ਉਤਰ ਪ੍ਰਦੇਸ਼, 25 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਫਰੂਖਾਬਾਦ ਵਿਖੇ ਇਕ ਕਾਰ ਦੇ ਸੁੱਕੀ ਨਹਿਰ ਵਿਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਵਿਅਕਤੀ ਜਿਸ ਦੀ ਹੋ ਗਈ ਮੌਤ
ਮਿਲੀ ਜਾਣਕਾਰੀ ਅਨੁਸਾਰ ਫਰੂਖਾਬਾਦ ਵਿਖੇ ਜੋ ਇਕ ਕਾਰ ਦੇ ਸੁੱਕੀ ਨਹਿਰ ਵਿਚ ਡਿੱਗਣ (Falling canal) ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਚਾਰ ਹੋਰ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ 40 ਸਾਲਾ ਆਲੋਕ ਉਰਫ ਅਸ਼ੋਕ ਦੇ ਤੌਰ ‘ਤੇ ਹੋਈ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਪ੍ਰਾਪਤ ਸੂਚਨਾ ਮੁਤਾਬਕ ਉਕਤ ਕਾਰ ਜੋ ਕਿ ਤੜਕੇ ਕਰੀਬ 3 ਵਜੇ ਪਿੰਡ ਮਾਨਿਕਪੁਰਾ ਨੇੜੇ ਅਚਾਨਕ ਹੀ ਬੇਕਾਬੂ ਹੋ ਗਈ ਨਹਿਰ ਦੀ ਪੁਲੀ ਨੂੰ ਪਾਰ ਕਰਦੇ ਹੋਏ ਸੁੱਕੀ ਨਹਿਰ ਵਿਚ ਜਾ ਡਿੱਗੀ । ਕਾਰ ਜੋ ਕਿ ਡਿੱਗਣ ਕਾਰਨ ਬੁਰੀ ਤਰ੍ਹਾਂ ਪਿਚਕ ਗਈ ਅਤੇ ਕਾਰ ਅੰਦਰ ਬੈੈਠੇ ਵਿਅਕਤੀ ਬੁਰੀ ਤਰ੍ਹਾਂ ਜਖਮੀ (Injured) ਹੋ ਗਏ । ਜਾਣਕਾਰੀ ਮੁਤਾਬਕ ਹਾਦਸੇ ਵੇਲੇ ਕਾਰ ਅਸ਼ੋਕ ਖੁਦ ਚਲਾ ਰਿਹਾ ਸੀ ।
ਜਖਮੀਆਂ ਦਾ ਚੱਲ ਰਿਹਾ ਹੈ ਹਸਪਤਾਲ ਵਿਚ ਇਲਾਜ
ਉਕਤ ਵਾਪਰੇ ਕਾਰ ਦੇ ਨਹਿਰ ਵਿਚ ਡਿੱਗਣ ਵਾਲੇ ਸੜਕ ਹਾਦਸੇ ਦੇ ਵਿਚ ਜਖਮੀ ਵਿਅਕਤੀਆਂ ਦਾ ਡਾਕਟਰਾਂ ਵਲੋਂ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ । ਚਾਰਾਂ ਜਖਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਲੋਹੀਆ ਹਸਪਤਾਲ ਰੈਫਰ ਕੀਤਾ ਗਿਆ, ਜਿਥੋਂ ਭਰਤ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ ਹੈ ।









