ਵਿਦੇਸ਼ ਭੇਜਣ ਦਾ ਝਾਂਸਾ ਦੇਣ ‘ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ

0
31
Case registered

ਲੁਧਿਆਣਾ, 30 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਜਗਰਾਓਂ ਪੁਲਸ ਸਟੇਸ਼ਨ ਵਿਖੇ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਪੁਲਸ ਥਾਣੇ ਵਿਚ ਜਿਸ ਵਿਅਕਤੀ ਵਿਰੁੱਧ ਵਿਦੇਸ਼ ਭੇਜਣ ਦਾ ਝਾਂਸਾ (pretext of sending abroad) ਦੇਣ ‘ਤੇ ਧਾਰਾ 318 (4) ਤਹਿਤ ਕੇਸ ਦਰਜ ਕੀਤਾ ਗਿਆ ਹੈ ਦੀ ਪਛਾਣ ਮਨਿੰਦਰ ਸਿੰਘ ਉਰਫ ਜੱਜ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਸਿ਼ਕਾਇਤਕਰਤਾ ਵਲੋਂ ਦਿੱਤੀ ਗਈ ਸਿ਼ਕਾਇਤ ਦੀ ਡੀ. ਐਸ. ਪੀ. ਜਾਂਚ ਪੱਧਰ ਦੀ ਜਾਂਚ ਉਪਰੰਤ ਡੀ. ਏ. ਲੀਗਲ ਦੀ ਰਾਏ ਪ੍ਰਾਪਤ ਕਰਨ ਤੋਂ ਬਾਅਦ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿਕਾਇਤਕਰਤਾ ਨੇ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲੇ ਵਿਚ ਸਿਕਾਇਤਕਰਤਾ (Complainant) ਸੁਖਦੇਵ ਸਿੰਘ ਵਾਸੀ ਕੱਚਾ ਕਿਲਾ ਨੇ ਦੱਸਿਆ ਕਿ ਉਸਦਾ ਛੋਟਾ ਪੁੱਤਰ ਸੁਖਚੈਨ ਸਿੰਘ ਜੋ ਕਿ ਵਿਦੇਸ਼ ਜਾਣਾ ਚਾਹੁੰਦਾ ਸੀ ਨੂੰ ਵਿਦੇਸ਼ ਸਪੇਨ ਭੇਜਣ ਲਈ ਮਨਿੰਦਰ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਵਲੋਂ ਉਨ੍ਹਾਂ ਤੋਂ 5 ਲੱਖ 52 ਹਜ਼ਾਰ 500 ਰੁਪਏ ਦਿੱਤੇ ਗਏ ਸੀ ਪਰ ਮਨਿੰਦਰ ਵਲੋਂ ਉਸਦੇ ਪੁੱਤਰ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ ।

LEAVE A REPLY

Please enter your comment!
Please enter your name here