ਮਾਮੂਲੀ ਵਿਵਾਦ `ਚ ਪਿਤਾ ਨੇ ਕੀਤਾ ਕੁਹਾੜੀ ਨਾਲ ਧੀ ਦਾ ਕਤਲ

0
39
Killed

ਫਿਰੋਜ਼ਾਬਾਦ, 16 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਿਰੋਜਾਬਾਦ ਵਿਖੇ ਇਕ ਪਿਤਾ ਵਲੋਂ ਹੀ ਆਪਣੀ ਧੀ ਦਾ ਕੁਹਾੜੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੁੜੀ ਨੂੰ ਬਚਾਉਣ ਆਈ ਪੁਸ਼ਪਾ ਦੇਵੀ ਹੋਈ ਜਖਮੀ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜਿਲੇ (Firozabad District) ਦੇ ਬਸਈ ਮੁਹੰਮਦਪੁਰ ਥਾਣਾ ਖੇਤਰ ਦੇ ਸੋਫੀਪੁਰ ਪਿੰਡ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ‘ਤੇ ਆਪਣੀ 19 ਸਾਲਾ ਧੀ ਦਾ ਕੁਹਾੜੀ ਨਾਲ ਕਤਲ ਕਰਨ ਅਤੇ ਉਸ ਨੂੰ ਬਚਾਉਣ ਆਈ ਪਤਨੀ ਪੁਸ਼ਪਾ ਦੇਵੀ (48) ਨੂੰ ਗੰਭੀਰ ਰੂਪ ਵਿਚ ਜ਼ਖ਼ਮੀ (Injured) ਕਰਨ ਦਾ ਦੋਸ਼ ਹੈ ।

ਕੌਣ ਹੈ ਇਹ ਲੜਕੀ ਜਿਸ ਦਾ ਕਰ ਦਿੱਤਾ ਗਿਆ ਕਤਲ

ਪੁਲਸ ਸੁਪਰਡੈਂਟ (ਦਿਹਾਤੀ) ਅਨੁਜ ਕੁਮਾਰ ਚੌਧਰੀ ਅਨੁਸਾਰ ਐਤਵਾਰ ਦੇਰ ਸ਼ਾਮ ਸੋਫੀਪੁਰ ਪਿੰਡ ਦੀ ਨੀਲਕੰਠ ਕਾਲੋਨੀ ਵਿਚ ਇਕ ਮੁਟਿਆਰ ਦੇ ਕਤਲ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ । ਮੁਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਰਾਕੇਸ਼ ਰਾਠੌੜ ਦਾ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਆਪਣੀ ਧੀ ਮੁਸਕਾਨ ਨਾਲ ਝਗੜਾ ਹੋ ਗਿਆ ਸੀ ।

ਗੰਭੀਰ ਰੂਪ ਵਿਚ ਜ਼ਖ਼ਮੀ ਪੁਸ਼ਪਾ ਦੇਵੀ ਨੂੰਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿਲਾ ਫਿਰੋਜਾਬਾਦ ਵਿਖੇ ਇਕ ਪਿਤਾ ਵਲੋਂ ਹੀ ਆਪਣੀ ਧੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇਲਾਜ ਲਈ ਜਿ਼ਲਾ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਪੁਲਸ ਨੇ ਮੁਲਜ਼ਮ ਰਾਕੇਸ਼ ਰਾਠੌੜ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।

LEAVE A REPLY

Please enter your comment!
Please enter your name here