ਪੰਜਾਬ `ਚ ਹੁਣ 12 ਸਤੰਬਰ ਤੱਕ ਚੱਲੇਗੀ ਸਫਾਈ ਮੁਹਿੰਮ : ਬੈਂਸ

0
32
Harjot bains

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਸਰਕਾਰ (Punjab Government) ਨੇ ਨਾਗਰਿਕਾਂ ਤੋਂ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਸੂਬਾ ਪੱਧਰੀ `ਸਫ਼ਾਈ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ।

ਕੀ ਆਖਿਆ ਲੋਕਲ ਬਾਡੀ ਮੰਤਰੀ ਨੇ

ਪੰਜਾਬ ਵਿਚ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ (Cleanup campaign) 2.0 ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਮੁਹਿੰਮ ਦੌਰਾਨ ਹੁਣ ਤੱਕ ਐੱਮ-ਸੇਵਾ ਐਪ ਰਾਹੀਂ ਪ੍ਰਾਪਤ 6,459 ਸ਼ਿਕਾਇਤਾਂ ‘ਚੋਂ 5,407 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜੋ 83 ਫੀਸਦੀ ਤੋਂ ਵੱਧ ਹੈ ।

ਸੂਬੇ ਦੇ 166 ਸ਼ਹਿਰਾਂ ਵਿਚ ਚਲਾਈ ਜਾਵੇਗੀ ਸਫਾਾਈ ਮੁਹਿੰਮ

ਨਗਰ ਨਿਗਮ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਮੁਹਿੰਮ ਦੇ ਆਖਰੀ ਦਿਨ ਐੱਮ-ਸੇਵਾ ਐਪ ‘ਤੇ ਵੱਡੀ ਗਿਣਤੀ ‘ਚ ਸਿ਼ਕਾਇਤਾਂ ਪ੍ਰਾਪਤ ਹੋਈਆਂ । ਨਾਗਰਿਕਾਂ ਦੀ ਵਧਦੀ ਭਾਗੀਦਾਰੀ ਨੂੰ ਦੇਖਦਿਆਂ ਸਰਕਾਰ ਨੇ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਲਿਆ ਹੈ । ਮੰਤਰੀ ਨੇ ਕਿਹਾ ਕਿ ਆਉਣ ਵਾਲੇ 4 ਸ਼ਨੀਵਾਰਾਂ ਨੂੰ ਸੂਬੇ ਦੇ ਸਾਰੇ 166 ਸ਼ਹਿਰੀ ਸਥਾਨਕ ਨਿਗਮਾਂ ‘ਚ ਵੱਡੇ ਪੱਧਰ ‘ਤੇ ਸਫ਼ਾਈ ਮੁਹਿੰਮ ਚਲਾਈ ਜਾਏਗੀ ।

ਹਰਜੋਤ ਸਿੰਘ ਬੈਂਸ ਨੇ ਕੀ ਅਪੀਲ ਕੀਤੀ ਲੋਕਾਂ ਨੂੰ

ਕਲੱਬਾਂ, ਧਾਰਮਿਕ ਸੰਗਠਨਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਇਨ੍ਹਾਂ ਮੁਹਿੰਮਾਂ ‘ਚ ਗੈਰ-ਸਰਕਾਰੀ ਸੰਗਠਨਾਂ, ਬਾਜ਼ਾਰ ਐਸੋਸੀਏਸ਼ਨਾਂ, ਯੂਥ ਐਸੋਸੀਏਸ਼ਨਾਂ ਨੂੰ ਵੀ ਜੋੜਿਆ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਸਵੇਰੇ 2 ਤੋਂ 3 ਘੰਟੇ ਕੱਢ ਕੇ ਆਪਣੇ ਪਾਰਕਾਂ, ਬਾਜ਼ਾਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ’ਚ ਯੋਗਦਾਨ ਦੇਣ।

LEAVE A REPLY

Please enter your comment!
Please enter your name here