ ਹਨ । ਨਿਲਾਮੀ ਦੀ ਅੰਤਿਮ ਸੂਚੀ 4 ਦਸੰਬਰ ਨੂੰ ਜਾਰੀ ਕੀਤੀ ਜਾਵੇਗੀ। ਖਿਡਾਰੀਆਂ ਦੀ ਨਿਲਾਮੀ 16 ਦਸੰਬਰ ਨੂੰ ਗੋਆ ਵਿੱਚ ਹੋਵੇਗੀ ।

LEAVE A REPLY

Please enter your comment!
Please enter your name here