ਸੋਨੀਪਤ, 10 ਜੂਨ 2026 : ਹਰਿਆਣਾ (Haryana) ਦੀ ਮਸ਼ਹੂਰ ਡਾਂਸਰ ਤੇ ਸਿੰਗਰ ਸਪਨਾ ਚੌਧਰੀ (Sapna Chaudhary) ਵਲੋਂ ਆਪਣੇ ਪਤੀ ਵਿਰੁੱਧ ਹੀ ਕੁੱਟਮਾਰ ਕੀਤੇ ਜਾਣ ਦਾ ਕੇਸ ਦਰਜ ਕਰਵਾਏ ਜਾਣ ਦਾ ਸਮਾਚਾਰ ਹੈ ।
ਕੋਰਟ ਵਿਚ ਕਰ ਦਿੱਤੀ ਸੀ ਪਟੀਸ਼ਨ ਦਾਇਰ
ਮਿਲੀ ਜਾਣਕਾਰੀ ਅਨੁਸਾਰ ਹਰਿਆਣਵੀ ਡਾਂਸਰ-ਸਿੰਗਰ ਸਪਨਾ ਚੌਧਰੀ ਨੇ ਆਪਣੇ ਪਤੀ ਵੀਰ ਸਾਹੂ ਖਿ਼ਲਾਫ਼ ਕੁੱਟਮਾਰ (Beating) ਦਾ ਮਾਮਲਾ ਦਰਜ ਕਰਵਾਉਂਦੇ ਹੋਏ ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ । ਲੰਘੇ ਦਿਨੀਂ ਕੋਰਟ ਨੇ ਸ਼ੁਰੂਆਤੀ ਸੁਣਵਾਈ ਵਿੱਚ ਸਪਨਾ ਨੂੰ ਰਾਹਤ ਦਿੰਦੇ ਹੋਏ ਵੀਰ ਸਾਹੂ ਨੂੰ ਅਗਲੀ ਸੁਣਵਾਈ ਤੱਕ ਉਨ੍ਹਾਂ ਦੇ ਸੰਪਰਕ ਵਿੱਚ ਆਉਣ, ਘਰ ਜਾਂ ਕੰਮ ਵਾਲੀ ਥਾਂ ‘ਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਕਰਨ ਤੋਂ ਰੋਕ ਦਿੱਤਾ ਹੈ ।
ਕਦੋਂ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਸਪਨਾ ਵੱਲੋਂ ਕੋਰਟ ਵਿੱਚ ਵੀਡੀਓ, ਆਡੀਓ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਵੀ ਪੇਸ਼ ਕੀਤੇ ਗਏ ਹਨ । ਮਾਮਲੇ ਦੀ ਅਗਲੀ ਸੁਣਵਾਈ (Next hearing) 25 ਜੁਲਾਈ ਨੂੰ ਹੋਵੇਗੀ । ਵਿਵਾਦ ਤੋਂ ਬਾਅਦ ਸਪਨਾ ਸਹੁਰਾ ਘਰ ਛੱਡ ਚੁੱਕੀ ਹੈ । ਫਿਲਹਾਲ ਉਹ ਦਿੱਲੀ ਦੇ ਨਜਫ਼ਗੜ੍ਹ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਹੈ । ਦੱਸਣਯੋਗ ਹੈ ਕਿ ਸਪਨਾ ਚੌਧਰੀ ਅਤੇ ਵੀਰ ਸਾਹੂ ਨੇ ਸਾਲ 2020 ਵਿੱਚ ਲਵ ਮੈਰਿਜ (ਪ੍ਰੇਮ ਵਿਆਹ) ਕੀਤਾ ਸੀ ।









