Home Blog Page 100

ਕ੍ਰਿਕਟ ਦੇ ਖੇਤਰ ਦੇ ਨਾਮਣਾ ਖੱਟ ਰਹੇ ਵੱਖ-ਵੱਖ ਖਿਡਾਰੀਆਂ ਦਾ ਹੋਵੇਗਾ ਸਨਮਾਨ

0
Rahul

ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਬੀ. ਸੀ. ਸੀ. ਆਈ. (B. C. C. I.) ਵਲੋਂ ਛੇਤੀ ਹੀ ਸਨਮਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਿਸ ਦਾ ਕੀਤਾ ਜਾਵੇਗਾ ਸਨਮਾਨ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) (ਬੀ. ਸੀ. ਸੀ. ਆਈ.) ਵਲੋਂ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਨੂੰ ਸਾਲ ਦੇ ਸਭ ਤੋਂ ਵਧੀਆ ਕ੍ਰਿਕਟਰ ਪੁਰਸਕਾਰ ਨਾਲ ਸਨਮਾਨਿਤ (Honored) ਕਰੇਗਾ । ਸਾਬਕਾ ਭਾਰਤੀ ਖਿਡਾਰੀ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਕਰਨਲ ਸੀ.ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਜਾਵੇਗਾ । ਇਸ ਸਮਾਰੋਹ ਦੌਰਾਨ ਆਯੁਸ਼ ਮਹਾਤਰੇ ਨੂੰ ਲਾਲਾ ਅਮਰਨਾਥ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ । ਮਹਾਤਰੇ ਦੀ ਕਪਤਾਨੀ ਵਿੱਚ ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਡਰ-19 ਵਨਡੇ ਵਿਸ਼ਵ ਕੱਪ ਜਿੱਤਿਆ ਸੀ ।

ਕਦੋਂ ਤੇ ਕਿਥੇ ਹੋਵੇਗਾ ਇਹ ਪ੍ਰੋਗਰਾਮ

ਪ੍ਰਾਪਤ ਜਾਣਕਾਰੀ ਮੁਤਾਬਕ ਬੀ. ਸੀ. ਸੀ. ਆਈ. ਦਾ ਸਾਲਾਨਾ ਪੁਰਸਕਾਰ ਸਮਾਰੋਹ (Annual Awards Ceremony) 15 ਮਾਰਚ ਨੂੰ ਦਿੱਲੀ ਵਿੱਚ ਹੋਵੇਗਾ । ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੂੰ ਵੀ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਮੁੰਬਈ ਐਸੋਸੀਏਸ਼ਨ ਨੂੰ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਕ੍ਰਿਕਟ ਐਸੋਸੀਏਸ਼ਨ ਪੁਰਸਕਾਰ ਮਿਲੇਗਾ। ਹਾਲਾਂਕਿ, ਇਸ ਬਾਰੇ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।

Read More : ਬੀ. ਸੀ. ਸੀ. ਆਈ. ਦੇਣ ਜਾ ਰਹੀ ਇੰਡੀਆ ਦੀ ਟੀਮ ਨੂੰ 131 ਕਰੋੜ ਦਾ ਇਨਾਮ

ਬੀ. ਐੱਸ. ਐੱਫ. ਦੇ ਡੀ. ਆਈ. ਜੀ. ਦੇ ਕਾਫਲੇ `ਤੇ ਹਮਲਾ ਕਰਕੇ ਵਾਹਨ ਸਾੜਿਆ

0
Meghalaya

ਸਿਲਾਂਗ, 13 ਮਾਰਚ 2026 : ਭਾਰਤ ਦੇਸ਼ ਦੇ ਮੇਘਾਲਿਆ (Meghalaya) ਦੇ ਗਾਰੋ ਹਿਲਜ ਖੇਤਰ ਵਿਖੇ ਬੀ. ਐਸ. ਐਫ. ਦੇ ਡੀ. ਆਈ. ਜੀ. ਦੇ ਕਾਫਲੇ ‘ਤੇ ਹਮਲਾ (Attack) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਹਮਲਾ ਕਰਕੇ ਵਾਹਨ ਸਾੜੇ ਤੇ ਜਵਾਨਾਂ ਕੀਤੇ ਜ਼ਖ਼ਮੀ

ਮੇਘਾਲਿਆ ਦੇ ਗਾਰੋ ਹਿੱਲਜ਼ ਖੇਤਰ ‘ਚ ਜਾਗੋ ਅਸ਼ਾਂਤੀ ਦਰਮਿਆਨ ਬਾਰਡਰ ਸਕਿਓਰਿਟੀ ਫੋਰਸ (Border Security Force) (ਬੀ. ਐੱਸ. ਐੱਫ.) ਦੇ ਡੀ. ਆਈ. ਜੀ. ਦੇ ਕਾਫਲੇ ‘ਚ ਸ਼ਾਮਲ ਇਕ ਵਾਹਨ ਨੂੰ ਕੁਝ ਲੋਕਾਂ ਨੇ ਅੱਗ ਲਾ ਦਿੱਤੀ ਅਤੇ ਬੀ. ਐੱਸ. ਐੱਫ. ਦੇ ਜਵਾਨਾਂ `ਤੇ ਹਮਲਾ ਕੀਤਾ, ਜਿਸ ‘ਚ ਉਹ ਜ਼ਖਮੀ (Injured) ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਉਸ ਸਮੇਂ ਹੋਈ ਜਦੋਂ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਹੋਰ ਅਧਿਕਾਰੀਆਂ ਨਾਲ ਭਾਰਤ-ਬੰਗਲਾਦੇਸ਼ ਸਰਹੱਦ ਕੋਲ ਪੱਛਮੀ ਗਾਰੋ ਹਿੱਲਜ਼ ਜਿਲੇ ਦੇ ਤੁਰਾ ਕਸਬੇ ‘ਚ ਬੈਠਕ ਤੋਂ ਪਰਤ ਰਹੇ ਸਨ । ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ‘ਚ ਡੀ. ਆਈ. ਜੀ. ਅਤੇ ਉਨ੍ਹਾਂ ਦੇ ਨਾਲ ਮੌਜੂਦ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ । ਕਾਫਲੇ ਦਾ ਹਿੱਸਾ ਰਹੀ ਬੀ. ਐੱਸ. ਐੱਫ. ਦੀ ਇਕ ਗੱਡੀ ਸਾੜ-ਫੂਕ ਦਾ ਸ਼ਿਕਾਰ ਹੋ ਹੋ ਗਈ ।

ਸਾੜ ਫੂਕ ਤੇ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਹਾਲਾਤ ਰਹੇ ਤਣਾਅਪੂਰਨ

ਗਾਰੋ ਹਿੱਲਜ਼ ਆਟੋਨੋਮਸ ਜਿ਼ਲਾ ਕੌਂਸਲ (ਜੀ. ਐੱਚ. ਏ. ਸੀ. ਡੀ.) ਦੀਆਂ ਚੋਣਾਂ ‘ਚ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਗਾਰੋ ਭਾਈਚਾਰੇ ਅਤੇ ਗੈਰ-ਗਾਰੋ ਭਾਈਚਾਰੇ ਵਿਚਾਲੇ ਹੋਈਆਂ ਝੜਪਾਂ`’ਚ ਮੰਗਲਵਾਰ ਨੂੰ 2 ਲੋਕਾਂ ਦੀ ਮੌਤ ਹੋ ਗਈ । ਮੇਘਾਲਿਆ ਦੇ ਪੱਛਮੀ ਗਾਰੋ ਪਹਾੜੀ ਜਿਲੇ ‘ਚ ਪੂਰੀ ਰਾਤ ਹੋਈਆਂ ਸਾੜ-ਫੂਕ ਅਤੇ ਲੁੱਟ-ਖੋਹ (Robbery) ਦੀਆਂ ਘਟਨਾਵਾਂ ਤੋਂ ਬਾਅਦ ਵੀਰਵਾਰ ਸਵੇਰੇ ਹਾਲਾਤ ਤਣਾਅਪੂਰਨ ਬਣੇ ਰਹੇ ।

Read More : ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਕ ਅਬਦੁੱਲਾ ਤੇ ਹੋਇਆ ਹਮਲਾ

ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇੇਲਨ ਦੀ ਸ਼ੁਰੂਆਤ ਅੱਜ ਕਰਨਗੇ ਮੁੱਖ ਮੰਤਰੀ

0
Chief Minister

ਮੋਹਾਲੀ, 13 ਮਾਰਚ 2026 : ਪੰਜਾਬ ਦੇ ਮੋਹਾਲੀ ਵਿਖੇ ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (Progressive Punjab Investors Summit) ਦੀ ਸ਼ੁਰੂਆਤ ਅੱਜ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾਵੇਗੀ ।

ਕੈਬਨਿਟ ਮੰਤਰੀ ਅਰੋੜਾ ਨੇ ਦਿੱਤੀ ਸੰਮੇਲਨ ਸਬੰਧੀ ਜਾਣਕਾਰੀ

ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ (Cabinet Minister) ਸੰਜੀਵ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਮੇਲਨ ’ਚ ਯੂ. ਕੇ., ਜਪਾਨ ਤੇ ਦੱਖਣੀ ਕੋਰੀਆ ਦੇਸ਼ਾਂ ’ਤੇ ਕੇਂਦਰਿਤ 89 ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ । ਇਕ ਸੈਸ਼ਨ ਐੱਮ. ਐੱਸ. ਐਮ. ਈਜ਼. ’ਤੇ ਕੇਂਦਰਿਤ ਹੋਵੇਗਾ । ਸੰਮੇਲਨ ਦੌਰਾਨ ਉਦਯੋਗਿਕ ਪ੍ਰਦਰਸ਼ਨੀ ਵੀ ਲਾਈ ਜਾਵੇਗੀ, ਜਿੱਥੇ ਪੰਜਾਬ ਦੇ ਉਦਯੋਗਾਂ ਦੇ ਉਤਪਾਦਾਂ ਅਤੇ ਨਵੀਨਤਾਵਾਂ ਦੀ ਨੁਮਾਇਸ਼ ਕੀਤੀ ਜਾਵੇਗੀ ।

ਕੀ ਉਦੇਸ਼ ਦਾ ਸੰਮੇਲਨ ਦਾ ‘ਤੇ ਕਿਥੇ ਹੋਵੇਗਾ

ਪੰਜਾਬ ਸਰਕਾਰ (Punjab Government) ਸੂਬੇ ਵਿੱਚ ਸਨਅਤੀ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ ਦੇ ਨਵੇਂ ਰਾਹ ਖੋਲ੍ਹਣ ਲਈ 13 ਤੋਂ 15 ਮਾਰਚ ਤੱਕ ਮੁਹਾਲੀ ਦੀ ਪਲਾਕਸ਼ਾ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਕਰਵਾਏਗੀ । ਸੰਮੇਲਨ ਵਿੱਚ ਭਾਰਤ ਸਣੇ ਵਿਸ਼ਵ ਭਰ ਤੋਂ ਵੱਡੀ ਗਿਣਤੀ ਨਿਵੇਸ਼ਕ ਤੇ ਉਦਯੋਗਪਤੀ ਸ਼ਾਮਲ ਹੋਣਗੇ । ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਸ਼ੁੱਕਰਵਾਰ ਨੂੰ ਉਦਘਾਟਨ ਕਰਨਗੇ ।

Read More : ਕਈ ਕੰਪਨੀਆਂ ਕਰ ਰਹੀਆਂ ਹਨ ਪੰਜਾਬ ‘ਚ ਕਰੋੜਾਂ ਦਾ ਨਿਵੇਸ਼ : ਸੰਜੀਵ ਅਰੋੜਾ

ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦਾ ਕੀਤਾ ਸੰਸਕਾਰ

0
Udhampreet

ਯਮੁਨਾਨਗਰ, 13 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਵਸਨੀਕ ਨੌਜਵਾਨ ਜਿਸਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਦਾ ਬੀਤੇ ਦਿਨੀਂ ਸੰਸਕਾਰ (Funeral) ਕੀਤਾ ਗਿਆ ਹੈ ।

ਕਦੋਂ ਹੋਈ ਸੀ ਨੌਜਵਾਨ ਦੀ ਕੈਨੇਡਾ ਵਿਖੇ ਮੌਤ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ (Yamunanagar) ਦਾ 24 ਸਾਲਾ ਵਸਨੀਕ ਨੌਜਵਾਨ ਜੋ ਕਿ 26 ਫਰਵਰੀ ਨੂੰ ਇਕ ਸੜਕ ਹਾਦਸੇ ਵਿਚ ਕੈਨੇਡਾ ਵਿਖੇ ਮੌਤ ਦੇ ਘਾਟ ਉਤਰ ਗਿਆ ਸੀ ਦਾ ਸੰਸਕਾਰ ਬੀਤੇ ਦਿਨੀਂ ਯਮੁਨਾਨਗਰ ਵਿਖੇ ਕੈਨੇਡਾ ਤੋਂ ਲਾਸ਼ ਪਹੁੰਚਣ ਤੋਂ ਬਾਅਦ ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਊਧਮਪ੍ਰੀਤ (Udhampreet) ਜਿਸਦਾ ਬੀਤੇ ਦਿਨੀਂ ਸੰਸਕਾਰ ਕੀਤਾ ਗਿਆ ਦੇ ਪਿਤਾ ਫੋਟੋਗ੍ਰਾਫਰ ਗੁਰਵਿੰਦਰ ਸਿੰਘ ਹਨ ਤੇ ਊਧਮਪ੍ਰੀਤ ਸਿੰਘ ਸਾਲ-2021 ਵਿੱਚ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਬਰੈਂਪਟਨ ਵਿੱਚ ਰਹਿ ਰਿਹਾ ਸੀ, ਪੜ੍ਹਾਈ ਅਤੇ ਕੰਮ ਕਰ ਰਿਹਾ ਸੀ ।

ਕਿਵੇਂ ਵਾਪਰਿਆ ਸੀ ਹਾਦਸਾ

ਪਰਿਵਾਰਕ ਮੈਂਬਰਾਂ ਦੇ ਅਨੁਸਾਰ ਊਧਮਪ੍ਰੀਤ ਸਿੰਘ ਦੋ ਦਿਨਾਂ ਦੀ ਛੁੱਟੀ ਮਿਲਣ ਤੋਂ ਬਾਅਦ ਆਪਣੇ ਇੱਕ ਦੋਸਤ ਨਾਲ ਟੋਰਾਂਟੋ ਜਾ ਰਿਹਾ ਸੀ ਕਿ ਦੁਪਹਿਰ 2 :30 ਵਜੇ ਦੇ ਕਰੀਬ ਟੋਰਾਂਟੋ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਉਨ੍ਹਾਂ ਦੀ ਕਾਰ ਨਾਲ ਟਕਰਾ ਗਿਆ । ਹਾਦਸੇ ਵਿੱਚ ਊਧਮਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ । ਊਧਮਪ੍ਰੀਤ ਸਿੰਘ ਦੇ ਰਿਸ਼ਤੇਦਾਰ ਗੋਬਿੰਦ ਸਿੰਘ ਭਾਟੀਆ ਨੇ ਦੱਸਿਆ ਕਿ ਊਧਮਪ੍ਰੀਤ ਸਿੰਘ ਨੂੰ 2021 ਵਿੱਚ ਵਿਦੇਸ਼ ਭੇਜਿਆ ਗਿਆ ਸੀ । ਜਿਵੇਂ ਹੀ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ, ਘਰ ਵਿੱਚ ਹਫੜਾ-ਦਫੜੀ ਮਚ ਗਈ ।

Read More : ਹਰਿਆਣਵੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 51ਵੇਂ ਦਿਨ ਕੀਤੀ 505 ਥਾਵਾਂ ਤੇ ਛਾਪੇਮਾਰੀ

0
DGP punjab

ਚੰਡੀਗੜ੍ਹ, 13 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 51ਵੇਂ ਦਿਨ 505 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

219 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 7 ਹਥਿਆਰ ਕੀਤੇ ਬਰਾਮਦ

ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਦੇ 51ਵੇਂ ਦਿਨ ਪੁਲਿਸ ਟੀਮਾਂ ਨੇ 219 ਵਿਅਕਤੀਆਂ ਨੂੰ ਗ੍ਰਿਫਤਾਰ (Arrested) ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਹਥਿਆਰ ਬਰਾਮਦ ਕੀਤੇ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 14,099 ਹੋ ਗਈ ਹੈ । ਇਸ ਤੋਂ ਇਲਾਵਾ 80 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 115 ਵਿਅਕਤੀਆਂ ਨੂੰ ਤਫਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 3 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਦੇ 376ਵੇਂ ਦਿਨ 83 ਨਸ਼ਾ ਤਸਕਰ ਕਾਬੂ

ਪੁਲਸ ਟੀਮਾਂ ਨੇ ਨਸਿ਼ਆਂ ਵਿਰੁੱਧ ਆਪਣੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ ਨੂੰ 376ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 83 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 330 ਗ੍ਰਾਮ ਹੈਰੋਇਨ, 25 ਕਿਲੋ ਭੁੱਕੀ, 514 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 5800 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ ਗਈ । ਇਸ ਨਾਲ ਸਿਰਫ 376 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 53,270 ਹੋ ਗਈ ਹੈ ।  ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 23 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ 471 ਥਾਵਾਂ ਤੇ ਛਾਪੇਮਾਰੀ ਕਰਦਿਆਂ 148 ਗ੍ਰਿ਼ਫਤਾਰ

ਫਾਰੂਕ ਅਬਦੁੱਲਾ ਤੇ ਹਮਲਾ ਕਰਨ ਵਾਲੇ ਜਾਮਵਾਲ ਦਾ ਪੰਜ ਦਿਨਾਂ ਪੁਲਸ ਰਿਮਾਂਡ

0
Jamwal

ਜੰਮੂ, 13 ਮਾਰਚ 2026 : ਭਾਰਤ ਦੇਸ਼ ਦੇ ਸੂਬੇੇ ਜੰਮੂ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ (Former Chief Minister Farooq Abdullah) ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਅਦਾਲਤ ਨੇ ਪੰਜ ਦਿਨਾਂ ਪੁਲਸ ਰਿਮਾਂਡ (Police remand) ਦੇ ਦਿੱਤਾ ਹੈ ।

ਕੌਣ ਹੈ ਇਹ ਜਾਮਵਾਲ

ਪ੍ਰਾਪਤ ਜਾਣਕਾਰੀ ਅਨੁਸਾਰ ਕਮਲ ਸਿੰਘ ਜਾਮਵਾਲ ਉਹ ਵਿਅਕਤੀ ਹੈ ਜਿਸ ਵਲੋਂ ਲੰਘੇ ਦਿਨਾਂ ਇਕ ਪ੍ਰੋਗਰਾਮ ਦੌਰਾਨ ਜੰਮੂ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ । ਜਿਸ ਵਿਚ ਬੇਸ਼ਕ ਫਾਰੂਕ ਅਬਦੁੱਲਾ ਵਾਲ-ਵਾਲ ਬਚ ਗਏ ਸਨ ਪਰ ਸੁਰੱਖਿਆ ਕਰਮਚਾਰੀਆਂ ਨੇ ਮੌਕੇ ਤੇ ਕਮਲ ਸਿੰਘ ਜਾਮਵਾਲ (Kamal Singh Jamwal) ਨੂੰ ਅਜਿਹਾ ਕਰਨ ਤੇ ਪਕੜ ਲਿਆ ਸੀ । ਜਿਸ ਤੇ ਜਦੋਂ ਉਸਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਦਾ ਪੁਲਸ ਨੂੰ ਪੰਜ ਦਿਨ ਦਾ ਰਿਮਾਂਡ ਦੇ ਦਿੱਤਾ ।

ਪੁਲਸ ਕਰੇਗੀ ਹਮਲੇ ਪਿੱਛੇ ਕੌਣ ਕੌਣ ਸੀ

ਮਾਨਯੋਗ ਅਦਾਲਤ ਤੋਂ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਵਲੋਂ ਕਮਲ ਸਿੰਘ ਜਾਮਵਾਲ ਤੋਂ ਇਹ ਪਤਾ ਕੀਤਾ ਜਾਵੇਗਾ ਕਿ ਜੋ ਉਸਨੇ ਇਹ ਹਮਲਾ ਕੀਤਾ ਹੈ ਉਸ ਪਿੱਛੇ ਕਿਸੇ ਸੰਗਠਨ ਜਾਂ ਵਿਅਕਤੀ ਨਾਲ ਕੋਈ ਸਬੰਧ ਸੀ ਜਾਂ ਨਹੀਂ । ਹਾਲਾਂਕਿ ਜਾਮਵਾਲ ਵਲੋਂ ਪਕੜੇ ਜਾਣ ਤੋਂ ਬਾਅਦ ਇਹੋ ਆਖਿਆ ਗਿਆ ਸੀ ਕਿ ਉਹ ਇਕੱਲਾ ਹੈ ਤੇ ਅਜਿਹਾ ਕਰਨ ਲਈ ਉਹ ਕਈ ਸਾਲਾਂ ਤੋਂ ਉਡੀਕ ਵਿਚ ਸੀ ।

ਅਦਾਲਤ ਨੇ ਦਿੱਤਾ ਹਰ 24 ਘੰਟੇ ਬਾਅਦ ਡਾਕਟਰੀ ਜਾਂਚ ਦਾ ਹੁਕਮ

ਮਾਨਯੋਗ ਅਦਾਲਤ (Court) ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਿਥੇ ਕਮਲ ਸਿੰਘ ਜਾਮਵਾਲ ਦਾ ਪੰਜ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਉਥੇ ਪੁਲਸ ਨੂੰ ਹਰ 24 ਘੰਟਿਆਂ ਬਾਅਦ ਦੋਸ਼ੀ ਦੀ ਸਹੀ ਡਾਕਟਰੀ ਜਾਂਚ ਯਕੀਨੀ ਬਣਾਉਣ ਲਈ ਵੀ ਕਿਹਾ । ਇਸ ਤੋਂ ਪਹਿਲਾਂ ਪੁਰਾਣੀ ਮੰਡੀ ਦੇ ਰਹਿਣ ਵਾਲੇ ਜਾਮਵਾਲ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸਦਾ ਮੈਡੀਕਲ ਚੈੱਕਅਪ ਹੋਇਆ ।

Read More : ਸੁਭਾਨ ਰੰਗਰੀਜ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ

ਅਨਿਲ ਅੰਬਾਨੀ ਦੀਆਂ ਈ. ਡੀ. ਨੇ ਕੀਤੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ

0
Anil Ambani

ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇੇਟ (Enforcement Directorate) ਨੇ ਅਨਿਲ ਅਬਾਨੀ ਦੀਆਂ ਕਰੋੜਾਂ ਦੀਆਂ ਸੰਪਤੀਆਂ ਕੁਰਕ (Attachment of assets) ਕਰ ਦਿੱਤੀਆਂ ਹਨ ।

ਕਿੰਨੇ ਕਰੋੜ ਦੀ ਸੰਪਤੀਆਂ ਕੀਤੀਆਂ ਗਈਆਂ ਹਨ ਕੁਰਕ

ਮਿਲੀ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਰਿਲਾਇੰਸ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ ਦੀਆਂ ਕੰਪਨੀਆਂ ਰਿਲਾਇੰਸ ਹੋਮ ਫਾਇਨੈਂਸ ਲਿਮਿਟੇਡ ਅਤੇ ਰਿਲਾਇੰਸ ਕਮਰਸ਼ੀਅਲ ਫਾਇਨੈਂਸ ਲਿਮਟਿਡ ਨਾਲ ਸੰਬੰਧਿਤ ਜਾਂਚ ਦੇ ਤਹਿਤ 581.65 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਸੰਪਤੀ ਕੁਰਕ ਕੀਤੀ ਹੈ ।

ਕਿਥੇ ਕਿਥੇ ਸੰਪਤੀਆਂ ਕੁਰਕ ਕਰਨ ਦਾ ਅੰਤਰਿਮ ਹੁਕਮ ਕੀਤਾ ਹੈ ਜਾਰੀ

ਕੇਂਦਰੀ ਏਜੰਸੀ ਈ. ਡੀ. ਵਲੋਂ ਜੋ ਅਨਿਲ ਅੰਬਾਨੀ (Anil Ambani) ਦੀਆਂ ਕਰੋੜਾਂ ਦੀਆਂ ਸੰਪੱਤੀਆਂ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ ਵਿਚ ਗੋਆ, ਕੇਰਲ, ਕਰਨਾਟਕ, ਪੰਜਾਬ, ਤਮਿਲਨਾਡੂ, ਉੱਤਰ ਪ੍ਰਦੇਸ਼, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਆਂਧ੍ਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਮੀਨਾਂ ਸ਼ਾਮਲ ਹਨ ।

ਕਦੋਂ ਕੀਤੀ ਗਈ ਹੈ ਇਹ ਕਾਰਵਾਈ

ਇਹ ਕਾਰਵਾਈ 6 ਮਾਰਚ ਨੂੰ ਰਿਲਾਇੰਸ ਪਾਵਰ ਲਿਮਟਿਡ ਖਿ਼ਲਾਫ਼ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੇ ਤਹਿਤ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਬਾਅਦ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਸੰਪਤੀਆਂ ਕੁਰਕ ਕੀਤੀਆਂ ਗਈਆਂ ਸਨ । ਏਜੰਸੀ ਨੇ ਕਿਹਾ ਕਿ ਹੁਣ ਤੱਕ ਕੁਰਕ ਕੀਤੀਆਂ ਸੰਪਤੀਆਂ ਦਾ ਕੁੱਲ ਮੁੱਲ 16,310 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ।

Read More : ਈ. ਡੀ. ਨੇ ਕੀਤੀ ਮੁੰਬਈ ਅਤੇ ਹੈਦਰਾਬਾਦ ਵਿਖੇ ਕਈ ਥਾਵਾਂ ਤੇ ਛਾਪੇਮਾਰੀਆਂ

ਕਰੋੜਾਂ ਦੇ ਘੁਟਾਲੇ ਵਿਚ ਆਈ. ਡੀ. ਐਫ. ਸੀ. ਬੈਂਕ ਦੇ ਮੁਲਾਜਮਾਂ ਵਿਰੁੱਧ ਕੇਸ ਦਰਜ

0
Bank

ਚੰਡੀਗੜ੍ਹ, 13 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਕਰੋੜਾਂ ਰੁਪਇਆਂ ਦੇ ਘਪਲੇ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਬੈਂਕ (I. D. F. C. Bank) ਮੁਲਾਜਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ।

ਕਿੰਨੇ ਦਾ ਹੈ ਘੁਟਾਲਾ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਦੀ ਸੰਸਥਾ (ਚੰਡੀਗੜ੍ਹ ਰਿਨਿਊਏਬਲ ਐਨਰਜ਼ੀ ਅਤੇ ਸਾਇੰਸ ਐਂਡ ਟੈਕਨਾਲੋਜੀ ਪ੍ਰੋਮੋਸ਼ਨ ਸੁਸਾਇਟੀ) ਦੇ ਬੈਂਕ ਖਾਤਿਆਂ ਵਿਚੋੋਂ ਕਰੋੜਾਂ ਰੁਪਏ ਦੀ ਅਣ-ਅਧਿਕਾਰਤ ਨਿਕਾਸੀ ਅਤੇ ਹੇਰਾਫੇਰੀ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਬੈਂਕ ਮੁਲਾਜਮਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਉਕਤ ਘਪਲਾ 75 ਕਰੋੜ ਰੁਪਏ (Scam of Rs 75 crore) ਦਾ ਦੱਸਿਆ ਜਾ ਰਿਹਾ ਹੈ । ਇਸ ਸਬੰਧੀ ਮਾਮਲਾ ਚੰਡੀਗੜ੍ਹ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ ਸੈਕਟਰ-17 ਵਿਖੇ ਦਰਜ ਕੀਤਾ ਗਿਆ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਬੈਂਕ ਰਿਕਾਰਡਾਂ ਦੀ ਪੜ੍ਹਤਾਲ ਦੌਰਾਨ ਜੋ 75. 16 ਕਰੋੜ ਦਾ ਘਪਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਿਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਭੈ ਕੁਮਾਰ, ਸੀਮਾ ਧੀਮਾਨ, ਰਿਭਵ ਰਿਸ਼ੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ । ਇਹ ਸਾਰੇ ਹੀ ਬੈਂਕ ਦੀ ਚੰਡੀਗੜ੍ਹ ਦੇ 32 ਸੈਕਟਰ ਵਿਖੇ ਤਾਇਨਾਤ ਹਨ ।

Read More : ਆਈ. ਡੀ. ਐਫ. ਸੀ. ਫਰਸਟ ਬੈਂਕ ਧੋਖਾਧੜੀ ਮਾਮਲੇ ਵਿਚ ਚਾਰ ਗ੍ਰਿਫ਼ਤਾਰ

ਜੇਹਾਦੀ ਸਰਗਰਮੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

0
Police

ਮਾਲੇਰਕੋਟਲਾ, 12 ਮਾਰਚ 2026 : ਪੰਜਾਬ ਦੇ ਜਿਲਾ ਮਾਲੇਰਕੋਟਲਾ (Malerkotla District) ਵਿਖੇ ਪੰਜਾਬ ਪੁਲਸ ਵਲੋਂ ਜੇਹਾਦੀ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਇਹ ਤਿੰਨੋ ਜਣੇ

ਮਾਲੇਰਕੋਟਲਾ ਪੁਲਸ (Malerkotla Police) ਵਲੋਂ ਕੀਤੀ ਗਈ ਇਸ ਵੱਡੀ ਸਫ਼ਲਤਾਪੂਰਵਕ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. (ਸਥਾਨਕ) ਗੁਰਸ਼ਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਅਪ੍ਰੇਸ਼ਨ ਸੀ. ਆਈ. ਏ. ਏ. ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਸਾਈਬਰ ਕਰਾਈਮ ਥਾਣਾ ਮੁਖੀ ਇੰਸਪੈਕਟਰ ਮਨਜੋਤ ਸਿੰਘ ਦੀ ਟੀਮ ਵਲੋਂ ਨੇਪਰੇ ਚਾੜ੍ਹਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਤਿੰਨਾਂ ਨੂੰ ਕੱਟੜਪੰਥੀ ਵਿਚਾਰਧਾਰਾ (Radical ideology) ਰਾਹੀਂ ਜੇਹਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਵਿਚ ਫਰਹਾਨ ਅੰਜੁਮ ਪੁੱਤਰ ਇਰਾਫਨ ਅੰਜੁਮ ਵਾਸੀ ਮੁਹੱਲਾ ਲੁਹਾਰ ਮਲੇਰ, ਅਦਨਾਨ ਖਾਨ ਉਰਫ ਨੰਨੂ ਅਤੇ ਵਾਰਿਸ ਅਲੀ ਸ਼ਾਮਲ ਹਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਇਨ੍ਹਾਂ ਕੋਲੋਂ

ਪੁਲਸ ਵਲੋਂ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਇਕ 32 ਬੋਰ ਦਾ ਦੇਸੀ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਚਾਰ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ । ਉਪਰੋਕਤ ਅਧਿਕਾਰੀ ਨੇ ਦੱਸਿਆ ਕਿ ਗੁਪਤਾ ਸੂਚਨਾ ਦੇ ਆਧਾਰ ਤੇ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਾਈਬਰ ਕਰਾਈਮ ਥਾਣਾ (Cyber ​​Crime Police Station) ਮਾਲੇਰਕੋਟਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ । ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਫਰਹਾਨ ਅੰਜੁਮ ਮੋਤੀ ਬਾਜ਼ਾਰ ਦੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਇਸਟਾਗ੍ਰਮ ਅਤੇ ਵਟਸਐਪ ਰਾਹੀਂ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਾਰ ਕਰ ਰਿਹਾ ਸੀ ਅਤੇ ਨੌਜਵਾਨਾਂ ਨੂੰ ਜੇਹਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦਾ ਸੀ ।

ਪੁੱਛਗਿੱਛ ਦੌਰਾਨ ਕੀ ਦੱਸਿਆ ਫਰਹਾਨ ਨੇ

ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਫਰਹਾਨ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਧਾਰਮਿਕ ਪ੍ਰਚਾਰਕਾਂ ਡਾਕਟਰ ਇਸਰਾਰ ਅਹਿਮਦ ਅਤੇ ਯੁਸੂਫ ਪਸਰੌਰੀ ਦੇ ਭੜਕਾਊ ਭਾਸ਼ਣਾਂ ਅਤੇ ਵੀਡੀਓਜ ਤੋਂ ਪ੍ਰਭਾਵਿਤ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਵੀ ਜੇਹਾਦ ਕਰਨ ਦਾ ਮਨ ਬਣਾ ਲਿਆ ਤੇ ਅਜਿਹਾ ਕਰਨ ਲਈ ਆਪਣੇ ਦੋ ਸਾਥੀਆਂ ਅਦਨਾਨ ਖਾਨ ਉਰਫ ਨਨੂੰ ਅਤੇ ਵਾਰਿਸ ਅਲੀ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ ।

ਪੁਲਸ ਮੁਤਾਬਕ ਇਨ੍ਹਾਂ ਨੂੰ ਦੁਬਈ ਤੋਂ 2500 ਰੁਪਏ ਦੀ ਫੰਡਿੰਗ ਵੀ ਮਿਲੀ ਸੀ । ਜਿਸ ਤੋਂ ਬਾਅਦ ਇਨ੍ਹਾਂ ਨੇ ਕੁੱਝ ਲੋਕਾਂ ਦੀ ਹੱਤਿਆ ਕਰਨ ਦੀ ਸਾਜਿਸ਼ ਘੜੀ ਸੀ ਤਾਂ ਜੋ ਦਹਿਸ਼ਤ ਫੈਲਾ ਕੇ ਜਿਥੇ ਖੁਦ ਨੂੰ ਮਸ਼ਹੂਰ ਕੀਤਾ ਜਾ ਸਕੇ, ਉਥੇ ਹੀ ਦੇਸ਼ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਸਕੇ । ਪੁਲਸ ਵਲੋਂ ਉਕਤ ਤਿੰਨਾਂ ਤੋਂ ਬਰਾਮਦ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਅਕਾਊਂਟ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਖੁਲਾਸੇ ਹੋ ਸਕਣ ।

Read More : ਬਿਟਕੁਆਇਨ ਘਪਲੇ ਵਿਚ ਸੀ. ਬੀ. ਆਈ. ਨੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਮਾਂ ਨੇ ਚਾਰ ਧੀਆਂ ਨੂੰ ਖੂਹ ਵਿਚ ਸੁੱਟਣ ਤੋਂ ਬਾਅਦ ਵਿਚ ਖੁਦ ਵੀ ਕੀਤੀ ਖੁਦਕੁਸ਼ੀ

0
Suicide

ਮੱਧ ਪ੍ਰਦੇੇਸ਼, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਜਿਲਾ ਸਾਗਰ ਵਿਖੇ ਇਕ ਮਾਂ ਵਲੋਂ ਚਾਰ ਧੀਆਂ ਨੂੰ ਖੂਹ ਵਿਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ।

ਕਦੋਂ ਵਾਪਰੀ ਘਟਨਾ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਾਗਰ ਜਿਲ੍ਹੇ (Sagar District) ਵਿੱਚ ਇੱਕ ਮਾਂ ਨੇ ਆਪਣੀਆਂ ਚਾਰ ਮਾਸੂਮ ਧੀਆਂ (Four innocent daughters) ਨੂੰ ਖੂਹ ਵਿੱਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਏ ਜਾਣ ਦੀ ਘਟਨਾ ਵਾਪਰੀ ਹੈ ਉਹ ਘਟਨਾ ਵੀਰਵਾਰ ਦੁਪਹਿਰ ਨੂੰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ । ਇਹ ਘਟਨਾ ਕੇਸਲੀ ਥਾਣਾ ਖੇਤਰ ਦੇ ਨੰਹੀ ਦੇਵਰੀ ਖਮਾਰੀਆ ਪਿੰਡ ਵਿੱਚ ਵਾਪਰੀ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਵਿਤਾ ਬਾਈ (28) ਅਤੇ ਉਸ ਦੀਆਂ ਧੀਆਂ ਅੰਸਿ਼ਕਾ (7), ਰਕਸ਼ਾ (5) ਅਤੇ ਦੀਕਸ਼ਾ (3) ਵਜੋਂ ਹੋਈ ਹੈ । ਤਿੰਨਾਂ ਧੀਆਂ ਦੀਆਂ ਲਾਸ਼ਾਂ ਨੇੜਲੇ ਖੂਹ ਵਿੱਚੋਂ ਮਿਲੀਆਂ ਗਈਆਂ ਹਨ ਜਦਕਿ ਕਿ 5 ਮਹੀਨੇ ਦੀ ਮਨੀਸ਼ਾ ਦੀ ਭਾਲ ਜਾਰੀ ਸੀ ।

ਔੌਰਤ ਦੀ ਲਾਸ਼ ਮਿਲੀ ਘਰ ਅੰਦਰੋਂ ਫੰਦੇ ਨਾਲ ਲਟਕਦੀ

ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਦਾ ਪਤੀ ਚੰਦਰਭਾਨ ਲੋਧੀ ਕੰਮ ‘ਤੇ ਬਾਹਰ ਗਿਆ ਹੋਇਆ ਸੀ । ਉਸ ਸਮੇਂ ਉਸ ਦੀ ਸੱਸ ਅਤੇ ਭਰਜਾਈ ਘਰ ਵਿੱਚ ਮੌਜੂਦ ਸਨ ਅਤੇ ਉਹ ਸੁੱਤੇ ਹੋਏ ਸਨ । ਸਵੇਰੇ ਜਦੋਂ ਦਰਵਾਜ਼ਾ ਕਾਫ਼ੀ ਦੇਰ ਤੱਕ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਸ਼ੱਕ ਹੋਇਆ । ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਦੀ ਲਾਸ਼ ਘਰ ਦੇ ਅੰਦਰ ਫੰਦੇ ਨਾਲ ਲਟਕਦੀ ਮਿਲੀ, ਜਦਕਿ ਕੁੜੀਆਂ ਅੰਦਰ ਮੌਜੂਦ ਨਹੀਂ ਸਨ । ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ । ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲੈਣ ‘ਤੇ ਤਿੰਨ ਕੁੜੀਆਂ ਦੀਆਂ ਲਾਸ਼ਾਂ ਇੱਕ ਖੂਹ ਵਿੱਚੋਂ ਮਿਲੀਆਂ ।

Read More : ਫਤਿਹਪੁਰ ਨੇੜੇ ਮਾਂ ਤੇ ਪੁੱਤਰ ਸਮੇਤ 3 ਦੀ ਹੱਤਿਆ