ਲੁਧਿਆਣਾ, 30 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਰਾਏਕੋਟ ਦੇ ਪਿੰਡ ਹੇਰਾਂ ਵਿਖੇ ਅਣਪਛਾਤੇ ਕਾਰ ਸਵਾਰਾਂ ਵਲੋਂ ਬੰਦ ਪਈ ਕੋਠੀ ‘ਤੇ ਗੋਲੀਬਾਰੀ (Shooting) ਕੀਤੀ ਗਈ ਹੈ ।
ਕਿਸ ਦੀ ਹੈ ਇਹ ਬੰਦ ਪਈ ਕੋਠੀ
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਜੋ ਇਕ ਚਿੱਟੀ ਕਾਰ ਵਿਚ ਸਵਾਰ ਵਿਅਕਤੀਆਂ ਵਲੋਂ ਇਕ ਐਨ. ਆਰ. ਆਈ. ਦੀ ਬੰਦ ਪਈ ਕੋਠੀ ‘ਤੇ ਗੋਲੀਬਾਰੀ ਕੀਤੀ ਗਈ ਹੈ ਦੇ ਚਲਦਿਆਂ ਜਿਸ ਐਨ. ਆਰ. ਆਈ. ਦੀ ਕੋਠੀ ‘ਤੇ ਗੋਲੀਆਂ ਚਲਾਈਆਂ ਗਈਆਂ ਹਨ ਦੀ ਪਛਾਣ ਪੰਜਾਬੀ ਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ ।
ਪੁਲਸ ਨੇ ਕੀਤੀ ਘਟਨਾ ਦੀ ਜਾਚ ਸ਼ੁਰੂ
ਪ੍ਰਾਪਤ ਸੂਚਨਾ ਮੁਤਾਬਕ ਉਕਤ ਪਿੰਡ ਹੇਰਾਂ (Village Heran) ਵਿਖੇ ਬੰਦ ਪਈ ਐਨ. ਆਰ. ਆਈ. ਦੀ ਕੋਠੀ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਗੋਲੀਬਾਰੀ ਦੀ ਘਟਨਾ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਤੁਰੰਤ ਪੁਲਸ ਨੇ ਡੀ. ਐਸ. ਪੀ. ਕੁਲਵੰਤ ਸਿੰਘ ਅਤੇ ਐਸ. ਐਚ. ਓ. ਪੁਲਸ ਥਾਣਾ ਸੁਧਾਰ ਕੁਲਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਲਈ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਦੀ ਜਾਂਚ ਵੀ ਕੀਤੀ ।









