ਜਵਾਈ ਨੇ ਸੱਸ ਨੂੰ ਟੈਂਪੂ ਟੈ੍ਵਲਰ ਹੇਠਾਂ ਕੁਚਲ ਕੇ ਉਤਾਰਿਆ ਮੌੌਤ ਦੇ ਘਾਟ

0
17
Hoshiarpur Death

ਹੁਸਿ਼ਆਰਪੁਰ, 25 ਨਵੰਬਰ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਵਿਖੇ ਇਕ ਜਵਾਈ ਵਲੋਂ ਆਪਣੀ ਹੀ ਸੱਸ ਨੂੰ ਹੀ ਟੈਂਪੂ ਟੈ੍ਵਲਰ ਹੇਠਾਂ ਕੁਚਲ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ।

ਝਗੜਾ ਛੁੱਡਵਾਉਣ ਆਏ ਗੁਆਂਢੀ ਦਾ ਪੈਰ ਹੋਇਆ ਲੱਤ ਨਾਲੋਂ ਵੱਖ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੁਸਿ਼ਆਰਪੁਰ ਸ਼ਹਿਰ ਦੇ ਮੁਹੱਲਾ ਨਿਊ ਦੀਪ ਨਗਰ ਵਿਖੇ ਜੋ ਇਕ ਕਲਯੁਗੀ ਜਵਾਈ ਵਲੋਂ ਸਹੁਰੇ ਪਰਿਵਾਰ ਨਾਲ ਹੋਏ ਝਗੜੇ ਦੌਰਾਨ ਤਹਿਸ਼ ‘ਚ ਆ ਕੇ ਆਪਣੇ ਟੈਂਪੂ ਟ੍ਰੈਵਲਰ (Tempo Traveller) ਹੇਠਾਂ ਦਰੜ ਕੇ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੌਰਾਨ ਝਗੜਾ ਛੁਡਾਉਣ ਆਏ ਇਕ ਗੁਆਂਢੀ ਦਾ ਪੈਰ ਵੀ ਟੈਂਪੂ ਹੇਠਾਂ ਬੁਰੀ ਤਰ੍ਹਾਂ ਕੁਚਲੇ ਜਾਣ ਕਾਰਨ ਲੱਤ ਨਾਲੋਂ ਵੱਖ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਟੈਂਪੂ ਟ੍ਰੈਵਲਰ ਨੂੰ ਰਸਤੇ `ਚ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ ।

ਕੌਣ ਹੈ ਇਹ ਵਿਅਕਤੀ

ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਭਾਗੋਵਾਲ ਦਾ ਵਸਨੀਕ ਬਲਜੀਤ ਸਿੰਘ ਅੱਜ ਆਪਣਾ ਟੈਂਪੂ ਟ੍ਰੈਵਲਰ ਲੈ ਕੇ ਆਪਣੇ ਸਹੁਰੇ ਘਰ ਮੁਹੱਲਾ ਨਿਊ ਦੀਪ ਨਗਰ ਵਿਖੇ ਆਇਆ ਸੀ, ਜਿੱਥੇ ਉਸ ਦੀ ਪਤਨੀ ਰਸ਼ਪਾਲ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੀ ਸੀ । ਸਹੁਰੇ ਘਰ ਪਹੁੰਚਦਿਆਂ ਹੀ ਬਲਜੀਤ ਸਿੰਘ ਦੀ ਆਪਣੀ ਸੱਸ ਅਤੇ ਸਾਲੇ ਨਾਲ ਕਿਸੇ ਗੱਲੋਂ ਕਿਹਾ-ਸੁਣੀ ਹੋ ਗਈ । ਝਗੜਾ ਵਧਦਾ ਦੇਖ ਕੇ ਗੁਆਂਢ ‘ਚ ਰਹਿੰਦੇ ਜਸਵੀਰ ਸਿੰਘ ਨੇ ਬਲਜੀਤ ਸਿੰਘ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ । ਇਸ ਦੌਰਾਨ ਗੁੱਸੇ ‘ਚ ਆਏ ਬਲਜੀਤ ਸਿੰਘ ਨੇ ਆਪਣਾ ਟੈਂਪ ਟ੍ਰੈਵਲਰ ਸਟਾਰਟ ਕਰ ਕੇ ਸੱਸ ਉੱਪਰ ਚੜਾ ਦਿੱਤਾ, ਜਿਸ ਕਾਰਨ ਬੁਗੈ ਤਰ੍ਹਾਂ ਕੁਚਲੇ ਜਾਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

LEAVE A REPLY

Please enter your comment!
Please enter your name here