ਆਂਧਰਾ ਪ੍ਰਦੇਸ਼ ਵਿਖੇ ਵਾਪਰੇ ਸੜਕ ਹਾਦਸੇ ਵਿਚ 4 ਦੀ ਮੌਤ ਤੇ 8 ਜਖਮੀ

0
26
Andhra Pradesh Accident

ਆਂਧਰਾ ਪ੍ਰਦੇਸ਼, 26 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਜਿਲਾ ਅਨੰਤਪੁਰ ਵਿਖੇ ਇਕ ਤੇੇਜ ਰਫ਼ਤਾਰ ਟਰੱਕ ਦੀ ਇਕ ਵਾਹਨ ਨੂੰ ਟੱਕਰ ਮਾਰਨ ਕਾਰਨ 4 ਦੀ ਮੌਤ (Death) ਹੋ ਗਈ ਹੈ ।

ਕਿਥੇ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਉਕਤ ਵਾਪਰੇ ਸੜਕ ਹਾਦਸੇ (Road Accidents) ਜਿਸ ਵਿਚ 4 ਲੋਕਾਂ ਦੀ ਮੌਤ ਤੇ 8 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਵਾਲਾ ਸੜਕ ਹਾਦਸਾ ਯਾਦਿਕੀ ਮੰਡਲ ਦੇ ਰਯਾਲਾਚੇਰਵੂ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਰਾਜ ਟਰਾਂਸਪੋਰਟ ਮੰਤਰੀ ਰਾਮ ਪ੍ਰਸਾਦ ਰੈੱਡੀ ਅਨੁਸਾਰ ਸੜਕ ਹਾਦਸੇ ਦਾ ਸਿ਼ਕਾਰ ਹੋਇਆ ਵਾਹਨ ਹੈਦਰਾਬਾਦ ਤੋਂ ਤਾਡੀਪਤਰੀ ਵੱਲ ਜਾ ਰਿਹਾ ਸੀ, ਉਦੋਂ ਹੀ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ । ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ । ਹਾਦਸੇ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

ਟਰੱਕ ਦੀ ਟੱਕਰ ਕਾਰਨ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ

ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਪੂਨੇ ਵਿੱਚ ਅਜਿਹਾ ਹੀ ਇੱਕ ਦੁਖਦਾਈ ਸੜਕ ਹਾਦਸਾ ਵਾਪਰ ਚੁੱਕਿਆ ਹੈ । ਬੁੱਧਵਾਰ ਦੁਪਹਿਰ ਕਰੀਬ 2:30 ਵਜੇ, ਯੇਵਾਲੇਵਾੜੀ ਇਲਾਕੇ ਵਿੱਚ ਸਥਿਤ `ਟ੍ਰਿਨਿਟੀ ਕਾਲਜ ਆਫ਼ ਇੰਜੀਨੀਅਰਿੰਗ ਐਂਡ ਰਿਸਰਚ` ਦੇ ਬਾਹਰ ਬੱਸ ਸਟਾਪ `ਤੇ ਖੜ੍ਹੇ ਵਿਦਿਆਰਥੀਆਂ ਨੂੰ ਇੱਕ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤੀ । ਇਸ ਘਟਨਾ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ।

LEAVE A REPLY

Please enter your comment!
Please enter your name here